Skip to main content
Search
Search This Blog
Physical Education and Sports E-Content.
Share
Get link
Facebook
Twitter
Pinterest
Email
Other Apps
Labels
Chapter-6 8th
CLASS-8TH, CHAPTER-6th, Short QUE-ANS
ਖੇਡਾਂ ਅਤੇ ਅਨੁਸ਼ਾਸਨ
(6)
3 ਅੰਕ ਦੇ ਪ੍ਰਸ਼ਨ ਉੱਤਰ
3 Marks Que-Ans
ਪ੍ਰਸ਼ਨ 1 , ਅਨੁਸ਼ਾਸਨ ਚਰਿੱਤਰ ਨਿਰਮਾਣ ਵਿੱਚ ਕਿਸ ਤਰ੍ਹਾਂ ਭੂਮਿਕਾ ਨਿਭਾਉਂਦਾ ਹੈ ?
ਉੱਤਰ- ਅਨੁਸ਼ਾਸਨ ਚਰਿੱਤਰ ਦੇ ਨਿਰਮਾਣ ਵਿੱਚ ਇਕ ਅਹਿਮ ਭੂਮਿਕਾ ਨਿਭਾਉਂਦਾ ਇਸ ਦਾ ਨਿਰਮਾਣ ਬਿਨਾਂ ਅਨੁਸ਼ਾਸਨ ਤੋਂ ਅਸੰਭਵ ਹੈ ਕਿਉਂਕਿ ਅਨੁਸ਼ਾਸਨਹੀਣਤਾ ਇੱਕ ਖਿਡਾਰੀ ਦੇ ਜੀਵਨ , ਵਿੱਚ ਕਈ ਸੱਮਸਿਆਵਾਂ ਪੈਦਾ ਕਰਦੀ ਹੈ । ਇਕ ਖਿਡਾਰੀ ਲਈ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨਾ ਮੁਸ਼ਕਿਲ ਹੁੰਦਾ ਹੈ । ਇਹਨਾਂ ਮੁਸ਼ਕਿਲਾਂ ' ਤੇ ਖਿਡਾਰੀ ਦਾ ਕਾਬੂ ਪਾਉਣਾ ਔਖਾ ਹੁੰਦਾ ਹੈ । ਕੁਦਰਤ ਦੀ ਰਚੀ ਸਾਰੀ ਸ੍ਰਿਸ਼ਟੀ ਵੀ ਇੱਕ ਅਨੁਸ਼ਾਸਨ ਵਿੱਚ ਚੱਲ ਰਹੀ ਹੈ ਜਿਵੇਂ ਕਿ ਸੂਰਜ ਰੁਜ਼ਾਨਾ ਨਿਯਮ ਅਨੁਸਾਰ ਸਵੇਰੇ ਚੜ੍ਹਦਾ ਹੈ ਅਤੇ ਫਿਰ ਸ਼ਾਮ ਵੇਲੇ ਛਿਪ ਜਾਂਦਾ ਹੈ । ਇਸੇ ਤਰ੍ਹਾਂ ਜਿਵੇਂ ਧਰਤੀ ਨਿਯਮ ਅਨੁਸਾਰ ਗਤੀ ਕਰ ਰਹੀ ਹੈ ਉਵੇਂ ਹੀ ਮਨੁੱਖ ਦੇ ਜੀਵਨ ਵਿੱਚ ਅਨੁਸ਼ਾਸਨ ਦਾ ਹੋਣਾ ਅਤਿ - ਜ਼ਰੂਰੀ ਹੈ ।
ਪ੍ਰਸ਼ਨ 2. ਅਸੀਂ ਆਪਣੇ ਬਚਪਣ ਵਿੱਚ ਅਨੁਸ਼ਾਸਨ ਕਿਵੇਂ ਸਿਖਦੇ ਹਾਂ ?
ਉੱਤਰ- ਮਨੁੱਖ ਨੂੰ ਅਨੁਸ਼ਾਸਨ ਦਾ ਮਹੱਤਵ ਸਮਝਾਉਣ ਲਈ ਉਸ ਦਾ ਬਚਪਨ ਹੀ ਸੁਨਹਿਰੀ ਸਮਾ ਹੁੰਦਾ ਹੈ । ਬਾਲ ਮਨਾਂ ਵਿੱਚ ਖੇਡਾਂ ਅਨੁਸ਼ਾਸਨ ਦੀ ਸਿਰਜਣਾ ਬਾਖੂਬੀ ਕਰ ਸਕਦੀਆਂ ਹਨ । ਖੇਡਾਂ ਖਿਡਾਰੀ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ ਕਿਉਂਕਿ ਖੇਡਾਂ ਆਪਸੀ ਤਾਲਮੇਲ , ਇੱਕਜੁਟਤਾ , ਅਗਵਾਈ , ਮਾਨਸਿਕ ਸੰਤੁਲਨ , ਇਮਾਨਦਾਰੀ , ਸ਼ੈ - ਭਰੋਸਾ ਅਤੇ ਕਰਤੱਵਾਂ ਦੀ ਪਾਲਣਾ ਕਰਨਾ ਸਿਖਾਉਂਦੀਆਂ ਹਨ । ਅਨੁਸ਼ਾਸਨ ਸਫ਼ਲਤਾ ਦੀ ਕੁੰਜੀ ਹੈ ਕਿਉਂਕਿ ਅਨੁਸ਼ਾਸਨ ਵਿਦਿਆਰਥੀ ਨੂੰ ਸਫ਼ਲਤਾ ਦੇ ਮੌਕੇ ਪ੍ਰਦਾਨ ਕਰਦਾ ਹੈ ।
ਪ੍ਰਸ਼ਨ 3. ਅੰਦਰੂਨੀ ਅਨੁਸ਼ਾਸਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ- ਅੰਦਰੂਨੀ ਅਨੁਸ਼ਾਸਨ ਉਹ ਹੁੰਦਾ ਹੈ ਜੋ ਵਿਦਿਆਰਥੀ ਦੇ ਅੰਦਰੋਂ ਆਪ ਉਪਜਦਾ ਹੈ । ਵਿਦਿਆਰਥੀ ਆਪਣੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਆਪਣੇ ਆਪ ਹੀ ਅਨੁਸ਼ਾਸਨ ਵਿੱਚ ਰਹਿਣ ਦੀ ਆਦਤ ਪਾ ਲੈਂਦਾ ਹੈ । ਅਜਿਹਾ ਅਨੁਸ਼ਾਸਨ ਸਥਾਈ ਹੁੰਦਾ ਹੈ । ਜੇਕਰ ਵਿਦਿਆਰਥੀਆਂ ਵਿੱਚ ਇਸ ਤਰ੍ਹਾਂ ਦਾ ਅਨੁਸ਼ਾਸਨ ਪੈਦਾ ਹੋ ਜਾਵੇ ਤਾਂ ਇਸ ਦੇ ਵਧੀਆ ਨਤੀਜੇ ਸ਼ਾਮਣੇ ਆਉਂਦੇ ਹਨ ।
ਪ੍ਰਸ਼ਨ 4. ਬਾਹਰੀ ਅਨੁਸ਼ਾਸਨ ਕੀ ਹੁੰਦਾ ਹੈ ?
ਉੱਤਰ- ਬਾਹਰੀ ਅਨੁਸ਼ਾਸਨ ਉਹ ਹੁੰਦਾ ਹੈ ਜਿਸ ਨਾਲ ਵਿਦਿਆਰਥੀ ’ ਤੇ ਬਾਹਰੀ ਦਬਾਅ ਪਾਇਆ ਜਾਂਦਾ ਹੈ । ਇਹ ਵਿਦਿਆਰਥੀ ’ ਤੇ ਇਨਾਮ , ਡੰਡੇ ਦੇ ਡਰ , ਜ਼ੁਰਮਾਨੇ ਜਾਂ ਬੇਇਜ਼ਤੀ ਦੇ ਡਰ ਕਰਕੇ ਜ਼ਬਰੀ ਥੋਪਿਆ ਜਾਂਦਾ ਹੈ ।
ਪ੍ਰਸ਼ਨ 5. ਅਨੁਸ਼ਾਸਿਤ ਵਿਦਿਆਰਥੀ ਦੇ ਕੁਝ ਚੰਗੇ ਨਿਯਮ ਦੱਸੋ ।
ਉੱਤਰ- ਇੱਕ ਵਿਦਿਆਰਥੀ ਦਾ ਮਨ ਚੰਚਲ ਅਤੇ ਸ਼ਰਾਰਤੀ ਹੁੰਦਾ ਹੈ । ਅਨੁਸ਼ਾਸਨ ਵਿਦਿਆਰਥੀ ਦੇ ਮਨ ਨੂੰ Al ਰ ਗਿੱਖਦਾ ਹੈ । ਇਹ ਸਥਿਰਤਾ ਹੀ ਉਸ ਨੂੰ ਜੀਵਨ ਦੇ ਸੰਘਰਸ਼ ਵਿੱਚ ਅੱਗੇ ਵੱਧਣ ਵਿੱਚ ਸਹਾਇਤਾ ਕਰਦੀ ਹੈ । ਇਸ ਸਮੇਂ ਦੌਰਾਨ ਵਿਦਿਆਰਥੀ ਜੋ ਵੀ ਗੁਣ ਜਾਂ ਔਗੁਣ ਗ੍ਰਹਿਣ ਕਰਦਾ ਹੈ ਇਸ ਦੇ ਅਨੁਸਾਰ ਹੀ ਉਸ ਦੇ ਆਚਰਨ ਨਿਰਮਾਣ ਹੁੰਦਾ ਹੈ । ਹਮੇਸ਼ਾਂ ਅਨੁਸ਼ਾਸਨ ਵਿੱਚ ਰਹਿਣ ਵਾਲਾ ਵਿਦਿਆਰਥੀ ਮਿਹਨਤੀ ਹੁੰਦਾ ਹੈ । ਉਹ ਕਦੇ ਵੀ ਕਿੱਸੇ ਕੰਮ ਨੂੰ ਕਰਨ ਤੋਂ ਪਾਸਾ ਨਹੀਂ ਕੱਟਦਾ ਅਤੇ ਨਾ ਹੀ ਅੱਜ ਦਾ ਕੰਮ ਕੱਲ੍ਹ ' ਤੇ ਛੱਡਦਾ ਹੈ ।
ਪ੍ਰਸ਼ਨ 6. ਖੇਡਾਂ ਵਿੱਚ ਸਮੇਂ ਦੀ ਪਾਬੰਦੀ ਦੀ ਕੀ ਮਹੱਤਤਾ ਹੈ ?
ਉੱਤਰ- ਖੇਡਾਂ , ਹਮੇਸ਼ਾਂ ਖਿਡਾਰੀ ਨੂੰ ਸਮੇਂ ਦਾ ਪਾਬੰਦ ਬਣਾਉਂਦੀਆਂ ਹਨ ਕਿਉਂਕਿ ਖਿਡਾਰੀ ਰੁਜ਼ਾਨਾ ਅਭਿਆਸ ਕਰਨਾ ਲਈ ਖੇਡ ਦੇ ਮੈਦਾਨ ਵਿੱਚ ਆਉਂਦੇ ਹਨ । ਜੇਕਰ ਖਿਡਾਰੀ ਅਭਿਆਸ ਲਈ ਖੇਡ ਮੈਦਾਨ ਵਿੱਚ ਸਮੇਂ ਸਿਰ ਨਹੀਂ ਆਉਂਦਾ ਤਾਂ ਉਸ ਨੂੰ ਆਪਣੇ ਕੋਚ ਦੀ ਬਿੜਕ ਸੁਣਨੀ ਪੈਂਦੀ ਹੈ । ਇਸ ਤਰ੍ਹਾਂ ਖਿਡਾਰੀ ਖੇਡ ਦੇ ਸਮੇਂ ਗਹਿਣ ਕੀਤੇ ਹੋਏ ਅਨੁਸ਼ਾਸਨਿਕ ਗੁਣਾਂ ਨੂੰ ਲੜ ਬੰਨ੍ਹ ਕੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਦਾ ਹੈ ਅਤੇ ਸਫ਼ਲਤਾ ਦੀਆਂ ਮੰਜ਼ਿਲਾਂ ਛੁਹਦਾ ਹੈ ।
ਪ੍ਰਸ਼ਨ 7. ਖੇਡਾਂ ਖਿਡਾਰੀ ਨੂੰ ਆਪਸੀ ਮਿਲਵਰਤਣ ਲਈ ਕਿਸ ਤਰ੍ਹਾਂ ਸਹਿਯੋਗ ਕਰਦੀਆਂ ਹਨ ?
ਉੱਤਰ- ਕਿਸੇ ਵੀ ਖੇਡ ਨੂੰ ਖੇਡਦੇ ਸਮੇਂ ਖਿਡਾਰੀਆਂ ਵਿੱਚ ਆਪਸੀ ਮਿਲਵਰਤਣ ਅੱਵਲ ਦਰਜੇ ਦਾ ਹੋਣਾ ਚਾਹੀਦਾ ਹੈ । ਜੇਕਰ ਖਿਡਾਰੀਆਂ ਵਿਚ ਆਪਸੀ ਮਿਲਵਰਤਣ ਦੀ ਘਾਟ ਹੋਵੇਗੀ ਤਾਂ ਟੀਮ ਦਾ ਪ੍ਰਦਰਸ਼ਨ ਵੀ ਵਧੀਆ ਨਹੀਂ ਹੋ ਸਕੇਗਾ ।
ਪ੍ਰਸ਼ਨ 8. ਖੇਡਾਂ ਖਿਡਾਰੀ ਨੂੰ ਸਹਿਣਸ਼ੀਲਤਾ ਕਿਵੇਂ ਸਿਖਾਉਂਦੀਆਂ ਹਨ ?
ਉੱਤਰ- ਖੇਡਾਂ , ਖਿਡਾਰੀਆਂ ਵਿਚ ਸਹਿਨਸ਼ੀਲਤਾ ਪੈਦਾ ਕਰਦੀਆਂ ਹਨ । ਖੇਡ ਦੇ ਦੌਰਾਨ ਹਰ ਖਿਡਾਰੀ ਬੜੀ ਸਹਿਨਸ਼ੀਲਤਾ ਨਾਲ ਖੇਡਦਾ ਹੈ । ਜੇ ਉਹ ਖੇਡ ਵਿੱਚ ਜਿੱਤ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਖ਼ੁਸ਼ੀ ਵਿੱਚ ਆਪੇ ਤੋਂ ਬਾਹਰ ਨਹੀਂ ਹੁੰਦਾ ਪਰ ਜੇ ਕਿਤੇ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਏ ਤਾਂ ਉਹ ਧੁਰ - ਅੰਦਰੋਂ ਟੁਟਦਾ ਵੀ ਨਹੀਂ ।
ਪ੍ਰਸ਼ਨ 9. ਕਿਵੇਂ ਖੇਡਾਂ ਇਕ ਖਿਡਾਰੀ ਵਿੱਚ ਆਤਮ - ਵਿਸ਼ਵਾਸ ਪੈਦਾ ਕਰਦੀਆਂ ਹਨ ।
ਉੱਤਰ- ਜਦੋਂ ਖਿਡਾਰੀ ਰੁਜ਼ਾਨਾ ਸ਼ਾਮ - ਸਵੇਰੇ ਖੇਡ ਦਾ ਅਭਿਆਸ ਕਰਦਾ ਹੈ ਤਾਂ ਉਸ ਵਿੱਚ ਆਤਮ - ਵਿਸ਼ਵਾਸ ਪੈਦਾ ਹੋ ਜਾਂਦਾ ਹੈ । ਖਿਡਾਰੀ ਇਸੇ ਆਤਮ - ਵਿਸ਼ਵਾਸ ਦੇ ਸਹਾਰੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਾ ਹੈ ਅਤੇ ਉਹ ਖੇਡ ਦੇ ਦੌਰਾਨ ਕਿਸੇ ਤਰ੍ਹਾਂ ਦੀ ਗ਼ਲਤੀ ਨਹੀਂ ਕਰਦਾ । ਆਤਮ ਵਿਸ਼ਵਾਸ ਤੋਂ ਬਿਨਾ ਖਿਡਾਰੀ ਖੇਡ ਦੇ ਮੈਦਾਨ ਵਿੱਚ ਆਪਣੀ ਖੇਡ ਦਾ ਕਦੇ ਵੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦਾ ।
ਪ੍ਰਸ਼ਨ 10. ਖੇਡਾਂ ਖਿਡਾਰੀ ਵਿੱਚ ਈਮਾਨਦਾਰੀ ਦਾ ਗੁਣ ਕਿਵੇਂ ਪੈਦਾ ਕਰਦੀਆਂ ਹਨ ?
ਉੱਤਰ- ਖੇਡਾਂ , ਖਿਡਾਰੀ ਨੂੰ ਇਮਾਨਦਾਰ ਬਣਾਉਂਦੀਆਂ ਹਨ । ਖਿਡਾਰੀ ਖੇਡ ਦੇ ਦੌਰਾਨ ਪੂਰੀ ਇਮਾਨਦਾਰੀ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹਨ । ਉਹ ਜਿੱਤ ਪ੍ਰਾਪਤ ਕਰਨ ਲਈ ਕੋਈ ਛਲ - ਕਪਟ ਨਹੀਂ ਕਰਦਾ ਸਗੋਂ ਸੱਚੀ ਖੇਡ ਭਾਵਨਾ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਾ ਹੈ । ਉਹ ਇਮਾਨਦਾਰੀ ਨਾਲ ਖੇਡ ਕੇ ਜਿੱਤ ਪ੍ਰਾਪਤ ਕਰਨ ਵਿੱਚ ਹੀ ਆਪਣੀ ਸ਼ਾਨ ਸਮਝਦਾ ਹੈ । ਇਸੇ ਤਰ੍ਹਾਂ ਉਹ ਭਵਿੱਖ ਵਿੱਚ ਵੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਦਾ ਸਗੋਂ ਨੇਕ ਦਿਲ ਇਨਸਾਨ ਬਣ ਕੇ ਜੀਵਨ ਬਤੀਤ ਕਰਦਾ ਹੈ ।
ENGLISH MEDIUM
Sports and Discipline (6)
3 Marks Que-Ans
Question 1, How does discipline play a role in character building?
A. Discipline plays an important role in building character. It is impossible to build it without discipline because indiscipline creates many problems in a player's life. It is difficult for a player to overcome these problems. These difficulties are difficult for the player to overcome. The entire creation of nature is also running in a discipline like the sun rises in the morning according to the daily rule and then sets in the evening. In the same way that the earth is moving according to the rules, so it is very important to have discipline in the life of a human being.
Question 2. How do we learn discipline in our childhood?
A. Childhood is a golden age to explain the importance of discipline to a human being. Games can create discipline in the mind of a child. Sports teach the player to be disciplined as sports teach coordination, unity, leadership, mental balance, honesty, trust and observance of duties. Discipline is the key to success because discipline provides the student with opportunities for success.
Q3. What do you mean by internal discipline?
A. Internal discipline is that which arises from within the student. The student automatically acquires the habit of staying in discipline to make his future brighter. Such discipline is permanent. If this kind of discipline is instilled in the students then the best results will come.
Question 4. What is external discipline?
A. External discipline is that which puts external pressure on the student. It is imposed on the student for fear of reward, stick, fear of fine or humiliation.
Question 5. State some good rules for a disciplined student.
A. A student's mind is fickle and mischievous. Discipline burns the student's mind. It is this stability that helps him to move forward in the struggle of life. During this time, the student's behavior is shaped by what he or she acquires. A student who is always disciplined is hardworking. He never shy away from doing any work nor does he leave today's work for tomorrow.
Q6. What is the importance of punctuality in sports?
A. Sports always make the player punctual as the players come to the playground to practice on a daily basis. If a player does not arrive on the field on time for practice, he has to listen to his coach. In this way the player spends his entire life fighting for the disciplined qualities acquired during the game and reaches the milestones of success.
Q7. How do games help the player to interact?
A. When playing any game, the interaction between the players should be first class. If there is a lack of mutual cooperation among the players then the performance of the team will not be good.
Q8. How do sports teach endurance to a player?
A. Sports instill tolerance in the players. Every player plays with great patience during the game. If he wins the game, he is not out of his mind in happiness, but if he has to face defeat, he does not break from within.
Question 9. How do sports instill confidence in a player?
A. When a player practices the game daily in the evening and in the morning, he develops self-confidence. The player performs his game well with this self-confidence and he does not make any mistake during the game. Without self-confidence, a player can never perform well on the field.
Q10. How do sports instill honesty in a player?
A. Sports make the player honest. Players perform their game with complete honesty throughout the game. He does not cheat to win but performs his game with true sportsmanship. He considers it his honor to win by playing honestly. In the same way he does not give up his honesty in the future but lives a life of good heart.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-7th, Chapter-7, Short Que-Ans
Class-7th, Chapter-7, Very Short Que-Ans
Class-7th, Chapter-6, Long Que-Ans
Class-7th, Chapter-8, Very Short Que-Ans
Class-7th, Chapter-7, Long Que-Ans
Contact Form
Name
Email
*
Message
*