Class-6th, Chapter-3, Punjabi Medium

ਹਾਕੀ ਦਾ ਜਾਦੂਗਰ- ਮੇਜਰ ਧਿਆਨ ਚੰਦ 


ਇੱਕ ਅੰਕ ਦੇ ਪ੍ਰਸ਼ਨ ਉੱਤਰ 

One Marks Que-Ans

ਪ੍ਰਸ਼ਨ 1. ਮੇਜਰ ਧਿਆਨ ਚੰਦ ਜੀ ਦਾ ਜਨਮ ਕਦੋਂ ਹੋਇਆ ?

ਉੱਤਰ - 29 ਅਗਸਤ 1905


ਪ੍ਰਸ਼ਨ 2. ਓਲਿੰਪਿਕ ਖੇਡਾਂ ਵਿੱਚ ਭਾਰਤ ਦੀ ਹਾਕੀ ਟੀਮ ਨੇ ਪਹਿਲੀ ਵਾਰ ਕਦੋਂ ਭਾਗ ਲਿਆ ?

ਉੱਤਰ - 1928 ਈ. ਐਮਸਟਰਡਮ ਓਲਿੰਪਿਕ ਵਿੱਚ 


ਪ੍ਰਸ਼ਨ 3. ਮੇਜਰ ਧਿਆਨ ਚੰਦ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਨ ਕਦੋਂ ਦਿੱਤਾ ?

ਉੱਤਰ - 1956 ਈ ਵਿੱਚ 


ਪ੍ਰਸਨ 4. ਮੇਜਰ ਧਿਆਨ ਚੰਦ ਨੂੰ ਹਾਕੀ ਦੇ ਖੇਤਰ ਵਿੱਚ ਕਿਸ ਨਾਮ ਨਾਲ ਜਾਣਿਆਂ ਜਾਂਦਾ ਹੈ ?

ਉੱਤਰ - ਹਾਕੀ ਦਾ ਜਾਦੂਗਰ 


ਪ੍ਰਸ਼ਨ 5. ਮੇਜਰ ਧਿਆਨ ਚੰਦ ਕਿਸ ਮਹਿਕਮੇ ਵਿਚ ਨੌਕਰੀ ਕਰਦੇ ਸਨ ?

ਉੱਤਰ - ਫੌਜ ਵਿੱਚ ਸਿਪਾਹੀ ਦੇ ਤੌਰ ਤੇ 


ਪ੍ਰਸ਼ਨ 6. ਮੇਜਰ ਧਿਆਨ ਚੰਦ ਨੇ ਪਹਿਲਾਂ ਅੰਤਰਰਾਸ਼ਟਰੀ ਮੈਚ ਕਦੋਂ ਖੇਡਿਆ ?

ਉੱਤਰ - 13 ਮਈ 1926


ਪ੍ਰਸ਼ਨ 7. ਮੇਜਰ ਧਿਆਨ ਚੰਦ ਦਾ ਬੁੱਤ ਕਿਸ ਦੇਸ਼ ਵਿੱਚ ਸਥਾਪਿਤ ਕੀਤਾ ਗਿਆ ?

ਉੱਤਰ - ਆਸਟ੍ਰੇਲੀਆ ਦੇ ਸ਼ਹਿਰ ਵਿਆਨਾ ਵਿਚ 


ਪ੍ਰਸ਼ਨ 8.ਮੇਜਰ ਧਿਆਨ ਚੰਦ ਨੇ ਆਪਣੇ ਖੇਡ ਜੀਵਨ ਵਿੱਚ ਕਿੰਨੇ ਗੋਲ਼ ਕੀਤੇ ?

ਉੱਤਰ - 1 ਹਜ਼ਾਰ ਤੋਂ ਵੀ ਵੱਧ 


ਪ੍ਰਸ਼ਨ 9. ਮੇਜਰ ਧਿਆਨ ਚੰਦ ਤੇ ਜਨਮ ਦਿਨ ਮੌਕੇ ਸਰਕਾਰ ਖਿਡਾਰੀਆਂ ਨੂੰ ਕਿਸ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ ?

ਉੱਤਰ - ਅਰਜੁਨ ਐਵਾਰਡ

 

ਪ੍ਰਸ਼ਨ 10. ਮੇਜਰ ਧਿਆਨ ਚੰਦ ਦਾ ਦਿਹਾਂਤ ਕਦੋਂ ਹੋਇਆ?

ਉੱਤਰ - 3 ਦਸੰਬਰ 1979 

 





ਹਾਕੀ ਦਾ ਜਾਦੂਗਰ- ਮੇਜਰ ਧਿਆਨ ਚੰਦ (3)


 ਦੋ ਅੰਕ ਦੇ ਪ੍ਰਸ਼ਨ ਉੱਤਰ 



ਪ੍ਰਸ਼ਨ 1. ਮੇਜਰ ਧਿਆਨ ਚੰਦ ਨੇ ਹਾਕੀ ਦੀ ਸ਼ੁਰੂਆਤ ਕਦੋਂ ਕੀਤੀ ?

ਉੱਤਰ- ਮੇਜਰ ਧਿਆਨ ਚੰਦ ਸੋਲਾਂ ਸਾਲਾਂ ਦੀ ਉਮਰ ਵਿੱਚ ਇੱਕ ਸਿਪਾਹੀ ਦੇ ਤੌਰ ਤੇ ਫ਼ੌਜ ਵਿੱਚ ਭਰਤੀ ਹੋ ਗਿਆ । ਉੱਥੇ ਉਸ ਨੂੰ ਇੱਕ ਸੂਬੇਦਾਰ ਮੇਜਰ ਤਿਵਾੜੀ ਨੇ ਹਾਕੀ ਦੀ ਖੇਡ ਖੇਡਣ ਲਈ ਪ੍ਰੇਰਿਆ । ਧਿਆਨ ਚੰਦ ਫ਼ੌਜ ਦੀ ਡਿਊਟੀ ਕਰਨ ਤੋਂ ਬਾਅਦ ਬਾਮ ਤੋਂ ਲੈ ਕੇ ਦੇਰ ਰਾਤ ਤੱਕ ਚੰਨ ਦੀ ਰੋਸ਼ਨੀ ਵਿੱਚ ਪੂਰੀ ਲਗਨ ਨਾਲ ਹਾਕੀ ਦਾ ਅਭਿਆਸ ਕਰਦਾ ਰਹਿੰਦਾ ਸੀ ।


ਪ੍ਰਸ਼ਨ 2. ਮੇਜਰ ਧਿਆਨ ਚੰਦ ਬਾਰੇ ਕਿਸ ਤਰਾਂ ਦੇ ਕਿੱਸੇ ਮਸ਼ਹੂਰ ਸਨ ?

ਉੱਤਰ -ਇੱਕ ਵਾਰ ਹਾਲੈਂਡ ਵਿੱਚ ਧਿਆਨ ਚੰਦ ਦੀ ਹਾਕੀ ( ਸਟਿੰਕ ਤੋੜ ਕੇ ਵੇਖੀ ਗਈ ਕਿ ਕਿਤੇ ਇਸ ਖਿਡਾਰੀ ਨੇ ਆਪਣੀ ਸਟਿੱਕ ਵਿੱਚ ਕੋਈ ਚੁੰਬਕ ਜਿਹੀ ਚੀਜ਼ ਨਾ ਵਿੱਟ ਕੀਤੀ ਹੋਵੇ । ਅਸਲ ਵਿੱਚ ਧਿਆਨ ਚੰਦ ਦਾ ਗੇਂਦ ਉੱਤੇ ਬੜਾ ਕਾਬੂ ਸੀ । ਉਸ ਦੀ ਗੇਂਦ  ਉਸ ਦੀ ਰਾਕੀ ਤੋਂ ਵੱਖ ਨਹੀਂ ਸੀ ਹੁੰਦੀ ।

            ਹਿੱਟਲਰ ਨੇ ਧਿਆਨ ਚੰਦ ਨੂੰ ਜਰਮਨੀ ਵੱਲੋਂ ਖੇਡਣ ਦੀ ਪੇਸ਼ਕਸ਼ ਕੀਤੀ ਸੀ ਅਤੇ ਫ਼ੌਜ ਵਿੱਚ ਵੱਡਾ ਅਹੁਦਾ ਦੇਣ ਦਾ ਲਾਲਚ ਵੀ ਦਿੱਤਾ ਪਰ ਧਿਆਨ ਚੰਦ ਨੇ ਆਪਣੇ ਦੇਸ਼ ਭਾਰਤ ਵੱਲੋਂ ਖੇਡਣਾ ਹੀ ਆਪਣਾ ਗੌਰਵ ਸਮਝਿਆ


ਪ੍ਰਸ਼ਨ 3. ਭਾਰਤ ਸਰਕਾਰ ਨੇ ਮੇਜਰ ਧਿਆਨ ਚੰਦ ਨੂੰ ਕਿੰਨਾ ਸਨਮਾਨਾਂ ਨਾਲ ਨਵਾਜਿਆ ਹੈ ?

ਉੱਤਰ -ਭਾਰਤ ਸਰਕਾਰ ਦੁਆਰਾ ਮੇਜਰ ਧਿਆਨ ਚੰਦ ਦੀ ਅਨੋਖੀ ਖੇਡ ਪ੍ਰਤਿਭਾ ਨੂੰ ਵੇਖਦਿਆਂ ਉਸ ਨੂੰ 1956 ਈ : ਵਿੱਚ ਪਦਮ - ਭੂਸ਼ਣ ਦੇ ਕੇ ਸਨਮਾਨਿਤ ਕੀਤਾ ਗਿਆ | ਇੰਡੀਅਨ ਉਲੰਪਿਕ ਐਸੋਸੀਏਸ਼ਨ ਵੱਲੋਂ ਉਸ ਨੂੰ ਸ਼ਤਾਬਦੀ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ । ਧਿਆਨ ਚੰਦ ਦਾ ਜਨਮ ਦਿਨ ਬਤੌਰ ਨੈਸ਼ਨਲ ਸਪੋਰਟਸ ਡੇ ਪਰੇ ਭਾਰਤ ਵਿੱਚ ਧੂਮ - ਧਾਮ ਨਾਲ ਮਨਾਇਆ ਜਾਂਦਾ ਹੈ । 


ਪ੍ਰਸ਼ਨ 4. ਆਸਟ੍ਰੇਲੀਆ ਦੇਸ਼ ਨੇ ਮੇਜਰ ਧਿਆਨ ਚੰਦ ਨੂੰ ਕਿ ਸਤਿਕਾਰ ਦਿੱਤਾ ?

ਉੱਤਰ - ਧਿਆਨ ਚੰਦ ਦਾ ਬੱਤ ਆਸਟਰੇਲੀਆ ਦੇ ਸ਼ਹਿਰ ਵਿਆਨਾ ਵਿਖੇ ਲੱਗਿਆ ਹੋਇਆ ਹੈ।ਇਸ ਬੁੱਤ ਵਿੱਚ ਧਿਆਨ ਚੰਦ ਦੇ ਚਾਰ ਹੱਥਾਂ ਵਿੱਚ ਚਾਰ ਹਾਕੀਆਂ ਫੜੀਆਂ ਹੋਈਆਂ ਹਨ । ਇਹ ਬੁੱਤ ਉਸ ਦੀ ਅਨੌਖੀ ਖੇਡ ਦਾ ਪ੍ਰਤੀਕ ਹੈ। 


ਪ੍ਰਸ਼ਨ 5. ਮੇਜਰ ਧਿਆਨ ਚੰਦ ਦੀਆਂ ਖੇਡ ਕੈਰੀਅਰ ਬਾਰੇ ਦੱਸੋ ?

ਉੱਤਰ - ਮੇਜਰ ਨੇ ਹਾਕੀ ਵਿੱਚ ਕਈ ਮੀਲ-ਪੱਥਰ ਗੱਡੇ ਤੇ ਆਪਣੇ ਖੇਡ ਕੈਰੀਅਰ ਵਿਚ ਲੱਗਭਗ 1000 ਤੋਂ ਵੱਧ ਗੋਲ਼ ਕੀਤੇ। 400 ਤੋਂ ਵੱਧ ਅੰਤਰਾਸਟਰੀ ਪੱਧਰ ਤੇ ਵੱਖ ਵੱਖ ਦੇਸ਼ਾ ਖਿਲਾਫ ਕੀਤੇ। ਜਿਸ ਕਾਰਨ ਸਮੇ-ਸਮੇ ਤੇ ਮੇਜਰ ਧਿਆਨ ਚੰਦ ਉ ਫੌਜ ਵਿੱਚ ਤਰੱਕੀ ਮਿਲਦੀ ਰਹੀ। 


ਪ੍ਰਸ਼ਨ 6. ਮੇਜਰ ਧਿਆਨ ਚੰਦ ਦੇ ਜੀਵਨ ਬਾਰੇ ਦੱਸੋ ?

ਉੱਤਰ - ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਵਿਚ ਅਲਾਹਾਬਾਦ ਪਿਤਾ ਸਮੇਸ਼ਵਰ ਦੱਤ ਦੇ ਘਰ ਹੋਇਆ।ਧਿਆਨ ਚੰਦ ਦੇ ਪਿਤਾ ਤੇ ਵੱਡਾ ਭਰਾ ਰੂਪ ਸਿੰਘ ਵੀ ਹਾਕੀ ਦੇ ਬਹੁਤ ਉਘੇ ਖਿਡਾਰੀ ਸਨ। ਇਸ ਤਰਾਂ ਧਿਆਨ ਚੰਦ ਨੂੰ ਹਾਕੀ ਵਿਰਾਸਤ ਵਿੱਚ ਮਿਲੀ। 


ਪ੍ਰਸ਼ਨ 7. ਭਾਰਤ ਦਾ ਪਹਿਲੇ ਓਲਿੰਪਿਕ ਮੁਕਾਬਲੇ ਦਾ ਤਜਰਬਾ ਕਿਸ ਤਰਾਂ ਦਾ ਰਿਹਾ ?

ਉੱਤਰ - 1928 ਵਿੱਚ ਐਮਸਟਰਡਮ ਓਲਿੰਪਿਕ ਵਿਚ ਭਾਰਤ ਨੇ ਪਹਿਲੀ ਵਾਰ ਹਿੱਸਾ ਲਿਆ। ਭਾਰਤ ਨੇ ਆਸਟ੍ਰੇਲੀਆ , ਡੈਨਮਾਰਕ , ਬੇਲਜੀਅਮ , ਸ੍ਵਿਟਰਜਰਲੈਂਡ , ਅਤੇ ਹੌਲੈਂਡ ਨੂੰ ਫਾਈਨਲ ਮੁਕਾਬਲੇ ਵਿੱਚ 3-0 ਨਾਲ ਹਰਾ ਕੇ ਗੋਲ੍ਡ ਮੈਡਲ ਜਿੱਤਿਆ। 



ਹਾਕੀ ਦਾ ਜਾਦੂਗਰ- ਮੇਜਰ ਧਿਆਨ ਚੰਦ (3)


5 ਅੰਕ ਦੇ ਪ੍ਰਸ਼ਨ ਉੱਤਰ 

5 Marks Que-Ans


ਪ੍ਰਸ਼ਨ 1. ਮੇਜਰ ਧਿਆਨ ਚੰਦ ਦੀ ਜੀਵਨੀ ਤੇ ਨੋਟ ਲਿਖੋ ?

ਉੱਤਰ - ਮੇਜਰ ਧਿਆਨ ਚੰਦ ਭਾਰਤ ਦਾ ਇੱਕ ਪ੍ਰਸਿੱਧ ਹਾਕੀ ਖਿਡਾਰੀ ਸੀ । ਉਸ ਨੇ ਆਪਣੀ ਅਨੋਖੀ ਖੇਡ ਸ਼ੈਲੀ ਸਦਕਾ ਭਾਰਤ ਦਾ ਨਾਂ ਵਿਸ਼ਵ ਪੱਧਰ ਤੇ ਚਮਕਾਇਆ । ਉਸ ਨੇ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ' ਤੇ ਕਈ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ । 

        ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ , 1905 ਈ : ਨੂੰ ਅਲਾਹਾਬਾਦ ਵਿਖੇ ਪਿਤਾ ਸਮੇਸਵਰ ਦੱਤ ਦੇ ਘਰ ਹੋਇਆ । ਧਿਆਨ ਚੰਦ ਦੇ ਪਿਤਾ ਅਤੇ ਵੱਡਾ ਭਰਾ ਰੂਪ ਸਿੰਘ ਵੀ ਹਾਕੀ ਦੇ ਉੱਘੇ ਖਿਡਾਰੀ ਸਨ । ਇਸ ਤਰ੍ਹਾਂ ਧਿਆਨ ਚੰਦ ਨੂੰ ਹਾਕੀ ਦੀ ਖੇਡ ਵਿਰਾਸਤ ਵਿੱਚੋਂ ਮਿਲੀ । ਇਸ ਦੇ ਪਿਤਾ ਜੀ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਨੌਕਰੀ ਕਰਦੇ ਸਨ । ਮੇਜਰ ਧਿਆਨ ਚੰਦ ਸੋਲਾਂ ਸਾਲਾਂ ਦੀ ਉਮਰ ਵਿੱਚ ਇੱਕ ਸਿਪਾਹੀ ਦੇ ਤੌਰ ਤੇ ਫ਼ੌਜ ਵਿੱਚ ਭਰਤੀ ਹੋ ਗਿਆ । ਉੱਥੇ ਉਸ ਨੂੰ ਇੱਕ ਸੂਬੇਦਾਰ ਮੇਜਰ ਤਿਵਾੜੀ ਨੇ ਹਾਕੀ ਦੀ ਖੇਡ ਖੇਡਣ ਲਈ ਪ੍ਰੇਰਿਆ । ਧਿਆਨ ਚੰਦ ਫ਼ੌਜ ਦੀ ਡਿਊਟੀ ਕਰਨ ਤੋਂ ਬਾਅਦ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਚੰਨ ਦੀ ਰੋਸ਼ਨੀ ਵਿੱਚ ਪੂਰੀ ਲਗਨ ਨਾਲ ਹਾਕੀ ਦਾ ਅਭਿਆਸ ਕਰਦਾ ਰਹਿੰਦਾ ਸੀ । ਉਹ 1922 ਈ : ਤੋਂ ਲੈ ਕੇ 1926 ਈ : ਤੱਕ ਸੈਨਾ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦਾ ਰਿਹਾ । ਦਿੱਲੀ ਵਿਖੇ ਹੋਏ ਇੱਕ ਸਲਾਨਾ ਖੇਡ ਮੁਕਾਬਲੇ ਵਿੱਚ ਧਿਆਨ ਚੰਦ ਦੀ ਖੇਡ ਨੂੰ ਕਾਫ਼ੀ ਸਲਾਹਿਆ ਗਿਆ । ਇਸ ਪ੍ਰਸ਼ੰਸ਼ਾ ਨੇ ਧਿਆਨ ਚੰਦ ਦੇ ਹੌਸਲੇ ਬੁਲੰਦ ਕਰ ਦਿੱਤੇ । ਉਸ ਨੇ 13 ਮਈ 1926 ਈ : ਨੂੰ ਨਿਊਜ਼ੀਲੈਂਡ ਵਿੱਚ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ । 

            ਇੱਕ ਵਾਰ ਹਾਲੈਂਡ ਵਿੱਚ ਧਿਆਨ ਚੰਦ ਦੀ ਹਾਕੀ ਸਟਿਕ ਤੋੜ ਕੇ ਵੇਖੀ ਗਈ ਕਿ ਕਿਤੇ ਇਸ ਖਿਡਾਰੀ ਨੇ ਆਪਣੀ ਸਟਿੱਕ ਵਿੱਚ ਕੋਈ ਚੁੰਬਕ ਜਿਹੀ ਚੀਜ਼ ਨਾ ਵਿੱਟ ਕੀਤੀ ਹੋਵੇ । ਅਸਲ ਵਿੱਚ ਧਿਆਨ ਚੰਦ ਦਾ ਗੇਂਦ ਉੱਤੇ ਬੜਾ ਕਾਬੂ ਸੀ । ਉਸ ਦੀ ਗੇਂਦ ਉਸ ਦੀ ਰਾਕੀ ਤੋਂ ਵੱਖ ਨਹੀਂ ਸੀ ਹੁੰਦੀ ।ਹਿੱਟਲਰ ਨੇ ਧਿਆਨ ਚੰਦ ਨੂੰ ਜਰਮਨੀ ਵੱਲੋਂ ਖੇਡਣ ਦੀ ਪੇਸ਼ਕਸ਼ ਕੀਤੀ ਸੀ ਅਤੇ ਫ਼ੌਜ ਵਿੱਚ ਵੱਡਾ ਅਹੁਦਾ ਦੇਣ ਦਾ ਲਾਲਚ ਵੀ ਦਿੱਤਾ ਪਰ ਧਿਆਨ ਚੰਦ ਨੇ ਆਪਣੇ ਦੇਸ਼ ਭਾਰਤ ਵੱਲੋਂ ਖੇਡਣਾ ਹੀ ਆਪਣਾ ਗੌਰਵ ਸਮਝਿਆ

ਭਾਰਤ ਸਰਕਾਰ ਦੁਆਰਾ ਮੇਜਰ ਧਿਆਨ ਚੰਦ ਦੀ ਅਨੋਖੀ ਖੇਡ ਪ੍ਰਤਿਭਾ ਨੂੰ ਵੇਖਦਿਆਂ ਉਸ ਨੂੰ 1956 ਈ : ਵਿੱਚ ਪਦਮ - ਭੂਸ਼ਣ ਦੇ ਕੇ ਸਨਮਾਨਿਤ ਕੀਤਾ ਗਿਆ | ਇੰਡੀਅਨ ਉਲੰਪਿਕ ਐਸੋਸੀਏਸ਼ਨ ਵੱਲੋਂ ਉਸ ਨੂੰ ਸ਼ਤਾਬਦੀ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ । ਧਿਆਨ ਚੰਦ ਦਾ ਜਨਮ ਦਿਨ ਬਤੌਰ ਨੈਸ਼ਨਲ ਸਪੋਰਟਸ ਡੇ ਪਰੇ ਭਾਰਤ ਵਿੱਚ ਧੂਮ - ਧਾਮ ਨਾਲ ਮਨਾਇਆ ਜਾਂਦਾ ਹੈ । 

ਮੇਜਰ ਨੇ ਹਾਕੀ ਵਿੱਚ ਕਈ ਮੀਲ-ਪੱਥਰ ਗੱਡੇ ਤੇ ਆਪਣੇ ਖੇਡ ਕੈਰੀਅਰ ਵਿਚ ਲੱਗਭਗ 1000 ਤੋਂ ਵੱਧ ਗੋਲ਼ ਕੀਤੇ। 400 ਤੋਂ ਵੱਧ ਅੰਤਰਾਸਟਰੀ ਪੱਧਰ ਤੇ ਵੱਖ ਵੱਖ ਦੇਸ਼ਾ ਖਿਲਾਫ ਕੀਤੇ। ਜਿਸ ਕਾਰਨ ਸਮੇ-ਸਮੇ ਤੇ ਮੇਜਰ ਧਿਆਨ ਚੰਦ ਉ ਫੌਜ ਵਿੱਚ ਤਰੱਕੀ ਮਿਲਦੀ ਰਹੀ। 


ਪ੍ਰਸ਼ਨ 2. ਮੇਜਰ ਧਿਆਨ ਚੰਦ ਦੀਆਂ ਪ੍ਰਾਪਤੀਆਂ ਬਾਰੇ ਨੋਟ ਲਿਖੋ। 

ਉੱਤਰ -ਭਾਰਤ ਸਰਕਾਰ ਦੁਆਰਾ ਮੇਜਰ ਧਿਆਨ ਚੰਦ ਦੀ ਅਨੋਖੀ ਖੇਡ ਪ੍ਰਤਿਭਾ ਨੂੰ ਵੇਖਦਿਆਂ ਉਸ ਨੂੰ 1956 ਈ : ਵਿੱਚ ਪਦਮ - ਭੂਸ਼ਣ ਦੇ ਕੇ ਸਨਮਾਨਿਤ ਕੀਤਾ ਗਿਆ | ਇੰਡੀਅਨ ਉਲੰਪਿਕ ਐਸੋਸੀਏਸ਼ਨ ਵੱਲੋਂ ਉਸ ਨੂੰ ਸ਼ਤਾਬਦੀ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ । ਧਿਆਨ ਚੰਦ ਦਾ ਜਨਮ ਦਿਨ ਬਤੌਰ ਨੈਸ਼ਨਲ ਸਪੋਰਟਸ ਡੇ ਪਰੇ ਭਾਰਤ ਵਿੱਚ ਧੂਮ - ਧਾਮ ਨਾਲ ਮਨਾਇਆ ਜਾਂਦਾ ਹੈ । ਭਾਰਤੀ ਡਾਕ ਵਿਭਾਗ ਨੇ ਉਨ੍ਹਾਂ ਦੀ ਯਾਦ ਵਿਚ ਇੱਕ ਡਾਕ ਟਿਕਟ ਜਾਰੀ ਕੀਤੀ। ਇਸ ਤਰਾਂ ਮੇਜਰ ਧਿਆਨ ਚੰਦ ਦੀ ਯਾਦ ਵਿਚ ਦਿੱਲ੍ਹੀ ਵਿਖੇ ਅੰਤਰਰਾਸ਼ਟਰੀ ਸਟੇਡੀਅਮ ਉਹਨਾਂ ਦੇ ਨਾਮ ਤੇ ਬਣਾਇਆ ਗਿਆ। ਭਾਰਤ ਸਰਕਾਰ ਆਪ ਦੇ ਜਨਮ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਦੇ ਤੋਰ ਤੇ ਮਨਾਉਂਦੀ ਹੈ 

        ਮੇਜਰ ਨੇ ਹਾਕੀ ਵਿੱਚ ਕਈ ਮੀਲ-ਪੱਥਰ ਗੱਡੇ ਤੇ ਆਪਣੇ ਖੇਡ ਕੈਰੀਅਰ ਵਿਚ ਲੱਗਭਗ 1000 ਤੋਂ ਵੱਧ ਗੋਲ਼ ਕੀਤੇ। 400 ਤੋਂ ਵੱਧ ਅੰਤਰਾਸਟਰੀ ਪੱਧਰ ਤੇ ਵੱਖ ਵੱਖ ਦੇਸ਼ਾ ਖਿਲਾਫ ਕੀਤੇ। ਜਿਸ ਕਾਰਨ ਸਮੇ-ਸਮੇ ਤੇ ਮੇਜਰ ਧਿਆਨ ਚੰਦ ਉ ਫੌਜ ਵਿੱਚ ਤਰੱਕੀ ਮਿਲਦੀ ਰਹੀ। 

        1932 ਈ : ਵਿੱਚ ਲਾਸ ਏਂਜਲਸ ਉਲੰਪਿਕ ਵਿੱਚ ਭਾਰਤੀ ਟੀਮ ਨੇ ਭਾਗ ਲਿਆ । ਧਿਆਨ ਚੰਦ ਨੇ ਸੈਂਟਰ ਫਾਰਵਰਡ ਦੇ ਰੂਪ ਵਿੱਚ ਅਹਿਮ - ਭੂਮਿਕਾ ਨਿਭਾਈ । ਇਹਨਾਂਉਲੰਪਿਕ ਖੇਡਾਂ ਵਿੱਚ ਫ਼ਾਈਨਲ ਮੈਚ ਅਮਰੀਕਾ ਅਤੇ ਭਾਰਤ ਵਿਚਕਾਰ ਹੋਇਆ । ਜਿਸ ਵਿੱਚ ਭਾਰਤ ਨੇ ਅਮਰੀਕਾ ਦੀ ਟੀਮ ਨੂੰ 24-1 ਗੋਲਾਂ ਨਾਲ ਹਰਾਇਆ । ਇਹਨਾਂ 24 ਗੋਲਾਂ ਵਿੱਚ 8 ਗੋਲ ਇਕੱਲੇ ਧਿਆਨ ਚੰਦ ਨੇ ਕੀਤੇ | ਅਮਰੀਕਾ ਦੀ ਇਸ ਸ਼ਰਮਨਾਕ ਹਾਰ ਤੇ ਅਮਰੀਕਾ ਦੇ ਹੀ ਇੱਕ ਅਖ਼ਬਾਰ ਨੇ ਛਾਪਿਆ ਕਿ ਭਾਰਤੀ ਹਾਕੀ ਟੀਮ ਤਾਂ ਪੂਰਬ ਤੋਂ ਆਇਆ ਤੂਫ਼ਾਨ ਸੀ । ਇਹਨਾਂ ਉਲੰਪਿਕ ਖੇਡਾਂ ਦੌਰਾਨ ਭਾਰਤੀ ਟੀਮ ਨੇ ਕੁੱਲ 262 ਗੋਲ ਕੀਤੇ।ਜਿਨ੍ਹਾਂ ਵਿੱਚੋਂ 101 ਗੋਲ ਇਕੱਲੇ ਧਿਆਨ ਚੰਦ ਨੇ ਦਾਗੇ । ਇਹਨਾਂ ਖੇਡਾਂ ਤੋਂ ਬਾਅਦ ਮੇਜਰ ਧਿਆਨ ਚੰਦ ਦਾ ਨਾਂ ਦੁਨੀਆਂ ਦੇ ਚੋਟੀ ਦੇ ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ।

        ਧਿਆਨ ਚੰਦ ਦਾ ਬੱਤ ਆਸਟਰੇਲੀਆ ਦੇ ਸ਼ਹਿਰ ਵਿਆਨਾ ਵਿਖੇ ਲੱਗਿਆ ਹੋਇਆ ਹੈ।ਇਸ ਬੁੱਤ ਵਿੱਚ ਧਿਆਨ ਚੰਦ ਦੇ ਚਾਰ ਹੱਥਾਂ ਵਿੱਚ ਚਾਰ ਹਾਕੀਆਂ ਫੜੀਆਂ ਹੋਈਆਂ ਹਨ । ਇਹ ਬੁੱਤ ਉਸ ਦੀ ਅਨੌਖੀ ਖੇਡ ਦਾ ਪ੍ਰਤੀਕ ਹੈ। 




Popular Posts

Contact Form

Name

Email *

Message *