Class-9th Chapter 2, Long Que-Ans

 






ਉੱਤਰ - ਖੇਡਾਂ ਅਤੇ ਵਿਅਕਤੀ ਦਾ ਸੰਬੰਧ ਉਸ ਦੇ ਜੀਵਨ ਦੀ ਸ਼ੁਰੂਆਤ ਨਾਲ ਜੁੜਿਆ ਹੋਇਆ ਹੈ । ਬੱਚਾ ਆਪਣਾ ਬਚਪਨ ਸਿਰਫ ਖੇਡਾਂ ਦਾ ਆਨੰਦ ਲੈਂਦਾ ਹੋਇਆ ਗੁਜ਼ਾਰਦਾ ਹੈ । ਖੇਡਾਂ ਵਿਅਕਤੀ ਦੇ ਸਰੀਰ ਨੂੰ ਤੰਦਰੁਸਤੀ ਦਿੰਦੀਆਂ ਹਨ ਪ੍ਰੰਤੂ ਇਸ ਦੇ ਨਾਲ ਨਾਲ ਉਹ ਮਨ ਨੂੰ ਸੁੰਨਤਾ ਵੀ ਪ੍ਰਦਾਨ ਕਰਦੀਆਂ ਹਨ । ਆਦਿ ਕਾਲ ਤੋਂ ਖੇਡਾਂ ਚੰਗੀ ਸਿਹਤ , ਜੋਸ਼ , ਤਾਕਤ ਦੇ ਪ੍ਰਗਟਾਵੇ ਅਤੇ ਮਨ ਪ੍ਰਚਾਵੇ ਲਈ ਖੇਡੀਆਂ ਜਾਂਦੀਆਂ ਰਹੀਆਂ ਹਨ । ਪੁਰਾਤਨ ਉਲੰਪਿਕ ਵਿਚ ਖੇਡਾਂ ਦੀ ਬਹੁਤ ਮਹੱਤਤਾ ਸੀ । ਉਹਨਾਂ ਅਨੁਸਾਰ ਕੰਮਾਂ ਨੂੰ ਤੰਦਰੁਸਤ , ਬੁੱਧੀਮਾਨ ਅਤੇ ਸਮਰੱਥਾ ਪੂਰਨ ਬਣਾਉਣ ਲਈ ਖੇਡਾਂ ਬਹੁਤ ਜ਼ਰੂਰੀ ਸਨ । ਖਿਡਾਰੀਆਂ ਨੂੰ ਉਹ ਲੋਕ ਬਹੁਤ ਮਾਣ ਦਿੰਦੇ ਸਨ । ਇਸੇ ਲਈ ਉਹਨਾਂ ਨੇ ਸੰਸਾਰ ਦੀਆਂ ਦੂਸਰੀਆਂ ਕੌਮਾਂ ਵਿੱਚ ਆਪਣੀ ਸਰੇਸ਼ਟਤਾ ਕਾਇਮ ਕੀਤੀ । ਖੇਡਾਂ ਦੇ ਸਾਡੇ ਜੀਵਨ ਲਈ ਅਨੇਕ ਗੁਣ ਅਤੇ ਮਹੱਤਤਾ ਹੈ । 

 1. ਖੇਡਾਂ ਆਪਾ ਪ੍ਰਗਟ ਕਰਨ ਦੇ ਮੌਕੇ ਦਿੰਦੀਆਂ ਹਨ - ਖਿਡਾਰੀ ਅੰਦਰ ਕਿੰਨੀ ਕੁ ਸਮਰੱਥਾ ਹੈ ਇਸ ਦਾ ਪਤਾ ਬਿਨਾਂ ਮੁਕਾਬਲੇ ਤੋਂ ਨਹੀਂ ਲਗਾਇਆ ਜਾ ਸਕਦਾ । ਖੇਡਾਂ ਰਾਹੀਂ ਖਿਡਾਰੀ ਆਪਣੇ ਅੰਦਰ ਪਈ ਕਾਰਜਕੁਸ਼ਲਤਾ ਦਾ ਪ੍ਰਟਾਵਾ ਮੁਕਾਬਲੇ ਵਿਚ ਕਰਦਾ ਹੈ । ਇਹ ਖੇਡਾਂ ਹੀ ਹਨ ਜੋ ਖਿਡਾਰੀ ਨੂੰ ਆਮ ਤੋਂ ਵਿਸ਼ੇਸ਼ ਖਿਡਾਰੀ ਬਣਾਉਂਦੀਆਂ ਹਨ । ਮੁਕਾਬਲਿਆਂ ਕਰਕੇ ਖਿਡਾਰੀ ਦਰਸ਼ਕਾਂ ਵਿਚ ਹਰਮਨ ਪਿਆਰਾ ਹੋ ਜਾਂਦਾ ਹੈ ।
 2. ਖੇਡਾਂ ਖਿਡਾਰੀ ਨੂੰ ਆਗਿਆਕਾਰੀ ਬਣਾਉਂਦੀਆਂ ਹਨ - ਖਿਡਾਰੀ ਆਪਣੇ ਕੋਚ ਦੀ ਆਗਿਆ ਅਨੁਸਾਰ ਮਿਹਨਤ ਕਰਦਾ ਹੈ । ਮੁਕਾਬਲੇ ਵਿਚ ਹੈ , ਡਰੀ ਦੇ ਹੁਕਮਾਂ ਦਾ ਸਨਮਾਨ ਕਰਦਾ ਹੈ । ਖੇਡ ਦੇ ਨਿਯਮਾਂ ਅਨੁਸਾਰ ਖੇਡ ਕਿਰਿਆ ਕਰਨ ਨੂੰ ਤਰਜੀਹ ਦਿੰਦਾ ਹੈ । ਆਪਣੇ ਕਪਤਾਨ ਅਤੇ ਸੀਨੀਅਰ ਖਿਡਾਰੀਆਂ ਦਾ ਸਨਮਾਨ ਕਰਦਾ ਹੈ ਇਸ ਤਰ੍ਹਾਂ ਖਿਡਾਰੀ ਵਿੱਚ ਖੇਡਾਂ ਦੁਆਰਾ 26 ਵੱਡਿਆਂ ਦਾ ਹੁਕਮ ਮੰਨਣ ਦੇ ਗੁਣ ਆ ਜਾਂਦੇ ਹਨ ।
6. ਖੇਡਾਂ ਖਿਡਾਰੀਆਂ ਵਿਚ ਕੌਮੀ ਏਕਤਾ ਭਰਦੀਆਂ ਹਨ - ਖਿਡਾਰੀਆਂ ਦੀ ਚੋਣ ਬਿਨਾਂ ਕਿਸੇ ਭਿੰਨ - ਭੇਦ , ਵਰਗ , ਧਰਮ ਅਤੇ ਜਾਤ ਦੇ ਕੀਤੀ ਜਾਂਦੀ ਹੈ । ਕਿਸੇ ਵੀ ਪ੍ਰਾਂਤ ਨੂੰ ਕਿਸੇ ਖਾਸ ਖੇਡ ਵਿਚ ਪਹਿਲ ਨਹੀਂ ਦਿੱਤੀ ਜਾਂਦੀ । ਖੇਡ ਦੇ ਮੈਦਾਨ ਵਿੱਚ ਗਰੀਬ ਅਮੀਰ ਦੀ ਨਹੀਂ , ਖਿਡਾਰੀ ਦੀ ਖੇਡ ਕਲਾ ਦਾ ਮੁੱਲ ਪੈਂਦਾ ਹੈ । ਵੱਖ - ਵੱਖ ਧਰਮਾਂ , ਬੋਲੀਆਂ , ਕੌਮੀਅਤਾਂ ਦੇ ਖਿਡਾਰੀ ਇਕ ਟੀਮ ਵਿਚ ਇਕੱਠੇ ਰਹਿੰਦੇ ਖਾਂਦੇ ਪੀਦੇ , ਖੇਡਦੇ ਹਨ । ਇਸ ਤਰ੍ਹਾਂ ਉਹਨਾਂ ਵਿਚ ਇਕ ਦੂਸਰੇ ਨੂੰ ਸਮਝਣ ਦੇ ਮੌਕੇ ਵੱਧਦੇ ਹਨ ਜਿਸ ਨਾਲ ਕੌਮੀ ਏਕਤਾ ਵਿਚ ਵਾਧਾ ਹੁੰਦਾ ਹੈ ।
7. ਖਿਡਾਰੀ ਦੇਸ਼ ਦੇ ਰਾਜਦੂਤ ਹੁੰਦੇ ਹਨ - ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਹਿਸਾ ਲੈਣ ਜਾਂਦੇ ਹਨ । ਉਹ ਆਪਣੇ ਨਾਲ ਆਪਣੇ ਦੇਸ਼ ਵਾਸੀਆਂ ਦੇ ਪਿਆਰ , ਮਿੱਤਰਤਾ ਦਾ ਸੁਨੇਹਾ ਦੂਸਰੇ ਦੇਸ਼ਾਂ ਦੇ ਖਿਡਾਰੀਆਂ ਲਈ ਵੀ ਲੈ ਕੇ ਜਾਂਦੇ ਹਨ । ਖਿਡਾਰੀ ਦੂਸਰੇ ਦੇਸ਼ਾਂ ਦੇ ਸਹਿਯੋਗ , ਮਿਲਵਰਤਣ ਅਤੇ ਮਿੱਤਰਤਾ ਦਾ ਸੁਨੇਹਾ ਦੇਸ਼ ਅਤੇ ਦੇਸ਼ ਵਾਸੀਆਂ ਲਈ ਲੈ ਕੇ ਆਉਂਦੇ ਹਨ । ਖੇਡਾਂ ਅਤੇ ਖਿਡਾਰੀਆਂ ਰਾਹੀਂ ਵਿਸ਼ਵ ਅਮਨ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ।
11. ਆਤਮ ਵਿਸ਼ਵਾਸ - ਖੇਡਾਂ ਦੁਆਰਾ ਵਿਅਕਤੀ ਵਿੱਚ ਆਤਮ - ਵਿਸ਼ਵਾਸ ਦਾ ਗੁਣ ਉਤਪੰਨ ਹੁੰਦਾ ਹੈ । ਖੇਡਾਂ ਦੇ ਮੈਦਾਨ ਵਿੱਚ ਖਿਡਾਰੀ ਨੂੰ ਆਪਣੇ ਇਸ ਗੁਣ ਦੀ ਵਰਤੋਂ ਦੇ ਕਈ ਵਾਰ ਮੌਕੇ ਮਿਲਦੇ ਹਨ , ਜਿਵੇਂ ਉਸ ਸਮੇਂ ਜਦ ਉਸ ਦੀ ਆਪਣੀ ਟੀਮ ਖੇਡ ਵਿੱਚ ਦੂਸਰੀ ਟੀਮ ਤੋਂ ਹਾਰ ਰਹੀ ਹੁੰਦੀ ਹੈ , ਤਾਂ ਉਸ ਵੇਲੇ ਉਹ ਟੀਮ ਧੀਰਜ ਅਤੇ ਆਤਮ ਵਿਸ਼ਵਾਸ ਨਾਲ ਨਾ ਖੇਡੇ ਤਾਂ ਉਹ ਹਾਰਨ ਦੇ ਰਸਤੇ ਤੇ ਆ ਜਾਂਦੀ ਹੈ । ਇਸ ਤਰ੍ਹਾਂ ਇਕ ਖਿਡਾਰੀ ਦਾ ਇਹ ਗੁਣ ਖੇਡ ਦੀ ਹਾਰ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਅੰਦਰ ਕਿੰਨਾ ਆਤਮ ਵਿਸ਼ਵਾਸ ਹੈ । ਇਕ ਖਿਡਾਰੀ ਦੇ ਪ੍ਰਤੀ ਦਿਨ ਖੇਡਾਂ ਵਿਚ ਭਾਗ ਲੈਣ ਨਾਲ ਆਤਮ - ਵਿਸ਼ਵਾਸ ਮਜ਼ਬੂਤ ਹੁੰਦਾ ਹੈ । ਆਤਮ ਵਿਸ਼ਵਾਸ ਦੇ ਬਿਨਾਂ ਅਸੀਂ ਜੀਵਨ ਦਾ ਕੋਈ ਕੰਮ ਸਫ਼ਲਤਾ - ਪੂਰਵਕ ਨਹੀਂ ਕਰ ਸਕਦੇ ਅਤੇ ਇਹ ਗੁਣ ਅਸੀਂ ਖੇਡਾਂ ਦੇ ਮੈਦਾਨ ਤੋਂ ਹੀ ਪ੍ਰਾਪਤ ਕਰਦੇ ਹਾਂ । 
14. ਅਗਵਾਈ - ਖੇਡਾਂ ਇੱਕ ਵਿਅਕਤੀ ਵਿੱਚ ਅਗਵਾਈ ਦਾ ਗੁਣ ਵਿਕਸਿਤ ਕਰਦੀਆਂ ਹਨ । ਖੇਡਾਂ ਵਿੱਚ ਅਗਵਾਈ ਕਰਨ ਵਾਲਾ ਕਪਤਾਨ ਜੀਵਨ ਵਿਚ ਵੀ ਅਗਵਾਈ ਕਰਨ ਦੀ ਕਲਾ ਸਿੱਖ ਜਾਂਦਾ ਹੈ । ਦੋਸ਼ ਲਈ ਇਕ ਚੰਗਾ ਨੇਤਾ ਵਰਦਾਨ ਸਿੱਧ ਹੁੰਦਾ ਹੈ । ਇਸ ਦੇ ਉਲਟ ਇਕ ਬੁਰਾ ਜਾਂ ਅਯੋਗ ਨੇਤਾ ਦੇਸ਼ ਦਾ ਬੇੜਾ ਹੀ ਗਰਕ ਕਰ ਦਿੰਦਾ ਹੈ । ਇਤਿਹਾਸ ਗਵਾਹ ਹੈ ਕਿ ਖੇਡ ਦੇ ਮੈਦਾਨਾਂ ਨੇ ਸਾਨੂੰ ਬਹੁਤ ਅਨੁਸ਼ਾਸਨਪ੍ਰਿਅ , ਆਤਮ - ਸੰਜਮੀ , ਆਤਮ ਤਿਆਗੀ ਅਤੇ ਦੇਸ਼ ਲਈ ਮਰ ਮਿਟਣ ਵਾਲੇ ਸੈਨਿਕ ਅਤੇ ਜਰਨੈਲ ਪ੍ਰਦਾਨ ਕੀਤੇ ਹਨ । ਇਸੇ ਲਈ ਤਾਂ ਡਿਊਕ ਆਫ ਵਿਲਿੰਗਟਨ ( Duke of Wellington ) ਨੇ ਵਾਟਰਲੂ ਦੇ ਯੁੱਧ ਵਿੱਚ ਨੈਪੋਲੀਅਨ ਮਹਾਨ ਨੂੰ ਹਰਾਉਣ ਮਗਰੋਂ ਕਿਹਾ ਸੀ , “ ਵਾਟਰਲੂ ਦਾ ਯੁੱਧ ਏਟਨ ਅਤੇ ਹੈਰੇ ਦੇ ਖੇਡ ਦੇ ਮੈਦਾਨ ਵਿੱਚ ਜਿੱਤਿਆ ਗਿਆ " The battle of waterloo was won at the playgrounds of Eton and Harrow . " 
15. ਚਰਿੱਤਰ ਦਾ ਵਿਕਾਸ - ਚਰਿੱਤਰਵਾਨ ਵਿਅਕਤੀ ਦਾ ਬਹੁਤ ਸਨਮਾਨ ਕੀਤਾ ਜਾਂਦਾ ਹੈ । ਉਹ ਕਿਸੇ ਤਰ੍ਹਾਂ ਦੇ ਲਾਲਚ ਵਿੱਚ ਨਹੀਂ ਫਸਦਾ । ਕਈ ਵਾਰ ਦੇਖਣ ਵਿਚ ਆਇਆ ਹੈ ਕਿ ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਇਕ ਟੀਮ ਦੇ ਪ੍ਰਬੰਧਕ ਦੁਆਰਾ ਦੂਜੀ ਟੀਮ ਦੇ ਖਿਡਾਰੀਆਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਹੈ । ਚੰਗਾ ਖਿਡਾਰੀ ਭੁੱਲ ਕੇ ਵੀ ਇਸ ਮਾਇਆਜਾਲ ਵਿੱਚ ਨਹੀਂ ਫਸਦਾ । ਜੇਕਰ ਕੋਈ ਖਿਡਾਰੀ ਭੁੱਲ ਕਰ ਬੈਠਦਾ ਹੈ ਅਤੇ ਵਿਰੋਧੀ ਟੀਮ ਦੇ ਹੱਥਾਂ ਵਿੱਚ ਵਿਕ ਜਾਂਦਾ ਹੈ ਤਾਂ ਉਹ ਆਪਣੀ ਟੀਮ ਦੇ ਖਿਡਾਰੀਆਂ ਅਤੇ ਦਰਸ਼ਕਾਂ ਦੀਆਂ ਨਜ਼ਰਾਂ ਵਿੱਚ ਗਿਰ ਜਾਂਦਾ ਹੈ । ਉਹ ਆਪਣੀ ਭੁੱਲ ਤੇ ਪਛਤਾਉਂਦਾ ਹੈ , ਪਰ ਉਸ ਦਾ ਪਛਤਾਵਾ ਉਸ ਦਾ ਡਿਗਿਆ ਹੋਇਆ ਸਨਮਾਨ ਵਾਪਿਸ ਨਹੀਂ ਕਰ ਸਕਦਾ । ਇਸ ਤੋਂ ਇਲਾਵਾ ਇੱਕ ਚੰਗਾ ਖਿਡਾਰੀ ਸਾਫ਼ - ਸੁਥਰਾ ਖੇਡਦਿਆਂ ਖੇਡ ਵਿੱਚ ਜਿੱਤ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ । ਜਿੱਤ ਲਈ ਉਹ ਗਲਤ ਢੰਗ ਅਪਣਾਉਣਾ ਅਣਉਚਿੱਤ ਸਮਝਦਾ ਹੈ । ਇਸ ਤਰ੍ਹਾਂ ਖੇਡਾਂ ਖਿਡਾਰੀਆਂ ਵਿਚ ਚਰਿੱਤਰ ਵਾਲੇ ਅਨੇਕ ਗੁਣ ਵਿਕਸਿਤ ਕਰਦੀਆਂ ਹਨ । 






 ਉੱਤਰ - ਸਪੋਰਟਸਮੈਨਸ਼ਿਪ ( Sportsmanship ) ਸਪੋਰਟਸਮੈਨ ਅਤੇ ਸਪੋਰਟਸਮੈਨਸ਼ਿਪ ਦੋਵੇਂ ਸ਼ਬਦ ਅਜਿਹੇ ਸ਼ਬਦ ਹਨ , ਜਿਹਨਾਂ ਨੂੰ ਖੇਡਾਂ ਦੇ ਸੰਸਾਰ ਵਿੱਚ ਵਿਸ਼ੇਸ਼ ਮਹੱਤਤਾ ਪ੍ਰਾਪਤ ਹੈ । ਇਹ ਅੰਗੇਰਜ਼ੀ ਭਾਸ਼ਾ ਦੇ ਸ਼ਬਦ ਹਨ । ਸਪੋਰਟਸਮੈਨ ਦਾ ਅਰਥ ਹੈ ਖਿਡਾਰੀ ਅਤੇ ਸਪੋਰਟਸਮੈਨਸ਼ਿਪ ਦਾ ਅਰਥ ਹੈ ਖਿਡਾਰੀਪਣ । ਪਰ ਇਨ੍ਹਾਂ ਦੋਵਾਂ ਸ਼ਬਦਾਂ ਨੂੰ ਭਾਰਤੀ ਭਾਸ਼ਾਵਾਂ ਵਿਚ ਬਿਨਾਂ ਕਿਸੇ ਹੇਰ ਫੋਰ ਦੇ ਅਪਣਾ ਲਿਆ ਗਿਆ ਹੈ । 
        ਸਪਰੋਟਸਮੈਨਸ਼ਿਪ ਤੋਂ ਭਾਵ ਇਕ ਖਿਡਾਰੀ ਦੀ ਉਸ ਭਾਵਨਾ ( Spirit ) ਤੋਂ ਹੈ ਜੋ ਉਸ ਨੂੰ ਕਿਸੇ ਵੀ ਖੇਡ ਵਿਚ ਆਰੰਭ ਤੋਂ ਲੈ ਕੇ ਅੰਤ ਤਕ ਸਾਫ਼ - ਸੁਥਰੀ ਖੇਡ ਖੇਡਣ ਲਈ ਮ੍ਰਿਤ ਕਰਦੀ ਹੈ । ਸਪੋਰਟਸਮੈਨਸ਼ਿਪ ਹਰੇਕ ਖਿਡਾਰੀ ਵਿਚ ਹੋਣੀ ਚਾਹੀਦੀ ਹੈ । ਇਸ ਦੀ ਘਾਟ ਵਿਚ ਖੇਡ ਦਾ ਮੈਦਾਨ ਲੜਾਈ ਦਾ ਅਖਾੜਾ ਬਣ ਸਕਦਾ ਹੈ । ਜੇਕਰ ਅਸੀਂ ਸਪੋਰਟਸਮੈਨਸ਼ਿਪ ਦੀ ਤੁਲਨਾ ਫੁੱਲਾਂ ਦੀ ਇਕ ਟਹਿਣੀ ਨਾਲ ਕਰੀਏ ਤਾਂ ਅਨੁਸ਼ਾਸਨ , ਸਹਿਣਸ਼ੀਲਤਾ , ਸਹਿਯੋਗ , ਤਿਆਗ ਅਤੇ ਆਤਮ - ਵਿਸ਼ਵਾਸ ਇਸ ਟਹਿਣੀ ਤੇ ਖਿੜੇ ਹੋਏ ਸੁੰਦਰ ਫੁੱਲ ਹਨ ।
         ਇਕ ਚੰਗੇ ਸਪੋਰਟਸਮੈਨ ਦੇ ਗੁਣ ( Qualities of a good Sportsman- ਮੈਂ ਵੀ ਫੁੱਟਬਾਲ ਦਾ ਖਿਡਾਰੀ ਹਾਂ । ਮੇਰੀ ਦਿਲੀ ਇੱਛਾ ਹੈ ਕਿ ਮੈਂ ਵੀ ਅਜਿਹਾ ਸਪੋਰਟਸਮੈਨ ਬਣ ਸਕਾਂ ਜਿਸ ਵਿਚ ਸਪੋਰਟਸਮੈਨਸ਼ਿਪ ਕੁੱਟ - ਕੁੱਟ ਕੇ ਭਰੀ ਹੋਵੇ । ਮੈਂ ਹੇਠ ਲਿਖੇ ਗੁਣ ਹਿਣ ਕਰਨਾ ਚਾਹਾਂਗਾ ਕਿਉਂਕਿ ਇਕ ਸੱਚੇ ਸਪੋਰਟਸਮੈਨ ਵਿਚ ਇਹ ਸਾਰੇ ਗੁਣ ਕਾਫ਼ੀ ਮਾਤਰਾ ਵਿਚ ਪਾਏ ਜਾਂਦੇ ਹਨ । ਉਹ ਗੁਣ ਜੋ ਮੈਂ ਹਿਣ ਕਰਨਾ ਚਾਹਾਂਗਾ ਜਾਂ ਸਪੋਰਟਸਮੈਨ ਦੇ ਗੁਣਾਂ ਦਾ ਵਰਣਨ ਇਸ ਤਰ੍ਹਾਂ ਹੈ 
1 , ਸਹਿਣਸ਼ੀਲਤਾ ( Tolerance ) -- ਸਹਿਣਸ਼ੀਲਤਾ ਇਕ ਅਜਿਹਾ ਗੁਣ ਹੈ , ਜਿਸ ਦਾ ਹਰੇਕ ਖਿਡਾਰੀ ਵਿਚ ਹੋਣਾ ਬਹੁਤ ਜ਼ਰੂਰੀ ਹੈ । ਖੇਡ ਕਈ ਕਰਵਟਾਂ ਬਦਲ ਲੈਂਦੀ ਹੈ । ਖਿਡਾਰੀਆਂ ਨੂੰ ਕਦੇ ਤਾਂ ਜਿੱਤ ਦੀ ਦੇਵੀ ਮੁਸਕਰਾਉਂਦੀ ਹੋਈ ਫੁੱਲਾਂ ਦਾ ਹਾਰ ਲਈ ਸਾਹਮਣੇ ਖੜੀ ਦਿਖਾਈ ਦੇਂਦੀ ਹੈ , ਪਰ ਦੂਜੇ ਪਲ ਹੀ ਉਹ ਅੱਖੋਂ ਉਹਲੇ ਹੋ ਜਾਂਦੀ ਹੈ । ਜਿੱਤ ਦੀ ਇਕ ਝਲਕ ਖਿਡਾਰੀ ਨੂੰ ਸੰਨਤਾ ਨਾਲ ਭਰ ਦਿੰਦੀ ਹੈ ਅਤੇ ਹਾਰ ਦੀ ਕਲਪਨਾ ਤੋਂ ਹੀ ਉਸ ਨੂੰ ਨਿਰਾਸ਼ਾ ਆ ਘੇਰਦੀ ਹੈ ।ਪਰ ਸਪਰਟਸਮੈਨ ਉਹੀ ਹੈ ਜੋ ਜਿੱਤ ਅਤੇ ਹਾਰ ਨੂੰ ਇਕ ਸਮਾਨ ਸਮਝੇ । ਹਾਰ ਹੋਣ ਦੀ ਦਸ਼ਾ ਵਿਚ ਉਹ ਆਪਣੀ ਹਾਰ ਨੂੰ ਧੀਰਜ ਅਤੇ ਸਹਿਣਸ਼ੀਲਤਾ ਨਾਲ ਸਵੀਕਾਰ ਕਰੇ । ਉਹ ਇਸ ਗੱਲ ਨੂੰ ਸਮਝਦਾ ਹੋਵੇ ਕਿ ਹਾਰ ਅਤੇ ਜਿੱਤ ਜਾਂ ਜਿੱਤ ਅਤੇ ਹਾਰ ਖੇਡ ਦੇ ਦੋ ਪਹਿਲੂ ਹਨ । ਇਸ ਲਈ ਸਹਿਣਸ਼ੀਲਤਾ ਸਪੋਰਟਸਮੈਨ ਦਾ ਇਕ ਮਹੱਤਵਪੂਰਨ ਗੁਣ ਹੈ । 
3. ਜਿੱਤ ਜਾਂ ਹਾਰ ਨੂੰ ਸਮਾਨ ਮਹੱਤਵ ( Equal Importance to Victory or Defeat ਵਾਸਤਵ ਵਿਚ ਸਪੋਰਟਸਮੈਨ ਉਹ ਹੈ , ਜੋ ਜਿੱਤ ਜਾਂ ਹਾਰ ਨੂੰ ਸਮਾਨ ਮਹੱਤਤਾ ਪ੍ਰਦਾਨ ਕਰੇ । ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿੱਤ ਜਾਂ ਹਾਰ ਖੇਡ ਦੇ ਦੋ ਪੱਖ ਹਨ । ਖੇਡ ਵਿੱਚ ਜਿੱਤ ਉਸੇ ਟੀਮ ਦੀ ਹੁੰਦੀ ਹੈ ਜੋ ਅਸਲ ਵਿਚ ਜਿੱਤ ਦੀ ਅਧਿਕਾਰੀ ਹੁੰਦੀ ਹੈ ਅਤੇ ਸਰਵ - ਉੱਤਮ ਖੇਡ ਦਾ ਪ੍ਰਦਰਸ਼ਨ ਕਰਦੀ ਹੈ । ਜੇਕਰ ਚੰਗੇ ਖੇਡ ਦੇ ਪ੍ਰਦਰਸ਼ਨ ਨਾਲ ਉਹਨਾਂ ਦੀ ਟੀਮ ਜੇਤੂ ਹੁੰਦੀ ਹੈ ਤਾਂ ਉਸ ਨੂੰ ਖੁਸ਼ੀ ਨਾਲ ਪਾਗਲ ਹੋ ਕੇ ਵਿਰੋਧੀ ਖਿਡਾਰੀਆਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ । ਇਸ ਦੇ ਉਲਟ ਜੇਕਰ ਉਸ ਦੀ ਟੀਮ ਹਾਰ ਦਾ ਮੂੰਹ ਦੇਖਦੀ ਹੈ ਤਾਂ ਉਸ ਨੂੰ ਆਪਣਾ ਮੂੰਹ ਲਟਕਾਉਣਾ ਨਹੀਂ ਚਾਹੀਦਾ । ਉਸ ਨੂੰ ਜਿੱਤ ਅਤੇ ਹਾਰ ਨੂੰ ਇਕ ਸਮਾਨ ਸਮਝਣਾ ਚਾਹੀਦਾ ਹੈ । 
4. ਸਹਿਯੋਗ ( Co - operation ) - ਸਪੋਰਟਸਮੈਨ ਵਿੱਚ ਸਹਿਯੋਗ ਦੀ ਭਾਵਨਾ ਹੋਣੀ ਚਾਹੀਦੀ ਹੈ । ਸਹਿਯੋਗ ਹੀ ਜੀਵਨ ਦੀ ਚੱਕੀ ਨੂੰ ਚਲਾਉਂਦਾ ਹੈ । ਜੇਕਰ ਸਾਡੇ ਹੱਥ ਦੀਆਂ ਉਂਗਲੀਆਂ ਆਪਸ ਵਿਚ ਸਹਿਯੋਗ ਨਾ ਦੇਣ ਤਾਂ ਸ਼ਾਇਦ ਅਸੀਂ ਭੋਜਨ ਦੀ ਹੀ ਵੀ ਮੂੰਹ ਵਿਚ ਨਾ ਪਾ ਸਕੀਏ ਤੇ ਭੁੱਖੇ ਹੀ ਮਰ ਜਾਈਏ । ਖੇਡ ਦੇ ਮੈਦਾਨ ਵਿੱਚ ਖਿਡਾਰੀਆਂ ਵਿਚ ਸਹਿਯੋਗ ਦੀ ਭਾਵਨਾ ਹੋਣੀ ਚਾਹੀਦੀ ਹੈ । ਕਹਾਵਤ ਹੈ ਕਿ ਇਕੱਲਾ ਚਨਾ ਭਾੜ ਨਹੀਂ ਭੁੱਕ ਸਕਦਾ । ਇਸੇ ਤਰ੍ਹਾਂ ਕੋਈ ਇਕੱਲਾ ਖਿਡਾਰੀ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕਦਾ : ਮ ਦੀ ਜਿੱਤ ਲਈ ਸਾਰੇ ਖਿਡਾਰੀਆਂ ਦੇ ਸਹਿਯੋਗ ਦੀ ਲੋੜ ਹੈ । ਹਾਕੀ ਦੀ ਖੇਡ ਹੀ ਲੈ ਲਓ | ਜੇਕਰ ਇਕ ਖਿਡਾਰੀ ਦੂਜੇ ਖਿਡਾਰੀ ਨੂੰ ਅਤੇ ਦੂਜਾ ਤੀਜੇ ਖਿਡਾਰੀ ਨੂੰ ਗੋਦ ਪਾਸ ਨਾ ਕਰੇ ਤਾਂ ਸ਼ਾਇਦ ਜੀਵਨ ਭਰ ਹੀ ਉਹ ਟੀਮ ਆਪਣੀ ਵਿਰੋਧੀ ਟੀਮ ਵਿਰੁੱਧ ਗੋਲ ਨਾ ਕਰ ਸਕੇ । ਇਸ ਲਈ ਸਪੋਰਟਮੈਨ ਵਿਚ ਸਹਿਯੋਗ ਦੀ ਭਾਵਨਾ ਹੋਣੀ ਚਾਹੀਦੀ ਹੈ । ਕਿਉਂਕਿ ਇਹ ਭਾਵਨਾ ਟੀਮ ਦੇ ਖਿਡਾਰੀਆਂ ਨੂੰ ਇਕ ਮੁੱਨ ਰੱਖਦੀ ਹੈ ਅਤੇ ਉਹਨਾਂ ਨੂੰ ਆਪਣੀ ਜਿੱਤ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦੀ ਹੈ । 
5.ਤਿਆਗ ਦੀ ਭਾਵਨਾ ( Spirit of Sacrifice ) -- ਸਪੋਰਟਸਮੈਨ ਵਿਚ ਤਿਆਗ ਦੀ ਭਾਵਨਾ ਵੀ ਹੋਣੀ ਬਹੁਤ ਜ਼ਰੂਰੀ ਹੈ । ਜੇਕਰ ਖਿਡਾਰੀ ਵਿਚ ਤਿਆਗ ਦੀ ਭਾਵਨਾ ਨਹੀਂ ਹੋਵੇਗੀ ਤਾਂ ਉਹ ਨਿੱਜੀ ਹਿੱਤਾਂ ਨੂੰ ਟੀਮ ਦੇ ਹਿੱਤਾਂ ਤੋਂ ਜ਼ਿਆਦਾ ਮਹੱਤਤਾ ਦੇਵੇਗਾ । ਜੇਕਰ ਉਹ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਖੇਡੇਗਾ ਤਾਂ ਉਹ ਟੀਮ ਨੂੰ ਕਦੇ ਵੀ ਜਿੱਤ ਨਹੀਂ ਦੁਆ ਸਕੇਗਾ । ਇਸ ਦੇ ਉਲਟ ਜੇਕਰ ਉਸ ਵਿਚ ਤਿਆਗ ਦੀ ਭਾਵਨਾ ਹੋਵੇਗੀ ਤਾਂ ਉਹ ਆਪਣੇ ਨਿਜੀ ਹਿੱਤਾਂ ਨੂੰ ਟੀਮ ਦੇ ਹਿੱਤਾਂ ' ਤੇ ਕੁਰਬਾਨ ਕਰ ਦੇਵੇਗਾ ਅਤੇ ਆਪਣੀ ਟੀਮ ਨੂੰ ਜਿਤਾਉਣ ਲਈ ਜੀ ਜਾਨ ਨਾਲ ਯਤਨ ਕਰੇਗਾ । ਆਪਣੀ ਟੀਮ ਦੀ ਜਿੱਤ ਦੇਖ ਕੇ ਉਸ ਦੀ ਛਾਤੀ ਮਾਣ ਨਾਲ ਫੁੱਲੀ ਨਹੀਂ ਸਮਾਵੇਗੀ ਕਿਉਂਕਿ ਉਸ ਨੂੰ ਆਪਣੀ ਟੀਮ ਦੀ ਜਿੱਤ ਵਿਚ ਆਪਣੀ ਜਿੱਤ ਦੀ ਝਲਕ ਦਿਖਾਈ ਦੇਵੇਗੀ । ਇਸ ਲਈ ਤਿਆਗ ਦੀ ਭਾਵਨਾ ਨਾਲ ਭਰਪੂਰ ਖਿਡਾਰੀ ਹੀ ਅਸਲ ਵਿਚ ਸਪੋਰਟਸਮੈਨ ਹੈ । ਅਜਿਹੇ ਖਿਡਾਰੀ ਤੋਂ ਹੀ ਆਪਣੀ ਟੀਮ , ਆਪਣੇ ਸਕੂਲ , ਆਪਣੇ ਪ੍ਰਾਂਤ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ ਦੀ ਆਸ ਕੀਤੀ ਜਾ ਸਕਦੀ ਹੈ । 
6. ਆਦੇਸ਼ ਦੇਣਾ ਅਤੇ ਆਦੇਸ਼ ਦੀ ਪਾਲਣਾ ( Command and Obedience ਸਪੋਰਟਸਮੈਨ ਵਿਚ ਆਦੇਸ਼ ਦੇਣ ਅਤੇ ਆਦੇਸ਼ ਪਾਲਣ ਦੀ ਯੋਗਤਾਵੀ ਹੋਣੀ ਚਾਹੀਦੀ ਹੈ । ਕਈ ਵਾਰ ਅਜਿਹਾ ਦੇਖਣ ਵਿਚ ਆਇਆ ਹੈ ਕਿ ਖਿਡਾਰੀ ਕਿਸੇ ਕਾਰਨ ਕਰਕੇ ਆਪਣੇ ਆਪੇ ਤੋਂ ਬਾਹਰ ਹੋ ਜਾਂਦੇ ਹਨ ਅਤੇ ਆਪਣੇ ਆਪ ਨੂੰ ਠੀਕ ਸਮਝਦੇ ਹੋਏ ਆਪਣੇ ਕੈਪਟਨ ਦੇ ਆਦੇਸ਼ ਦੀ ਪਾਲਣਾ ਨਹੀਂ ਕਰਦੇ । ਉਹ ਉਸ ਦੀ ਹਰ ਸੰਭਵ ਵਿਰੋਧਤਾ ਕਰਦੇ ਹਨ । ਇਹ ਇਕ ਸਪੋਰਟਮੈਨ ਨੂੰ ਭਾ ਨਹੀਂ ਦਿੰਦਾ । ਇਕ ਚੰਗਾ ਸਪੋਰਟਸਮੈਨ ਉਹ ਹੈ ਜੋ ਆਪਣੇ ਕਪਤਾਨ ਦੇ ਆਦੇਸ਼ਾਂ ਦਾ ਪਾਲਣ ਕਰਦਾ ਹੈ ਭਾਵੇਂ ਉਸ ਦੇ ਆਦੇਸ਼ ਠੀਕ ਨਾ ਹੋਣ । ਉਹ ਆਪਣੇ ਕਪਤਾਨ ਨੂੰ ਉਸ ਦੀ ਭੁੱਲ ਤੋਂ ਬਹੁਤ ਹੀ ਨਿਮਰ ਢੰਗ ਨਾਲ ਜਾਣੂ ਕਰਾਉਂਦਾ ਹੈ।ਕਪਤਾਨ ਵੀ ਆਪਣੀ ਭੁੱਲ ਸਵੀਕਾਰ ਕਰ ਲੈਂਦਾ ਹੈ ਅਤੇ ਅਨੁਭਵ ਕਰਦਾ ਹੈ ਕਿ ਭਵਿੱਖ ਵਿਚ ਉਸ ਨੂੰ ਆਦੇਸ਼ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਸੋਚ - ਵਿਚਾਰ ਕਰਨਾ ਚਾਹੀਦਾ ਹੈ । ਉਸ ਨੂੰ ਕਦੇ ਵੀ ਅਜਿਹਾ ਆਦੇਸ਼ ਨਹੀਂ ਦੇਣਾ ਚਾਹੀਦਾ ਜੋ ਗਲਤ ਜਾਂ ਅਣਉਚਿਤ ਹੋਵੇ ਅਤੇ ਉਸ ਦੀ ਟੀਮ ਦੇ ਖਿਡਾਰੀਆਂ ਨੂੰ ਰੋਸ ਪ੍ਰਗਟਾਉਣ ਦਾ ਮੌਕਾ ਮਿਲੇ ।
8. ਸਮੇਂ ਦੇ ਪ੍ਰਤੀ ਜਾਗਰੂਕ ( Time Sense- ਸਪੋਰਟਸਮੈਨ ਉਹ ਹੈ ਜੋ ਸਮੇਂ ਸਬੰਧੀ ਪੂਰਨ ਰੂਪ ਵਿਚ ਜਾਗਰੂਕ ਰਹੇ । ਉਹ ਖੇਡ ਦੇ ਦੌਰਾਨ ਸਮੇਂ ਦੀ ਮਹੱਤਤਾ ਨੂੰ ਸਮਝਦਿਆਂ ਇਕ ਇਕ ਪਲ ਦਾ ਸਨਮਾਨ ਕਰਦਾ ਹੈ ਅਤੇ ਕਿਸੇ ਪਲ ਵੀ ਮਿਲਣ ਵਾਲੇ ਅਵਸਰ ਦਾ ਭਰਪੂਰ ਲਾਭ ਉਠਾਉਂਦਾ ਹੈ । ਅਸਲ ਵਿੱਚ ਖੇਡ ਵਿੱਚ ਇਕ - ਇਕ ਸੈਕਿੰਡ ਆਪਣੀ ਵਿਸ਼ੇਸ਼ ਮਹੱਤਤਾ ਰੱਖਦਾ ਹੈ।ਮਾੜੀ ਜਿਹੀ ਸਾਵਧਾਨੀ ਹਾਰ ਨੂੰ ਜਿੱਤ ਵਿੱਚ ਅਤੇ ਲਾਪਰਵਾਹੀ ਜਿੱਤ ਨੂੰ ਹਾਰ ਵਿਚ ਬਦਲ ਦਿੰਦੀ ਹੈ ।
9. ਮੁਕਾਬਲੇ ਦੀ ਭਾਵਨਾ ( Spirit of Competition ) - ਇਕ ਚੰਗੇ ਸਪੋਰਟਸਮੈਨ । ਵਿਚ ਮੁਕਾਬਲੇ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ । ਅਸਲ ਵਿਚ ਮੁਕਾਬਲਾ ਹੀ ਪ੍ਰਗਤੀ ਦਾ ਆਧਾਰ ਹੈ।ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਇਕ ਖਿਡਾਰੀ ਖੇਡ ਦੇ ਮੈਦਾਨ ਵਿਚ ਦੂਜੇ ਖਿਡਾਰੀਆਂ ਨੂੰ ਮਾਤ ਦੇਣ ਲਈ ਪੂਰਾ ਜ਼ੋਰ ਲਗਾ ਦਿੰਦਾ ਹੈ , ਪਰ ਇਸ ਸਬੰਧੀ ਵਿਸ਼ੇਸ਼ ਧਿਆਨ ਦੇਣ ਯੋਗ ਇਕ ਗੱਲ ਇਹ ਹੈ ਕਿ ਮੁਕਾਬਲਾ ਸਾਫ਼ - ਸੁਥਰਾ ਹੋਵੇ । ਇਹ ਕਿਸੇ ਪ੍ਰਕਾਰ ਦੀ ਈਰਖਾ ਅਤੇ ਵੈਰ ਤੋਂ ਮੁਕਤ ਹੋਣਾ ਚਾਹੀਦਾ ਹੈ ।
 10. ਜ਼ਿੰਮੇਦਾਰੀ ( Responsibility- ਸਪੋਰਟਸਮੈਨ ਉਹ ਹੈ ਜੋ ਆਪਣੀ ਜ਼ਿੰਮੇਦਾਰੀ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡਦਾ । ਉਸ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਜੇਕਰ ਉਸ ਨੇ ਆਪਣੀ ਜ਼ਿੰਮੇਦਾਰੀ ਤੋਂ ਜ਼ਰਾ ਵੀ ਮੂੰਹ ਮੋੜਿਆ ਤਾਂ ਉਸ ਦੀ ਟੀਮ ਦੀ ਹਾਰ ਨਿਸ਼ਚਿਤ ਹੈ । ਇਸ ਲਈ ਸਪੋਰਟਸਮੈਨ ਆਪਣੀ ਜ਼ਿੰਮੇਦਾਰੀ ਨੂੰ ਪੂਰੀ ਤਰ੍ਹਾਂ ਨਜ਼ਰ ਵਿਚ ਰੱਖਦਿਆਂ ਖੇਡ ਵਿਚ ਸ਼ੁਰੂ ਤੋਂ ਲੈ ਕੇ ਅੰਤ ਤਕ ਭਾਗ ਲੈਂਦਾ ਹੈ । 
11. ਆਤਮ ਵਿਸ਼ਵਾਸ ( Self - confidence ) ਆਤਮ - ਵਿਸ਼ਵਾਸ ਵੀ ਸਪੋਰਟਸਮੈਨ ਦਾ ਇਕ ਮਹੱਤਵਪੂਰਨ ਗੁਣ ਹੈ । ਕਿਸੇ ਨੇ ਠੀਕ ਹੀ ਕਿਹਾ ਹੈ ਕਿ ਆਤਮ - ਵਿਸ਼ਵਾਸ ਨਾਲ ਪਹਾੜਾਂ ਤੇ ਵੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ । ( Self - confidence can conquer mountains . ) ਇਤਿਹਾਸ ਦੱਸਦਾ ਹੈ ਕਿ ਨੈਪੋਲੀਅਨ ਦੇ ਆਤਮ - ਵਿਸ਼ਵਾਸ ਅੱਗੇ ਮਹਾਨ ਐਲਪਸ ਪਰਬਤ ਵੀ ਨਹੀਂ ਟਿਕ ਸਕਿਆ । ਉਸ ਨੂੰ ਵੀ ਨੈਪੋਲੀਅਨ ਨੂੰ ਅੱਗੇ ਵਧਣ ਦਾ ਰਾਹ ਦੇਣਾ ਪਿਆ । ਇਸ ਲਈ ਜੇਕਰ ਖਿਡਾਰੀ ਵਿਚ ਆਤਮ - ਵਿਸ਼ਵਾਸ ਹੈ ਤਾਂ ਉਹ ਖੇਡ ਦੇ ਮੈਦਾਨ ਵਿਚ ਸਰਵ - ਉੱਤਮ ਖੇਡ ਦਾ ਪ੍ਰਦਰਸ਼ਨ ਕਰ ਸਕਦਾ ਹੈ ਅਤੇ ਆਪਣੀ ਟੀਮ , ਸਕੂਲ , ਪਾਤ ਅਤੇ ਦੇਸ਼ ਦੇ ਨਾਂ ਨੂੰ ਚਾਰ ਚੰਨ ਲਗਾ ਸਕਦਾ ਹੈ । 


ਉੱਤਰ - ਇੱਕ ਚੰਗਾ ਖਿਡਾਰੀ ਆਪਣੇ ਦੇਸ਼ ਦਾ ਰਾਜਦੂਤ ਹੁੰਦਾ ਹੈ । ਖਿਡਾਰੀ ਆਮ ਤੌਰ ' ਤੇ ਨਿਰਛਲ ਅਤੇ ਨਿਰਵੈਰ ਹੁੰਦੇ ਹਨ । ਖੇਡਾਂ ਸੰਸਾਰ ਵਿੱਚ ਹਮੇਸ਼ਾ ਪਿਆਰ , ਮਿਲਵਰਤਣ , ਭਰਤਾ ਅਤੇ ਪਵਿੱਤਰਤਾ ਦਾ ਸੰਦੇਸ਼ ਦਿੰਦੀਆਂ ਹਨ । ਖੇਡਾਂ ਦਾ ਇਹ ਸੰਦੇਸ਼ ਖਿਡਾਰੀ ਹੀ ਇਕ ਤੋਂ ਦੂਸਰੇ ਦੇਸ਼ ਤੱਕ ਲੈ ਕੇ ਜਾਂਦੇ ਹਨ । ਅੰਤਰਰਾਸ਼ਟਰੀ ਟੂਰਨਾਮੈਂਟ ਦੇ ਸਮੇਂ ਵੱਖ - ਵੱਖ ਦੇਸ਼ਾਂ ਤੋਂ ਅਨੇਕ ਖਿਡਾਰੀ ਇਕ ਮੰਚ ਉੱਤੇ ਇਕੱਠੇ ਹੁੰਦੇ ਹਨ । ਹਰ ਦੇਸ਼ ਦੇ ਖਿਡਾਰੀ ਆਪਣੇ ਖੇਡੀ ਹੁਨਰ ਨੂੰ ਨਾਲ ਨਾਲ ਆਪਣੇ ਦੇਸ਼ ਦਾ ਸੱਭਿਆਚਾਰ , ਬੋਲੀ , ਰਹਿਣ - ਸਹਿਣ ਦੇ ਤਰੀਕੇ , ਸਮਾਜਿਕ ਸ਼ਿਸ਼ਟਾਚਾਰ ਅਤੇ ਮੇਲ ਮਿਲਾਪ ਦੀ ਤਹਿਜ਼ੀਬ ਵੀ ਆਪਣੇ ਨਾਲ ਦੂਸਰੇ ਦੇਸ਼ਾਂ ਵਿੱਚ ਲੈ ਕੇ ਜਾਂਦੇ ਹਨ । ਖਿਡਾਰੀਆਂ ਦੇ ਵਿਵਹਾਰ ਨੂੰ ਵੇਖ ਕੇ ਉਸ ਦੇਸ਼ ਦੇ ਸੱਭਿਆਚਾਰਕ ਦ੍ਰਿਸ਼ਟੀਕੋਣ ਦਾ ਲੱਗਦਾ ਹੈ । ਚੰਗੇ ਤੌਰ ਤਰੀਕਿਆਂ ਵਾਲੇ ਦੇਸ਼ ਦੇ ਖਿਡਾਰੀਆਂ ਦੀ ਨਕਲ ਦੂਸਰੇ ਖਿਡਾਰੀ ਕਰਨ ਦੀ ਕੋਸ਼ਿਸ਼ ਕਰਦੇ ਹਨ । ਸੱਭਿਆਚਾਰਕ ਪੱਖ ਤੋਂ ਪਛੜੇ ਹੋਏ ਦੋਸ਼ ਦੇ ਖਿਡਾਰੀ ਸੱਭਿਆਚਾਰਕ ਤੌਰ ' ਤੇ ਨਵੀਂ ਜਾਣਕਾਰੀ ਲੈ ਕੇ ਆਪਣੇ ਦੇਸ਼ ਵਾਪਸ ਪਰਤਦੇ ਹਨ । ਇਸ ਤਰ੍ਹਾਂ ਖਿਡਾਰੀਆਂ ਨਾਲ ਵਿਸ਼ਵ ਪੱਧਰ ਤੇ ਸੱਭਿਆਚਾਰਕ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਹੈ , ਜੋ ਦੂਸਰੇ ਦੇਸ਼ਾਂ ਨੂੰ ਇਕ ਦੂਸਰੇ ਦੇ ਨੇੜੇ ਕਰਨ ਵਿੱਚ ਮਦਦ ਕਰਦਾ ਹੈ ।
         ਅੱਜ ਦੁਨੀਆਂ ਬਰੂਦ ਦੇ ਢੇਰ ਉੱਤੇ ਬੈਠੀ ਹੈ । ਰਾਸ਼ਟਰਾਂ ਦਾ ਆਪਸੀ ਵਿਰੋਧ ਅਤੇ ਦੁਸ਼ਮਣੀ ਸਾਰੀ ਦੁਨੀਆਂ ਨੂੰ ਖ਼ਤਮ ਕਰ ਸਕਦੀ ਹੈ । ਇਹ ਖੇਡਾਂ ਹੀ ਹਨ ਜੋ ਵਿਸ਼ਵ ਭਾਈਚਾਰਾ ਪੈਦਾ ਕਰ ਸਕਦੀਆਂ ਹਨ । ਵਿਰੋਧੀ ਦੇਸ਼ ਇਹਨਾਂ ਦੁਆਰਾ ਇਕ ਦੂਸਰੇ ਦੇ ਨੇੜੇ ਆ ਸਕਦੇ ਹਨ । ਦੁਸ਼ਮਣ ਮਿੱਤਰ ਵਿੱਚ ਬਦਲ ਸਕਦੇ ਹਨ । ਰਾਸ਼ਟਰਾਂ ਦੀਆਂ ਦੇਰ ਤੋਂ ਉਲਝੀਆਂ ਹੋਈਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਦਰਵਾਜ਼ੇ ਖੇਡਾਂ ਰਾਹੀਂ ਪੈਦਾ ਹੋਈ ਮਿੱਤਰਤਾ ਦੁਆਰਾ ਖੁੱਲ੍ਹ ਸਕਦੇ ਹਨ ਜਿਨਾਂ ਨੂੰ ਖੋਲ੍ਹਣ ਦਾ ਸੱਭ ਤੋਂ ਵੱਡਾ ਸ਼੍ਰੀਆ ਖਿਡਾਰੀ ਹੀ ਹੁੰਦੇ ਹਨ ।
         ਅੱਜ ਤੱਕ ਕੋਈ ਵੀ ਦੁਨੀਆਂ ਨੂੰ ਸਥਿਰ ਰੂਪ ਵਿੱਚ ਤਾਕਤ ਅਤੇ ਜ਼ੋਰ ਦੇ ਸਿਰ ਤੇ ਨਹੀਂ ਜਿੱਤ ਸਕਿਆ । ਪਿਆਰ ਦੀ ਤਾਕਤ ਦਾ ਲੋਹਾ ਸਾਰੀ ਦੁਨੀਆਂ ਮੰਨਦੀ ਹੈ । ਦੁਨੀਆਂ ਨੂੰ ਸਹੀ ਅਰਥਾਂ ਵਿੱਚ ਜਿੱਤਣ ਲਈ ਪਿਆਰ - ਮੁਹੱਬਤ , ਮਿਲਵਰਤਣ , ਭਰਾਤਰੀ ਭਾਵ ਅਤੇ ਹਮਦਰਦੀ ਦੀ ਭਾਵਨਾਦੀ ਜਰੂਰਤ ਹੁੰਦੀ ਹੈ । ਚੰਗੇ ਖਿਡਾਰੀ ਵਿੱਚ ਇਹ ਸਾਰੇ ਗੁਣ ਖੇਡਾਂ ਰਾਹੀਂ ਉਤਪੰਨ ਹੋ ਜਾਂਦੇ ਜੋ ਖਿਡਾਰੀ ਇਕ ਤੋਂ ਦੂਸਰੇ ਤੱਕ ਇਹਨਾਂ ਗੁਣਾਂ ਨੂੰ ਸਾਰੀ ਦੁਨੀਆਂ ਵਿਚ ਵੰਡਦੇ ਹਨ । ਇਹਨਾਂ ਗੁਣਾਂ ਕਰਕੇ ਅੱਜ ਦੁਨੀਆਂ ਦੇ ਵੱਖ - ਵੱਖ ਦੇਸ਼ ਇਕ ਦੂਸਰੇ ਦੇ ਨਜ਼ਦੀਕ ਆ ਰਹੇ ਹਨ । ਰਾਸ਼ਟਰਾਂ ਦੁਆਰਾ ਖੇਡਾਂ ਵਿੱਚ ਹਿੱਸਾ ਲੈਣ ਲਈ ਸਿਰਫ਼ ਆਪਣੇ ਦੇਸ਼ ਦੇ ਖਿਡਾਰੀ ਹੀ ਨਹੀਂ ਭੇਜੇ ਜਾਂਦੇ , ਖਿਡਾਰੀਆਂ ਰਾਹੀਂ ਇਕ ਰਾਸ਼ਟਰ ਦੂਸਰੇ ਰਾਸ਼ਟਰਾਂ ਨੂੰ ਆਪਣੀ ਮਿੱਤਰਤਾ ਦੇ ਸੁਨੇਹੇ ਵੀ ਭੇਜਦਾ ਹੈ । ਖੇਡਾਂ ਵਿਚ ਭਾਗ ਲੈਣ ਤੋਂ ਬਾਅਦ ਜਦੋਂ ਖਿਡਾਰੀ ਆਪਣੇ ਦੇਸ਼ ਵਾਪਸ ਪਰਤਦੇ ਹਨ ਤਾਂ ਦੂਸਰੇ ਦੇਸ਼ਾਂ ਦੀ ਮਿੱਤਰਤਾ ਦੇ ਸੁਨੇਹੇ ਆਪਣੇ ਦੇਸ਼ ਵਾਸੀਆਂ ਲਈ ਲੈ ਕੇ ਆਉਂਦੇ ਹਨ ।
            ਪੁਰਾਤਨ ਖੇਡਾਂ ਦੀ ਨੀਂਹ ਖੇਡਾਂ ਅਤੇ ਖਿਡਾਰੀਆਂ ਦੇ ਆਪਸੀ ਮੇਲ ਮਿਲਾਪ ਰਾਹੀਂ ਯੂਨਾਨ ਦੇ ਸਿਟੀ ਸਟੇਟਾਂ ਦਰਮਿਆਨ ਚੱਲ ਰਹੀਆਂ ਆਪਸੀ ਲੜਾਈਆਂ ਦਾ ਖਾਤਮਾ ਕਰਨ ਵਾਸਤੇ ਅਤੇ ਸ਼ਾਂਤੀ ਦਾ ਮਹੌਲ ਪੈਦਾ ਕਰਨ ਲਈ ਰੱਖੀ ਗਈ ਸੀ । ਇਹਨਾਂ ਖੇਡਾਂ ਦੀ ਸ਼ੁਰੂਆਤ ਐਲਿਸ ਦੇ ਬਾਦਸ਼ਾਹ ਈਫੀਟਸ ਦੁਆਰਾ ਜਿਸ ਮੰਤਵ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ , ਉਸ ਵਿੱਚ ਯੂਨਾਨ ਵਾਸੀਆਂ ਨੂੰ ਭਰਪੂਰ ਸਫ਼ਲਤਾ ਪ੍ਰਾਪਤ ਹੋਈ । ਉਲੰਪਿਕ ਖੇਡਾਂ ਦੇ ਸਮੇਂ ਦੇਸ਼ ਦਾ ਸਾਰਾ ਵਾਤਾਵਰਣ ਮ - ਪਿਆਰ , ਮਿੱਤਰਤਾ ਸ਼ਾਂਤੀ ਅਤੇ ਪਵਿਤਰਤਾ ਵਾਲਾ ਬਣ ਜਾਂਦਾ ਸੀ । ਉਲੰਪੀਆ ਨਗਰ ਵਿੱਚ ਖਿਡਾਰੀਆਂ ਦਾ ਦੇਸ਼ ਦੇ ਮਹਾਨ ਯੋਧਿਆਂ ਦੀ ਤਰ੍ਹਾਂ ਸਵਾਗਤ ਕੀਤਾ ਜਾਂਦਾ ਸੀ । ਅੱਜ ਉਹਉਲੰਪਿਕਖੇਡਾਂ ਸਾਡੇ ਸਾਹਮਣੇ ਨਵੀਨ ਉਲੰਪਿਕ ਖੇਡਾਂ ਦੇ ਰੂਪ ਵਿੱਚ ਮਸ਼ਹੂਰ ਹਨ । ਇਹਨਾਂ ਖੇਡਾਂ ਵਿੱਚ ਸਾਰੇ ਸੰਸਾਰ ਵਿੱਚ ਖਿਡਾਰੀ ਸ਼ਾਂਤੀ ਦੂਤ ਬਣ ਕੇ ਹਿੱਸਾ ਲੈਣ ਆਉਂਦੇ ਹਨ । ਜਿਸ ਤੋਂ ਤਰ੍ਹਾਂ ਪੁਰਾਤਨ ਖੇਡਾਂ ਨੇ ਸਾਰੇ ਯੂਨਾਨ ਨੂੰ ਏਕਤਾ ਦੇ ਸੂਤਰ ਵਿੱਚ ਪਰੋ ਦਿੱਤਾ ਸੀ , ਇਹਨਾਂ ਨਵੀਨ ਉਲੰਪਿਕ ਖੇਡਾਂ ਨੇ ਸਾਰੀ ਦੁਨੀਆਂ ਨੂੰ ਏਕਤਾ ਦੀ ਲੜੀ ਵਿੱਚ ਬੰਨ੍ਹ ਦਿੱਤਾ ਹੈ


ਉੱਤਰ - ਖੇਡਾਂ ਆਧੁਨਿਕ ਮਨੁੱਖ ਦੇ ਜੀਵਨ ਦਾ ਅਟੁੱਟ ਅੰਗ ਹਨ । ਸੱਚ ਤਾਂ ਇਹ ਹੈ ਕਿ ਖੇਡਾਂ ਦਾ ਜਨਮ ਮਨੁੱਖ ਦੇ ਜਨਮ ਦੇ ਨਾਲ ਹੀ ਹੋਇਆ । ਦੌੜਣਾ , ਉੱਛਲਣਾ , ਭੱਦਣਾ , ਕਿਸੇ ਵਸਤੂ ਨੂੰ ਦੂਰ ਸੁੱਟਣਾ ਮਨੁੱਖ ਦੀਆਂ ਮੌਲਿਕ ਇੱਛਾਵਾਂ ਹਨ । ਪ੍ਰਾਚੀਨ ਕਾਲ ਵਿਚ ਮਨੁੱਖ ਦੇ ਕੰਮਕਾਰ ਦੇ ਵਿਕਾਸ ਦੇ ਨਾਲ - ਨਾਲ ਇਹਨਾਂ ਮੌਲਿਕ ਇੱਛਾਵਾਂ ਜਾਂ ਮੂਲ ਕੁਸ਼ਲਤਾਵਾਂ ਦੇ ਮੇਲ ਮਿਲਾਪ ਵਿਚ ਵੀ ਵਿਕਾਸ ਹੋਇਆ । ਮਨੁੱਖ ਨੇ ਇਹਨਾਂ ਕੁਸ਼ਲਤਾਵਾਂ ਨੂੰ ਜੋੜ ਕੇ ਇਨਾਂ ਨੂੰ ਖੇਡਾਂ ਦਾ ਰੂਪ ਦਿੱਤਾ । ਨੇਜ਼ਾ ਸੁੱਟਣਾ , ਕੁਸ਼ਤੀ ਲੜਣਾ , ਘੁੜ ਦੌੜ ਆਦਿ ਪ੍ਰਾਚੀਨ ਖੇਡਾਂ ਸਨ | ਸਮੇਂ ਦੀ ਗਤੀ ਦੇ ਨਾਲ ਇਹਨਾਂ ਦੇ ਰੂਪ ਵਿਚ ਵੀ ਪਰਿਵਰਤਨ ਆਉਂਦਾ ਗਿਆ । ਆਧੁਨਿਕ ਖੇਡਾਂ ਪ੍ਰਾਚੀਨ ਖੇਡਾਂ ਦਾ ਹੀ ਵਿਕਸਿਤ ਰੂਪ ਹਨ । ਅੱਜ ਤਾਂ ਇਹਨਾਂ ਖੇਡਾਂ ਸਬੰਧੀ ਨਿਯਮ ਬਣ ਗਏ ਹਨ , ਜੋ ਸੰਸਾਰ ਭਰ ਵਿਚ ਪ੍ਰਚਲਿਤ ਹਨ।ਖੇਡਾਂ ਸਾਡੇ ਜੀਵਨ ਦਾ ਮਹਾਨ ਅੰਗ ਬਣ ਗਈਆਂ ਹਨ । ਹਰੇਕ ਵਿਅਕਤੀ ਕਿਸੇ ਨਾ ਕਿਸੇ ਖੇਡ ਵਿਚ ਭਾਗ ਲੈਣਾ ਜ਼ਰੂਰੀ ਸਮਝਦਾ ਹੈ , ਪਰ ਕਿਊਂ ? ਇਸ ਪ੍ਰਸ਼ਨ ਦਾ ਉੱਤਰ ਜਾਣਨ ਲਈ ਖੇਡ ਸਬੰਧੀ ਵੱਖ - ਵੱਖ ਵਿਚਾਰਧਾਰਾਵਾਂ ਦਾ ਅਧਿਐਨ ਕਰਨਾ ਹੋਵੇਗਾ ।
 1. ਕੁਦਰਤੀ ਇੱਛਾ ਦੀ ਪੂਰਤੀ ( Satisfaction of Natural Urge ) - ਦੌੜਣਾ , ਕੁੱਦਣਾ , ਉੱਛਲਣਾ , ਕਿਸੇ ਵਸਤੂ ਨੂੰ ਚੁੱਕ ਕੇ ਦੂਰ ਸੁੱਟਣਾ ਆਦਿ ਮਨੁੱਖ ਦੀਆਂ ਕੁਦਰਤੀ ਇੱਛਾਵਾਂ ਜਾਂ ਮੂਲ ਕੁਸ਼ਲਤਾਵਾਂ ਹਨ । ਇਹਨਾਂ ਇੱਛਾਵਾਂ ਦੀ ਪੂਰਤੀ ਨਾਲ ਮਨੁੱਖ ਦੀ ਮਾਨਸਿਕ ਅਤੇ ਸਰੀਰਕ ਸੰਤੁਸ਼ਟੀ ਹੁੰਦੀ ਹੈ । ਇਸ ਵਿਚਾਰਧਾਰਾ ਦੇ ਸਮਰਥਕਾਂ ਅਨੁਸਾਰ ਖੇਡਾਂ ਵਿਚ ਭਾਗ ਲੈ ਕੇ ਇਕ ਵਿਅਕਤੀ ਇਹਨਾਂ ਕੁਦਰਤੀ ਇੱਛਾਵਾਂ ਨੂੰ ਸੰਤੁਸ਼ਟ ਕਰ ਕੇ ਫਲਦਾ - ਫੁੱਲਦਾ ਹੈ ।
 2. ਵਾਧੂ ਸਰੀਰਕ ਸ਼ਕਤੀ ਦੀ ਵਰਤੋਂ ( Use of surplus Physical Power ) ਹਰੇਕ ਵਿਅਕਤੀ ਆਪਣੀ ਰੋਜ਼ੀ ਕਮਾਉਣ ਲਈ ਜਾਂ ਦੂਜੇ ਕੰਮਾਂ ਲਈ ਆਪਣੀ ਸਰੀਰਕ ਮੌਕਰੀ ਦੀ ਵਰਤੋਂ ਕਰਦਾ ਹੈ । ਦਿਨ ਭਰ ਕੰਮ ਕਰਨ ਮਗਰੋਂ ਉਸ ਵਿਚ ਕੁਝ ਲੜ ਮਰੀ ਖਰੀ ਉੱਤੇ ਜਾਂਦੀ ਹੈ । ਇਸ ਫਾਲਤੂ ਸਰੀਰਕ ਸ਼ਕਤੀ ਦੀ ਉਚਿੱਤ ਵਰਤੋਂ ਨਾ ਹੋ ਹੀ ਹਾਲਤ ਵਿਚ ਸਰੀਰਕ ਵਿਕਾਸ ਵਿਚ ਰੋਕ ਪੈਂਦੀ ਹੈ । ਖੇਡਾਂ ਵਿਚ ਭਾਗ ਲੈਣ ਨਾਲ ਇਸ ਫ਼ਾਲਤੂ ਸ਼ਕਤੀ ਦੀ ਠੀਕ ਵਰਤੋਂ ਹੋ ਜਾਂਦੀ ਹੈ ਅਤੇ ਵਿਅਕਤੀ ਪ੍ਰਸੰਨਤਾ ਤੇ ਤਾਜ਼ਗੀ ਅਨੁਭਵ ਕਰਦਾ ਹੈ ।
 3. ਸੰਵੇਗਾਂ ਦੇ ਨਿਕਾਸ ਲਈ ( For the Discharge of Emotions- ਆਧੁਨਿਕ ਮਨੁੱਖ ਦਾ ਜੀਵਨ ਅਨੇਕਾਂ ਉਲਝਣਾਂ ਦੀ ਗੁੱਥੀ ਜਿਹਾ ਹੈ । ਕੋਈ ਕੰਮ ਅਜਿਹਾ ਨਹੀਂ ਜਿਸ ਵਿਚ ਕਿਸੇ ਨਾ ਕਿਸੇ ਪ੍ਰਕਾਰ ਦੀ ਉਲਝਣ ਨਾ ਹੋਵੇ । ਮਨੁੱਖ ਤਾਂ ਸਾਰਾ ਦਿਨ ਇਹਨਾਂ ਉਲਝਣਾਂ ਨਾਲ ਹੀ ਨਿਪਟਦਾ ਰਹਿੰਦਾ ਹੈ । ਦਿਨ ਦਾ ਕੰਮ ਤਾਂ ਸਮਾਪਤ ਹੋ ਜਾਂਦਾ ਹੈ , ਪਰ ਵਿਅਕਤੀ ਦੀਆਂ ਉਲਝਣਾਂ ਸਮਾਪਤ ਨਹੀਂ ਹੁੰਦੀਆਂ । ਕੁੱਝ ਸੰਵੇਗ ਅਤੇ ਉਲਝਣਾਂ ਉਸ ਦੇ ਵਿੱਚ ਰਹਿ ਜਾਂਦੀਆਂ ਹਨ ਜੋ ਉਸ ਨੂੰ ਅਸ਼ਾਤ ਦਿੰਦੀਆਂ ਹਨ । ਇਸ ਵਿਚਾਰਧਾਰਾ ਅਨੁਸਾਰ ਖੇਡਾਂ ਵਿਚ ਭਾਗ ਲੈਣ ਨਾਲ ਮਨੁੱਖ ਦੇ ਮਨ ਵਿੱਚੋਂ ਸੰਵੇਗਾਂ ਦਾ ਨਿਕਾਸ ਹੋ ਜਾਂਦਾ ਹੈ । ਇਸ ਤਰ੍ਹਾਂ ਉਹ ਕੁਝ ਰਾਹਤ ਮਹਿਸੂਸ ਕਰਦਾ ਹੈ । 
4. ਮਨੋਰੰਜਨ ਲਈ ( For Recreation ) - ਸਵੇਰੇ ਕੰਮ , ਸ਼ਾਮੀ ਕੰਮ , ਬਸ ਕੰਮ ਹੀ ਕੰਮ ਆਧੁਨਿਕ ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਉਕਤਾਹਟ ਪੈਦਾ ਕਰ ਦਿੰਦਾ ਹੈ । ਉਹ ਇਸ ਥਕਾਵਟ ਤੇ ਉਕਤਾਹਟ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ । ਇਸ ਦਾ ਇੱਕੋ ਇਕ ਹੱਲ ਉਸ ਨੂੰ ਮਨੋਰੰਜਨ ਸਬੰਧੀ ਕਿਰਿਆਵਾਂ ਵਿਚ ਵਿਖਾਈ ਦਿੰਦਾ ਹੈ । ਇਸ ਲਈ ਇਸ ਵਿਚਾਰਧਾਰਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਖੇਡਾਂ ਵਿਚ ਭਾਗ ਲੈਣ ਨਾਲ ਮਨੁੱਖ ਦਾ ਮਨੋਰੰਜਨ ਹੁੰਦਾ ਹੈ ਅਤੇ ਉਹ ਉਕਤਾਹਟ ਅਤੇ ਥਕਾਵਟ ਤੋਂ ਛੁਟਕਾਰਾ ਪਾ ਲੈਂਦਾ ਹੈ। 5. ਰਾਸ਼ਟਰ ਦਾ ਮਾਣ ਵਧਾਉਣ ਲਈ ( To raise the Prestige of the Country ਅੱਜ ਰੂਸ , ਅਮਰੀਕਾ , ਜਾਪਾਨ ਆਦਿ ਮਹਾਨ ਰਾਸ਼ਟਰ ਮੰਨੇ ਜਾਂਦੇ ਹਨ । ਉਹਨਾਂ ਦੀ ਮਹਾਨਤਾ ਕੇਵਲ ਉਹਨਾਂ ਦੀ ਉਦਯੋਗਿਕ ਜਾਂ ਵਿਗਿਆਨਿਕ ਪ੍ਰਤੀ ਕਾਰਨ ਹੀ ਨਹੀਂ ਹੈ , ਸਗੋਂ ਖੇਡਾਂ ਵਿਚ ਪ੍ਰਤੀ ਕਾਰਨ ਵੀ ਹੈ । ਖੇਡਾਂ ਦੇ ਖੇਤਰ ਵਿਚ ਇਹਨਾਂ ਦੇਸ਼ਾਂ ਨੇ ਬਹੁਤਾ ਨਾਂ ਕਮਾਇਆ ਹੈ । ਅਸੀਂ ਭਾਰਤ ਵਾਸੀ ਵੀ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦਾ ਖੇਡ ਦੇ ਖੇਤਰ ਵਿੱਚ ਵੱਡਾ ਨਾਂ ਹੋਵੇ।ਇਸ ਲਈ ਕੁੱਝ ਵਿਚਾਰਕਾਂ ਦਾ ਮੱਤ ਹੈ ਕਿ ਖੇਡਾਂ ਵਿਚ ਸਰਗਰਮ ਭਾਗ ਲੈ ਕੇ ਅਸੀਂ ਆਪਣੇ ਰਾਸ਼ਟਰ ਦੇ ਮਾਣ ਵਿਚ ਵਾਧਾ ਕਰ ਸਕਦੇ ਹਾਂ ।
        ਖੇਡਾਂ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਦਿਆਂ ਪੰਜਾਬ ਸਰਕਾਰ ਨੇ ਖੇਡਾਂ ਨੂੰ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਲਾਜ਼ਮੀ ( Compulsory ) ਵਿਸ਼ਾ ਬਣਾ ਦਿੱਤਾ ਅਤੇ ਗਿਆਰਵੀਂ ਜਮਾਤ ਦੇ ਹਿਊਮੈਨੀਟੀਜ਼ ਅਤੇ ਕਾਮਰਸ ( Humanities and Commerce ) ਗਰੁੱਪਾਂ ਲਈ ਇੱਛਕ ( Optional ) ਵਿਸ਼ਾ ਬਣਾ ਦਿੱਤਾ ਗਿਆ ਹੈ । ਇੱਥੇ ਹੀ ਬਸ ਨਹੀਂ , ਸਗੋਂ ਭਾਰਤ ਦੀਆਂ ਕੁੱਝ ਯੂਨੀਵਰਸਿਟੀਆਂ ਨੇ ਇਹਨਾਂ ਨੂੰ ਕਾਲਜਾਂ ਵਿਚ ਇੱਛੁਕ ਵਿਸ਼ੇ ਦੇ ਰੂਪ ਵਿਚ ਲਾਗੂ ਕੀਤਾ ਹੈ ।










Five Marks Each 










4. Co-operation - Sportsmen should have a sense of cooperation. Cooperation drives the wheel of life. If the fingers of our hands do not cooperate with each other, we may not even be able to put food in our mouths and will starve to death. There should be a sense of cooperation among the players on the field. There is a saying that gram alone cannot be eaten. Similarly, no single player can lead his team to victory: I need the cooperation of all the players to win. Take the game of hockey If one player does not adopt another player and the other does not adopt a third player, then perhaps that team will not be able to score a goal against their opponent for the rest of their lives. So the sportsman should have a sense of cooperation. Because this feeling keeps the players of the team in one mind and motivates them to fight for their victory. 


A. A good player is the ambassador of his country. Players are generally neutral and nonviolent. Sports always convey the message of love, cooperation, brotherhood and purity in the world. It is the players who carry this message of sports from one country to another. Many players from different countries come together on one stage during an international tournament. Players from each country take their playing skills with them, as well as their own culture, language, way of life, social etiquette and culture of reconciliation. Looking at the behavior of the players, it seems to be the cultural point of view of that country. Other players try to imitate the players of a well-mannered country. Players of culturally backward guilt And return home with the latest information. In this way, there is a global cultural exchange with the players, which helps bring other countries closer together.


A. Sports are an integral part of modern human life. The truth is that sports were born with the birth of human beings. Running, jumping, running, throwing something away are the basic desires of a human being. In ancient times, along with the development of human work, there was also a development in the combination of these basic desires or basic skills. The human being combined these skills and turned them into games. Javelin throwing, wrestling, horse racing etc. were ancient sports Their form also changed with the passage of time. Modern sports are an evolution of ancient sports. Today the rules regarding these games have become prevalent all over the world. Sports have become a great part of our lives. Everyone thinks it is important to participate in some sport, but why? To know the answer to this question one has to study different ideologies related to sports.








Popular Posts

Contact Form

Name

Email *

Message *