Class- 11th, Chapter-6, Very Short Que-Ans

 ਖੇਡ ਮਨੋਵਿਗਿਆਨ


1 ਅੰਕ ਦੇ ਪ੍ਰਸ਼ਨ ਉੱਤਰ



ਪ੍ਰਸ਼ਨ 1. ਖੇਡ ਮਨੋਵਿਗਿਆਨ ਤੋਂ ਕੀ ਭਾਵ ਹੈ ?
ਉੱਤਰ - ਖੇਡ ਮਨੋਵਿਗਿਆਨ ਤੋਂ ਭਾਵ ਖੇਡ ਅਤੇ ਖਿਡਾਰੀਆਂ ਦੀ ਹਰਕਤਾਂ ਦੇ ਵਿਚਾਰਾਂ ਦਾ ਪ੍ਰਤੱਖ ਰੂਪ ਵਿੱਚ ਅਧਿਐਨ ਕਰਨਾ ਹੈ ।

ਪ੍ਰਸ਼ਨ 2. ਖੇਡ ਮਨੋਵਿਗਿਆਨ ਦੀ ਪਰਿਭਾਸ਼ਾ ਲਿਖੋ ।
ਉੱਤਰ - ਖੇਡ ਮਨੋਵਿਗਿਆਨ ਦੇ ਯੂਰਪਨ ਸੰਘ ਦੇ ਅਨੁਸਾਰ ਖੇਡ ਮਨੋਵਿਗਿਆਨ ਖੇਡਾਂ ਦੇ ਮਾਨਸਿਕ ਆਧਾਰ , ਕਾਰਜ ਅਤੇ ਪ੍ਰਭਾਵ ਦਾ ਅਧਿਐਨ ਹੈ ।

ਪ੍ਰਸ਼ਨ 3. ਖੇਡ ਮਨੋਵਿਗਿਆਨ ਦੀਆਂ ਕੋਈ ਦੋ ਸ਼ਾਖਾਵਾਂ ਦੇ ਨਾਂ ਦੱਸੋ ।
ਉੱਤਰ- ( 1 ) ਖੇਡ ਸੰਗਠਨ ਮਨੋਵਿਗਿਆਨ ( 2 ) ਸਿੱਖਿਆ ਮਨੋਵਿਗਿਆਨ

ਪ੍ਰਸ਼ਨ 4. ਖੇਡ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਿਕ ਤੱਤਾਂ ਦੀ ਸੂਚੀ ਬਣਾਉ । 





















ਉੱਤਰ - ਖੇਡ ਮਨੋਵਿਗਿਆਨ ਸ਼ਬਦ ਤਿੰਨ ਸ਼ਬਦਾਂ ਦਾ ਮੇਲ ਹੈ । “ ਖੇਡ + ਮਨੋ + ਵਿਗਿਆਨ ਖੇਡ ਤੋਂ ਭਾਵ ਖੇਡ ਅਤੇ ਖਿਡਾਰੀ , ‘ ਮਨੋ ' ਤੋਂ ਭਾਵ ' ਵਿਹਾਰ / ਮਾਨਸਿਕ ਕਿਰਿਆ ’ ਅਤੇ ‘ ਵਿਗਿਆਨ ' ਤੋਂ ਭਾਵ ਅਧਿਐਨ ਕਰਨਾ ਭਾਵ ਖੇਡ ਅਤੇ ਖਿਡਾਰੀਆਂ ਦੀ ਹਰਕਤਾਂ ਦੇ ਵਿਹਾਰਾਂ ਦਾ ਪ੍ਰਤੱਖ ਰੂਪ ਵਿੱਚ ਅਧਿਐਨ ਕਰਨਾ ਹੈ । ਖੇਡ ਮਨੋਵਿਗਿਆਨ ਰੀੜ੍ਹ ਦੀ ਹੱਡੀ ਵਾਂਗ ਖਿਡਾਰੀ ਦੀ ਫ਼ੋਰਮੈਂਸ ਨੂੰ ਸਫ਼ਲ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੰਦਾ ਹੈ ਜੋ ਮੁਕਾਬਲੇ ਦੌਰਾਨ ਅਤੇ ਅਭਿਆਸ ਦੋਰਾਨ ਖਿਡਾਰੀ ਦੇ ਮਨੋਬਲ ਨੂੰ ਡਿੱਗਣ ਨਹੀਂ ਦਿੰਦਾ , ਸਗੋਂ ਖਿਡਾਰੀ ਨੂੰ ਮਾਨਸਿਕ ਤੌਰ ' ਤੇ ਸਵੱਸਥ ਅਤੇ ਅਗਾਂਹਵਧੂ ਵਿਚਾਰਾਂ ਵਾਲਾ ਬਣਾਉਂਦਾ ਹੈ । 

ਉੱਤਰ - ਖੇਡ ਮਨੋਵਿਗਿਆਨ ਦਾ ਮੁੱਖ ਨਿਸ਼ਾਨਾ ਮਾਨਸਿਕ ਤੰਦਰੁਸਤੀ , ਵਿਹਾਰਾਂ ਵਿੱਚ ਦ੍ਰਿੜਤਾ ਅਤੇ ਭਾਵਨਾਵਾਂ ਨੂੰ ਕਾਬੂ ਵਿੱਚ ਰੱਖ ਕੇ ਖਿਡਾਰੀ ਦੇ ਪ੍ਰਦਰਸ਼ਨ ਨੂੰ ਵਧਾਉਣਾ ਹੈ । ਇਹਨਾਂ ਤੋਂ ਬਿਨਾਂ ਖੇਡ ਮਨੋਵਿਗਿਆਨ ਅਜਿਹੀ ਸਾਈਕ ਜ਼ਿਆਲੋਜ਼ੀਕਲ ਸ਼ਾਖਾ ਹੈ ਜਿਸ ਦਾ ਸੰਬੰਧ ਬਾਇਓ - ਮੈਕੇਨਿਕਸ , ਕਿਨਜ਼ਿਆਲੋਜ਼ੀ , ਸਪੋਰਟਸ ਵਿਸ਼ਿਆਲੋਜ਼ੀ , ਸਪੋਰਟਸ ਮੈਡੀਸਨ ਵਿਸ਼ਿਆਂ ਨਾਲ ਹੈ , ਜਿਸ ਰਾਹੀਂ ਖਿਡਾਰੀਆਂ ਦੇ ਖੇਡ ਕੌਸ਼ਲਾਂ ਅਤੇ ਖੇਡ ਵਿਹਾਰਾਂ ਵਿੱਚ ਸੋਧ ਕਰਕੇ ਖਿਡਾਰੀ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਨੂੰ ਸੁਧਾਰਿਆ ਜਾ ਸਕੇ ।

ਉੱਤਰ-- ਮਨੁੱਖ ਜਨਮ ਤੋਂ ਮੌਤ ਤੱਕ ਵਿਹਾਰਾਂ ਨਾਲ ਚੱਲਦਾ ਹੈ ਇਹਨਾਂ ਨੂੰ ਅਸੀਂ ਪ੍ਰਤੱਖ ਰੂਪ ਵਿੱਚ ਵੇਖ ਸਕਦੇ ਹਾਂ । ਵਿਹਾਰ ਵਿੱਚ ਚੇਤਨਾ , ਅਚੇਤਨਾ , ਸਮਾਜਿਕ , ਨੈਤਿਕ ਅਤੇ ਅਨੈਤਿਕ ਸਾਰੇ ਪੱਖਾਂ ਦਾ ਵਿਕਾਸ ਹੁੰਦਾ ਹੈ ਜਿਨ੍ਹਾਂ ਕਾਰਨ ਖਿਡਾਰੀਆਂ ਦੀ ਖੇਡ ਪ੍ਰਭਾਵਿਤ ਹੁੰਦੀ ਹੈ । ਖਿਡਾਰੀ ਦੇ ਸੁਭਾਅ ਨੂੰ ਧਿਆਨ ਵਿੱਚ ਰੱਖਕੇ ਖੇਡ ਦੀ ਚੋਣ ਕੀਤੀ ਜਾਵੇ । ਖਿਡਾਰੀ ਵੱਲੋਂ ਖੇਡਾਂ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ । ਖਿਡਾਰੀ ਦੇ ਵਿਹਾਰਾਂ ਨੂੰ ਸਿੱਖਿਅਤ ਕਰ ਕੇ ਉਹਨਾਂ ਵਿੱਚ ਦਿੜਤਾ ਅਤੇ ਸ਼ਹਿਨਸ਼ੀਲਤਾ ਵਰਗੇ ਗੁਣ ਪੈਦਾ ਕੀਤੇ ਜਾ ਸਕਦੇ ਹਨ । 

ਉੱਤਰ - ਵਾਤਾਵਰਨ ਸੰਜੀਵਾਂ ਦੇ ਆਲਾ - ਦੁਆਲਾ ਹੈ ਜਿਸ ਵਿੱਚ ਰਹਿ ਕੇ ਉਹ ਆਪਣੇ ਜੀਵਨ ਦਾ ਨਿਰਵਾਹ ਕਰਦੇ ਹਨ ਅਤੇ ਆਪਣੀਆਂ ਲੋੜਾਂ ਨੂੰ ਪੂਰਾ ਕਰਦੇ ਹਨ । ਵਿਅਕਤੀ ਦਾ ਵਿਹਾਰ ਅਤੇ ਵਾਤਾਵਰਨ ਦਾ ਬਹੁਤ ਗੂੜਾ ਪ੍ਰਭਾਵ ਪੈਂਦਾ ਹੈ । ਜਿਸ ਤਰ੍ਹਾਂ ਦੇ ਵਾਤਵਰਨ ਵਿੱਚ ਬੱਚਾ ਰਹਿੰਦਾ ਹੈ ਉਸੇ ਤਰ੍ਹਾਂ ਦਾ ਉਸ ਦਾ ਵਿਹਾਰ ਬਣ ਜਾਂਦਾ ਹੈ । ਚੰਗੇ ਖਿਡਾਰੀ ਪੈਦਾ ਕਰਨ ਲਈ ਖਿਡਾਰੀਆਂ ਨੂੰ ਵਧੀਆ ਖੇਡ ਵਾਤਾਵਰਨ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਖਿਡਾਰੀ ਦਾ ਧਿਆਨ ਖੇਡਾਂ ਵਿੱਚ ਇਕਾਗਰ ਕੀਤਾ ਜਾ ਸਕੇ । 

ਉੱਤਰ - ਕਿਸੇ ਵਿਅਕਤੀ ਦੇ ਵਿਚਾਰਾਂ ਦੀ ਸਾਰਥਕਤਾ ਉਸ ਦੀ ਸ਼ਖਸੀਅਤ ਨੂੰ ਦਰਸਾਉਂਦੀ ਹੈ । ਇਹ ਵਿਅਕਤੀ ਦੀ ਸਰੀਰਿਕ , ਮਾਨਸਿਕ , ਭਾਵਨਾਤਮਿਕ , ਬੌਧਿਕ ਅਤੇ ਸਮਾਜਿਕ ਰੂਪ ਵਿੱਚ ਵਿਸ਼ੇਸ਼ਤਾ ਨੂੰ ਦਰਸਾਉਣ ਵਾਲਾ ਅਜਿਹਾ ਕਾਰਕ ਹੈ ਜੋ ਵਿਅਕਤੀ ਦੀ ਸਮਾਜ ਵਿੱਚ ਪਛਾਣ ਬਣਾਉਂਦਾ ਹੈ । ਤਜਰਬਾ ਅਤੇ ਸਿੱਖਣ ਪ੍ਰਕਿਰਿਆ ਅਜਿਹੇ ਕਾਰਕ ਹਨ ਜੋ ਵਿਅਕਤੀ ਦੀ ਸ਼ਖਸੀਅਤ ਨੂੰ ਨਿਖਾਰਦੇ ਹਨ । ਖਿਡਾਰੀ ਦਾ ਪ੍ਰਦਰਸ਼ਨ ਉਸ ਨੂੰ ਲੋਕਾਂ ਵਿੱਚ ਲੋਕ ਪ੍ਰਿਆ ਬਣਾ ਦਿੰਦਾ ਹੈ ਜਿਸ਼ ਕਾਰਨ ਉਹ ਖਿਡਾਰੀ , ਦੂਜੇ ਖਿਡਾਰੀਆਂ ਲਈ ਰੋਲ ਮਾਡਲ ਦਾ ਕੰਮ ਕਰਦਾ ਹੈ । ਸ਼ਖਸੀਅਤ ਦਾ ਸਹੀ ਵਿਕਾਸ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਵਿੱਚ ਆਸਾਨੀ ਨਾਲ ਹੁੰਦਾ ਹੈ । 

ਉੱਤਰ - ਹਰ ਵਿਅਕਤੀ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਨਿਸ਼ਾਨੇ ਨੂੰ ਮੁੱਖ ਰੱਖਕੇ ਆਪਣੇ ਜੀਵਨ ਦੇ ਦਿਨ ਦੀ ਸ਼ੁਰੂਆਤ ਕਰਦਾ ਹੈ । ਆਮ ਵਿਅਕਤੀ ਦਾ ਨਿਸ਼ਾਨਾ ਜੀਵਨ ਨਿਰਵਾਹ ਲਈ ਪੈਸਾ ਕਮਾਉਣਾ ਹੈ ਤਾਂ ਜੋ ਉਹ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰ ਸਕੇ । ਇਹ ਪੱਕਾ ਇਰਾਦਾ ਵਿਹਾਰਾਂ ਨੂੰ ਸਥਿਰ ਬਣਾਉਣ ਵਿੱਚ ਵੀ ਮੱਦਦ ਕਰਦਾ ਹੈ । ਇਹ ਸਥਿਰਤਾ ਪੱਕਾ ਇਰਾਦਾ ਬਣਕੇ ਵਿਹਾਰਾਂ ਵਿੱਚ ਦ੍ਰਿੜਤਾ , ਹੌਸਲਾ , ਸਹਿਨਸ਼ੀਲਤਾ ਅਤੇ ਆਤਮ - ਵਿਸ਼ਵਾਸ ਪੈਦਾ ਕਰਦਾ ਹੈ ਜੋ ਖਿਡਾਰੀ ਨੂੰ ਵਿਰੋਧੀ ਸਾਮਣੇ ਸ਼ਕਤੀਸ਼ਾਲੀ ਰੂਪ ਵਿੱਚ ਪੇਸ਼ ਕਰਦਾ ਹੈ । 

ਉੱਤਰ - ਵਧੀਆ ਅਤੇ ਸਫ਼ਲ ਪ੍ਰਦਰਸ਼ਨ ਲਈ ਸਰੀਰਿਕ , ਮਾਨਸਿਕ , ਸਮਾਜਿਕ ਅਤੇ ਆਰਥਿਕ ਕਾਰਕ ਖਿਡਾਰੀ ਨੂੰ ਪ੍ਰਭਾਵਿਤ ਕਰਦੇ ਹਨ ਪਰ ਸਭ ਤੋਂ ਵੱਧ ਉਤਸੁਕਤਾ , ਉਤੇਜਨਾ ਅਤੇ ਰੁਚੀ ਖਿਡਾਰੀ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੇ ਹਨ । ਸਰੀਰਿਕ ਸਿੱਖਿਆ ਅਧਿਆਪਕ ਅਤੇ ਕੋਚ ਖਿਡਾਰੀ ਦੀਆਂ ਕਿਰਿਆਵਾਂ ਨੂੰ ਸਰਲ , ਰੌਚਕ ਬਣਾਕੇ ਖਿਡਾਰੀ ਅੱਗੇ ਪੇਸ਼ ਕਰਦੇ ਹਨ ਜਿਸ ਕਾਰਨ ਖਿਡਾਰੀ ਆਸਾਨੀ ਨਾਲ ਕਿਰਿਆਵਾਂ ਨੂੰ ਸਿੱਖ ਸਕਦੇ ਹਨ ਅਤੇ ਖੇਡ ਦੌਰਾਨ ਵਧੀਆ ਖੇਡ ਪ੍ਰਦਰਸ਼ਨ ਕਰਨ ਵਿੱਚ ਸਹਾਇਕ ਹੁੰਦਾ ਹੈ । 

ਉੱਤਰ - ਹਰੇਕ ਵਿਅਕਤੀ ਦੀਆਂ ਜੀਵਨ ਵਿੱਚ ਇੱਛਾਵਾਂ ਹੁੰਦੀਆਂ ਹਨ । ਇਹਨਾਂ ਇੱਛਾਵਾਂ ਦੀ ਪੂਰਤੀ ਲਈ ਖਿਡਾਰੀ ਜਾਂ ਵਿਅਕਤੀ ਆਪ ਹੀ ਵੱਖ - ਵੱਖ ਮੌਕੇ ਲੱਭਦਾ ਹੈ । ਭੁੱਖ , ਪਿਆਸ , ਨੀਂਦ ਅਤੇ ਖੇਡਣਾ ਆਦਿ ਖਿਡਾਰੀ / ਵਿਅਕਤੀ ਦੀਆਂ ਮੂਲ ਪ੍ਰਵਿਰਤੀਆਂ ਹਨ। ਇਹਨਾਂ ਵਿਚੋਂ ਖੇਡਣ ਦੀ ਪ੍ਰਵਿਰਤੀ ਹਰ ਵਿਅਕਤੀ ਵਿੱਚ ਹੁੰਦੀ ਹੈ ਅਤੇ ਇਹਨਾਂ ਦੀ ਪੂਰਤੀ ਖਿਡਾਰੀ ਅਚਨਚੇਤ ਅਤੇ ਚੇਤਨ ਰੂਪ ਵਿੱਚ ਕਰਦਾ ਹੈ । ਉਹ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਖੇਡਣ ਲਈ ਪ੍ਰੇਰਿਤ ਹੁੰਦਾ ਹੈ ਅਤੇ ਆਪਣੀ ਮੂਲ ਪ੍ਰਵਿਰਤੀਆਂ ਨੂੰ ਸੰਤੁਸ਼ਟ ਕਰਨ ਲਈ ਹਰ ਸੰਭਵ ਕਦਮ ਚੁੱਕਦਾ ਹੈ । 

ਉੱਤਰ - ਪ੍ਰੇਰਨਾ ਖਿਡਾਰੀ ਦੇ ਸਮਾਜਿਕ ਸੰਬੰਧਾਂ ਦਾ ਵਿਕਾਸ ਕਰਦੀ ਹੈ । ਜਦੋਂ ਖਿਡਾਰੀ ਖੇਡ ਦੇ ਮੈਦਾਨ ਵਿੱਚ ਖੇਡਣ ਲਈ ਭਾਗ ਲੈਂਦਾ ਹੈ ਤਾਂ ਸਮਾਜ ਵਿੱਚ ਵੱਖ - ਵੱਖ ਲੋਕਾਂ , ਖਿਡਾਰੀਆਂ ਅਤੇ ਕੋਚਾਂ ਆਦਿ ਨਾਲ ਉਹ ਸੰਬੰਧ ਕਾਇਮ ਕਰਦਾ ਹੈ । ਖੇਡਾਂ ਦੌਰਾਨ ਉਹ ਦੂਜੇ ਖਿਡਾਰੀਆਂ ਦੇ ਰਹਿਣ - ਸਹਿਣ , ਸੱਭਿਆਚਾਰ ਅਤੇ ਖੇਡ ਨਿਯਮਾਂ ਤੋਂ ਪ੍ਰਭਾਵਿਤ ਹੋਕੇ ਉਹਨਾਂ ਨੂੰ ਅਪਣਾਉਂਦਾ ਹੈ । ਉਹ ਚੰਗੇ ਖਿਡਾਰੀਆਂ ਨਾਲ ਵੀ ਸੰਬੰਧ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਹੈ । ਪ੍ਰੇਰਨਾ ਦੇ ਕੁਦਰਤੀ ਅਤੇ ਬਣਾਉਟੀ ਢੰਗਾਂ ਦੀ ਵਰਤੋਂ ਕਰਦਾ ਹੋਇਆ , ਉਹਨਾਂ ਦੇ ਨਾਲ ਸਮਾਜਿਕ ਸੰਬੰਧਾਂ ਵਿੱਚ ਵਿਕਾਸ ਕਰਦਾ ਹੈ । 

ਉੱਤਰ - ਅਧਿਆਪਕ ਅਤੇ ਖਿਡਾਰੀ ਦੋਵੇਂ ਸਿੱਖਿਆ ਦਾ ਅਜਿਹਾ ਧੁਰਾ ਹਨ ਜੋ ਇੱਕ ਦੂਜੇ ਦਾ ਵਿਕਾਸ ਕਰਨ ਵਿੱਚ ਮਦਦ ਕਰਦੇ ਹਨ । ਇਸ ਲਈ ਅਧਿਆਪਕ ਹਮੇਸ਼ਾਂ ਖਿਡਾਰੀ ਦੇ ਭਵਿੱਖ ਲਈ ਚਿੰਤਤ ਰਹਿੰਦੇ ਹਨ । ਅਧਿਆਪਕ ਅਤੇ ਕੋਚ ਮਨੋਵਿਗਿਆਨੀ ਬਣਕੇ ਖਿਡਾਰੀ ਦੀਆਂ ਮਾਨਸਿਕ ਕਿਰਿਆਵਾਂ ਅਤੇ ਮਨੋਭਾਵਨਾਵਾਂ ਨੂੰ ਸਮਝਦੇ ਹੋਏ ਉਸ ਦੇ ਭਵਿੱਖ ਦੀ ਅਗਵਾਈ ਕਰਦੇ ਹਨ । ਉਹਨਾਂ ਦੇ ਵਿਹਾਰਾਂ ਵਿੱਚ ਇਕਾਗਰਤਾ ਅਤੇ ਸਹਿਨਸ਼ੀਲਤਾ ਲਿਆ ਸਕਦੇ ਹਨ ਜਿਸ ਨਾਲ ਅਧਿਆਪਕ ਜਾਂ ਕੋਚ ਦਾ ਸਵੈ - ਵਿਕਾਸ ਹੁੰਦਾ ਹੈ । 














































Popular Posts

Contact Form

Name

Email *

Message *