CLASS-8TH, CHAPTER-5, Long QUE-ANS

 




ਉੱਤਰ - ਇੱਕ ਦਿਨ ਰਾਣਾ ਗੁਰਮੀਤ ਸਿੰਘ ਸੋਢੀ ਅਭਿਨਵ ਬਿੰਦਰਾ ਦੇ ਫ਼ਾਰਮ ਹਾਊਸ ' ਤੇ ਉਸ ਦੇ ਪਿਤਾ ਜੀ ਨੂੰ ਮਿਲਨ ਲਈ ਆਏ । ਉਹਨਾਂ ਨੇ ਉਸ ਦੇ ਫਾਰਮ ਹਾਊਸ ਦੇ ਇੱਕ ਕੋਨੇ ਵਿੱਚ ਕੱਚ ਦੀਆਂ ਟੁੱਟੀਆਂ ਸ਼ੀਸ਼ੀਆਂ ਅਤੇ ਟੁੱਟੀਆਂ ਬੋਤਲਾਂ ਦਾ ਵੇਰ ਵੇਖਿਆ । ਰਾਣਾ ਸੋਢੀ ਨੇ ਅਭਿਨਵ ਦੇ ਪਿਤਾ ਜੀ ਤੋਂ ਖਿੱਲਰੇ ਹੋਏ ਕੱਚ ਬਾਰੇ ਪੁੱਛਿਆ ਤਾਂ ਉਸ ਦੇ ਪਿਤਾ ਜੀ ਨੇ ਅਭਿਨਵ ਬਿੰਦਰਾ ਦੇ ਨਿਸ਼ਾਨੇਬਾਜ਼ੀ ਦੇ ਸ਼ੋਕ ਬਾਰੇ ਦੱਸਿਆ । ਰਾਣਾ ਗੁਰਮੀਤ ਸਿੰਘ ਸੋਢੀ ਖਿਡਾਰੀਆਂ ਦੀ ਮੱਦਦ ਕਰਦੇ ਰਹਿੰਦੇ ਹਨ । ਉਹ ਪੰਜਾਬ ਦੇ ਖੇਡ ਮੰਤਰੀ ਵੀ ਰਹੇ ਹਨ । ਉਹਨਾਂ ਨੂੰ ਅਭਿਨਵ ਬਿੰਦਰਾ ਅੰਦਰ ਨਿਸ਼ਾਨੇਬਾਜ਼ੀ ਦੀ ਕਾਬਲੀਅਤ ਦਿਖਾਈ ਦਿੱਤੀ ਅਤੇ ਉਹਨਾਂ ਨੇ ਅਭਿਨਵ ਬਿੰਦਰਾ ਦੇ ਪਿਤਾ ਜੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਅਭਿਨਵ ਬਿੰਦਰਾ ਨੂੰ ਨਿਸ਼ਾਨੇਬਾਜ਼ੀ ਦੀ ਖੇਡ ਲਈ ਉਤਸ਼ਾਹਿਤ ਕਰਨ।ਅਭਿਨਵ ਬਿੰਦਰਾ ਦੇ ਪਿਤਾ ਜੀ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਨੇਕ ਸਲਾਹ ਮੰਨ ਲਈ ਅਤੇ ਉਹਨਾਂ ਨੇ ਅਭਿਨਵ ਬਿੰਦਰਾ ਦੀ ਸਿਖਲਾਈ ਲਈ ਕਿਸੇ ਚੰਗੇ ਕੋਚ ਬਾਰੇ ਵਿਚਾਰ - ਵਟਾਂਚ ਕੀਤਾ । ਅਖੀਰ ਦੋਹਾਂ ਦੇ ਅਭਿਨਵ ਬਿੰਦਰਾ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਦੇ ਦੋਸਤ ਕੋਚ ਲੈਫ਼ਟੀਨੈਂਟ ਕਰਨਲ ਜਗੀਰ ਸਿੰਘ ਢਿੱਲੋਂ ਤੋਂ ਸਿਖਲਾਈ ਦਿਵਾਉਣ ਦਾ ਮਨ ਬਣਾ ਲਿਆ ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਸੀ ਕਿ ਕੋਚ ਢਿੱਲੋਂ ਅਭਿਨਵ ਨੂੰ | ਸਿਖਲਾਈ ਦੇਣ ਲਈ ਸਹਿਮਤ ਹੋਵੇਗਾ ਕਿ ਨਹੀਂ ਕਿਉਂਕਿ ਕੋਚ ਸਾਹਿਬ ਦੇ ਆਪਣੇ ਕ ਫ਼ੀ ਰੁਝੇਵੇਂ ਸਨ ਪਰ ਫਿਰ ਵੀ ਸੋਢੀ ਸਾਹਿਬ ਨੇ ਅਭਿਨਵ ਦੇ ਪਿਤਾ ਨੂੰ ਕੋਚ ਢਿੱਲੋਂ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ ।ਅਭਿਨਵ ਬਿੰਦਰਾ ਨੇ ਕੋਚ ਢਿੱਲੋਂ ਨੂੰ ਇੱਕ ਪੱਤਰ ਲਿਖਿਆ ਕਿ ਉਹ ਉਹਨਾਂ ਕੋਲੋਂ ਨਿਸ਼ਾਨੇਬਾਜ਼ੀ ਦੀ ਸਿਖਲਾਈ ਲੈਣਾ ਚਾਹੁੰਦਾ ਹੈ । ਅਭਿਨਵ ਬਿੰਦਰਾ ਨੇ ਲਿਖਿਆ ਕਿ ਤੁਸੀਂ ਇੱਕ ਦਿਨ ਮਾਣ ਕਰੋਗੇ ਕਿ ਤੁਸੀਂ ਮੈਨੂੰ ਸਿਖਲਾਈ ਦਿੱਤੀ ਹੈ । ਕੱਚ ਢਿੱਲੋਂ ਅਭਿਨਵ ਦੇ ਇਸ ਪੱਤਰ ਤੋਂ ਕਾਫ਼ੀ ਪ੍ਰਭਾਵਿਤ ਹੋਏ ਕਿਉਂਕਿ ਅਭਿਨਵ ਬਿੰਦਰਾ ਦੀ ਤੇਰ੍ਹਾਂ ਸਾਲ ਦੀ ਉਮਰ ਵਿੱਚ ਲਗਨ ਅਤੇ ਉਤਸ਼ਾਹ ਵੇਖ ਕੇ ਕੋਚ ਢਿਲੋਂ ਨੇ ਉਸ ਨੂੰ ਸਿਖਲਾਈ ਦੇਣ ਦਾ ਮਨ ਬਣਾ ਲਿਆ । ਕੋਚ ਨੇ ਅਭਿਨਵ ਬਿੰਦਰਾ ਨੂੰ ਸਿਖਲਾਈ ਦੇਣ ਲਈ ਆਪਣੇ ਕੋਲ ਬੁਲਾ ਲਿਆ । ਕੋਚ ਨੇ ਉਸ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਅੰਬ ਦੇ ਰੁੱਖ ਥੱਲੇ ਸ਼ੂਟਿੰਗ ਰੋਜ ( ਨਿਸ਼ਾਨੇਬਾਜ਼ੀ ਵਾਲੀ ਜਗਾ ) ਤੇ ਇੱਕ ਭਾਰਤੀ ਰਾਈਫਲ ਨਾਲ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ । ਕੁਝ ਸਮੇਂ ਪਿੱਛੋਂ ਕੋਚ ਨੇ ਉਸ ਨੂੰ ਇੱਕ ਵਧੀਆ ਰਾਈਫਲ ਖਰੀਦਣ ਲਈ ਕਿਹਾ । ਅਭਿਨਵ ਬਿੰਦਰਾ ਦੇ ਪਿਤਾ ਜੀ ਨੇ ਉਸ ਲਈ ਇੱਕ ਵਧੀਆ ਰਾਈਫਲ ਵਿਦੇਸ਼ ਤੋਂ ਮੰਗਵਾਈ ।

ਉੱਤਰ - ਅਭਿਨਵ ਬਿੰਦਰਾ ਦੀ ਸਖ਼ਤ ਮਿਹਨਤ ਰੰਗ ਲਿਆਉਣ ਲੱਗੀ । ਉਸ ਦੀ ਪੰਦਰਾਂ ਸਾਲ ਦੀ ਉਮਰ ਵਿੱਚ 1998 ਦੀਆਂ ਕਾਮਨਵੈਲਥ ਖੇਡਾਂ ਵਿੱਚ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦੀ ਭਾਰਤੀ ਟੀਮ ਵਿੱਚ ਚੋਣ ਹੋਈ । ਇਸ ਤਰ੍ਹਾਂ ਉਸ ਨੇ 2000 ਦੀਆਂ ਉਲੰਪਿਕ ਖੇਡਾਂ ਚ ਸਿਡਨੀ ਵਿਖੇ ਅਠਾਰਾਂ ਸਾਲ ਦੀ ਉਮਰ ਵਿੱਚ ਭਾਗ ਲਿਆ । ਭਾਵੇਂ ਕਿ ਅਭਿਨਵ ਇੱਥੇ ਕੋਈ ਸਥਾਨ ਪ੍ਰਾਪਤ ਨਹੀਂ ਕਰ ਸਕਿਆ ਪਰ ਇੰਨੀ ਛੋਟੀ ਉਮਰ ਵਿੱਚ ਉਲੰਪਿਕ ਖੇਡਾਂ ਵਿੱਚ ਭਾਗ ਲੈਣਾ ਵੀ ਇੱਕ ਪ੍ਰਾਪਤੀ ਸੀ । 2004 ਵਿੱਚ ਐਥਨਜ਼ ਵਿਖੇ ਉਲੰਪਿਕ ਖੇਡਾਂ ਵਿੱਚ ਅਭਿਨਵ ਨੇ ਭਾਗ ਲਿਆ ਫਿਰ ਵੀ ਉਸ ਨੂੰ ਕਾਮਯਾਬੀ ਨਹੀਂ ਮਿਲੀ । ਪਰ 2006 ਵਿੱਚ ਉਹ ਵਿਸ਼ਵ ਚੈਂਪੀਅਨਸ਼ਿਪ ( ਜਗਜ਼ੇਬ ) ਵਿਖੇ ਵਿਸ਼ਵ ਵਿਜੇਤਾ ਬਣੇ । ਇਸ ਸਫ਼ਲਤਾ ਨੇ ਉਸ ਦੇ ਇਰਾਦਿਆਂ ਨੂੰ ਹੋਰ ਮਜ਼ਬੂਤੀ ਦਿੱਤੀ ਅਤੇ 2008 ਦੀਆਂ ਉਲੰਪਿਕ ਖੇਡਾਂ ਵਿੱਚ ਬੀਜ਼ਿੰਗ ਵਿਖੇ ਉਸ ਨੇ ਦੁਨੀਆਂ ਭਰ ਦੇ ਨਿਸ਼ਾਨੇਬਾਜ਼ਾਂ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ । 1980 ਤੋਂ ਬਾਅਦ ਅਭਿਨਵ ਨੇ ਉਲੰਪਿਕ ਖੇਡਾਂ ਵਿੱਚੋਂ ਸੋਨੇ ਦਾ ਤਮਗਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ । ਇਸ ਤੋਂ ਇਲਾਵਾ ਉਸ ਨੇ ਨਿਸ਼ਾਨੇਬਾਜ਼ੀ ਦੇ ਅੰਤਰ - ਰਾਸ਼ਟਰੀ ਮੁਕਾਬਲਿਆਂ ਵਿੱਚ ਅਨੇਕਾਂ ਤਮਗੇ ਜਿੱਤੇ ਜਿਸ ਵਿੱਚ ਉਹ ਏਸ਼ੀਅਨ ਖੇਡਾਂ , ਗਰਾਂਡ- ਅਤੇ ਕਾਮਨਵੈਲਥ ਖੇਡਾਂ ਵਿੱਚ ਅਲੱਗ - ਅਲੱਗ ਸਮਿਆਂ ਵਿੱਚ ਚੈਂਪੀਅਨ ਬਣਿਆ ।




A. One day Rana Gurmeet Singh Sodhi visited Abhinav Bindra's farmhouse to meet his father. They found broken glass vials and broken bottles in a corner of his farmhouse. Rana Sodhi asked Abhinav's father about the scattered glass and his father expressed his grief over Abhinav Bindra's shooting. Rana Gurmeet Singh continues to help Sodhi players. He has also been the Sports Minister of Punjab. He saw Abhinav Bindra's shooting skills and advised Abhinav Bindra's father to encourage Abhinav Bindra to take up the sport of shooting. Abhinav Bindra's father accepted Rana Gurmeet Singh Sodhi's good advice and They discussed about a good coach for Abhinav Bindra's training. In the end, both of them decided to train Abhinav Bindra from Rana Gurmeet Singh Sodhi's friend coach Lieutenant Colonel Jagir Singh Dhillon but there was no guarantee that coach Dhillon would train Abhinav. Will agree to train or not because coach Sahib was busy with his own fees but still Sodhi Sahib assured Abhinav's father to talk to coach Dhillon. Abhinav Bindra wrote a letter to coach Dhillon asking him to shoot him. Wants to get training Abhinav Bindra wrote that one day you will be proud that you have trained me. Kach Dhillon was impressed with Abhinav's letter as coach Dhillon saw Abhinav Bindra's dedication and enthusiasm at the age of thirteen and decided to train him. The coach called Abhinav Bindra for training. The coach started training him with an Indian rifle on a shooting day (shooting range) under a mango tree in his backyard. After some time, the coach asked him to buy a good rifle. Abhinav Bindra's father ordered a good rifle for him from abroad.







Popular Posts

Contact Form

Name

Email *

Message *