Class- 11th, Chapter-6, Short Que-Ans

  ਖੇਡ ਮਨੋਵਿਗਿਆਨ


ਉੱਤਰ -1 . ਵਿਹਾਰ ( Behaviour ) - ਮਨੁੱਖ ਜਨਮ ਤੋਂ ਮੌਤ ਤੱਕ ਵਿਹਾਰਾਂ ਨਾਲ ਚੱਲਦਾ ਹੈ ਇਹਨਾਂ ਨੂੰ ਅਸੀਂ ਪ੍ਰਤੱਖ ਰੂਪ ਵਿੱਚ ਵੇਖ ਸਕਦੇ ਹਾਂ । ਵਿਹਾਰ ਵਿੱਚ ਚੇਤਨਾ , ਅਚੇਤਨਾ , ਸਮਾਜਿਕ , ਨੈਤਿਕ ਅਤੇ ਅਨੈਤਿਕ ਸਾਰੇ ਪੱਖਾਂ ਦਾ ਵਿਕਾਸ ਹੁੰਦਾ ਹੈ ਜਿਨ੍ਹਾਂ ਕਾਰਨ ਖਿਡਾਰੀਆਂ ਦੀ ਖੇਡ ਪ੍ਰਭਾਵਿਤ ਹੁੰਦੀ ਹੈ । ਖਿਡਾਰੀ ਦੇ ਸੁਭਾਅ ਨੂੰ ਧਿਆਨ ਵਿੱਚ ਰੱਖਕੇ ਖੇਡ ਦੀ ਚੋਣ ਕੀਤੀ ਜਾਵੇ ਤਾਂ ਖਿਡਾਰੀ ਵੱਲੋਂ ਖੇਡਾਂ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ । ਖਿਡਾਰੀ ਦੇ ਵਿਹਾਰਾਂ ਨੂੰ ਸਿੱਖਿਅਤ ਕਰ ਕੇ ਉਹਨਾਂ ਵਿੱਚ ਦਿਤਾ ਅਤੇ ਸ਼ਹਿਨਸ਼ੀਲਤਾ ਵਰਗੇ ਗੁਣ ਪੈਦਾ ਕੀਤੇ ਜਾ ਸਕਦੇ ਹਨ । 
2. ਭਾਵਨਾਵਾਂ ( Emotions ) - ਵਿਅਕਤੀ ਭਾਵਨਾਵਾਂ ਦਾ ਪੁਤਲਾ ਹੈ । ਭਾਵਨਾਵਾਂ ਉਹ ਮਾਨਸਿਕ ਪ੍ਰਕਿਰਿਆਵਾਂ ਹਨ ਜੋ ਚੇਤਨ ਅਤੇ ਅਚੇਤਨ ਰੂਪ ਵਿੱਚ ਖ਼ੁਸ਼ੀ , ਗ਼ਮ , ਡਰ , ਚਿੰਤਾ , ਘਬਰਾਹਟ , ਗੁੱਸਾ , ਹੌਸਲੇ ਦੇ ਰੂਪ ਵਿੱਚ ਸਾਣੇ ਆਉਂਦੀਆਂ ਹਨ । ਇਹ ਮਨੋਭਾਵ ਸਰੀਰ ਵਿੱਚ ਰੰਗ ਦਾ ਪੀਲਾ ਪੈਣਾ , ਪਸੀਨਾ ਆਉਣਾ , ਹਾਰਮੋਨ ਵਿੱਚ ਤਬਦੀਲੀ ਹੋਣਾ , ਬਣਾ ਆਦਿ ਪ੍ਰਤਿਕਿਰਿਆਵਾਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ । ਕਈ ਵਾਰ ਭਾਵਨਾਤਮਿਕ ਦਬਾਅ ਕਾਰਨ ਖਿਡਾਰੀ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਉਂਦੇ । ਇਹਨਾਂ ਭਾਵਨਾਵਾਂ ' ਤੇ ਕਾਬੂ ਕਰਕੇ ਖਿਡਾਰੀ ਆਪਣੇ ਵਿਹਾਰਾਂ ਵਿੱਚ ਪਰਿਵਰਤਨ ਲਿਆ ਸਕਦਾ ਹੈ ਅਤੇ ਖੇਡ ਪ੍ਰਦਰਸ਼ਨ ਵਿੱਚ ਸੁੱਧਾਰ ਕਰ ਸਕਦਾ ਹੈ । 
3. ਜੱਦੀ ਗੁਣ ( Heredity ) - ਜੱਦੀ ਗੁਣ ਨੂੰ ਪ੍ਰਤੱਖ ਰੂਪ ਵਿੱਚ ਸਰੀਰਿਕ ਪੱਖੋਂ ਕੱਦ , ਭਾਰ , ਅੰਗਾਂ ਦੀ ਕਾਰਜ ਕੁਸ਼ਲਤਾ ਅਤੇ ਮਾਨਸਿਕ ਪੱਖ ਵਿੱਚ ਬੁੱਧੀ , ਯਾਦ - ਸ਼ਕਤੀ , ਕਾਲਪਨਿਕ ਸ਼ਕਤੀ , ਸੋਚ - ਵਿਚਾਰ , ਭਾਵਨਾਤਮਿਕ ਰੂਪ ਵਿੱਚ ਡਰ , ਗੁੱਸਾ , ਦਬਾਅ ਅਤੇ ਚਿੰਤਾ ਆਦਿ ਦੇ ਰੂਪ ਵਿੱਚ ਬੱਚੇ ਦੇ ਵਿਹਾਰਾਂ ਵਿੱਚ ਦੇਖਿਆ ਜਾ ਸਕਦਾ ਹੈ । ਖਿਡਾਰੀ ਦੇ ਵਧੀਆ ਪ੍ਰਦਰਸ਼ਨ ਲਈ ਜੱਦੀ ਗੁਣ ਨੂੰ ਮੁੱਖ ਮੰਨਿਆ ਜਾਂਦਾ ਹੈ ਕਿਉਂਕਿ ਬੱਚਾ ਸਰੀਰਿਕ , ਮਾਨਸਿਕ ਅਤੇ ਭਾਵਨਾਤਮਿਕ ਆਦਿ ਵਰਗੇ ਗੁਣ ਪੀੜੀ ਤੋਂ ਪ੍ਰਾਪਤ ਕਰਦਾ ਹੈ ਜੋ ਖਿਡਾਰੀ ਨੂੰ ਖੇਡ ਕੌਸ਼ਲਾਂ ਵਿੱਚ ਮਾਹਰ ਬਣਾਉਂਦ ਹਨ । ਉਦਾਹਰਨ ਵਜੋਂ ਲੈਲਾ ਅਲੀ ਸੰਸਾਰ ਦੀ ਪ੍ਰਸਿੱਧ ਮੁੱਕੇਬਾਜ਼ ਹੈ ਕਿਉਂਕਿ ਉਸ ਦੇ ਪਿਤਾ ਮੁਹਮੰਦ ਅਲੀ ਵੀ ਮਹਾਨ ਮੁੱਕੇਬਾਜ਼ ਸਨ । ਇਸ ਤਰ੍ਹਾਂ ਦੀਆਂ ਬਰੀ ਸਾਰੀਆਂ ਹੋਰ ਵੀ ਉਦਾਹਰਨਾਂ ਹਨ ਜੋ ਦਰਸਾਉਂਦੀਆਂ ਹਨ ਕਿ ਵਿਅਕਤੀ ਦੇ ਗੁਣ ਪੀੜ੍ਹੀ ਦਰ ਪੀੜ੍ਹੀ ਚਲਦੇ ਰਹਿੰਦੇ ਹਨ।

ਉੱਤਰ - ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ ਅਜਿਹੀ ਪ੍ਰੇਰਨਾ ਹੈ ਜੋ ਵਿਅਕਤੀ ਅੰਦਰ ਕੁਝ ਕਰ ਗੁਜਰਨ ਦੀ ਲਾਲਸਾ , ਰੁਚੀ ਅਤੇ ਇੱਛਾ ਨੂੰ ਪੈਦਾ ਕਰਦੀ ਹੈ । ਇਹ ਜਨਮ - ਜਾਤ ਪ੍ਰਕਿਰਿਆ ਹੈ ਜੋ ਵਿਅਕਤੀ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਸੰਤੁਸ਼ਟ ਕਰਦੀ ਹੈ । ਇਹ ਪ੍ਰਕਿਰਿਆ ਜਨਮ ਤੋਂ ਮੌਤ ਤੱਕ ਵਿਅਕਤੀ ਦੇ ਅੰਦਰ ਪੈਦਾ ਹੁੰਦੀ ਰਹਿੰਦੀ ਹੈ ਜਿਵੇਂ ਭੁੱਖ , ਪਿਆਸ , ਸੌਣਾ , ਨਫ਼ਰਤ ਕਰਨਾ , ਮਨੋਰੰਜਨ ਕਰਨਾ , ਖੇਡਣਾ ਆਦਿ ਵਿਅਕਤੀ ਦੀਆਂ ਮੂਲ ਲੋੜਾਂ ਹਨ ਜਿਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਵਿਅਕਤੀ ਸਮਾਜ ਵਿੱਚ ਵਿਚਰਦਾ ਅਤੇ ਖੇਡਾਂ ਵਿੱਚ ਭਾਗ ਲੈਂਦਾ ਹੈ । ਅੰਦਰੂਨੀ ਪ੍ਰਨਾ ਵਿਅਕਤੀ ਵਿਸ਼ੇਸ਼ ਦੀ ਅੰਤਰਿਵ  ਉਪਜ ਹੈ । 

ਉੱਤਰ - ਬਣਾਉਟੀ ਪ੍ਰੇਰਨਾ ਤੋਂ ਭਾਵ ਅਜਿਹੀ ਪ੍ਰੇਰਨਾ ਤੋਂ ਹੈ ਜਿਸ ਵਿੱਚ ਸੈਕੰਡਰੀ ਪ੍ਰਕਾਂ ਰਾਹੀਂ ਵਿਅਕਤੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ । ਇਹ ਪ੍ਰੋਕ ਭਾਵੇਂ ਬਾਹਰੀ ਵਸੀਲਿਆਂ ਦਾ ਰੂਪ ਹੁੰਦੇ ਹਨ ਪਰ ਸਿੱਖਣ ਸਿਖਾਉਣ ਦੀ ਕਿਰਿਆ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ । ਸਰੀਰਿਕ ਸਿੱਖਿਆ ਅਤੇ ਖੇਡਾਂ ਵਿੱਚ ਬਾਹਰੀ ਪ੍ਰਨਾ ਦਾ ਅਹਿਮ ਰੋਲ ਹੁੰਦਾ ਹੈ ਜੋ ਕਿ ਸਰੀਰਿਕ ਅਤੇ ਮਾਨਸਿਕ ਸੰਤੁਸ਼ਟੀ ਲਈ ਲੋੜ ਅਨੁਸਾਰ ਬਣਾਉਟੀ ਰੂਪ ਵਿੱਚ ਪੈਦਾ ਕੀਤੇ ਜਾਂਦੇ ਹਨ ਤਾਂ ਜੋ ਵਿਅਕਤੀ ਲੋੜਾਂ ਦੀ ਪੂਰਤੀ ਕਰ ਕੇ ਆਪਣੇ ਮਿੱਥੇ ਕੰਮ ਵੱਲ ਧਿਆਨ ਇਕਾਗਰ ਕਰ ਸਕਣ । ਇਹ ਪ੍ਰਕ ਵਿਅਕਤੀ ਨੂੰ ਲਾਲਚ ਦੇਣ ਲਈ ਵੀ ਬਣਾਏ ਜਾਂਦੇ ਹਨ , ਉਦਾਹਰਨ ਦੇ ਤੌਰ ' ਤੇ ਹਦਾਇਤਾਂ , ਨਿਯਮ , ਦਿਸ਼ਾ - ਨਿਰਦੇਸ਼ ਆਦਿ ਸੈਕੰਡਰੀ ਪ੍ਰਕ ਹਨ ਜੋ ਵਿਅਕਤੀ ਦੀ ਸਰੀਰਿਕ ਅਤੇ ਮਾਨਸਿਕ ਲੋੜਾਂ ਨੂੰ ਪੂਰਾ ਕਰਦੇ ਹਨ । ਇਸ ਤੋਂ ਇਲਾਵਾ ਖਿਡਾਰੀਆਂ ਨੂੰ ਆਰਥਿਕ , ਸਮਾਜਿਕ ਸਹੂਲਤਾਂ ਦੇ ਕੇ ਖੇਡ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਖਿਡਾਰੀ ਆਪਣੇ ਬੇਹਤਰ ਪ੍ਰਦਰਸ਼ਨ ਲਈ ਉਤਸ਼ਾਹਿਤ ਹੋ ਸਕੇ । ਬਾਹਰੀ ਨਾ ਦੇ ਪ੍ਰੇਰਕ ਇਸ ਪ੍ਰਕਾਰ ਹਨ : ( 1 ) ਇਨਾਮ , ( 2 ) ਸਜ਼ਾ , ( 3 ) ਮੁਕਾਬਲੇ , ( 4 ) ਇਮਤਿਹਾਨ , ( 5 ) ਸੁਣਨ - ਵੇਖਣ ਦੀ ਸਹਾਇਕ ਸਮੱਗਰੀ , ( 6 ) ਕੱਚ ਅਤੇ ਖਿਡਾਰੀਆਂ ਦਾ ਰਿਸ਼ਤਾ , ( 7 ) ਸਹਿਯੋਗ , ( 8 ) ਚੰਗਾ ਵਾਤਾਵਰਨ ਅਤੇ ਖੇਡ ਸਹੂਲਤਾਂ , ( 9 ) ਵਜ਼ੀਫ਼ੇ , ( 10 ) ਪ੍ਰਸ਼ੰਸਾ , ( 11 ) ਪਾਠਕ੍ਰਮ ਵਿੱਚ ਨਵੀਨਤਾ ਲਿਆਕੇ , ( 12 ) ਸਿਖਲਾਈ ਨੂੰ ਦਿਲਚਸਪ ਬਣਾਕੇ , ( 13 ) ਸਵੈ - ਮੁਲਾਂਕਣ ਕਰਕੇ 

ਉੱਤਰ -1 . ਸਫ਼ਲ ਪ੍ਰਦਰਸ਼ਨ - ਵਧੀਆ ਅਤੇ ਸਫ਼ਲ ਪ੍ਰਦਰਸ਼ਨ ਲਈ ਸਰੀਰਿਕ , ਮਾਨਸਿਕ , ਸਮਾਜਿਕ ਅਤੇ ਆਰਥਿਕ ਕਾਰਕ ਖਿਡਾਰੀ ਨੂੰ ਪ੍ਰਭਾਵਿਤ ਕਰਦੇ ਹਨ ਪਰ ਸਭ ਤੋਂ ਵੱਧ ਉਤਸੁਕਤਾ , ਉਤੇਜਨਾ ਅਤੇ ਰੁਚੀ ਖਿਡਾਰੀ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੇ ਹਨ । ਸਰੀਰਿਕ ਸਿੱਖਿਆ ਅਧਿਆਪਕ ਅਤੇ ਕੋਚ ਖਿਡਾਰੀ ਦੀਆਂ ਕਿਰਿਆਵਾਂ ਨੂੰ ਸਰਲ , ਰੌਚਕ ਬਣਾਕੇ ਖਿਡਾਰੀ ਅੱਗੇ ਪੇਸ਼ ਕਰਦੇ ਹਨ ਜਿਸ ਕਾਰਨ ਖਿਡਾਰੀ ਆਸਾਨੀ ਨਾਲ ਕਿਰਿਆਵਾਂ ਨੂੰ ਸਿੱਖ ਸਕਦੇ ਹਨ ਅਤੇ ਇਹ ਖੇਡ ਦੌਰਾਨ ਵਧੀਆ ਖੇਡ ਪ੍ਰਦਰਸ਼ਨ ਕਰਨ ਵਿੱਚ ਸਹਾਇਕ ਹੁੰਦੇ ਹਨ । 
2. ਮੂਲ ਪ੍ਰਵਿਰਤੀਆਂ ਦੀ ਸੰਤੁਸ਼ਟੀ - ਹਰੇਕ ਵਿਅਕਤੀ ਦੀਆਂ ਜੀਵਨ ਵਿੱਚ ਇੱਛਾਵਾਂ ਹੁੰਦੀਆਂ ਹਨ । ਇਹਨਾਂ ਇੱਛਾਵਾਂ ਦੀ ਪੂਰਤੀ ਲਈ ਖਿਡਾਰੀ ਜਾਂ ਵਿਅਕਤੀ ਆਪ ਹੀ ਵੱਖ - ਵੱਖ ਮੌਕੇ ਲੱਭਦਾ ਹੈ । ਭੁੱਖ , ਪਿਆਸ , ਨੀਂਦ ਅਤੇ ਖੇਡਣਾ ਆਦਿ ਖਿਡਾਰੀ / ਵਿਅਕਤੀ ਦੀਆਂ ਮੂਲ ਪ੍ਰਵਿਰਤੀਆਂ ਹਨ । ਇਹਨਾਂ ਵਿੱਚੋਂ ਖੇਡਣ ਦੀ ਪ੍ਰਵਿਰਤੀ ਹਰ ਵਿਅਕਤੀ ਵਿੱਚ ਹੁੰਦੀ ਹੈ ਅਤੇ ਇਹਨਾਂ ਦੀ ਪੂਰਤੀ ਖਿਡਾਰੀ ਅਚਨਚੇਤ ਅਤੇ ਚੇਤਨ ਰੂਪ ਵਿੱਚ ਕਰਦਾ ਹੈ । ਉਹ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਖੇਡਣ ਲਈ ਪ੍ਰੇਰਿਤ ਹੁੰਦਾ ਹੈ ਅਤੇ ਆਪਣੀ ਮੂਲ ਪ੍ਰਵਿਰਤੀਆਂ ਨੂੰ ਸੰਤੁਸ਼ਟ ਕਰਨ ਲਈ ਹਰ ਸੰਭਵ ਕਦਮ ਚੁੱਕਦਾ ਹੈ । 
3 , ਸਕਾਰਤਮਿਕ ਵਿਹਾਰ - ਪ੍ਰੇਰਨਾ ਇੱਕ ਸਕਰਾਤਮਿਕ ਪੱਖ ਹੈ ਜੋ ਖਿਡਾਰੀ ਦੇ ਵਿਹਾਰਾਂ ਵਿੱਚ ਸਕਾਰਤਮਿਕਤਾ ਪੈਦਾ ਕਰਦੀ ਹੈ ਕਿਉਂਕਿ ਖਿਡਾਰੀ ਚੰਗਾ ਪ੍ਰਦਰਸ਼ਨ ਕਰਨ ਦੀ ਲਾਲਸਾ ਵਿੱਚ ਖੇਡ ਨਿਯਮ ਅਤੇ ਖੇਡ ਸਿਧਾਂਤਾਂ ਦੀ ਪਾਲਨਾ ਕਰਦਾ ਹੈ ਜਿਸ ਨਾਲ ਉਹ ਅਨੁਸ਼ਾਸਨ ਵਿੱਚ ਰਹਿਣਾ ਸਿੱਖਦਾ ਹੈ । ਅਨੁਸ਼ਾਸਨ , ਮਿਹਨਤ ਕਰਨਾ ਆਦਿ ਵਰਗੇ ਗੁਣ ਉਸ ਦੇ ਵਿਹਾਰ ਵਿੱਚ ਸਾਰਥਕਤਾ ਪੈਦਾ ਕਰਦੇ ਹਨ ਜਿਸ ਕਾਰਨ ਸਮਾਜਿਕ ਸੰਬੰਧਾਂ ਵਿੱਚ ਵਾਧਾ ਹੁੰਦਾ ਹੈ ਅਤੇ ਹਰੇਕ ਵਿਅਕਤੀ ਨਾਲ ਖਿਡਾਰੀਆਂ ਦਾ ਵਿਹਾਰ ਮੇਲ ਮਿਲਾਪ ਅਤੇ ਸਹਿਯੋਗ ਵਾਲਾ ਹੁੰਦਾ ਹੈ ਭਾਵ ਪ੍ਰੇਰਨਾ ਸਹੀ ਰੂਪ ਵਿੱਚ ਖਿਡਾਰੀ ਦੇ ਵਿਹਾਰ ਵਿੱਚ ਹਾਂ - ਪੱਖੀ ਸੋਚ ਨੂੰ ਜਨਮ ਦਿੰਦੀ ਹੈ । 

ਉੱਤਰ - ਖੇਡ ਦੇ ਮੈਦਾਨ ਵਿੱਚ ਖਿਡਾਰੀ ਖੇਡਦਾ ਹੋਇਆ ਵੱਖ - ਵੱਖ ਪ੍ਰਸਥਿਤੀਆਂ ਵਿੱਚੋਂ ਲੰਘਦਾ ਹੈ । ਹਰ ਖਿਡਾਰੀ ਜਿੱਤ ਦੀ ਭਾਵਨਾ ਨਾਲ ਖੇਡ ਦੇ ਮੈਦਾਨ ਵਿੱਚ ਆਉਂਦਾ ਹੈ ਪਰ ਜਦੋਂ ਖਿਡਾਰੀ ਖੇਡ ਦੇ ਮੈਦਾਨ ਵਿੱਚ ਕਿਸੇ ਕਾਰਨ ਵਧੀਆ ਪ੍ਰਦਰਸ਼ਨ ਨਹੀਂ ਦਿਖਾ ਸਕਦਾ ਤਾਂ ਉਸ ਦੀਆਂ ਭਾਵਨਾਵਾਂ ਨੂੰ ਠੇਸ ਲੱਗਦੀ ਹੈ । ਅਜਿਹੇ ਸਮੇਂ ਵਿੱਚ ਖਿਡਾਰੀ ਦੀਆਂ ਭਾਵਨਾਵਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਖਿਡਾਰੀ ਮਾਨਸਿਕ ਤੌਰ ' ਤੇ ਨਿਰਾਸ਼ ਹੋ ਸਕਦਾ ਹੈ । ਉਸ ਦੀ ਨਿਰਾਸ਼ਾ ਨੂੰ ਸਿੱਖਿਅਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਪ੍ਰੇਰਨਾ ਦੀ ਵਰਤੋਂ ਕਰਦੇ ਹੋਏ ਕੋਚ ਖਿਡਾਰੀ ਦੀਆਂ ਮਨੋਭਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸਹਿਨਸ਼ੀਲਤਾ ਖਿਡਾਰੀ ਲਈ ਅਭਿਆਸ ਅਤੇ ਮੁਕਾਬਲੇ ਦੌਰਾਨ ਊਰਜਾ ਦਾ ਕੰਮ ਕਰਦੀ ਹੈ ਅਤੇ ਖਿਡਾਰੀ ਦੀ ਸਹਿਨਸ਼ੀਲਤਾ ਨੂੰ ਵਿਕਸਿਤ ਕਰਦੀ ਹੈ । 

ਉੱਤਰ - ਸੱਦੀ ਗੁਣ ਨੂੰ ਪ੍ਰਤੱਖ ਰੂਪ ਵਿੱਚ ਸਰੀਰਿਕ ਪੱਖੋਂ ਕੱਦ , ਭਾਰ , ਅੰਗਾਂ ਦੀ ਕਾਰਜ ਕੁਸ਼ਲਤਾ ਅਤੇ ਮਾਨਸਿਕ ਪੱਖ ਵਿੱਚ ਬੁੱਧੀ , ਯਾਦ - ਸ਼ਕਤੀ , ਕਾਲਪਨਿਕ ਸ਼ਕਤੀ , ਸੋਚ - ਵਿਚਾਰ , ਭਾਵਨਾਤਮਿਕ ਰੂਪ ਵਿੱਚ ਡਰ , ਗੁੱਸਾ , ਦਬਾਅ ਅਤੇ ਚਿੰਤਾ ਆਦਿ ਦੇ ਰੂਪ ਵਿੱਚ ਬੱਚੇ ਦੇ ਵਿਹਾਰਾਂ ਵਿੱਚ ਦੇਖਿਆ ਜਾ ਸਕਦਾ ਹੈ । ਖਿਡਾਰੀ ਦੇ ਵਧੀਆ ਪ੍ਰਦਰਸ਼ਨ ਲਈ ਇਸ ਨੂੰ ਮੁੱਖ ਮੰਨਿਆ ਜਾਂਦਾ ਹੈ ਕਿਉਂਕਿ ਬੱਚਾ ਸਰੀਰਿਕ , ਮਾਨਸਿਕ ਅਤੇ ਭਾਵਨਾਤਮਿਕ ਆਦਿ ਵਰਗੇ ਗੁਣ ਪੀੜੀ ਤੋਂ ਪ੍ਰਾਪਤ ਕਰਦਾ ਹੈ ਜੋ ਖਿਡਾਰੀ ਨੂੰ ਖੇਡ ਕੌਸ਼ਲਾਂ ਵਿੱਚ ਮਾਹਰ ਬਣਾਉਂਦੇ ਹਨ । ਉਦਾਹਰਨ ਵਜੋਂ ਲੈਲਾ ਅਲੀ ਸੰਸਾਰ ਦੀ ਪ੍ਰਸਿੱਧ ਮੁੱਕੇਬਾਜ਼ ਹੈ ਕਿਉਂਕਿ ਉਸ ਦੇ ਪਿਤਾ ਮੁਹਮੰਦ ਅਲੀ ਵੀ ਮਹਾਨ ਮੁੱਕੇਬਾਜ਼ ਸਨ । ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਉਦਾਹਰਨਾਂ ਹਨ ਜੋ ਦਰਸਾਉਂਦੀਆਂ ਹਨ ਕਿ ਵਿਅਕਤੀ ਦੇ ਗੁਣ ਪੀੜੀ ਦਰ ਪੀੜੀ ਚਲਦੇ ਰਹਿੰਦੇ ਹਨ । 

ਉੱਤਰ - ਹਰੇਕ ਜੀਵ ਇੱਕ ਦੂਜੇ ਵਿਅਕਤੀ ਤੋਂ ਰੰਗ , ਰੂਪ , ਸ਼ਕਲ , ਆਕਾਰ ਅਤੇ ਭਾਰ ਆਦਿ ਵਿੱਚ ਭਿੰਨਤਾ ਰੱਖਦਾ ਹੈ । ਇਹ ਭਿੰਨਤਾ ਕੇਵਲ ਸਰੀਰਿਕ , ਮਾਨਸਿਕ , ਬੌਧਿਕ ਅਤੇ ਭਾਵਨਾਤਮਿਕ ਰੂਪ ਵਿੱਚ ਵਖਰੇਂਵੇਂ ਦਾ ਕਾਰਨ ਹੁੰਦੀਆਂ ਹਨ , ਜਿਸ ਕਾਰਨ ਵਿਅਕਤੀ ਆਪਣੇ ਆਪ ਨੂੰ ਦੂਜੇ ਵਿਅਕਤੀ ਤੋਂ ਵੱਖ ਸਮਝਦਾ ਹੈ । ਸਰੀਰਿਕ ਸਿੱਖਿਆ ਦੇ ਖੇਤਰ ਵਿੱਚ ਇਹਨਾਂ ਵਖਰੇਵਿਆ ਨੂੰ ਆਧਾਰ ਬਣਾਕੇ ਖਿਡਾਰੀਆਂ ਨੂੰ ਖੇਡਾਂ ਦੀ ਚੋਣ ਲਈ ਕ੍ਰਿਤ ਕੀਤਾ ਜਾਂਦਾ ਹੈ ਜਿਵੇਂ ਕਿ ਸਰੀਰਿਕ ਵਖਰੇਂਵੇ ਦੇ ਆਧਾਰ ' ਤੇ ਲੰਬੇ ਖਿਡਾਰੀਆਂ ਨੂੰ ਬਾਸਕਟਬਾਲ , ਹੈਂਡਬਾਲ ਖੇਡ ਲਈ , ਵੱਧ ਭਾਰ ਵਾਲੇ ਖਿਡਾਰੀਆਂ ਨੂੰ ਕੁਸ਼ਤੀਆਂ , ਬਾਕਸਿੰਗ ਆਦਿ ਲਈ , ਇਕਾਗਰਤਾ ਦ੍ਰਿੜਤਾ ਵਾਲੇ ਖਿਡਾਰੀਆਂ ਨੂੰ ਕੁਸ਼ਤੀਆਂ , ਬਾਕਸਿੰਗ ਆਦਿ ਲਈ , ਇਕਾਗਰਤਾ ਦਿੜਤਾ ਵਾਲੇ ਖਿਡਾਰੀਆਂ ਨੂੰ ਸ਼ੂਟਿੰਗ , ਅਰਚਰੀ ਅਤੇ ਹਮਲਾਵਰ ਸੁਭਾਅ ਰੱਖਣ ਵਾਲੇ ਖਿਡਾਰੀ ਨੂੰ ਬਾਕਸਿੰਗ , ਤਲਵਾਰਬਾਜ਼ੀ ਵਰਗੀਆਂ ਖੇਡਾਂ ਲਈ ਤਿਆਰ ਕੀਤਾ ਜਾਂਦਾ ਹੈ । 

ਉੱਤਰ - ਮਨੋਵਿਗਿਆਨ ਵਿਹਾਰਾਂ ਅਤੇ ਮਾਨਸਿਕ ਪ੍ਰਕਿਰਿਆਵਾਂ ਦਾ ਵਿਗਿਆਨ ਹੈ । ਮਾਨਸਿਕ ਕਿਰਿਆਵਾਂ ਮਾਨਸਿਕ ਕਿਰਿਆਵਾਂ ਦੀ ਦੇਣ ਹੁੰਦੀਆਂ ਹਨ ਜੋ ਵਿਅਕਤੀ ਦੇ ਦਿਮਾਗ ਦੀ ਸਹੀ ਸੋਚ - ਵਿਚਾਰ , ਯਾਦ - ਸ਼ਕਤੀ , ਕਾਲਪਨਿਕ , ਬੌਧਿਕ ਸ਼ਕਤੀਆਂ , ਵਿਸ਼ਵਾਸ਼ ਅਤੇ ਤਰਕ ਦੇਣ ਵਾਲੇ ਦੇ ਰੂਪ ਵਿੱਚ ਪਾਈਆਂ ਜਾਂਦੀਆਂ ਹਨ । ਇਸ ਵਿੱਚ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਦੀਆਂ ਹਨ । ਖਿਡਾਰੀਆਂ ਨੂੰ ਮਾਨਸਿਕ ਤੌਰ ' ਤੇ ਸਵੱਸਥ ਰੱਖਣ ਲਈ ਖੇ ਮਨੋਵਿਗਿਆਨੀਆਂ ਦੁਆਰਾ ਕਲੀਨੀਕਲ ਥੇਰੇਪੀਜ਼ , ਮੈਡੀਟੇਸ਼ਨ ਅਤੇ ਹੋਰ ਆਰਾਮਦਾਇਕ ਕਿਰਿਆਵਾਂ ਦੀਆਂ ਖੋਜਾਂ ਕੀਤੀਆਂ ਹੋਈਆਂ ਹਨ ਜਿਸ ਨਾਲ ਖਿਡਾਰੀ ਦੀਆਂ ਭਾਵਨਾ ਨੂੰ ਸ਼ਾਤ ਕਰ ਕੇ ਕਾਬੂ ਕੀਤਾ ਜਾਂਦਾ ਹੈ ਤਾਂ ਜੋ ? ਟ ਏਪੀ ਸਰੀਰਿਕ ਸਿੱਖਿਆ ਅਤੇ ਖੇਡਾਂ 116 ਖੇਡ ਦੇ ਮੈਦਾਨ ਵਿੱਚ ਮੁਕਾਬਲੇ ਦੌਰਾਨ ਸਹੀ ਫੈਸਲਾ ਲੈ ਸਕਣ ਅਤੇ ਵਧੀਆ ਪ੍ਰਦਰਸ਼ਨ ਕਰ ਸਕਣ । 

ਉੱਤਰ - ਪੇਰਨਾ ਅਜਿਹਾ ਸਰੋਤ ਹੈ ਜੋ ਵਿਅਕਤੀ ਦੇ ਅੰਦਰ ਕਿਸੇ ਕੰਮ ਪ੍ਰਤਿ ਅਜਿਹੀ ਉਤੇਜਨਾ ਅਤੇ ਰੁਚੀ ਪੈਦਾ ਕਰਦਾ ਹੈ ਜੋ ਖਿਡਾਰੀ ਨੂੰ ਖੇਡਣ ਲਈ ਉਤਸੁਕ ਕਰਦੀ ਹੈ । ਇਹ ਉਤਸੁਕਤਾ / ਉਤੇਜਨਾਂ ਖਿਡਾਰੀ ਦੇ ਅੰਦਰ ਕੁਦਰਤੀ ਤੌਰ ਤੇ ਆਪਣੇ ਆਪ ਜਾਂ ਬਣਾਉਟੀ ਰੂਪ ਵਿੱਚ ਲਾਲਸਾ ਦੇ ਕੇ ਪੈਦਾ ਕੀਤੀ ਜਾਂਦੀ ਹੈ ਜਿਸ ਨਾਲ ਉਸ ਦੇ ਵਿਹਾਰ ਵਿੱਚ ਕਿਰਿਆ ਕਰਨ ਲਈ ਇੱਛਾ ਅਤੇ ਰੁਚੀ ਪੈਦਾ ਹੁੰਦੀ ਹੈ ਅਤੇ ਉਹ ਅਭਿਆਸ ਕਰਨ ਵਿੱਚ ਵਿਅਸਤ ਹੋ ਜਾਂਦਾ ਹੈ ਅਤੇ ਕਈ ਘੰਟੇ ਲਗਾਤਾਰ ਕਿਰਿਆ ਕਰਦਾ ਰਹਿੰਦਾ ਹੈ । ਇਹ ਅਜਿਹੀ ਤਾਕਤ ਹੈ ਜੋ ਖਿਡਾਰੀ ਦੀ ਭੁੱਖ ਅਤੇ ਪਿਆਸ ਨੂੰ ਵੀ ਖ਼ਤਮ ਕਰ ਦਿੰਦੀ ਹੈ । ਉਸ ਅੰਦਰ ਵਧੀਆ ਪ੍ਰਦਰਸ਼ਨ ਕਰਨ ਦੀ ਵੀ ਭੁੱਖ ਪੈਦਾ ਕਰਦੀ ਹੈ । 










A. Artificial motivation means motivation in which a person is encouraged through secondary means. Although these proxies are a form of external resources, they have a huge hand in the process of teaching and learning. Physical education and sports have an important role to play in the external prana which is artificially created as per the need for physical and mental satisfaction so that the individual can focus on his assigned task by fulfilling the needs. These perks are also made to seduce the person, for example instructions, rules, guidelines etc. are secondary perks that cater to the physical and mental needs of the person. Apart from this the players are prepared for the game by providing economic and social facilities so that the players can be motivated for their better performance. The motives for the external name are: (1) Reward, (2) Punishment, (3) Competition, (4) Examination, (5) Audio-Visual Aids, (6) Glass and Athletes Relationship, (7) Collaboration, (8) Good Environment and Sports Facilities, (9) Scholarships, (10) Appreciation, (11) Curriculum Innovation, (12) Training Making Interesting, (13) Self-Evaluation







Popular Posts

Contact Form

Name

Email *

Message *