Class- 11th, Chapter-4, Short Que-Ans

   ਯੋਗ (4)


ਉੱਤਰ - ਰਿਸ਼ਿਆਂ ਮੁਨੀਆਂ ਦੁਆਰਾ ਹਜ਼ਾਰਾਂ ਸਾਲ ਪਹਿਲਾਂ ਭਾਰਤ ਵਿੱਚ ਯੋਗ ਦੀ ਸ਼ੁਰੂਆਤ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਅਤੇ ਮਨ ਦੀ ਖੁਸ਼ੀ ਪ੍ਰਾਪਤ ਕਰਨ ਲਈ ਕੀਤੀ ਗਈ । ਯੋਗੀਆਂ ਦੇ ਅਨੁਸਾਰ ਭਗਵਾਨ ਸ਼ਿਵ ਦੇ ਸਮੇਂ ਤੋਂ ਹੀ ਯੋਗ ਦੀ ਸ਼ੁਰੂਆਤ ਮੰਨੀ ਜਾਂਦੀ ਹੈ । ਪਰੰਤੂ ਮਹਾਂਰਿਸ਼ੀ ਪਤੰਜ਼ਲੀ ਤੋਂ ਯੋਗ ਦੀ ਅਸਲ ਸ਼ੁਰੂਆਤ ਹੋਈ । ਅੱਜ ਦੇ ਸਮੇਂ ਵਿੱਚ ਦੁਨੀਆਂ ਦੇ ਹਰੇਕ ਕੋਨੇ ਵਿੱਚ ਯੋਗ ਹੋ ਰਿਹਾ ਹੈ । ਯੋਗ ਦੀ ਮਹਤੱਤਾ ਨੂੰ ਦੇਖਦੇ ਹੋਏ United Nations General Assembly ( UNGA ) ਦੇ 193 ਮੈਂਬਰਾਂ ਦੀ ਸਹਿਮਤੀ ਨਾਲ 11 ਦਸੰਬਰ 2014 ਨੂੰ ਇੱਕ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ 21 ਜੂਨ ਨੂੰ ਅੰਤਰ - ਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਪ੍ਰਸਤਾਵ ( Proposal ) ਦਿੱਤਾ ਅਤੇ ਹੁਣ ਹਰ ਸਾਲ 21 ਜੂਨ ਨੂੰ ਅੰਤਰ - ਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ । ਅੱਜ ਦੇ ਸਮੇਂ ਵਿੱਚ ਦੁਨੀਆਂ ਦੇ ਹਰੇਕ ਕੋਨੇ ਵਿੱਚ ਰਹਿਣ ਵਾਲਾ ਵਿਅਕਤੀ ਆਪਣੀ ਸਿਹਤ ਪ੍ਰਤਿ ਜਾਗਰੂਕ ਹੋਣ ਕਰਕੇ ਯੋਗ ਅਪਣਾ ਰਿਹਾ ਹੈ । 

ਉੱਤਰ - ਯੋਗ ਦਾ ਮਹੱਤਵ - ਚੰਗੀ ਸਿਹਤ ਹਰ ਵਿਅਕਤੀ ਦਾ ਇੱਕ ਸੁਪਨਾ ਅਤੇ ਅਧਿਕਾਰ ਹੁੰਦਾ ਹੈ ਪਰ ਇਹ ਵਿਅਕਤੀ ਦੀ ਸੋਚ , ਸਮਾਜ ਅਤੇ ਆਲੇ - ਦੁਆਲੇ ਦੇ ਤੱਤਾਂ ਉੱਤੇ ਨਿਰਭਰ ਕਰਦੀ ਹੈ । ਜੇਕਰ ਸਾਡਾ ਇਮਿਊਨ ਸਿਸਟਮ ( Immune System ) ਅਤੇ ਸੋਚਣ ਸ਼ਕਤੀ ਸਹੀ ਹੈ ਤਾਂ ਅਸੀਂ ਯੋਗ ਦੀ ਮਦਦ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਕੇ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਇੱਕ ਪ੍ਰਫੁਲਿਤ ( Jubilant ) , ਚੁਸਤ ਅਤੇ ਬਲਸ਼ਾਲੀ ( Energetic feeling ) ਸਰੀਰ ਪ੍ਰਾਪਤ ਕਰ ਸਕਦੇ ਹਾਂ । ਸਕੂਲੀ ਬੱਚਿਆਂ ਨੂੰ ਯੋਗ ਸਿਖਾਉਂਣ ਨਾਲ ਬੱਚਿਆਂ ਵਿੱਚ ਸ਼ੁਰੂ ਤੋਂ ਹੀ ਚੰਗੀਆਂ ਆਦਤਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ । ਬੱਚਿਆਂ ਵਿੱਚ ਅੱਜ - ਕੱਲ੍ਹ ਮਾਨਸਿਕ ਤਣਾਅ ਹੋਣ ਕਰਕੇ ਯੋਗ ਉਸ ਤਣਾਅ ਨੂੰ ਦੂਰ ਕਰਨ ਵਿੱਚ ਮਦੱਦ ਕਰਦਾ ਹੈ । ਯੋਗ ਉਹਨਾਂ ਦੀ ਸਰੀਰਿਕ ਸ਼ਕਤੀ , ਸਹਿਨਸ਼ੀਲਤਾ ਅਤੇ ਸਰੀਰਿਕ ਸਮਰੱਥਾ ਨੂੰ ਵੀ ਵਧਾਉਂਦਾ ਹੈ । ਯੋਗ ਕਰਨ ਨਾਲ ਅਸੀਂ ਆਪਣੇ ਮਨ ਨੂੰ ਇਕਾਗਰ ਕਰ ਸਕਦੇ ਹਾਂ , ਜੇ ਸਾਡਾ ਮਨ ਇਕਾਗਰ ਹੋਵੇਗਾ ਤਾਂ ਸਾਡਾ ਹਰ ਕੰਮ ਕਰਨ ਵਿੱਚ ਮਨ ਲੱਗੇਗਾ ਅਤੇ ਉਸ ਕੰਮ ਦਾ ਨਤੀਜਾ ਵੀ ਵਧੀਆ ਨਿਕਲੇਗਾ । ਯੋਗ ਰਾਹੀਂ ਮਾਨਸਿਕ ਅਤੇ ਸਰੀਰਿਕ ਤਾਲਮੇਲ ( Inner and Outer Harmony ) ਵੱਧਦਾ ਹੈ । 

ਉੱਤਰ- ( 1 ) ਸੂਰਿਯ ਨਮਸਕਾਰ ਸਰੀਰਿਕ ਤਾਕਤ , ਸ਼ਕਤੀ ਅਤੇ ਲਚਕ ਵਿੱਚ ਵਾਧਾ ਕਰਦਾ ਹੈ । ( 2 ) ਇਹ ਇਕਾਗਰਤਾ ਵਧਾਉਣ ਵਿੱਚ ਸਹਾਇਤਾ ਕਰਦਾ ਹੈ । ( 3 ) ਸੂਰਿਯ ਨਮਸਕਾਰ ਵਾਧੂ ਚਰਬੀ ਨੂੰ ਵੀ ਘਟਾ ਦਿੰਦਾ ਹੈ । ( 4 ) ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ । ( 5 ) ਇਹ ਆਸਣ ਬੱਚਿਆਂ ਦਾ ਕੱਦ ਵਧਾਉਣ ਵਿੱਚ ਵੀ ਮਦਦ ਕਰਦਾ ਹੈ । ( 6 ) ਇਹ ਸਰੀਰ ਨੂੰ ਗਰਮ ਕਰਦਾ ਹੈ । ( 7 ) ਸੂਰਿਯ ਨਮਸਕਾਰ ਖ਼ੂਨ ਦੇ ਵਹਾਅ ਨੂੰ ਬਿਹਤਰ ਕਰਦਾ ਹੈ ।

ਉੱਤਰ - ਪਦਮ ਆਸਣ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ : ਪਦਮ ਅਤੇ ਆਸਣ । ‘ ਪਦਮ ਦਾ ਅਰਥ ਹੈ ਕਮਲ ( Lotus ) । ਇਸ ਆਸਣ ਵਿੱਚ ਬੈਠਣ ਸਮੇਂ ਲੱਤਾਂ ਦੀ ਸਥਿਤੀ ਕਮਲ ਦੇ ਫੁੱਲ ਵਰਗੀ ਹੁੰਦੀ ਹੈ । ਇਹ ਧਿਆਨਾਤਮਿਕ ਆਸਣ ਹੈ । ਵਿਧੀ ( 1 ) ਜ਼ਮੀਨ ' ਤੇ ਬੈਠ ਜਾਓ । ( 2 ) ਹੋਲੀ - ਹੋਲੀ ਸੱਜੀ ਲੱਤ ਨੂੰ ਮੋੜਦੇ ਹੋਏ ਸੱਜਾ ਪੈਰ ਖੱਬੇ ਪੱਟ ' ਤੇ ਰੱਖੋ । ( 3 ) ਫਿਰ ਖੱਬੀ ਲੱਤ ਨੂੰ ਮੋੜਦੇ ਹੋਏ ਖੱਬਾ ਪੈਰ ਸੱਜੇ ਪੱਟ ਤੇ ਰੱਖੋ । ( 4 ) ਹੁਣ ਜਣਨ ਮੁਦਰਾ ਵਿੱਚ ਬੈਠੇ । ਜਣਨ ਮੁਦਰਾ ਲਈ ਹੱਥ ਦੀ ਪਹਿਲੀ ਉਂਗਲੀ ( Index Finger ) ਅਤੇ ਅੰਗੂਠੇ ਦੇ ਕੋਨੇ ਮਿਲਾਓ । ਬਾਕੀ ਦੀਆਂ ਉਂਗਲੀਆਂ ਸਿੱਧੀਆਂ ਰੱਖ । ( 5 ) ਇਸ ਮੁਦਰਾ ਵਿੱਚ ਹੱਥ ਗੋਡਿਆਂ ' ਤੇ ਰੱਖੋ । ਪਿੱਠ ਸਿੱਧੀ ਰੱਖੋ । ( 6 ) ਪਦਮ ਆਸਣ ਦੀ ਸਥਿਤੀ ਤੋਂ ਵਾਪਸ ਆਉਂਦੇ ਸਮੇਂ ਪਹਿਲਾਂ ਖੱਬੀ ਲੱਤ ਸੱਜੇ ਪੱਟ ਤੋਂ ਉਤਾਰੇ ਅਤੇ ਸੱਜੀ ਲੱਤ ਹਟਾਓ ਅਤੇ ਪਹਿਲੀ ਸਥਿਤੀ ਵਿੱਚ ਵਾਪਸ ਆ ਜਾਓ । ਪ੍ਰਸ਼ਨ 5. ਵਜ਼ਰ ਆਸਣ ਦੀ ਵਿਧੀ ਦਾ ਵਰਣਨ ਕਰੋ । ਉੱਤਰ - ਵਜ਼ਰ ਆਸਣ ਦੀ ਵਿਧੀ ( 1 ) ਸਭ ਤੋਂ ਪਹਿਲਾ ਦੋਨੋਂ ਲੱਤਾਂ ਅੱਗੇ ਫੈਲਾ ਕੇ ਜ਼ਮੀਨ ਤੇ ਬੈਠ ਜਾਓ । ( 2 ) ਖੱਬੀ ਲੱਤ ਨੂੰ ਮੋੜਦੇ ਹੋਏ ਪੈਰ ਪਿੱਛੇ ਲੈ ਜਾਓ ਅਤੇ ਪੈਰ ਦੇ ਉੱਪਰ ਬੈਠ ਜਾਓ । ਇਸ ਤਰ੍ਹਾਂ ਹੀ ਸੱਜੀ ਲੱਤ ਨੂੰ ਮੋੜਦੇ ਹੋਏ ਦੋਨਾਂ ਪੈਰਾਂ ਦੇ ਉੱਪਰ ਬੈਠ ਜਾਓ ॥ ( 3 ) ਦੋਨੋਂ ਅੱਡੀਆਂ ਵਿੱਚ ਥੋੜ੍ਹਾ ਅੰਤਰ ਰੱਖੋ ਅਤੇ ਪੈਰਾਂ ਦੇ ਪੰਜੇ ਇੱਕ ਦੂਜੇ ਦੇ ਉੱਪਰ ਰੱਖੋ । ( 4 ) ਦੋਨੋਂ ਹੱਥ ਗੋਡਿਆਂ ਉੱਤੇ ਰੱਖੋ । ( 5 ) ਵਜਰ ਆਸਣ ਵਿੱਚ ਪਿੱਠ ਸਿੱਧੀ ਰੱਖਦੇ ਹੋਏ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਹਨ । ਇਹ ਆਸਣ ਸ਼ੁਰੂ ਸ਼ੁਰੂ ਵਿੱਚ 10-15 ਸੈਕਿੰਡ ਲਈ ਹੀ ਕਰਨਾ ਚਾਹੀਦਾ ਹੈ । ( 6 ) ਵਾਪਸ ਪਹਿਲੀ ਸਥਿਤੀ ਵਿੱਚ ਆਉਣ ਲਈ ਥੋੜਾ ਜਿਹਾ ਸੱਜੇ ਪਾਸੇ ਝੁਕਦੇ ਹੋਏ ਖੱਬੀ ਲੱਤ ਸਿੱਧੀ ਕਰੋ ਅਤੇ ਫਿਰ ਥੋੜ੍ਹਾ ਜਿਹਾ ਖੱਬੇ ਪਾਸੇ ਵੱਲ ਝੁਕਦੇ ਹੋਏ ਸੱਜੀ ਲੱਤ ਸਿੱਧੀ ਕਰੋ । 

ਉੱਤਰ - ਸ਼ਵ ਆਸਣ ਦੀ ਵਿਧੀ ( 1 ) ਪਿੱਠ ਦੇ ਭਾਰ ਜ਼ਮੀਨ ' ਤੇ ਲੇਟ ਜਾਉ । ਲੱਤਾਂ ਅਤੇ ਪੈਰਾਂ ਵਿੱਚ ਥੋੜ੍ਹੀ ਦੂਰੀ ਰੱਖੋ । ਹੱਥ ਵੀ ਸਰੀਰ ਤੋਂ ਕੁਝ ਦੂਰੀ ਤੇ ਰੱਖੋ । ( 2 ) ਹੱਥਾਂ ਦੀਆਂ ਹਥੇਲੀਆਂ ਉੱਪਰ ਵੱਲ ਅਤੇ ਅੱਖਾਂ ਬੰਦ ਕਰਕੇ ਲੇਟ ਜਾਓ । ( 3 ) ਇਸ ਸਥਿਤੀ ਵਿੱਚ ਸਾਹ ਬਹੁਤ ਹੌਲੀ - ਹੌਲੀ ਲਵੋ ਇਥੋਂ ਤੱਕ ਕਿ ਸਾਹ ਚੱਲਦਾ ਹੋਇਆ ਵੀ ਮਹਿਸੂਸ ਨਾ ਹੋਵੇ । ( 4 ) ਸਿਰ ਬਿਲਕੁਲ ਸਿੱਧਾ ਹੋਣਾ ਚਾਹੀਦਾ ਹੈ । 


ਉੱਤਰ - ਪਵਨ ਮੁਕਤ ਆਸਣ ਦੀ ਵਿਧੀ ( 1 ) ਪਿੱਠ ਦੇ ਭਾਰ ਜ਼ਮੀਨ ' ਤੇ ਸਿੱਧੇ ਲੇਟ ਜਾਉ ॥ ( 2 ) ਸਾਹ ਨੂੰ ਅੰਦਰ ਖਿੱਚਦੇ ਹੋਏ ਦੋਨੋ ਗੋਡਿਆਂ ਨੂੰ ਮੋੜਕੇ ਪੇਟ ਦੇ ਨਾਲ ਲਗਾਉ । ( 3 ) ਦੋਨੋਂ ਗੋਡਿਆਂ ਨੂੰ ਹੱਥ ਨਾਲ ਫੜ ਲਉ । ( 4 ) ਸਾਹ ਛੱਡਦੇ ਹੋਏ ਸਿਰ ਉੱਪਰ ਚੁੱਕੋ ਅਤੇ ਠੋਡੀ ਨੂੰ ਗੋਡਿਆਂ ਤੇ ਲਗਾਉ ॥ ( 5 ) ਫਿਰ ਹੌਲੀ - ਹੌਲੀ ਸਿਰ ਵਾਪਸ ਲੈ ਜਾਉ ॥ ( 6 ) ਹੱਥ ਗੋਡਿਆਂ ਤੋਂ ਚੁੱਕ ਲਉ । ( 7 ) ਸਾਹ ਛੱਡਦੇ ਹੋਏ ਲੱਤਾਂ ਸਿੱਧੀਆਂ ਕਰ ਦਿਉ । ( 8 ) ਦੋਨੇ ਪੈਰ ਜੋੜ ਲਉ । ਹੱਥ ਅਤੇ ਬਾਹਾਂ ਸਰੀਰ ਦੀ ਸਾਈਡ ਵੱਲ ਲੈ ਆਉ ॥

ਉੱਤਰ - ਪਰਵਤ ਆਸਣ ਦੀ ਵਿਧੀ - ( 1 ) ਪਦਮ ਜਾਂ ਸੁੱਖ ਆਸਣ ਵਿੱਚ ਪਿੱਠ ਸਿੱਧੀ ਰੱਖਦੇ ਹੋਏ ਬੈਠ ਜਾਓ । ( 2 ) ਅੱਖਾਂ ਬੰਦ ਕਰਕੇ ਸਾਹ ਅੰਦਰ ਖਿੱਚਦੇ ਹੋਏ ਦੋਨੋਂ ਹੱਥ ਉੱਪਰ ਸਿਰ ਵੱਲ ਲੈ ਜਾਓ । ( 3 ) ਦੋਨੋਂ ਹਥੇਲੀਆਂ ਨੂੰ ਉੱਪਰ ਹੀ ਨਮਸਕਾਰ ਦੀ ਮੁਦਰਾ ਵਿੱਚ ਜੋੜ ਲਵੋ । ( 4 ) ਹੌਲੀ - ਹੌਲੀ ਸਾਹ ਅੰਦਰ ਖਿੱਚਦੇ ਅਤੇ ਛੱਡਦੇ ਰਹੋ । ( 5 ) ਫਿਰ ਸਾਹ ਛੱਡਦੇ ਹੋਏ ਬਾਹਾਂ ਥੱਲੇ ਵੱਲ ਲੈ ਆਓ । ( 6 ) ਇਸ ਵਿਧੀ ਨੂੰ ਚਾਰ ਪੰਜ ਵਾਰ ਦੁਹਰਾਓ । 


ਉੱਤਰ- ਪ੍ਰਿਅਹਾਰ ਰਾਹੀਂ ਅਸੀਂ ਆਪਣੀ ਇਕਾਗਰਤਾ ਜਾਂ ਧਿਆਨ ਦੀ ਕਿਰਿਆ ਨੂੰ ਸੁਧਾਰਦੇ ਹਾਂ । ਤਿਹਾਰ ਰਾਹੀਂ , ਅਸੀਂ ਆਪਣੀਆਂ ਪੰਜ ਗਿਆਨ ਇੰਦਰੀਆਂ ਦੇਖਣਾ , ਸੁਣਨਾ , ਸੁੰਘਣਾ , ਛੂਹਣਾ ਅਤੇ ਸਵਾਦ ਨੂੰ ਕੰਟਰੋਲ ਕਰ ਲੈਂਦੇ ਹਾਂ ਕਿਉਂਕਿ ਜੇਕਰ ਇਹਨਾਂ ਵਿੱਚੋਂ ਕਿਸੇ ਇੱਕ ਵੀ ਗਿਆਨ ਇੰਦਰੀ ਵਿੱਚ ਵਿਕਾਰ ਆ ਜਾਵੇ ਤਾਂ ਸਾਡਾ ਧਿਆਨ ਆਪਣੇ ਕੰਮ ਵੱਲ ਪੂਰੀ ਤਰ੍ਹਾਂ ਕੇਂਦਰਿਤ ਨਹੀਂ ਹੋਵੇਗਾ ਜਿਵੇਂ ਅਸੀਂ ਕੁਝ ਬੁਰਾ ਦੇਖ ਲੈਂਦੇ ਹਾਂ ਤਾਂ ਸਾਡਾ ਧਿਆਨ ਕਾਫੀ ਲੰਮੇ ਸਮੇਂ ਤੱਕ ਉਸ ਬਾਰੇ ਹੀ ਸੋਚਦਾ ਰਹਿੰਦਾ ਹੈ ਜਿਸ ਕਰਕੇ ਅਸੀਂ ਆਪਣੇ ਕੰਮ ਵੱਲ ਪੂਰਾ ਧਿਆਨ ਨਹੀਂ ਦੇ ਸਕਦੇ । 

ਉੱਤਰ - ਯੋਗ ਆਸਣ ਸਾਡੇ ਸਰੀਰ ਦੀਆਂ ਅਣਗਿਣਤ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ । ਯੋਗ ਆਸਣ ਵਿੱਚ ਲਚਕ ਵਾਲੀਆਂ ਕਸਰਤਾਂ ਕਰਨ ਨਾਲ ਸਾਡੇ ਸਰੀਰ ਦਾ ਮੋਟਾਪਾ ਦੂਰ ਹੁੰਦਾ ਹੈ । ਕੁੱਲ ਮਿਲਾ ਕੇ ਇੱਥੇ ਆਪਾਂ ਇਸ ਨਤੀਜੇ ' ਤੇ ਪਹੁੰਚਦੇ ਹਾਂ ਕਿ ਸਾਨੂੰ ਸ਼ੁਰੂ ਤੋਂ ਹੀ ਯੋਗ ਦਾ ਗਿਆਨ ਹੋਣਾ ਜ਼ਰੂਰੀ ਹੈ ਕਿਉਂਕਿ ਯੋਗ ਕਿਰਿਆਵਾਂ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾ ਸਕਦੇ ਹਾਂ । ਜੇਕਰ ਅਸੀਂ ਡੂੰਘਾਈ ਵਿੱਚ ਯੋਗ ਦੇ ਲਾਭ ਉੱਤੇ ਧਿਆਨ ਦੇਈਏ ਤਾਂ ਅਸੀਂ ਇਹ ਦੇਖਦੇ ਹਾਂ ਕਿ ਯੋਗ ਕਰਨ ਦੇ ਨਾਲ ਅਸੀਂ ਸਰੀਰਿਕ ਤੌਰ ' ਤੇ ਚਿੱਟ , ਚੁਸਤ ਅਤੇ ਮਾਨਸਿਕ ਤੌਰ ਤੇ ਚੇਤੰਨ ਹੋ ਜਾਂਦੇ ਹਾਂ । ਯੋਗ ਨੂੰ ਅਸੀਂ ਆਪਣੀ ਉਮਰ ਦੇ ਕਿਸੇ ਵੀ ਪੜਾਅ ਵਿੱਚ ਅਪਣਾ ਸਕਦੇ ਹਾਂ । ਬੁਢਾਪੇ ਵਿੱਚ ਵੀ ਯੋਗ ਮਾਸ - ਪੇਸ਼ੀਆਂ ਨੂੰ ਮਜਬੂਤ ਬਣਾਈ ਰੱਖਣ ਵਿੱਚ ਮਦੱਦ ਕਰਦਾ ਹੈ । ਯੋਗ ਦੇ ਰਾਹੀਂ ਅਸੀਂ ਇੱਕ ਨਿਰੋਗ ਸਰੀਰ ਪ੍ਰਾਪਤ ਕਰ ਸਕਦੇ ਹਾਂ ।










Answer - Padma Asan is a combination of two words: Padma and Asan. Padma means lotus. The position of the legs while sitting in this asan is like a lotus flower. This is a meditative posture. Method (1) Sit on the ground. (2) Holi - Slowly bend the right leg and place the right foot on the left thigh. (3) Then bend the left leg and place the left foot on the right thigh. (4) Now sitting in the genital posture. Combine the index finger and the corners of the thumb for genital mutilation. Keep the rest of the fingers straight. (5) Keep your hands on your knees in this posture. Keep your back straight. (6) When returning from the position of Padma Asan, first lower the left leg from the right thigh and remove the right leg and return to the first position. Question 5. Describe the method of Wazir Asan. Answer - Wazir Asan Method (1) First of all spread both legs forward and sit on the ground. (2) Bend the left leg, bring the foot back and sit on the foot. In the same way, bend your right leg and sit on both feet. (3) Keep a small gap between the two heels and place the toes on top of each other. (4) Place both hands on your knees. (5) The eyes should be closed keeping the back straight in the Vajra Asan. This asana should be done for 10-15 seconds initially. (6) To return to the first position, straighten the left leg by leaning slightly to the right and then straighten the right leg by leaning slightly to the left.








Popular Posts

Contact Form

Name

Email *

Message *