Class-7th, Chapter-4, Punjabi Medium

ਖੇਡ ਸੱਟਾਂ ਤੇ ਉਹਨਾਂ ਦਾ ਇਲਾਜ 4


ਇੱਕ ਤੇ ਦੋ ਅੰਕ ਦੇ ਪ੍ਰਸ਼ਨ ਉੱਤਰ 



ਪ੍ਰਸ਼ਨ 1. ਖੇਡ ਸੱਟ ( Sport injuries ) ਕਿਸ ਨੂੰ ਕਹਿੰਦੇ ਹਨ । 

ਉੱਤਰ - ਖੇਡ ਦੇ ਮੈਦਾਨ ਵਿੱਚ ਖਿਡਾਰੀਆਂ ਨੂੰ ਲੱਗਣ ਵਾਲੀਆਂ ਸੱਟਾਂ ਨੂੰ ਖੇਡ ਸੰਟ ਕਹਿੰਦੇ ਹਨ । 


ਪ੍ਰਸ਼ਨ 2. ਖੇਡ ਵਿੱਚ ਲੱਗਣ ਵਾਲੀਆਂ ਸੱਟਾਂ ਦੇ ਮੁੱਖ ਕਾਰਨ ਕਿਹੜੇ ਹਨ ? 

ਉੱਤਰ- ( 1 ) ਅਧੂਰੀ ਜਾਣਕਾਰੀ ( 2 ) ਚੰਗੀ ਨਿੰਗ ਦੀ ਘਾਟ ( 3 ) ਅਸਾਵਧਾਨੀ ( 4 ) ਠੀਕ ਤਰ੍ਹਾਂ ਸਰੀਰ ਨੂੰ ਨਾ ਗਰਮਾਉਣਾ ( 5 ) ਖੇਡ ਮੈਦਾਨ ਦਾ ਸਹੀ ਨਾ ਹੋਣਾ ।


ਪ੍ਰਸ਼ਨ 3. ਯੁੱਖ ਸੱਟਾਂ ( Exposed injuries ) ਕਿਹੜੀਆਂ ਹਨ ? 

ਉੱਤਰ - ਜਿਹੜੀਆਂ ਸੱਟਾਂ ਸਰੀਰ ਦੇ ਬਾਹਰੀ ਭਾਗ ' ਤੇ ਲੱਗਦੀਆਂ ਹਨ ਅਤੇ ਜਿਹਨਾਂ ਨੂੰ ਦੇਖਿਆ ਜਾ ਸਕਦਾ ਹੈ ਉਨ੍ਹਾਂ ਨੂੰ ਪ੍ਰੈੱਖ ਸੱਟਾਂ ਕਹਿੰਦੇ ਹਨ । 


ਪ੍ਰਸ਼ਨ 4. ਅਪ੍ਰਤੱਖ ਸੱਟਾਂ ( Unexposed Injuries ) ਕਿੰਨਾਂ ਨੂੰ ਕਹਿੰਦੇ ਹਨ ? 

ਉੱਤਰ - ਉਹ ਸੱਟਾਂ ਜਿਹੜੀਆਂ ਬਾਹਰੀ ਭਾਗ ' ਤੇ ਦਿਖਾਈ ਨਹੀਂ ਦਿੰਦੀਆਂ ਉਹਨਾਂ ਨੂੰ ਅਪ੍ਰਤੱਖ ਜਾਂ ਅੰਦਰੂਨੀ ਸੱਟ ਵੀ ਕਹਿੰਦੇ ਹਨ । 


ਪ੍ਰਸ਼ਨ 5. ਪ੍ਰਤੱਖ  ਸੱਟਾਂ ( Exposed injuries ) ਦੀਆਂ ਉਦਾਹਰਨਾ ਦਿਓ । 

ਉੱਤਰ- ( 1 ) ਰਗੜ ( 2 ) ਚਮੜੀ ਦਾ ਫਟਨਾ ( 3 ) ਡੂੰਘਾ ਜ਼ਖਮ । 


ਪ੍ਰਸ਼ਨ 6. ਰਗੜ ਕੀ ਹੁੰਦੀ ਹੈ ? 

ਉੱਤਰ - ਜਿਸ ਸਟ ਵਿੱਚ ਰਗੜ ਦੇ ਕਾਰਨ ਚਮੜੀ ਦਾ ਬਾਹਰੀ ਭਾਗ ਛਿਲ ਜਾਂਦਾ ਹੈ ਉਸ ਨੂੰ ਰਗੜ ਕਹਿੰਦੇ ਹਨ । 


ਪ੍ਰਸ਼ਨ 7. ਚਮੜੀ ਫੱਟਣ ਤੋਂ ਕੀ ਭਾਵ ਹੈ ? 

ਉੱਤਰ - ਕਈ ਵਾਰ ਖੇਡ ਦੇ ਦੌਰਾਨ ਕਿਸੇ ਖਿਡਾਰੀ ਦੀ ਕੂਹਣੀ , ਗੋਡੇ ਜਾਂ ਤਿੱਖੇ ਸਰੀਰਕ ਭਾਗਾਂ ਦੇ ਟਕਰਾਉਣ ਨਾਲ । ਦੂਜੇ ਖਿਡਾਰੀ ਦੀ ਚਮੜੀ ਫੱਟ ਜਾਂਦੀ ਹੈ । ਇਸ ਨੂੰ ਚਮੜੀ ਫਟਣਾ ਕਹਿੰਦੇ ਹਨ । 


ਪ੍ਰਸ਼ਨ 8. ਡੂੰਘਾ ਜ਼ਖ਼ਮ ( Punctured Wound ) ਤੋਂ ਕੀ ਭਾਵ ਹੈ ? 

ਉੱਤਰ - ਖੇਡਦੇ ਦੌਰਾਣ ਕਿਸੇ ਨੁਕੀਲੀਜਾਂ ਤਿੱਖੀ ਚੀਜ਼ ਦੇ ਲੱਗਣ ਜਿਵੇਂ ਕਿਲਾਂ ਵਾਲੇ ਬੂਟ ਦੀਆਂ ਕਿਲ੍ਹਾ ਲੱਗਣ ਜਾਂ ਜੈਵਲਿਨ ਲੱਗਣ ਕਾਰਣ ਡੂੰਘਾ ਜ਼ਖ਼ਮ ਹੋ ਸਕਦਾ ਹੈ ।


ਪ੍ਰਸ਼ਨ 9. ਮੋਚ ( Sprain ) ਤੋਂ ਕੀ ਭਾਵ ਹੈ ? 

ਉੱਤਰ - ਮੋਚ ਜੋੜਾਂ ਦਾ ਦਰਦ ਹੈ । ਇਸ ਸੱਟ ਵਿੱਚ ਜੋੜਾਂ ਨਾਲ ਬੰਨਣ ਵਾਲੇ ਤੰਤੂ ਪ੍ਰਭਾਵਿਤ ਹੁੰਦੇ ਹਨ । 


ਪ੍ਰਸ਼ਨ 10. ਖਿਚਾਵ ( Strain ) ਤੋਂ ਕੀ ਭਾਵ ਹੈ ? 

ਉੱਤਰ - ਇਹ ਮਾਸਪੇਸ਼ੀਆਂ ਦੀ ਸੱਟ ਹੈ । ਅਕਸਰ ਇਕ ਸੱਟ ਸਰੀਰ ਦੀਆਂ ਭਾਰੀਆਂ ਮਾਸਪੇਸ਼ੀਆਂ ' ਤੇ ਲੱਗਦੀ ਹੈ । ਇਸ ਵਿਚ ਮਾਸਪੇਸ਼ੀਆਂ ਵਿੱਚ ਖਿਚਾਵ ਆ ਜਾਂਦਾ ਹੈ । 


ਪ੍ਰਸ਼ਨ 11. ਹੱਡੀ ਦਾ ਉਤਰਣਾ ( Dislocation ) ਕਿਸ ਨੂੰ ਕਹਿੰਦੇ ਹਨ ? 

ਉੱਤਰ - ਹੱਡੀ ਉਤਰਣ ਵਿੱਚ ਜੋੜ ’ ਤੇ ਦਬਾਵ ਪੈਣ ਕਾਰਨ ਜਾਂ ਝਟਕਾ ਲੱਗਣ ਕਾਰਨ ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ ਇਸ ਨੂੰ ਹੱਡੀ ਦਾ ਉੱਤਰਣਾ ਕਹਿੰਦੇ ਹਨ । 


ਪ੍ਰਸ਼ਨ 12. ਹੱਡੀ ਦਾ ਟੁੱਟਣਾ ( Fracture ) ਕੀ ਹੁੰਦਾ ਹੈ ? 

ਉੱਤਰ - ਸੱਟ ਲੱਗਣ ਕਾਰਣ ਕਿਸੇ ਹੱਡੀ ਦੇ ਦੋ ਟੁੱਕੜੇ ਹੋ ਜਾਣ ਨੂੰ ਹੱਡੀ ਦਾ ਟੁੱਟਣਾ ਕਹਿੰਦੇ ਹਨ । 


ਪ੍ਰਸ਼ਨ 13. ਸੱਟ ਲੱਗਣ ਦਾ ਕੀ ਕਾਰਨ ਹੈ ? 

ਉੱਤਰ - ਥੋੜ੍ਹੀ ਜਿਹੀ ਗਲਤੀ ਜਾਂ ਅਸਾਵਧਾਨੀ ਹੋਣ ਨਾਲ ਸੱਟ ਲੱਗ ਸਕਦੀ ਹੈ । 


ਪ੍ਰਸ਼ਨ 14. ਜੇਕਰ ਖਿਡਾਰੀ ਪੂਰੀ ਸਾਵਧਾਨੀ ਅਤੇ ਤਿਆਰੀ ਨਾਲ ਖੇਡ ਦੇ ਮੈਦਾਨ ਵਿੱਚ ਆਉਂਦਾ ਹੈ ਤਾਂ ਕੀ ਉਸ ਨੂੰ ਸੱਟ ਲੱਗ ਸਕਦੀ ਹੈ ? 

ਉੱਤਰ - ਜੇਕਰ ਖਿਡਾਰੀ ਪੂਰੀ ਸਾਵਧਾਨੀ ਅਤੇ ਤਿਆਰੀ ਨਾਲ ਖੇਡ ਦੇ ਮੈਦਾਨ ਵਿੱਚ ਆਉਂਦਾ ਹੈ ਤਾਂ ਉਸ ਨੂੰ ਦੂਜੇ ਖਿਡਾਰੀਆਂ ਦੇ ਮੁਕਾਬਲੇ ਘੱਟ ਸੱਟ ਲੱਗਣ ਦੀ ਸੰਭਾਵਨਾ ਹੈ । 


ਪ੍ਰਸ਼ਨ 15. ਖੇਡ ਵਿੱਚ ਲੱਗਣ ਵਾਲੀਆਂ ਸਟਾਂ ਦੇ ਦੋ ਕਾਰਨ ਦੱਸੋ । 

ਉੱਤਰ- ( 1 ) ਖਿਡਾਰੀ ਨੂੰ ਖੇਡ ਨਿਯਮ ਅਤੇ ਖੇਡ ਦੇ ਸਮਾਨ ਦੀ ਕਾਫੀ ਜਾਣਕਾਰੀ ( 2 ) ਖਿਡਾਰੀ ਨੂੰ ਉੱਚਿਤ ਨਿੰਗ ਦੀ ਘਾਟ ।


ਪ੍ਰਸ਼ਨ 16.ਖੇਡ ਵਿੱਚ ਭਾਗ ਲੈਣ ਤੋਂ ਪਹਿਲਾਂ ਸਰੀਰ ਨੂੰ ਗਰਮਾਉਣਾ ਕਿਉਂ ਜ਼ਰੂਰੀ ਹੈ ? 

ਉੱਤਰ - ਤਾਂ ਕਿ ਮਾਸਪੇਸ਼ੀਆਂ ਖੇਡ ਦੇ ਦਬਾਣ ਨੂੰ ਸਹੀ ਤਰੀਕੇ ਨਾਲ ਸਹਿ ਸਕਣ ਅਤੇ ਖਿਡਾਰੀ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਵ ਵਰਗੀ ਘਟਨਾ ਨਾ ਹੋਵੇ ।





CLASS-7TH, CHAPTER-4, SHORT QUE-ANS

 




ਖੇਡ ਸੱਟਾਂ ਤੇ ਉਹਨਾਂ ਦਾ ਇਲਾਜ 4



 

ਦੋ ਤੇ ਤਿੰਨ ਅੰਕ  ਦੇ ਪ੍ਰਸ਼ਨ ਉੱਤਰ 





ਪ੍ਰਸ਼ਨ 1. ਰਗੜ ( Abrasion ) ਤੋਂ ਕੀ ਭਾਵ ਹੈ ? ਇਸ ਦਾ ਉਪਚਾਰ ਕਿਵੇਂ ਕੀਤਾ ਜਾਂਦਾ ਹੈ ? 


ਉੱਤਰ - ਰਗੜ ( Abrasion ) - ਕਈ ਵਾਰ ਚਮੜੀ ਦੇ ਬਾਹਰੀ ਭਾਗ ਰਗੜ ਖਾਣ ਦੇ ਕਾਰਨ ਬਾਹਰਲਾ ਭਾਗ ਛਿਲ ਜਾਂਦਾ ਹੈ ਜਿਸ ਨੂੰ ਰਗੜ ਕਹਿੰਦੇ ਹਨ । ਖੇਡਦੇ ਸਮੇਂਡਿੱਗਣ ਕਾਰਨ ਰਗੜ ਲੱਗ ਜਾਂਦੀ ਹੈ ਜਿਸ ਨਾਲ ਬਾਹਰਲੀ ਚਮੜੀ ਛਿਲ ਜਾਂਦੀ ਹੈ ਅਤੇ ਲਹੂ ਨਿਕਲਣਾ ਸ਼ੁਰੂ ਹੋ ਜਾਂਦਾ ਹੈ । ਰਗੜ ਲੱਗਣ ਵਾਲੀ ਥਾਂ ' ਤੇ ਧੂੜ ਅਤੇ ਮਿੱਟੀ ਪੈਣ ਕਾਰਨ ਸੰਕ੍ਰਮਣ ਹੋਣ ਦਾ ਖਤਰਾ ਰਹਿੰਦਾ ਹੈ । ਰਗੜ ਦੇ ਉਪਚਾਰ ਲਈ ਖਿਡਾਰੀ ਦੇ ਜ਼ਖ਼ਮ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਉਸ ' ਤੇ ਮਲਮ ਪੱਟੀ ਕਰਨੀ ਚਾਹੀਦੀ ਹੈ ।


 


ਪ੍ਰਸ਼ਨ 2. ਚਮੜੀ ਦਾ ਫੱਟਣਾ ( Incision ) ਤੋਂ ਕੀ ਭਾਵ ਹੈ ? ਇਸ ਦਾ ਕਿਵੇਂ ਉਪਚਾਰ ਕੀਤਾ ਜਾਂਦਾ ਹੈ ? 


ਉੱਤਰ - ਚਮੜੀ ਦਾ ਫੱਟਣਾ ( Incision ) ਕਈ ਬਾਰ ਖੇਡਦੇ ਸਮੇਂ ਖਿਡਾਰੀ ਆਪਸ ਵਿੱਚ ਟਕਰਾ ਜਾਂਦੇ ਹਨ ਜਿਸ ਨਾਲ ਇਕ ਖਿਡਾਰੀ ਦੀ ਕੁਹਣੀ , ਗੋਡਾ ਜਾ ਕੋਈ ਤਿੱਖਾ ਸਰੀਰਕ ਭਾਗ ਟਕਰਾਉਣ ਨਾਲ ਦੂਜੇ ਖਿਡਾਰੀ ਦੀ ਚਮੜੀ ਫੱਟ ਜਾਂਦੀ ਹੈ । ਖਿਡਾਰੀ ਨੂੰ ਇਸ ਤਰ੍ਹਾਂ ਦੀ ਸੱਟ ਕਿਸੇ ਠੋਸ ਵਸਤੂ ਨਾਲ ਟਕਰਾਉਣ ਕਾਰਨ ਵੀ ਹੁੰਦੀ ਹੈ । ਇਸ ਤਰ੍ਹਾਂ ਦੀ ਸੰਟ ਵਿੱਚ ਖਿਡਾਰੀ ਦੀ ਚਮੜੀ ਕਟ ਜਾਂਦੀ ਹੈ ਅਤੇ ਉਸ ਤੋਂ ਲਹੂ ਵਗਣ ਲੱਗ ਪੈਂਦਾ ਹੈ । ਕਈ ਵਾਰ ਇਹ ਕਟ ਬਹੁਤ ਡੂੰਘਾ ਹੋਣ ਕਾਰਨ ਲਹੂ ਤੇਜ਼ੀ ਨਾਲ ਵਹਿੰਦਾ ਹੈ । ਇਸ ਦੇ ਉਪਚਾਰ ਲਈ ਜ਼ਖ਼ਮ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਪੱਟੀ ਕਰਨੀ ਚਾਹੀਦੀ ਹੈ । ਜ਼ਖ਼ਮ ਹੋਣ ਦੀ ਹਾਲਤ ਵਿੱਚ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੈ । 




ਪ੍ਰਸ਼ਨ 3. ਖੇਡ ਦੌਰਾਨ ਡੂੰਘਾ ਜ਼ਖ਼ਮ ਵਰਗੀ ਸੱਟ ਕਿਸ ਤਰ੍ਹਾਂ ਲਗ ਸਕਦੀ ਹੈ ? 


ਉੱਤਰ - ਡੂੰਘਾ ਜ਼ਖ਼ਮ ਖੇਡ ਦੇ ਦੌਰਾਨ ਲੱਗਣ ਵਾਲੀ ਸੰਟ ( Punctured Wound ਸੱਟ ਕਾਫੀ ਗੰਭੀਰ ਮੰਨੀ ਜਾਂਦੀ ਹੈ । ਇਹ ਸੱਟ ਖੇਡ ਦੇ ਦੌਰਾਨ ਕਿਸੇ ਤਿੱਖੀ ਜਾਂ ਨੁਕੀਲੀ ਚੀਜ਼ ਦੇ ਲੱਗਣ ਕਾਰਣ ਹੁੰਦੀ ਹੈ । ਜਿਵੇਂ ਕਿ ਕਿਨ੍ਹਾਂ ਵਾਲੇ ਬੂਟ ਦੀਆਂ ਕਿਨ੍ਹਾਂ ਦੇ ਲੱਗਣ ਜਾਂ ਜੈਵਲਿਨ ਲੱਗਣ ਦੇ ਕਾਰਨ ਵੀ ਇਹ ਘਟਨਾ ਹੋ ਸਕਦੀ ਹੈ । ਇਸ ਤਰ੍ਹਾਂ ਦੀ ਸੱਟ ਨਾਲ ਖਿਡਾਰੀ ਦੇ ਡੂੰਘਾ ਜ਼ਖ਼ਮ ਹੋ ਜਾਂਦਾ ਹੈ ਅਤੇ ਅਧਿਕ ਮਾਤਰਾ ਵਿੱਚ ਲਹੂ ਨਿਕਲ ਜਾਂਦਾ ਹੈ । ਇਸ ਤਰ੍ਹਾਂ ਦੀ ਸੱਟ ਲੱਗਣ ਤੇ ਖਿਡਾਰੀ ਨੂੰ ਛੇਤੀ ਤੋਂ ਛੇਤੀ ਡਾਕਟਰੀ ਸਹਾਇਤਾ ਦਿਲਵਾਉਣੀ ਚਾਹੀਦੀ ਹੈ ।




ਪ੍ਰਸ਼ਨ 4. ਪ੍ਰਤੱਖ ਸੱਟਾਂ ( Exposed injuries ) ਕੀ ਹੁੰਦੀਆਂ ਹਨ ? 


ਉੱਤਰ - ਪ੍ਰਤੱਖ ਸੱਟਾਂ( Exposed Injuries ) - ਉਹ ਸੈਂਟ ਜਿਹੜੀ ਸਰੀਰ ਦੇ ਕਿਸੇ ਵੀ ਬਾਹਰੀ ਭਾਗ ' ਤੇ ਲੱਗਦੀ ਹੈ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ । ਖੇਡਦੇ ਸਮੇਂ ਡਿੱਗਣ ਜਾਂ ਕੋਈ ਬਾਹਰੀ ਵਸਤੂ ਨਾਲ ਟਕਰਾਉਣ ਦੇ ਕਾਰਣ ਸੱਟ ਲੱਗਦੀ ਹੈ ਦਾ ਫੱਟਣਾ । ਇਹਨਾਂ ਸੰਦਾਂ ਨੂੰ ਕਈ ਭਾਗ ਵਿੱਚ ਵੰਡਿਆ ਜਾ ਸਕਦਾ ਹੈ- ਰਗੜ , ਡੂੰਘਾ ਜ਼ਖਮ , ਚਮੜੀ 




ਪ੍ਰਸ਼ਨ 5. ਅਪ੍ਰਤੱਖ ਸੱਟਾਂ ( Unexposed Injuries ) ਕਿਸ ਨੂੰ ਕਹਿੰਦੇ ਹਨ ? 


ਉੱਤਰ - ਅਖ ਸੰਟਾਂ ( Unexposed Injuries ਉਹ ਸੱਟਾਂ ਜਿਹੜੀਆਂ ਸਰੀਰ ਦੇ ਬਾਹਰਲੇ ਭਾਗ ' ਤੇ ਦਿਖਾਈ ਨਹੀਂ ਦਿੰਦੀਆਂ , ਉਹਨਾਂ ਨੂੰ ਅਪ੍ਰਤੱਖ ਜਾਂ ਅੰਦਰੂਨੀ ਸੱਟਾਂ ਵੀ ਕਹਿੰਦੇ ਹਨ । ਇਹ ਸੱਟਾਂ ਸਰੀਰ ਦੀਆਂ ਪੁਸ਼ਟ ਮਾਸਪੇਸ਼ੀਆਂ ਜਾਂ ਜੋੜਾਂ ' ਤੇ ਲੱਗਦੀਆਂ ਹਨ । ਇਹਨਾਂ ਸੰਦਾਂ ਦਾ ਮੁੱਖ ਕਾਰਨ ਮਾਸਪੇਸ਼ੀਆਂ ਅਤੇ ਜੋੜਾਂ ਤੇ ਅਧਿਕ ਦਬਾਵ ਜਾਂ ਤਣਾਉ ਹੁੰਦਾ ਹੈ । ਇਹਨਾਂ ਸੰਦਾਂ ਵਿੱਚ ਖਿਡਾਰੀ ਨੂੰ ਅਧਿਕ ਦਰਦ ਹੁੰਦਾ ਹੈ ਅਤੇ ਇਹਨਾਂ ਸੱਟਾਂ ਨੂੰ ਠੀਕ ਹੋਣ ਵਿੱਚ ਵੀ ਕਾਫੀ ਸਮਾਂ ਲਗ ਸਕਦਾ ਹੈ । 




ਪ੍ਰਸ਼ਨ 6. ਜੋੜ ਦਾ ਉਤਰਨਾ ਅਤੇ ਹੱਡੀ ਟੁੱਟਣ ਵਿੱਚ ਕੀ ਅੰਤਰ ਹੈ ? 


ਉੱਤਰ - ਜੋੜ ਉਤਰਨਾ ( Dislocation ) - ਜੋੜ ਉਤਰਨਾਵਿੱਚ ਜੋੜ ’ ਤੇ ਸੋਟ ਲੱਗਣ ਕਾਰਨ ਅਧਿਕ ਦਬਾਵ ਪੈਂਦਾ ਹੈ ਜਾਂ ਝਟਕਾ ਲੱਗਣ ਕਾਰਨ ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ । ਇਸ ਸੱਟ ਨਾਲ ਪ੍ਰਭਾਵਿਤ ਜੋੜ ਗਤੀ ਕਰਨਾ ਬੰਦ ਕਰ ਦਿੰਦਾ ਹੈ । ਕਈ ਵਾਰ ਖਿਡਾਰੀ ਦੇ ਡਿੱਗਣ ਜਾਂ ਕਿਸੇ ਸਖ਼ਤ ਚੀਜ ਨਾਲ ਟਕਰਾਉਣ ਨਾਲ ਵੀ ਸੱਟ ਲੱਗ ਜਾਂਦੀ ਹੈ । ਹੱਡੀ ਦਾ ਟੁੱਟਣਾ ( Tracture- ਸੱਟ ਲੱਗਣ ਕਾਰਣ ਕਿਸੇ ਹੱਡੀ ਦੇ ਦੋ ਟੁਕੜੇ ਹੋ ਜਾਣ ਨੂੰ ਹੱਡੀ ਦਾ ਟੁੱਟਣਾ ਕਹਿੰਦੇ ਹਨ । 




ਪ੍ਰਸ਼ਨ 7. ਮੋਚ ਕੀ ਹੈ ? ਇਸ ਦੇ ਕਾਰਨ , ਲੱਛਣ ਅਤੇ ਇਲਾਜ ਦੇ ਬਾਰੇ ਵਿੱਚ ਲਿਖੋ ।


 ਉੱਤਰ -  ਮੋਚ  ( Sprain- ਮੋਚ ਜੋੜਾਂ ਦੀ ਸੱਟ ਹੈ । ਇਸ ਸੰਟ ਵਿੱਚ ਜੋੜਾਂ ਨੂੰ ਬੰਨ੍ਹਣ ਵਾਲੇ ਤੰਤੂ ਪ੍ਰਭਾਵਿਤ ਹੁੰਦੇ ਹਨ । ਖੇਡ ਦੇ ਮੈਦਾਨ ਵਿੱਚ ਦੋੜਦੇ ਸਮੇਂ ਖਿਡਾਰੀ ਦਾ ਸੰਤੁਲਨ ਵਿਗੜ ਜਾਣ ਕਾਰਣ ਜਾਂ ਜੋੜ ਦੇ ਅਧਿਕ ਮੁੜ ਜਾਣ ਦੇ ਕਾਰਣ ਖਿਡਾਰੀ ਦੇ ਤੰਤੂਆਂ ਵਿੱਚ ਖਿਚਾਵ ਹੋ ਜਾਂਦਾ ਹੈ ਜਾਂ ਟੁੱਟ ਜਾਂਦੇ ਹਨ ਇਸ ਮੌਟ ਨੂੰ ਮੋਚ ਕਹਿੰਦੇ ਹਨ । ਇਹ ਸੱਟ ਆਮ ਤੌਰ ' ਤੇ ਗਿੱਟੇ ਗੋਡੇ ਜਾਂ ਗੁਟ ਦੇ ਜੋੜਾਂ ਵਿੱਚ ਆਉਂਦੀ ਹੈ ।  




ਖੇਡ ਸੱਟਾਂ ਤੇ ਉਹਨਾਂ ਦੇ ਇਲਾਜ 4

ਪੰਜ ਅੰਕ ਦੇ ਪ੍ਰਸ਼ਨ ਉੱਤਰ 




ਪ੍ਰਸ਼ਨ 1. ਖਿਚਾਵ ਤੋਂ ਕੀ ਭਾਵ ਹੈ ? ਖਿਚਾਵ ਦੇ ਲੱਛਣ ਅਤੇ ਉਪਚਾਰ ਦਸੋ । 

ਉੱਤਰ - ਖਿਚਾਵ ( Strain ) - ਖਿਚਾਵ ਮਾਸਪੇਸ਼ੀਆਂ ਦੀ ਸੱਟ ਹੈ । ਅਕਸਰ ਇਹ ਸੱਟ ਸਰੀਰ ਦੀਆਂ ਭਾਰੀਆਂ ਮਾਸਪੇਸ਼ੀਆਂ ਨੂੰ ਲੱਗਦੀ ਹੈ । ਇਸ ਸੱਟ ਵਿਚ ਖਿਡਾਰੀ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਵ ਆ ਜਾਂਦਾ ਹੈ।ਜਿਸ ਨਾਲ ਭੇਜ ਦਰਦ ਹੁੰਦਾ ਹੈ । ਜਿਸ ਦੇ ਸਿੱਟੇ ਵਜੋਂ ਜਾਂਦਾ ਹੈ । ਖਿਡਾਰੀ ਨੂੰ ਇਹ ਸੱਟ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਬਹੁਤ ਥਕਾਵਟ , ਠੀਕ ਤਰ੍ਹਾਂ ਨਾਲ ਸਰੀਰ ਨੂੰ ਨਾ ਗਰਮਾਉਣਾ , ਮਾਸਪੇਸ਼ੀਆਂ ' ਤੇ ਅਧਿਕ ਦਬਾਵ ਬਣਾਉ ਹੋਣਾ ਜਾਂ ਅਧਿਕ ਸਖ਼ਤ ਸਥਾਨ ਹੋਣ ਤੇ ਕੁੱਦਣ 


ਲੱਛਣ ( Symptoms - 

1 ) ਸੱਟ ਵਾਲੇ ਸਥਾਨ ' ਤੇ ਤੇਜ਼ ਦਰਦ ਹੁੰਦੀ ਹੈ । 

( 2 ) ਖਿਡਾਰੀ ਨੂੰ ਦੌੜਣ ਵਿੱਚ ਔਖ ਮਹਿਸੂਸ ਹੁੰਦੀ ਹੈ ।

 ( 3 ) ਸੱਟ ਵਾਲੀ ਥਾਂ ' ਤੇ ਸੋਜ਼ਸ਼ ਹੋ ਜਾਂਦੀ ਹੈ । 

( 4 ) ਖਿਡਾਰੀ ਦੀ ਮੁਦਰਾ ਵਿੱਚ ਪਰਿਵਰਤਨ ਹੋ ਜਾਂਦਾ ਹੈ । 


ਉਪਚਾਰ -

1 ) ਸੱਟ ਲੱਗਣ ਤੇ ਖਿਡਾਰੀ ਨੂੰ ਫੋਰਨ ਮੈਦਾਨ ਤੋਂ ਬਾਹਰ ਬੁਲਾ ਲਿਆ ਜਾਵੇ । ਉਸ ਨੂੰ ਆਰਾਮ ਨਾਲ ਲਿਟਾ ਦੇਣਾ ਚਾਹੀਦਾ ਹੈ । ( 2 ) ਸੱਟ ਵਾਲੀ ਥਾਂ ' ਤੇ ਬਰਫ ਰਗੜਨੀ ਚਾਹੀਦੀ ਹੈ । 

( 3 ) ਤੀਸਰੇ ਦਿਨ ਸੱਟ ਵਾਲੇ ਸਥਾਨ ਤੇ ਪਹਿਲਾ ਗੁਨਗੁਨੇ ਪਾਣੀ ਦੀ ਟਕੋਰ ਕਰਨੀ ਚਾਹੀਦੀ ਹੈ । ਅਗਲੇ 24 ਘੰਟਿਆਂ ਤੱਕ ਕਿਰਿਆ ਬਾਰ ਬਾਰ ਦੋਹਰਾਨੀ ਚਾਹੀਦੀ ਹੈ । 

( 4 ) ਚੋਥੇ ਦਿਨ ਹਲਕੀ ਕਸਰਤ ਕਰਨੀ ਚਾਹੀਦੀ ਹੈ ਅਤੇ ਸੱਟ ਦੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਖਿਡਾਰੀ ਨੂੰ ਖੇਡਣਾ ਨਹੀਂ ਚਾਹੀਦਾ ।


 ਪ੍ਰਸ਼ਨ 2. ਹੱਡੀ ਦੇ ਉਤਰਨ ( Dislocation of Bone ) ਤੋਂ ਕੀ ਭਾਵ ਹੈ ? ਇਸ ਦੇ ਲੱਛਣ ਅਤੇ ਉਦਾਰਨ ਬਾਰੇ ਦੱਸੋ । 

ਉੱਤਰ - ਹੱਡੀ ਦਾ ਉਤਰਨਾ ( Dislocation of Bone ) - ਸੰਟ ਵਿੱਚ ਜੋੜ ਉੱਪਰ ਅਧਿਕ ਦਬਾਵ ਪੈਣ ਦੇ ਕਾਰਨ ਜਾਂ ਝਟਕਾ ਲੱਗਣ ਦੇ ਕਾਰਨ ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ । ਇਸ ਸੂਟ ਨਾਲ ਪ੍ਰਭਾਵਿਤ ਜੋੜ ਗਤੀ ਕਰਨਾ ਬੰਦ ਕਰ ਦਿੰਦਾ ਹੈ । ਇਸ ਲਈ ਖਿਡਾਰੀ ਖੇਡਣ ਤੋਂ ਅਸਮਰਥ ਹੋ ਜਾਂਦਾ ਹੈ । ਮੈਦਾਨ ਵਿੱਚ ਦੌੜਦੇ ਸਮੇਂ ਦੂਜੇ ਖਿਡਾਰੀ ਨਾਲ ਟਕਰਾਉਣ , ਕਿਸੇ ਪੋਲ ਜਾਂ ਮੇਜ ਨਾਲ ਟਕਰਾਉਣ ਜਾਂ ਡਿੱਗਣ ਸਮੇਂ ਜੋੜ ਅਧਿਕ ਮੁੜ ਜਾਣ ਕਾਰਨ ਇਹ ਸੱਟ ਲੱਗ ਜਾਂਦੀ ਹੈ । 

        ਲਛਣ -1 ) ਜੋੜ ਦਾ ਆਕਾਰ ਬਦਲ ਜਾਂਦਾ ਹੈ ।

( 2 ) ਸੱਟ ਵਾਲੇ ਅੰਗ ਦੀ ਗਤੀਸ਼ੀਲਤਾ ਬੰਦ ਹੋ ਜਾਂਦੀ ਹੈ । 

( 3 ) ਸੱਟ ਵਾਲੇ ਸਥਾਨ ' ਤੇ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ । 

( 4 ) ਜੋੜ ’ ਤੇ ਸੋਜਸ਼ ਆ ਜਾਂਦੀ ਹੈ । ਚਮੜੀ ਦਾ ਰੰਗ ਲਾਲ ਪੈ ਜਾਂਦਾ ਹੈ ! 

( 5 ) ਹੱਥ ਦੇ ਛੂਣ ਨਾਲ ਜੋੜ ਖਾਲੀ ਮਹਿਸੂਸ ਹੁੰਦਾ ਹੈ । 

        ਉਪਚਾਰ -1 ) ਸੱਟ ਲੱਗਣ ਤੋਂ ਤੁਰੰਤ ਬਾਅਦ ਖਿਡਾਰੀ ਨੂੰ ਲਿਟਾ ਦੇਣਾ ਚਾਹੀਦਾ ਹੈ । ਸੱਟ ਵਾਲੇ ਸਥਾਨ ਤੇ ਪੱਟੀ ਬੰਨ ਕੇ ਬਰਫ ਰੱਖਣੀ ਚਾਹੀਦੀ ਹੈ । 

( 2 ) ਸੱਟ ਵਾਲੇ ਜੋੜ ਨੂੰ ਹਿਲਾਉਣਾ ਡੁਲਾਉਣਾ ਨਹੀਂ ਚਾਹੀਦਾ । 

( 3 ) ਇਕ ਸੱਟ ਜੋੜ ਦੇ ਤੰਤੂਆਂ ਵਿਚ ਖਿਚਾਵ ਦੇ ਕਾਰਨ ਹੁੰਦੀ ਹੈ । ਇਸ ਵਿੱਚ ਤੰਤੂ ਖਿੱਚੇ ਜਾਂਦੇ ਹਨ ਜਾਂ ਟੁੱਟ ਜਾਂਦੇ ਹਨ । 

( 4 ) ਜੋੜ ’ ਤੇ ਸੋਜ਼ਸ਼ ਆ ਜਾਂਦੀ ਹੈ , ਚਮੜੀ ਦਾ ਰੰਗ ਲਾਲ ਹੋ ਜਾਂਦਾ ਹੈ , ਸਟ ਦੀ ਗੋਭੀਰਤਾ ਨੂੰ ਡਾਕਟਰ ਦੀ ਸਹਾਇਤਾ ਤੋਂ ਬਿਨਾ ਮਾਲੂਮ ਨਹੀਂ ਕੀਤਾ ਜਾ ਸਕਦਾ ਹੈ ।


ਪ੍ਰਸ਼ਨ 3. ਹੱਡੀ ਟੁੱਟਣਾ ( Fracture ) ਤੋਂ ਕੀ ਭਾਵ ਹੈ ? ਹੱਡੀ ਟੁੱਟਣ ਦੇ ਲੱਛਣ ਅਤੇ ਉਪਚਾਰ ਲਿਖੋ । 

ਉੱਤਰ - ਹੱਡੀ ਟੁੱਟਣਾ ( Fracture- ਟ ਲੱਗਣ ਨਾਲ ਕਿਸੇ ਹੱਡੀ ਦੇ ਦੋ ਟੁਕੜੇ ਹੋ ਜਾਣ ਨੂੰ ਹੱਡੀ ਦਾ ਟੁੱਟਣਾ ਕਹਿੰਦੇ ਹਨ । ਹੱਡੀ ਦਾ ਟੁੱਟਣਾ ਬਹੁਤ ਗੰਭੀਰ ਸੱਟ ਹੈ । ਖੇਡ ਦੇ ਮੈਦਾਨ ਵਿੱਚ ਸੁਰੱਖਿਆ ਉਪਕਰਣਾਂ ਦਾ ਪ੍ਰਯੋਗ ਨਾ ਕਰਨ ਦੇ ਕਾਰਣ ਜਾਂ ਖੇਡ ਦੇ ਵਿਚਕਾਰ ਕਿਸੇ ਤਰ੍ਹਾਂ ਦੀ ਅਸਾਵਧਾਨੀ ਦੇ ਕਾਰਣ ਇਹ ਸੱਟ ਲੱਗ ਸਕਦੀ ਹੈ । 

ਲੱਛਣ -1 ) ਸੱਟ ਵਾਲੀ ਹੱਡੀ ਦੀ ਸ਼ਕਲ ਬਦਲ ਜਾਂਦੀ ਹੈ । 

( 2 ) ਸੱਟ ਵਾਲੀ ਥਾਂ ਤੇ ਤੇਜ਼ ਦਰਦ ਹੁੰਦਾ ਹੈ । 

( 3 ) ਹੱਡੀ ਨੂੰ ਹਿਲਾਉਣ ' ਤੇ ਚਰ - ਚਰ ਦੀ ਅਵਾਜ ਆਉਂਦੀ ਹੈ । 

( 4 ) ਸੱਟ ਵਾਲਾ ਅੰਗ ਕੰਮ ਕਰਨਾ ਬੰਦ ਕਰ ਦਿੰਦਾ ਹੈ । 

        ਉਪਚਾਰ- ( 1 ) ਹੱਡੀ ਦੇ ਟੁੱਟਣ ਦੇ ਬਾਅਦ ਖਿਡਾਰੀ ਦੀ ਸੱਟ ਵਾਲੀ ਹੱਡੀ ਨੂੰ ਲੱਕੜੀ ਜਾਂ ਲੋਹੇ ਦੀਆਂ ਫੱਟੀਆਂ ਨਾਲ ਬੰਨ ਕੇ ਸਹਾਰਾ ਦੇਣਾ ਚਾਹੀਦਾ ਹੈ । 

( 2 ) ਜੇਕਰ ਸੱਟ ਵਾਲੀ ਥਾਂ ਤੇ ਲਹੂ ਵਗ ਰਹਿ ਹੋਵੇ ਤਾਂ ਲਹੂ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ । 

( 3 ) ਖਿਡਾਰੀ ਨੂੰ ਜਲਦੀ ਤੋਂ ਜਲਦੀ ਡਾਕਟਰੀ ਸਹਾਇਤਾ ਦਿਵਾਉਣੀ ਚਾਹੀਦੀ ਹੈ । ਤਾਂ ਕਿ ਸੱਟ ਵਾਲੀ ਥਾਂ ਦਾ ਅਕਸਰੇ ਕਰਕੇ ਸੱਟ ਦਾ ਪਤਾ ਲਗਾਇਆ ਜਾ ਸਕੇ । 

( 4 ) ਖਿਡਾਰੀ ਦਾ ਇਲਾਜ ਡਾਕਟਰ ਦੀ ਸਲਾਹ ਅਨੁਸਾਰ ਕਰਨਾ ਚਾਹੀਦਾ ਹੈ ।


ਪ੍ਰਸ਼ਨ 4 , ਖੇਡਾਂ - ਸੱਟਾਂ ਲੱਗਣ ਦੇ ਮੁੱਖ ਕਾਰਨ ਕੀ ਹਨ ?

ਉੱਤਰ - ਖੇਡਾਂ ਵਿੱਚ ਲੱਗਣ ਵਾਲੀਆਂ ਸੰਟਾਂ ਦੇ ਕਾਰਨ - ਖੇਡ ਦੇ ਸਮੇਂ ਖਿਡਾਰੀਆਂ ਨੂੰ ਲੱਗਣ ਵਾਲੀਆਂ ਸੰਟਾਂ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ । ਉਹਨਾਂ ਵਿੱਚੋਂ ਕੁਝ ਪ੍ਰਮੁੱਖ ਕਾਰਨ ਹਨ 

        1. ਘੱਟ ਜਾਣਕਾਰੀ -ਖਿਡਾਰੀ ਖੇਡ ਨਿਯਮਾਂ ਅਤੇ ਖੇਡ ਸਮਾਨ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕੀਤੇ ਬਿਨ੍ਹਾਂ ਹੀ ਖੇਡਣਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ । 

        2. ਉੱਚਿਤ ਨਿੰਗ ਦੀ ਘਾਟ - ਖੇਡ ਵਿੱਚ ਚੰਗੇ ਪ੍ਰਦਰਸ਼ਨ ਲਈ ਉਚਿਤ ਨਿੰਗ ਦਾ ਬਹੁਤ ਮਹੱਤਵ ਹੈ । ਜੇਕਰ ਖਿਡਾਰੀ ਉੱਚਿਤ ਢੰਗ ਨਾਲ ਨਿੰਗ ਲਏ ਬਿਨ੍ਹਾਂ ਖੇਡਨਾ ਸ਼ੁਰੂ ਕਰ ਦੇਵੇਂ ਤਾਂ ਉਸ ਦੇ ਸਰੀਰ ਵਿੱਚ ਸ਼ਕਤੀ , ਗਤੀ ਅਤੇ ਲਚਕ ਦੀ ਘਾਟ ਕਾਰਣ ਸੱਟ ਲੱਗ ਸਕਦੀ ਹੈ । 

        3. ਲਾਪਰਵਾਹੀ - ਖੇਡ ਦੇ ਮੈਦਾਨ ਵਿੱਚ ਥੋੜੀ ਜਿਹੀ ਲਾਪਰਵਾਹੀ ਸੰਟ ਦਾ ਕਾਰਣ ਬਣ ਸਕਦੀ ਹੈ । 

        4. ਚੰਗੀ ਤਰ੍ਹਾਂ ਸਰੀਰ ਨੂੰ ਗਰਮਾਉਣ ਦਾ ਕਾਰਣ - ਖੇਡਣ ਤੋਂ ਪਹਿਲਾਂ ਸਰੀਰ ਨੂੰ ਖੇਡ ਦੇ ਅਨੁਸਾਰ ਗਰਮਾਉਣਾ ਜ਼ਰੂਰੀ ਹੈ । ਤਾਂਕਿ ਖਿਡਾਰੀ ਦੀਆਂ ਮਾਸਪੇਸ਼ੀਆਂ ਖੇਡ ਦੇ ਦਬਾਵ ਨੂੰ ਸਹੀ ਢੰਗ ਨਾਲ ਸਹਿਣ ਕਰ ਸਕਣ । ਜੇਕਰ ਖਿਡਾਰੀ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਨਾਲ ਨਹੀਂ ਗਰਮਾਉਂਦਾ ਤਾਂ ਮਾਸਪੇਸ਼ੀਆਂ ਵਿੱਚ ਖਿਚਾਵ ਵਰਗੀ ਦੁਰਘਟਨਾ ਹੋ ਸਕਦੀ ਹੈ । 

        5. ਖੇਡ ਮੈਦਾਨ ਦਾ ਸਹੀ ਨਾ ਹੋਣਾ - ਕਈ ਬਾਰ ਖੇਡ ਮੈਦਾਨ ਸਮਤਲ ਨਹੀਂ ਹੁੰਦਾ । ਖੇਡ ਮੈਦਾਨ ਵਿੱਚ ਟੋਏ ਹੋਣ ਕਾਰਨ ਜਾਂ ਕੁਝ ਤਿੱਖੀਆਂ ਚੀਜਾਂ ਜਿਵੇਂ ਕੱਚ , ਕਿਲ਼ ਆਦਿ ਬਿਖਰੇ ਹੋਣ ਦੇ ਕਾਰਨ ਸੱਟਾਂ ਦੀ ਸੰਭਾਵਨਾਂ ਵੱਧ ਜਾਂਦੀ ਹੈ 

Popular Posts

Contact Form

Name

Email *

Message *