Class-10th, Chapter-1, Short Que-Ans

 








ਪ੍ਰਸ਼ਨ 1. ਫੇਫੜਿਆਂ ਦੀ ਸ਼ਕਤੀ ਵਿਚ ਵਾਧਾ ਕਿਸ ਤਰਾਂ ਕੀਤਾ ਜਾ ਸਕਦਾ ਹੈ ? 

ਉੱਤਰ - ਸਰੀਰਕ ਕਸਰਤਾਂ , ਖਾਸ ਕਰ ਛਾਤੀ ਦੀਆਂ ਮਾਸ ਪੇਸ਼ੀਆਂ ਦੀਆਂ ਸਖ਼ਤ ਕਸਰਤਾਂ ਕਰਨ ਨਾਲ ਫੇਫੜਿਆਂ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ । ਯੋਗਾ ਅਭਿਆਸ , ਪ੍ਰਾਣਾਯਾਮ ਫੇਫੜਿਆਂ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ । 


ਪ੍ਰਸ਼ਨ 2. ਕਸਰਤਾਂ ਕਰਨ ਸਮੇਂ ਸਾਹ ਗਤੀ ਕਿਉਂ ਵੱਧ ਜਾਂਦੀ ਹੈ ? 

ਉੱਤਰ - ਕਸਰਤਾਂ ਕਰਨ ਸਮੇਂ ਪੋਸ਼ਕ ਤੱਤਾਂ ਨੂੰ ਊਰਜਾ ਵਿਚ ਤਬਦੀਲ ਕਰਨ ਲਈ ਆਕਸੀਜਨ ਦੀ ਵਧੇਰੇ ਖਪਤ ਹੁੰਦੀ ਹੈ । ਆਕਸੀਜਨ ਦੀ ਵਧੇਰੇ ਜ਼ਰੂਰਤ ਨੂੰ ਪੂਰਾ ਕਰਨ ਲਈ ਸਰੀਰ ਦੀ ਸਾਹ ਗਤੀ ਤੇਜ਼ ਹੋ ਜਾਂਦੀ ਹੈ । 


ਪ੍ਰਸ਼ਨ 3. ਫੇਫੜਿਆਂ ਦੇ ਮੁੱਖ ਕੰਮ ਕੀ ਹਨ ? 

ਉੱਤਰ - ਫੇਫੜਿਆਂ ਦਾ ਮੁੱਖ ਕੰਮ ਗੈਸਾਂ ਦੀ ਅਦਲਾ - ਬਦਲੀ ਕਰਨਾ ਹੈ । ਫੇਫੜੇ ਆਕਸੀਜਨ ਗੈਸ ? ਦੇ ਲਾਲ ਕਣਾਂ ਨੂੰ ਦਿੰਦੇ ਹਨ ਅਤੇ ਕਾਰਬਨ ਡਾਈਆਕਸਾਈਡ ਗੈਸ ਲਹੂ ਦੇ ਲਾਲ ਕਣਾਂ ਤੋਂ ਪ੍ਰਾਪਤ ਕਰਕੇ ਬਾਹਰ ਕੱਢਦੇ ਹਨ ।


ਪ੍ਰਸ਼ਨ 4. ਲਹੂ ਕਣਾਂ ਦੇ ਨਾਂ ਲਿਖੇ । ਇਹਨਾਂ ਦਾ ਨਿਰਮਾਣ ਕਿੱਥੇ ਹੁੰਦਾ ਹੈ ? 

ਉੱਤਰ - ਲਹੂ ਵਹਿਣੀਆਂ ਵਿਚ ਵਹਿ ਰਿਹਾ ਤਰਲ ਪਦਾਰਥ ਹੂ ਅਖਵਾਉਂਦਾ ਹੈ । ਇਸ ਵਿਚ ਹੇਠ ਲਿਖੇ ਲਹੂ ਕਣ ਪਾਏ ਜਾਂਦੇ ਹਨ ( 1 ) ਲਾਲ ਕਣ ( Red Blood Corpuscles ) ( 2 ) ਚਿੱਟੇ ਕਣ ( White Blood Corpusles ) ( 3 ) ਪਲੇਟਲੈਟਸ ( Platelets ) ਇਹਨਾਂ ਸਾਰੇ ਕਣਾਂ ਦਾ ਨਿਰਮਾਣ ਹੱਡੀਆਂ ਦੀ ਮਿੱਝ ( Bone Marrow ) ਵਿਚ ਹੁੰਦਾ ਹੈ । 


ਪ੍ਰਸ਼ਨ 5. ਦਿਲ ਦੇ ਖਾਨਿਆਂ ਦੇ ਨਾਂ ਦੱਸੋ । 

ਉੱਤਰ - ਦਿਲ ਦੇ ਦੋ ਭਾਗ ਅਤੇ ਚਾਰ ਖਾਨੇ ਹੁੰਦੇ ਹਨ ਜਿਨ੍ਹਾਂ ਦੇ ਹੇਠ ਲਿਖੇ ਨਾਂ ਹਨ ਸੱਜਾ ਆਰੀਕਲ ( Right Auricle ) #thecalas ( Right Ventricle ) ਖੱਬਾ ਆਰੀਕਲ ( Left Auricle ) ਖੱਬਾ ਵੈਂਟਰੀਕਲ ( Left Ventricle ) 


ਪ੍ਰਨ 6. ਫੇਫੜਾ ਧਮਣੀ ਅਤੇ ਫੇਫੜਾ ਸ਼ਿਰਾ ਦਾ ਕੰਮ ਦੱਸੋ । 

ਉੱਤਰ - ਦਿਲ ਦੇ ਸੱਜੇ ਵੈਂਟਰੀਕਲ ਤੋਂ ਲਹੂ ਫੇਫੜਾ ਧਮਣੀ ਰਾਹੀਂ ਫੇਫੜਿਆਂ ਨੂੰ ਸ਼ੁੱਧ ਹੋਣ ਲਈ ਜਾਂਦਾ ਹੈ । ਫੇਫੜਿਆਂ ਤੋਂ ਸ਼ੁੱਧ ਲਹੂ ਫੇਫੜਾ ਸ਼ਿਰਾ ਰਾਹੀਂ ਦਿਲ ਦੇ ਖੱਬੇ ਪਾਸੇ ਖੱਥੇ ਆਰੀਕਲ ਵਿਚ ਦਾਖ਼ਲ ਹੁੰਦਾ ਹੈ । 


ਪ੍ਰਸ਼ਨ 7. ਸ਼ਿਰਾਵਾਂ ਅਤੇ ਧਮਣੀਆਂ ਦੇ ਕੰਮ ਦੱਸੋ । 

ਉੱਤਰ - ਸ਼ਿਰਾਵਾਂ ਵਿਚ ਅਸ਼ੁੱਧ ਲਹੂ ਵਹਿੰਦਾ ਹੈ ਜਿਹੜਾ ਸਾਰੇ ਸਰੀਰ ਵਿੱਚੋਂ ਇਕੱਠਾ ਹੋ ਕੇ ਹੇਠਲੀ ਅਤੇ ਉਪਰਲੀ ਮਹਾ ਬਿਰਾ ਰਾਹੀਂ ਦਿਲ ਦੇ ਸੱਜੇ ਆਰੀਕਲ ਵਿਚ ਦਾਖ਼ਲ ਹੁੰਦਾ ਹੈ । ਧਮਣੀਆਂ ਵਿਚ ਸ਼ੁੱਧ ਲਹੂ ਵਹਿੰਦਾ ਹੈ ਜਿਹੜਾ ਦਿਲ ਦੇ ਖੱਬੇ ਵੈਂਟਰੀਕਲ ਤੋਂ ਮਹਾਂਧਮਣੀ ਰਾਹੀਂ ਸਾਰੀਆਂ ਧਮਣੀਆਂ ਵਿਚ ਦਾਖ਼ਲ ਹੁੰਦਾ ਹੈ ਅਤੇ ਸਰੀਰ ਦਾ ਚੱਕਰ ਕੱਟਦਾ ਹੈ । 


ਪ੍ਰਸ਼ਨ 8.  ਲਹੂ ਦੇ ਕੰਮ ਦੱਸੋ । 

ਉੱਤਰ -1 . ਲਹੂ ਰਾਹੀਂ ਸਰੀਰ ਲਈ ਪੋਸ਼ਕ ਤੱਤ ਪ੍ਰਦਾਨ ਕਰਦੇ ਹਨ । 2. ਲਹੂ ਰਾਹੀਂ ਆਕਸੀਜਨ ਦਾ ਆਦਾਨ ਸਰੀਰਕ ਸੈੱਲਾਂ ਨੂੰ ਕੀਤਾ ਜਾਂਦਾ ਹੈ । 3. ਹੂ ਰਾਹੀਂ ਕਾਰਬਨ ਡਾਈਆਕਸਾਈਡ ਦਾ ਸਰੀਰ ਵਿੱਚੋਂ ਕੱਢੀ ਕੀਤਾ ਜਾਂਦਾ ਹੈ । 4. ਹੂ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ । 5. ਲਹੂ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ । 


ਪ੍ਰਸ਼ਨ 9. ਦਿਲ ਦਾ ਮੁੱਖ ਕੰਮ ਦੱਸੋ ।

ਉੱਤਰ - ਦਿਲ ਦਾ ਮੁੱਖ ਕੰਮ ਲਹੂ ਨੂੰ ਸ਼ੁੱਧ ਕਰਨ ਲਈ ਫੇਫੜਿਆਂ ਨੂੰ ਭੇਜਣਾ ਅਤੇ ਸ਼ੁੱਧ ਲਹੂ ਨੂੰ ਧਮਣੀਆਂ ਰਾਹੀਂ ਸਰੀਰ ਦੇ ਸਾਰੇ ਅੰਗਾਂ ਨੂੰ ਭੇਜਣਾ ਹੈ । ਇਸ ਲਈ ਸਰੀਰ ਦਾ ਮੁੱਖ ਕੰਮ ਹੂ ਦੇ ਪ੍ਰਵਾਹ ਨੂੰ ਸਰੀਰ ਵਿਚ ਜਾਰੀ ਰੱਖਣਾ ਹੈ । 


ਪ੍ਰਸ਼ਨ 10. ਸਟਰੋਕ ਆਇਤਨ ( Stroke Volume ) ਤੋਂ ਕੀ ਭਾਵ ਹੈ ? 

ਉੱਤਰ - ਇਕ ਝਟਕੇ ਵਿਚ ਦਿਲ ਦੁਆਰਾ ਲਹੂ ਵਹਿਣੀਆਂ ਵਿਚ ਪੰਪ ਕੀਤੀ ਲਹੂ ਦੀ ਮਾਤਰਾ ਨੂੰ ਦਿਲ ਦਾ ਸਟਰੋਕ ਆਇਤਨ ਕਿਹਾ ਜਾਂਦਾ ਹੈ । ਸ਼ਕਤੀਸ਼ਾਲੀ ਦਿਲ ਦਾ ਸਟਰੋਕ ਆਇਤਨ ਵੱਧ ਹੁੰਦਾ ਹੈ । ਜਦੋਂ ਕਸਰਤਾਂ ਕਰਦੇ ਹਾਂ ਤਾਂ ਸਟਰੋਕ ਆਇਤਨ ਵੱਧ ਜਾਂਦਾ ਹੈ । 


ਪ੍ਰਸ਼ਨ 11. ਨਬਜ਼ ( Pulse Rate ) ਤੋਂ ਕੀ ਭਾਵ ਹੈ ? 

ਉੱਤਰ - ਦਿਲ ਝਟਕਿਆਂ ਦੁਆਰਾ ਲਹੂ ਨੂੰ ਲਹੂ ਵਹਿਣੀਆਂ ਵਿਚ ਭੇਜਦਾ ਹੈ । ਇਸ ਕਿਰਿਆ ਰਾਹੀਂ ਲਹੂ ਵਹਿਣੀਆਂ ਦੀਆਂ ਦੀਵਾਰਾਂ ਉੱਤੇ ਲਹੂ ਦਾ ਦਬਾਅ ਵਧਦਾ ਅਤੇ ਘਟਦਾ ਹੈ । ਦਬਾਅ ਦੇ ਵਧਣ ਅਤੇ ਘਟਣ ਦੀ ਪ੍ਰਤੀ ਮਿੰਟ ਗਿਣਤੀ ਨੂੰ ਨਬਜ਼ ਗਤੀ ( Pulse Rate ) ਕਹਿੰਦੇ ਹਨ ਜੋ 72 ਵਾਰ ਪ੍ਰਤੀ ਮਿੰਟ ਹੁੰਦੀ ਹੈ ।


ਪ੍ਰਸ਼ਨ 12. ਲਹੂ ਦਾ ਉੱਚ ਦਬਾਅ ( High Blood Pressure ) ਕੀ ਹੈ ? 

ਉੱਤਰ -ਲਹੂ ਦਾ ਗੜਾਪਨ ਹੋਣ ਕਰਕੇ , ਲਹੂ ਵਿਚ ਲਾਲ ਰਕਤ ਕਣਾਂ ਦੇ ਲੋੜ ਤੋਂ ਵਧ ਮਾਤਰਾ ਵਿਚ ਹੋ ਜਾਣ ਕਰਕੇ ਜਾਂ ਲਹੂ ਵਹਿਣੀਆਂ ਦੀਆਂ ਦੀਵਾਰਾਂ ਉੱਤੇ ਚਰਬੀ ਦੀ ਤਹਿ ਜੰਮ ਜਾਣ ਕਰਕੇ ਦਿਲ ਦੁਆਰਾ ਪੰਪ ਕੀਤੇ ਲਹੂ ਦਾ ਦਬਾਅ ਲਹੂ ਵਹਿਣੀਆਂ ਦੀਆਂ ਦੀਵਾਰਾਂ ਤੇ ਇਕ ਨਿਸ਼ਚਿਤ ਕੀਤੀ ਹੱਦ ਤੋਂ ਵਧ ਜਾਂਦਾ ਹੈ ਜਿਸਨੂੰ ਲਹੂ ਦਾ ਉੱਚ ਦਬਾਅ ਕਹਿੰਦੇ ਹਨ । 


ਪ੍ਰਸ਼ਨ 13. ਇਛੱਤ ਅਤੇ ਅਣਇਛਤ ਮਾਸਪੇਸ਼ੀਆਂ ਦੀਆਂ ਉਦਾਹਰਨਾਂ ਦਿਓ। 

ਉੱਤਰ - ਲੱਤਾਂ ਅਤੇ ਬਾਹਾਂ ਦੀਆਂ ਮਾਸਪੇਸ਼ੀਆਂ ਇੱਛਤ ਮਾਸਪੇਸ਼ੀਆਂ ਹਨ ਜੋ ਵਿਅਕਤੀ ਦੀ ਇੱਛਾ ਅਨੁਸਾਰ ਕੰਮ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦੀਆਂ । ਕਰਦੀਆਂ ਹਨ । ਦਿਲ , ਗੁਰਦੇ , ਮਿਹਦੇ ਅਤੇ ਫੇਫੜਿਆਂ ਦੀਆਂ ਮਾਸਪੇਸ਼ੀਆਂ ਅਣਇੱਛਤ ਮਾਸਪੇਸ਼ੀਆਂ ਹਨ ਜੋ ਵਿਅਕਤੀ 


ਪ੍ਰਸ਼ਨ 14 , ਮਾਸਪੇਸ਼ੀਆਂ ਕੀ ਹੁੰਦੀਆਂ ਹਨ ? 

ਉੱਤਰ - ਮਾਸਪੇਸ਼ੀਆਂ ਛੋਟੇ - ਛੋਟੇ ਮਾਸ ਤੰਤੂਆਂ ਦਾ ਸਮੂਹ ਹੁੰਦੇ ਹਨ ਜਿਹੜੇ ਵੱਖ - ਵੱਖ ਆਕਾਰ ਦੇ ਹੁੰਦੇ ਹਨ । ਮਾਸਪੇਸ਼ੀ ਦੋ ਤਿੰਨ ਭਾਗ ਜੜ੍ਹ , ਪੇਟ ਅਤੇ ਜੋੜ ਹੁੰਦੇ ਹਨ ਜਿਹੜੇ ਇਕ ਹੱਡੀ ਤੋਂ ਦੂਜੀ ਹੱਡੀ ਨਾਲ ਜੁੜੇ ਹੁੰਦੇ ਹਨ । ਮਾਸਪੇਸ਼ੀ ਵਿਚ 75 % ਪਾਣੀ , 8 % ਪ੍ਰੋਟੀਨ ਅਤੇ ਬਾਕੀ ਚਰਬੀ ਤੇ ਲੂਣ ਹੁੰਦੇ ਹਨ । 


ਪ੍ਰਸ਼ਨ 15. ਮਾਸਪੇਸ਼ੀਆਂ ਦੇ ਕੰਮ ਲਿਖੋ । 

ਉੱਤਰ - ਸਰੀਰ ਦੇ ਸਮੁੱਚੇ ਅੰਗ ਮਾਸਪੇਸ਼ੀਆਂ ਦੇ ਬਣੇ ਹੋਏ ਹਨ । ਮਾਸ ਪੱਠੇ ਸਾਰੇ ਅੰਗਾਂ ਵਿਚ ਸੁੰਗੜਨ ਅਤੇ ਫੈਲਣ ਦੀ ਕਿਰਿਆ ਕਰਦੇ ਹਨ । ਇਸ ਲਈ ਸਰੀਰ ਦੇ ਸਾਰੇ ਕੰਮ ਮਾਸਪੇਸ਼ੀਆਂ ਦੁਆਰਾ ਹੀ ਸੰਭਵ ਹਨ । ਮਾਸ - ਪੇਸ਼ੀਆਂ ਸਰੀਰ ਦੀਆਂ ਹੱਡੀਆਂ ਨੂੰ ਗਤੀ ਪ੍ਰਦਾਨ ਕਰਦੀਆਂ ਹਨ । 


ਪ੍ਰਸ਼ਨ 16. ਥਕਾਵਟ ਕੀ ਹੁੰਦੀ ਹੈ ? 

ਉੱਤਰ - ਬਹੁਤ ਦੇਰ ਤੱਕ ਕੰਮ ਕਰਦੇ ਰਹਿਣ ਨਾਲ ਮਾਸਪੇਸ਼ੀਆਂ ਵਿਚ ਫਾਲਤੂ ਪਦਾਰਥ - ਲੈਕਟਿਕ ਐਸਿਡ , ਯੂਰੀਆ , ਯੂਰਿਕ ਐਸਿਡ , ਕਾਰਬਨ ਡਾਈਆਕਸਾਈਡ , ਮਰੇ ਹੋਏ ਸੈੱਲ ਆਦਿ ਇਕੱਠੇ ਹੋ ਜਾਂਦੇ ਹਨ ਜੋ ਮਾਸਪੇਸ਼ੀਆਂ ਦੀ ਕੰਮ ਕਰਨ ਦੀ ਗਤੀ ਵਿਚ ਰੁਕਾਵਟ ਪਾਉਂਦੇ ਹਨ । ਇਸ ਤਰ੍ਹਾਂ ਮਾਸਪੇਸ਼ੀਆਂ ਦੀ ਸ਼ਕਤੀ ਦਾ ਘਟ ਜਾਣਾ ਥਕਾਵਟ ਅਖਵਾਉਂਦਾ ਹੈ । 


ਪ੍ਰਸ਼ਨ 17. ਗੁਰਦਿਆਂ ਦੇ ਕੰਮ ਦੱਸੋ । 

ਉੱਤਰ -1 . ਗੁਰਦੇ ਸਰੀਰ ਵਿਚ ਪਾਣੀ ਦੀ ਮਾਤਰਾ ਨੂੰ ਕੰਟਰੋਲ ਕਰਦੇ ਹਨ । 2. ਫਾਲਤੂ ਪਦਾਰਥਾਂ ਨੂੰ ਪੇਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਕੱਢਦੇ ਹਨ । 3. ਗੁਰਦੇ ਸਰੀਰ ਵਿਚ ਖਣਿਜ ਲੂਣਾਂ ਦੀ ਸਮਾਨਤਾ ਕਾਇਮ ਰੱਖਦੇ ਹਨ । 


ਪ੍ਰਸ਼ਨ 18. ਚਮੜੀ ਦੇ ਕੰਮ ਦੱਸੋ । 

ਉੱਤਰ -1 . ਚਮੜੀ ਪਸੀਨੇ ਰਾਹੀਂ ਸਰੀਰ ਵਿੱਚੋਂ ਫਾਲਤੂ ਪਦਾਰਥ ਬਾਹਰ ਕੱਢ ਕੇ ਸਰੀਰ ਦੀ ਸਫ਼ਾਈ ਕਰਦੀ ਹੈ । 2. ਸਰੀਰ ਦਾ ਤਾਪਮਾਨ ਸਥਿਰ ਰੱਖਦੀ ਹੈ । 3. ਇਹ ਬੀਮਾਰੀ ਦੇ ਕੀਟਾਣੂਆਂ ਨੂੰ ਸਰੀਰ ਅੰਦਰ ਦਾਖ਼ਲ ਹੋਣ ਤੋਂ ਰੋਕਦੀ ਹੈ । 4. ਚਮੜੀ ਵਾਟਰ ਪਰੂਫ਼ ਹੈ ਜੋ ਪਾਣੀ ਨੂੰ ਬਾਹਰੋਂ ਸਰੀਰ ਅੰਦਰ ਦਾਖ਼ਲ ਹੋਣ ਤੋਂ ਰੋਕਦੀ ਹੈ ਅਤੇ ਨਾ ਹੀ ਮਾਸਪੇਸ਼ੀਆਂ ਵਿਚ ਪਏ ਤਰਲ ਨੂੰ ਆਪ ਮੁਹਾਰੇ ਬਾਹਰ ਜਾਣ ਦਿੰਦੀ ਹੈ । 


ਪ੍ਰਸ਼ਨ 19. ਸਰੀਰ ਵਿਚ ਅੰਤੜੀਆਂ ਕਿੰਨੀ ਤਰ੍ਹਾਂ ਦੀਆਂ ਹਨ ? ਇਹਨਾਂ ਦਾ ਮੁੱਖ ਕੰਮ ਦੱਸੋ । 

ਉੱਤਰ - ਅੰਤੜੀਆਂ ਦੋ ਤਰ੍ਹਾਂ ਦੀਆਂ ਹਨ - ਛੋਟੀਆਂ ਅਤੇ ਵੱਡੀਆਂ ਅੰਤੜੀਆਂ । ਛੋਟੀਆਂ ਅੰਤੜੀਆਂ 28 ਫੁੱਟ ਲੰਬੀਆਂ ਅਤੇ ਵੱਡੀਆਂ ਅੰਤੜੀਆਂ 7 ਫੁੱਟ ਲੰਬੀਆਂ ਹੁੰਦੀਆਂ ਹਨ । ਇਹ ਭੋਜਨ ਵਿੱਚੋਂ ਜ਼ਰੂਰੀ ਤੱਤਾਂ ਨੂੰ ਨਿਖੇੜ ਕੇ ਬਾਕੀ ਨੂੰ ਫੋਕਟ ( Stoo ) ਵਿਚ ਬਦਲਦੀਆਂ ਹਨ ।


ਪ੍ਰਸ਼ਨ 20. ਸਾਹ ਕਿਰਿਆ ਦੀ ਪ੍ਰਕਿਰਿਆ ਤੋਂ ਤੁਸੀਂ ਕੀ ਸਮਝਦੇ ਹੋ ? 

ਉੱਤਰ - ਸਾਹ ਕਿਰਿਆ ਦੀ ਪ੍ਰਕਿਰਿਆ ( Mechanism of Respirtion- ਸਾਹ ਅੰਦਰ ਖਿੱਚਣ ਅਤੇ ਬਾਹਰ ਕੱਢਣ ਦੀ ਕਿਰਿਆਜਨਮ ਤੋਂ ਲੈ ਕੇ ਜੀਵਨ ਦੇ ਆਖਰੀ ਸਾਹ ਤੱਕ ਨਿਰੰਤਰ ਚਲਦੀ ਰਹਿੰਦੀ ਹੈ । ਆਕਸੀਜਨ ਖੁਰਾਕੀ ਤੱਤਾਂ ਨੂੰ ਊਰਜਾ ਵਿਚ ਬਦਲਣ ਲਈ ਰਸਾਇਣਿਕ ਕਿਰਿਆ ਕਰਦੀ ਹੈ । ਊਰਜਾ ਦੁਆਰਾ ਸਰੀਰ ਦੇ ਸਾਰੇ ਕੰਮ ਹੁੰਦੇ ਹਨ । ਸਰੀਰ ਨੂੰ ਆਕਸੀਜਨ ਨਾ ਮਿਲੇ ਤਾਂ ਊਰਜਾ ਪੈਦਾ ਨਹੀਂ ਹੋਵੇਗੀ ਤੇ ਸਰੀਰ ਦੇ ਸਾਰੇ ਕੰਮ ਰੁਕ ਜਾਣਗੇ । ਆਕਸੀਜਨ ਨੂੰ ਸਰੀਰ ਵਿਚ ਜਮਾਂ ਕਰਕੇ ਵੀ ਨਹੀਂ ਰੱਖਿਆ ਜਾ ਸਕਦਾ । ਇਸ ਲਈ ਅਸੀਂ ਵਾਰ - ਵਾਰ ਸਾਹ ਲੈਂਦੇ ਹਾਂ । ਸਰੀਰ ਵਿਚ ਸਾਹ ਲੈਣ ਦੀ ਕਿਰਿਆ ਨੂੰ ਦੋ ਭਾਗਾਂ ਵਿਚ ਵੰਡ ਸਕਦੇ ਹਾਂ- ਸਾਹ ਅੰਦਰ ਖਿੱਚਣ ਦੀ ਕਿਰਿਆ , ਸਾਹ ਬਾਹਰ ਕੱਢਣ ਦੀ ਕਿਰਿਆ । 

    1. ਸਾਹ ਅੰਦਰ ਖਿੱਚਣਾ ( Inspiration ) - ਡਾਇਆਫਰਾਮ ( Diaphragm ) ਇਕ ਗੋਲ ਮੀਨਾਰ ਦੀ ਤਰ੍ਹਾਂ ਹੁੰਦਾ ਹੈ । ਜਦੋਂ ਇਹ ਮਾਸਪੇਸ਼ੀ ਸੁੰਗੜਦੀ ਹੈ ਤਾਂ ਇਸ ਦੀ ਸ਼ਕਲ ਚੱਪਟੀ ਹੋ ਜਾਂਦੀ ਹੈ । ਇਸ ਨਾਲ ਛਾਤੀ - ਗੁਹਾ ( Thoracic Cavity ) . ਦਾ ਆਇਤਨ ਵੱਧ ਜਾਂਦਾ ਹੈ । ਫੇਫੜਿਆਂ ਵਿਚਲੀ ਹਵਾ ਦਾ ਦਬਾਅ ਘੱਟ ਹੋ ਜਾਂਦਾ ਹੈ ਅਤੇ ਇਸ ਦਬਾਅ ਨੂੰ ਬਰਾਬਰ ਕਰਨ ਲਈ ਬਾਹਰਲੀ ਹਵਾ ਭਰ ਜਾਂਦੀ ਹੈ । ਇਸ ਤਰ੍ਹਾਂ ਸਾਹ ਅੰਦਰ ਆਉਣ ਦੀ ਕਿਰਿਆ ਹੋ ਜਾਂਦੀ ਹੈ । 

    2. ਸਾਹ ਬਾਹਰ ਕੱਢਣਾ ( Expiration ) - ਮਾਸਪੇਸ਼ੀਆਂ ਦੇ ਫੈਲਣ ਨਾਲ ਡਾਇਆਫਰਾਮ ਦੁਬਾਰਾ ਆਪਣੀ ਅਸਲੀ ਅਵਸਥਾ ਵਿਚ ਆ ਜਾਂਦਾ ਹੈ ਅਤੇ ਦੋ ਪਸਲੀਆਂ ਨੂੰ ਬੰਣ ਵਾਲੀਆਂ ਪਸਲੀਆਂ ਹੋਠਾਂ ਨੂੰ ਝੁਕ ਜਾਂਦੀਆਂ ਹਨ । ਇਸ ਨਾਲ ਛਾਤੀ ਗੁਹਾਂ ਦਾ ਆਇਤਨ ਘੱਟ ਜਾਂਦਾ ਹੈ । ਇਸ ਤਰ੍ਹਾਂ ਫੇਫੜਿਆਂ ਤੇ ਦਬਾਉ ਪੈਂਦਾ ਹੈ ਜਿਸ ਨਾਲ ਫੇਫੜਿਆਂ ਵਿਚਲੀ ਹਵਾ ਬਾਹਰ ਨਿਕਲ ਜਾਂਦੀ ਹੈ । ਸਾਹ ਬਾਹਰ ਨਿਕਲਣ ਦੀ ਕਿਰਿਆ ਛਾਤੀ ਦੀ ਦੀਵਾਰ ਦੇ ਲਚਕਦਾਰ ਹੋਣ ਤੇ ਆਪਣੀ ਅਸਲੀ ਅਵਸਥਾ ਵਿਚ ਆ ਜਾਣ ਅਤੇ ਡਾਇਆਫਰਾਮ ਢਿੱਲਾ ਹੋ ਕੇ ਉੱਪਰ ਚੁੱਕਿਆ ਜਾਣ ਕਰਕੇ ਹੁੰਦੀ ਹੈ । ਇਸ ਤਰ੍ਹਾਂ ਸਾਹ ਬਾਹਰ ਕੱਢਣ ਦੀ ਕਿਰਿਆ ਹੋ ਜਾਂਦੀ ਹੈ । 


ਪ੍ਰਸ਼ਨ 21. ਤੁਸੀਂ ਸਧਾਰਨ ਸਾਹ , ਡੂੰਘੀ ਸਾਹ ਅਤੇ ਜ਼ੋਰਦਾਰ ਸਾਹ ਕਿਰਿਆ ਤੋਂ ਕੀ ਸਮਝਦੇ ਹੋ ? 

ਉੱਤਰ- ( i ) ਸਧਾਰਨ ਸਾਹ ਕਿਰਿਆ ( Normal Respiration ) - ਕਿਸੇ ਵੀ ਪਾਣੀ ਦੇ ਸਾਹ ਲੈਣ ਦੀ ਕਿਰਿਆ ਦਾ ਜੇ ਨਿਰੀਖਣ ਕਰੀਏ ਤਾਂ ਅਸੀਂ ਭਲੀ - ਭਾਂਤ ਜਾਣ ਜਾਵਾਂਗੇ ਕਿ ਹਰ ਪਾਣੀ ਵਿਚ ਸਾਹ ਲੈਣ ਦੀ ਕਿਰਿਆ ਵਿਚ ਤੇਜ਼ੀ ਅਤੇ ਡੂੰਘਾਈ ਸਰੀਰ ਉੱਤੇ ਪੈਣ ਵਾਲੇ ਬਾਹਰੀ ਅਤੇ ਅੰਦਰੂਨੀ ਪ੍ਰਭਾਵਾਂ ਕਰਕੇ ਹੁੰਦੀ ਹੈ । ਅਸੀਂ ਸਧਾਰਨ ਚਲਦੇ ਫਿਰਦੇ ਕੰਮ ਕਰਦੇ ਜਾਂ ਅਰਾਮ ਦੀ ਅਵਸਥਾ ਵਿਚ ਸਧਾਰਨ ਸਾਹ ਲੈਂਦੇ ਹਾਂ । ਸਧਾਰਨ ਸਾਹ ਕਿਰਿਆ ਦੁਆਰਾ ਅਸੀਂ 500 c.c. ਹਵਾ ਫੇਫੜਿਆਂ ਵਿਚ ਹਰ ਵਾਰ ਭਰਦੇ ਅਤੇ 500 c.c. ਬਾਹਰ ਕੱਢਦੇ ਰਹਿੰਦੇ ਹਾਂ । ਇਹ ਕਿਰਿਆ ਛੋਟੇ ਬੱਚਿਆਂ ਵਿਚ ਉਮਰ ਦੇ ਹਿਸਾਬ ਨਾਲ 30 ਤੋਂ 40 ਵਾਰ ਪ੍ਰਤੀ ਮਿੰਟ ਹੁੰਦੀ ਹੈ ਤੇ ਵੱਡਿਆਂ ਵਿਚ 18 ਵਾਰ ਪ੍ਰਤੀ ਮਿੰਟ ਹੋ ਜਾਂਦੀ ਹੈ । ਇਸਨੂੰ ਸਾਹ ਲੈਣ ਦੀ ਸਧਾਰਨ ਦਰ ਕਿਹਾ ਜਾਂਦਾ ਹੈ । 

    ( ii ) ਡੂੰਘੀ ਸਾਹ ਕਿਰਿਆ ( Deep Respiratioin ) - ਜਦੋਂ ਅਸੀਂ ਕੋਈ ਜ਼ੋਰ ਦਾ ਕੰਮ ਕਰਦੇ ਹਾਂ ਤਾਂ ਸਾਡੇ ਸਰੀਰ ਨੂੰ ਆਕਸੀਜਨ ਦੀ ਵੱਧ ਲੋੜ ਹੁੰਦੀ ਹੈ । ਆਕਸੀਜਨ ਦੀ ਲੋੜ ਪੂਰੀ ਕਰਨ ਲਈ ਸਾਡੀ ਸਾਹ ਕਿਰਿਆ ਤੇਜ਼ ਅਤੇ ਡੂੰਘੀ ਹੋ ਜਾਂਦੀ ਹੈ । ਕਈ ਵਾਰ ਜ਼ੋਰ ਦਾ ਕੰਮ ਨਾ ਕਰਨ ਦੀ ਹਾਲਤ ਵਿਚ ਵੀ ਡੂੰਘੇ ਸਾਹ ਦੀ ਕਿਰਿਆ ਹੁੰਦੀ ਹੈ ਜਿਵੇਂ ਕਿ ਡਰ ਦੀ ਹਾਲਤ ਵਿਚ , ਪ੍ਰਸੰਸਾ ਹੋ ਜਾਣ ਦੇ ਮੌਕੇ ਤੇ । ਜ਼ੋਰਦਾਰ ਕੰਮ ਦੀ ਅਵਸਥਾ ਖਤਮ ਹੋ ਜਾਣ ਮਗਰੋਂ ਡਰ ਜਾਂ ਪ੍ਰਸ਼ੰਸਾ ਦੀ ਪਰਸਥਿਤੀ ਤੋਂ ਬਾਹਰ ਆ ਜਾਣ ਮਗਰੋਂ ਸਰੀਰ ਸਧਾਰਨ ਸਾਹ ਦੀ ਅਵਸਥਾ ਵਿਚ ਆ ਜਾਂਦਾ ਹੈ । 

    ( iii ) ਜ਼ੋਰਦਾਰ ਸਾਹ ਕਿਰਿਆ ( Forced Respiration ) - ਜਦੋਂ ਅਸੀਂ ਬਹੁਤ ਹੀ ਤੇਜ਼ ਅਤੇ ਇਕੋ ਸਾਹੇ ਕੰਮ ਕਰਦੇ ਹਾਂ । ਜਿਵੇਂ 100 ਮੀਟਰ ਦੀ ਦੌੜ ਦੇ ਮੁਕਾਬਲੇ ਸਮੇਂ ਸਰੀਰ ਦਾ ਪੂਰਾ ਜੋਰ ਲਗਾ ਕੇ ਦੌੜ ਪੂਰੀ ਕਰਦੇ ਹਾਂ ਤਾਂ ਸਰੀਰ ਆਕਸੀਜਨ ਕਰਜ਼ ਦੀ ਅਵਸਥਾ ਵਿਚ ਆ ਜਾਂਦਾ ਹੈ । ਆਕਸੀਜਨ ਕਰਜ਼ ਦੀ ਅਵਸਥਾ ਵਿੱਚੋਂ ਸਰੀਰ ਨੂੰ ਮੁਕਤ ਕਰਨ ਲਈ ਸਰੀਰ ਜ਼ੋਰਦਾਰ ਸਾਹ ਕਿਰਿਆ ਕਰਦਾ ਹੈ । ਇਸ ਵਿਚ ਛਾਤੀ ਦੀਆਂ ਮਾਸਪੇਸ਼ੀਆਂ ਵੱਧ ਮਾਤਰਾ ਵਿਚ ਫੈਲਦੀਆਂਅਤੇ ਸੁੰਗੜਦੀਆਂ ਹਨ । ਫੇਫੜਿਆਂ ਵਿਚ ਸਾਹ ਦੁਆਰਾ ਵੱਧ ਮਾਤਰਾ ਹਵਾ ਦਾਖ਼ਲ ਕੀਤੀ ਜਾਂਦੀ ਹੈ ਅਤੇ ਬਾਹਰ ਕੱਢੀ ਜਾਂਦੀ ਹੈ ਕਈ ਵਾਰ ਕਿਸੇ ਬੀਮਾਰੀ ਕਰਕੇ ਜਿਵੇਂ ਕਿ ਸਾਹ ਨਲੀ ਦਾ ਫੁਲ ਜਾਣਾ , ਫੇਫੜਿਆਂ ਵਿਚ ਸੋਜ ਦਾ ਆ ਜਾਣਾ , ਸਰੀਰ ਤੇ ਜ਼ਹਿਰੀਲੀ ਦਵਾਈ ਦਾ ਅਸਰ ਹੋ ਜਾਣਾ ਜਾਂ ਦੂਸ਼ਿਤ ਵਾਤਾਵਰਨ ਕਾਰਨ ਫੇਫੜਿਆਂ ਵਿਚ ਜ਼ੋਰਦਾਰ ਸਾਹ ਕਿਰਿਆ ਉਤਪੰਨ ਹੋ ਜਾਂਦੀ ਹੈ । ਇਸ ਅਵਸਥਾ ਤੇ ਛਾਤੀ ਦੀਆਂ ਮਾਸਪੇਸ਼ੀਆਂ ਵਿਚ ਜ਼ੋਰ ਨਾਲ ਫੈਲਣ ਅਤੇ ਸੁੰਗੜਨ ਦੀ ਕਿਰਿਆ ਹੁੰਦੀ ਹੈ । 


ਪ੍ਰਸ਼ਨ 22. ਗੈਸਾਂ ਦੀ ਅਦਲਾ - ਬਦਲੀ ਤੋਂ ਕੀ ਭਾਵ ਹੈ ? 

ਉੱਤਰ - ਗੈਸਾਂ ਦੀ ਅਦਲਾ - ਬਦਲੀ ( Exchange of Gases- ਅਸੀਂ ਜੋ ਹਵਾ ਸਾਹ ਦੁਆਰਾ ਅੰਦਰ ਖਿੱਚ ਕੇ ਲੈ ਜਾਂਦੇ ਹਾਂ , ਉਸ ਵਿਚ ਕਈ ਗੈਸਾਂ ਦਾ ਮਿਸ਼ਰਣ ਹੁੰਦਾ ਹੈ । ਇਸ ਵਿੱਚ ਆਕਸੀਜਨ ( 20.90 % ) , ਨਾਈਟਰੋਜਨ ( 78.6 % ) , ਕਾਰਬਨ ਡਾਈਆਕਸਾਈਡ ( 0.24 % ) ਅਤੇ ਦੂਜੀਆਂ ਗੈਸਾਂ ( 0.94 % ) ਹੁੰਦੀਆਂ ਹਨ । ਇਸ ਤੋਂ ਇਲਾਵਾ ਅਨਿਸ਼ਚਿਤ ਮਾਤਰਾ ਵਿੱਚ ਜਲ ਵਾਸ਼ਪ ਹੁੰਦੇ ਹਨ । ਇਸੇ ਤਰ੍ਹਾਂ ਜੋ ਹਵਾ ਅਸੀਂ ਸਾਹ ਛੱਡਣ ਨਾਲ ਬਾਹਰ ਕੱਢਦੇ ਹਾਂ , ਉਸ ਵਿਚ ਆਕਸੀਜਨ ( 16.50 % ) , ਨਾਈਟਰੋਜਨ ( 78.6 % ) , ਕਾਰਬਨ ਡਾਈਆਕਸਾਈਡ ( 4.5 % ) ਅਤੇ ਦੂਜੀਆਂ ਗੈਸਾਂ ( 4.6 % ) ਹੁੰਦੀਆਂ ਹਨ । ਜਿਸ ਹਵਾ ਨੂੰ ਅਸੀਂ ਸਾਹ ਦੁਆਰਾ ਅੰਦਰ ਲੈ ਜਾਂਦੇ ਹਾਂ , ਉਸ ਨੂੰ ਅੰਦਰ ਜਾਣ ਵਾਲੀ ਹਵਾ ( inspired Air ) ਅਤੇ ਜੋ ਅਸੀਂ ਬਾਹਰ ਕੱਢਦੇ ਹਾਂ ਉਸ ਨੂੰ ਬਾਹਰ ਜਾਣ ਵਾਲੀ ਹਵਾ ( Expired Air ) ਕਹਿੰਦੇ ਹਾਂ । 

        ਹਵਾ ਵਿਚ ਮਿਲੀਆਂ ਹੋਈਆਂ ਗੈਸਾਂ ਦੀ ਫੇਫੜਿਆਂ ਵਿਚ ਅਦਲਾ - ਬਦਲੀ ਹੁੰਦੀ ਹੈ । ਉਹ ਲਹੂ ਜੋ ਕਿ ਕੋਸ਼ਿਕਾਵਾਂ ਦੁਆਰਾ ਸਰੀਰ ਦੇ ਸਾਰੇ ਭਾਗਾਂ ਤੋਂ ਫੇਫੜਿਆਂ ਵਿਚ ਜਾਂਦਾ ਹੈ , ਅਸ਼ੁੱਧ ਹੁੰਦਾ ਹੈ । ਉਸ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਆਕਸੀਜਨ ਤੋਂ ਵੱਧ ਹੁੰਦੀ ਹੈ । ਫੇਫੜਿਆਂ ਦੀਆਂ ਕੋਸ਼ਿਕਾਵਾਂ ਵਿਚ ਜਦੋਂ ਲਹੂ ਲੰਘਦਾ ਹੈ ਤਾਂ ਇਸ ਨੂੰ ਬਹੁਤ ਹੀ ਪਤਲੀ ਝਿੱਲੀ ਦੁਆਰਾ ਵੱਖ ਕੀਤਾ ਜਾਂਦਾ ਹੈ । ਇਸ ਪਤਲੀ ਝਿੱਲੀ ਵਿਚ ਗੈਸਾਂ ਆ ਵੀ ਸਕਦੀਆਂ ਹਨ ਅਤੇ ਜਾ ਵੀ ਸਕਦੀਆਂ ਹਨ । ਕੋਸ਼ਿਕਾ ਦੇ ਲਹੂ ਵਿਚ ਹਵਾ ਦੀਆਂ ਹਵਾ ਥੈਲੀਆਂ ( Air Sacs ) ਵਿੱਚੋਂ ਆਕਸੀਜਨ ਆ ਜਾਂਦੀ ਹੈ ਅਤੇ ਕੋਸ਼ਿਕਾ ਦੇ ਲਹੂ ਵਿਚੋਂ ਕਾਰਬਨ ਡਾਈਆਕਸਾਈਡ ਹਵਾ ਦੀ ਥੈਲੀ ਵਿਚ ਪਹੁੰਚ ਜਾਂਦੀ ਹੈ । ਇਸ ਤਰ੍ਹਾਂ ਫੇਫੜਿਆਂ ਵਿਚ ਗੈਸਾਂ ਦੀ ਅਦਲਾ - ਬਦਲੀ ਹੋ ਜਾਂਦੀ ਹੈ । ਫੇਫੜਿਆਂ ਵਿਚ ਗੈਸਾਂ ਦੀ ਅਦਲਾ - ਬਦਲੀ ਜ਼ਰੂਰੀ ਹੈ । ਅਜਿਹਾ ਨਾ ਹੋਣ ਉੱਤੇ ਆਕਸੀਜਨ ਦੀ ਸਾਰੀ ਮਾਤਰਾ ਖ਼ਰਚ ਹੋ ਜਾਵੇਗੀ ਅਤੇ ਕੇਵਲ ਕਾਰਬਨ ਡਾਈਆਕਸਾਈਡ ਹੀ ਰਹਿ ਜਾਵੇਗੀ।ਲਹੂ ਵਿਚ ਆਕਸੀਜਨ ਦੀ ਮਾਤਰਾ ਘੱਟ ਹੋਣ ਨਾਲ ਲਹੂ ਦੀ ਸ਼ੁੱਧੀ ਨਹੀਂ ਹੋ ਸਕੇਗੀ । 


ਪ੍ਰਸ਼ਨ 23. ਕੀ ਸਾਨੂੰ ਨੱਕ ਦੁਆਰਾ ਸਾਹ ਲੈਣਾ ਚਾਹੀਦਾ ਹੈ ? 

ਜਾਂ 

“ ਸਾਨੂੰ ਨੱਕ ਦੁਆਰਾ ਸਾਹ ਲੈਣਾ ਚਾਹੀਦਾ ਹੈ , ਨਾ ਕਿ ਮੂੰਹ ਦੁਆਰਾ ਇਸ ਕਥਨ ਦੀ ਵਿਆਖਿਆ ਕਰੋ । 

ਉੱਤਰ - ਸਾਹ ਕਿਰਿਆ ਸਾਡੇ ਜੀਵਨ ਲਈ ਵਰਦਾਨ ਹੈ । ਅਸੀਂ ਭੋਜਨ ਅਤੇ ਪਾਣੀ ਤੋਂ ਬਿਨਾਂ ਤਾਂ ਕੁਝ ਸਮੇਂ ਤੱਕ ਜਿਉਂਦੇ ਰਹਿ ਸਕਦੇ ਹਾਂ , ਪਰ ਸਾਹ ਲਏ ਬਿਨਾਂ ਇਕ ਪਲ ਵੀ ਨਹੀਂ ਜਾ ਸਕਦੇ । ਸਾਹ ਲੈਂਦੇ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਹ ਸਦਾ ਨੱਕ ਦੁਆਰਾ ਹੀ ਲਓ , ਮੂੰਹ ਦੁਆਰਾ ਨਹੀਂ ਕਿਉਂ ਜੋ ਜਿਸ ਹਵਾ ਨੂੰ ਅਸੀਂ ਸਾਹ ਦੁਆਰਾ ਖਿੱਚ ਕੇ ਆਪਣੇ ਸਰੀਰ ਦੇ ਅੰਦਰ ਲੈ ਜਾਂਦੇ ਹਾਂ , ਉਸ ਵਿਚ ਅਨੇਕਾਂ ਕਿਸਮਾਂ ਦੀਆਂ ਗੈਸਾਂ ਦਾ ਮਿਸ਼ਰਣ ਹੁੰਦਾ ਹੈ । ਇਹਨਾਂ ਵਿੱਚੋਂ ਆਕਸੀਜਨ , ਨਾਈਟਰੋਜਨ , ਕਾਰਬਨ ਡਾਈਆਕਸਾਈਡ ਆਦਿ ਪ੍ਰਮੁੱਖ ਹਨ । ਇਹਨਾਂ ਗੈਸਾਂ ਤੋਂ ਇਲਾਵਾ ਇਸ ਵਿਚ ਕੁਝ ਧੂੜ ਦੇ ਕਣ ਵੀ ਹੁੰਦੇ ਹਨ । ਸਾਡੇ ਚਿਹਰੇ ਵਿਚ ਦੋ ਅੱਖਾਂ ਵਿਚਾਲੇ ਤੱਕ ਸਥਿਤ ਹੈ । ਨੱਕ ਵਿਚ ਦੋ ਨਾਸ - ਛੇਦ ( Nostrils ) ਹੁੰਦੇ ਹਨ । ਇਹਨਾਂ ਵਿਚ ਛੋਟੇ - ਛੋਟੇ ਵਾਲ ਹੁੰਦੇ ਹਨ । ਇਹ ਵਾਲ ਇਕ ਛਾਣਨੀ ਦਾ ਕੰਮ ਕਰਦੇ ਹਨ । ਜਦੋਂ ਅਸੀਂ ਨੱਕ ਦੁਆਰਾ ਸਾਹ ਲੈਂਦੇ ਹਾਂ ਤਾਂ ਹਵਾ ਵਾਲਾਂ ਵਿਚੋਂ ਛਣ ਕੇ ਅੰਦਰ ਜਾਂਦੀ ਹੈ । ਧੂੜ ਦੇ ਕਣ ਵਾਲਾਂ ਵਿਚ ਚਿੰਬੜ ਜਾਂਦੇ ਹਨ । ਇਸ ਤੋਂ ਇਲਾਵਾ ਨੱਕ ਦੀ ਦੀਵਾਰ ਦਾ ਨਿਰਮਾਣ ਇਕ ਝਿੱਲੀ ਦੁਆਰਾ ਹੁੰਦਾ ਹੈ ਜਿਸ ਨਾਲ ਇਕ ਵਿਸ਼ੇਸ਼ ਤਰਲ ਦਾ ਨਿਰਮਾਣ ਹੁੰਦਾ ਹੈ । ਇਹ ਹਵਾ ਦੇ ਕੀਟਾਣੂਆਂ ਨੂੰ ਨਸ਼ਟ ਕਰਨ ਦੇ ਨਾਲ - ਨਾਲ ਇਹਨਾਂ ਨੂੰ ਠੰਢਾ ਰੱਖਦਾ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਨੱਕ ਦੁਆਰਾ ਸਾਹ ਲਿਆ ਜਾਵੇ , ਮੂੰਹ ਦੁਆਰਾ ਨਹੀਂ । ਜੇਕਰ ਅਸੀਂ ਮੂੰਹ ਦੁਆਰਾ ਸਾਹ ਲਵਾਂਗੇ ਤਾਂ ਹਵਾ ਦੇ ਧੂੜ ਦੇ ਕਣ ਫੇਫੜਿਆਂ ਵਿਚ ਜਾ ਕੇ ਅਨੇਕਾਂ ਤਰ੍ਹਾਂ ਦੇ ਨੁਕਸਾਨ ਕਰਨਗੇ । ਇਸ ਤੋਂ ਇਲਾਵਾ ਮੂੰਹ ਦੁਆਰਾ ਸਾਹ ਲੈਣ ਨਾਲ ਫੇਫੜਿਆਂ ਨੂੰ ਠੰਡ ਲੱਗਣ ਦਾ ਡਰ ਰਹਿੰਦਾ ਹੈ । ਇਸ ਲਈ ਨੱਕ ਦੁਆਰਾ ਸਾਹ ਲੈਣਾ , ਮੂੰਹ ਦੁਆਰਾ ਸਾਹ ਲੈਣ ਨਾਲੋਂ ਕਿਤੇ ਉਪਯੋਗੀ ਹੈ । 


ਪ੍ਰਸ਼ਨ 24 , ਲਹੂ ਦੇ ਕੰਮ ਦਾ ਵਰਣਨ ਕਰੋ ।

ਉੱਤਰ- ਲਹੂ ਦੇ ਕੰਮ ( Functions of Blood ) - ਲਹੂ ਸਰੀਰ ਵਿਚ ਮੁੱਖ ਰੂਪ ਨਾਲ ਹੇਠ ਲਿਖੇ ਕੰਮ ਕਰਦਾ ਹੈ 

1. ਲਹੂ ਸਾਡੇ ਭੋਜਨ ਦੇ ਪਚੇ ਹੋਏ ਭਾਗ ਨੂੰ ਸਰੀਰ ਦੇ ਵੱਖ - ਵੱਖ ਅੰਗਾਂ ਤੱਕ ਪਹੁੰਚਾਉਂਦਾ ਹੈ । 

2. ਲਹੂ ਵਿਚ ਮੌਜੂਦ ਲਾਲ ਲਹੂ ਦੇ ਕਣ ਫੇਫੜਿਆਂ ਵਿਚੋਂ ਆਕਸੀਜਨ ਚੂਸ ਕੇ ਸਰੀਰ ਦੇ ਵੱਖ - ਵੱਖ ਅੰਗਾਂ ਵਿਚ ਲੈ ਜਾਂਦੇ ਹਨ । 3. ਇਹ ਸਰੀਰ ਵਿੱਚੋਂ ਜ਼ਹਿਰੀਲੇ ਵਿਅਰਥ ਪਦਾਰਥਾਂ ਦੇ ਬਾਹਰ ਕਦੱਣ ਵਿਚ ਮਦਦ ਕਰਦਾ ਹੈ , ਅਤੇ ਇਹਨਾਂ ਪਦਾਰਥਾਂ ਨੂੰ ਆਪਣੇ ਅੰਦਰ ਘੋਲ ਕੇ ਗੁਰਦੇ ਵਿਚ ਲੈ ਜਾਂਦਾ ਹੈ ਜਿਥੇ ਉਹ ਪੇਸ਼ਾਬ ਦੇ ਰੂਪ ਵਿਚ ਬਾਹਰ ਨਿਕਲ ਜਾਂਦੇ ਹਨ । 

4. ਲਹੂ ਦੇ ਚਿੱਟੇ ਕਣ ਬੀਮਾਰੀ ਦੇ ਕੀਟਾਣੂਆਂ ਤੋਂ ਸਰੀਰ ਦੀ ਰੱਖਿਆ ਕਰਦੇ ਹਨ । 

5. ਲਾਲ ਲਹੂ ਕਣ ਹੀ ਆਕਸੀਜਨ ਦੀ ਕਿਰਿਆ ਦੇ ਮਗਰੋਂ ਬਣੀ ਕਾਰਬਨ ਡਾਈਆਕਸਾਈਡ ਨੂੰ ਫੇਫੜਿਆਂ ਵਿਚ ਲਿਆ ਕੇ ਬਾਹਰ ਕੱਢਦੇ ਹਨ । 

6. ਲਹੂ ਦੁਆਰਾ ਸਰੀਰ ਦੇ ਵੱਖ - ਵੱਖ ਅੰਗ ਆਪਸ ਵਿਚ ਮਿਲੇ ਰਹਿੰਦੇ ਹਨ ਅਤੇ ਸੁੱਕ ਕੇ ਨਸ਼ਟ ਹੋਣ ਤੋਂ ਬਚੇ ਰਹਿੰਦੇ ਹਨ । 

7. ਲਹੂ ਹਾਰਮੋਨਜ਼ ਨੂੰ ਇਕ ਥਾਂ ਤੋਂ ਦੂਜੀ ਥਾਂ ਉੱਤੇ ਲੈ ਜਾਣ ਦਾ ਕੰਮ ਕਰਦੇ ਹਨ । 

8. ਲਹੂ ਪਲੇਟਲੇਟਸ ਸੱਟ ਲੱਗਣ ਉੱਤੇ ਲਹੂ ਨੂੰ ਸਰੀਰ ਤੋਂ ਬਾਹਰ ਵੱਗਣ ਤੋਂ ਰੋਕਣ ਦਾ ਕੰਮ ਕਰਦੇ ਹਨ । 

9. ਲਹੂ ਦੁਆਰਾ ਹੀ ਸਰੀਰ ਦੇ ਵੱਖ - ਵੱਖ ਅੰਗਾਂ ਦਾ ਤਾਪਮਾਨ ਸਥਿਰ ਰਹਿੰਦਾ ਹੈ । 


ਪ੍ਰਸ਼ਨ 25. ਨਬਜ਼ ਕੀ ਹੈ ? ਸੰਖੇਪ ਵਿੱਚ ਲਿਖੋ । 

ਉੱਤਰ - ਲਹੂ ਦੀ ਤੇਜ਼ ਗਤੀ ਕਾਰਨ ਹੂ ਵਹਿਣੀਆਂ ਦੀਆਂ ਦੀਵਾਰਾਂ ਵੱਧਦੀਆਂ ਅਤੇ ਘੱਟਦੀਆਂ ਰਹਿੰਦੀਆਂ ਹਨ । ਨਬਜ਼ ਦਿਲ ਦੁਆਰਾ ਲਹੂ ਪੰਪ ਕੀਤੇ ਦੀ ਧੜਕਣ ਹੈ ਜੋ ਧਮਣੀਆਂ ਦੀਆਂ ਦੀਵਾਰਾਂ ਉੱਤੇ ਮਹਿਸੂਸ ਕੀਤੀ ਜਾਂਦੀ ਹੈ । ਜਿੱਥੇ ਕਿਤੇ ਵੀ ਧਮਣੀ ਦਾ ਨਬਜ਼ ਬਿੰਦੂ ਹੁੰਦਾ ਹੈ ਉੱਥੇ ਇਸਨੂੰ ਮਹਿਸੂਸ ਕੀਤਾ ਜਾ ਸਕਦਾ ਹੈ । ਅਰੋਗ ਵਿਅਕਤੀ ਵਿਚ ਇਹ 72 ਵਾਰ ਪ੍ਰਤੀ ਮਿੰਟ ਚਲਦੀ ਹੈ ।     ਵੱਖ ਵੱਖ ਹਾਲਤਾਂ ਵਿਚ ਜਿਵੇਂ ਕਿ ਬੁਖ਼ਾਰ ਰਹਿਣ ਦੇ ਹਾਲਾਤ , ਕੰਮ ਦਾ ਸਰੀਰ ਤੇ ਭਾਰ , ਭੋਜਨ ਕਰਨ ਤੋਂ ਬਾਅਦ , ਉਮਰ ਦੇ ਹਿਸਾਬ ਨਾਲ ਅਤੇ ਮਾਨਸਿਕ ਸਥਿਤੀ ਅਨੁਸਾਰ ਇਹ ਵਧ ਘੱਟ ਹੁੰਦੀ ਹੈ । ਉਮਰ ਦੀ ਦਰ ਨਾਲ ਨਬਜ਼ ਗਤੀ ਪ੍ਰਤੀ ਮਿੰਟ ਹੇਠ ਲਿਖੇ ਅਨੁਸਾਰ ਹੁੰਦੀ ਹੈ 

    ਇਕ ਨਵੇਂ ਜਨਮੇ ਬੱਚੇ ਦੀ ਨਬਜ਼ ਗਤੀ                 140 ਵਾਰ ਪ੍ਰਤੀ ਮਿੰਟ 

    ਇਕ ਸਾਲ ਦੀ ਉਮਰ ਤੱਕ                                 120 ਵਾਰ ਪ੍ਰਤੀ ਮਿੰਟ 

    ਦੋ ਸਾਲ ਦੀ ਉਮਰ ਤੱਕ                                    110 ਵਾਰ ਪ੍ਰਤੀ ਮਿੰਟ 

    ਪੰਜ ਸਾਲ ਦੀ ਉਮਰ ਤੱਕ                                  96-100 ਵਾਰ ਪ੍ਰਤੀ ਮਿੰਟ 

    ਦਸ ਸਾਲਾਂ ਦੀ ਉਮਰ ਤੱਕ                             80-90 ਵਾਰ ਪ੍ਰਤੀ ਮਿੰਟ 

    ਨੌਜਵਾਨ ਵਿਅਕਤੀ ਵਿਚ                             60-80 ਵਾਰ ਪ੍ਰਤੀ ਮਿੰਟ 

ਆਮ ਤੌਰ ਤੇ ਦਿਲ ਦੀ ਧੜਕਣ ਔਸਤਨ 70 ਵਾਰ ਪ੍ਰਤੀ ਮਿੰਟ ਮੰਨੀ ਗਈ ਹੈ । ਹਰ ਧੜਕਣ ਤੇ ਦਿਲ 70 c.c. ਲਹੂ ਦੀ ਮਾਤਰਾ ਲਹੂ ਵਹਿਣੀਆਂ ਵਿਚ ਪੰਪ ਕਰਦਾ ਹੈ । ਇਸ ਤਰ੍ਹਾਂ ਇਕ ਮਿੰਟ ਵਿਚ ਦਿਲ 70 x70 c.c , ਅਰਥਾਤ ਪੰਜ ਲੀਟਰ ਲਹੂ ਦੀ ਮਾਤਰਾ ਲਹੂ ਵਹਿਣੀਆਂ ਵਿਚ ਪੰਪ ਕਰਦਾ ਹੈ । ਇੰਨੀ ਹੀ ਮਾਤਰਾ ਲਹੂ ਦਿਲ ਦੇ ਸੱਜੇ ਪਾਸੇ ਦਾਖ਼ਲ ਕਰਦਾ ਹੈ । ਜਦੋਂ ਅਭਿਆਸ ਕੀਤਾ ਜਾਂਦਾ ਹੈ ਦਿਲ ਦੀ ਧੜਕਣ ਜਾਂ ਨਬਜ਼ ਗਤੀ 150 ਵਾਰ ਪ੍ਰਤੀ ਮਿੰਟ ਹੋ ਜਾਂਦੀ ਹੈ । ਹਰ ਧੜਕਣ ਤੇ ਦਿਲ ਦੁਆਰਾ ਪੰਪ ਕੀਤੇ ਖੂਨ ਦੀ ਮਾਤਰਾ 150 c , c , ਤੱਕ ਪਹੁੰਚ ਜਾਂਦੀ ਹੈ ।







Effects on blood function, blood circulation, muscles





Question 1. How to increase the strength of the lungs? 

A. Physical exercise, especially strenuous exercise of the chest muscles, increases the strength of the lungs. Practicing yoga, pranayama increases the strength of the lungs. 


Question 2. Why does breathing increase while exercising? 

A. Exercise consumes more oxygen to convert nutrients into energy. The body's breathing rate increases to meet the need for more oxygen. 


What are the main functions of the lungs? 

A. The main function of the lungs is to exchange gases. Lung oxygen gas? Carbon dioxide gas is extracted from the red blood cells.


Question 4. Write the names of blood particles. Where are they manufactured? 

Answer - The fluid flowing in the blood vessels is called Hu. It contains the following blood particles: (1) Red Blood Corpuscles (2) White Blood Corpusles (3) Platelets All these particles are formed in the bone marrow. Is 


Question 5. Name the cells of the heart. 

Answer - The heart has two parts and four chambers with the following names: Right Auricle #thecalas (Right Ventricle) Left Auricle Left Ventricle (Left Ventricle) 


Q6. Describe the function of pulmonary artery and pulmonary vein. 

A. Blood from the right ventricle of the heart travels through the pulmonary artery to cleanse the lungs. Pure blood from the lungs enters the left ventricular artery through the pulmonary vein. 


Question 7. Explain the function of veins and arteries. 

ANSWER: Impure blood flows in the veins which collects from all over the body and enters the right atrium of the heart through the lower and upper maha bira. Pure blood flows into the arteries, which enters all the arteries from the left ventricle of the heart through the aorta and cuts through the body. 


Question 8. Explain the function of blood. 

Answer-1. Provides nutrients to the body through the blood. 2. Oxygen is transported to the body cells through the blood. 3. Carbon dioxide is expelled from the body through Hu. 4. Hu keeps the body temperature constant. 5. Blood protects the body from diseases. 


Question 9. State the main function of the heart.

A. The main function of the heart is to send blood to the lungs to purify it and to send pure blood to all the organs of the body through the arteries. Therefore the main function of the body is to keep the flow of Hu in the body. 


Q10. What is meant by Stroke Volume? 

A. The amount of blood pumped into the blood vessels by the heart in one stroke is called the stroke volume of the heart. Strong heart stroke volume is high. Stroke volume increases when we exercise. 


Q11. What is meant by Pulse Rate? 

A. The heart sends blood through the arteries to the blood vessels. This action increases and decreases the blood pressure on the walls of the blood vessels. The rate of increase and decrease of pressure per minute is called pulse rate which is 72 times per minute.


Q12. What is High Blood Pressure? 

A. Blood pressure pumped by the heart to a certain limit on the walls of the blood vessels due to thickening of the blood, excess of red blood cells in the blood or accumulation of fat on the walls of the blood vessels. Is called high blood pressure. 


Question 13. Give examples of desired and involuntary muscles. 

A. The muscles of the legs and arms are the desired muscles that do not work according to the will of the person. Do. The heart, kidney, stomach and lung muscles are involuntary muscles that a person 


Question 14, What are muscles? 

A. Muscles are a group of small muscle fibers that come in different sizes. Muscle consists of two or three parts, the roots, the abdomen, and the joints that connect one bone to another. Muscle is 75% water, 8% protein and the rest is fat and salt. 


Question 15. Write down muscle functions. 

A. All parts of the body are made up of muscles. Muscles contract and expand in all organs. Therefore all the functions of the body are possible only through the muscles. Muscles move the bones of the body. 


Question 16. What is fatigue? 

A. Prolonged activity causes muscle wastes to accumulate waste products - lactic acid, urea, uric acid, carbon dioxide, dead cells, etc., which impede muscle function. This loss of muscle strength is called fatigue. 


Question 17. Explain the function of kidneys. 

Answer-1. The kidneys control the amount of water in the body. 2. Excretes waste products from the body through urine. 3. The kidneys maintain the similarity of mineral salts in the body. 


Question 18. Describe skin functions. 

Answer-1. The skin cleanses the body by sweating and expelling waste products. 2. Maintains a constant body temperature. 3. It prevents germs from entering the body. 4. The skin is water proof which prevents water from entering the body from outside nor does it allow the fluid in the muscles to flow out of the face itself. 


Question 19. What are the different types of intestines in the body? Name their main function. 

A. There are two types of intestines - small and large intestines. The small intestine is 28 feet long and the large intestine is 7 feet long. They separate the essential nutrients from the food and convert the rest into stew.


Question 20. What do you understand by the process of respiration? 

Ans - respiratory activity (Mechanism of Respirtion- process goes on continuously to draw breath and last breath of life, from kiriajanama out. Oxygen is a chemical process for change in nutrient energy. All of the body through energy If the body does not get oxygen then energy will not be produced and all the functions of the body will stop. Oxygen cannot be stored in the body so we breathe again and again. Can be divided into two parts - the act of inhaling, the act of exhaling. 

    1. Inspiration - The diaphragm is like a round tower. When this muscle contracts, its shape becomes flat. This is the thoracic cavity. The volume of increases. The air pressure in the lungs decreases and the outside air fills up to equalize this pressure. This is how the act of inhaling takes place. 

    2. Expiration - With the expansion of the muscles, the diaphragm returns to its original position and the ribs that connect the two ribs bend to the lips. This reduces the volume of the chest cavity. This puts pressure on the lungs, allowing air to escape. Exhalation is caused by the elasticity of the chest wall and its return to its original position and the diaphragm being loosened and lifted. This is how the act of exhaling takes place. 


Question 21. What do you understand by simple breathing, deep breathing and vigorous breathing? 

Ans- (i) Normal Respiration - If we observe the respiration of any water then we will know very well that the speed and depth of respiration in every water is the external and the impact on the body. Caused by internal effects. We do normal walking or breathing normally at rest. By simple breathing we fill 500 cc of air into the lungs each time and exhale 500 cc. This activity occurs 30 to 40 times per minute in young children and 18 times per minute in adults. This is called the normal rate of respiration. 

    (ii) Deep Respiratioin - Our body needs more oxygen when we do strenuous activities. Our breathing becomes faster and deeper to meet the need for oxygen. Sometimes there is a deep breathing action even when the force is not working, as in the case of fear, when there is praise. After the state of intense work is over and the body comes out of the state of fear or admiration, the body returns to the state of normal breathing. 

    (iii) Forced Respiration - When we do very fast and single breaths. As we complete the race with full force during the 100 meter race, the body is in a state of oxygen debt. The body works hard to free itself from the state of oxygen debt. It involves stretching and contracting the chest muscles. Excess air is inhaled and exhaled through the lungs, sometimes due to an illness such as swelling of the airways, swelling of the lungs, exposure to toxic drugs to the body or a polluted environment. Strong breathing is produced. At this stage the chest muscles contract and expand violently. 


Question 22. What is meant by exchange of gases? 

Answer - The exchange of gases - the air we inhale, is a mixture of many gases. It contains oxygen (20.90%), nitrogen (78.6%), carbon dioxide ( 0.24%) and other gases (0.94%). In addition, there is an indefinite amount of water vapor. Similarly, the air we exhale contains oxygen (16.50%), nitrogen (78.6%), Carbon dioxide (4.5%) and other gases (4.6%). The air we inhale is the air we breathe in and the air we exhale is the air we breathe out. Expired Air). 

        Gases found in the air are exchanged in the lungs. The blood that travels through the cells from all parts of the body to the lungs is unclean. It contains more carbon dioxide than oxygen. When blood passes through the lung cells, it is separated by a very thin membrane. Gases can enter and leave this thin membrane. In the blood of a cell, oxygen comes from the air sacs and carbon dioxide from the blood of the cell reaches the air sac. This is how gases are exchanged in the lungs. The exchange of gases in the lungs is necessary. When this is not done, the entire amount of oxygen will be expended and only carbon dioxide will be left. 


Question 23. Should we breathe through the nose? 

Or 

“  We should breathe through the nose, not through the mouth. 

Answer: Breathing is a boon for our life. We can live for a while without food and water, but we cannot go a moment without breathing. When breathing in, special care should be taken to breathe always through the nose, not through the mouth, because the air we breathe in and carry into our body contains a mixture of different types of gases. . These include oxygen, nitrogen, Carbon dioxide etc. are prominent. In addition to these gases, it also contains some dust particles. Located between the two eyes in our face. The nose has two nostrils. They have short hair. These hairs act as a filter. When we breathe through the nose, the air enters through the hair. Dust particles get stuck in the hair. In addition, the nasal wall is made up of a membrane that produces a special fluid. It kills airborne germs as well as keeps them cool. Therefore, it is important to breathe through the nose, not through the mouth. If we breathe through our mouths, the dust particles in the air will go into the lungs and cause many kinds of damage. In addition, breathing through the mouth can cause colds in the lungs. So breathing through the nose is far more useful than breathing through the mouth. 


Question 24, Describe the function of blood.

A. Functions of Blood - Blood mainly performs the following functions in the body. 

1. Blood carries the digested part of our food to different parts of the body. 

2. Red blood cells present in the blood absorb oxygen from the lungs and carry it to different parts of the body. 3. It helps in expelling toxins from the body, and dissolves these substances inside and takes them to the kidneys where they are excreted in the form of urine. 

4. White blood cells protect the body from disease germs. 

5. Only red blood cells carry carbon dioxide formed after the action of oxygen into the lungs and expel it. 

6. The blood keeps the various parts of the body together and prevents them from drying out. 

7. Blood carries hormones from one place to another. 

8. Blood platelets work to prevent blood from flowing out of the body when injured. 

9. The temperature of different parts of the body remains constant only through blood. 


Question 25. What is pulse? Write briefly. 

A. Due to the rapid movement of blood, the walls of the blood vessels continue to increase and decrease. A pulse is a heart-pumping pulse that is felt on the walls of arteries. It can be felt wherever there is a pulse point in the artery. In a healthy person it runs 72 times per minute.     It is more or less different in different conditions such as fever, body weight at work, after meals, age and mental state. The rate of pulse rate per minute with age is as follows 

    The pulse rate of a newborn baby is 140 beats per minute                 

    120 times per minute  from one year of age                                

    110 times per minute  from two years of age                                  

    96-100 times per minute  from five years of age                                 

    80-90 times per minute  till the age of ten                            

    60-80 times per minute  in young people                            

The average heart rate is considered to be 70 beats per minute. At each heartbeat, the heart pumps 70 cc of blood into the arteries. In this way the heart pumps 70 x 70 cc, i.e. five liters of blood in one minute. The same amount of blood enters the right side of the heart. When practiced, the heart rate increases to 150 beats per minute. With each heartbeat, the amount of blood pumped by the heart reaches 150 c, c.




Popular Posts

Contact Form

Name

Email *

Message *