ਯੋਗ (4)
ਪ੍ਰਸ਼ਨ 1. ਸੂਰਿਯ ਨਮਸਕਾਰ ਤੋਂ ਕੀ ਭਾਵ ਹੈ ? ਇਸ ਦੀ ਵਿਧੀ ਅਤੇ ਲਾਭ ਦੱਸੋ ।
ਉੱਤਰ - ਸੂਰਿਯ ਨਮਸਕਾਰ - ਸੂਰਿਯ ਤੋਂ ਭਾਵ ਸੂਰਜ ਅਤੇ ਨਮਸਕਾਰ ਤੋਂ ਭਾਵ ਪ੍ਰਨਾਮ ਕਰਨਾ ਹੈ । ਇਸ ਤੋਂ ਭਾਵ ਹੈ ਕਿਰਿਆ ਕਰਦੇ ਹੋਏ ਸੂਰਜ ਨੂੰ ਪ੍ਰਨਾਮ ਕਰਨਾ । ਸੂਰਜ ਨਮਸਕਾਰ ਵਿੱਚ ਕੁੱਲ 12 ਕਿਰਿਆਵਾਂ ਸ਼ਾਮਿਲ ਹਨ ਜੋ ਸਰੀਰ ਦੇ ਵੱਖ - ਵੱਖ ਅੰਗਾਂ ਦੀ ਕਸਰਤ ਕਰਦੇ ਹੋਏ ਪੂਰੇ ਸਰੀਰ ਦੀ ਲਚਕ ਵਧਾਉਣ ਵਿੱਚ ਮਦਦ ਕਰਦੀਆਂ ਹਨ । ਹਰ ਰੋਜ਼ ਸੂਰਿਯ ਨਮਸਕਾਰ ਕਰਨ ਨਾਲ ਵਿਅਕਤੀ ਵਿੱਚ ਤਾਕਤ ਅਤੇ ਬੁੱਧੀ ਦਾ ਵਿਕਾਸ ਹੁੰਦਾ ਹੈ । ਇਸ ਨਾਲ ਵਿਅਕਤੀ ਦੀ ਉਮਰ ਵੀ ਵੱਧਦੀ ਹੈ । ਸੂਰਿਯ ਨਮਸਕਾਰ ਕਰਨ ਨਾਲ ਸਾਡਾ ਸਰੀਰ ਚੁਸਤ ਹੋ ਜਾਂਦਾ ਹੈ । ਸਰੀਰ , ਸਾਹ ਅਤੇ ਮਨ ਇੱਕਸੁਰ ਹੋ ਜਾਂਦੇ ਹਨ । ਸੂਰਿਯ ਨਮਸਕਾਰ ਕਰਨ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ :
ਵਿਧੀ- ( 1 ) ਦੋਨੇ ਹੱਥ ਅਤੇ ਪੈਰ ਜੋੜ ਕੇ ਨਮਸਕਾਰ ਦੀ ਮੁਦਰਾ ਵਿੱਚ ਸਿੱਧੇ ਖੜੇ ਹੋ ਜਾਓ । ( 2 ) ਸਾਹ ਅੰਦਰ ਖਿੱਚਦੇ ਹੋਏ ਦੋਨੋ ਬਾਹਾਂ ਨੂੰ ਸਿਰ ਦੇ ਉੱਪਰ ਲੈ ਜਾਓ ਅਤੇ ਕਮਰ ਮੋੜਦੇ ਹੋਏ ਥੋੜ੍ਹਾ ਪਿੱਛੇ ਨੂੰ ਝੁਕ ਜਾਓ । ( 3 ) ਸਾਹ ਨੂੰ ਬਾਹਰ ਛੱਡਦੇ ਹੋਏ ਦੋਨੋਂ ਹੱਥਾਂ ਨਾਲ ਜ਼ਮੀਨ ਨੂੰ ਛੂਹਣਾ ਹੈ ਅਤੇ ਮੱਥਾ ਗੋਡਿਆਂ ਨੂੰ ਲਗਾਉਣਾ ਹੈ । ਇਸ ਸਥਿਤੀ ਵਿੱਚ ਗੋਰੇ ਸਿੱਧੇ ਹੋਣੇ ਚਾਹੀਦੇ ਹਨ । ( 4 ) ਸੱਜੀ ਲੱਤ ਪਿੱਛੇ ਨੂੰ ਸਿੱਧੀ ਕਰ ਦਿਓ । ਖੱਬਾ ਪੈਰ ਦੋਨੋ ਹਥੇਲੀਆਂ ਵਿੱਚ ਰਹੇਗਾ । ਇਸ ਸਥਿਤੀ ਵਿੱਚ ਕੁਝ ਸੈਕਿੰਡ ਲਈ ਰੁਕੇ ।( 5 ) ਸਾਹ ਛੱਡਦੇ ਹੋਏ ਸੱਜੀ ਲੱਤ ਵਾਂਗ ਖੱਬੀ ਲੱਤ ਨੂੰ ਵੀ ਪਿੱਛੇ ਲੈ ਜਾਓ ਅਤੇ ਦੋਨੇ ਪੈਰ ਬਰਾਬਰ ਜੋੜ ਲਓ । ਸਰੀਰ ਦਾ ਕੋਣ ਬਣਾਉਂਦੇ ਹੋਏ ਚੂਲੇ ਵਾਲੇ ਹਿੱਸੇ ਨੂੰ ਉੱਪਰ ਨੂੰ ਚੁੱਕ ਲਓ । ਅੱਡੀਆਂ ਜ਼ਮੀਨ ਉੱਪਰ ਹੀ ਟਿਕੀਆਂ ਰਹਿਣਗੀਆਂ । ( 6 ) ਸਾਹ ਲੈਂਦੇ ਹੋਏ ਹੌਲੀ - ਹੌਲੀ ਗੋਡੇ , ਛਾਤੀ , ਠੋਡੀ ਜ਼ਮੀਨ ' ਤੇ ਲਗਾ ਲਓ ਅਤੇ ਚੂਲੇ ਵਾਲਾ ਹਿੱਸਾ ਥੋੜ੍ਹਾ ਉੱਪਰ ਚੁੱਕ ਲਓ । ( 7 ) ਸਾਹ ਅੰਦਰ ਖਿੱਚਦੇ ਹੋਏ ਰੀੜ੍ਹ ਦੀ ਆਰਕ ਬਣਾ ਕੇ ਕਮਰ ਤੋਂ ਸਰੀਰ ਨੂੰ ਪਿੱਛੇ ਨੂੰ ਮੋੜੋ ਅਤੇ ਬਾਹਾਂ ਦੇ ਭਾਰ ਤੇ ਆਉਂਦੇ ਹੋਏ ਸਿਰ ਉੱਪਰ ਲੇ ਜਾਓ । ਲੱਤਾਂ ਅਤੇ ਪੇਟ ਦਾ ਨਿਚਲਾ ਹਿੱਸਾ ਜ਼ਮੀਨ ਨੂੰ ਲੱਗਿਆ ਰਹੇਗਾ । ਇਹ ਮੁਦਰਾ ਕੁਝ ਭੁਜੰਗ ਆਸਣ ਨਾਲ ਮਿਲਦੀ ਜੁਲਦੀ ਹੈ । ( 8 ) ਸਾਹ ਛੱਡਦੇ ਹੋਏ ਕਮਰ ਤੋਂ ਸਰੀਰ ਨੂੰ ਜ਼ਮੀਨ ਵੱਲ ਲੈ ਕੇ ਜਾਓ । ਸਿਰ ਨੂੰ ਦੋਨੋ ਬਾਹਾਂ ਦੇ ਵਿੱਚ ਰੱਖਦੇ ਹੋਏ ਚੂਲੇ ਵਾਲਾ ਹਿੱਸਾ ਥੋੜ੍ਹਾ ਉੱਪਰ ਰੱਖਣਾ ਹੁੰਦਾ ਹੈ । ( 9 ) ਸਾਹ ਅੰਦਰ ਖਿੱਚਦੇ ਹੋਏ ਸੱਜੇ ਗੋਡੇ ਨੂੰ ਮੋੜ ਕੇ ਦੋਨੋਂ ਹੱਥਾਂ ਦੇ ਵਿੱਚ ਲੈ ਆਓ ਅਤੇ ਖੱਬੀ ਲੱਤ ਪਿੱਛੇ ਸਿੱਧੀ ਹੀ ਰਹੇਗੀ ਭਾਵ ਜਿਵੇਂ ਕਿਰਿਆ ਨੂੰ : 4 ਦੇ ਵਿੱਚ ਅਸੀਂ ਪੈਰ ਪਿੱਛੇ ਲੈ ਕੇ ਗਏ ਉਸ ਸਥਿਤੀ ਵਿੱਚ ਪੈਰ ਵਾਪਸ ਲੈ ਕੇ ਆਉਣਾ ਹੈ । ( 10 ) ਸਾਹ ਛੱਡਦੇ ਹੋਏ ਪਿਛਲੀ ਸਿੱਧੀ ਕੀਤੀ ਹੋਈ ਖੱਬੀ ਲੱਤ ਨੂੰ ਵੀ ਸੱਜੀ ਲੱਤ ਦੇ ਬਰਾਬਰ ਲੈ ਆਓ । ਦੋਨੋ ਗੋਡੇ ਸਿੱਧੇ ਰਹਿਣਗੇ ਅਤੇ ਪਹਿਲੇ ਵਾਲੀ ਸਥਿਤੀ ਵਾਂਗ ਸਿਰ ਗੋਡਿਆਂ ਨੂੰ ਲਗਾਉਣਾ ਹੈ । ਦੋਨੋਂ ਹਥੇਲੀਆਂ ਪੈਰਾਂ ਦੇ ਬਰਾਬਰ ਜ਼ਮੀਨ ਤੇ ਰੱਖ । ( 11 ) ਸਾਹ ਅੰਦਰ ਖਿੱਚਦੇ ਹੋਏ ਦੋਨੋਂ ਬਾਹਾਂ ਉੱਪਰ ਲੇ ਜਾ ਕੇ ਕੰਨਾਂ ਦੇ ਨਾਲ ਰੱਖਦੇ ਹੋਏ ਪਿੱਛੇ ਨੂੰ ਝੁਕੋ । ( 12 ) ਸਾਹ ਛੱਡਦੇ ਹੋਏ ਵਾਪਸ ਆ ਕੇ ਸਿੱਧੇ ਖੜੇ ਹੋ ਕੇ ਦੋਨੋ ਹੱਥ ਜੋੜ ਕੇ ਨਮਸਕਾਰ ਦੀ ਮੁਦਰਾ ਵਿੱਚ ਖੜੇ ਹੋ ਜਾਓ । ਇਹਨਾਂ ਸਾਰੀਆਂ ਕਿਰਿਆਵਾਂ ਨੂੰ ਕਰਦੇ ਹੋਏ ਹਰ ਕਿਰਿਆ ਵਿੱਚ ਕੁਝ ਸੈਕਿੰਡ ਲਈ ਰੁਕਣਾ ਹੁੰਦਾ ਹੈ । ਇਹਨਾਂ ਕਿਰਿਆਵਾਂ ਨੂੰ ਆਪਣੇ ਸਰੀਰ ਦੀ ਸਮਰੱਥਾ ਦੇ ਅਨੁਸਾਰ ਹੀ ਕਰਨਾ ਚਾਹੀਦਾ ਹੈ ।
ਲਾਭ- ( 1 ) ਸੂਰਿਯ ਨਮਸਕਾਰ ਸਰੀਰਿਕ ਤਾਕਤ , ਸ਼ਕਤੀ ਅਤੇ ਲਚਕ ਵਿੱਚ ਵਾਧਾ ਕਰਦਾ ਹੈ । ( 2 ) ਇਹ ਇਕਾਗਰਤਾ ਵਧਾਉਣ ਵਿੱਚ ਸਹਾਇਤਾ ਕਰਦਾ ਹੈ । ( 3 ) ਸੂਰਿਯ ਨਮਸਕਾਰ ਵਾਧੂ ਚਰਬੀ ਨੂੰ ਵੀ ਘਟਾ ਦਿੰਦਾ ਹੈ । ( 4 ) ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ । ( 5 ) ਇਹ ਆਸਣ ਬੱਚਿਆਂ ਦਾ ਕੱਦ ਵਧਾਉਣ ਵਿੱਚ ਵੀ ਮਦਦ ਕਰਦੀ ਹੈ । ( 6 ) ਇਹ ਸਰੀਰ ਨੂੰ ਗਰਮ ਕਰਦਾ ਹੈ । ( 7 ) ਸੂਰਿਯ ਨਮਸਕਾਰ ਖ਼ੂਨ ਦੇ ਵਹਾਅ ਨੂੰ ਬਿਹਤਰ ਕਰਦਾ ਹੈ ।
ਪ੍ਰਸ਼ਨ 2. ਹੇਠ ਲਿਖ ਆਸਣਾਂ ਦਾ ਵਰਣਨ ਕਰੋ -1 ) ਪਰਵਤ ਆਸਣ ( 2 ) ਵਜਰ ਆਸਣ
ਉੱਤਰ - ਪਰਵਤ ਆਸਣ - ਇਸ ਨੂੰ Mountain ਆਸਣ ਵੀ ਕਿਹਾ ਜਾਂਦਾ ਹੈ । ਇਸ ਵਿੱਚ ਸਰੀਰ ਇੱਕ ਪਰਵਤ ਤਰ੍ਹਾਂ ਹੁੰਦਾ ਹੈ , ਭਾਵ ਥੱਲੇ ਤੋਂ ਸਰੀਰ ਫੈਲਿਆ ਹੋਇਆ ਅਤੇ ਉੱਪਰ ਨੂੰ ਘਟਦਾ ਜਾਂਦਾ ਹੈ । ਵਿਧੀ- ( 1 ) ਪਦਮ ਜਾਂ ਸੁੱਖ ਆਸਣ ਵਿੱਚ ਪਿੱਠ ਸਿੱਧੀ ਰੱਖਦੇ ਹੋਏ ਬੈਠ ਜਾਓ ।( 2 ) ਅੱਖਾਂ ਬੰਦ ਕਰਕੇ ਸਾਹ ਅੰਦਰ ਖਿੱਚਦੇ ਹੋਏ ਦੋਨੋਂ ਹੱਥ ਉੱਪਰ ਸਿਰ ਵੱਲ ਲੈ ਜਾਓ । ( 3 ) ਦੇਨੇ ਹਥੇਲੀਆਂ ਨੂੰ ਉੱਪਰ ਹੀ ਨਮਸਕਾਰ ਦੀ ਮੁਦਰਾ ਵਿੱਚ ਜੋੜ ਲਵੇ । ( 4 ) ਹੋਲੀ - ਹੋਲੀ ਸਾਹ ਅੰਦਰ ਖਿੱਚਦੇ ਅਤੇ ਰਦੇ ਹੋ । ( 5 ) ਫਿਰ ਸਾਹ ਛੱਡਦੇ ਹੋਏ ਸ਼ਾਹਾਂ ਥੱਲੇ ਵੱਲ ਲੈ ਆਓ । ( 6 ) ਇਸ ਵਿਧੀ ਨੂੰ ਚਾਰ ਪੰਜ ਵਾਰ ਦੁਹਰਾਓ ।
ਲਾਭ- ( 1 ) ਪਿੱਠ , ਮਚ ਅਤੇ ਕਮਰ ਦੇ ਦਰਦ ਨੂੰ ਦੂਰ ਕਰਨ ਵਿੱਚ ਇਹ ਆਸਣ ਲਾਭਦਾਇਕ ਹੁੰਦਾ ਹੈ । ( 2 ) ਲੱਤਾਂ ਅਤੇ ਪੱਟਾਂ ਨੂੰ ਮਜ਼ਬੂਤ ਬਣਾਉਂਦਾ ਹੈ । ਪਾਚਨ ਪ੍ਰਨਾਲੀ ਠੀਕ ਰਹਿੰਦੀ ਹੈ । ( 4 ) ਲੰਮੇ - ਲੰਮੇ ਸਾਹ ਲੈਣ ਦੀ ਕਿਰਿਆ ਦੇ ਨਾਲ ਇਹ ਆਸਣ ਫੇਫੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ ਜਿਸ ਨਾਲ ਸਾਡੀਆਂ ਸਾਹ ਦੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ । ( 5 ) ਪਿੱਠ ਅਤੇ ਕਮਰ ਦੀ ਵਾਧੂ ਚਰਬੀ ਘਟਾਉਣ ਵਿੱਚ ਸਹਾਈ ਹੁੰਦਾ ਹੈ । ( 6 ) ਮਾਨਸਿਕ ਤਣਾਅ ਨੂੰ ਦੂਰ ਕਰਦਾ ਹੈ ।
ਵਜਰ ਆਸਣ - ਇਹ ਧਿਆਨਾਤਮਿਕ ਆਸਣ ਹੈ । ਯੋਗ ਵਿੱਚ ਇਹ ਹੀ ਇੱਕ ਅਜਿਹਾ ਆਸਣ ਹੈ ਜਿਹੜਾ ਖਾਣਾ ਖਾਣ ਤੋਂ ਬਾਅਦ ਵੀ ਕੀਤਾ ਜਾ ਸਕਦਾ ਹੈ ।
ਵਿਧੀ- ( 1 ) ਸਭ ਤੋਂ ਪਹਿਲਾ ਦੋਨੋਂ ਲੱਤਾਂ ਅੱਗੇ ਫੈਲਾ ਕੇ ਜ਼ਮੀਨ ' ਤੇ ਬੈਠ ਜਾਓ । ( 2 ) ਖੱਬੀ ਲੱਤ ਨੂੰ ਮੋੜਦੇ ਹੋਏ ਪੈਰ ਪਿੱਛੇ ਲੈ ਜਾਓ ਅਤੇ ਪੈਰ ਦੇ ਉੱਪਰ ਬੈਠ ਜਾਓ । ਇਸ ਤਰ੍ਹਾਂ ਹੀ ਸੱਜੀ ਲੱਤ ਨੂੰ ਮੋੜਦੇ ਹੋਏ ਦੋਨਾਂ ਪੈਰਾਂ ਦੇ ਉੱਪਰ ਬੈਠ ਜਾਓ । ( 3 ) ਦੋਨੋਂ ਅੱਡੀਆਂ ਵਿੱਚ ਥੋੜਾ ਅੰਤਰ ਰੱਖੋ ਅਤੇ ਪੈਰਾਂ ਦੇ ਪੰਜੇ ਇੱਕ ਦੂਜੇ ਦੇ ਉੱਪਰ ਰੱਖੋ । ( 4 ) ਦੋਨੋ ਹੱਥ ਗੋਡਿਆਂ ਉੱਤੇ ਰੱਖੋ । ( 5 ) ਵਜਰ ਆਸਣ ਵਿੱਚ ਪਿੱਠ ਸਿੱਧੀ ਰੱਖਦੇ ਹੋਏ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਹਨ । ਇਹ ਆਸਣ ਸ਼ੁਰੂ ਸ਼ੁਰੂ ਵਿੱਚ 10-15 ਸੈਕਿੰਡ ਲਈ ਹੀ ਕਰਨਾ ਚਾਹੀਦਾ ਹੈ । ( 6 ) ਵਾਪਸ ਪਹਿਲੀ ਸਥਿਤੀ ਵਿੱਚ ਆਉਣ ਲਈ ਥੋੜਾ ਜਿਹਾ ਸੱਜੇ ਪਾਸੇ ਝੁਕਦੇ ਹੋਏ ਖੱਬੀ ਲੱਤ ਸਿੱਧੀ ਕਰੋ ਅਤੇ ਫਿਰ ਥੋੜ੍ਹਾ ਜਿਹਾ ਖੱਬੇ ਪਾਸੇ ਵੱਲ ਝੁਕਦੇ ਹੋਏ ਸੱਜੀ ਲੱਤ ਸਿੱਧੀ ਕਰੋ ।