Class-7th, Chapter-3, Punjabi Medium
ਸਰੀਰਕ ਢਾਂਚਾ ਅਤੇ ਇਸ ਦੀਆਂ ਕਰੂਪੀਆਂ 3
ਇੱਕ ਅੰਕ ਦੇ ਪ੍ਰਸ਼ਨ ਉੱਤਰ
One Marks Que-Ans
ਪ੍ਰਸ਼ਨ 1 . ਕੁੱਬ ਪੈਣ ਨਾਲ ਰੀੜ ਦੀ ਹੱਡੀ ਕਿਸ ਤਰਾਂ ਦਿਖਣ ਲੱਗਦੀ ਹੈ ?
ਉੱਤਰ - ਅੰਗ੍ਰੇਜ਼ੀ ਦੇ ਅੱਖਰ c ਵਰਗੀ ।
ਪ੍ਰਸ਼ਨ 2 .ਹੱਡੀਆਂ ਕਮਜ਼ੋਰ ਕਿਉਂ ਹੋ ਜਾਂਦੀਆਂ ਹਨ ?
ਉੱਤਰ - ਕੈਲਸ਼ੀਅਮ ਤੇ ਫਾਸਫੋਰਸ ਦੀ ਕਮੀ ਨਾਲ
ਪ੍ਰਸ਼ਨ 3. ਕਿਹੋ ਜਿਹਾ ਪੈਰ ਸਰੀਰ ਦੇ ਭਾਰ ਨੂੰ ਚੰਗੀ ਤਰ੍ਹਾਂ ਸਹਿਣ ਨਹੀਂ ਕਰ ਸਕਦਾ ।
ਉੱਤਰ - ਚਪਟਾ ਪੈਰ ।
ਪ੍ਰਸ਼ਨ 4 , ਛਾਤੀ ਵਿੱਚ ਹੋਣ ਵਾਲੀਆਂ ਤਿੰਨ ਕਰੂਪੀਆਂ ਕਿਹੜੀਆਂ ਹਨ ?
ਉੱਤਰ - ਚਪਟੀ ਛਾਤੀ , ਦੱਬੀ ਹੋਈ ਛਾਤੀ , ਕਬੂਤਰ ਵਰਗੀ ਛਾਤੀ ।
ਪ੍ਰਸ਼ਨ 5. ਗਰਦਨ ਦੀਆਂ ਇਕ ਪਾਸੇ ਪਾਸੇ ਦੀਆਂ ਮਾਸਪੇਸ਼ੀਆਂ ਦੇ ਸੁੰਗੜਨ ਨਾਲ ਕੀ ਹੋ ਜਾਂਦਾ ਹੈ ?
ਉੱਤਰ - ਟੇਡੀ ਗਰਦਨ
ਪ੍ਰਸ਼ਨ 6 : ਚੰਗੇ ਸਰੀਰਿਕ ਢਾਂਚੇ ਦਾ ਗੁਣ ਦੱਸੋ ।
ਉੱਤਰ - ਚੰਗੇ ਸਰੀਰਿਕ ਢਾਂਚੇ ਵਾਲਾ ਵਿਅਕਤੀ ਅਰੋਗ ਰਹਿੰਦਾ ਹੈ ਅਤੇ ਉਸ ਦੀ ਉਮਰ ਲੰਮੀ ਹੁੰਦੀ ਹੈ ।
ਪ੍ਰਸ਼ਨ 7. ਵਧੀਆ ਸਰੀਰਿਕ ਵਾਰਾਂ ਕਿਸ ਨੂੰ ਕਹਿੰਦੇ ਹਨ ।
ਉੱਤਰ - ਸਰੀਰ ਦੇ ਵੱਖ - ਵੱਖ ਅੰਗਾਂ ਦੀ ਇਕ - ਦੂਜੇ ਸੰਬੰਧੀ ਉਚਿਤ ਸਥਿਤੀ ਨੂੰ ਹੀ ਵਧੀਆ ਸਰੀਰਿਕ ਚਾਚਾ ਕਹਿੰਦੇ ਹਨ ।
ਪ੍ਰਸ਼ਨ 8 , ਚੰਗੇ ਸਰੀਰਿਕ ਢਾਂਚੇ ਦੇ ਕਿ ਫਾਈਦੇ ਹਨ ?
ਉੱਤਰ - ਚੰਗੇ ਸਰੀਰਿਕ ਢਾਂਚੇ ਨਾਲ ਸਰੀਰ ਵਿੱਚ ਚੁਸਤੀ ਅਤੇ ਫੁਰਤੀ ਬਣੀ ਰਹਿੰਦੀ ਹੈ ।
ਪ੍ਰਸ਼ਨ 9. ਕੁੱਬ ਨਿਕਲਣ ਤੋਂ ਕੀ ਭਾਵ ਹੈ ?
ਉੱਤਰ - ਛਾਤੀ ਦੀਆਂ ਮਾਸਪੇਸ਼ੀਆਂ ਸੁੰਗੜ ਕੇ ਛੋਟੀਆਂ ਹੋ ਜਾਂਦੀਆਂ ਹਨ ਸਰੀਰ ਦੀ ਦਿੱਖ ਵਿਗੜ ਜਾਂਦੀ ਹੈ। ਵਿਅਕਤੀ ਦਾ ਆਤਮਵਿਸ਼ਵਾਸ ਕਮਜ਼ੋਰ ਹੁੰਦਾ ਹੈ।
ਪ੍ਰਸ਼ਨ 10. ਚਪਟੇ ਪੈਰ ਤੋਂ ਕਿ ਭਾਵ ਹੈ ?
ਉੱਤਰ - ਪੈਰ ਦੀਆਂ ਮਾਸਪੇਸ਼ੀਆਂ ਢਿੱਲੀਆਂ ਪੈਣ ਨਾਲ ਪੈਰ ਦੇ ਤਲੇ ਦੀਆਂ ਹੋਠਲੀਆਂ ਡਾਟਾਂ ਸਿੱਧੀਆਂ ਹੋ ਜਾਂਦੀਆਂ ਹਨ ਅਤੇ ਪੈਰ ਸਰੀਰ ਦੇ ਭਾਰ ਨੂੰ ਠੀਕ ਤਰ੍ਹਾਂ ਸਹਿ ਨਹੀਂ ਸਕਦਾ ।
ਪ੍ਰਸ਼ਨ 11 . ਗੋਡੇ ਭਿੜਣਾ ਕਰੂਪਤਾ ਕੀ ਹੈ ?
ਉੱਤਰ - ਇਸ ਵਿੱਚ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਹੋ ਕੇ ਮੁੜ ਜਾਂਦੀਆਂ ਹਨ । ਲੱਤਾਂ ਸਰੀਰ ਦਾ ਭਾਰ ਸਹਿਣ ਨਹੀਂ ਕਰ ਸਕਦੀਆਂ ਜਿਸ ਕਰਕੇ ਗੋਡੇ ਕੋਲੋਂ ਅੰਦਰ ਵੱਲ ਮੁੜ ਜਾਂਦੀਆਂ ਹਨ ।
ਪ੍ਰਸ਼ਨ 12 ਰੀੜ ਦੀ ਹੱਡੀ ਦੇ ਟੇਢੇ ਹੋਣ ਦਾ ਕੀ ਕਾਰਨ ਹੈ ?
ਉੱਤਰ - ਸਰੀਰ ਦੇ ਇਕ ਭਾਗ ਨੂੰ ਜਿਆਦਾ ਝੁਕਾ ਕੇ ਰੱਖਣ ਦਾ ਕਾਰਨ ਰੀੜ ਦੀ ਹੱਡੀ ਕੇ ਖੱਬੇ ਪਾਸੇ ਦੀਆਂ ਮਾਸਪੇਸ਼ੀਆਂ ਢਿੱਲੀਆਂ ਪੈ ਕੇ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਨਾਲ ਰੀੜ ਦੀ ਹੱਡੀ ਵਿੱਚ ਟੇਢਾਪਨ ਆ ਜਾਂਦਾ ਹੈ ।
ਸਰੀਰਕ ਢਾਂਚਾ ਅਤੇ ਇਸ ਦੀਆਂ ਕਰੂਪੀਆਂ(3)
ਦੋ ਅਤੇ ਤਿੰਨ ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਇੱਕ ਚੰਗੇ ਸਰੀਰਕ ਢਾਂਚੇ ਦੇ ਕੀ ਲਾਭ ਹੋ ਸਕਦੇ ਹਨ ?
ਉੱਤਰ-1.ਵਿਅਕਤੀ ਨੂੰ ਸਨਮਾਨ ਨਾਲ ਦੇਖਿਆ ਜਾਂਦਾ ਹੈ
2.)ਸਰੀਰ ਵਿਚ ਚੁਸਤੀ-ਫੁਰਤੀ ਬਣੀ ਰਹਿੰਦੀ ਹੈ
3.)ਵਿਅਕਤੀ ਰੋਗਾਂ ਦਾ ਸ਼ਿਕਾਰ ਨਹੀਂ ਹੁੰਦਾ .
ਪ੍ਰਸ਼ਨ 2. ਚੰਗੇ ਸਰੀਰਿਕ ਢਾਂਚੇ ਦੇ ਕੋਈ ਤਿੰਨ ਗੁਣ ਦੱਸੇ ।
ਉੱਤਰ -1 ) ਚੰਗੇ ਸਰੀਰਿਕ ਢਾਂਚੇ ਵਾਲਾ ਵਿਅਕਤੀ ਅਰੋਗ ਰਹਿੰਦਾ ਹੈ
( 2 ) ਇਸ ਨਾਲ ਸਰੀਰ ਦੀ ਸੁੰਦਰਤਾ ਵੱਧਦੀ ਹੈ ।
( 3 ) ਚੰਗਾ ਸਰੀਰਿਕ ਢਾਂਚਾ ਸਿਹਤ ਲਈ ਜ਼ਰੂਰੀ ਹੈ ।
ਪ੍ਰਸ਼ਨ 3. ਇੱਕ ਚੰਗੇ ਸਰੀਰਿਕ ਢਾਂਚੇ ਤੋਂ ਕੀ ਭਾਵ ਹੈ ?
ਉੱਤਰ - ਸਰੀਰ ਦਾ ਪਿੰਜਰ ਸੁੰਦਰ , ਸੁਭਾਵਿਕ ਅਤੇ ਸਿੱਧਾ ਲੱਗੇ ਅਤੇ ਇਸ ਦਾ ਭਾਰ ਉਪਰਲੇ ਅੰਗਾਂ ਤੋਂ ਹੇਠਲੇ ਅੰਗਾਂ ਤੋਂ ਠੀਕ ਤਰ੍ਹਾਂ ਵਿਭਾਜਿਤ ਹੋਵੇ । ਇਸ ਤਰ੍ਹਾਂ ਸਰੀਰ ਦੇ ਅੰਗਾਂ ਦੀ ਇਕ - ਦੂਜੇ ਸੰਬੰਧੀ ਚੰਗੀ ਸਥਿਤੀ ਨੂੰ ਹੀ ਸਰੀਰਿਕ ਢਾਂਚਾ ਕਿਹਾ ਜਾ ਸਕਦਾ ਹੈ ।
ਪ੍ਰਸ਼ਨ 4. ਸਰੀਰਿਕ ਢਾਂਚੇ ਵਿੱਚ ਆਉਣ ਵਾਲੀਆਂ ਕਿਸੇ 5 ਖਰਾਬੀਆਂ ਦਾ ਵਰਣਨ ਕਰੋ
ਉੱਤਰ - ਸਰੀਰਿਕ ਢਾਂਚੇ ਵਿੱਚ ਆਉਣ ਵਾਲੀਆਂ 6 ਖਰਾਬੀਆਂ ਹੇਠ ਲਿਖੀਆਂ ਹਨ
( 1 ) ਪੈਰ ਦਾ ਚਪਟਾ ਹੋਣਾ ।
( 2 ) ਗਰਦਨ ਟੇਢੀ ਹੋਣਾ ।
( 3 ) ਕੁੱਬ ਪੈ ਜਾਣਾ
( 4) ਰੀੜ੍ਹ ਦੀ ਹੱਡੀ ਦਾ ਟੇਢਾ ਹੋਣਾ ।
( 5 ) ਗੋਡਿਆਂ ਦਾ ਭਿੜਨਾ
ਪ੍ਰਸ਼ਨ 5. ਸਰੀਰਿਕ ਢਾਂਚੇ ਨੂੰ ਠੀਕ ਰੱਖਣ ਲਈ ਕਿੰਨਾ ਗੱਲਾਂ ਦਾ ਧਿਆਨ ਰੱਖਣ ਦੀ ਵਿਸ਼ੇਸ਼ ਲੋੜ ਹੈ ?
ਉੱਤਰ-
( 1) ਹਫਤੇ ਵਿੱਚ ਇਕ ਜਾਂ ਦੋ ਧੁੱਪੇ ਤੇਲ ਦੀ ਮਾਲਸ਼ ਕਰਨੀ ਚਾਹੀਦੀ ਹੈ ।
( 2 ) ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ।
( 3 ) ਤੰਗ ਜੁੱਤੀਆਂ ਅਤੇ ਤੰਗ ਕਪੜੇ ਨਹੀਂ ਪਾਉਣੇ ਚਾਹੀਦੇ ।
ਪ੍ਰਸ਼ਨ 6. ਸਰੀਰਿਕ ਢਾਂਚਾ ਖ਼ਰਾਬ ਹੋਣ ਦੇ ਕੀ ਕਾਰਨ ਹਨ
ਉੱਤਰ - ਉੱਠਣ , ਬੈਠਣ , ਖੜੇ ਹੋਣ ਅਤੇ ਪੜ੍ਹਣ ਦੇ ਢੰਗਾਂ ਵੱਲ ਉੱਚਿਤ ਧਿਆਨ ਨਾ ਦੇਣ ਨਾਲ ਸਰੀਰਿਕ ਢਾਂਚਾ ਖਰਾਬ ਹੋ ਜਾਂਦਾ ਹੈ । ਇਸ ਤੋਂ ਇਲਾਵਾ ਭੋਜਨ ਵਿੱਚ ਕੈਲਸ਼ੀਅਮ , ਫਾਸਫੋਰਸ ਅਤੇ ਵਿਟਾਮਿਨ D ਦੇ ਉੱਚਿਤ ਮਾਤਰਾ ਵਿੱਚ ਨਾ ਹੋਣ ਨਾਲ ਵੀ ਸਰੀਰਿਕ ਢਾਂਚਾ ਖਰਾਬ ਹੋ ਜਾਂਦਾ ਹੈ । ਜੇਕਰ ਬੱਚਿਆਂ ਦੇ ਭੋਜਨ ਵਿੱਚ ਇਹ ਤੱਤ ਘੱਟ ਮਾਤਰਾ ਵਿੱਚ ਹੋਣ ਤਾਂ ਉਹਨਾਂ ਦੀਆਂ ਹੱਡੀਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਉਹ ਟੇਢੀਆਂ ਹੋ ਜਾਂਦੀਆਂ ਹਨ । ਠੀਕ ਭੋਜਨ ਨਾ ਖਾਣ ਨਾਲ ਅਤੇ ਢਾਂਚੇ ਸੰਬੰਧੀ ਚੰਗੀਆਂ ਆਦਤਾਂ ਨਾ ਪਾਉਣ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ
ਸਰੀਰਕ ਢਾਂਚਾ ਅਤੇ ਇਸ ਦੀਆਂ ਕਰੂਪੀਆਂ(3)
ਪੰਜ ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਰੀੜ ਦੀ ਹੱਡੀ ਟੇਢੀ ਕਿਵੇਂ ਹੁੰਦੀ ਹੈ ? ਰੀੜ ਦੀ ਹੱਡੀ ਦੇ ਟੇਢੇਪਨ ਨੂੰ ਦੂਰ ਕਰਨ ਲਈ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ ?
ਉੱਤਰ - ਰੀੜ੍ਹ ਦੀ ਹੱਡੀ ਦਾ ਟੇਢਾ ਹੋਣਾ - ਸਰੀਰ ਦੇ ਇਕ ਭਾਗ ਨੂੰ ਜ਼ਿਆਦਾ ਝੁਕਾ ਕੇ ਰੱਖਣ ਨਾਲ ਰੀੜ ਦੀ ਹੱਡੀ ਦੇ ਖੱਬੇ ਪਾਸੇ ਦੀਆਂ ਮਾਸ-ਪੇਸ਼ੀਆਂ ਸਖ਼ਤ ਹੋ ਕੇ ਸੁੰਗੜ ਜਾਂਦੀਆਂ ਹਨ
ਇਸ ਨਾਲ ਰੀੜ ਦੀ ਹੱਡੀ ਵਿੱਚ ਟੇਢਾਪਨ ਆ ਜਾਂਦਾ ਹੈ ਅਤੇ ਉਹ ਅੰਗਰੇਜ਼ੀ ਦੇ ਅੱਖਰ C ਦਾ ਰੂਪ ਲੈ ਲੈਂਦੀ ਹੈ ।
ਕਾਰਨ -1 ) ਸੱਜੇ ਹੱਥ ਨਾਲ ਕੰਮ ਕਰਦਿਆਂ ਹੋਇਆ ਸਰੀਰ ਨੂੰ ਸੱਜੇ ਪਾਸੇ ਝੁਕਾ ਕੇ ਰੱਖਣਾ ਅਤੇ ਖੱਬੀ ਬਾਂਹ ਨੂੰ ਉੱਪਰ ਚੁੱਕੀ ਰੱਖਣਾ । ਇਸ ਨਾਲ ਰੀੜ ਦੀ ਹੱਡੀ ਖੱਬੇ ਪਾਸੇ ਵੱਲ ਟੇਢੀ ਹੋ ਜਾਂਦੀ ਹੈ ।
( 2 ) ਹਰ ਰੋਜ਼ ਇਕ ਹੱਥ ਨਾਲ ਹੀ ਪਾਣੀ ਦੀ ਭਰੀ ਹੋਈ ਬਾਲਟੀ ਚੁੱਕਣਾ ।
( 3 ) 10-12 ਸਾਲ ਦੇ ਮੁੰਡਿਆਂ ਅਤੇ ਕੁੜੀਆਂ ਦੁਆਰਾ ਆਪਣੇ ਛੋਟੇ ਭੈਣ ਭਰਾਵਾਂ ਨੂੰ ਲਗਾਤਾਰ ਇਕ ਪਾਸੇ ਚੁੱਕਣਾ ।
( 4 ) ਟੇਢੇ - ਮੇਢੇ ਹੋ ਕੇ ਬੈਠਣਾ ।
( 5 ) ਲੰਗੜਾ ਕੇ ਚੱਲਣਾ ।
ਕਸਰਤ- ਰੀੜ ਦੀ ਹੱਡੀ ਦੇ ਟੇਢੇਪਨ ਨੂੰ ਦੂਰ ਕਰਨ ਲਈ ਅੱਗੇ ਲਿਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ
( 1 ) ਤੈਰਨਾ ।
( 2 ) ਧੜ ਨੂੰ ਅੱਗੇ ਪਿੱਛੇ ਕਰਨ ਵਾਲੀਆਂ ਕਸਰਤਾਂ ।
( 3) ਅਜਿਹੀਆਂ ਕਸਰਤਾਂ ਜਿਹਨਾਂ ਨਾਲ ਮਾਸਪੇਸ਼ੀਆਂ ਲਚਕਦਾਰ ਬਣਨ ।
( 4 ) ਪਾਣੀ ਦੀ ਬਾਲਟੀ ਦੂਜੇ ਹੱਥ ਨਾਲ ਉਠਾਉਣਾ ।
ਪ੍ਰਸ਼ਨ2. ਸਰੀਰਿਕ ਢਾਂਚਾ ਕਿਵੇਂ ਖਰਾਬ ਹੋ ਜਾਂਦਾ ਹੈ ? ਇਸ ਦੀਆਂ ਵੱਖ - ਵੱਖ ਕਰੂਪੀਆਂ ( Deformities ) ਦੇ ਨਾਂ ਲਿਖੋ ।
ਉੱਤਰ - ਸਰੀਰਿਕ ਢਾਂਚਾ 20 ਸਾਲ ਦੀ ਉਮਰ ਤੱਕ ਹੀ ਬਣਦਾ ਹੈ । ਇਸ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚੇ ਦੀ ਸਰੀਰਿਕ ਬਨਾਵਟ ਨੂੰ ਠੀਕ ਰੱਖਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਉੱਠਣ , ਬੈਠਣ , ਖੜੇ ਹੋਣ ਅਤੇ ਪੜ੍ਹਣ ਦੇ ਢੰਗਾਂ ਵੱਲ ਉੱਚਿਤ ਧਿਆਨ ਨਾ ਦੇਣ ਨਾਲ ਸਰੀਰਿਕ ਢਾਂਚਾ ਖਰਾਬ ਹੋ ਜਾਂਦਾ ਹੈ । ਇਸ ਤੋਂ ਇਲਾਵਾ ਭੋਜਨ ਵਿੱਚ ਕੈਲਸ਼ੀਅਮ , ਫਾਸਫੋਰਸ ਅਤੇ ਵਿਟਾਮਿਨ D ਦੇ ਉੱਚਿਤ ਮਾਤਰਾ ਵਿੱਚ ਨਾ ਹੋਣ ਨਾਲ ਵੀ ਸਰੀਰਿਕ ਢਾਂਚਾ ਖਰਾਬ ਹੋ ਜਾਂਦਾ ਹੈ । ਜੇਕਰ ਬੱਚਿਆਂ ਦੇ ਭੋਜਨ ਵਿੱਚ ਇਹ ਤੱਤ ਘੱਟ ਮਾਤਰਾ ਵਿੱਚ ਹੋਣ ਤਾਂ ਉਹਨਾਂ ਦੀਆਂ ਹੱਡੀਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਉਹ ਟੇਢੀਆਂ ਹੋ ਜਾਂਦੀਆਂ ਹਨ । ਠੀਕ ਭੋਜਨ ਨਾ ਖਾਣ ਨਾਲ ਅਤੇ ਢਾਂਚੇ ਸੰਬੰਧੀ ਚੰਗੀਆਂ ਆਦਤਾਂ ਨਾ ਪਾਉਣ ਨਾਲ ਸਰੀਰ ਦੇ ਇਕ ਪਾਸੇ ਦੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਕੇ ਛੋਟੀਆਂ ਹੋ ਜਾਂਦੀਆਂ ਹਨ , ਹੱਡੀਆਂ ਵੀ ਕਮਜ਼ੋਰ ਰਹਿੰਦੀਆਂ ਹਨ । ਇਸ ਕਾਰਨ ਸਰੀਰ ਵਿੱਚ ਹੇਠ ਲਿਖੀਆਂ ਕਰੂਪੀਆਂ ( Deformities ) ਆ ਜਾਂਦੀਆਂ ਹਨ
( 1 ) ਕੁੱਬ ਪੈ ਜਾਣਾ ( Kyphosis ) |
( 2 ) ਲੱਕ ਦਾ ਅੱਗੇ ਨੂੰ ਨਿਕਲ ਜਾਣਾ ( Lordosis ) |
( 3 ) ਰੀੜ੍ਹ ਦੀ ਹੱਡੀ ਦਾ ਵਿੰਗਾ ਹੋ ਜਾਣਾ ( Scoliosis ) |
( 4 ) ਗੋਡਿਆਂ ਦਾ ਭਿੜਨਾ ( Knock Knees )
( 5 ) UD ET JUTT JET ( Flat foot )
( 6 ) ਦੱਬੀ ਹੋਈ ਛਾਤੀ ( Depressed chest ) |
( 7 ) ਕਬੂਤਰ ਦੇ ਆਕਾਰ ਦੀ ਛਾਤੀ ( Pigeon shaped chest ) |
( 8 ) ਚਪਟੀ ਛਾਤੀ ( Flat chest ) ।
( 9 ) ਵਿਗੀ ਧੌਣ ( Bent neck ) |
ਪ੍ਰਸ਼ਨ 3. ਸਰੀਰਿਕ ਢਾਂਚੇ ਨੂੰ ਚੰਗਾ ਬਣਾਉਣ ਲਈ ਕੁਝ ਸਿਹਤਮੰਦ ਆਦਤਾਂ ਦਾ ਵਰਣਨ ਕਰੋ ।
ਉੱਤਰ - ਸਰੀਰਿਕ ਢਾਂਚੇ ਨੂੰ ਚੰਗਾ ਅਤੇ ਦਿਲ ਖਿੱਚਵਾ ਬਣਾਉਣ ਲਈ ਅੱਗੇ ਲਿਖੀਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ
( 1 ) ਹਫ਼ਤੇ ਵਿੱਚ ਇਕ ਜਾਂ ਦੋ ਵਾਰ ਬੱਚਿਆਂ ਦੇ ਨੰਗੇ ਸਰੀਰ ' ਤੇ ਸਰੋਂ ਤੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ ।
( 2 ) ਭੋਜਨ ਵਿੱਚ ਫ਼ਾਸਫੋਰਸ , ਕੈਲਸ਼ੀਅਮ ਅਤੇ ਵਿਟਾਮਿਨ D ਉੱਚਿਤ ਮਾਤਰਾ ਵਿੱਚ ਹੋਣੇ ਚਾਹੀਦੇ ਹਨ ।
( 3 ) ਸਮੇਂ - ਸਮੇਂ ਤੇ ਬੱਚਿਆਂ ਦੀ ਨਜ਼ਰ ਟੈਸਟ ਕਰਾਉਣੀ ਚਾਹੀਦੀ ਹੈ ।
( 4 ) ਚੰਗੇ ਪ੍ਰਕਾਸ਼ ਵਿੱਚ ਪੜ੍ਹਨਾ ਚਾਹੀਦਾ ਹੈ ।
( 5 ) ਬੈਠਣ ਲਈ ਚੰਗੇ ਫਰਨੀਚਰ ਦੀ ਵਰਤੋਂ ਕਰਨੀ ਚਾਹੀਦੀ ਹੈ ।
( 6 ) ਜ਼ਿਆਦਾ ਸਮੇਂ ਤਕ ਪੈਰਾਂ ਦੇ ਭਾਰ ਖੜੇ ਨਹੀਂ ਹੋਣਾ ਚਾਹੀਦਾ ।
( 7 ) ਬੱਚਿਆ ਨੂੰ ਉੱਠਣ , ਬੈਠਣ , ਖੜੇ ਹੋਣ ਅਤੇ ਪੜ੍ਹਣ ਦੇ ਠੀਕ ਢੰਗ ਸਿਖਾਉਣੇ ਚਾਹੀਦੇ ਹਨ ।
( 8 ) ਤੰਗ ਜੁੱਤੀਆਂ ਅਤੇ ਤੰਗ ਕੱਪੜੇ ਨਹੀਂ ਪਾਉਣੇ ਚਾਹੀਦੇ
( 9 ) ਹਰ ਰੋਜ਼ ਸਾਹ ਦੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ ।
( 10 ) ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ।
( 11 ) ਸਰੀਰਿਕ ਢਾਂਚੇ ਦੀਆਂ ਖਰਾਬੀਆਂ ਨੂੰ ਦੂਰ ਕਰਨ ਲਈ ਨਿਸ਼ਚਿਤ ਕਸਰਤ ਕਰਨੀ ਚਾਹੀਦੀ ਹੈ ।
( 12 ) ਖਤਰਨਾਕ ਬਿਮਾਰੀਆਂ ਤੋਂ ਬਚਣ ਦਾ ਯਤਨ ਕਰਨਾ ਚਾਹੀਦਾ ਹੈ ।
ਪ੍ਰਸ਼ਨ 8. ਛਾਤੀ ਦੀਆਂ ਹੱਡੀਆਂ ਵਿੱਚ ਕਿਹੜੀਆਂ - ਕਿਹੜੀਆਂ ਕਰੂਪੀਆਂ ਆ ਜਾਂਦੀਆਂ ਹਨ ? ਇਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ?
ਉੱਤਰ - ਛਾਤੀ ਦੀਆਂ ਹੱਡੀਆਂ ਵਿੱਚ ਖਰਾਬੀ ਆਉਣ ਨਾਲ ਛਾਤੀ ਵਿੱਚ ਤਿੰਨ ਤਰ੍ਹਾਂ ਦੇ ਦੋਸ਼ ਪੈ ਜਾਂਦੇ ਹਨ
1. ਦੱਬੀ ਹੋਈ ਛਾਤੀ ( Depressed chest )
( 2 ) ਚਪਟੀ ਛਾਤੀ ( Flat chest )
( 3 ) ਕਬੂਤਰ ਵਰਗੀ ਛਾਤੀ ( Knock knees ) |
ਦੱਬੀ ਹੋਈ ਛਾਰੀ ( Depressed chest ) - ਦਬੀ ਹੋਈ ਛਾਤੀ ਵਿੱਚ ਹੱਡੀ ਕੁਝ ਅੰਦਰ ਵੱਲ ਧਸੀ ਹੁੰਦੀ ਹੈ । ਚਪਟੀ ਛਾਤੀ ਵਿੱਚ ਪਸਲੀਆਂ ਜ਼ਿਆਦਾ ਨੇੜੇ ਉਭਰਨ ਦੀ ਬਜਾਏ ਛਾਤੀ ਦੀ ਹੱਡੀ ਬਰਾਬਰ ਹੋ ਜਾਂਦੀ ਹੈ । ਕਬੂਤਰ ਵਰਗੀ ਛਾਤੀ ਵਿੱਚ ਛਾਤੀ ਦੀ ਹੱਡੀ ਉੱਪਰ ਵੱਲ ਉਭਰੀ ਹੋਈ ਹੁੰਦੀ ਹੈ । ਛਾਤੀ ਦੀਆਂ ਇਹ ਖਰਾਬੀਆਂ ਅਕਸਰ ਬਚਪਨ ਵਿੱਚ ਹੀ ਹੋ ਜਾਂਦੀਆਂ ਹਨ । ਇਹਨਾਂ ਕਾਰਨ ਸਾਹ - ਕਿਰਿਆ ਵਿੱਚ ਰੋਕ ਪੈਂਦੀ ਹੈ , ਕਿਉਂਕਿ ਫੇਫੜਿਆਂ ਵਿੱਚ ਜ਼ਿਆਦਾ ਹਵਾ ਨਹੀਂ ਸਮਾਂ ਸਕਦੀ ।
ਕਾਰਨ ( Causes ) - ਛਾਤੀ ਦੀਆਂ ਹੱਡੀਆਂ ਵਿੱਚ ਖਰਾਬੀਆਂ ਦੇ ਹੇਠ ਲਿਖੇ ਕਾਰਨ ਹਨ
( 1 ) ਕਸਰਤ ਨਾ ਕਰਨਾ
( 2 ) ਭਿਆਨਕ ਰੋਗ ।
( 3 ) ਜ਼ਿਆਦਾ ਅੱਗੇ ਵੱਲ ਝੁਕ ਕੇ ਬੈਠਣਾ , ਖੜੇ ਹੋਣਾ ਜਾ ਚੱਲਣਾ ।
( 4 ) ਭੋਜਨ ਵਿੱਚ ਫਾਸਫੋਰਸ , ਕੈਲਸ਼ੀਅਮ ਅਤੇ ਵਿਟਾਮਿਨ D ਦੀ ਘਾਟ ।
ਠੀਕ ਕਰਨ ਲਈ ਕਸਰਤਾਂ - ਇਹਨਾਂ ਖਰਾਬੀਆਂ ਨੂੰ ਦੂਰ ਕਰਨ ਲਈ ਹੇਠ ਲਿਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ
( 1 ) ਹੱਥ ਨਾਲ ਟੋਕਾ ਚਲਾ ਕੇ ਚਾਰਾ ਟੁੱਕਣਾ ।
( 2 ) ਡੰਡ ਪੇਲਣਾ ।
( 3 ) ਸਾਹ ਲੈਣ ਦੀਆਂ ਕਸਰਤਾਂ ( Breathing Exercises ) ਦਾ ਅਭਿਆਸ ਕਰਨਾ ।
( 4 ) ਕਿਸੇ ਪੋਲ ਨਾਲ ਲਮਕ ਕੇ ਡੰਡ ਕੱਢਣਾ ।