Class- 12th, Chapter-3, Long Que-Ans

 



ਉੱਤਰ - ਸਰੀਰਕ ਸਿੱਖਿਆ ਇਕ ਅਜਿਹੀ ਸਿੱਖਿਆ ਹੈ ਜੋ ਕਿ ਸਰੀਰਕ ਗਤੀਵਿਧੀਆਂ , ਸਰੀਰਕ ਤੰਦਰੁਸਤੀ ਜੀਵਨ ਸ਼ੈਲੀ , ਖੇਡਾਂ ਅਤੇ ਅੰਤਰ - ਨਿਜੀ ਹੁਨਰ ਦੇ ਰਾਹੀਂ ਦਿੱਤੀ ਜਾਂਦੀ ਹੈ । ਸਰੀਰਕ ਸਿੱਖਿਆ ਦੇ ਵਿਚ ਕੈਰੀਅਰ ਦੇ ਮੌਕੇ ਦਿਨੋ - ਦਿਨ ਭਾਰਤ ਅਤੇ ਵਿਦੇਸ਼ਾਂ ਵਿਚ ਵੱਧ ਰਹੇ ਹਨ । ਸਰੀਰਕ ਸਿੱਖਿਆ ਦੇ ਵਿਸ਼ੇ ਵਿਚ ਕੈਰੀਅਰ ਬਣਾਉਣ ਦਾ ਵਿਕਲਪ ਅਸਾਨ ਨਹੀਂ ਹੈ । ਇਸ ਵਿਚ ਭਾਰਤ ਦੀਆਂ ਕਈ ਸਰਕਾਰੀ ਸੰਸਥਾਵਾਂ ਜਿਵੇਂ ਸਪਰੋਟਸ ਅਥਾਰਿਟੀ ਆਫ ਇੰਡੀਆ , ਰਾਸ਼ਟਰੀ ਖੇਡ ਸੰਸਥਾਵਾਂ , ਵੱਖ - ਵੱਖ ਯੂਥ ਸੇਵਾਵਾਂ ਅਤੇ ਖੇਡ ਵਿਭਾਗ , ਰੇਲਵੇਜ਼ , ਬੈਂਕ , ਭਾਰਤੀ ਏਅਰਲਾਨੀਜ , ਸੂਬਾ ਪੁਲਿਸ ਵਰਗੀਆਂ ਸੰਸਥਾਵਾਂ ਬਹੁਤ ਸਾਡੀਆਂ ਨੌਕਰੀਆਂ ਪ੍ਰਦਾਨ ਕਰਦੀਆਂ ਹਨ । ਇਹ ਨੌਕਰੀਆਂ ਖੇਡ ਕੋਟੇ ਦੇ ਅਧੀਨ ਦਿੱਤੀਆਂ ਜਾਂਦੀਆਂ ਹਨ | ਅੱਜ ਦੇ ਦੌਰ ਵਿਚ ਕਈ ਤਰ੍ਹਾਂ ਦੀਆਂ ਨੌਕਰੀਆਂ ਸਰੀਰਕ ਸਿੱਖਿਆ ਦੇ ਖੇਤਰ ਮੌਕੇ ਪ੍ਰਦਾਨ ਕਰ ਰਹੇ ਹਨ । ਅਸੀ ਇਹਨਾਂ ਵਿਕਲਪਾਂ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ 
1. ਇਕ ਅਧਿਆਪਨ ਦੇ ਕਿੱਤੇ ਵਜੋਂ ਕੈਰੀਅਰ ( As a teaching Profession ) - ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਚ ਸਰਟੀਫਿਕੇਟ , ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਉਹਨਾਂ ਨੂੰ ਸੰਬੰਧਿਤ ਖੇਤਰ ਵਿਚ ਬੀ , ਪੀ . ਈ , ਬੀ . ਪੀ . ਐੱਡ , ਐਮ . ਪੀ . ਐੱਡ , ਐਮ.ਫਿਲ , ਜਾਂ ਫਿਰ ਉੱਚੀ ਡਿਗਰੀ ਪੀ - ਐੱਚ ਡੀ ਕੀਤੀ ਹੋਈ ਹੋਣੀ ਚਾਹੀਦੀ ਹੈ | ਸਰੀਰਕ ਸਿੱਖਿਆਵਾਦੀ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਜਾਂ ਕਾਲਜ ਵਿਚ ਪ੍ਰੋਫੈਸਰ ਵੀ ਹੋ ਸਕਦੇ ਹਨ । ਉਪਰੋਕਤ ਡਿਗਰੀ ਪ੍ਰਾਪਤੀ ਲਈ ਸਿੱਖਿਆਰਥੀ ਨੇ 12 ਵੀਂ ਪਾਸ ਕੀਤੀ ਹੋਵੇ ਅਤੇ ਨਾਲ ਕੋਈ ਖੇਡ ਪ੍ਰਾਪਤੀ ਅਤੇ ਉਪਰੋਕਤ ਕੋਰਸ ਲਈ ਇਨਟਰੈਸ ਪੇਪਰ ਪਾਸ ਕੀਤਾ ਹੋਵੇ । 
2. ਇਕ ਕੋਚ ਦੇ ਕਿੱਤੇ ਵਜੋਂ ( As a coaching Profession ) - ਸਰੀਰਕ ਸਿੱਖਿਆ ਵਿਚ ਕੋਚਿੰਗ ਦਾ ਇਕ ਵੱਖਰਾ ਖੇਤਰ ਹੈ । ਦੁਨੀਆਂ ਵਿਚ ਕਈ ਖੇਡਾਂ ਖੇਡੀਆਂ ਜਾਂਦੀਆਂ ਹਨ ਅਤੇ ਹਰੇਕ ਖੇਡ ਲਈ ਵਿਸ਼ੇਸ਼ ਕੋਚਿੰਗ ਦੀ ਲੋੜ ਹੈ । ਕਿਸੇ ਖਾਸ ਖੇਡ ਵਿਚ ਕੋਚਿੰਗ ਦਾ ਡਿਪੋਲਮਾਂ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਇਕ ਕੋਚ ਵਜੋਂ ਨੌਕਰੀ ਮਿਲਦੀ ਹੈ । ਰਾਸ਼ਟਰੀ ਜਾਂ ਅੰਤਰਰਾਸ਼ਟਰੀ ਟੀਮ ਦੀ ਕੋਚਿੰਗ ਤੋਂ ਇਲਾਵਾ ਕੋਚ ਕੋਲ ਅਜਿਹੇ ਮੌਕੇ ਹੁੰਦੇ ਹਨ । ਜਿੱਥੇ ਉਹ ਕੋਚਿੰਗ ਕਰ ਸਕਦਾ ਹੈ , ਜਿਵੇਂ ਸਕੂਲ , ਕਾਲਜ ਅਤੇ ਕਲੱਬ ਆਦਿ ॥ਉਹ ਆਪਣੀ ਖੁਦ ਦੀ ਸਪੋਰਟਸ ਅਕੈਡਮੀ ਚਲਾ ਸਕਦੇ ਹਨ । ਇਸ ਵਾਸਤੇ ਉਸ ਕੋਲ ਐੱਨ ਆਈ ਐੱਸ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਹ ਸਰੀਰਕ ਸਿੱਖਿਆ ਵਿਚ ਵੀ ਆਪਣੀ ਡਿਗਰੀ ਪੂਰੀ ਕਰ ਸਕਦਾ ਹੈ , ਜਿਵੇਂ ਕਿ ਬੀ.ਪੀ. ਐਡ . ਅਤੇ ਐਮ.ਪੀ ਐਡ ਆਦਿ । ਐਨ . ਆਈ . ਐਸ ਵਿਚ ਕਈ ਤਰ੍ਹਾਂ ਦੇ ਕੋਚਿੰਗ ਡਿਪਲੋਮੇ ਹਨ । ਇਹ ਹੇਠ ਲਿਖੇ ਹਨ 
        1. ਇਕ ਖੇਡ ਫਿਜਿਊਬੈਰੇਪਿਸਟ ਦੇ ਤੌਰ ਤੇ ( As a Sports IPhysiotherapist ) - ਜੇ ਵਿਅਕਤੀ ਨੂੰ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਅਤੇ ਪ੍ਰਬੰਧਨ ਦੀ ਜਾਣਕਾਰੀ ਹੋਏ ਤਾਂ ਉਹ ਇਸ ਕਿੱਤੇ ਨੂੰ ਖੇਡ ਫਿਜਿਊਥੇਰੇਪਿਸਟ ਦੇ ਤੌਰ ਤੇ ਅਪਣਾ ਸਕਦੇ ਹਨ । ਫਿਜਿਊਥੈਰੇਪਿਸਟ ਬਣਨ ਦੀ ਯੋਗਤਾ ਡਿਪਲੋਮਾ , ਬੈਚਲਰ ਆਫ ਫਿਜਿਓਥੈਰੇਪਿਸਟ ਬੀ.ਐੱਸ ਸੀ ( B.Sc. ) ਇਨ ਫਿਜਿਊਥੈਰੇਪਿਸਟ ਜਾਂ ਮਾਸਿਕ ਫਿਜਿਊਥੈਰੇਪਿਸਟ ਲਾਜ਼ਮੀ ਹੈ । ਕੈਰੀਅਰ ਦੇ ਤੌਰ ' ਤੇ ਵਿਜਿਊਥੈਰੇਪਿਸਟ ਲਈ ਸ਼ਾਨਦਾਰ ਮੌਕੇ ਹਨ । ਉਹ ਕਈ ਖੇਡ ਸੰਸਥਾਵਾਂ ਨਾਲ ਜੁੜ ਸਕਦੇ ਹਨ । ਰਾਸ਼ਟਰੀ ਟੀਮਾਂ ਜਾਂ ਫਿਰ ਨਿੱਜੀ ਵਿਜਿਉਥੇਰਿਪਸਟ ਦੇ ਤੌਰ ' ਤੇ ਵੀ ਕੰਮ ਕਰ ਸਕਦੇ ਹਨ ਕਿਉਂਕਿ ਖੇਡ ਮੁਕਾਬਲਿਆਂ ਵਿਚ ਜਾਂ ਫਿਰ ਅਭਿਆਸ ਦੌਰਾਨ ਕਈ ਤਰ੍ਹਾਂ ਦੀਆਂ ਸੱਟਾਂ ਖਿਡਾਰੀਆਂ ਨੂੰ ਲੱਗਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਦੇ ਇਲਾਜ ਵਾਸਤੇ ਭੌਤਿਕ - ਚਿਕਿਤਸਾ ਦੇ ਮਾਹਿਰਾਂ ਦੀ ਲੋੜ ਪੈਂਦੀ ਹੈ । 




ਉੱਤਰ - ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ( Rajiv Gandhi Sports Awards- ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ । ਭਾਰਤ ਵਿਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਪੁਰਸਕਾਰ ਹੈ ਅਤੇ ਇਹ ਖਿਡਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਉਤਸਾਹਿਤ ਕਰਨ ਲਈ ਇਹ 199 ) ਵਿਚ ਸ਼ੁਰੂ ਕੀਤਾ ਗਿਆ । ਇਹ ਪੁਰਸਕਾਰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਨੂੰ ਭਾਰਤ ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ । ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ 7.5 ਲੱਖ ਦਾ ਨਕਦ ਇਨਾਮ , ਅਤੇ ਤਮਗਾ ਦਿੱਤਾ ਜਾਂਦਾ ਹੈ । ਸਭ ਤੋਂ ਪਹਿਲਾਂ ਇਹ ਪੁਰਸਕਾਰ ਵਿਸ਼ਵਨਾਥਨ ਆਨੰਦ ( Vishnathan Anand ) ਨੇ 1992-1993 ਵਿਚ ਪ੍ਰਾਪਤ ਕੀਤਾ ਅਤੇ ਔਰਤਾਂ ਵਿਚ ਕਰਨਮ ਮਲੇਸ਼ਵਰੀ ਨੂੰ ਇਹ ਪੁਰਸਕਾਰ 1995-96 ਵਿਚ ਮਿਲਿਆ । ਪੰਕਜ ਅਡਵਾਨੀ ਇਕ ਅਜਿਹੇ ਪਹਿਲੇ ਖਿਡਾਰੀ ਹੋਏ ਹਨ ਜਿਨ੍ਹਾਂ ਨੂੰ ਦੋ ਖੇਡਾਂ ਸਨੂਕਰ ( Snooker ) ਅਤੇ ਬਿਲੀਅਰਡਜ਼ ( Billiards ) ਲਈ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਮਿਲਿਆ ਹੈ । 


















Popular Posts

Contact Form

Name

Email *

Message *