Class- 11th, Chapter-6, Long Que-Ans

   ਖੇਡ ਮਨੋਵਿਗਿਆਨ



ਉੱਤਰ - ਸਰੀਰਿਕ ਸਿੱਖਿਆ ਅਤੇ ਖੇਡਾਂ ਵਿੱਚ ਪ੍ਰੇਰਨਾ ਦੀ ਭੂਮਿਕਾ ਨਾ ਅਸਰਦਾਰ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਾ ਜ਼ਰੂਰੀ ਗੁਣ ਹੈ , ਜਿਹੜੀ ਔਖੀਆਂ ਕਿਰਿਆਵਾਂ ਨੂੰ ਸੌਖਾ ਬਣਾ ਕੋ ਖਿਡਾਰੀ ਨੂੰ ਪੇਸ਼ ਕਰਦੀ ਹੈ । ਇਹ ਖਿਡਾਰੀ ਨੂੰ ' ਸ਼ਾਬਾਸ਼ , ਉੱਚੀ ਉੱਚੀ ਅਵਾਜ਼ਾਂ ਵਿੱਚ ਕੀਤੀ ਗਈ ਖਿਡਾਰੀ ਦੀ ਸ਼ਲਾਘਾ , ਉਸ ਦੀ ਪਿੱਠ ਥਾਪੜਨ ਜਾਂ ਪ੍ਰਸ਼ੰਸਾ ਕਰਨਾ ਹੈ । ਪ੍ਰੇਰਨਾ ਖਿਡਾਰੀਆਂ ਦੀ ਗਲਤੀਆਂ ਵਿੱਚ ਸੁਧਾਰ ਕਰਕੇ ਵਧੀਆਂ ਪ੍ਰਦਰਸ਼ਨ ਕਰਨ ਲਈ ਉਤੇਜਿਤ ਕਰਦੀ ਹੈ । ਜੋ ਮਾਨਸਿਕਤਾ ਨੂੰ ਵਿਕਸਿਤ ਕਰਦੀ ਹੈ । ਉੱਘੇ ਨਾਮਵਰ ਅਥਲੀਟ ਜਾਂ ਖਿਡਾਰੀਆਂ । ਦੀਆਂ ਪ੍ਰਾਪਤੀਆਂ ਅਤੇ ਜੀਵਨ ਸ਼ੈਲੀ ਦਾ ਅਧਿਐਨ ਹੈ ਜਿਸ ਨਾਲ ਨਵੇਂ ਖਿਡਾਰੀ ਪੈਦਾ ਹੁੰਦੇ ਹਨ । 
1 , ਸਕਾਰਤਮਿਕ ਵਿਹਾਰ ( Positive Attitude ) - ਪ੍ਰੇਰਨਾ ਇੱਕ ਸਕਰਾਤਮਿਕ ਪੱਖ ਹੈ ਜੋ ਖਿਡਾਰੀ ਦੇ ਵਿਹਾਰਾਂ ਵਿੱਚ ਸਕਾਰਤਮਿਕਤਾ ਪੈਦਾ ਕਰਦੀ ਹੈ ਕਿਉਂਕਿ ਖਿਡਾਰੀ ਚੰਗਾ ਪ੍ਰਦਰਸ਼ਨ ਕਰਨ ਦੀ ਲਾਲਸਾ ਵਿੱਚ ਖੇਡ ਨਿਯਮ ਅਤੇ ਖੇਡ ਸਿਧਾਂਤਾਂ ਦੀ ਪਾਲਨਾ ਕਰਦਾ ਹੈ ਜਿਸ ਨਾਲ ਉਹ ਅਨੁਸ਼ਾਸਨ ਵਿੱਚ ਰਹਿਣਾ ਸਿੱਖਦਾ ਹੈ । ਅਨੁਸ਼ਾਸਨ , ਮਿਹਨਤ ਕਰਨਾ ਆਦਿ ਵਰਗੇ ਗੁਣ ਉਸ ਦੇ ਵਿਹਾਰ ਵਿੱਚ ਸਾਰਥਕਤਾ ਪੈਦਾ ਕਰਦੇ ਹਨ ਜਿਸ ਕਾਰਨ ਸਮਾਜਿਕ ਸੰਬੰਧਾਂ ਵਿੱਚ ਵਾਧਾ ਹੁੰਦਾ ਹੈ ਅਤੇ ਹਰੇਕ ਵਿਅਕਤੀ ਨਾਲ ਖਿਡਾਰੀਆਂ ਦਾ ਵਿਹਾਰ ਮੇਲ ਮਿਲਾਪ ਅਤੇ ਸਹਿਯੋਗ ਵਾਲਾ ਹੁੰਦਾ ਹੈ ਭਾਵ ਪ੍ਰੇਰਨਾ ਸਹੀ ਰੂਪ ਵਿੱਚ ਖਿਡਾਰੀ ਦੇ ਵਿਹਾਰ ਵਿੱਚ ਹਾਂ - ਪੱਖੀ ਸੋਚ ਨੂੰ ਜਨਮ ਦਿੰਦੀ ਹੈ । 
2. ਸਮਾਜਿਕ ਸੰਬੰਧਾਂ ਵਿੱਚ ਵਿਕਾਸ ( Development of Social Relations ) - ਪੋਰਨਾ ਖਿਡਾਰੀ ਦੇ ਸਮਾਜਿਕ ਸੰਬੰਧਾਂ ਦਾ ਵਿਕਾਸ ਕਰਦੀ ਹੈ । ਜਦੋਂ ਖਿਡਾਰੀ ਖੇਡ ਦੇ ਮੈਦਾਨ ਵਿੱਚ ਖੇਡਣ ਲਈ ਭਾਗ ਲੈਂਦਾ ਹੈ ਤਾਂ ਸਮਾਜ ਵਿੱਚ ਵੱਖ - ਵੱਖ ਲੋਕਾਂ , ਖਿਡਾਰੀਆਂ ਅਤੇ ਕੋਚਾਂ ਆਦਿ ਨਾਲ ਉਹ ਸੰਬੰਧ ਕਾਇਮ ਕਰਦਾ ਹੈ । ਖੇਡਾਂ ਦੌਰਾਨ ਉਹ ਦੂਜੇ ਖਿਡਾਰੀਆਂ ਦੇ ਰਹਿਣ ਸਹਿਣ , ਸੱਭਿਆਚਾਰ ਅਤੇ ਖੇਡ ਨਿਯਮਾਂ ਤੋਂ ਪ੍ਰਭਾਵਿਤ ਹੋਕੇ ਉਹਨਾਂ ਨੂੰ ਅਪਣਾਉਂਦਾ ਹੈ । ਉਹ ਚੰਗੇ ਖਿਡਾਰੀਆਂ ਨਾਲ ਵੀ ਸੰਬੰਧ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਹੈ । ਪੇਰਨਾ ਦੇ ਕੁਦਰਤੀ ਅਤੇ ਬਣਾਉਟੀ ਢੰਗਾਂ ਦੀ ਵਰਤੋਂ ਕਰਦਾ ਹੋਇਆ । ਉਹਨਾਂ ਦੇ ਨਾਲ ਸਮਾਜਿਕ ਸੰਬੰਧਾਂ ਵਿੱਚ ਵਿਕਾਸ ਕਰਦਾ ਹੈ । 
3 , ਸਹਿਨਸ਼ੀਲਤਾ ਦਾ ਵਿਕਾਸ ( Development of Tolerance ) -- ਖੇਡ ਦੇ ਮੈਦਾਨ ਵਿੱਚ ਖਿਡਾਰੀ ਖੇਡਦਾ ਹੋਇਆ ਵੱਖ - ਵੱਖ ਪ੍ਰਸਥਿਤੀਆਂ ਵਿੱਚੋਂ ਲੰਘਦਾ ਹੈ । ਹਰ ਖਿਡਾਰੀ ਜਿੱਤ ਦੀ ਭਾਵਨਾ ਨਾਲ ਖੇਡ ਦੇ ਮੈਦਾਨ ਵਿੱਚ ਆਉਂਦਾ ਹੈ ਪਰ ਜਦੋਂ ਖਿਡਾਰੀ ਖੇਡ ਦੇ ਮੈਦਾਨ ਵਿੱਚ ਕਿਸੇ ਕਾਰਨ ਵਧੀਆ ਪ੍ਰਦਰਸ਼ਨ ਨਹੀਂ ਦਿਖਾ ਸਕਦਾ ਤਾਂ ਉਸ ਦੀਆਂ ਭਾਵਨਾਵਾਂ ਨੂੰ ਠੇਸ ਲੱਗਦੀ ਹੈ । ਅਜਿਹੇ ਸਮੇਂ ਵਿੱਚ ਖਿਡਾਰੀ ਦੀਆਂ ਭਾਵਨਾਵਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਖਿਡਾਰੀ ਮਾਨਸਿਕ ਤੌਰ ' ਤੇ ਨਿਰਾਸ਼ ਹੋ ਸਕਦਾ ਹੈ ਉਸ ਦੀ ਨਿਰਾਸ਼ਾ ਨੂੰ ਸਿੱਖਿਅਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਪ੍ਰੇਰਨਾ ਦੀ ਵਰਤੋਂ ਕਰਦੇ ਹੋਏ ਕੋਚ ਖਿਡਾਰੀ ਦੀਆਂ ਮਨੋਭਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸਹਿਨਸ਼ੀਲਤਾ ਖਿਡਾਰੀ ਲਈ ਅਭਿਆਸ ਅਤੇ ਮੁਕਾਬਲੇ ਦੌਰਾਨ ਊਰਜਾ ਦਾ ਕੰਮ ਕਰਦੀ ਹੈ ਅਤੇ ਖਿਡਾਰੀ ਦੀ ਸਹਿਨਸ਼ੀਲਤਾ ਨੂੰ ਵਿਕਸਿਤ ਕਰਦੀ ਹੈ । 

4. ਸਫ਼ਲ ਪ੍ਰਦਰਸ਼ਨ ( Successful Performance ) - ਵਧੀਆ ਅਤੇ ਸਫ਼ਲ ਪ੍ਰਦਰਸ਼ਨ ਲਈ ਸਰੀਰਿਕ , ਮਾਨਸਿਕ , ਸਮਾਜਿਕ ਅਤੇ ਆਰਥਿਕ ਕਾਰਕ ਖਿਡਾਰੀ ਨੂੰ ਪ੍ਰਭਾਵਿਤ ਕਰਦੇ ਹਨ ਪਰ ਸਭ ਤੋਂ ਵੱਧ ਉਤਸੁਕਤਾ , ਉਤੇਜਨਾ ਅਤੇ ਰੁਚੀ ਖਿਡਾਰੀ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੇ ਹਨ । ਸਰੀਰਿਕ ਸਿੱਖਿਆ ਅਧਿਆਪਕ ਅਤੇ ਕੋਚ ਖਿਡਾਰੀ ਦੀਆਂ ਕਿਰਿਆਵਾਂ ਨੂੰ ਸਰਲ , ਰੋਚਕ ਬਣਾਕੇ ਖਿਡਾਰੀ ਅੱਗੇ ਪੇਸ਼ ਕਰਦੇ ਹਨ ਜਿਸ ਕਾਰਨ ਖਿਡਾਰੀ ਆਸਾਨੀ ਨਾਲ ਕਿਰਿਆਵਾਂ ਨੂੰ ਸਿੱਖ ਸਕਦੇ ਹਨ ਅਤੇ ਇਹ ਖੇਡ ਦੌਰਾਨ ਵਧੀਆ ਖੇਡ ਪ੍ਰਦਰਸ਼ਨ ਕਰਨ ਵਿੱਚ ਸਹਾਇਕ ਹੁੰਦਾ ਹੈ । 
5. ਅਧਿਆਪਕ ਅਤੇ ਕੋਚਾਂ ਦੇ ਸਵੈ ਵਿਕਾਸ ਲਈ ( Development of self - esteem in teachers and coaches ) ਅਧਿਆਪਕ ਅਤੇ ਖਿਡਾਰੀ ਦੋਨੋਂ ਸਿੱਖਿਆ ਦਾ ਅਜਿਹਾ ਧੁਰਾ ਹਨ ਜੋ ਇੱਕ ਦੂਜੇ ਦਾ ਵਿਕਾਸ ਕਰਨ ਵਿੱਚ ਮਦੱਦ ਕਰਦੇ ਹਨ । ਇਸ ਲਈ ਅਧਿਆਪਕ ਹਮੇਸ਼ਾਂ ਖਿਡਾਰੀ ਦੇ ਭਵਿੱਖ ਲਈ ਚਿੰਤਤ ਰਹਿੰਦੇ ਹਨ । ਅਧਿਆਪਕ ਅਤੇ ਕੋਚ ਮਨੋਵਿਗਿਆਨੀ ਬਣਕੇ ਖਿਡਾਰੀ ਦੀਆਂ ਮਾਨਸਿਕ ਕਿਰਿਆਵਾਂ ਅਤੇ ਮਨੋਭਾਵਨਾਵਾਂ ਨੂੰ ਸਮਝਦੇ ਹੋਏ ਉਸ ਦੇ ਭਵਿੱਖ ਦੀ ਅਗਵਾਈ ਕਰਦੇ ਹਨ । ਉਹਨਾਂ ਦੇ ਵਿਹਾਰਾਂ ਵਿੱਚ ਇਕਾਗਰਤਾ ਅਤੇ ਸਹਿਨਸ਼ੀਲਤਾ ਲਿਆ ਸਕਦੇ ਹਨ ਜਿਸ ਨਾਲ ਅਧਿਆਪਕ ਜਾਂ ਕੱਚ ਦਾ ਸਵੈ - ਵਿਕਾਸ ਹੁੰਦਾ ਹੈ । 6. ਮੂਲ ਪ੍ਰਵਿਰਤੀਆਂ ਦੀ ਸੰਤੁਸ਼ਟੀ ( Satisfaction of the Basic Tendencies ) - ਹਰੇਕ ਵਿਅਕਤੀ ਦੀਆਂ ਜੀਵਨ ਵਿੱਚ ਇੱਛਾਵਾਂ ਹੁੰਦੀਆਂ ਹਨ । ਇਹਨਾਂ ਇੱਛਾਵਾਂ ਦੀ ਪੂਰਤੀ ਲਈ ਖਿਡਾਰੀ ਜਾਂ ਵਿਅਕਤੀ ਆਪ ਹੀ ਵੱਖ - ਵੱਖ ਮੌਕੇ ਲੱਭਦਾ ਹੈ । ਭੁੱਖ , ਪਿਆਸ , ਨੀਂਦ ਅਤੇ ਖੇਡਣਾ ਆਦਿ ਖਿਡਾਰੀ / ਵਿਅਕਤੀ ਦੀਆਂ ਮੂਲ ਪ੍ਰਵਿਰਤੀਆਂ ਹਨ । ਇਹਨਾਂ ਵਿੱਚੋਂ ਖੇਡਣ ਦੀ ਪ੍ਰਵਿਰਤੀ ਹਰ ਵਿਅਕਤੀ ਵਿੱਚ ਹੁੰਦੀ ਹੈ ਅਤੇ ਇਹਨਾਂ ਦੀ ਪੂਰਤੀ ਖਿਡਾਰੀ ਅਚਨਚੇਤ ਅਤੇ ਚੇਤਨ ਰੂਪ ਵਿੱਚ ਕਰਦਾ ਹੈ । ਉਹ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਖੇਡਣ ਲਈ ਮ੍ਰਿਤ ਹੁੰਦਾ ਹੈ ਅਤੇ ਆਪਣੀ ਮੂਲ ਪ੍ਰਵਿਰਤੀਆਂ ਨੂੰ ਸੰਤੁਸ਼ਟ ਕਰਨ ਲਈ ਹਰ ਸੰਭਵ ਕਦਮ ਚੁੱਕਦਾ ਹੈ । 

ਖੇਡ ਮਨੋਵਿਗਿਆਨ ਦੇ ਖੇਤਰ - ਖੇਡਾਂ ਅਤੇ ਮਨੋਵਿਗਿਆਨ ਦਾ ਆਪਸ ਵਿੱਚ ਗੂੜਾ ਰਿਸ਼ਤਾ ਹੈ । ਮਨੋਵਿਗਿਆਨ ਖਿਡਾਰੀ ਨੂੰ ਮਾਨਸਿਕ ਤੌਰ ' ਤੇ ਤਿਆਰ ਕਰਦਾ ਹੈ ਅਤੇ ਖੇਡ ਕਿਰਿਆਵਾਂ ਨਾਲ ਖਿਡਾਰੀ ਦੇ ਸਰੀਰ ਦੇ ਅੰਗਾਂ ਦਾ ਵਿਕਾਸ ਹੁੰਦਾ ਹੈ , ਇਸ ਲਈ ਮਨ ਅਤੇ ਸਰੀਰ ਨੂੰ ਸਿੱਕੇ ਦੇ ਦੋ ਪਹਿਲੂਆਂ ਵਾਂਗ ਪਰਿਭਾਸ਼ਿਤ ਕੀਤਾ ਗਿਆ ਹੈ , ‘ ਸਰੀਰਿਕ ਵਿਕਾਸ ਤੋਂ ਬਿਨਾਂ ਮਾਨਸਿਕ ਵਿਕਾਸ ਨਹੀਂ ਹੋ ਸਕਦਾ ਅਤੇ ਮਾਨਸਿਕ ਵਿਕਾਸ ਤੋਂ ਬਿਨਾਂ ਸਰੀਰ ਦਾ ਵਿਕਾਸ ਨਹੀਂ ਹੋ ਸਕਦਾ । ਮਨੋਵਿਗਿਆਨ ਦੀਆਂ ਵੱਖ - ਵੱਖ ਸ਼ਾਖਾਵਾਂ ਵਿੱਚੋਂ ਖੇਡ ਮਨੋਵਿਗਿਆਨ ਅਜਿਹੀ ਸ਼ਾਖਾ ਹੈ ਜੋ ਖੇਡ ਅਤੇ ਖਿਡਾਰੀ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਜਿਵੇਂ ਵਿਹਾਰ , ਵਿਅਕਤੀਗਤ ਭਿੰਨਤਾ , ਜੱਦ ਅਤੇ ਵਾਤਾਵਰਨ , ਵਿਕਾਸ ਦੇ ਪੜਾਅ , ਸ਼ਖਸੀਅਤ , ਬੋਧਿਕਤਾ , ਸਿੱਖਣ ਪ੍ਰਕਿਰਿਆ ਦੇ ਨਾਲ - ਨਾਲ ਖਿਡਾਰੀ ਦਾ ਸਵੈ - ਵਿਸ਼ਲੇਸ਼ਣ ਅਤੇ ਸਵੈ - ਮੁਲਾਂਕਣ ਕਰਨ ਦਾ ਅਧਿਐਨ ਕਰਦੀ ਹੈ ਜਿਸ ਵਿੱਚ ਖਿਡਾਰੀ ਦਾ ਰਹਿਣਾ , ਭੋਜਨ , ਵਾਤਾਵਰਨ , ਖੇਡ ਸਮਾਨ , ਮਨੋਵਿਗਿਆਨਿਕ ਦਿੱਖ , ਖੇਡ ਮਨੋਵਿਗਿਆਨ ਸਮਾਜਿਕ ਸੰਬੰਧ ਆਦਿ ਖੇਤਰ ਸ਼ਾਮਲ ਹਨ ।










5. Development of self-esteem in teachers and coaches Both teachers and players are an axis of education that help each other develop. That is why teachers are always worried about the future of the player. Teachers and coaches become psychologists and guide the future of the player by understanding his mental activities and emotions. Can bring concentration and tolerance in their behavior which leads to self-development of teacher or glass. 6. Satisfaction of the Basic Tendencies - Everyone has desires in their life. The player or individual finds different opportunities to fulfill these desires. Hunger, thirst, sleep and playing are the basic tendencies of an athlete / person. Each of them has a tendency to play and the player fulfills them unconsciously and consciously. He dies to play using natural resources and takes every possible step to satisfy his basic instincts.

Fields of Sports Psychology - Sports and psychology have a close relationship. Psychology prepares the athlete mentally and sports activities develop the body parts of the athlete, so the mind and the body are defined as two sides of the same coin, 'there can be no mental development without physical development. And without mental development the body cannot develop. Among the various branches of psychology, sports psychology is the branch that deals with the factors affecting the game and the performance of the player such as behavior, individual differences, age and environment, developmental stage, personality, intellectual, learning process as well as the player's self. - Studies analysis and self-assessment including the player's living, food, environment, sports equipment, psychological appearance, sports psychology time.






Popular Posts

Contact Form

Name

Email *

Message *