Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter 2 11th
CLASS- 11th, CHAPTER-2, Very Short QUE-ANS
ਸਰੀਰਕ ਸਿੱਖਿਆ ਅਤੇ ਇਸ ਦੀ ਮਹੱਤਤਾ (2)
1 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਸਿਹਤ ਤੋਂ ਕੀ ਭਾਵ ਹੈ ?
ਉੱਤਰ -- ਸਿਹਤ ਉਹ ਸਥਿਤੀ ਹੈ ਜਿਸ ਵਿੱਚ ਸਰੀਰ ਅਤੇ ਮਨ ਦੇ ਕੰਮ ਸੰਪੂਰਨ ਅਤੇ ਵਧੀਆ ਢੰਗ ਨਾਲ ਸਿਰੇ ਚੜਨ ।
ਪ੍ਰਸ਼ਨ 2. ਵਿਸ਼ਵ ਸਿਹਤ ਸੰਗਠਨ ਅਨੁਸਾਰ ਸਿਹਤ ਦੀ ਪਰਿਭਾਸ਼ਾ ਕੀ ਹੈ ?
ਉੱਤਰ - ਸਰੀਰ ਕੇਵਲ ਰੋਗ ਅਤੇ ਨਿਰਬਲਤਾ ਤੋਂ ਮੁਕੱਤ ਹੀ ਨਾਂ ਹੋਵੇ ਸਗੋਂ ਉਸ ਦੀਆਂ ਮਾਨਸਿਕ ਅਤੇ ਭਾਵਨਾਤਮਿਕ ਸ਼ਕਤੀਆਂ ਦਾ ਪੂਰਨ ਵਿਕਾਸ ਵੀ ਹੋਵੇ ਅਤੇ ਨਾਲ ਹੀ ਸਮਾਜਿਕ ਤੌਰ ਤੇ ਉਹ ਇਕ ਕੁਸ਼ਲ ਵਿਅਕਤੀ ਹੋਵੇ ।
ਪ੍ਰਸ਼ਨ 3. ਸਿਹਤ ਦੀਆ ਕਿਸਮਾਂ ਦੇ ਨਾਂ ਦੱਸੋ ।
ਉੱਤਰ- ( 1 ) ਸਰੀਰਿਕ ਸਿਹਤ ( 2 ) ਮਾਨਸਿਕ ਸਿਹਤ ( 3 ) ਸਮਾਜਿਕ ਸਿਹਤ ( 4 ) ਅਧਿਆਤਮਿਕ ਸਿਹਤ
ਪ੍ਰਸ਼ਨ 4. ਸਰੀਰਿਕ ਸਿਹਤ ਤੋਂ ਕੀ ਭਾਵ ਹੈ ?
ਉੱਤਰ - ਸਰੀਰਿਕ ਸਿਹਤ ਤੋਂ ਭਾਵ ਉਸ ਸਰੀਰ ਤੋਂ ਹੈ ਜੋ ਹਮੇਸ਼ਾ ਰਿਸ਼ਟ ਪੁਸ਼ਟ , ਚੁਸਤ , ਫੁਰਤੀਲਾ ਅਤੇ ਸਰੀਰਿਕ ਕਿਰਿਆ ਕਰਨ ਲਈ ਤਿਆਰ ਰਹਿੰਦਾ ਹੈ ।
ਪ੍ਰਸ਼ਨ 5. ਸਿਹਤ ਦੇ ਕੋਈ ਚਾਰ ਉਦੇਸ਼ਾਂ ਦੇ ਨਾਂ ਦੱਸੋ ।
ਉੱਤਰ- ( 1 ) ਸਰੀਰਿਕ ਵਿਕਾਸ ( 2 ) ਮਾਨਸਿਕ ਅਤੇ ਭਾਵਨਾਤਮਿਕ ਸਿਹਤ ( 3 ) ਚੰਗੀਆਂ ਆਦਤਾਂ ਦਾ ਵਿਕਾਸ ( 4 ) ਸਰੀਰਿਕ ਕਮੀਆਂ ਦਾ ਨਿਰੀਖਣ
ਪ੍ਰਸ਼ਨ 6 . ਸਿਹਤ ਸੰਬੰਧੀ ਕੋਈ ਦੋ ਉਪਾਅ ਦੱਸੋ ।
ਉੱਤਰ- ( 1 ) ਸਵਸਥ ਵਾਤਾਵਰਨ ( 2 ) ਸ਼ੁੱਧ ਹਵਾ , ਪਾਣੀ ਅਤੇ ਰੋਸ਼ਨੀ
ਪ੍ਰਸ਼ਨ 7. ਸਿਹਤ ਸਿੱਖਿਆ ਦੇ ਕੋਈ ਦੋ ਖੇਤਰ ਦੱਸੋ ।
ਉੱਤਰ- ( 1 ) ਸਰੀਰਿਕ ਬਣਤਰ ਅਤੇ ਸਰੀਰਿਕ ਕਿਰਿਆ ਦਾ ਮੁਢੱਲਾ ਗਿਆਨ ( 2 ) ਚੰਗਾ ਵਾਤਾਵਰਨ
ਪ੍ਰਸ਼ਨ 8. ਨਿਜੀ ਸਿਹਤ ਤੋਂ ਕੀ ਭਾਵ ਹੈ ?
ਉੱਤਰ - ਖਾਣ ਤੋਂ ਪਹਿਲਾ ਹੱਥ ਧੋਣਾ , ਰੁਜਾਨਾ ਇਸ਼ਨਾਨ ਕਰਨਾ , ਸਾਫ਼ ਸੁਥਰੇ ਕੱਪੜੇ ਪਹਿਨਣਾ ਆਦਿ ਗੱਲਾਂ ਨਿੱਜੀ ਸਿਹਤ ਨਾਲ ਸੰਬੰਧਿਤ ਹਨ ।
ਪ੍ਰਸ਼ਨ 9. ਸਰੀਰਿਕ ਕਸਰਤਾਂ ਦਾ ਕੀ ਮਹਤੱਵ ਹੈ ?
ਉੱਤਰ - ਸਰੀਰਿਕ ਕਸਰਤਾਂ ਸਰੀਰ ਨੂੰ ਸਿਹਤਮੰਦ ਬਣਾਉਣ ਲਈ ਬਹੁਤ ਜ਼ਰੂਰੀ ਹਨ ।
ਪ੍ਰਸ਼ਨ 10. ਗੰਦੇ ਵਾਤਾਵਰਨ ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ - ਗੰਦਾ ਵਾਤਾਵਰਨ ਵਿਅਕਤੀ ਦੇ ਸਰੀਰਿਕ ਪਧੱਰ ਨੂੰ ਹੀ ਨਹੀ ਬਲਕਿ ਮਾਨਸਿਕ , ਭਾਵਨਾਤਮਿਕ ਅਤੇ ਮਾਨਸਿਕ ਪਧੱਰ ਨੂੰ ਵੀ ਪ੍ਰਭਾਵਿਤ ਕਰਦਾ ਹੈ ।
ਪ੍ਰਸ਼ਨ 11 , ਵਾਤਾਵਰਨ ਨੂੰ ਚੰਗਾ ਬਣਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ - ਵਾਤਾਵਰਨ ਨੂੰ ਚੰਗਾ ਬਣਾਉਣ ਲਈ ਆਪਣੇ ਆਲੇ ਦੁਆਲੇ ਦੀ ਸਾਫ਼ - ਸਫ਼ਾਈ ਕਰਨੀ ਬਹੁਤ ਜ਼ਰੂਰੀ ਹੈ ।
ਪ੍ਰਸ਼ਨ 12. ਪ੍ਰਾਣਾਯਾਮ ਦਾ ਕੀ ਲਾਭ ਹੈ ?
ਉੱਤਰ - ਪ੍ਰਾਣਾਯਾਮ ਰਾਹੀਂ ਸਰੀਰ ਦੀਆਂ ਅੰਦਰੂਨੀ ਪ੍ਰਣਾਲੀਆਂ ਸਹੀ ਤਰੀਕੇ ਨਾਲ ਕਾਰਜ ਕਰਦੀਆਂ ਹਨ ।
2 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਸਰੀਰਿਕ ਸਿਹਤ ਤੋਂ ਕੀ ਭਾਵ ਹੈ ?
ਉੱਤਰ - ਸਰੀਰਿਕ ਸਿਹਤ ਤੋਂ ਭਾਵ ਉਸ ਸਰੀਰ ਤੋਂ ਹੈ ਜੋ ਹਮੇਸ਼ਾਂ ਰਿਸ਼ਟ - ਪੁਸ਼ਟ , ਚੁਸਤ , ਫੁਰਤੀਲਾ ਅਤੇ ਸਰੀਰਿਕ ਕਿਰਿਆ ਕਰਨ ਲਈ ਤਿਆਰ ਰਹਿੰਦਾ ਹੈ । ਸਿਹਤਮੰਦ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਜਿਵੇਂ ਸਾਹ ਨਾਲੀ , ਲਹੂ ਪ੍ਰਣਾਲੀ ਅਤੇ ਗਿਆਨ ਇੰਦਰੀਆਂ ਠੀਕ ਤਰੀਕੇ ਨਾਲ ਆਪੋ ਆਪਣਾ ਕਾਰਜ ਕਰਦੀਆਂ ਹਨ ।
ਪ੍ਰਸ਼ਨ 2. ਅਧਿਆਤਮਿਕ ਸਿਹਤ ਤੋਂ ਕੀ ਭਾਵ ਹੈ ?
ਉੱਤਰ - ਇਹ ਮੰਨਿਆ ਜਾਂਦਾ ਹੈ ਕਿ ਅਧਿਆਤਮਿਕ ਸਿਹਤ ਵਿਅਕਤੀ ਨੂੰ ਮਾਨਸਿਕ ਸਕੂਨ ਦਿੰਦੀ ਹੈ । ਮਾਨਸਿਕ ਸ਼ਾਂਤੀ ਹਮੇਸ਼ਾਂ ਸਰੀਰਕ ਕਸ਼ਟਾਂ ਤੋਂ ਬਚਾਉਂਦੀ ਹੈ । ਮਨੁੱਖ ਦੀਆਂ ਧਾਰਮਿਕ ਗਤੀਵਿਧੀਆਂ ਅਤੇ ਸੰਸਕਾਰ ਵਿਅਕਤੀ ਦਾ ਵਿਸ਼ਵਾਸ ਦ੍ਰਿੜ ਬਣਾਉਂਦੇ ਹਨ । ਇਹੋ ਜਿਹੀਆਂ ਧਾਰਮਿਕ ਗਤੀਵਿਧੀਆਂ ਇਨਸਾਨ ਦੇ ਮਨ ਨੂੰ ਸ਼ਾਤ ਰੱਖਦੀਆਂ ਹਨ ।
ਪ੍ਰਸ਼ਨ 3. ਸਿਹਤ ਦੇ ਸਰੀਰਿਕ ਵਿਕਾਸ ਦਾ ਕੀ ਉਦੇਸ਼ ਹੈ ?
ਉੱਤਰ - ਸਿਹਤ ਦਾ ਸਭ ਤੋਂ ਪਹਿਲਾ ਪਹਿਲੂ ਸਰੀਰਿਕ ਤੰਦਰੁਸਤੀ ਨਾਲ ਸੰਬੰਧ ਰੱਖਦਾ ਹੈ । ਜੇਕਰ ਵਿਅਕਤੀ ਸਰੀਰਿਕ ਰੂਪ ਵਿੱਚ ਬਿਮਾਰ ਹੈ ਤਾਂ ਉਹ ਕਿਸੇ ਵੀ ਕੰਮ ਨੂੰ ਸਹੀ ਢੰਗ ਨਾਲ ਕਰਨ ਦੇ ਅਸਮਰੱਥ ਹੁੰਦਾ ਹੈ । ਸਿਹਤ ਸਿੱਖਿਆ ਦਾ ਪਹਿਲਾ ਉਦੇਸ਼ ਵਿਅਕਤੀ ਨੂੰ ਸਰੀਰਿਕ ਤੌਰ ' ਤੇ ਤੰਦਰੁਸਤ ਬਣਾਉਣਾ ਹੈ ।
ਪ੍ਰਸ਼ਨ 4. ਸਿਹਤ ਦਾ ਮਾਨਸਿਕ ਅਤੇ ਭਾਵਨਾਤਮਿਕ ਉਦੇਸ਼ ਕੀ ਹੈ ?
ਉੱਤਰ - ਸਰੀਰਿਕ ਤੌਰ ' ਤੇ ਤੰਦਰੁਸਤ ਹੋਣ ਦੇ ਨਾਲ - ਨਾਲ ਵਿਅਕਤੀ ਦਾ ਮਾਨਸਿਕ ਰੂਪ ਵਿੱਚ ਬੁੱਧੀਮਾਨ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਅਤੇ ਸਮਾਜ ਦੀ ਬਿਹਤਰੀ ਲਈ ਸਹੀ ਫ਼ੈਸਲੇ ਕਰ ਸਕੇ । ਮਾਨਸਿਕ ਤੌਰ ਤੇ ਸਿਹਤਮੰਦ ਵਿਅਕਤੀ ਆਪਣੀਆਂ ਭਾਵਨਾਵਾਂ ਉੱਪਰ ਕਾਬੂ ਰੱਖ ਸਕਦਾ ਹੈ ।
ਪ੍ਰਸ਼ਨ 5. ਸਿਹਤ ਦਾ ਵਿਅਕਤੀਗਤ ਸਿਧਾਂਤ ਕੀ ਹੈ ?
ਉੱਤਰ - ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਪਣੀ ਵਿਅਕਤੀਗਤ ਸਿਹਤ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ । ਉਹਨਾਂ ਨੂੰ ਸਿਹਤ ਪ੍ਰਤਿ ਜਾਗਰੂਕ ਕਰਨਾ ਚਾਹੀਦਾ ਹੈ । ਕਈ ਵਾਰੀ ਛੋਟੀਆਂ - ਛੋਟੀਆਂ ਅਣਗਹਿਲੀਆਂ ਵੱਡੀ ਬਿਮਾਰੀ ਦਾ ਕਾਰਣ ਬਣ ਜਾਂਦੀਆਂ ਹਨ । ਵਿਦਿਆਰਥੀਆਂ ਨੂੰ ਨਿੱਜੀ ਸਿਹਤ ਜਿਵੇਂ ਖਾਣ ਤੋਂ ਪਹਿਲਾਂ ਹੱਥ ਧੋਣਾ , ਰੁਜ਼ਾਨਾ ਇਸ਼ਨਾਨ ਕਰਨਾ , ਸਾਫ਼ - ਸੁਥਰੇ ਕੱਪੜੇ ਪਹਿਨਣਾ , ਸਹੀ ਆਸਣ ਵਿੱਚ ਬੈਠਣਾ ਆਦਿ ਗੁਣਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ।
ਪ੍ਰਸ਼ਨ 6. ਸਿਹਤ ਦਾ ਨਿਯਮਿਤ ਸਰੀਰਿਕ ਚੈਕਅਪ ਦਾ ਸਿਧਾਂਤ ਕੀ ਹੈ ?
ਉੱਤਰ - ਬੱਚਿਆਂ ਦੇ ਸਹੀ ਵਾਧੇ ਅਤੇ ਵਿਕਾਸ ਲਈ ਸਮੇਂ - ਸਮੇਂ ਤੇ ਉਹਨਾਂ ਦੀ ਡਾਕਟਰੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਭਵਿੱਖ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਬੱਚਿਆਂ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ । ਬੱਚਿਆਂ ਦੇ ਮਾਤਾ - ਪਿਤਾ ਨੂੰ ਵੀ ਬੱਚਿਆਂ ਦੀ ਸਿਹਤ ਲਈ ਜਾਗਰੂਕ ਹੋਣਾ ਚਾਹੀਦਾ ਹੈ ।
ਪ੍ਰਸ਼ਨ 7. ਸਾਫ਼ ਸੁਥਰੇ ਵਾਤਾਵਰਨ ਨਾਲ ਬੱਚਿਆਂ ਦੀ ਸਿਹਤ ਕਿਵੇਂ ਸੁਧਾਰੀ ਜਾ ਸਕਦੀ ਹੈ ?
ਉੱਤਰ - ਸਕੂਲ ਵਿੱਚ ਬੱਚਿਆਂ ਨੂੰ ਸਾਫ਼ - ਸੁਥਰਾ ਵਾਤਾਵਰਨ ਪ੍ਰਦਾਨ ਕਰਨਾ ਚਾਹੀਦਾ ਹੈ ਕਿਉਂਕਿ ਗੰਦਾ ਵਾਤਾਵਰਨ ਬੱਚਿਆਂ ਦੀ ਸਿਹਤ ' ਤੇ ਬਹੁਤ ਮਾੜਾ ਪ੍ਰਭਾਵ ਪਾਉਂਦਾ ਹੈ । ਬੱਚੇ ਸਕੂਲ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ । ਸਕੂਲ ਪ੍ਰਬੰਧਕਾਂ ਨੂੰ ਸਕੂਲ ਦੀ ਚਾਰਦਿਵਾਰੀ ਅੰਦਰ ਹਰੇ - ਭਰੇ ਅਤੇ ਛਾਂ - ਦਾਰ ਰੁੱਖ ਲਗਾਉਣੇ ਚਾਹੀਦੇ ਹਨ । ਸਕੂਲ ਅੰਦਰ ਲੱਗ ਫੁੱਲ , ਪੌਦੇ ਜਾਂ ਦਰਖਤਾਂ ਦੀ ਸੰਭਾਲ ਲਈ ਬੱਚਿਆਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ।
ਪ੍ਰਸ਼ਨ 8. ਯੋਗਾ ਨਾਲ ਬਚਿਆਂ ਦੀ ਸਿਹਤ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ ?
ਉੱਤਰ - ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਯੋਗ ਅਭਿਆਸ ਕਰਵਾਉਣਾ ਚਾਹੀਦਾ ਹੈ । ਯੋਗ ਰਾਹੀਂ ਸਰੀਰ ਦੀਆਂ ਅੰਦਰੂਨੀ ਅਸ਼ੁੱਧੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ । ਪ੍ਰਾਣਾਯਾਮ ਰਾਹੀਂ ਸਰੀਰ ਦੀਆਂ ਅੰਦਰੂਨੀ ਪ੍ਰਣਾਲੀਆਂ ਸਹੀ ਢੰਗ ਨਾਲ ਕੰਮ ਕਰਦੀਆਂ ਹਨ । ਯੋਗ ਮਨੁੱਖ ਦੇ ਸਰੀਰ ਤੱਕ ਹੀ ਸੀਮਤ ਨਹੀਂ ਸਗੋਂ ਇਹ ਵਿਅਕਤੀ ਦੇ ਮਾਨਸਿਕ ਅਤੇ ਭਾਵਨਾਤਮਿਕ ਪਹਿਲੂਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ ।
ਪ੍ਰਸ਼ਨ 9. ਉਚਿਤ ਫ਼ਰਨੀਚਰ ਨਾਲ ਬੱਚਿਆਂ ਦੀ ਸਿਹਤ ਕਿਵੇਂ ਸੁਧਾਰੀ ਜਾ ਸਕਦੀ ਹੈ ?
ਉੱਤਰ - ਸਕੂਲਾਂ ਵਿੱਚ ਬੱਚਿਆਂ ਦੇ ਬੈਠਣ ਲਈ ਉਚਿਤ ਫ਼ਰਨੀਚਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਮੈਂ ਵੀ ਡੈਸਕ ਬੱਚਿਆਂ ਦੇ ਪਨ ਅਤੇ ਲਿਖਣ ਵਿੱਚ ਮੁਸ਼ਕਿਲ ਪੈਦਾ ਕਰਦੇ ਹਨ । ਗਲਤ ਢੰਗ ਨਾਲ ਬੈਠਣ ਕਰਕੇ ਸਰੀਰਿਕ ਢਾਂਚੇ ਵਿੱਚ ਨੁਕਸ ਪੈ ਸਕਦਾ ਹੈ ਅਤੇ ਬੱਚਿਆਂ ਵਿੱਚ ਕਈ ਪ੍ਰਕਾਰ ਦੀਆਂ ਤਰੁੱਟੀਆਂ ਪੈਦਾ ਹੋ ਸਕਦੀਆਂ ਹਨ ।
ਪ੍ਰਸ਼ਨ 10. ਚੰਗੀ ਸਿਹਤ ਲਈ ਸੰਲਿਤ ਭੋਜਨ ਕਿਵੇਂ ਜ਼ਰੂਰੀ ਹੈ ?
ਉੱਤਰ - ਬੱਚੇ ਦੇ ਸਰੀਰ ਨੂੰ ਸਵਸਥ ਰੱਖਣ ਲਈ ਉਸ ਦੇ ਭੋਜਨ ਵਿੱਚ ਜ਼ਰੂਰੀ ਪੋਸ਼ਟਿਕ ਤੱਤ ਮੌਜੂਦ ਹੋਣੇ ਚਾਹੀਦੇ ਹਨ ਤਾਂ ਜੋ ਬੱਚੇ ਦੀ ਸਿਹਤ ਵਿੱਚ ਠੀਕ ਤਰ੍ਹਾਂ ਵਾਧਾ ਹੋ ਸਕੇ । ਜੇਕਰ ਬੱਚੇ ਦੇ ਸਰੀਰ ਨੂੰ ਵੱਧਣ ਫੁੱਲਣ ਲਈ ਜ਼ਰੂਰੀ ਪੋਸ਼ਟਿਕ ਤੱਤ ਪੂਰੇ ਨਹੀਂ ਮਿਲਦੇ ਤਾਂ ਉਹ ਸਰੀਰਿਕ ਤੌਰ ' ਤੇ ਕਮਜ਼ੋਰ ਹੋ ਜਾਂਦਾ ਹੈ ।
ENGLISH MEDIUM
Physical Education and its Importance (2)
1 Marks Question Answers
Question 1. What is meant by health?
A. Health is a condition in which the functions of the body and mind are carried out in a perfect and efficient manner.
Question 2. What is the definition of health according to the World Health Organization?
A. The body should not only be free from disease and weakness but also have full development of its mental and emotional powers and at the same time be a socially efficient person.
Question 3. Name the types of health.
Ans- (1) Physical Health (2) Mental Health (3) Social Health (4) Spiritual Health
4. What is meant by physical health?
A. Physical health refers to a body that is always fit, alert, agile and ready for physical activity.
Question 5. Name any four health objectives.
Ans- (1) Physical development (2) Mental and emotional health (3) Development of good habits (4) Inspection of physical deficiencies
Question 6. Name one or two health measures.
Ans- (1) Healthy environment (2) Pure air, water and light
Question 7. Name any two areas of health education.
Ans- (1) Basic knowledge of anatomy and physical activity (2) Good environment
Q8. What is meant by personal health?
A. Washing hands before eating, bathing daily, wearing clean clothes, etc. are all related to personal health.
Question 9. What is the importance of physical exercise?
A. Exercise is very important to keep the body healthy.
Q10. What is the effect of polluted environment?
A. Dirty environment affects not only the physical level of a person but also the mental, emotional and mental level.
Question 11, What should we do to improve the environment?
A. Cleaning your surroundings is very important to improve the environment.
Q12. What is the benefit of Pranayama?
A. Through pranayama the internal systems of the body function properly.
2 Marks Question Answers
Question 1. What is meant by physical health?
A. Physical health refers to a body that is always fit, alert, agile and ready for physical activity. All the systems of a healthy body like respiratory system, blood system and sense organs function properly.
Question 2. What is meant by spiritual health?
A. Spiritual health is believed to give a person peace of mind. Peace of mind always saves from physical suffering. The religious activities and rituals of a human being strengthen one's faith. Such religious activities keep the mind calm.
Question 3. What is the purpose of physical development of health?
A. The first aspect of health is related to physical fitness. If a person is physically ill then he is unable to do any work properly. The first goal of health education is to make a person physically fit.
Question 4. What is the mental and emotional purpose of health?
A. As well as being physically fit, it is important for a person to be mentally intelligent so that they can make the right decisions for the betterment of themselves and society. A mentally healthy person can control his emotions.
Question 5. What is the personal principle of health?
A. Students in schools should provide information about their personal health. They should be made health conscious. Sometimes minor negligence can lead to serious illness. Students should be informed about personal health such as hand washing before eating, bathing daily, wearing clean clothes, sitting in the right posture etc.
Q6. What is the principle of regular physical checkups?
A. Periodic medical check-ups are very important for the proper growth and development of children. Children should be vaccinated to prevent future diseases. Parents of children should also be aware of their children's health.
Question 7. How can a clean environment improve the health of children?
A. Children should be provided a clean environment in school as a dirty environment has a very bad effect on the health of the children. Children can play an important role in keeping the school environment clean. School administrators should plant green and shady trees within the school premises. Children should be encouraged to take care of flowers, plants or trees planted inside the school.
Q8. How can yoga improve children's health?
A. Children should be given proper exercise to stay healthy. Yoga gets rid of the internal impurities of the body. Through pranayama the internal systems of the body function properly. Yoga is not limited to the human body but it also affects the mental and emotional aspects of the person.
Question 9. How can children's health be improved with proper furniture?
A. Schools should have adequate furniture for children to sit on. I also desk make it difficult for children to sit and write. Improper sitting can lead to structural defects and can lead to a variety of defects in children.
Question 10. How is a balanced diet important for good health?
A. To keep a child's body healthy, their diet must contain essential nutrients so that the child's health can be properly enhanced. If the child's body does not get enough of the nutrients needed for growth and development, then he becomes physically weak.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class- 12th, Chapter-5, Long Que-Ans
Class- 11th, Chapter-3, Very Short Que-Ans
Class- 12th, Chapter-5, Short Que-Ans
Class- 11th, Chapter-1, Very Short Que-Ans
Class- 11th, Chapter-5, Very Short Que-Ans
Contact Form
Name
Email
*
Message
*