Class- 11th, Chapter-7, Short Que-Ans

 



ਟੂਰਨਾਮੈਂਟ (7)


3 ਅੰਕ ਦੇ ਪ੍ਰਸ਼ਨ ਉੱਤਰ




ਪ੍ਰਸ਼ਨ 1. ਸਿੰਗਲ ਨਾਕ - ਆਊਟ ਜਾਂ ਸਿੰਗਲ ਐਲਿਮੀਨੇਸ਼ਨ ਟੂਰਨਾਮੈਂਟ ਦੀਆਂ ਟੀਮਾਂ ਦਾ ਵਿਕਸਚਰ ਬਣਾਉਣ ਤੋਂ ਪਹਿਲਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।
ਉੱਤਰ- ( 1 ) ਸਿਗਲ ਨਾਕ - ਆਊਟ ਜਾਂ ਸਿੰਗਲ ਐਲਿਮੀਨੇਸ਼ਨ ਟੂਰਨਾਮੈਂਟ ਇਸ ਟੂਰਨਾਮੈਂਟ ਵਿੱਚ ਮੈਚ ਦਾ ਡਰਾਅ ਤਿਆਰ ਕਰਨ ਦੀ ਵਿਧੀ - ਨਾਕ - ਆਉਟ ਪ੍ਰਤਿਯੋਗਤਾ ਦਾ ਗਠਨ ਕਰਨ ਦੀ ਪ੍ਰਕਿਰਿਆ ਵਿੱਚ ਵਿਕਸਚਰ ਬਣਾਉਣ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ
1. ਤਿਯੋਗਤਾ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਸੰਖਿਆ ।
2. ਹਰੇਕ ਅੱਧ ( Each Half ) ਵਿੱਚ ਦਿੱਤੀਆਂ ਜਾਣ ਵਾਲੀਆਂ ਬਾਈਆਂ ( Byes ) ਦੀ ਸੰਖਿਆ ।
3. ਹਰੇਕ ਅੱਧ ਵਿੱਚ ਕਿੰਨੀਆਂ ਟੀਮਾਂ ਰੱਖੀਆਂ ਜਾਣੀਆਂ ਹਨ ।
4. ਕੁੱਲ ਟੀਮਾਂ ਦੀ ਗਿਣਤੀ ਜਿਨ੍ਹਾਂ ਨੇ ਟੂਰਨਾਮੈਂਟ ਵਿੱਚ ਭਾਗ ਲਿਆ ਹੈ । ਕਿੰਨੇ ਮੈਚ ਹੋਣਗੇ । ਸਭ ਤੋਂ ਪਹਿਲਾਂ ਟੀਮਾਂ ਦੇ ਦੋ ਅੱਧ ਬਣਾਏ ਜਾਣਗੇ । 

ਜਿਸ ਦਾ ਫਾਰਮੂਲਾ ਹੇਠ ਲਿਖੇ ਅਨੁਸਾਰ ਹੈ 



ਜੇਕਰ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ( Power of Two ) 22 ਹੈ ਉਦਾਹਰਨ ਦੇ ਤੌਰ ' ਤੇ 2 , 4 , 8 , 16 , 32 , 64 ਤਾਂ ਬਾਈ ਦੇਣ ਦੀ ਲੋੜ ਨਹੀਂ ਪੈਂਦੀ , ਪਰੰਤੂ ਜੇਕਰ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ( Power of Two ) ਨਹੀਂ ਹੈ ਤਾਂ ਬਾਈ ਦੇ ਕੇ ਹੀ ਇਹ ਫਿਕਸਚਰ ਬਣਾਇਆ ਜਾਵੇ ਜਿਵੇਂ 3 , 5 , 6 , 7 , 9 , 10 , 11 , 12 , 14 , 18 ਆਦਿ ਹੋਵੇ । 

ਪ੍ਰਸ਼ਨ 2. ਡਬਲ ਨਾਕ - ਆਊਟ ਟੂਰਨਾਮੈਂਟ ਕੀ ਹੈ ? ਇਸ ਵਿੱਚ 11 ਟੀਮਾਂ ਦਾ ਫਿਕਸਚਰ ਕਿਵੇਂ ਤਿਆਰ ਕੀਤਾ ਜਾਂਦਾ ਹੈ ? 

ਉੱਤਰ - ਇਹ ਟੂਰਨਾਮੈਂਟ ਕੰਸੋਲੇਸ਼ਨ ਟੂਰਨਾਮੈਂਟ ਦਾ ਹੀ ਵਿਸਥਾਰ ਮੰਨਿਆ ਜਾਂਦਾ ਹੈ । ਇਸ ਵਿੱਚ ਰੈਗੂਲਰ ਟੂਰਨਾਮੈਂਟ ਦਾ ਜੇਤੂ ਅਸਲ ਜਿੱਤ ਦਾ ਫ਼ੈਸਲਾ ਕਰਨ ਲਈ ਕੰਸੋਲੇਸ਼ਨ ਟੂਰਨਾਮੈਂਟ ਦੇ ਜੇਤੂ ਨਾਲ ਭਿੜਦਾ ਹੈ । ਇਸ ਟੂਰਨਾਮੈਂਟ ਦੀ ਖ਼ਾਸੀਅਤ ਇਹ ਹੈ ਕਿ ਇਹ ਟੂਰਨਾਮੈਂਟ ਉੱਨੀ ਦੇਰ ਤੱਕ ਚੱਲਦਾ ਹੈ ਜਦੋਂ ਤੱਕ ਇੱਕ ਟੀਮ ਨੂੰ ਛੱਡ ਕੇ ਬਾਕੀ ਸਾਰੀਆਂ ਟੀਮਾਂ ਦੋ ਵਾਰੀ ਨਹੀਂ ਹਾਰ ਜਾਂਦੀਆਂ ਭਾਵ ਜੇ ਟੀਮ ਨੂੰ ਟੂਰਨਾਮੈਂਟ ਚੋਂ ਬਾਹਰ ਕਰਨਾ ਹੈ ਤਾਂ ਉਸ ਨੂੰ ਦੋ ਵਾਰ ਜ਼ਰੂਰੀ ਹੁਰਾਨਾ ਪਵੇਗਾ ।






Popular Posts

Contact Form

Name

Email *

Message *