Class- 12th, Chapter-5, Long Que-Ans

 







        1. ਬਣਤਰ ਅਸਮਰਥਤਾ ( Structural Disability ) - ਇਹ ਅਸਮਰਥਤਾ ਸਰੀਰਕ ਬਣਤਰ ਨਾਲ ਸੰਬੰਧਿਤ ਹੈ । ਇਸ ਵਿਚ ਸਰੀਰ ਦਾ ਬੇਢੰਗਾ ਅਤੇ ਕਰੂਪਤਾ ਆਉਂਦੇ ਹਨ । ਸਰੀਰ ਦੀ ਇਹ ਹਾਲਤ ਕਿਸੇ ਵੀ ਐਕਸੀਡੈਂਟ ਜਾਂ ਸੱਟ ਨਾਲ ਹੋ ਸਕਦੀ ਹੈ । ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਦੁਰਘਟਨਾਵਾਂ , ਅਸੰਤੁਲਿਤ ਖੁਰਾਕ ਅਤੇ ਕੰਮ ਕਰਦੇ ਸਮੇਂ ਕੀਤੀਆਂ ਗਲਤੀਆਂ | ਸਰੀਰਕ ਬਣਤਰ ਦੇ ਅਨੁਸਾਰ ਹੇਠ ਲਿਖੀਆਂ ਅਪੰਗਤਾਵਾਂ ਆਉਂਦੀਆਂ ਹਨ । 

        3. ਕਿੱਤੇ ਦੇ ਵਾਤਾਵਰਣ ਦੇ ਕਾਰਨ ( Occupational Environment- ਬਹੁਤ ਸਾਰੀਆਂ ਅਸਮਰਥਾਵਾਂ ਕੰਮ ਕਰਨ ਵਾਲੇ ਮਾਹੌਲ ਵਿਚ ਹੁੰਦੀਆਂ ਹਨ । ਜਿਵੇਂ ਕਿ ਸਾਹ ਦੀ ਅਪੰਗਤਾ , ਜ਼ਹਿਰੀਲੇ ਪਦਾਰਥ ਹਵਾ ਦੁਆਰਾ ਸਰੀਰ ਵਿਚ ਜਾਣ ਨਾਲ ਹੋ ਸਕਦੀ ਹੈ । ਜਿਵੇਂ ਕਿ ਐਸਬੈਮਟੋਲ ਫਾਇਬਰਜ਼ ਦੇ ਸਾਹ ਦੁਆਰਾ ਅੰਦਰ ਜਾਣ ਨਾਲ ਐਸਬੈਟਿਸ਼ਸ਼ ਨਾਮਕ ਬਿਮਾਰੀ ਦਾ ਕਾਰਨ ਬਣਦਾ ਹੈ । ਕਈ ਵਾਰ ਸਰੀਰ ਦੀ ਗਲਤ ਸਥਿਤੀ ( Postural ) ਜਿਵੇਂ ਕਿ ਗਲਤ ਬੈਠਕ , ਖੜ੍ਹੇ ਹੋਣ ਦੀ ਸਥਿਤੀ ਜਾਂ ਗਲਤ ਝੁਕਾਅ ਦੀਆਂ ਆਦਤਾਂ ਨਾਲ ਅਪੰਗਤਾਂ ਹੋ ਜਾਂਦੀ ਹੈ । ਉਦਾਹਰਨ ਵਜੋਂ ਕਾਈਫੋਸਿਸ ( ਕੁੱਬਾਪਣ ਦਰਜ਼ੀਆਂ ਵਿਚ ਆਮ ਦੇਖਣ ਨੂੰ ਮਿਲਦਾ ਹੈ । ਕਿੱਤਾ ਸੰਬੰਧਿਤ ਕਈ ਅਸਮਰਥਾਵਾਂ ਹੁੰਦੀਆਂ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ 
        ( ਓ ) ਭੋਤਿਕ ਕਾਰਨ ( Physical Tractor- ਬਹੁਤ ਸਾਰੀਆਂ ਅਸਮਰਥਾਵਾਂ ਭੌਤਿਕ ਕਾਰਨਾਂ ਜਿਵੇਂ ਕਿ ਗਰਮੀ , ਸਰਦੀ , ਰੋਸ਼ਨੀ , ਦਬਾਅ , ਰੌਲਾ , ਵਿਕੀਰਣਾਂ ( Radiations ) ਆਦਿ ਨਾਲ ਵਾਪਰਦੀਆਂ ਹਨ । ਮਿਸਾਲ ਵਜੋਂ - ਅੰਤ ਦਾ ਠੰਡਾ ਮੌਸਮ ਫੁੱਟ ਬਾਈਟ ( ਪੈਰ ਗਲ ਜਾਣਾ ) ਅਤੇ ਉੱਚਾ ਤਾਪਮਾਨ , ਹੀਟ ਕਮਪ , ਅਜਿਹੀਆਂ ਅਸਮਰਥਾਵਾਂ ਜਨਮ ਦਿੰਦੇ ਹਨ । ਕੰਮ ਦੇ ਸਥਾਨ ਤੇ ਉੱਚੀਆਂ ਅਵਾਜ਼ਾਂ ਜਾਂ ਰੌਲੇ ਕਾਰਨ ਬੋਲਾਪਣ ਹੋ ਸਕਦਾ ਹੈ ॥ 
        ( ਅ ) ਸਮਾਜਿਕ ਕਾਰਨ ( Social Factor- ਬਹੁਤ ਸਾਰੀਆਂ ਸਮਾਜਿਕ ਅਸਮਰਥਾਵਾਂ ਕੰਮ ਕਰਨ ਵਾਲਿਆਂ ਵਿਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦ ਉਹ ਸਮਾਜਿਕ ਵਾਤਾਵਰਣ ਵਿਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ । ਇਹ ਕਈ ਵਾਰ ਆਪਣੇ - ਆਪ ( Introvert ) ਸੁਭਾਅ ਦੇ ਵਿਅਕਤੀਆਂ ਵਿਚ ਜ਼ਿਆਦਾ ਹੁੰਦੀ ਹੈ । ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪ੍ਰੇਸ਼ਾਨੀਆਂ ਜਿਵੇਂ ਕਿ ਉਦਾਸੀ , ਤਣਾਅ , ਚਿੰਤਾ ਅਤੇ ਅਸੁਰੱਖਿਆ ਦੇ ਹੇਠ ਆ ਜਾਂਦਾ ਹੈ । ਇਸ ਦੇ ਹੋਰ ਵੀ ਕਾਰਨ ਹਨ ਜਿਵੇਂ ਕਿ ਆਪਣੇ ਆਪ ਵਿਚ ਰਹਿਣਾ , ਆਤਮਵਿਸ਼ਵਾਸ ਦੀ ਕਮੀ ਅਤੇ ਬੁਰੇ ਰਿਸ਼ਤੇ ਆਦਿ ॥ 
        ( ਈ ) ਰਸਾਇਣਿਕ ਤੱਤ ( Chemical Factor ) ਕਈ ਅਪਾਹਜਤਾਵਾਂ ਰਸਾਇਣਿਕ ਪ੍ਰਦੂਸ਼ਣ ਨਾਲ ਪੈਦਾ ਹੁੰਦੀਆਂ ਹਨ । ਰਸਾਇਣਿਕ ਪ੍ਰਦੂਸ਼ਣ , ਜਿਵੇਂ ਕਿ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਫੈਲਦਾ ਹੈ । ਇਸ ਨਾਲ ਲਗਾਤਾਰ ਸਿਰ ਦਰਦ ਅਤੇ ਸਾਹ ਰੁਕਣਾ ਆਦਿ ਬਿਮਾਰੀਆਂ ਲੱਗ ਸਕਦੀਆਂ ਹਨ ਇਹ ਜ਼ਿਆਦਾਤਰ ਖਾਣਾਂ ਵਿਚ ਵਾਪਰਦਾ ਹੈ । ਹੋਰ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨਡਾਈਆਕਸਾਈਡ ਸਲਫਰਡਾਈਆਕਸਾਈਡ ਅਤੇ ਕਾਰਬਨ ਬਾਈਸਲਫਾਈਡ ਆਦਿ । ਇਹ ਗੈਸਾਂ ਕੰਮ ਕਰਨ ਵਾਲਿਆਂ ਦੁਆਰਾ ਸਾਹ ਲੈਣ ਨਾਲ ਫੇਫੜਿਆਂ ਵਿਚੋਂ ਜਾ ਕੇ ਪਾਚਨ ਕ੍ਰਿਆ ਵਿਚ ਦਾਖਿਲ ਹੋ ਜਾਂਦੀਆਂ ਹਨ ਅਤੇ ਸਥਾਈ ਅਪੰਗਤਾ ਨੂੰ ਜਨਮ ਦਿੰਦੀਆਂ ਹਨ । 
        ( ਹ ) ਮਕੈਨੀਕਲ ਕਾਰਕ ( Mechanical Factor ) - ਜ਼ਿਆਦਾਤਰ ਉਦਯੋਗਾਂ ਵਿਚ ਮਕੈਨੀਕਲ ਪ੍ਰੋਸੈਸਰ ਜੋ ਕਿ ਉਤਪਾਦਨ ਵਧਾਉਣ ਲਈ ਵਰਤੇ ਜਾਂਦੇ ਹਨ । ਮਸ਼ੀਨ ਕਾਰਨ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ । ਜੇਕਰ ਕੰਮ ਕਰਤਾ ਇਸਨੂੰ ਵਰਤ ਰਿਹਾ ਹੋਵੇ ਅਤੇ ਉਸ ਨੂੰ ਮਸ਼ੀਨੀ ਗਿਆਨ ਦੀ ਘਾਟ ਹੋਵੇ , ਇਹ ਉਸਨੂੰ ਮੁਸੀਬਤ ਵਿਚ ਪਾ ਸਕਦੀ ਹੈ । ਸੁਰੱਖਿਆ ਉਪਕਰਨਾਂ ਦੀ ਘਾਟ ਕਾਰਨ ਵੀ ਵੱਖ - ਵੱਖ ਮਕੈਨੀਕਲ ਘਟਨਾਵਾਂ ਦਾ ਖਤਰਾ ਵੱਧ ਜਾਂਦਾ ਹੈ । ਖੇਤੀਬਾੜੀ ਦੇ ਖੇਤਰ ਵਿਚ ਕਈ ਵਾਰ ਕਣਕ ਦੇ ਝਾੜਣ ਲਈ ਜੋ ਬੈਸ਼ਰ ਵਰਤੇ ਜਾਂਦੇ ਹਨ ਉਹਨਾਂ ਵਿਚ ਬਾਹਾਂ ਜਾਂ ਹੋਰ ਅੰਗ ਕੱਟੇ ਜਾਂਦੇ ਹਨ , ਜੋ ਮਕੈਨੀਕਲ ਲਾਪਰਵਾਹੀ ਦੇ ਕਾਰਨ ਹੁੰਦੇ ਹਨ । 
        ( ਕ ) ਬਿਜਲੀ ਕਾਰਕ ( Electrical Factor ) - ਵੱਖ - ਵੱਖ ਫੈਕਟਰੀਆਂ ਵਿਚ ਵਰਤੇ ਜਾਣ ਵਾਲੇ ਬਿਜਲੀ ਯੰਤਰ ਨਾਲ ਇਲੈਕਟ੍ਰਿਕ ਸ਼ਾਟ ਹੋ ਸਕਦਾ ਹੈ ਅਤੇ ਇਹ ਮੌਤ ਦਾ ਕਾਰਨ ਬਣ ਜਾਂਦੀ ਹੈ । ਇਹ ਜ਼ਿਆਦਾਤਰ ਦੁਰਘਟਨਾਵਾਂ ਉਹਨਾਂ ਕਰਮਚਾਰੀਆਂ ਨਾਲ ਹੁੰਦੀਆਂ ਹਨ ਜੋ ਸੁਰੱਖਿਆ ਉਪਕਰਣ ਜਿਵੇਂ ਕਿ ਦਸਤਾਨੇ , ਹੈਲਮਟ , ਔਜ਼ਾਰਾਂ ਆਦਿ ਦੀ ਵਰਤੋਂ ਨਹੀਂ ਕਰਦੇ । ਬਿਜਲੀ ਦੁਰਘਟਨਾਵਾਂ ਨੰਗੀਆਂ ਤਾਰਾਂ ਨੂੰ ਛੂਹਣ ਕਰਕੇ ਵੀ ਹੋ ਸਕਦੀਆਂ ਹਨ । 
        4. ਦੁਰਘਟਨਾਵਾਂ ( Accidents- ਡਬਲਯੂ . ਐਚ . ਓ . ਦੇ ਅਨੁਸਾਰ ( According to WHO ) , ਦੁਰਘਟਨਾ ਅਜਿਹੀ ਖੁੱਲੀ ਘਟਨਾ ਹੈ ਜੋ ਮਨੁੱਖ ਦੀ ਮਰਜ਼ੀ ਦੇ ਵਿਰੁੱਧ ਕਿਸੇ ਬਾਹਰਲੇ ਬਲ ਦੀ ਅਚਨਚੇਤੀ ਕਿਰਿਆ ਨਾਲ ਵਾਪਰਦੀ ਹੈ ਜਿਸ ਨਾਲ ਸਰੀਰਕ ਅਤੇ ਮਾਨਸਿਕ ਸੱਟਾਂ ਲੱਗਦੀਆਂ ਹਨ । ਬਿਨਾਂ ਧੋਤ ਪਟਨਾਵਾਂ ਵੀ # ਆ ਰਹੀਆਂ ਹਨ । ਇਹ ਦੁਰਘਟਨਾਵਾਂ ਜਿਵੇਂ ਕਿ ਸੜਕ ਦੁਰਘਟਨਾ , ਘਰੇਲੂ ਦੁਰਘਟਨਾ ਅਤੇ ਕਿੱਤਾਧਾਰੀ ॥ ਆਦਿ ਹਨ । 
        6. ਨਸ਼ਿਆਂ ਦੀ ਆਦਤ ( Drug Addiction ) - ਡਬਲਯੂ , ਐੱਚ . ਓ . ( WHO ) ਦੇ ਅਨੁਸਾਰ ' ' ਨਸੇ ਦੀ ਬੁਰਾਈ ਦਾ ਅਰਥ ਹੈ ਬਿਨਾਂ ਕਿਸੇ ਡਾਕਟਰੀ ਸਲਾਹ ਤੋਂ ਬਹੁ - ਮਾਤਰਾ ਵਿਚ ਕਿਸੇ ਰਸਾਇਣ ਦਾ ਵਾਰ - ਵਾਰ ਮੂੰ - ਸੇਵਨ ਕਰਨਾ ਜਿਸ ਵਿਚ ਵਿਅਕਤੀ ਵਿਚ ਆਮ ਕੰਮ ਕਰਨ ਦੀ ਯੋਗਤਾ ਦਾ ਨੁਕਸਾਨ ਹੁੰਦਾ ਹੈ । ਇਸ ਨਾਲ ਸਮਾਜਿਕ ਸਰੀਰਕ ਅਤੇ ਭਾਵਨਾਤਮਿਕ ਤੌਰ ਤੇ ਵੀ ਵਿਅਕਤੀ ਦਾ ਨੁਕਸਾਨ ਹੁੰਦਾ ਹੈ । ਨਸੇ ਵਿਸ਼ੇਸ਼ ਤੌਰ ਤੇ ਦਿਮਾਗ ਦੀ ਕਾਰਜ ਕੁਸ਼ਲਤਾ ਨੂੰ ਨਸ਼ਟ ਕਰ ਦਿੰਦੇ ਹਨ । ਬਹੁਤ ਸਾਰੇ ਦੇਸ਼ਾਂ ਵਿਚ ਨਸ਼ਾ ਇਕ ਚਿੰਤਾ ਦਾ ਕਾਰਨ ਬਣ ਗਿਆ ਹੈ ।ਨਸ਼ੀਲੇ ਪਦਾਰਥ ਜਿਵੇਂ ਕਿ ਕੋਕੀਨ , ਹੇਰੋਇਨ , ਐੱਲ , ਐੱਸ . ਡੀ . ( SD ) ਅਤੇ ਅਲਕੋਹਲ ਵਿਅਕਤੀ ਦੇ ਨਿਊਰੋਮਸਕੂਲਰ ਤਾਲਮੇਲ ਨੂੰ ਖਰਾਬ ਕਰ ਦਿੰਦਾ ਹੈ ਜੋ ਕਿ ਅਸਮਰਥਾ ਦਾ ਕਾਰਨ ਬਣਦਾ ਹੈ ॥ 
        7. ਸਿੱਖਿਆ ਦੀ ਘਾਟ ( Lack of Education ) - ਬਿਮਾਰੀ ਨੂੰ ਰੋਕਣ ਦੇ ਪ੍ਰਤੀ ਅਗਿਆਨਤਾ , ਆਮ ਤੌਰ ਤੇ ਮਾਰੀ ਸਫ਼ਾਈ , ਖੁਰਾਕ ਦੀ ਘਾਟ , ਅਣਸੁਰੱਖਿਆ ਸੰਭੋਗ ( ਸਰੀਰਕ ਸੰਬੰਧ ਅਤੇ ਟੀਕੇ ਆਦਿ ਲਗਾਉਣ ਬਾਰੇ ਅਨਪੜ੍ਹਤਾ ਦਾ ਕਾਰਨ ਹਨ । ਬਿਮਾਰੀ ਤੋਂ ਬਚਾਓ ਅਤੇ ਇਲਾਜ ਦਾ ਗਿਆਨ ਅਕਸਰ ਅਸਮਰਥਾ ਤੋਂ ਬਚਣ ਵਿਚ ਮਦਦ ਕਰਦਾ ਹੈ । ਕੰਮ ਸਮੇਂ ਅਸਮਰਥਤਾ ਸਿੱਖਿਆ ਦੀ ਘਾਟ ਵਜੋਂ ਵਾਪਰਦੀ ਹੈ । ਉਦਾਹਰਨ ਵਜੋਂ ਕਾਮਿਆਂ ਦੀ ਰੱਖਿਆ ਸੰਬੰਧੀ ਉਪਕਰਣਾਂ ਦੀ ਵਰਤੋਂ ਦੇ ਗਿਆਨ ਦੀ ਘਾਟ ਆਦਿ । 

ਉੱਤਰ - ਆਕੂਪੇਸ਼ਨਲ ਸੇਫਟੀ ਐਂਡ ਹੈਲਥ ਕੰਨਵੈਨਸ਼ਨ ( Occupational safety and health Convention ) ਦੇ ਅਨੁਸਾਰ ' ਕਿੱਤਾ ਬਿਮਾਰੀ ' ਪੇਸ਼ਾਵਰ ਬਿਮਾਰੀ ) ਸ਼ਬਦ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦਾ ਹੈ ਜੋ ਕਿ ਕੰਮ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਜ਼ਖ਼ਮਾਂ ਦੇ ਐਕਸਪੋਜਰ ਦੇ ਨਤੀਜੇ ਵਜੋਂ ਆਉਂਦੇ ਹਨ । ਕਿੱਤਾ ਸੰਬੰਧੀ ਬਹੁਤ ਅਤੇ ਭਿੰਨ - ਭਿੰਨ ਬਿਮਾਰੀਆਂ ਹਨ ਜੋ ਕਿ ਵੱਖ - ਵੱਖ ਰੋਜ਼ਗਾਰ ਕੰਮਾਂ ਵਿਚੋਂ ਘਟਦੀਆਂ ਹਨ । ਇਹਨਾਂ ਵਿਚੋਂ ਕੁੱਝ ਬਿਮਾਰੀਆਂ ਨੂੰ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ 
        1. ਭੌਤਿਕ ਕਾਰਣਾਂ ਕਰਕੇ ਪੈਦਾ ਹੋਏ ਰੋਗ ( Diseases due to Physical Agents ) - ਇਸ ਸ਼੍ਰੇਣੀ ਵਿਚ ਉਹ ਬਿਮਾਰੀਆਂ ਆਉਂਦੀਆਂ ਹਨ ਜੋ ਕੰਮ ਕਰਨ ਵਾਲੇ ਸਥਾਨ ਤੋਂ ਉੱਚੇ ਅਤੇ ਨੀਵੇਂ ਤਾਪਮਾਨ ਕਰਕੇ ਪੈਦਾ ਹੁੰਦੀਆਂ ਹਨ । ਬਹੁਤ ਉਦਯੋਗਿਕ ਕਰਮਚਾਰੀ ਜੋ ਕਿ ਬਹੁਤ ਹੀ ਗਰਮ ਤਾਪਮਾਨ ਵਿਚ ਕੰਮ ਕਰਦੇ ਹਨ ਜਿਵੇਂ ਕਿ ਕੋਲੇ ਦੀਆਂ ਖਾਣਾਂ ਦੇ ਭੱਠੇ ਆਦਿ ਵਿਚ ਚਿਹਰੇ ਦਾ ਜਲਣਾ , ਮਪ ਜਾਂ ਥਕਾਵਟ ਆਦਿ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਉਦਯੋਗਿਕ ਕਰਮਚਾਰੀ ਬਹੁਤ ਹੀ ਠੰਡੇ ਤਾਪਮਾਨ ਵਿਚ ਕੰਮ ਕਰਦੇ ਹਨ ਉਹਨਾਂ ਨੂੰ ਫੋਰਸਟ ਬਾਈਟ , ਪੈਰਾਂ ਦਾ ਗਲਣਾ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹਨਾਂ ਤੋਂ ਇਲਾਵਾ ਕੁਝ ਹੋਰ ਵੀ ਭੌਤਿਕ ਕਾਰਕ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ 
        ( ਈ ) ਕਪਾਹ ਦੀ ਧੂੜ / ਬਿਸੀਨੋਸਿਸ ( Cotton dust / Byssinosis ) - ਇਸਨੂੰ ਭੂਰਾ ਫੇਫੜਾ ( Brown lung ) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ , ਗੁਣ ਅਤੇ ਕਪਾਹ ਦੀ ਪ੍ਰਕਿੰਗ ਦੇ ਕੰਮ ਦੇ ਦੁਆਰਾ ਧੂੜ ਨੂੰ ਸਾਹ ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ - ਕਾਜ ਕਰਦੇ ਨੂੰ ਹੁੰਦੀ ਹੈ । 
        3. ਰਸਾਇਣਿਕ ਕਾਰਨਾਂ ਤੋਂ ਪੈਦਾ ਹੋਏ ਰੋਗ ( Chemical Diseases ) - ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਦਯੋਗਾ ਵਿਚ ਵਿਆਪਕ ਤੌਰ ਤੇ ਰਸਾਇਣ ਵਰਤੇ ਜਾਂਦੇ ਹਨ । ਕਈ ਕੰਮ ਵਿਚ ਆਉਣ ਵਾਲੇ ਉਤਪਾਦ ਰਸਾਇਣਾਂ ਤੋਂ ਬਣਦੇ ਹਨ ਜਿਵੇਂ ਕਿ ਪਲਾਸਟਿਕ , ਪੇਂਟਸ , ਫਾਰਮੇਟਿਕਲ , ਡਿਟਰਜੈਂਟ ਆਦਿ ਕਈ ਰਸਾਇਣਾਂ ਦਾ ਅਸਰ ਲੰਬੇ ਸਮੇਂ ਦੇ ਇਸਤੇਮਾਲ ਤੋਂ ਬਾਅਦ ਦਿਖਾਈ ਦਿੰਦਾ ਹੈ । ਇਸ ਵਿਚ ਡਾਇਬਟੀਜ , ਐਲਰਜੀ , ਦਮਾ , ਐਕਜ਼ੀਮਾ , ਕੈਂਬਰ , ਧਿਆਨ ਦੀ ਕਮੀ , ਸਿੱਖਣ ਵਿਚ ਕਮੀ , ਬਾਂਝਪਨ , ਡਿਪ੍ਰੈਸ਼ਨ , ਗੰਭੀਰ ਥਕਾਵਟ , ਰਸਾਇਣਿਕ ਸੰਵੇਦਨਸ਼ੀਲਤਾ ਦਿਲ ਦੀ ਬਿਮਾਰੀ , ਮਲਟੀਪਲ ਸਕਲਰੋਸਿਸ , ਪਾਰਕਿੰਸਨਾਸ ਦੀ ਬਿਮਾਰੀ , ਥਾਈਰੋਡ ਬਿਮਾਰੀ ਆਦਿ ਰਸਾਇਣਿਕ ਤੱਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ । ਇਸ ਤੋਂ ਇਲਾਵਾ ਕੁਝ ਹੋਰ ਬਿਮਾਰੀਆਂ ਵੀ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ 
        ( ਉ ) ਜ਼ਹਿਰੀਲੀਆਂ ਗੈਸਾਂ ਨੂੰ ਸੁੰਘਣ ਨਾਲ ਹੋਣ ਵਾਲੀਆਂ ਬਿਮਾਰੀਆਂ - ਕਈ ਤਰ੍ਹਾਂ ਦੀਆਂ ਗੈਸਾਂ ਜਿਵੇਂ ਕਿ ਕਲੋਰੀਨ ( Chlorine ) , ਫਾਗਿਨ ( Phosgene ) , ਸਲਫਰਡਾਈਆਕਸਾਈਡ ( Sulphurdioxide ) , ਹਾਈਡਰੋਜਨ , ਗਿਲਫਾਇਡ , ਨਾਈਟ੍ਰੋਜਨ ਡਾਈਆਕਸਾਈਡ ਅਤੇ ਅਮੋਨੀਆ ਆਦਿ । ਜੇਕਰ ਅਚਾਨਕ ਉਦਯੋਗਿਕ ਹਾਦਸੇ ਵਿਚ ਲੀਕ ਹੋ ਜਾਵੇ ਤਾਂ ਇਹ ਬੁਰੀ ਤਰ੍ਹਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਕਲੋਰੀਨ ਅਤੇ ਅਮੋਨੀਆ ਨਾਮਕ ਗੈਸਾਂ ਆਸਾਨੀ ਨਾਲ ਸਰੀਰ ਅੰਦਰ ਦਾਖਿਲ ਹੋ ਕੇ ਮੂੰਹ , ਨੱਕ ਅਤੇ ਗਲੇ ਨੂੰ ਪ੍ਰਭਾਵਿਤ ਕਰਦੀਆਂ ਹਨ । 
        4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਣ ਵਾਲੇ ਰੋਗ ( Diseases due to unusual timings of the Workers ) - ਅੱਜ ਦੇ ਦ੍ਰਿਸ਼ਟੀਕੋਣ ਵਿਚ ਸੰਸਾਰ ਵਿਚ ਤਕਨੀਕੀ ਵਿਕਾਸ ਹੋ ਰਿਹਾ ਹੈ । ਇਹ ਵੀ ਨੋਟਿਸ ਕੀਤਾ ਗਿਆ ਹੈ ਕਿ ਤਕਨੀਕੀ ਕੰਪਨੀਆਂ ਨੌਕਰੀ ਵੀ ਮੁਹੱਈਆ ਕਰਵਾ ਰਹੀਆਂ ਹਨ । ਇਹ ਕੰਪਨੀਆਂ ਭਾਰਤ ਵਿਚ ਵੀ ਨੌਕਰੀਆਂ ਮੁਹੱਈਆ ਕਰਵਾ ਰਹੀਆਂ ਹਨ , ਪਰ ਦਿਨ - ਰਾਤ ਦੇ ਅੰਤਰ ਵਜੋਂ ਕਰਮਚਾਰੀਆਂ ਨੂੰ ਰਾਤ ਨੂੰ ਜਾਂ ਫਿਰ ਸ਼ਾਮ ਦੀ ਸਿਫਟ ਵਿਚ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਜੀਵਨ - ਸ਼ੈਲੀ ਸੰਬੰਧਿਤ ਰੋਗਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਇਹ ਰੋਗ ਜਿਵੇਂ ਕਿ ਡਾਇਬਟੀਜ਼ , ਹਾਈ ਪ੍ਰੋਟੇਸ਼ਨ , ਇਨਸੋਮਨੀਆ ਨੀਂਦ ਨਾ ਆਉਣਾ ) ਆਦਿ ਗਲਤ ਸਮੇਂ ਵਿਚ ਕੰਮ ਕਰਨ ਕਾਰਨ ਹੋ ਰਹੇ ਹਨ । 

        1. ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ ( Medical checkup before Joining ) - ਇਸ ਚੈੱਕਅਪ ਦਾ ਉਦੇਸ਼ ਸਹੀ ਨੌਕਰੀ ਤੇ ਸਹੀ ਆਦਮੀ ਭਾਵ ਤੰਦਰੁਸਤ ਆਦਮੀ ਨੂੰ ਰੱਖਣਾ ਹੈ । ਇਕ ਸਹੀ ਵਿਅਕਤੀ ਨੂੰ ਉਦੋਂ ਹੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਜਦ ਉਹ ਡਾਕਟਰੀ ਤੌਰ ਤੇ ਵਿੱਟ ਹੋਵੇ ਤਾਂ ਕਿ ਉਹ ਬਿਨਾਂ ਕਿਸੇ ਖ਼ਤਰੇ ਤੋਂ ਆਪਣੇ ਕੰਮ ਨੂੰ ਕੁਸ਼ਲਤਾ ਪੂਰਵਕ ਕਰ ਸਕੇ । ਜਿਵੇਂ ਕਿ ਜੇਕਰ ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ ਤਾਂ ਉਸਨੂੰ ਕੋਲੇ ਦੀਆਂ ਖਾਣਾ ( mines ) ਵਿਚ ਨਹੀਂ ਰੱਖਣਾ ਚਾਹੀਦਾ | 
        2. ਕਰਮਚਾਰੀਆਂ ਦੀ ਸਮੇਂ - ਸਮੇਂ ਤੇ ਜਾਂਚ ਹੋਣਾ ( Periodical examination of Workers ) ਕਈ ਕਿੱਤਾ ਸੰਬੰਧੀ ਬਿਮਾਰੀਆਂ ਲਗਣ ਨੂੰ ਬਹੁਤ ਲੰਬਾ ਸਮਾਂ ਲੱਗਦਾ ਹੈ । ਇਹਨਾਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ਵਿਚ ਪਛਾਣਨਾ ਮੁਸ਼ਕਿਲ ਹੁੰਦਾ ਹੈ । ਸਮੇਂ - ਸਮੇਂ ਤੇ ਜਾਂਚ ਕਰਨ ਨਾਲ ਸ਼ੁਰੂਆਤੀ ਪੜਾਅ ਵਿਚ ਬਿਮਾਰੀ ਪਛਾਣ ਕਰਕੇ ਉਸਨੂੰ ਅਸਾਨੀ ਅਤੇ ਤੇਜ਼ੀ ਨਾਲ ਠੀਕ ਕੀਤਾ ਜਾ ਸਕਦਾ ਹੈ । ਸਮੇਂ ਤੇ ਜਾਂਚ ਕਰਨ ਦਾ ਮੁੱਖ ਉਦੇਸ਼ ਮੁਢਲੇ ਪੜਾਅ ਤੇ ਬਿਮਾਰੀ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ ਹੈ ॥ 
        3. ਕੰਮ ਕਰਨ ਦੇ ਸਥਾਨ ਦਾ ਰੱਖ - ਰਖਾਉ ( Maintenance of working Place ) - ਬਹੁਤ ਸਾਰੀਆਂ ਬਿਮਾਰੀਆਂ ਭੌਤਿਕ ਏਜੰਟਾ ਦੇ ਕਾਰਨ ਜਿਵੇਂ ਗਰਮੀ , ਸਰਦੀ , ਦਬਾਅ , ਰੇਡੀਏਸ਼ਨ , ਰੌਲਾ ਆਦਿ ਕਰਕੇ ਪੈਦਾ ਹੁੰਦੀਆਂ ਹਨ । ਇਸ ਲਈ ਇਹਨਾਂ ਭੌਤਿਕ ਏਜੰਟਾਂ ਦੇ ਰੱਖ - ਰਖਾਵ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਇਕ ਮੁਆਇਨ ਕਰਤਾ ਨੂੰ ਠੰਡੇ , ਹਲਕੇ , ਹਵਾਦਾਰ ਤਾਪਮਾਨ ਅਤੇ ਨਮੀ ਦੀ ਜਾਂਚ ਅਤੇ ਸਾਂਭ - ਸੰਭਾਲ ਨੂੰ ਚੈੱਕ ਕਰਨਾ ਚਾਹੀਦਾ ਹੈ । ਇਸ ਵਾਸਤੇ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ 
        ( ਅ ) ਨਮੀ ਵਧਾ ਕੇ - ਧੂੜ ਨੂੰ ਨਮੀ ਨਾਲ ਘਟਾਇਆ ਜਾ ਸਕਦਾ ਹੈ ਕਿਉਂਕਿ ਧੂੜ ਖੁਸ਼ਕ ਹਵਾ ਵਿਚ ਜ਼ਿਆਦਾ ਫੈਲਦੀ ਜਾਂ ਤੈਰਦੀ ਹੈ । ਕੰਮਕਾਜੀ ਸਥਾਨ ਤੇ ਪਾਣੀ ਦਾ ਛਿੜਕਾਅ ਕਰਕੇ , ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਕਿਸੇ ਵੀ ਸਮੱਗਰੀ ਨੂੰ ਪੀਸਣ ਤੋਂ ਪਹਿਲਾਂ ਉਸ ਵਿਚ ਨਮੀ ਪੈਦਾ ( ਥੋੜ੍ਹਾ ਪਾਣੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ ਇਸ ਨਾਲ ਹਵਾ ਦਾ ਪ੍ਰਦੂਸ਼ਣ ਨਹੀਂ ਫੈਲਦਾ ।
     ( ਈ ) ਅਲੱਗ ਨੱਥੀ ਕਰਨਾ ( Seperate Enclosure ) - ਫੈਕਟਰੀ ਵਿਚ ਹਾਨੀਕਾਰਕ ਸਮੱਗਰੀ ਨੂੰ ਵੱਖਰੇ ਤੌਰ ਤੇ ਨੱਥੀ ਕਰਨਾ ਚਾਹੀਦਾ ਹੈ ਭਾਵ ਇਹਨਾਂ ਕੈਮੀਕਲਾਂ ਨੂੰ ਅਲੱਗ ਥਾਂ ਤੇ ਬੰਦ ਕਰਕੇ ਰੱਖਣਾ ਚਾਹੀਦਾ ਹੈ ਤਾਂ ਕਿ ਇਹਨਾਂ ਦੀ ਧੂੜ ਫੈਕਟਰੀ ਵਿਚ ਨਾ ਫੈਲੇ ॥ ਨਿਕਾਸ - ਫੈਕਟਰੀਆਂ ਵਿਚ ਵੈਂਟੀਲੇਸ਼ਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂਕਿ ਫੈਕਟਰੀਆਂ ਦੀ ਧੂੜ ਦਾ ਧੂੰਆਂ ਅਤੇ ਸੁਗੰਧ ਆਦਿ ਬਾਹਰ ਕੱਢੇ ਜਾ ਸਕਣ । 

ਉੱਤਰ - ਆਕੁਪੇਸਟਲ ਹੈਲਥ ਦਾ ਮੁੱਖ ਉਦੇਸ਼ ਹਰ ਤਰ੍ਹਾਂ ਦੇ ਕੰਮਾਂ ਵਿਚ ਲੱਗੇ ਕਰਮਚਾਰੀਆਂ ( ਵਰਕਰਾਂ ) ਦੀ ਸਿਹਤ ਦੀ ਸੰਭਾਲ ਅਤੇ ਸਿਹਤ ਦੇ ਸਤਰ ਨੂੰ ਉੱਚਾ ਚੁੱਕਣਾ ਹੈ । ਕਰਮਚਾਰੀਆਂ ਨੂੰ ਸਰੀਰਕ , ਮਾਨਸਿਕ ਅਤੇ ਜਜ਼ਬਾਤੀ ਤੌਰ ਤੇ ਤੰਦਰੁਸਤ ਰੱਖਣ ਲਈ ਕੁਝ ਪ੍ਰਤੀਰੋਧੀ ਢੰਗ ਅਪਣਾਏ ਜਾਂਦੇ ਹਨ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਣ ਵਿਚ ਸਮਰੱਥ ਹੁੰਦੇ ਹਨ । ਵਿਵਸਾਇਕ ਵਾਤਾਵਰਣ ਵਿਚ ਬਹੁਤ ਸਾਰੀਆਂ ਅਸਮਰਥਾਵਾਂ ਵਾਪਰਦੀਆਂ ਹਨ । ਵਿਵਸਾਇਕ ਖਤਰਾ ਉਹਨਾਂ ਥਾਂਵਾਂ ਤੇ ਆਮ ਹੁੰਦਾ ਹੈ ਜਿੱਥੇ ਕਰਮਚਾਰੀ ਵਿਵਸਾਇਕ ਸੰਬੰਧੀ ਸਿਧਾਂਤਾਂ ਨੂੰ ਨਹੀਂ ਅਪਣਾਉਂਦੇ ਹਨ । ਰੋਜ਼ਗਾਰ ਵਿਚ ਵਿਵਸਾਇਕ ਖਤਰਿਆਂ ਨੂੰ ਘਟਾਉਣ ਲਈ ਹੇਠ ਲਿਖੇ ਨਿਵਾਰਕ ਢੰਗਾਂ ਦੀ ਪਾਲਣਾ ਕਰਨੀ ਚਾਹੀਦੀ 
        1. ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ ( Medical checkup before Joining- ਇਸ ਚੈੱਕਅਪ ਦਾ ਉਦੇਸ਼ ਸਹੀ ਨੌਕਰੀ ਤੇ ਸਹੀ ਆਦਮੀ ਭਾਵ ਤੰਦਰੁਸਤ ਆਦਮੀ ਨੂੰ ਰੱਖਣਾ ਹੈ । ਇਕ ਸਹੀ ਵਿਅਕਤੀ ਨੂੰ ਉਦੋਂ ਹੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਜਦ ਉਹ ਡਾਕਟਰੀ ਤੌਰ ਤੇ ਫਿੱਟ ਹੋਵੇ ਤਾਂ ਕਿ ਉਹ ਬਿਨਾਂ ਕਿਸੇ ਖ਼ਤਰੇ ਤੋਂ ਆਪਣੇ ਕੰਮ ਨੂੰ ਕੁਸ਼ਲਤਾ ਪੂਰਵਕ ਕਰ ਸਕੇ । ਜਿਵੇਂ ਕਿ ਜੇਕਰ ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ ਤਾਂ ਉਸਨੂੰ ਕੋਲੇ ਦੀਆਂ ਖਾਣਾਂ ( mines ) ਵਿਚ ਨਹੀਂ ਰੱਖਣਾ ਚਾਹੀਦਾ । 
        2. ਕਰਮਚਾਰੀਆਂ ਦੀ ਸਮੇਂ - ਸਮੇਂ ਤੇ ਜਾਂਚ ਹੋਣਾ ( Periodical examination of Workers ) ਕਈ ਕਿੱਤਾ ਸੰਬੰਧੀ ਬਿਮਾਰੀਆਂ ਲਗਣ ਨੂੰ ਬਹੁਤ ਲੰਬਾ ਸਮਾਂ ਲੱਗਦਾ ਹੈ । ਇਹਨਾਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ਵਿਚ ਪਛਾਣਨਾ ਮੁਸ਼ਕਿਲ ਹੁੰਦਾ ਹੈ । ਸਮੇਂ - ਸਮੇਂ ਤੇ ਜਾਂਚ ਕਰਨ ਨਾਲ ਸ਼ੁਰੂਆਤੀ ਪੜਾਅ ਵਿਚ ਬਿਮਾਰੀ ਪਛਾਣ ਕਰਕੇ ਉਸਨੂੰ ਅਸਾਨੀ ਅਤੇ ਤੇਜ਼ੀ ਨਾਲ ਠੀਕ ਕੀਤਾ ਜਾ ਸਕਦਾ ਹੈ । ਸਮੇਂ ਤੇ ਜਾਂਚ ਕਰਨ ਦਾ ਮੁੱਖ ਉਦੇਸ਼ ਮੁਢਲੇ ਪੜਾਅ ਤੇ ਬਿਮਾਰੀ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ ਹੈ । 
        3. ਕੰਮ ਕਰਨ ਦੇ ਸਥਾਨ ਦਾ ਰੱਖ - ਰਖਾਉ ( Maintenance of working Place- ਬਹੁਤ ਸਾਰੀਆਂ ਬਿਮਾਰੀਆਂ ਭੌਤਿਕ ਏਜੰਟਾਂ ਦੇ ਕਾਰਨ ਜਿਵੇਂ ਗਰਮੀ , ਸਰਦੀ , ਦਬਾਅ , ਰੇਡੀਏਸ਼ਨ , ਰੌਲਾ ਆਦਿ ਕਰਕੇ ਪੈਦਾ ਹੁੰਦੀਆਂ ਹਨ । ਇਸ ਲਈ ਇਹਨਾਂ ਭੌਤਿਕ ਏਜੰਟਾਂ ਦੇ ਰੱਖ - ਰਖਾਵ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਇਕ ਮੁਆਇਨ ਕਰਤਾ ਨੂੰ ਠੰਡੇ , ਹਲਕੇ , ਹਵਾਦਾਰ ਤਾਪਮਾਨ ਅਤੇ ਨਮੀ ਦੀ ਜਾਂਚ ਅਤੇ ਸਾਂਭ - ਸੰਭਾਲ ਨੂੰ ਚੈੱਕ ਕਰਨਾ ਚਾਹੀਦਾ ਹੈ । ਇਸ ਵਾਸਤੇ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ । 

ਉੱਤਰ - ਆਕੂਪੇਸ਼ਨਲ ਸੇਫਟੀ ਐਂਡ ਹੈਲਥ ਕੰਨਵੈਨਸ਼ਨ ( Occupational safety and health Convention ) ਦੇ ਅਨੁਸਾਰ ' ਕਿੱਤਾ ਬਿਮਾਰੀ ' ਸ਼ਬਦ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦਾ ਹੈ ਜੋ ਕਿ ਕੰਮ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਜ਼ਖ਼ਮਾਂ ਦੇ ਐਕਸਪੋਜਰ ਦੇ ਨਤੀਜੇ ਵਜੋਂ ਆਉਂਦੇ ਹਨ । ਕਿੱਤਾ ਸੰਬੰਧੀ ਬਹੁਤ ਅਤੇ ਭਿੰਨ - ਭਿੰਨ ਬਿਮਾਰੀਆਂ ਹਨ ਜੋ ਕਿ ਵੱਖ - ਵੱਖ ਰੋਜ਼ਗਾਰ ਕੰਮਾਂ ਵਿਚੋਂ ਘਟਦੀਆਂ ਹਨ । ਇਹਨਾਂ ਵਿਚੋਂ ਕੁੱਝ ਬਿਮਾਰੀਆਂ ਨੂੰ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ 
        1. ਭੌਤਿਕ ਕਾਰਣਾਂ ਕਰਕੇ ਪੈਦਾ ਹੋਏ ਰੋਗ ( Diseases due to Physical Agents ਇਸ ਸ਼੍ਰੇਣੀ ਵਿਚ ਉਹ ਬਿਮਾਰੀਆਂ ਆਉਂਦੀਆਂ ਹਨ ਜੋ ਕੰਮ ਕਰਨ ਵਾਲੇ ਸਥਾਨ ਤੋਂ ਉੱਚੇ ਅਤੇ ਨੀਵੇਂ ਤਾਪਮਾਨ ਕਰਕੇ ਪੈਦਾ ਹੁੰਦੀਆਂ ਹਨ । ਬਹੁਤ ਉਦਯੋਗਿਕ ਕਰਮਚਾਰੀ ਜੋ ਕਿ ਬਹੁਤ ਹੀ ਗਰਮ ਤਾਪਮਾਨ ਵਿਚ ਕੰਮ ਕਰਦੇ ਹਨ ਜਿਵੇਂ ਕਿ ਕੋਲੇ ਦੀਆਂ ਖਾਣਾਂ ਦੇ ਭੱਠੇ ਆਦਿ ਵਿਚ ਚਿਹਰੇ ਦਾ ਜਲਣਾ , ਕੈਮਪ ਜਾਂ ਥਕਾਵਟ ਆਦਿ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਉਦਯੋਗਿਕ ਕਰਮਚਾਰੀ ਬਹੁਤ ਹੀ ਠੰਡੇ ਤਾਪਮਾਨ ਵਿਚ ਕੰਮ ਕਰਦੇ ਹਨ ਉਹਨਾਂ ਨੂੰ ਫੋਰਸਟ ਬਾਈਟ , ਪੈਰਾਂ ਦਾ ਗਲਣਾ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹਨਾਂ ਤੋਂ ਇਲਾਵਾ ਕੁਝ ਹੋਰ ਵੀ ਭੌਤਿਕ ਕਾਰਕ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ 
        ( ਈ) ਕਪਾਹ ਦੀ ਧੂੜ / ਬਿਸੀਨੋਸਿਸ ( Cotton dusUbyssinosis ) - ਇਸਨੂੰ ਭੂਰਾ ਫੇਫੜਾ ( Brown lung ) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ , ਗੁਣ ਅਤੇ ਕਪਾਹ ਦੀ ਸੈਸਿੰਗ ਦੇ ਕੰਮ ਦੇ ਦੁਆਰਾ ਧੂੜ ਨੂੰ ਸਾਹ ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ - ਕਾਜ ਕਰਦੇ ਹਨ ॥
        3. ਰਸਾਇਣਿਕ ਕਾਰਨਾਂ ਤੋਂ ਪੈਦਾ ਹੋਏ ਰੋਗ ( Chemical Diseases ) - ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਦਯੋਗਾਂ ਵਿਚ ਵਿਆਪਕ ਤੌਰ ਤੇ ਰਸਾਇਣ ਵਰਤੇ ਜਾਂਦੇ ਹਨ । ਕਈ ਕੰਮ ਵਿਚ ਆਉਣ ਵਾਲੇ ਉਤਪਾਦ ਰਸਾਇਣਾਂ ਤੋਂ ਬਣਦੇ ਹਨ ਜਿਵੇਂ ਕਿ ਪਲਾਸਟਿਕ , ਪੇਂਟਸ , ਫਾਰਮੇਟਿਕਲ , ਡਿਟਰਜੈਂਟ ਆਦਿ | ਕਈ ਰਸਾਇਣਾਂ ਦਾ ਅਸਰ ਲੰਬੇ ਸਮੇਂ ਦੇ ਇਸਤੇਮਾਲ ਤੋਂ ਬਾਅਦ ਦਿਖਾਈ ਦਿੰਦਾ ਹੈ । ਇਸ ਵਿਚ ਡਾਇਬਟੀਜ , ਐਲਰਜੀ , ਦਮਾ , ਐਕਜ਼ੀਮਾ , ਕੈਂਸਰ, ਧਿਆਨ ਦੀ ਕਮੀ , ਸਿੱਖਣ ਵਿਚ ਕਮੀ , ਬਾਂਝਪਨ , ਡਿਪਰੈਸ਼ਨ , ਗੰਭੀਰ ਥਕਾਵਟ , ਰਸਾਇਣਿਕ ਸੰਵੇਦਨਸ਼ੀਲਤਾ , ਦਿਲ ਦੀ ਬਿਮਾਰੀ , ਮਲਟੀਪਲ ਸਕਲਰੋਸਿਸ , ਪਾਰਕਿੰਸਨਾਸ ਦੀ ਬਿਮਾਰੀ , ਥਾਈਰੋਡ ਬਿਮਾਰੀ ਆਦਿ ਰਸਾਇਣਿਕ ਤੱਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ । ਇਸ ਤੋਂ ਇਲਾਵਾ ਕੁਝ ਹੋਰ ਬਿਮਾਰੀਆਂ ਵੀ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ 
        ( ਉ ) ਜਹਿਰੀਲੀਆਂ ਗੈਸਾਂ ਨੂੰ ਸੁੰਘਣ ਨਾਲ ਹੋਣ ਵਾਲੀਆਂ ਬਿਮਾਰੀਆਂ - ਕਈ ਤਰ੍ਹਾਂ ਦੀਆਂ ਗੈਸਾਂ ਜਿਵੇਂ ਕਿ ਕਲੋਰੀਨ ( chlorine ) , ਫਾਸਗਿਨ ( Phosgene ) , ਸਲਫਰਡਾਈਆਕਸਾਈਡ ( Sulphurdioxide ) , ਹਾਈਡਰੋਜਨ , ਗਿਲਫਾਇਡ , ਨਾਈਟ੍ਰੋਜਨ ਡਾਈਆਕਸਾਈਡ ਅਤੇ ਅਮੋਨੀਆ ਆਦਿ । ਜੇਕਰ ਅਚਾਨਕ ਉਦਯੋਗਿਕ ਹਾਦਸੇ ਵਿਚ ਲੀਕ ਹੋ ਜਾਵੇ ਤਾਂ ਇਹ ਬੁਰੀ ਤਰ੍ਹਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਕਲੋਰੀਨ ਅਤੇ ਅਮੋਨੀਆ ਨਾਮਕ ਗੈਸਾਂ ਆਸਾਨੀ ਨਾਲ ਸਰੀਰ ਅੰਦਰ ਦਾਖਿਲ ਹੋ ਕੇ ਮੁੰਹ , ਨੱਕ ਅਤੇ ਗਲੇ ਨੂੰ ਪ੍ਰਭਾਵਿਤ ਕਰਦੀਆਂ ਹਨ । 
        4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਣ ਵਾਲੇ ਰੋਗ ( Diseases due to unusual timings of the Workers- ਅੱਜ ਦੇ ਦ੍ਰਿਸ਼ਟੀਕੋਣ ਵਿਚ ਸੰਸਾਰ ਵਿਚ ਤਕਨੀਕੀ ਵਿਕਾਸ ਹੋ ਰਿਹਾ ਹੈ । ਇਹ ਵੀ ਨੋਟਿਸ ਕੀਤਾ ਗਿਆ ਹੈ ਕਿ ਤਕਨੀਕੀ ਕੰਪਨੀਆਂ ਨੌਕਰੀ ਵੀ ਮੁਹੱਈਆ ਕਰਵਾ ਰਹੀਆਂ ਹਨ । ਇਹ ਕੰਪਨੀਆਂ ਭਾਰਤ ਵਿਚ ਵੀ ਨੌਕਰੀਆਂ ਮੁਹੱਈਆ ਕਰਵਾ ਰਹੀਆਂ ਹਨ , ਪਰ ਦਿਨ - ਰਾਤ ਦੇ ਅੰਤਰ ਵਜੋਂ ਕਰਮਚਾਰੀਆਂ ਨੂੰ ਰਾਤ ਨੂੰ ਜਾਂ ਫਿਰ ਸ਼ਾਮ ਦੀ ਸਿਫਟ ਵਿਚ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਜੀਵਨ - ਸ਼ੈਲੀ ਸੰਬੰਧਿਤ ਰੋਗਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਇਹ ਰੋਗ ਜਿਵੇਂ ਕਿ ਡਾਇਬਟੀਜ਼ , ਹਾਈ ਪ੍ਰੋਟੇਸ਼ਨ , ਇਨਸੋਮਨੀਆ ਨੀਂਦ ਨਾ ਆਉਣਾ ਆਦਿ ਗਲਤ ਸਮੇਂ ਵਿਚ ਕੰਮ ਕਰਨ ਕਾਰਨ ਹੋ ਰਹੇ ਹਨ । 















Popular Posts

Contact Form

Name

Email *

Message *