Class-6th, Chapter-1 Punjabi Medium

 ਸਿਹਤ (1)


ਇੱਕ ਅੰਕ ਦੇ ਪ੍ਰਸ਼ਨ ਉੱਤਰ 

One Marks Que-Ans


ਪ੍ਰਸ਼ਨ 1- ਚੰਗੀ ਸਿਹਤ ਦੀ ਕਿ ਨਿਸ਼ਾਨੀ ਹੈ ?

ਉੱਤਰ- ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ਤੇ ਮਜ਼ਬੂਤ ਹੋਣਾ 


ਪ੍ਰਸ਼ਨ 2. ਸਰੀਰਕ ਸਿਹਤ ਤੋਂ ਕਿ ਭਾਵ ਹੈ ?

ਉੱਤਰ - ਕਿਸੇ ਵੀ ਬਿਮਾਰੀ ਤੋਂ ਮੁਕਤ 


ਪ੍ਰਸ਼ਨ 3. ਕਸਰਤ ਤੇ ਯੋਗਾ ਕਦੋਂ ਕਰਨਾ ਚਾਹੀਦਾ ਹੈ ?

ਉੱਤਰ - ਖਾਲੀ ਪੇਟ 


ਪ੍ਰਸ਼ਨ 4. ਵਿਦਿਆਰਥੀ ਦੀਆਂ ਚੰਗੀਆਂ ਆਦਤਾਂ ਬਾਰੇ ਦੱਸੋ।  

ਉੱਤਰ - ਸਮੇਂ ਸਿਰ ਆਉਣਾ ਤੇ ਸਫਾਈ ਦਾ ਧਿਆਨ ਰੱਖਣਾ


ਪ੍ਰਸ਼ਨ 5.ਖਾਣਾ ਖਾਣ ਤੋਂ ਪਹਿਲਾਂ ਕੀ ਜ਼ਰੂਰੀ ਹੈ ? 

ਉੱਤਰ - ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ 


ਪ੍ਰਸ਼ਨ 6. ਭੋਜਨ ਕਿਸ ਤਰਾਂ ਖਾਣਾ ਚਾਹੀਦਾ ਹੈ ?

ਉੱਤਰ - ਪੂਰੀ ਤਰਾਂ ਚਬਾ-ਚਬਾ ਕੇ 


ਪ੍ਰਸ਼ਨ 7.ਖਾਣਾ ਖਾਣ ਤੋਂ ਬਾਦ ਕੀ ਕਰਨਾ ਚਾਹੀਦਾ ਹੈ ?

ਉੱਤਰ -ਕੁਰਲੀ ਕਰਨੀ ਚਾਹੀਦੀ ਹੈ 


ਪ੍ਰਸ਼ਨ 8.ਵਾਲਾਂ ਦੀ ਸਫਾਈ ਕਿਵੇਂ ਕਰਨੀ ਚਾਹੀਦੀ ਹੈ ?

ਉੱਤਰ -ਸਮੇਂ ਤੇ ਨਹਾਉਣਾ ਤੇ ਰੋਜ਼ਾਨਾ ਕੰਗੀ ਕਰਨਾ  


ਪ੍ਰਸ਼ਨ 9.ਇੱਕ ਵਿਦਿਆਰਥੀ ਨੂੰ ਕਿੰਨੇ ਸਮੇ ਤੱਕ ਨੀਂਦ ਲੈਣੀ ਚਾਹੀਦੀ ਹੈ ?

ਉੱਤਰ -ਰੋਜ਼ਾਨਾ 8 ਘੰਟੇ 


ਪ੍ਰਸ਼ਨ 10. ਕਿਸ ਸਮੇਂ ਖੇਡਣਾ ਨਹੀਂ ਚਾਹੀਦਾ?

ਉੱਤਰ - ਤੇਜ਼ ਧੁੱਪ ਵਿਚ 


ਪ੍ਰਸ਼ਨ 11. ਅੱਖਾਂ ਦੀ ਸਫ਼ਾਈ ਕਿਸ ਤਰਾਂ ਕਰਨੀ ਚਾਹੀਦੀ ਹੈ ?

ਉੱਤਰ - ਤੁਹਾਡੇ ਪਾਣੀ ਦੇ ਛਿੱਟੇ ਮਾਰ ਕੇ 


ਪ੍ਰਸ਼ਨ 12. ਨੱਕ ਵਿਚਲੇ ਵਾਲਾਂ ਦਾ ਕਿ ਮਹੱਤਵ ਹੈ ?

ਉੱਤਰ - ਧੂੜ , ਮਿੱਟੀ ਅੰਦਰ ਜਾਣ ਤੋਂ ਰੋਕਦੇ ਹਨ 


ਪ੍ਰਸ਼ਨ 13. ਸੱਟ ਲੱਗਣ ਤੇ ਕਿ ਕਰਨਾ ਚਾਹੀਦਾ ਹੈ ?

ਉੱਤਰ- ਅਧਿਆਪਕ ਜਾਂ ਮਾਪਿਆਂ ਨੂੰ ਦੱਸਣਾ ਚਾਹੀਦਾ ਹੈ 


2 ਅਤੇ 3  ਅੰਕ ਦੇ ਪ੍ਰਸ਼ਨ ਉੱਤਰ 

2 And 3 Marks Que-Ans


ਪ੍ਰਸ਼ਨ 1. ਸਿਹਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ 

ਉੱਤਰ- 1.)ਸਰੀਰਕ ਸਿਹਤ (Physical Health )

2.) ਮਾਨਸਿਕ ਸਿਹਤ (Mental Health )

3.) ਸਮਾਜਿਕ ਸਿਹਤ (social health)

4.) ਭਾਵਾਤਮਿਕ ਸਿਹਤ(emotional health) 


ਪ੍ਰਸ਼ਨ 2. ਸਾਨੂੰ ਸਰੀਰ ਦੇ ਕਿਹੜੇ-ਕਿਹੜੇ ਅੰਗਾਂ ਦੀ ਸਫ਼ਾਈ ਰੋਜ਼ਾਨਾ ਕਰਨੀ ਚਾਹੀਦੀ ਹੈ ?

ਉੱਤਰ - ਚਮੜੀ ਦੀ ਸਫਾਈ 

`      ----  ਵਾਲਾਂ ਦੀ ਸਫਾਈ 

       ----   ਕੰਨਾਂ ਦੀ ਸਫਾਈ 

       ----  ਅੱਖਾਂ ਦੀ ਸਫਾਈ 

        ---- ਨੱਕ ਦੀ ਸਫਾਈ 

        ---- ਦੰਦਾਂ ਦੀ ਸਫਾਈ 

        ---- ਨਹੁੰਆਂ ਦੀ ਸਫਾਈ 


ਪ੍ਰਸ਼ਨ 3. ਵਿਦਿਆਰਥੀ ਦੀਆਂ ਚੰਗੀਆਂ ਆਦਤਾਂ ਬਾਰੇ ਦੱਸੋ।

ਉੱਤਰ- ਰੋਜਾਨਾ ਸਮੇਂ ਤੇ ਸੌਣਾ 

       --- ਸਰੀਰ ਦੀ ਸਫਾਈ ਰੱਖਣਾ 

       --- ਸਮੇਂ ਤੇ ਸਕੂਲ ਜਾਣਾ 

       --- ਵੱਡਿਆਂ ਦਾ ਕਹਿਣਾ ਮੰਨਣਾ 

       --- ਰੋਜ਼ਾਨਾ ਕਸਰਤ ਕਰਨਾ 


ਪ੍ਰਸ਼ਨ 4. ਚੰਗੀ ਸਿਹਤ ਲਈ ਸੁਭਾਅ ਵਿੱਚ ਕਹਿੰਦੇ ਗੁਣ ਹੋਣੇ ਚਾਹੀਦੇ ਹਨ 

ਉੱਤਰ- ਹਰ ਵੇਲੇ ਖੁਸ਼ ਰਹਿਣਾ ਚਾਹੀਦਾ ਹੈ, ਚਿੜਚਿੜਾ ਸੁਭਾਅ ਸਿਹਤ ਤੇ ਸਮਾਜ ਦੋਨਾਂ ਲਈ ਚੰਗਾ ਨਹੀਂ ਹੁੰਦਾ, ਆਪਣੇ ਤੋਂ ਵੱਡਿਆ ਦਾ ਸਤਿਕਾਰ ਤੇ ਛੋਟਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ



ਪ੍ਰਸ਼ਨ 5.ਸਿਹਤ ਦੀ ਸੰਭਾਲ ਲਈ ਕਿਹੜੀਆਂ ਚੰਗੀਆਂ ਆਦਤਾਂ ਜ਼ਰੂਰੀ ਹਨ 

ਉੱਤਰ -ਸਮੇਂ ਸਿਰ ਉੱਠਣਾ, ਖਾਣਾ ,ਖੇਡਣਾ ਅਤੇ ਅਰਾਮ ਕਰਨਾ 

---ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣਾ 

----ਢੰਗ ਨਾਲ ਬੈਠਣਾ ਤੇ ਸੋਣਾ 

----ਰੋਜ਼ਾਨਾ ਕਸਰਤ ਕਰਨਾ 


ਪ੍ਰਸ਼ਨ 6. ਭੋਜਨ ਖਾਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?

ਉੱਤਰ - ਸਾਫ ਸੁਥਰਾ ਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ 

        ---ਖਾਣਾ ਖਾਣ ਤੋਂ ਪਹਿਲਾਂ ਹੱਥ ਸਾਬਣ ਨਾਲ ਚੰਗੀ ਤਰਾਂ ਧੋਣੇ ਚਾਹੀਦੇ ਹਨ 

        ---ਲੋੜ ਤੋਂ ਜਿਆਦਾ ਗਰਮ ਅਤੇ ਠੰਡਾ ਖਾਣਾ ਨਹੀਂ ਖਾਣਾ ਚਾਹੀਦਾ 

        ---ਖਾਣਾ ਲੇਟ ਕੇ ਨਹੀਂ ਖਾਣਾ ਚਾਹੀਦਾ 


ਪ੍ਰਸ਼ਨ 7. ਸਰੀਰਕ ਸਿਹਤ ਤੋਂ ਕੀ ਭਾਵ ਹੈ ?

ਉੱਤਰ- ਸਰੀਰਿਕ ਸਿਹਤ ਤੋਂ ਭਾਵ ਹੈ ਕਿ ਇੱਕ ਸਿਹਤਮੰਦ ਵਿਅਕਤੀ ਦੇ ਸਾਰੇ ਅੰਗ ਆਪਣਾ ਕੰਮ ਠੀਕ ਢੰਗ ਨਾਲ ਕਰਦੇ ਹਨ । ਸਰੀਰ ਤੰਦਰੁਸਤ , ਫੁਰਤੀਲਾ ਅਤੇ ਅਨੇਕ ਪ੍ਰਕਾਰ ਦੀਆਂ ਸਰੀਰਿਕ ਕਿਰਿਆਵਾਂ ਨੂੰ ਕਰਨ ਲਈ ਤਿਆਰ ਰਹਿੰਦਾ ਹੈ । ਸਿਹਤਮੰਦ ਵਿਅਕਤੀ ਦਾ ਸਰੀਰਿਕ ਢਾਂਚਾ ਵੇਖਣ ਨੂੰ ਸੋਹਣਾ , ਸੁਡੌਲ ਅਤੇ ਮਜ਼ਬੂਤ ਪੰਨਿਆਂ ਵਾਲਾ ਹੁੰਦਾ ਹੈ । ਸਿਹਤਮੰਦ ਮਨੁੱਖ ਦੇ ਸਰੀਰ ਦੀਆਂ ਸਾਰੀਆਂ ਕਾਰਜ ਪ੍ਰਨਾਲੀਆਂ ਜਿਵੇਂ ਸਾਹ ਨਾਲੀ , ਪਾਚਨ - ਪ੍ਰਨਾਲੀ ਅਤੇ ਲਹੂ ਪ੍ਰਨਾਲੀ ਆਦਿ ਆਪਣਾ ਕੰਮ ਠੀਕ ਤਰੀਕੇ ਨਾਲ ਕਰਦੀਆਂ ਹਨ ।


ਪ੍ਰਸ਼ਨ 8. ਮਾਨਸਿਕ ਸਿਹਤ ਤੋਂ ਕਿ ਭਾਵ ਹੈ ?

 ਇਸ ਦਾ ਅਰਥ ਹੈ ਕਿ ਜੋ ਵਿਅਕਤੀ ਦਿਮਾਗੀ ਤੌਰ ਤੇ ਸਹੀ ਅਤੇ ਸਮੇਂ ਸਿਰ ਫੈਸਲਾ ਲੈਂਦਾ ਹੈ ਉਹ ਹਮੇਸ਼ਾਂ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਦਾ ਹੈ । ਮਾਨਸਿਕ ਤੌਰ ' ਤੇ ਸਿਹਤਮੰਦ ਵਿਅਕਤੀ ਹਾਲਾਤ ਅਨੁਸਾਰ ਆਪਣੇ - ਆਪ ਨੂੰ ਢਾਲ ਲੈਂਦਾ ਹੈ । 


ਪ੍ਰਸ਼ਨ 9. ਸਮਾਜਿਕ ਸਿਹਤ ਤੋਂ ਕਿ ਭਾਵ ਹੈ ?

ਉੱਤਰ -ਸਮਾਜਿਕ ਸਿਹਤ ਤੋਂ ਭਾਵ ਵਿਅਕਤੀ ਦੇ ਆਪਣੇ ਸਮਾਜ ਨਾਲ਼ ਸੰਬੰਧਾਂ ਤੋਂ ਹੈ । ਮਨੁੱਖ ਇੱਕ ਸਮਾਜਿਕ ਜੀਵ ਹੈ ਜਿਸ ਨੂੰ ਆਪਣੇ ਰੁਜ਼ਾਨਾਂ ਕੰਮਾਂ ਦੀ ਪੂਰਤੀ ਲਈ ਆਪਣੇ ਪਰਿਵਾਰ ਅਤੇ ਸਮਾਜ ਨਾਲ ਮਿਲ ਕੇ ਚੱਲਣਾ ਪੈਂਦਾ ਹੈ । ਮਿਲਨਸਾਰ ਵਿਅਕਤੀ ਦੀ ਸਮਾਜ ਵਿੱਚ ਇੱਜ਼ਤ ਹੁੰਦੀ ਹੈ । ਸਮਾਜ ਤੋਂ ਬਿਨਾਂ ਵਿਅਕਤੀ ਅਧੂਰਾ ਹੁੰਦਾ ਹੈ 


ਪ੍ਰਸ਼ਨ 10. ਭਾਵਾਤਮਕ ਸਿਹਤ ਤੋਂ ਕਿ ਭਾਵ ਹੈ ?

ਉੱਤਰ -ਸਾਡੇ ਮਨ ਵਿੱਚ ਸਮੇਂ - ਸਮੇਂ ਤੇ ਵੱਖ - ਵੱਖ ਪ੍ਰਕਾਰ ਦੀਆਂ ਭਾਵਨਾਵਾਂ ਜਿਵੇਂ ਗੁੱਸਾ , ਈਰਖਾ , ਡਰ , ਖ਼ੁਸ਼ੀ , ਆਦਿ ਪੈਦਾ ਹੁੰਦੀਆਂ ਰਹਿੰਦੀਆਂ ਹਨ । ਇਹਨਾਂ ਭਾਵਨਾਵਾਂ ਦਾ ਸਾਡੇ ਜੀਵਨ ਵਿੱਚ ਸੰਤੁਲਿਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਆਪਣੇ ਕੰਮ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾੜ੍ਹ ਸਕਦੇ ਹਾਂ । 


5 ਅਤੇ 6  ਅੰਕ ਦੇ ਪ੍ਰਸ਼ਨ ਉੱਤਰ 


5 and 6 Marks Que-Ans


 


ਪ੍ਰਸ਼ਨ- ਨਿੱਜੀ ਸਿਹਤ ਵਿਗਿਆਨ ਤੋਂ ਕਿ ਭਾਵ ਹੈ 

ਉੱਤਰ- ਜਿਹੜਾ ਗਿਆਨ ਸਾਨੂੰ ਆਪਣੀ ਸਿਹਤ ਨੂੰ ਸੰਭਾਲਨ ਦੀ ਜਾਣਕਾਰੀ ਦਿੰਦਾ ਹੈ ਉਹ ਨਿੱਜੀ ਸਿਹਤ ਵਿਗਿਆਨ ਅਖਵਾਉਂਦਾ ਹੈ । ਅਸੀਂ ਜਾਣਦੇ ਹਾਂ ਕਿ ਸਾਡੇ ਰਹਿਣ - ਸਹਿਣ ਅਤੇ ਖਾਣ - ਪੀਣ ਦੇ ਢੰਗਾਂ ਦਾ ਸਾਡੀ ਸਿਹਤ ਨਾਲ ਗੂੜ੍ਹਾ ਸੰਬੰਧ ਹੈ । ਇੱਕ ਵਿਅਕਤੀ ਲਈ ਸਰੀਰ ਅਤੇ ਮਨ ਦੀ ਤੰਦਰੁਸਤੀ ਕਾਫ਼ੀ ਮਹੱਤਵ ਰੱਖਦੀ ਹੈ । ਤੰਦਰੁਸਤ ਵਿਅਕਤੀ ਹਰ ਕੰਮ ਨੂੰ ਅਸਾਨੀ ਨਾਲ ਕਰ ਲੈਂਦਾ ਹੈ । ਇਸ ਤੋਂ ਉਲਟ ਜੇਕਰ ਮਨੁੱਖ ਦਾ ਸਰੀਰ ਕਿਸੇ ਰੋਗ ਤੋਂ ਪੀੜਤ ਹੋਏ ਤਾਂ ਉਸ ਦਾ ਮਨ ਕਿਸੇ ਵੀ ਕੰਮ ਨੂੰ ਕਰਨ ਲਈ ਤਿਆਰ ਨਹੀਂ ਹੁੰਦਾ । 

 ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਲਈ ਆਪਣੇ ਸਰੀਰ ਦੀ ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ । ਹਰ ਰੋਜ਼ ਇਸ਼ਨਾਨ ਕਰ ਕੇ ਸਾਨੂੰ ਆਪਣੇ ਸਰੀਰ ਨੂੰ ਸਾਫ਼ ਤੌਲੀਏ ਨਾਲ ਸੁਕਾਉਣਾ ਜ਼ਰੂਰੀ ਹੈ । ਸਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਦੀ ਦੇਖ - ਭਾਲ ਕਰਨ ਦੀ ਲੋੜ ਹੁੰਦੀ ਹੈ । ਇਸ ਸੰਬੰਧੀ ਮੁੱਢਲੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ :  

1.) ਚਮੜੀ ਦੀ ਸਫਾਈ 

2.) ਅੱਖਾਂ ਦੀ ਸਫਾਈ 

3.) ਕੰਨਾਂ ਦੀ ਸਫ਼ਾਈ 

4.) ਨਹੁੰਆਂ ਦੀ ਸਫ਼ਾਈ 

5.) ਦੰਦਾਂ ਦੀ ਸਫ਼ਾਈ 

6.)ਨੱਕ ਦੀ ਸਫ਼ਾਈ 


 


ਪ੍ਰਸ਼ਨ 2. ਭੋਜਨ ਸੰਬੰਧੀ ਆਦਤਾਂ ਦਾ ਵੇਰਵਾ ਦਿਓ ?

ਉੱਤਰ-  1 ) ਬੱਚਿਆਂ ਨੂੰ ਸਾਫ਼ - ਸੁਥਰਾ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ । ਇਸ ਵਿੱਚ ਪ੍ਰੋਟੀਨ , ਕਾਰਬੋਹਾਈਡੇਂਟਸ , ਥੰਧਿਆਈ , ਖਣਿਜ ਲੂਣ , ਵਿਟਾਮਿਨ ਅਤੇ ਪਾਣੀ ਵਰਗੋਂ ਸਾਰੇ ਤੱਤ ਹੋਣੇ ਜ਼ਰੂਰੀ ਹਨ । 

          2.)ਖਾਣਾ ਖਾਣ ਤੋਂ ਪਹਿਲਾਂ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋ ਲੈਣੇ ਚਾਹੀਨੇ ਹਨ । 

         3.)ਲੋੜ ਤੋਂ ਜ਼ਿਆਦਾ ਗਰਮ ਜਾਂ ਠੰਡਾ ਖਾਣਾ ਨਹੀਂ ਖਾਣਾ ਚਾਹੀਦਾ । 

        4.)ਟੀ . ਵੀ . ਦੇਖਦੇ ਜਾਂ ਕੰਪਿਊਟਰ ਆਦਿ , ਤੇ ਕੰਮ ਕਰਦੇ ਸਮੇਂ ਖਾਣਾ ਨਹੀਂ ਖਾਣਾ ਚਾਹੀਦਾ ।

        5.) ਖਾਣਾ ਲੇਟ ਕੇ ਨਹੀਂ ਸਗੋਂ ਸਿੱਧੇ ਬੈਠ ਕੇ ਖਾਣਾ ਚਾਹੀਦਾ ਹੈ । 

        6. ) ਬੱਚਿਆਂ ਨੂੰ ਜ਼ਿਆਦਾਤਰ ਘਰ ਦਾ ਬਣਿਆ ਭੋਜਨ ਹੀ ਖਾਣਾ ਚਾਹੀਦਾ ਹੈ । ਫ਼ਾਸਟ - ਫੂਡ ਜਿਵੇਂ ਪੀਜ਼ਾ , ਬਰਗਰ ਆਦਿ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ । 

        7.) ਮੱਖੀਆਂ ਅਤੇ ਮਿੱਟੀ - ਘੱਟੇ ਤੋਂ ਬਚਾਉਣ ਲਈ ਭੇਜਨ ਨੂੰ ਹਮੇਸ਼ਾਂ ਚੱਕ ਕੇ ਰੱਖਣਾ ਚਾਹੀਦਾ ਹੈ । 

        8.) ਫਲ ਹਮੇਸ਼ਾਂ ਚੰਗੀ ਤਰ੍ਹਾਂ ਧੋ ਕੇ ਖਾਣੇ ਚਾਹੀਦੇ ਹਨ । 

Popular Posts

Contact Form

Name

Email *

Message *