Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-1 11th
Class- 11th, Chapter-1, Short Que-Ans
ਸਿਹਤ ਸਿੱਖਿਆ (1)
3 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਸਿਹਤ ਸਿੱਖਿਆ ਦਾ ਉਦੇਸ਼ ਅਤੇ ਨਿਸ਼ਾਨਾ ਕੀ ਹੈ ?
ਉੱਤਰ -1 . ਲੋਕਾਂ ਦੀ ਸਿਹਤ ਦਾ ਪੱਧਰ ਉੱਚਾ ਕਰਨਾ
2 , ਸਰੀਰਕ ਵਿਕਾਸ ਵਿਚ ਵਾਧਾ
3 , ਚੰਗੀਆਂ ਆਦਤਾਂ ਅਤੇ ਅਭਿਵਿਆਂ ਦਾ ਵਿਕਾਸ
4. ਸਿਹਤ ਸੰਬੰਧੀ ਲੋਕਾਂ ਵਿਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ
5. ਸਿਹਤ ਸੰਬੰਧੀ ਅਨਪੜ੍ਹ ਲੋਕਾਂ ਨੂੰ ਗਿਆਨ ਦੇਣਾ
6. ਰੋਗਾਂ ਦੀ ਰੋਕਥਾਮ ਅਤੇ ਉਹਨਾਂ ਤੇ ਕਾਬੂ ਪਾਉਣਾ
ਪ੍ਰਸ਼ਨ 2. ਸਿਹਤ ਸਿੱਖਿਆ ਦਾ ਕੋਈ ਇਕ ਉਦੇਸ਼ ਵਿਸਤਾਰਪੂਰਵਕ ਲਿਖੇ ॥
ਉੱਤਰ - ਸਰੀਰਕ ਵਿਕਾਸ ਵਿਚ ਵਾਧਾ --- ਸਿੱਖਿਆ ਦਾ ਤਾਂ ਮੁੱਖ ਉਦੇਸ਼ ਵਿਦਿਆਰਥੀ ਦੇ ਹਰ ਇਕ ਪੱਖ ਦਾ ਇਕਸਾਰ ਵਿਕਾਸ ਕਰਨਾ ਹੈ । ਸਿਹਤ ਸਿੱਖਿਆ ਜਿੱਥੇ ਵਿਅਕਤੀ ਦੇ ਮਾਨਸਿਕ ਵਿਕਾਸ ਵਿਚ ਵਾਧਾ ਕਰਦੀ ਹੈ । ਉੱਥੇ ਸਿਹਤ ਉਸਦੇ ਸਰੀਰਕ ਵਿਕਾਸ ਵਿਚ ਵਾਧਾ ਕਰਨ ਵਿਚ ਵੀ ਬਹੁਤ ਯੋਗਦਾਨ ਪਾਉਂਦੀ ਹੈ । ਕਿਉਂਕਿ ਹਰ ਇਕ ਪੱਖ ਦਾ ਵਾਧਾ ਇਕ ਸੰਤੁਲਨ ਦੇ ਵਿਚ ਹੋਣਾ ਚਾਹੀਦਾ ਹੈ । ਸਰੀਰਕ ਵਿਕਾਸ ਵਿਚ ਵਾਧਾ ਕਰਨ ਲਈ ਸਿਹਤ ਸਿੱਖਿਆ ਵਿਦਿਆਰਥੀ ਜਾਂ ਮਨੁੱਖ ਨੂੰ ਚੰਗੇ ਨੇਮਾਂ , ਅਸੂਲਾਂ ਅਤੇ ਆਦਤਾਂ ਤੇ ਚੱਲਣ ਲਈ ਪ੍ਰੇਰਦੀ ਹੈ ਅਤੇ ਚੰਗੀ ਸੰਤੁਲਿਤ ਖੁਰਾਕ ਖਾਣ ਦਾ ਗਿਆਨ ਦਿੰਦੀ ਹੈ । ਜਿਸ ਨਾਲ ਮਨੁੱਖ ਦੇ ਸਰੀਰਕ ਵਿਕਾਸ ਵਿਚ ਵਾਧਾ ਹੁੰਦਾ ਹੈ ਤੇ ਉਹ ਸਿਹਤਮੰਦ ਅਤੇ ਸ਼ਕਤੀਸ਼ਾਲੀ ਬਣ ਜਾਂਦਾ ਹੈ । \
ਪ੍ਰਸ਼ਨ 3. ਸਿਹਤ ਸਿੱਖਿਆ ਦੇ ਕੋਈ ਚਾਰ ਸਿਧਾਂਤ ਲਿਖੋ ॥
ਉੱਤਰ -1 . ਸਿਹਤ ਸਿੱਖਿਆ ਦਾ ਟੀਚਾ ਹਰੇਕ ਨਾਗਰਿਕ ਵਿਚ ਉੱਚ ਪੱਧਰ ਦੀ ਸਿਹਤ ਬਣਾਈ ਰੱਖਣਾ ਹੈ , ਤਾਂ ਕਿ ਉਹ ਸਿਹਤਮੰਦ ਹੋਣ ਦੇ ਨਾਲ - ਨਾਲ ਆਪਣੇ ਜੀਵਨ ਦੀਆਂ ਰੋਜ਼ਾਨਾਂ ਕਿਰਿਆਵਾਂ ਨੂੰ ਚੰਗੀ ਤਰ੍ਹਾਂ ਨਿਭਾ ਸਕੇ ।
2. ਹੋਰ ਪ੍ਰੋਗਰਾਮਾਂ ਦੇ ਨਾਲ - ਨਾਲ ਸਿਹਤ ਸੁਧਾਰ ਦਾ ਪ੍ਰੋਗਰਾਮ ਵੀ ਲਾਜ਼ਮੀ ਤੌਰ ਤੇ ਚਲਾਉਣਾ ਚਾਹੀਦਾ ਹੈ । ਜਿਸ ਨਾਲ ਲੋਕਾਂ ਦੀ ਸਿਹਤ ਵਿਚ ਸੁਧਾਰ ਹੋਵੇਗਾ ।
3. ਸਿਹਤ ਸੁਧਾਰ ਦਾ ਪ੍ਰੋਗਰਾਮ ਬੱਚਿਆਂ ਦੀ ਰੁਚੀ ਜ਼ਰੂਰਤ , ਸਮਰੱਥਾ ਅਤੇ ਵਾਤਾਵਰਨ ਦੇ ਅਨੁਕੂਲ ਹੋਣਾ ਚਾਹੀਦਾ ਹੈ , ਤਾਂਕਿ ਬੱਚੇ ਸਿਹਤ ਸਿੱਖਿਆ ਤੇ ਗਿਆਨ ਪ੍ਰਾਪਤ ਕਰ ਸਕਣ ਅਤੇ ਪ੍ਰਾਪਤ ਕੀਤੇ ਹੋਏ ਗਿਆਨ ਦੀਆਂ ਆਦਤਾਂ ਦੀ ਆਪਣੇ ਜੀਵਨ ਵਿਚ ਵਰਤੋਂ ਕਰਨ ॥
4. ਪ੍ਰਯੋਗਾਤਮਕ ਸਿੱਖਿਆ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ ਅਤੇ ਇਸ ਤੋਂ ਜ਼ਿਆਦਾ ਲਾਭ ਪਹੁੰਚਦਾ ਹੈ , ਇਸ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਪ੍ਰਬੰਧ ਹੋਣਾ ਚਾਹੀਦਾ ਹੈ , ਜਿਹਨਾਂ ਵਿਚ ਸਾਰੇ ਬੱਚਿਆਂ ਨੂੰ ਭਾਗ ਲੈਣ ਦੇ ਮੌਕੇ ਪ੍ਰਾਪਤ ਹੋ ਸਕਣ ਅਤੇ ਉਹ ਕੁੱਝ ਸਿੱਖਿਆ ਪ੍ਰਾਪਤ ਕਰ ਸਕਣ ॥
ਪ੍ਰਸ਼ਨ 4. ਸਿਹਤ ਸਿੱਖਿਆ ਦੇ ਖੇਤਰ ਬਾਰੇ ਲਿਖੋ ।
ਉੱਤਰ - ਸਿਹਤ ਕੁਦਰਤ ਵਲੋਂ ਦਿੱਤਾ ਗਿਆ ਮਨੁੱਖ ਨੂੰ ਇਕ ਵਰਦਾਨ ਹੈ । ਮਨੁੱਖ ਨੂੰ ਤੰਦਰੁਸਤ ਰਹਿਣ ਵਾਸਤੇ ਸਿਹਤ ਦਾ ਪੱਧਰ ਉੱਚਾ ਰੱਖਣ ਲਈ ਆਪਣੀ ਸਿਹਤ ਵਲ ਧਿਆਨ ਦੇਣ ਦੀ ਲੋੜ ਹੈ । ਸਿਰਫ਼ ਇਕੱਲੇ ਇਕ ਮਨੁੱਖ ਨੂੰ ਹੀ ਨਹੀਂ , ਸਗੋਂ ਸਾਰੇ ਇਕੱਲੇ - ਇਕੱਲੇ ਅਤੇ ਸਾਰੇ ਇਕੱਠੇ ਮਿਲ ਕੇ ਆਪਣੇ ਸਾਰੇ ਸਮਾਜ ਦੀ ਸਿਹਤ ਦਾ ਪੱਧਰ ਚੰਗਾ ਬਣਾਉਣ ਲਈ ਉਪਰਾਲਾ ਕਰੀਏ ਤਾਂ ਅਸੀਂ ਜੀਵਨ ਦੀਆਂ ਖੁਸ਼ੀਆਂ ਅਤੇ ਆਨੰਦ ਮਾਣ ਸਕਾਂਗੇ । ਸਿਰਤ ਸਿੱਖਿਆ ਦਾ ਖੇਤਰ ਬਹੁਤ ਵਿਸ਼ਾਲ ਹੈ ।
ਇਸ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।
1. ਸਰੀਰਕ ਬਣਤਰ ਅਤੇ ਸਰੀਰਕ ਕਿਰਿਆ ਦਾ ਮੁੱਢਲਾ ਗਿਆਨ
2. ਸਿਹਤ ਸੰਬੰਧੀ ਹਦਾਇਤਾਂ
3. ਸਿਹਤ ਸੇਵਾਵਾਂ
4 , ਸਿਹਤਮੰਦ ਵਾਤਾਵਰਨ
ਪ੍ਰਸ਼ਨ 5. ਸਿਹਤ ਸਿੱਖਿਆ ਦੇ ਕਿਹੜੇ ਸਿਧਾਂਤ ਹਨ ।
ਉੱਤਰ -( 1 ) ਬੱਚੇ ਵਿਚ ਖ਼ਾਸ ਗੁਣ ਹੁੰਦੇ ਹਨ ।
( 2 ) ਸਿਹਤ ਸਿੱਖਿਆ ਦੀਆਂ ਪ੍ਰਾਪਤੀਆਂ ਦੇ ਲਈ ਪ੍ਰੋਗਰਾਮ ਹੋਣੇ ਚਾਹੀਦੇ ਹਨ ।
( 3 ) ਸਿਹਤ ਸਿੱਖਿਆ ਦੇ ਕਾਰਜ ਨੂੰ ਸਿਰਫ਼ ਸਕੂਲਾਂ ਤਕ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ ।
( 4 ) ਸਿਹਤ ਸੰਬੰਧੀ ਕਾਰਜਕ੍ਰਮਾਂ ਵਿਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ , ਜਿਨ੍ਹਾਂ ਤੋਂ ਉਹ ਕੁੱਝ ਸਿੱਖਿਆ ਹਾਸਲ ਕਰ ਸਕਣ ।
ਪ੍ਰਸ਼ਨ 6. ਸਿਹਤ ਸਿੱਖਿਆ ਦਾ ਖੇਤਰ ਹੈ ॥
ਉੱਤਰ- ( 1 ) ਸਰੀਰਕ ਬਣਤਰ ਅਤੇ ਸਰੀਰਕ ਕਿਰਿਆ ਦਾ ਮੁੱਢਲਾ ਗਿਆਨ
(2 ) ਸਿਹਤ ਸੰਬੰਧੀ ਹਦਾਇਤਾਂ
(3) ਸਿਹਤ ਸੇਵਾਵਾਂ
( 4 ) ਸਿਹਤਮੰਦ ਵਾਤਾਵਰਨ
ENGLISH MEDIUM
Health Education (1)
3 Marks Question Answer
Question 1. What is the purpose and goal of health education?
Answer-1. Raising the level of public health
2, increase in physical development
3, the development of good habits and attitudes
4. Creating a sense of social responsibility in health related people
5. Educate illiterate people about health
6. Disease prevention and control
Question 2. Write down one of the objectives of health education in detail.
A. Increase in physical development --- The main objective of education is to develop every aspect of the student uniformly. Health education where it enhances the mental development of a person. There health also contributes a lot in increasing his physical development. Because the growth of each aspect must be in a balance. To promote physical development, health education motivates the student or person to follow good rules, principles and habits and imparts the knowledge of eating a well balanced diet. This increases the physical development of the human being and makes him healthy and strong. \
Question 3. Write any four principles of health education.
Answer-1. The goal of health education is to maintain a high level of health in every citizen, so that they can be healthy as well as perform their daily activities well.
2. A health improvement program must be run along with other programs. This will improve the health of the people.
3. The health improvement program should be tailored to the needs, abilities and environment of the children so that the children can acquire health education and apply the acquired knowledge habits in their life.
4. Experimental learning is more effective and more profitable, so there should be arrangements for such programs in which all the children have the opportunity to participate and they can get some education.
Question 4. Write about the field of health education.
Answer: Health is a gift given to man by nature. To stay healthy, a person needs to pay attention to his health in order to maintain a high level of health. If we make efforts to improve the health level of our society, not just one person, but all alone and all together, then we will be able to enjoy the joys and pleasures of life. The field of Sirat education is very wide.
It can be divided into four parts.
1. Basic knowledge of anatomy and physical activity
2. Health instructions
3. Health services
4, healthy environment
Question 5. What are the principles of health education?
Answer - (1) The child has special qualities.
(2) There should be programs for health education achievements.
(3) Health education should not be limited to schools.
(4) Such problems should be included in health programs so that they can learn something from them.
Question 6. Health is the field of education.
Ans- (1) Basic knowledge of anatomy and physical activity
(2) Health instructions
(3) Health services
(4) Healthy environment
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class- 12th, Chapter-1, Very Short Que-Ans
Class- 12th, Chapter-3, Very Short Que-Ans
Class- 11th, Chapter-1, Very Short Que-Ans
Class-8th, Chapter-2, Short Que-Ans
Class- 12th, Chapter-3, Long Que-Ans
Contact Form
Name
Email
*
Message
*