Class-6th Chapter-4 Punjabi Medium

ਪੰਜਾਬ ਦੀਆਂ ਲੋਕ ਖੇਡਾਂ  (4)


1 ਅੰਕ ਦੇ ਪ੍ਰਸ਼ਨ ਉੱਤਰ 




ਪ੍ਰਸ਼ਨ 1. ਖੇਡ ਦੇ ਕਿ ਲਾਭ ਹਨ?


ਉੱਤਰ - ਸਰੀਰ ਦੇ ਅੰਗਾਂ ਵਿੱਚ ਲਚਕ ਤੇ ਫੁਰਤੀ ਪੈਦਾ ਹੁੰਦੀ ਹੈ। 






ਪ੍ਰਸ਼ਨ 2. ਕਿਹੜੀਆਂ ਖੇਡਾਂ ਦੋ ਟੀਮਾਂ ਵੰਡ ਕੇ ਖੇਡੀਆਂ ਜਾਂਦੀਆਂ ਹਨ ?


ਉੱਤਰ - ਕੱਬਡੀ, ਗੁੱਲੀ - ਡੰਡਾ, ਰੱਸਾਕਸ਼ੀ। 




ਪ੍ਰਸ਼ਨ 3. ਕੋਈ ਦੋ ਲੋਕ ਖੇਡਾਂ ਦੇ ਨਾਮ ਦਸੋ ?


ਉੱਤਰ -ਕੋਟਲਾ ਛਪਾਕੀ ,ਬਾਂਦਰ ਕਿੱਲਾ 




ਪ੍ਰਸ਼ਨ 4. ਕੁੜੀਆਂ ਦੀ ਹਰਮਨ ਲੋਕ ਖੇਡ ਕਿਹੜੀ ਹੈ ?


ਉੱਤਰ - ਰੱਸੀ ਟੱਪਣਾ 




ਪ੍ਰਸ਼ਨ 5. ਕਿਹੜੀ ਲੋਕ ਖੇਡ ਵਿਚ ਬੱਚਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ ?


ਉੱਤਰ - ਪਿੱਠੂ ਗਰਮ 




ਪ੍ਰਸ਼ਨ 6.ਦੋ ਅਜੋਕੀਆਂ ਖੇਡਾਂ ਦੇ ਨਾਮ ਦੱਸੋ?


ਉੱਤਰ - ਕ੍ਰਿਕੇਟ ਤੇ ਵਾਲੀਬਾਲ 




ਪ੍ਰਸ਼ਨ 7.ਖੇਡਾਂ ਕਿਹੜੀ ਉਮਰ ਦੇ ਲੋਕ ਖੇਡਦੇ ਹਨ ?


ਉੱਤਰ - ਹਰ ਉਮਰ ਦੇ ਬੱਚੇ , ਜਵਾਨ ਤੇ ਬਜ਼ੁਰਗ ਵੀ 




ਪ੍ਰਸ਼ਨ 8. ਦਿਮਾਗ ਦੀ ਕਸਰਤ ਲਈ ਕਿਹੜੀ ਖੇਡ ਸਹਾਇਕ ਹੈ ?


ਉੱਤਰ- ਸ਼ਤਰੰਜ 




ਪ੍ਰਸ਼ਨ 9. ਨਿਸ਼ਾਨੇ ਲਗਾਉਣ ਦੇ ਗੁਣ ਕਿਸ ਖੇਡ ਤੋਂ ਆਉਂਦੇ ਹਨ ?


ਉੱਤਰ- ਪਿੱਠੂ ਗਰਮ ਤੇ ਗੁਲੇਲ 




ਪ੍ਰਸ਼ਨ 10. ਬੱਚਿਆਂ ਲਈ ਖੇਡਾਂ ਦਾ ਕਿ ਮਹੱਤਵ ਹੈ ?


ਉੱਤਰ- ਸਮਾਜਿਕ ਵਿਕਾਸ ਹੁੰਦਾ ਹੈ 




2 & 3 ਅੰਕ ਦੇ ਪ੍ਰਸ਼ਨ ਉੱਤਰ 




ਪ੍ਰਸ਼ਨ 1. ਖੇਡਾਂ ਤੋਂ ਕਿ ਭਾਵ ਹੈ ?


ਉੱਤਰ- ਖੇਡਾਂ ਤੋਂ ਭਾਵ ਉਹ ਕਿਰਿਆ ਜਿਸ ਨੂੰ ਮਨ ਪ੍ਰਚਾਵੇ ਲਈ ਕੀਤਾ ਜਾਂਦਾ ਹੈ। ਜਿਸ ਕਿਰਿਆ ਤੋਂ ਸਾਨੂੰ ਖੁਸ਼ੀ ਮਿਲਦੀ ਹੈ। 




ਪ੍ਰਸ਼ਨ 2. ਖੇਡਾਂ ਦੇ ਕੀ ਲਾਭ ਹਨ ?


ਉੱਤਰ-  ਖੇਡਾਂ ਨਾਲ ਸਰੀਰ ਨਰੋਆ ਰਹਿੰਦਾ ਹੈ ਤੇ ਵੱਖ ਵੱਖ ਅੰਗਾਂ ਵਿੱਚ ਲਚਕ ਤੇ ਫੁਰਤੀ ਪੈਦਾ ਹੁੰਦੀ ਹੈ। ਮਨ ਵੀ ਸ਼ਾਂਤ ਤੇ ਪ੍ਰਸੰਨ ਰਹਿੰਦਾ ਹੈ। 




ਪ੍ਰਸ਼ਨ 3. ਲੋਕ ਖੇਡਾਂ ਤੋਂ ਕਿ ਭਾਵ ਹੈ ?


ਉੱਤਰ- ਇਹੀ ਖੇਡਾਂ ਲੋਕਾਂ ਦੁਆਰਾ ਆਪਣੀ ਲੋੜ ਤੇ ਸਹੂਲਤ ਮੁਤਾਬਿਕ ਬਣਾਈਆਂ ਹਨ। ਇਹਨਾਂ ਖੇਡਾਂ ਦੇ ਨਿਯਮ ਵੀ ਲਚੀਲੇ ਹੁੰਦੇ ਹਨ। ਤੇ ਬਹੁਤ ਖਾਸ ਸਾਮਾਨ ਦੀ ਲੋੜ ਵੀ ਨਹੀਂ ਪੈਂਦੀ। 




ਪ੍ਰਸ਼ਨ 4. ਪੰਜਾਬ ਦੀਆਂ ਮੁੱਖ ਲੋਕ ਖੇਡਾਂ ਦੇ ਨਾਮ ਦੱਸੋ ?


ਉੱਤਰ- ਬਾਂਦਰ ਕਿੱਲਾ, ਗੁੱਲੀ ਡੰਡਾ, ਲੁਕਣ ਮਿਟੀ, ਕੋਟਲਾ ਛਪਾਕੀ, ਕਿਕਲੀ, ਕੁਸਤੀ, ਕਬੱਡੀ, ਰੱਸੀ ਟੱਪਣਾ ਆਦਿ। 




ਪ੍ਰਸ਼ਨ 5.ਖੇਡਾਂ ਦੀ ਵੰਡ ਤੋਂ ਕੀ ਭਾਵ ਹੈ ?


ਉੱਤਰ- ਖੇਡਾਂ ਦੀ ਵੰਡ ਕਈ ਤਰਾਂ ਨਾਲ ਕੀਤੀ ਜਾਂਦੀ ਹੈ। ਜਿਵੇਂ ਸਰੀਰਕ ਖੇਡਾਂ ਤੇ ਦਿਮਾਗੀ ਖੇਡਾਂ। ਇਕ ਹੋਰ ਵੰਡ ਕਿ ਲੋਕ ਖੇਡਾਂ ਤੇ ਅਜੋਕੀਆਂ ਖੇਡਾਂ। 




ਪ੍ਰਸ਼ਨ 6.ਰੱਸੀ ਟੱਪਣਾ ਕਿਹੜੀ ਖੇਡ ਹੈ ?


ਉੱਤਰ- ਇਹ ਖੇਡ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਇਹ ਖੇਡ ਕਸਰਤ ਪੱਖ ਤੋਂ ਬਹੁਤ ਹੀ ਲਾਭਦਾਇਕ ਹੈ। ਜੋ ਖਿਡਾਰੀ ਵੱਧ ਤੋਂ ਵੱਧ ਰੱਸੀ ਚਲਾਂਦਾ ਹੈ।  ਉਹ ਜਿੱਤ ਜਾਂਦਾ ਹੈ। 




ਪ੍ਰਸ਼ਨ 7. ਲੋਕ ਖੇਡਾਂ ਦਾ ਕਿ ਮਹੱਤਵ ਹੈ ?


ਉੱਤਰ- ਲੋਕ ਖੇਡਾਂ ਸਮਾਜਿਕ ਵਿਕਾਸ ਪੱਖੋਂ ਬਹੁਤ ਹੀ ਲਾਹੇਵੰਦ ਹੁੰਦੀਆਂ ਹਨ। ਸਾਡੇ ਵਿਰਸੇ ਤੇ ਸੱਭਿਆਚਾਰ ਨੂੰ ਵੀ ਕਾਇਮ ਰੱਖਣ ਵਿਚ ਸਹਾਇਤਾ ਕਰਦੀਆਂ ਹਨ। 





5 ਅੰਕ ਦੇ ਪ੍ਰਸ਼ਨ ਉੱਤਰ 





ਪ੍ਰਸ਼ਨ 1. ਪਿੱਠੂ ਗਰਮ ਖੇਡ ਦੀ ਵਿਧੀ ਦੱਸੋ 


ਉੱਤਰ -ਪਿੱਠੂ ਗਰਮ ਕਰਨਾ ਵੀ ਪੰਜਾਬ ਦੇ ਬੱਚਿਆਂ ਲਈ ਬੜੀ ਦਿਲਚਸਪ ਖੇਡ ਹੈ । ਇਸ ਖੇਡ ਵਿੱਚ ਖੇਡਣ ਵਾਲੇ ਬੱਚਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ । ਖੇਡਣ ਵਾਲ਼ੇ ਬੱਚੇ ਆਪਸ ਵਿੱਚ ਦੋ ਟੋਲੀਆਂ ਬਣਾ ਲੈਂਦੇ ਹਨ । ਖੇਡਣ ਵਾਲੀ ਜਗ੍ਹਾ ਤੇ ਲਗ ਪ੍ਰਗ ਸੱਤ - ਅੱਠ ਠੀਕਰੀਆਂ ( ਪੱਥਰ ਜਾਂ ਮਿੱਟੀ ਦੇ ਭਾਂਡਿਆਂ ਦੇ ਟੁਕੜੇ ) ਇੱਕ - ਦੂਜੀ ਦੇ ਉੱਪਰ ਰੱਖ ਲਈਆਂ ਜਾਂਦੀਆਂ । ਜਿਸ ਨੂੰ ਪਿੰਨੂ ਕਹਿੰਦੇ ਹਨ । ਇਹਨਾਂ ਰਿਣੀਆਂ ਹੋਈਆਂ ਗੀਟੀਆਂ ਤੋਂ ਲਗ - ਪਗ 10-15 ਗੁਰੁੱਟਦੀ ਦੂਰੀ ' ਤੇ ਇੱਕ ਲਾਈਨ ਲਾਈ ਜਾਂਦੀ ਹੈ ਤੋਂ ਦੋਹਾਂ ਟੋਲੀਆਂ ਵਿਚਕਾਰ ਪੁੱਗਣਾ - ਪੁਗਾਉਣਾ ਹੁੰਦਾ ਹੈ । ਜਿਹੜੀ ਟੈਲੀ ਪੁੱਗ ਜਾਂਦੀ ਹੈ , ਉਸ ਦੋਲੀ ਦਾ ਕੋਈ ਇੰਨਾ ਥੱਬਾ ਲਾਈਨ ਡੇ ਖੜਾ ਹੋ ਕੇ ਇੰਗ ਖਿਦੋ ਜਾਂ ਚਬੜ ਦੀ ਗੇਂਦ ਨਾਲ ਉਹਨਾਂ ਚਿਣੀਆਂ ਹੋਈਆਂ ਠੀਕਰੀਆਂ ' ਤੇ ਨਿਸ਼ਾਨਾ ਲਗਾਉਂਦਾ ਹੈ । ਪਿੱਠੂ ਗਰਮ ਖਿਡਾਰੀ ਨੂੰ ਨਿਸ਼ਾਨਾ ਲਗਾਉਣ ਲਈ ਤਿੰਨ ਮੌਕੇ ਦਿੱਤੇ ਜਾਂਦੇ । ਜੇਕਰ ਖਿਡਾਰੀ ਦੇ ਤਿੰਨ ਨਿਸ਼ਾਨੇ ਨਾ ਲੱਗਣ ਤਾਂ ਉਹ ਖਿਡਾਰੀ ਖੇਡ ਤੋਂ ਬਾਹਰ ਹੋ ਜਾਂਦਾ ਹੈ । ਜੇਕਰ ਗੋਦ ਨੂੰ ਇੱਕ ਟੈਪੂ ਪੇ ਕੇ ਸਾਹਮਣੇ ਵਾਲੀ ਟੀਮ ਬਚ ਲੈਦੀ ਹੈ ਤਾਂ ਵੀ ਨਿਸ਼ਾਨਾ ਲਗਾਉਣ ਵਾਲਾ ਖਿਡਾਰੀ ਆਊਟ ਹੋ ਜਾਂਦਾ ਹੈ । 


                ਨਿਸ਼ਾਨਾ ਲਗਾਉਣ ਵਾਲਾ ਖਿਡਾਰੀ ਜੇਕਰ ਠੀਕਰੀਆ ' ਤੇ ਹੀ ਨਿਸ਼ਾਨਾ ਲਗਾ ਦਿੰਦਾ ਹੈ ਤਾਂ ਠੀਕਰੀਆ ਜ਼ਮੀਨ ਉੱਤੇ ਸ਼ਿਖਰ ਜਾਂਦੀਆਂ ਹਨ । ਨਿਸ਼ਾਨਾ ਲਗਾਉਣ ਵਾਲਾ ਜ਼ਮੀਨ ਉੱਤੇ ਪਈਆਂ ਠੀਕਰੀਆਂ ਨੂੰ ਫੁਰਤੀ ਨਾਲ ਇਕੱਠਿਆਂ ਕਰਕੇ ਦੁਬਾਰਾ ਨੀਰੀਆਂ ਨੂੰ ਇਕ - ਦੂਜੇ ਉੱਤੇ ਟਿਕਾਉਣਾ ਦੀ ਕੋਸ਼ਿਸ਼ ਕਰਦਾ ਹੈ । ਇਸ ਦੌਰਾਨ ਵਿਰੋਧੀ ਟੀਮ ਦੇ ਖਿਡਾਰੀ ਉਸ ਗੰਦ ਨਾਲ ਠੀਕਰੀਆਂ ਸਮੇਟਣ ਵਾਲੇ ਨੂੰ ਨਿਸ਼ਾਨਾ ਲਗਾਉਂਦੇ ਹਨ । ਜੇਕਰ ਠੀਕਰੀਆਂ ਸਮੇਟਣ ਵਾਲਾ ਖਿਡਾਰੀ ਗੇਂਦ ਵੱਜਣ ਤੋਂ ਪਹਿਲਾਂ ਠੀਕਰੀਆਂ ਚਿਣ ਦਿੰਦਾ ਹੈ ਤਾਂ ਬੋਲਦੇ ਹਨ ਕਿ ਪਿੱਠੂ ਗਰਮ ਹੋ ਗਿਆ - ਪਿਠੂ ਗਰਮ ਹੋ ਗਿਆ । ਫੇਰ ਉਹ ਬੱਚਾ ਇੱਕ ਹੋਰ ਵਾਰੀ ਲੈਣ ਦਾ ਹੱਕਦਾਰ ਹੋ ਜਾਂਦਾ ਹੈ । ਜੇਕਰ ਠੀਕਰੀਆਂ ਚਿਣਨ ਤੋਂ ਪਹਿਲਾਂ ਖਿਡਾਰੀ ਨੂੰ ਗੇਂਦ ਲੱਗ ਜਾਂਦੀ ਹੈ ਤਾਂ ਉਹ ਆਊਟ ਹੋ ਜਾਂਦਾ ਹੈ । ਇਸ ਤਰ੍ਹਾਂ ਦੂਜੇ ਖਿਡਾਰੀ ਦੀ ਨਿਸ਼ਾਨਾ ਲਗਾਉਣ ਦੀ ਵਾਰੀ ਆ ਜਾਂਦੀ ਹੈ । ਇਸ ਤਰ੍ਹਾਂ ਇਹ ਖੇਡ ਦੁਬਾਰਾ ਸ਼ੁਰੂ ਹੋ ਜਾਂਦੀ ਹੈ । 






ਪ੍ਰਸ਼ਨ 2. ਖੇਡਾਂ ਤੋ ਕੀ ਭਾਵ ਹੈ? ਖੇਡਾਂ ਦੀ ਆਮ ਜੀਵਨ ਵਿੱਚ ਕਿ ਮਹੱਤਤਾ ਹੈ। 


ਉੱਤਰ - ਖੇਡਾਂ ਤੋਂ ਭਾਵ ਉਹ ਕਿਰਿਆ ਹੈ ਜਿਸ ਨੂੰ ਮਨ - ਪਰਚਾਵੇ ਲਈ ਕੀਤਾ ਜਾਂਦਾ ਹੈ । ਅਜਿਹੀ ਕਿਰਿਆ ਤੋਂ ਸਾਨੂੰ ਖੁਸ਼ੀ ਮਿਲਦੀ ਹੈ । ਅਸੀਂ ਦੇਖਦੇ ਹਾਂ ਕਿ ਬੱਚਾ ਪੰਘੂੜੇ ਵਿੱਚ ਪਿਆ ਵੀ ਆਪਣੇ ਹੱਥ - ਪੈਰ ਮਾਰ ਥੇ ਖ਼ੁਸ਼ ਹੁੰਦਾ ਹੈ । ਤਦ ਉਸ ਦੀ ਮਾਂ ਆਖਦੀ ਹੈ ਕਿ ਉਹ ਖੇਡ ਰਿਹਾ ਹੈ ਜਦੋਂ ਉਹ ਬੱਚਾ ਕੁਝ ਵੱਡਾ ਹੋ ਕੇ ਬੈਠਣ , ਉੱਠਣ ਅਤੇ ਚੂਰਨ ਲੱਗ ਪੈਂਦਾ ਹੈ , ਤਦ ਉਹ ਦੌੜ ਕੇ ਖੂਬ ਹੁੰਦਾ ਹੈ । ਉਹ ਆਲੇ ਦੁਆਲੇ ਦੀਆਂ ਵਸਤਾਂ ਨੂੰ ਵੇਖਣ ਤੇ ਪਰਖਣ ਲੱਗ ਪੈਂਦਾ ਹੈ । ਤਦ ਵੀ ਸੋਚਿਆ ਜਾਂਦਾ ਹੈ ਕਿ ਬੱਚਾ ਖੇਡ ਰਿਹਾ ਹੈ । ਫਿਰ ਵੀ , ਅਸੀਂ ਸਮਝਦੇ ਹਾਂ ਕਿ ਜਦੋਂ ਦੋ ਜਾਂ ਇਸ ਤੋਂ ਵੱਧ ਜਣੇ ਕੋਈ ਕਿਰਿਆ ਆਪਣੀ ਖੁਸ਼ੀ ਲਈ ਕਰਦੇ ਹਨ ਤਾਂ ਉਹ ਖੋੜ ਹੁੰਦੀ ਹੈ । ਖੇਡਾਂ ਹਰ ਉਮਰ ਦੇ ਲੋਕ ਖੇਡਦੇ ਹਨ ਭਾਵ ਬੱਚੇ , ਜਵਾਨ ਅਤੇ ਬਜੁਰਗ । ਕਈ ਖੇਡਾਂ ਮੁੰਡੇ ਅਤੇ ਕੁੜੀਆਂ ਰਲ ਕੇ ਖੇਡਦੇ ਹਨ ਅਤੇ ਉਹਨਾਂ ਦੀਆਂ ਕਈ ਖੇਡਾਂ ਅਲੱਗ ਅਲੱਗ ਖੇਡਦੇ ਹਨ । ਇਸ ਤਰ੍ਹਾਂ ਖੇਡਣਾ ਸੁਭਾਵਿਕ ਕਿਰਿਆ ਹੈ । ਇਸ ਨਾਲ ਸਰੀਰ ਨਰੋਆ ਹੁੰਦਾ ਹੈ | ਸਰੀਰ ਦੇ ਵੱਖ - ਵੱਖ ਅੰਗਾਂ ਵਿੱਚ ਲਚਕ ਅਤੇ ਫੁਰਤੀ ਪੈਦਾ ਹੁੰਦੀ ਹੈ । ਖੇਡਣ ਨਾਲ ਖੇਡਣ ਵਾਲੇ ਦਾ ਮਨ ਵੀ ਸ਼ਾਂਤ ਅਤੇ ਪ੍ਰਸੰਨ ਰਹਿੰਦਾ ਹੈ । ਆਪਸ ਵਿੱਚ ਮਿਲ ਕੇ ਕੰਮ ਕਰਨ ਦੀ ਜਾਚ ਆਉਂਦੀ ਹੈ । ਇਸੇ ਲਈ ਹਰ ਸਕੂਲ ਦੇ ਨਾਲ ਖੇਡ ਮੈਦਾਨ ਵੀ ਬਣਾਇਆ ਹੁੰਦਾ ਹੈ।ਵਿਹਲੇ ਸਮੇਂ ਜਾਂ ਖੇਡਾਂ ਦੀ ਘੰਟੀ ਸਮੇਂ ਜਾਂ ਟੂਰਨਾਮੈਂਟਾਂ ਦੇ ਸਮੇਂ ਅਜਿਹੇ ਖੇਡ ਮੈਦਾਨਾਂ ਵਿੱਚ ਖੇਡਾਂ ਹੁੰਦੀਆਂ ਹਨ । 


            ਕਿਸਮਾਂ : ਖੇਡਾਂ ਦੀ ਵੰਡ ਕਈ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਸਰੀਰਿਕ ਖੇਡਾਂ , ਦਿਮਾਗ ਦੀਆਂ ਖੇਡਾਂ | ਅਜਿਹੀ ਇੱਕ ਵੰਡ ਹੈ : ਸਾਡੀਆਂ ਲੋਕ - ਖੇਡਾਂ ਅਤੇ ਅਜੋਕੀਆਂ ਖੇਡਾਂ । ਕ੍ਰਿਕਟ , ਹਾਕੀ , ਵਾਲੀਬਾਲ , ਫੁੱਟਬਾਲ , ਆਦਿ ਅਜੋਕੀਆਂ ਖੇਡਾਂ ਹਨ । ਇਹਨਾਂ ਨੂੰ ਖੇਡਣ ਲਈ ਖ਼ਾਸ ਸਮਾਨ , ਨਿਸ਼ਚਿਤ ਖੇਡ - ਮੈਦਾਨ ਅਤੇ ਵਿਸ਼ੇਸ਼ ਖੇਡ ਨਿਯਮ ਹੁੰਦੇ ਹਨ । ਲੋਕ - ਖੇਡਾਂ ਦਾ ਢੰਗ ਇਸ ਤੋਂ ਉਲਟ ਹੁੰਦਾ ਹੈ ।

Popular Posts

Contact Form

Name

Email *

Message *