Class-7th, Chapter-2, Punjabi Medium


ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ (2)



ਇੱਕ ਅੰਕ ਵਾਲੇ ਪ੍ਰਸ਼ਨ ਉੱਤਰ 


ਪ੍ਰਸ਼ਨ 1. ਪਾਚਨ ਕ੍ਰਿਆ ਨੂੰ ਮਜ਼ਬੂਤ ਕਰਨ ਕੀ ਕਰਨਾ ਚਾਹੀਦਾ ਹੈ ? 

ਉੱਤਰ - ਕਸਰਤ ਕਰਨੀ ਚਾਹੀਦੀ ਹੈ । 


 ਪ੍ਰਸ਼ਨ 2. ਕਸਰਤ ਦੇ ਕੋਈ ਦੋ ਨਿਯਮ ਲਿਖੋ । 

ਉੱਤਰ- ( 1 ) ਕਸਰਤ ਖ਼ੁਸ਼ੀ ਅਤੇ ਹਵਾਦਾਰਥਾਂ ਵਿੱਚ ਕਰਨੀ ਚਾਹੀਦੀ ।

 ( 2 ) ਕਸਰਤ ਸਵੇਰੇ ਜਾਂ ਸ਼ਾਮ ਨੂੰ ਕਰਨੀ ਚਾਹੀਦੀ ਹੈ ।

 

ਪ੍ਰਸ਼ਨ 3. ਸਰੀਰਿਕ ਸਮਰੱਥਾ ਦੁਆਰਾ ਅਸੀਂ ਕਿਸ ਦਾ ਮੁਕਾਬਲਾ ਕਰ ਸਕਦੇ ਹਾਂ ?

ਉੱਤਰ - ਬਿਮਾਰੀਆਂ ਦਾ । 


ਪ੍ਰਸ਼ਨ 4.. ਕਸਰਤ ਕਿਸ ਨੂੰ ਕਹਿੰਦੇ ਹਨ ? 

ਉੱਤਰ - ਉਹ ਕਿਰਿਆਵਾਂ ਜੋ ਜ਼ੋਰਦਾਰ , ਤੇਜ਼ ਅਤੇ ਆਪਣੀ ਇੱਛਾ ਨਾਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਹੀ ਕਸਰਤ ਕਹਿੰਦੇ ਹਨ । 


ਪ੍ਰਸ਼ਨ 5.. ਖੇਡਾਂ ਵਿੱਚ ਜਿੱਤਣ ਲਈ ਖਿਡਾਰੀ ਨੂੰ ਕਹਿੜੇ ਪਹਿਲੂਆਂ ਵੱਲ ਧਿਆਨ ਦੇਣਾ ਚਾਹੀਦਾ ਹੈ ? 

ਉੱਤਰ - ਉੱਚਿਤ ਟ੍ਰੇਨਿੰਗ , ਉੱਚਿਤ ਮਾਤਰਾਂ ਵਿੱਚ ਸਮਾਂ , ਆਧੁਨਿਕ ਖੇਡ ਦੇ ਮੈਦਾਨ ਅਤੇ ਖੇਡ ਸਮਾਨ , ਅਨੁਭਵੀ ਕੋਚ ਅਤੇ ਪੋਸ਼ਟਿਕ ਭੋਜਨ ਆਦਿ । 


ਪ੍ਰਸ਼ਨ 6. ਇਕ ਅਨੁਭਵੀ ਕੋਚ ਖਿਡਾਰੀ ਵਿੱਚ ਸਭ ਤੋਂ ਪਹਿਲਾਂ ਕੀ ਪੈਦਾ ਕਰਦਾ ਹੈ ? 

ਉੱਤਰ - ਸਰੀਰਿਕ ਸਮਰੱਥਾ । 




ਪ੍ਰਸ਼ਨ 7. ਸ਼ਕਤੀ ( Strength ) ਤੋਂ ਕੀ ਭਾਵ ਹੈ ? 

ਉੱਤਰ - ਸਰੀਰ ਦੀਆਂ ਮਾਸਪੇਸ਼ੀਆਂ ਦੁਆਰਾ ਸੰਯੋਜਿਤ ਕੀਤੇ ਗਏ ਬਲ ਨੂੰ ਸ਼ਕਤੀ ਕਹਿੰਦੇ ਹਨ ।

 

ਪ੍ਰਸ਼ਨ 8. ਲਚਕਤਾ ( Flexibility ) ਤੋਂ ਕੀ ਭਾਵ ਹੈ ? 

ਉੱਤਰ - ਲਚਕ ਦਾ ਭਾਵ ਹੈ ਕਿ ਕੋਈ ਆਪਣੇ ਸਰੀਰਿਕ ਜੋੜਾਂ ਨੂੰ ਕਿੰਨਾਂ ਕੁ ਮੋੜ ਸਕਦਾ ਹੈ । 

 



ਪ੍ਰਸ਼ਨ 9. ਸੰਯੋਜਨ ( Coordination ) ਤੋਂ ਕੀ ਭਾਵ ਹੈ ? 

ਉੱਤਰ - ਸੰਯੋਜਨ ਤੋਂ ਭਾਵ ਖਿਡਾਰੀ ਦੇ ਸਰੀਰ ਅਤੇ ਦਿਮਾਗ਼ ਦੇ ਆਪਸੀ ਤਾਲਮੇਲ ਤੋਂ ਹੈ । 

 

ਪ੍ਰਸ਼ਨ 10. ਸਹਿਣਸ਼ੀਲਤਾ ( Endurance ) ਤੋਂ ਕੀ ਭਾਵ ਹੈ ? 

ਉੱਤਰ - ਲਗਾਤਾਰ ਲੰਬੇ ਸਮੇਂ ਤੱਕ ਕਿਸੇ ਕੰਮ ਨੂੰ ਕਰਦੇ ਰਹਿਣ ਨੂੰ ਸਹਿਣਸ਼ੀਲਤਾ ਕਹਿੰਦੇ ਹਨ । 

 



ਪ੍ਰਸ਼ਨ 11. ਸਰੀਰਿਕ ਸਮਰੱਥਾ ਵਾਲੇ ਵਿਅਕਤੀ ਨੂੰ ਕਿਹੜੀਆਂ ਬੀਮਾਰੀਆਂ ਲੱਗਣ ਦੀ ਗੁਜਾਇਸ਼ ਘੱਟ ਹੁੰਦੀ ਹੈ ? 

ਉੱਤਰ - ਦਿਲ ਅਤੇ ਫੇਫੜਿਆਂ ਦੇ ਰੋਗ ਘਟ ਲੱਗਣ ਦੀ ਗੁੰਜਾਇਸ਼ ਹੁੰਦੀ ਹੈ । 






ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ(2)

ਦੋ ਅੰਕ ਵਾਲੇ ਪ੍ਰਸ਼ਨ ਉੱਤਰ 



ਪ੍ਰਸ਼ਨ 1. ਨਰੋਏ ਸਰੀਰ ਵਿੱਚ ਨਰੋਆ ਮਨ ਕਿਵੇਂ ਹੁੰਦਾ ਹੈ।

ਉੱਤਰ -  ਨਰੋਏ ਸਰੀਰ ਵਿੱਚ ਹੀ ਨਰੋਆ ਮਨ ਹੁੰਦਾ ਹੈ | ਅਸਵਸਥ ਵਿਅਕਤੀ ਆਪਣੇ ਆਪ ਨੂੰ ਧਰਤੀ ਉੱਤੇ ਭਾਰ ਸਮਝਦਾ ਹੈ । ਉਹ ਹਰ ਸਮਾਂ ਉਦਾਸ ਰਹਿੰਦਾ ਹੈ ਅਤੇ ਹਸੀ - ਖੁਸ਼ੀ ਉਸ ਤੋਂ ਕੋਹਾ ਦੂਰ ਮਨ ਵੀ ਨਰੋਆ ਹੁੰਦਾ ਹੈ । ਸਵਸਥ ਵਿਅਕਤੀ ਸਾਰਿਆਂ ਨਾਲ ਖੁਸ਼ੀ ਨਾਲ ਮਿਲਦਾ ਹੈ । ਉਸ ਨੂੰ ਖਾਣ ਪੀਣ ਦਾ ਪੂਰਾ ਮਜਾ ਆਉਂਦਾ ਹੈ । ਉਸ ਦੀ ਚਾਲ ਵਿੱਚ ਚੁਸਤੀ ਅਤੇ ਸਖਸ਼ੀਅਤ ਵਿੱਚ ਖਿੱਚ ਹੁੰਦੀ ਹੈ । ਉਹ ਸਾਰੇ ਕੰਮ ਬਹੁਤ ਉਤਸ਼ਾਹ ਨਾਲ ਕਰਦਾ ਹੈ ।


ਪ੍ਰਸ਼ਨ 2.ਕਿਸੇ ਖਿਡਾਰੀ ਦੀ ਸਰੀਰਿਕ ਸਮਰੱਥਾ ਕਿਹੜੇ ਗੁਣਾਂ ਉੱਤੇ ਨਿਰਭਰ ਕਰਦੀ ਹੈ ? 

ਉੱਤਰ -  ਗੁਣਾਂ ਨੂੰ ਹੋਰ ਚੰਗਾ ਬਣਾਉਣ ਲਈ ਕੋਈ ਜਿੰਨੀ ਅਧਿਕ ਮਿਹਨਤ ਕਰੇਗਾ ਉਨੀ ਹੀ ਅਧਿਕ ਸਰੀਰਿਕ ਸਮਰੱਥਾ ਹੋਵੇਗੀ । ਸਰੀਰਿਕ ਸਮਰੱਥਾ ਦੇ ਵਿਭਿੰਨ ਗੁਣ ਹਨ ( 1 ) ਗਤੀ ( 2 ) ਸ਼ਕਤੀ ( 3 ) ਸਹਿਣਸ਼ੀਲਤਾ ( 4 ) ਲਚਕਤਾ ( 5 ) ਸੰਯੋਜਨ ਯੋਗਤਾ 

 

 ਪ੍ਰਸ਼ਨ 3. ਖੇਡਾਂ ਵਿੱਚ ਖਿਡਾਰੀਆਂ ਨੂੰ ਕਿਹੜੇ ਗੱਲਾਂ ਵਲ ਧਿਆਨ ਦੇਣਾ ਚਾਹੀਦਾ ਹੈ ? 

ਉੱਤਰ -  ਉਚਿਤ ਟਰੇਨਿੰਗ , ਉਚਿਤ ਮਾਤਰਾ ਵਿੱਚ ਸਮੇਂ , ਆਧੁਨਿਕ ਖੇਡ ਦੇ ਮੈਦਾਨ ਅਤੇ ਖੇਡ ਸਮਾਨ , ਅਨੁਭਵੀ ਕੋਚ , ਪੋਸ਼ਟਿਕ ਭੋਜਨ ਆਦਿ।ਇਕ ਅਨੁਭਵੀ ਕੋਚ ਸਭ ਤੋਂ ਪਹਿਲਾਂ ਖਿਡਾਰੀ ਵਿੱਚ ਖੇਡ ਸਮਰੱਥਾ ਪੈਦਾ ਕਰਦਾ ਹੈ।ਤਾਂਕਿ ਉਸ ਖਿਡਾਰੀ ਦਾ ਸਰੀਰ ਨਿੰਗ ਅਤੇ ਖੇਡ ਲਈ ਪੂਰੀ ਤਰ੍ਹਾਂ ਤਿਆਰੀ ਹੋ ਜਾਵੇ । ਜੇਕਰ ਖਿਡਾਰੀ ਵਿੱਚ ਸਰੀਰਿਕ ਸਮਰੱਥਾ ਦੀ ਘਾਟ ਹੋਵੇਗੀ ਤਾਂ ਉਹ ਵਿਰੋਧੀ ਖਿਡਾਰੀ ਦਾ ਠੀਕ ਤਰ੍ਹਾਂ ਨਾਲ ਮੁਕਾਬਲਾ ਨਹੀਂ ਕਰ ਪਾਵੇਗਾ ਅਤੇ ਛੇਤੀ ਥੱਕ ਜਾਵੇਗਾ । 


ਪ੍ਰਸ਼ਨ 4. ਸਹਿਣਸ਼ਕਤੀ ਸਰੀਰਿਕ ਸਮਰੱਥਾ ਕਿਵੇਂ ਵਧਾਉਂਦੀ ਹੈ ? 

ਉੱਤਰ - ਜੋ ਵਿਅਕਤੀ ਨੂੰ ਥਕਾਵਟ ਦੀ ਅਵਸਥਾ ਵਿਚ ਲੰਮੇ ਸਮੇ ਤਕ ਕੰਮ ਕਰਨ ਵਿੱਚ ਸਹਾਇਤਾ ਕਰਦਾ ਹੈ । ਦੀਰੱਗ ਕਾਲ ਵਿੱਚ ਚੱਲਣ ਵਾਲਿਆਂ ਕਿਰਿਆਵਾਂ ਇਸ ਗੁਣ ਦੇ ਬਿਨਾ ਪੂਰੀ ਹੀ ਹੋ ਸਕਦੀਆਂ । ਜਿਸ ਵਿਅਕਤੀ ਵਿਚ ਅਧਿਕ ਸਹਿ ਸ਼ਕਤੀ ਹੋਵੇਗੀ ਉਹ ਦੂਜੇ ਵਿਅਕਤੀਆਂ ਤੋਂ ਵਧੇਰੇ ਕੰਮ ਕਰ ਸਕਦਾ ਹੈ । 

 


ਪ੍ਰਸ਼ਨ 5. ਗਤੀ ਸਰੀਰਿਕ ਸਮਰੱਥਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ? 

ਉੱਤਰ -  ਕਿਸੇ ਕੰਮ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਪੂਰਾ ਕਰਨ ਦੀ ਯੋਗਤਾ ਹੈ।ਜਿਸ ਖਿਡਾਰੀ ਵਿੱਚ ਗਤੀ ਅਧਿਕ ਹੋਵੇਗੀ ਉਹ ਵਧੀਆ ਖਿਡਾਰੀ ਮੰਨਿਆ ਜਾਵੇਗਾ ।ਜੋ ਵਿਅਕਤੀ ਨੂੰ ਥਕਾਵਟ ਦੀ ਅਵਸਥਾ ਵਿੱਚ ਗਤੀ ਹੈ ਉਹ ਦੂਜੇ ਵਿਅਕਤੀਆਂ ਨਾਲੋਂ ਆਪਣਾ ਕੰਮ ਛੇਤੀ ਖ਼ਤਮ ਕਰ ਲੈਂਦਾ ਹੈ ।



ਪ੍ਰਸ਼ਨ 6. ਲਚਕਤਾ ( Flexibility ) ਤੋਂ ਕੀ ਭਾਵ ਹੈ ਅਤੇ ਇਹ ਕਿਵੇਂ ਪ੍ਰਭਾਵਿਤ ਕਰਦੀ ਹੈ ?

ਉੱਤਰ - ਕੋਈ ਵਿਅਕਤੀ ਜਿੰਨਾ ਅਧਿਕ ਆਪਣੇ ਜੋੜਾਂ ਨੂੰ ਮੋੜ ਸਕਦਾ ਹੈ ।  ਲਚਕਤਾ ਹੋਣ ਤੇ ਆਪਣੇ ਸਰੀਰ ਨੂੰ ਅਸੀਂ ਕਿਸੇ ਵੀ ਪਾਸੇ ਮੋੜ ਸਕਦੇ ਹਾਂ ਜਿਸ ਨਾਲ ਸਾਡੇ ਕੰਮ ਕਰਨ ਦੀ ਪ੍ਰਕਿਰਿਆ ਅਧਿਕ ਪ੍ਰਭਾਵਿਤ ਹੁੰਦੀ ਹੈ । ਲਚਕ ਦੇ ਕਾਰਨ ਹੀ ਸਾਡਾ ਸਰੀਰ ਕੰਮ ਕਰਦੇ ਸਮੇਂ ਜਾਂ ਖੇਡਦੇ ਸਮੇਂ ਚੋਟਾਂ ਤੋਂ ਬੱਚ ਸਕਦਾ ਹੈ । 





 




ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ(2)

ਪੰਜ ਅੰਕ ਵਾਲੇ ਪ੍ਰਸ਼ਨ ਉੱਤਰ 




ਪ੍ਰਸ਼ਨ 1. ਕਸਰਤ ਕਰਨ ਵੇਲੇ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ ? ਵਿਸਥਾਰ ਨਾਲ ਦੱਸੋ ?

ਉੱਤਰ - ਕਸਰਤ ਗੈਰ - ਜ਼ਰੂਰੀ , ਕੁਵੇਲੇ ਅਤੇ ਬੇਤੁਕੀ ਸਰੀਰ ਲਈ ਹਾਨੀਕਾਰਕ ਹੁੰਦੀ ਹੈ । ਇਸ ਲਈ ਸਾਨੂੰ ਕਸਰਤ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ 

( 1 ) ਬਿਮਾਰੀ ਦੀ ਦਸ਼ਾ ਵਿੱਚ ਜਾਂ ਬਿਮਾਰੀ ਤੋਂ ਠੀਕ ਹੋਣ ਦੇ ਛੇਤੀ ਮਗਰੋਂ ਕਸਰਤ ਨਹੀਂ ਕਰਨੀ ਚਾਹੀਦੀ । 

( 2 ) ਕਸਰਤ ਭੋਜਨ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ।

( 3 ) ਕਸਰਤ ਕਰਨ ਮਗਰੋਂ ਸਰੀਰ ਨੂੰ ਢਿੱਲਾ ਛੱਡ ਕੇ ਲੰਬੇ ਅਤੇ ਗਹਿਰੇ ਸਾਹ ਲੈਣੇ ਚਾਹੀਦੇ ਹਨ । 

( 4 ) ਕਸਰਤ ਕਰਨ ਤੋਂ ਬਾਅਦ ਥੋੜ੍ਹਾ ਆਰਾਮ ਕਰਨਾ ਚਾਹੀਦਾ ਹੈ । 

 ( 5 ) ਕਸਰਤ ਹਰ ਰੋਜ਼ ਸਵੇਰੇ ਜਾਂ ਸ਼ਾਮ ਨੂੰ ਕਰਨੀ ਚਾਹੀਦੀ ਹੈ । 

( 6) ਕਸਰਤ ਖੁੱਲ੍ਹੀ ਅਤੇ ਹਵਾਦਾਰ ਥਾਂ ਵਿੱਚ ਕਰਨੀ ਚਾਹੀਦੀ ਹੈ । 

( 7 ) ਕਸਰਤ ਕਰਦੇ ਸਮੇਂ ਨਾ ਹੀ ਬਹੁਤੇ ਖੁੱਲ੍ਹੇ ਅਤੇ ਨਾ ਹੀ ਬਹੁਤ ਤੰਗ ਕਪੜੇ ਪਾਉਣੇ ਚਾਹੀਦੇ ਹਨ । 

( 8 ) ਗਹਿਰੇ ਸਾਹ ਵਾਲੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ । 

( 9 ) ਸਰੀਰ ਦੀਆਂ ਕਰੂਪਤਾਵਾਂ ਨੂੰ ਦੂਰ ਕਰਨ ਵਾਲੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ ।

( 10 ) ਕਸਰਤ ਕਰਨ ਦੇ ਤੁਰੰਤ ਮਗਰੋਂ ਨਹਾਉਣਾ ਨਹੀਂ ਚਾਹੀਦਾ । 


ਪ੍ਰਸ਼ਨ 2. ਕਸਰਤ ਕਰਨ ਦੇ  ਕਿਹੜੇ ਕਿਹੜੇ ਨਿਯਮ ਹੋਣੇ ਚਾਹੀਦੇ ਹਨ ?


ਉੱਤਰ - ਕਸਰਤ ਕਰਨ ਦੇ ਨਿਯਮ- 

( 1 ) ਕਸਰਤ ਹਮੇਸ਼ਾ ਖੁੱਲੀ ਥਾਂ ਵਿੱਚ ਕਰਨੀ ਚਾਹੀਦੀ ਹੈ । 

( 2 ) ਕਸਰਤ ਸਵੇਰੇ ਜਾਂ ਸ਼ਾਮ ਨੂੰ ਕਰਨੀ ਚਾਹੀਦੀ ਹੈ । 

( 3 ) ਕਸਰਤ ਭੋਜਨ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ । 

( 4 ) ਆਸਾਨ ਕਸਰਤਾਂ ਕਰਨੀਆਂ ਚਾਹੀਦੀਆਂ ਹਨ । 

( 5 ) ਕਸਰਤ ਹਲਕੇ ਕਪੜੇ ਪਹਿਨ ਕੇ ਕਰਨੀ ਚਾਹੀਦੀ ਹੈ । 


ਪ੍ਰਸ਼ਨ 3. ਤਾਲਮੇਲ ( Co - ordination ) ਤੋਂ ਕੀ ਭਾਵ ਹੈ ? ਖਿਡਾਰੀ ਦੇ ਲਈ ਤਾਲਮੇਲ ਦੀ ਕਿ ਮਹੱਤਤਾ ਹੈ?

ਉੱਤਰ - ਭੱਜਣ, ਕੁੱਦਣ ਜਾ ਫਿਰ ਕੋਈ ਵੀ ਖੇਡ ਖੇਡਾਂ ਵੇਲੇ ਸਰੀਰ ਦੇ ਅੰਗਾਂ ਦਾ ਤਾਲਮੇਲ ਬਹੁਤ ਜਰੂਰੀ ਹੈ। ਤਾਲਮੇਲ ਨਾਲ ਸਰੀਰ ਨੂੰ ਸੱਤ ਲੱਗਣ ਦਾ ਖ਼ਤਰਾ ਘਾਟ ਜਾਂਦਾ ਹੈ ਤੇ ਸਰੀਰ ਵਧੀਆ ਕਾਰੁਜਗਾਰੀ ਕਰਦਾ ਹੈ। ਤੇ ਗ਼ਲਤੀਆਂ ਦੀ ਗੁੰਜਾਇਸ਼ ਘਾਟ ਹੋ ਜਾਂਦੀ ਹੈ।  ਜੇਕਰ ਖਿਡਾਰੀ ਦੇ ਦਿਮਾਗ ਵਲੋਂ ਦਿੱਤੇ ਆਦੇਸ਼ ਨੂੰ ਸਰੀਰ ਸਹੀ ਢੰਗ ਅਲ ਪ੍ਰਾਪਤ ਕਰਦਾ ਹੈ ਅਤੇ ਛੇਤੀ ਉਸ ਨੂੰ ਪੂਰਾ ਕਰਦਾ ਹੈ ਤਾਂ ਕੀਤੇ ਜਾਣ ਵਾਲੇ ਕੰਮ ਵਿਚ ਗ਼ਲਤੀਆਂ ਨਹੀਂ ਹੋਣਗੀਆਂ ਦਿਮਾਗ ਅਤੇ ਸਰੀਰ ਤੇ ਤਾਲਮੇਲ ਤੋਂ ਬਿਨਾ ਕੋਈ ਕੰਮ ਵੀ ਸ਼ੰਭਾਵ ਨਹੀਂ 



ਪ੍ਰਸ਼ਨ 4. ਸਰੀਰਿਕ ਸਮਰੱਥਾ ( Physical Capacity ) ਦੀ ਮਹੱਤਤਾ ਦੇ ਬਾਰੇ ਨੋਟ ਲਿਖੋ ?

ਉੱਤਰ - ਸਰੀਰਿਕ ਸਮਰੱਥਾ ਦਾ ਮਹੱਤਤਾ ( Importance of Physical Capacity ) - 

( 1 ) ਸਰੀਰਿਕ ਸਮਰੱਥਾ ਵਾਲੇ ਵਿਅਕਤੀ ਨੂੰ ਦਿਲ ਅਤੇ ਫੇਫੜਿਆਂ ਸੰਬੰਧੀ ਰੋਗ ਵਿਸਥਾਰਪੂਰਵਕ ਨੋਟ ਲਿਖੋ । ਲੱਗਣ ਦੀ ਘੱਟ ਸੰਭਾਵਨਾ ਹੁੰਦੀ ਹੈ ।

( 2 ) ਸਰੀਰਿਕ ਸਮਰੱਥਾ ਨਾਲ ਮਨੁੱਖ ਦੀ ਸਰੀਰਿਕ ਪ੍ਰਣਾਲੀ ਠੀਕ ਤਰ੍ਹਾਂ ਨਾਲ ਕੰਮ ਕਰਨ ਦੇ ਯੋਗ ਬਣਦੀ ਹੈ । ਸਾਡੀ ਮਾਸਪੇਸ਼ੀਆਂ ਪ੍ਰਣਾਲੀ ਚੰਗੇ ਕੰਮ ਕਰਨ ਦੇ ਯੋਗ ਬਣਦੀ ਹੈ ਅਤੇ ਅਸੀਂ ਅਧਿਕ ਕੰਮ ਕਰ ਸਕਦੇ ਹਾਂ । 



 


Popular Posts

Contact Form

Name

Email *

Message *