Class-7th, Chapter-7, Short Que-Ans

 



ਸਕਾਊਟਿੰਗ ਅਤੇ ਗਾਈਡਿੰਗ(7)

ਉੱਤਰ - ਲਾਰਡ ਬੇਡਨ ਪਾਵਲ ਦੇ ਯਤਨਾਂ ਸਦਕਾ ਇਹ ਲਹਿਰ ਭਾਰਤ ਵਿੱਚ ਫੈਲੀ ।1921 ਈ . ਵਿੱਚ ਉਹਨਾਂ ਨੇ ਭਾਰਤ ਆ ਕੇ ਇੱਥੇ ਬਹੁਤ ਸਾਰੀਆਂ ਰੈਲੀਆਂ ਕੀਤੀਆਂ । ਉਹਨਾਂ ਨੇ ਭਾਰਤ ਸਰਕਾਰ ਤੋਂ ਇਸ ਲਹਿਰ ਨੂੰ ਚਾਲੂ ਕਰਨ ਦੀ ਬੇਨਤੀ ਕੀਤੀ । ਆਰੰਭ ਵਿੱਚ ਇਸ ਲਹਿਰ ਵਿੱਚ ਅੰਗ੍ਰੇਜ ਲੜਕੇ ਅਤੇ ਲੜਕੀਆਂ ਹੀ ਭਾਗ ਲੈਂਦੇ ਸਨ । ਮਗਰੋਂ ਭਾਰਤੀ ਲੜਕੇ ਅਤੇ ਲੜਕਿਆਂ ਵੀ ਇਸ ਲਹਿਰ ਵਿੱਚ ਭਾਗ ਲੈਣ ਲਗ ਪਏ । 1937 ਵਿੱਚ ਦਿੱਲੀ ਵਿੱਚ ਇਕ ਬਹੁਤ ਵੱਡੀ ਰੈਲੀ ਹੋਈ । ਇਸ ਵਿੱਚ ਬੇਡਨ ਪਾਵਲ ਅਤੇ ਉਨ੍ਹਾਂ ਦੀ ਪਤਨੀ ਚੀਫ ਗਾਈਡ ਲੇਡੀ ਬੇਡਨ - ਪਾਵਲ ਸ਼ਾਮਲ ਹੋਏ । ਇਸ ਨਾਲ ਭਾਰਤੀ ਸਕਾਊਟਾਂ ਵਿੱਚ ਨਵਾਂ ਉਤਸ਼ਾਹ ਪੈਦਾ ਹੋਇਆ । 1951 ਵਿੱਚ ਸਕਾਊਟਿੰਗ ਅਤੇ ਗਾਈਡਿੰਗ ਲਹਿਰਾਂ ਮਿਲ ਕੇ ਇੱਕ ਹੋ ਗਈਆਂ । ਅੱਜ ਭਾਰਤ ਵਿੱਚ ਸਕਾਊਟਿੰਗ ਅਤੇ ਗਾਈਡਿੰਗ ਲਹਿਰ ਚੰਗੀ Shl 79 ਉਟਿੰਗ ਅਤੇ ਗਾਈਡਿੰਗ ਤਰ੍ਹਾਂ ਚਲ ਰਹੀ ਹੈ । 





ਉੱਤਰ - ਸਕਾਊਟ ਇਕ ਚੰਗਾ ਨਾਗਰਿਕ ਹੁੰਦਾ ਹੈ ਕਿਉਂਕਿ ਉਸ ਵਿੱਚ ਇਕ ਚੰਗੇ ਪਾਵਲ ਤੋਂ ਗ੍ਰਿਤ ਹੋ ਕੇ ਹਰੇਕ ਸਕਾਊਟ ਹਰ ਸਮੇਂ ਕੰਮ ਨਾਗਰਿਕ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ । ਉਹ ਅਨੁਸ਼ਾਸਨ ਅਤੇ ਕਰਤੱਵ ਪਾਲਕ ਹੁੰਦਾ ਹੈ । ਉਸ ਵਿੱਚ ਦੂਜਿਆਂ ਪ੍ਰਤੀ ਹਮਦਰਦੀ ਅਤੇ ਪ੍ਰੇਮ ਹੁੰਦਾ ਹੈ । ਉਹ ਪਰਉਪਕਾਰੀ ਹੁੰਦਾ ਹੈ । ਦੀਨ - ਦੁਖੀਆਂ ਦੀ ਮਦਦ ਕਰਨਾ ਆਪਣਾ ਪਰਮ ਕਰਤੱਵ ਸਮਝਦਾ ਹੈ । ਉਹ ਹਰ ਰੋਜ ਇਕ ਨੇਕੀ ਦਾ ਕੰਮ ਜ਼ਰੂਰ ਕਰਦਾ ਹੈ । ਹਰ ਰੋਜ਼ ਸਵੇਰੇ ਜਦੋਂ ਕੋਈ ਸਕਾਊਟ ਉੱਠਦਾ ਹੈ ਤਾਂ ਉਹ ਆਪਣੇ ਹੇਠਾਂ ਵਾਲੇ ਰੁਮਾਲ ਦੇ ਕਿਨਾਰੇ ਨੂੰ ਇਕ ਗੰਢ ਲਗਾਉਂਦਾ ਹੈ । ਇਸ ਗੰਢ ਨੂੰ ' ਨੇਕੀ ਦੀ ਗੰਢ ਕਹਿੰਦੇ ਹਨ । ਸਕਾਊਟ ਦੇਸ਼ ਭਗਤ ਹੁੰਦਾ ਹੈ । ਉਹ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨਾ ਆਪਣਾ ਧਰਮ ਸਮਝਦਾ ਹੈ । ਦੇਸ਼ ' ਤੇ ਸੰਕਟ ਦੇ ਸਮੇਂ ਉਹ ਆਪਣਾ ਸਭ ਕੁਝ ਬਲੀਦਾਨ ਕਰਨ ਲਈ ਤਿਆਰ ਰਹਿੰਦਾ ਹੈ ।



















Popular Posts

Contact Form

Name

Email *

Message *