Class- 12th, Chapter-2, Long Que-Ans

 




ਉੱਤਰ - ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ । ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਅਰਾਮ ਦੀ ਅਵਸਥਾ ਵਿਚ ਆ ਜਾਵੇ ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ ਲਈ ਜੋ ਸਚਿੰਗ ਕਸਰਤਾਂ ਜਾਂ ਗਹਿਰੀ ਸਾਹ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ । ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ ॥ ਠੰਡਾ ਕਰਨਾ ਇੱਕ ਪ੍ਰਕ੍ਰਿਆ ਹੈ ਜੋ ਹਰ ਕਠੋਰਤਾ ਦੇ ਕੰਮ ਜਾਂ ਅਭਿਆਸ ਦੇ ਅੰਤ ਵਿਚ ਕੀਤੀ ਜਾਣੀ ਚਾਹੀਦੀ ਹੈ । ਸਿਖਲਾਈ ਦੀ ਮਿਆਦ ਤੋਂ ਬਾਅਦ ਸਰੀਰ ਨੂੰ ਆਮ ਸਥਿਤੀ ਵਿਚ ਲਿਆਉਣ ਲਈ ਕੁਝ ਸਮਾਂ ਲੱਗਦਾ ਹੈ ਇਸ ਸਮੇਂ ਦੌਰਾਨ ਸਰੀਰ ਵਿਚ ਕਈ ਸਰਗਰਮੀਆਂ ਚਲ ਰਹੀਆਂ ਹੁੰਦੀਆਂ ਹਨ | ਪ੍ਰਭਾਵਿਤ ਮਾਸਪੇਸ਼ੀਆਂ ਅਤੇ ਜੋੜਾਂ ਵਿਚਕਾਰ ਲਹੂ ਗੇੜ ਤੇਜ਼ੀ ਨਾਲ ਹੋਣ ਲੱਗ ਜਾਂਦਾ ਹੈ ਅਤੇ ਇਹ ਹੌਲੀ - ਹੌਲੀ ਠੰਡਾ ਹੁੰਦਾ ਹੈ । ਹੋਲੀ ਕਸਰਤਾਂ ਅਤੇ ਗਹਿਰੇ ਸਾਹ ਲੈ ਕੇ ਪਹਿਲਾਂ ਸਰੀਰ ਨੂੰ ਠੰਡਾ ਕਰਨਾ ਚਾਹੀਦਾ ਕਿਉਂਕਿ ਇਕ - ਦਮ ਅਭਿਆਸ ਤੋਂ ਬਾਅਦ ਰੁਕਣਾ ਜਾਂ ਅਚਾਨਕ ਆਰਾਮ ਦੀ ਸਥਿਤੀ ਵਿਚ ਜਾਣਾ , ਮਾਸਪੇਸ਼ੀਆਂ ਅਤੇ ਜੋੜਾਂ ਨੂੰ ਨੁਕਸਾਨ ਪੁਚਾਉਂਦਾ ਹੈ ॥ ਠੰਡਾ ਕਰਨ ਦਾ ਮਹੱਤਵ ਜਾਂ ਫਾਇਦੇ ( Importance of Cooling Down ) - ਠੰਡਾ ਕਰਨ ਦੇ ਹੇਠ ਲਿਖੇ ਮਹੱਤਵ ਹਨ 

 ਉੱਤਰ - ਕਿਸੇ ਵੀ ਸਰੀਰਕ ਕ੍ਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ ਦੀਆਂ ਸ਼ਰਤਾਂ ਦੁਆਰਾ ਮਾਸਪੇਸ਼ੀਆਂ ਨੂੰ ਟੋਨ ਅਪ ( Tone up ) ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਗਰਮਾਉਣਾ ਤੋਂ ਭਾਵ ਹੈ ਕਿ ਕੁਝ ਖਾਸ ਪ੍ਰਕਾਰ ਦੀਆਂ ਕਸਰਤਾਂ ਦੁਆਰਾ ਸਰੀਰ ਨੂੰ ਕੰਮ ਜਾਂ ਕ੍ਰਿਆ ਕਰਨ ਲਈ ਤਿਆਰ ਕਰਨਾ । ਇਹ ਦੇਖਿਆ ਗਿਆ ਹੈ ਕਿ ਗਰਮਾਉਣ ਦੀਆਂ ਕਸਰਤਾਂ ਕਰਨ ਤੋਂ ਬਿਨਾਂ , ਕਠੋਰ ਜ਼ੋਰਦਾਰ ਕਸਰਤਾਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਸੰਬੰਧਿਤ ਮਾਸਪੇਸ਼ੀਆਂ ਨੂੰ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਬੁਰਾ ਪ੍ਰਭਾਵ ਪੈ ਸਕਦਾ ਹੈ ਅਤੇ ਕਈ ਵਾਰ ਗਹਿਰੀ ਸੱਟ ਵੀ ਲੱਗ ਸਕਦੀ ਹੈ । ਹੁਨਰ ਦੇ ਚੰਗੇ ਪ੍ਰਦਰਸ਼ਨ ਲਈ ਸਰੀਰ ਨੂੰ ਤਿਆਰ ਕਰਨ ਲਈ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਇਹ ਕਸਰਤਾਂ ਖਿਡਾਰੀ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤਿਆਰ ਕਰ ਦਿੰਦੀਆਂ ਹਨ ॥ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਗਰਮਾਉਣਾ ਉਹ ਕਿਰਿਆ ਹੈ ਜਿਸ ਨਾਲ ਮੁਕਾਬਲੇ ਦੇ ਬੋਝ ਹੇਠ ਦੱਬੇ ਹੋਏ ਅਤੇ ਮੁਕਾਬਲੇ ਦੀ ਮੰਗ ਨੂੰ ਪੂਰਾ ਕਰਨ ਲਈ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਰੀਰਕ , ਮਾਨਸਿਕ ਅਤੇ ਮਨੋਵਿਗਿਆਨਿਕ ਤੌਰ ਤੇ ਨਾਲ ਤਿਆਰ ਕੀਤਾ ਜਾਂਦਾ ਹੈ । ਸਰੀਰ ਰੂਪ ਤੋਂ ਇਸਦਾ ਭਾਵ ਸਰੀਰ ਦਾ ਤਾਪਮਾਨ ਵੱਧਣਾ , ਨਾੜੀ ਗਤੀ ਦਾ ਵੱਧਣਾ ਅਤੇ ਸਰੀਰ ਦੇ ਵੱਖ - ਵੱਖ ਅੰਗਾਂ ਵਿਚ ਲਹੂ ਦਾ ਦੌਰਾ ਤੇਜ਼ ਹੋਣ ਤੋਂ ਹੈ । ਗਰਮਾਉਣ ਨੂੰ ਅਸੀਂ ਹੇਠਾਂ ਲਿਖੇ ਭਾਗਾਂ ਵਿਚ ਵੰਡ ਸਕਦੇ ਹਾਂ 1. ਮਾਨਸਿਕ ਜਾਂ ਮਨੋਵਿਗਿਆਨਿਕ ਗਰਮਾਉਣਾ ॥







ਉੱਤਰ - ਅੰਤਰਾਲ ਵਿਧੀ ਸਪ੍ਰਿੰਟ ਅਤੇ ਹੋਰ ਖਿਡਾਰੀਆਂ ਦੇ ਸਟੈਮਿਨਾ ਅਤੇ ਯੋਗਤਾਵਾਂ ਨੂੰ ਵਧਾਉਣ ਲਈ ਬਹੁਤ ਲਾਭਦਾਇਕ ਹੁੰਦਾ ਹੈ । ਇਹ ਸਿਖਲਾਈ ਵਿਧੀ ਜਰਮਨ ਕੋਜ਼ ਵੋਲਡਮਰ ਗੁਰਸ਼ਲਰ ( Woldemar Gerschier ) ਅਤੇ ਡਾ : ਹਰਬਰਟ ਰੈਣਡੇਲ ( Dr. Herbert Reindel ) ਦੁਆਰਾ ਵਿਕਸਿਤ ਕੀਤਾ ਗਿਆ ਸੀ । ਅੰਤਰਾਲ ਵਿਚ ਦੂਰੀ , ਸਪੀਡ , ਟਾਈਮ ਅਤੇ ਅਰਾਮ ਨੂੰ ਮਹੱਤਵ ਦਿੰਦੀ ਹੈ । ਇਹ ਸਹਿਣਸ਼ੀਲਤਾ , ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ । ਅੰਤਰਾਲ ਵਿਧੀ ਵਿਚ ਖਿਡਾਰੀ ਇਕ - ਦਮ ਗਤੀ ਨਾਲ ਨਿਸ਼ਚਿਤ ਦੂਰੀ ਤੱਕ ਦੋੜਦਾ ਹੈ ਅਤੇ ਫਿਰ ਇਕ ਚੌਥਾਈ ਜੌਗਿੰਗ ਕਰਦਾ ਹੈ ਤਾਂ ਕਿ ਤਾਕਤ ਵਾਪਿਸ ਹਾਸਿਲ ਕਰ ਸਕੇ । ਉਹ ਇਸ ਪੈਟਰਨ ਨੂੰ ਕਈ ਵਾਰ ਦੁਹਰਾਉਂਦਾ ਹੈ । ਜਿਵੇਂ - ਜਿਵੇਂ ਖਿਡਾਰੀ ਸਟੈਮਿਨਾ ਹਾਸਿਲ ਕਰ ਲੈਂਦਾ ਹੈ , ਆਰਾਮ ਦਾ ਸਮਾਂ ਘਟਾ ਦਿੱਤਾ ਜਾਂਦਾ ਹੈ । ਜਾਂ ਘੱਟ ਹੋ ਜਾਂਦਾ ਹੈ ਅਤੇ ਤੇਜ਼ ਗਤੀ ਨਾਲ ਭੱਜਣ ਵਿਚ ਵਾਧਾ ਹੋ ਜਾਂਦਾ ਹੈ । ਅਭਿਆਸ ਦੇ ਇਸ ਦ੍ਰਿਸ਼ ਨੂੰ ਤਦ ਤਕ ਦੁਹਰਾਇਆ ਜਾਂਦਾ ਹੈ ਜਦ ਤੱਕ ਖਿਡਾਰੀ ਸਟੈਮਿਨਾ ਦੀ ਚਰਮ ਸੀਮਾ ਨੂੰ ਨਹੀਂ ਪਾ ਲੈਂਦਾ । 

4. ਸੁਰੱਖਿਆ ਅਤੇ ਰੋਕਥਾਮ ਦਾ ਸਿਧਾਂਤ ( Principle of Safety and Prevention ) - ਸੁਰੱਖਿਆ ਅਤੇ ਰੋਕਥਾਮ ਦੇ ਹਰ ਪਹਿਲੂ ਦੀ ਸੰਭਾਲ ਕਰਨਾ ਜ਼ਰੂਰੀ ਹੈ , ਜਿਵੇਂ ਕਿ ਸਾਜੋ - ਸਮਾਨ ਦੀ ਸਪੈਸੀਫਿਕੇਸ਼ਨ , ਵਿਦਿਆਰਥੀਆਂ ਦਾ ਵਰਗੀਕਰਨ , ਸੱਟਾਂ ਦੀ ਸੰਭਾਵਨਾ ਤੋਂ ਬਚਣ ਲਈ ਸਰੀਰ ਨੂੰ ਗਰਮਾਉਣਾ , ਸੁਰੱਖਿਆ ਉਪਕਰਨਾਂ ਦਾ ਇਸਤੇਮਾਲ ਕਰਨਾ ਆਦਿ । ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸਾਵਧਾਨੀ ਇਲਾਜ ਤੋਂ ਬੇਹਤਰ ਹੈ । ਇਸ ਲਈ ਸਿਖਲਾਈ ਦੇ ਦੌਰਾਨ ਇਨ੍ਹਾਂ ਪਹਿਲੂਆਂ ਨੂੰ ਵਿਚਾਰਨਾ ਚਾਹੀਦਾ ਹੈ । 5. ਵਿਭਿੰਨਤਾ ਦਾ ਸਿਧਾਂਤ ( Principle of Variety- ਖੇਡ ਸਿਖਲਾਈ ਦੇ ਜੋਸ਼ ਅਤੇ ਦਿਲਚਸਪੀ ਨੂੰ ਕਾਇਮ ਰੱਖਣ ਲਈ ਖੇਡ ਸਿਖਲਾਈ ਦੇ ਭਿੰਨ - ਭਿੰਨ ਤਰੀਕਿਆਂ ਦਾ ਇਸਤੇਮਾਲ ਜ਼ਰੂਰੀ ਹੈ । ਇਕੋ ਜਿਹੇ ਤਰੀਕੇ ਨਾਲ ਸਿਖਲਾਈ ਕਰਨ ਨਾਲ ਬੋਰੀਅਤ ਆ ਜਾਂਦੀ ਹੈ ਅਤੇ ਸਿਖਲਾਈ ਵਿਚ ਦਿਲਚਸਪੀ ਨਹੀਂ ਰਹਿੰਦੀ । ਇਸ ਲਈ ਖੇਡ ਸਿਖਲਾਈ ਵਿਧੀ ਨੂੰ ਬਦਲਣਾ ਜ਼ਰੂਰੀ ਹੈ ।

ਉੱਤਰ - ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ , ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ । ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਸਾਧਨ ਹਨ ਜਿਸ ਦੁਆਰਾ ਖਿਡਾਰੀ ਸਰੀਰਕ , ਤਕਨੀਕੀ , ਬੌਧਿਕ , ਮਨੋਵਿਗਿਆਨਿਕ ਅਤੇ ਨੈਤਿਕ ਤੌਰ ਤੇ ਤਿਆਰ ਹੁੰਦਾ ਹੈ , ਉਸ ਨੂੰ ਖੇਡ ਸਿਖਲਾਈ ਕਿਹਾ ਜਾਂਦਾ ਹੈ । ਉਹ ਸਾਰੇ ਸਿੱਖਣ ਦੇ ਪ੍ਰਭਾਵ ਅਤੇ ਪ੍ਰਕ੍ਰਿਆਵਾਂ ਜੋ ਖੇਡਾਂ ਦੇ ਪ੍ਰਦਰਸ਼ਨ ਨੂੰ ਵਧਾਉਣ ਦੇ ਵਿਚ ਮੱਦਦਗਾਰ ਹੁੰਦੇ ਹਨ । ਉਹ ਸਭ ਖੇਡ ਸਿਖਲਾਈ ਦੇ ਮਹੱਤਵਪੂਰਨ ਅੰਗ ਹਨ ॥ ਖੇਡ ਸਿਖਲਾਈ ਦੇ ਸਿਧਾਂਤ ( Principles of Sports Training ਖੇਡਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਲਈ ਕਈ ਤਰ੍ਹਾਂ ਦੇ ਵਿਸ਼ਵ ਵਿਆਪੀ ਵਿਗਿਆਨਿਕ ਸਿਖਲਾਈ ਸਿਧਾਂਤ ਦਿੱਤੇ ਗਏ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ 
4. ਸੁਰੱਖਿਆ ਅਤੇ ਰੋਕਥਾਮ ਦਾ ਸਿਧਾਂਤ ( Principle of Safety and Prevention ) - ਰੱਖਿਆ ਅਤੇ ਰੋਕਥਾਮ ਦੇ ਹਰ ਪਹਿਲੂ ਦੀ ਸੰਭਾਲ ਕਰਨਾ ਜ਼ਰੂਰੀ ਹੈ । ਜਿਵੇਂ ਕਿ ਸਾਜੋ - ਸਮਾਨ ਦੀ ਸਪੈਸੀਫਿਕੈਸ਼ਨ , ਵਿਦਿਆਰਥੀਆਂ ਦਾ ਵਰਗੀਕਰਨ , ਸੱਟਾਂ ਦੀ ਸੰਭਾਵਨਾ ਤੋਂ ਬਚਣ ਲਈ ਸਰੀਰ ਨੂੰ ਗਰਮਾਉਣਾ , ਸੁਰੱਖਿਆ ਉਪਕਰਨਾਂ ਦਾ ਇਸਤੇਮਾਲ ਕਰਨਾ ਆਦਿ । ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸਾਵਧਾਨੀ ਇਲਾਜ ਤੋਂ ਬੇਹਤਰ ਹੈ । ਇਸ ਲਈ ਸਿਖਲਾਈ ਦੇ ਦੌਰਾਨ ਇਨ੍ਹਾਂ ਪਹਿਲੂਆਂ ਨੂੰ ਵਿਚਾਰਨਾ ਚਾਹੀਦਾ ਹੈ । 5. ਵਿਭਿੰਨਤਾ ਦਾ ਸਿਧਾਂਤ ( Principle of Variety ) - ਖੇਡ ਸਿਖਲਾਈ ਦੇ ਜੋਸ਼ ਅਤੇ ਦਿਲਚਸਪੀ ਨੂੰ ਕਾਇਮ ਰੱਖਣ ਲਈ ਖੇਡ ਸਿਖਲਾਈ ਦੇ ਭਿੰਨ - ਭਿੰਨ ਤਰੀਕਿਆਂ ਦਾ ਇਸਤੇਮਾਲ ਜ਼ਰੂਰੀ ਹੈ । ਇਕੋ ਜਿਹੇ ਤਰੀਕੇ ਨਾਲ ਸਿਖਲਾਈ ਕਰਨ ਨਾਲ ਬੋਰੀਅਤ ਆ ਜਾਂਦੀ ਹੈ ਅਤੇ ਸਿਖਲਾਈ ਵਿਚ ਦਿਲਚਸਪੀ ਨਹੀਂ ਰਹਿੰਦੀ । ਇਸ ਲਈ ਖੇਡ ਸਿਖਲਾਈ ਵਿਧੀ ਨੂੰ ਬਦਲਣਾ ਜ਼ਰੂਰੀ ਹੈ ॥ 



















Popular Posts

Contact Form

Name

Email *

Message *