Class-6th, Chapter-6, Punjabi Medium
CLASS-6TH, CHAPTER-6, VERY SHORT QUE-ANS
ਕੌਮੀ ਝੰਡਾ (6)
1 ਅੰਕ ਦੇ ਪ੍ਰਸ਼ਨ ਉੱਤਰ
1 Marks Que-Ans
ਪ੍ਰਸ਼ਨ 1. ਭਾਰਤ ਦੇ ਕੌਮੀ ਝੰਡੇ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ- ਤਿਰੰਗਾ
ਪ੍ਰਸ਼ਨ 2. ਭਾਰਤ ਦੇ ਕੌਮੀ ਝੰਡੇ ਵਿੱਚ ਕਿੰਨੇ ਰੰਗ ਦੀਆਂ ਪੱਟੀਆਂ ਹਨ ?
ਉੱਤਰ - ਤਿੰਨ
ਪ੍ਰਸ਼ਨ 3.ਕੌਮੀ ਝੰਡੇ ਵਿੱਚ ਤਿੰਨ ਰੰਗ ਕਿਹੜੇ ਹਨ ?
ਉੱਤਰ - ਕੇਸਰੀ, ਚਿੱਟਾ ਅਤੇ ਹਰਾ
ਪ੍ਰਸ਼ਨ 4. ਕੌਮੀ ਝੰਡਾ ਕਦੋਂ ਲਹਿਰਾਇਆ ਜਾਂਦਾ ਹੈ?
ਉੱਤਰ - ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਤੇ
ਪ੍ਰਸ਼ਨ 5.ਕੌਮੀ ਝੰਡਾ ਕਦੋ ਨਹੀਂ ਲਹਿਰਾਉਣਾ ਚਾਹੀਦਾ?
ਉੱਤਰ - ਜਦੋਂ ਝੰਡੇ ਦਾ ਰੰਗ ਫਿੱਕਾ ਪੈ ਜਾਵੇ
ਪ੍ਰਸ਼ਨ 6.ਕੌਮੀ ਝੰਡੇ ਦੀ ਬਣਾਵਟ ਕਿਸ ਪ੍ਰਕਾਰ ਦੀ ਹੁੰਦੀ ਹੈ?
ਉੱਤਰ - ਆਇਤਾਕਾਰ
ਪ੍ਰਸ਼ਨ 7. ਕੌਮੀ ਝੰਡਾ ਸਵਿਧਾਨ ਵਿਚ ਕਦੋਂ ਅਪਣਾਇਆ ਗਿਆ ?
ਉੱਤਰ - 22 ਜੁਲਾਈ 1947
ਪ੍ਰਸ਼ਨ 8. ਅਸ਼ੋਕ ਚੱਕਰ ਝੰਡੇ ਦੇ ਕਿਸ ਪੱਟੀ ਉੱਤੇ ਉਕਰਿਆ ਹੁੰਦਾ ਹੈ ?
ਉੱਤਰ - ਚਿੱਟੇ ਰੰਗ ਦੀ ਵਿਚੱਲੀ ਪੱਟੀ ਤੇ
ਪ੍ਰਸ਼ਨ 9.ਅਸ਼ੋਕ ਚੱਕਰ ਕਿਸ ਰਾਗ ਦਾ ਹੁੰਦਾ ਹੈ ?
ਉੱਤਰ ਨਿੱਲੇ ਰੰਗ ਦਾ
ਪ੍ਰਸ਼ਨ 10. ਅਸ਼ੋਕ ਚਾਕਰ ਵਿਚ ਕਿੰਨੀਆਂ ਅਰਾਂ ਹੁੰਦੀਆਂ ਹਨ?
ਉੱਤਰ - 24
CLASS-6TH, CHAPTER-6, SHORT QUE-ANS
ਕੌਮੀ ਝੰਡਾ (6)
2 & 3 ਅੰਕ ਦੇ ਪ੍ਰਸ਼ਨ ਉੱਤਰ
2 & 3 Marks Que-Ans
ਪ੍ਰਸ਼ਨ 1. ਕੌਮੀ ਝੰਡੇ ਦੀ ਬਣਾਵਟ ਕਿਸ ਤਰਾਂ ਦੀ ਹੈ ?
ਉੱਤਰ - ਕੌਮੀ ਝੰਡੇ ਦੀ ਬਣਾਵਟ ਆਇਤਾਕਾਰ ਹੈ। ਇਸ ਵਿਚ ਤਿੰਨ ਰੰਗਾਂ ਦੀਆਂ ਇਕੋ ਜਿਹੀ ਪੱਟੀ ਹੁੰਦੀ ਹੈ। ਇਸੇ ਕਰਕੇ ਇਸ ਨੂੰ ਤਿਰੰਗਾ ਵੀ ਕਿਹਾ ਜਾਂਦਾ ਹੈ। ਵਿਚਕਾਲੀ ਪੱਟੀ ਤੇ ਗੋਲ ਚੱਕਰ ਦਾ ਨਿਸ਼ਾਨ ਹੈ। ਕੌਮੀ ਝੰਡੇ ਦੇ ਤਿੰਨ ਰੰਗਾਂ ਵਿੱਚ ਸਭ ਤੋਂ ਉੱਪਰ ਕੇਸ਼ਰੀ ਵਿਚਕਾਰ ਚਿੱਟਾ ਤੇ ਸਭ ਤੋਂ ਹੇਠਾਂ ਹਰਾ ਰੰਗ ਹੁੰਦਾ ਹੈ। ਵਿਚਕਾਰ ਪੱਟੀ ਤੇ ਨਿੱਲੇ ਰੰਗ ਦਾ ਅਸ਼ੋਕ ਚੱਕਰ ਵੀ ਹੁੰਦਾ ਹੈ।
.
ਪ੍ਰਸ਼ਨ 2. ਕੌਮੀ ਝੰਡੇ ਵਿਚ ਹਰੇ ਰੰਗ ਦਾ ਕੀ ਭਾਵ ਹੈ ?
ਉੱਤਰ - ਕੌਮੀ ਝੰਡੇ ਵਿਚ ਹਰ ਰੰਗ ਪੂਰੀ ਤਰਾਂ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੋਇਆ ਦੱਸਦਾ ਹੈ ਕਿ ਸਾਡੇ ਦੇਸ਼ ਦੀ ਭੂਮੀ ਉਪਜਾਉ ਹੈ ਤੇ ਇਸ ਦੇ ਹਰੇ ਭਰੇ ਖੇਤ ਲਹਿਲਹਾ ਰਹੇ ਹਨ। ਭਾਵ ਕੀ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ।
ਪ੍ਰਸ਼ਨ 3. ਸਮੁੱਚੇ ਤੋਰ ਤੇ ਕੌਮੀ ਝੰਡੇ ਦੀ ਮਹੱਤਤਾ ਦਾ ਕੀ ਨਿਚੋੜ ਨਿਕਲਦਾ ਹੈ ?
ਉੱਤਰ - 1.) ਵੀਰ ਬਹਾਦੁਰ ਬਣਨਾ
2.)ਤਪ ਤੇ ਤਿਆਗ ਕਰਨਾ, ਸਚਾਈ ਤੇ ਸ਼ਾਂਤੀ ਨੂੰ ਕਾਇਮ ਰੱਖਣਾ।
3.) ਦੇਸ਼ ਨੂੰ ਉਪਜਾਊ ਤੇ ਖੁਸ਼ਹਾਲ ਬਣਾਉਣਾ
4.) ਅਣਥੱਕ ਮਿਹਨਤ ਕਰਦੇ ਰਹਿਣਾ।
ਪ੍ਰਸ਼ਨ 4. ਕੌਮੀ ਝੰਡੇ ਲਹਿਰਾਉਣ ਦੇ ਕਿਹੜੇ ਮੌਕੇ ਹੁੰਦੇ ਹਨ?
ਉੱਤਰ - ਗਣਤੰਤਰ ਦਿਵਸ, ਕੌਮੀ ਹਫਤਾ , ਸੁਤੰਤਰਤਾ ਦਿਵਸ, ਕੌਮੀ ਸੰਮੇਲਨ, ਅਤੇ 2 ਅਕਤੂਬਰ।
ਪ੍ਰਸ਼ਨ5. ਕੌਮੀ ਝੰਡਾ ਅੱਧੀ ਉਚਾਈ ਤੇ ਕਦੋਂ ਲਹਿਰਾਇਆ ਜਾਂਦਾ ਹੈ ?
ਉੱਤਰ - ਜਦੋਂ ਕਿਸੇ ਬਹੁਤ ਵੱਡੇ ਆਦਮੀ ਦਾ ਦਿਹਾਂਤ ਹੋਇਆ ਹੋਵੇ, ਜਿੱਥੇ ਆਦਮੀ ਦੀ ਦੇਹ ਪਈ ਹੋਵੇ ਉਥੇ ਝੰਡਾ ਅੱਧੀ ਉਚਾਈ ਤੇ ਲਹਿਰਾਇਆ ਜਾਂਦਾ ਹੈ।
ਪ੍ਰਸ਼ਨ 6. ਕੌਮੀ ਝੰਡੇ ਵਿਚ ਚਿੱਟੇ ਰੰਗ ਦੀ ਪੱਟੀ ਤੇ ਅਸ਼ੋਕ ਚੱਕਰ ਦਾ ਕਿ ਭਾਵ ਹੈ ?
ਉੱਤਰ - ਇਹੇ ਨੀਲੇ ਰੰਗ ਦਾ 24 ਅਰਾਂ ਦਾ ਚੱਕਰ ਨੂੰ ਅਸ਼ੋਕ ਚੱਕਰ ਕਿਹਾ ਜਾਂਦਾ ਹੈ। ਇਸ ਚੱਕਰ ਦਾ ਵਿਆਸ ਚਿੱਟੀ ਪੱਟੀ ਦੇ ਬਰਾਬਰ ਹੀ ਹੁੰਦਾ ਹੈ। ਇਹੇ ਚੱਕਰ ਸਾਨੂੰ ਚਲਦੇ ਰਹਿਣ ਤੇ ਅਣਥੱਕ ਮਿਹਨਤ ਲਈ ਪ੍ਰੇਰਦਾ ਹੈ।
ਪ੍ਰਸ਼ਨ 7. ਕੌਮੀ ਝੰਡੇ ਤੇ ਕੇਸਰੀ ਰੰਗ ਦਾ ਕਿ ਭਾਵ ਹੈ ?
ਉੱਤਰ - ਕੌਮੀ ਝੰਡੇ ਵਿਚ ਕੇਸਰੀ ਰੰਗ ਅੱਗ ਤੋਂ ਲਿਆ ਗਿਆ ਹੈ। ਜੋ ਕਿ ਵੀਰਤਾ ਤੇ ਜੋਸ਼ ਦੀ ਨਿਸ਼ਾਨੀ ਹੈ। ਜਿਸ ਤੋਂ ਭਾਵ ਦੀਨ ਦੁਖੀਆਂ ਦੀ ਸੇਵਾ ਕਰਨਾ ਅਤੇ ਬੁਰੇ ਕੰਮਾਂ ਖਿਲਾਫ ਲੜਨਾ। ਇਹੀ ਰੰਗ ਸਭ ਤੋਂ ਉੱਪਰ ਹੁੰਦਾ ਹੈ।
ਪ੍ਰਸਨ 8. ਕੌਮੀ ਝੰਡੇ ਵਿੱਚ ਚਿੱਟੇ ਰੰਗ ਤੋਂ ਕਿ ਭਾਵ ਹੈ ?
ਉੱਤਰ - ਚਿੱਟਾ ਰੰਗ ਸਚਾਈ ,ਸ਼ਾਂਤੀ ਤੇ ਚੰਗਿਆਈ ਦਾ ਪ੍ਰਤੀਕ ਹੈ। ਸਾਰੀ ਕੌਮ ਇਹਨਾਂ ਗੁਣਾ ਨਾਲ ਭਰਪੂਰ ਹੋਣੀ ਚਾਹੀਦੀ ਹੈ। ਇਹੀ ਰੰਗ ਵਿਚਕਾਰ ਹੁੰਦਾ ਹੈ।
6th
CLASS-6TH, CHAPTER-6, LONG QUE-ANS
ਕੌਮੀ ਝੰਡਾ (6)
5 ਅੰਕ ਦੇ ਪ੍ਰਸ਼ਨ ਉੱਤਰ
5 Marks Que-Ans
ਪ੍ਰਸ਼ਨ 1. ਕੌਮੀ ਝੰਡੇ ਦੀ ਬਣਾਵਟ ਤੇ ਨੋਟ ਲਿਖੋ।
ਉੱਤਰ - ਕੌਮੀ ਝੰਡੇ ਦੀ ਬਣਾਵਟ ਆਇਤਾਕਾਰ ਹੈ। ਇਸ ਵਿੱਚ ਤਿੰਨ ਰੰਗ ਦੀਆਂ ਇੱਕੋ ਜਿਹੀਆਂ ਪੱਟੀਆਂ ਹਨ। ਜਿਸ ਕਰਕੇ ਇਸ ਨੂੰ ਤਿਰੰਗਾ ਵੀ ਕਿਹਾ ਜਾਂਦਾ ਹੈ। ਵਿਚਕਾਰਲੀ ਪੱਟੀ ਤੇ ਗੋਲ ਚੱਕਰ ਦਾ ਨਿਸ਼ਾਨ ਹੈ। ਕੌਮੀ ਝੰਡੇ ਦੇ ਤਿੰਨ ਰੰਗ ਕੇਸਰੀ ਸਭ ਤੋਂ ਉੱਪਰ ਚਿੱਟਾ ਵਿਚਕਾਰ ਅਤੇ ਹਰਾ ਰੰਗ ਸਭ ਤੋਂ ਹੇਠਾਂ ਹੁੰਦਾ ਹੈ। ਇਹ ਤਿੰਨੇ ਰੰਗ ਦੀ ਆਪਣੇ ਆਪ ਵਿਚ ਇੱਕ ਸੰਦੇਸ਼ ਦੇ ਰੂਪ ਵਿੱਚ ਸਾਡੀ ਅਗਵਾਈ ਕਰਦੇ ਹਨ। ਇਹਨਾਂ ਰੰਗਾਂ ਦੇ ਭਾਵ ਹੇਠ ਲਿਖੇ ਹਨ।
ਕੇਸਰੀ ਰੰਗ - ਕੇਸਰੀ ਰੰਗ ਅੱਗ ਤੋਂ ਲਿਆ ਗਿਆ ਹੈ। ਅੱਗ ਦੇ ਦੋ ਗੁਣ ਹਨ , ਬਲੀਦਾਨ ਦੇਣਾ ਅਤੇ ਨਾਸ਼ ਕਰਨਾ। ਇਸ ਲਈ ਕੇਸਰੀ ਰੰਗ ਵੀਰਤਾ ਤੇ ਜੋਸ਼ ਦੀ ਨਿਸ਼ਾਨੀ ਹੈ ਜਿਸ ਤੋਂ ਭਾਵ ਦੁਖੀਆਂ ਕਮਜ਼ੋਰ ਲੋਕਾਂ ਦੀ ਮਦਦ ਕਰਨਾ ਅਤੇ ਬੁਰੇ ਕੰਮਾਂ ਦੇ ਖਿਲਾਫ ਲੜਾਈ ਕਰਨਾ ਹੁੰਦਾ ਹੈ। ਇਹ ਰੰਗ ਸਭ ਤੋਂ ਉੱਪਰ ਹੁੰਦਾ ਹੈ।
ਚਿੱਟਾ ਰੰਗ -ਚਿੱਟਾ ਰੰਗ ਚੰਗਿਆਈ , ਸਚਾਈ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਸਾਰੀ ਕੌਮ ਇਹਨਾਂ ਗੁਣਾਂ ਨਾਲ ਭਰਪੂਰ ਹੋਣੀ ਚਾਹੀਦੀ ਹੈ। ਫਿਰ ਬੁਰਾਈ ਆਪੇ ਆਪ ਹੀ ਖ਼ਤਮ ਹੋ ਜਾਵੇਗੀ। ਇਸ ਰੰਗ ਤੇ ਅਸ਼ੋਕ ਚੱਕਰ ਦਾ ਨਿਸ਼ਾਨ ਵੀ ਉਕਰਿਆ ਹੋਇਆ ਹੈ। ਹਰਾ ਰੰਗ - ਇਹ ਤੀਸਰਾ ਤੇ ਸਭ ਤੋਂ ਥੱਲੇ ਦਾ ਰੰਗ ਹੈ। ਇਹ ਰੰਗ ਪੂਰੀ ਤਰਾਂ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੋਇਆ ਦੱਸਦਾ ਹੈ। ਕਿ ਸਾਡੇ ਦੇਸ਼ ਦੀ ਭੂਮੀ ਉਪਜਾਊ ਹੈ ਅਤੇ ਇਸਦੇ ਖੇਤ ਹਰਿ ਭਰੇ ਲਹਿਲਹਾ ਰਹੇ ਹਨ। ਇਹ ਕਾਸ਼ਤਕਾਰ ਦੇਸ਼ ਦੀ ਨਿਸ਼ਾਨੀ ਹੈ ਅਤੇ ਇਹ ਦੇਸ਼ ਖੇਤੀ ਬਾੜੀ ਕਰਕੇ ਖੁਸ਼ਹਾਲ ਹੈ।
ਚੱਕਰ - ਚਿੱਟੇ ਰੰਗ ਦੀ ਪੱਟੀ ਤੇ ਇੱਕ ਗੂੜੇ ਨੀਲੇ ਰੰਗ ਦਾ ਚੱਕਰ ਉਕਰਿਆ ਹੋਇਆ ਹੈ। ਇਹ ਸਮਰਾਟ ਅਸ਼ੋਕ ਦੇ ਬਣਵਾਏ ਹੋਏ ਸਰਨਾਥ ਦੀ ਜਗ੍ਹਾ ਤੇ ਇਸ ਸਤੰਭ ਤੇ ਬਣੇ ਹੋਏ ਚੱਕਰ ਦੀ ਨਿਸ਼ਾਨੀ ਹੈ। ਇਸ ਚਾਕਰ ਦਾ ਵਿਆਸ ਤਕਰੀਬਨ ਚਿੱਟੀ ਪੱਟੀ ਦੇ ਚੌੜਾਈ ਜਿੰਨਾ ਹੈ। ਇਸ ਦੀਆਂ 24 ਅਰਾਂ ਸਾਨੂੰ 24 ਘੰਟੇ ਕੰਮ ਕਰਨ ਲਈ ਪ੍ਰੇਰਦੀਆਂ ਹਨ। ਚੱਕਰ ਸਾਨੂੰ ਚਲਦੇ ਰਹਿਣ ਤੇ ਸਦਾ ਥੱਕੇ ਬਗੈਰ ਚਲਦੇ ਰਹਿਣ ਲਈ ਪ੍ਰੇਰਦਾ ਹੈ
ਕੌਮੀ ਝੰਡੇ ਦਾ ਆਕਾਰ- ਕੌਮੀ ਝੰਡੇ ਦੀ ਲੰਬਾਈ ਤੇ ਚੌੜਾਈ 2:3 ਅਨੁਸਾਰ ਹੁੰਦੀ ਹੈ। ਇਹ ਪੰਜ ਆਕਾਰਾਂ ਵਿੱਚ ਹੁੰਦਾ ਹੈ।
21 X 14 ਫੁੱਟ
12 X 8 ਫੁੱਟ
6 X 4 ਫੁੱਟ
ਆਮ ਲਹਿਰਾਉਣ ਵਾਸਤੇ
3 X 2 ਫੁੱਟ
9X 2 ਇੰਚ
ਪ੍ਰਸ਼ਨ 2.ਕੌਮੀ ਝੰਡਾ ਕਿਹੜੇ ਕਿਹੜੇ ਮੌਕੇ ਤੇ ਲਹਿਰਾਇਆ ਜਾਂਦਾ ਹੈ ?
ਉੱਤਰ - ਝੰਡਾ ਲਹਿਰਾਉਣ ਦੇ ਮੌਕੇ ਝੰਡਾਂ ਹੇਠ ਲਿਖੇ ਮੌਕਿਆਂ ਤੇ ਲਹਿਰਾਇਆ ਜਾਂਦਾ ਹੈ :
1. ਗਣਤੰਤਰ ਦਿਵਸ : -26 ਜਨਵਰੀ ਨੂੰ ਭਾਰਤ ਦੇ ਰਾਸ਼ਟਰਪਤੀ ਦਿੱਲੀ ਵਿਖੇ ਰਾਜ ਪੰਥ ਤੇ ਕੌਮੀ ਝੰਡਾ ਲਹਿਰਾਉਂਦੇ ਹਨ । ਦੇਸ ਵਿੱਚ ਸਭ ਸਰਕਾਰੀ ਇਮਾਰਤਾਂ ਜਾਂ ਜਿਸ ਜਗਾ ਤੇ ਇਹ ਦਿਵਸ ਮਨਾਇਆ ਜਾਂਦਾ ਹੈ ਅਤੇ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
2. ਕੌਮੀ ਹਫ਼ਤਾ 6 ਅਪਰੈਲ ਤੋਂ 13 ਅਪਰੈਲ ਤੱਕ : - ਅੰਮ੍ਰਿਤਸਰ ਵਿਖੇ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਕੌਮੀ ਹਫ਼ਤਾ ਮਨਾਉਣ ਲਈ ਇਹ ਝੰਡਾ ਲਹਿਰਾਇਆ ਜਾਂਦਾ ਹੈ ।
3. ਸੁਤੰਤਰਤਾ ਦਿਵਸ : - 15 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਕੌਮੀ - ਝੰਡੇ ਨੂੰ ਲਾਲ ਕਿਲ੍ਹੇ ' ਤੇ ਲਹਿਰਾਉਂਦੇ ਹਨ । ਹੋਰ ਸਭ ਸਰਕਾਰੀ ਇਮਾਰਤਾਂ ' ਤੇ ਜਾਂ ਜਿਸ ਜਗਾ ਤੋ ਇਹ ਦਿਵਸ ਮਨਾਇਆ ਜਾਂਦਾ ਹੈ , ਉੱਥੇ ਇਹ ਝੰਡਾ ਲਹਿਰਾਇਆ ਜਾਂਦਾ ਹੈ ।
4. ਕੌਮੀ ਸੰਮੇਲਨ ਸਮੇਂ ਵੀ ਇਸ ਝੰਡੇ ਨੂੰ ਲਹਿਰਾਇਆ ਜਾਂਦਾ ਹੈ ।
5. 2 ਅਕਤੂਬਰ ਮਹਾਤਮਾ ਗਾਂਧੀ ਦੇ ਜਨਮ ਦਿਵਸ ' ਤੇ ਵੀ ਇਹ ਲਹਿਰਾਇਆ ਜਾਂਦਾ ਹੈ ।
6. ਜੇ ਕੋਈ ਪ੍ਰਾਂਤ ਆਪਣਾ ਦਿਵਸ ਮਨਾਏ ਜਿਵੇਂ ਪੰਜਾਬ ਵਾਲੇ ਪੰਜਾਬ ਦਿਵਸ ਮਨਾਉਂਦੇ ਹਨ ਤਦ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
7. ਬਾਹਰਲੇ ਦੇਸ਼ਾਂ ਵਿੱਚ ਜਿੱਥੇ ਭਾਰਤ ਦੀ ਪ੍ਰਤਿਨਿਧਤਾ ਹੋ ਰਹੀ ਹੋਵੇ , ਜਿਵੇਂ ਜਦੋਂ ਭਾਰਤ ਦੀਆਂ ਟੀਮਾਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਂਦੀਆਂ ਹਨ ਤਾਂ ਉਸ ਸਮੇਂ ਖੇਡ ਸਥਾਨ ਤੇ ਦੂਸਰੇ ਝੰਡਿਆਂ ਨਾਲ ਸਾਡਾ ਝੰਡਾ ਵੀ ਲਹਿਰਾਇਆ ਜਾਂਦਾ ਹੈ ।
8. ਇਹ ਝੰਡਾ ਸਿਰਫ਼ ਲੋਕ - ਸਭਾ , ਰਾਜ - ਸਭਾ , ਸੁਪਰੀਮ ਕੋਰਟ , ਦੋਸ ਦੀਆਂ ਹੱਦਾਂ ਦੀਆਂ ਪੋਸਟਾਂ ' ਤੇ , ਰਾਸ਼ਟਰਪਤੀ , ਉਪਰਾਸ਼ਟਰਪਤੀ , ਗਵਰਨਰ ਤੇ ਲੈਫ਼ਟੀਨੈਂਟ ਤੇ ਹਰ ਰੋਜ ਲਹਿਰਾਇਆ ਜਾਂਦਾ ਹੈ।
ਪ੍ਰਸ਼ਨ 3. ਕੌਮੀ ਝੰਡੇ ਪ੍ਰਤੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ -1. ਕੌਮੀ ਝੰਡਾ ਲਹਿਰਾਉਣ ਸਮੇਂ ਕੇਸਰੀ ਰੰਗ ਉੱਪਰ ਵਾਲੇ ਪਾਸੇ ਹੋਣਾ ਚਾਹੀਦਾ ਹੈ । ਕੌਮੀ ਝੰਡਾ ਲਹਿਰਾਉਣ ਤੋਂ ਪਹਿਲਾਂ ਇਸ ਦੀਆਂ ਤਹਿਆਂ ਵਿੱਚ ਫੁੱਲ - ਪੱਤੀਆਂ ਪਾਈਆਂ ਜਾ ਸਕਦੀਆਂ ਹਨ ਇਹ ਫੁਲ ਪੱਤੀਆ ਝੰਡਾ ਲਹਿਰਾਉਣ ਵੇਲੇ ਸੋਹਣਾ ਦ੍ਰਿਸ਼ ਪੇਸ਼ ਕਰਦੀਆਂ ਹਨ ।
2. ਸਭਾਵਾਂ ਵਿੱਚ ਕੌਮੀ ਝੰਡਾ ਚੜ੍ਹਾਉਣ ਵਾਲੇ ਦੇ ਪਿੱਛੇ ਤੇ ਉਸ ਦੇ ਸਿਰ ਦੇ ਉੱਪਰ ਤੇ ਦੂਸਰੀ ਸਜਾਵਟ ਦੀਆਂ ਚੀਜ਼ਾਂ ਤੋਂ ਉੱਪਰ ਹੋਣਾ ਚਾਹੀਦਾ ਹੈ ।
3. ਜਲਸਿਆਂ ਤੇ ਉਤਸਵਾਂ ਵੇਲੇ ਝੰਡਾ ਮੰਚ ਦੇ ਅੱਗੇ ਤੇ ਸੱਜੇ ਪਾਸੇ ਵੱਲ ਲਹਿਰਾਇਆ ਜਾਣਾ ਚਾਹੀਦਾ ਹੈ ।
4. ਜਲੂਸ ਵੇਲੇ ਝੰਡਾ ਸੱਜੇ ਮੋਢੇ ਤੋਂ ਉੱਪਰ ਹੋਣਾ ਚਾਹੀਦਾ ਹੈ ।
5. ਸੂਰਜ ਚੜ੍ਹਨ ਵੇਲੇ ਝੰਡਾ ਲਹਿਰਾਉਣਾ ਤੇ ਸੂਰਜ ਛਿਪਣ ਵੇਲੇ ਉਤਾਰਨਾ ਚਾਹੀਦਾ ਹੈ ।
6. ਝੰਡਾ ਤੇਜ਼ੀ ਨਾਲ ਚੜ੍ਹਾਉਣਾ ਚਾਹੀਦਾ ਹੈ ਤੇ ਉਤਾਰਨਾ ਹੌਲੀ - ਹੌਲੀ ਚਾਹੀਦਾ ਹੈ ।
7. ਇਸ ਝੰਡੇ ਤੋਂ ਉੱਪਰ ਸਿਰਫ਼ ਯੂ . ਐੱਨ.ਓ. ਦਾ ਹੀ ਝੰਡਾ ਲਹਿਰਾਇਆ ਜਾਣਾ ਚਾਹੀਦਾ ਹੈ ।
8. ਇੱਕ ਪੋਲ ' ਤੇ ਇਸ ਝੰਡੇ ਨਾਲ ਦੂਸਰਾ ਝੰਡਾ ਨਹੀਂ ਲਹਿਰਾਇਆ ਜਾ ਸਕਦਾ ।
9. ਕਿਸੇ ਨੂੰ ਸਲਾਮੀ ਦੇਣ ਵੇਲੇ ਝੰਡਾ ਹੇਠਾਂ ਨਹੀਂ ਝੁਕਾਇਆ ਜਾ ਸਕਦਾ ।
10. ਝੰਡਾ ਜ਼ਮੀਨ ਨਾਲ ਨਹੀਂ ਛੂਹਣ ਦੇਣਾ ਚਾਹੀਦਾ ਤੇ ਪਾਣੀ ਵਿੱਚ ਨਹੀਂ ਡਿਗਣਾ ਚਾਹੀਦਾ ।
11. ਕਦੀ ਕਿਸੇ ਦੇ , ਚੱਦਰ ਜਾਂ ਪਹਿਨਣ ਵਾਲੇ ਕੱਪੜੇ ਦੇ ਰੰਗ ਉਡੇ ਦੀ ਤਰ੍ਹਾਂ ਨਹੀਂ ਸਜਾਉਣੇ ਚਾਹੀਦੇ । ਕਿਸੇ ਚੰਦਰ , ਥੈਲੇ , ਗੱਦੀ , ਰੁਮਾਲ , ਕ , ਦਿਵਾਰ ਤੇ ਝੰਡਾ ਕੱਢਣਾ ਜਾਂ ਛਾਪਣਾ ਨਹੀਂ ਚਾਹੀਦਾ ਅਤੇ ਨਾ ਹੀ ਝੰਡੇ ਤੇ ਕੁਝ ਕੱਢਣਾ ਚਾਹੀਦਾ ਹੈ ।
12. ਜੇ ਕਿਸੇ ਇਸ਼ਤਿਹਾਰ ਵਿੱਚ ਕੌਮੀ ਝੰਡਾ ਦੇਣਾ ਹੋਵੇ ਤਾਂ ਸਿਰਫ਼ ਸਰਕਾਰ ਹੀ ਦੇ ਸਕਦੀ ਹੈ ।
13. ਝੰਡਾ ਜੇ ਫਿੱਕਾ ਪੈ ਜਾਵੇ ਤਾਂ ਲਹਿਰਾਉਣਾ ਨਹੀਂ ਚਾਹੀਦਾ । ਉਸ ਨੂੰ ਸਤਿਕਾਰ ਸਹਿਤ ਜਲਾ ਦੇਣਾ ਚਾਹੀਦਾ ਹੈ ।
14. ਜੇ ਕਿਸੇ ਵੱਡੇ ਆਦਮੀ ਦੇ ਮਰਨ ’ ਤੇ ਝੰਡਾ ਅੱਧੀ ਊਚਾਈ ਤੱਕ ਲਹਿਰਾਉਣਾ ਹੋਵੇ ਤਾਂ ਸਿਰਫ਼ ਉਹੀ ਝੰਡਾ ਜੋ ਰੋਜ਼ ਲਹਿਰਾਇਆ ਜਾਂਦਾ ਹੈ , ਉਸ ਨੂੰ ਨੀਵਾਂ ਕਰ ਦੇਣਾ ਚਾਹੀਦਾ ਹੈ ਜਾਂ ਜਿੱਥੇ ਆਦਮੀ ਦੀ ਦੇਹ ਪਈ ਹੋਵੇ ਉਥੇ ਵੀ ਅੱਧੀ ਉਚਾਈ ਤੱਕ ਲਹਿਰਾਇਆ ਜਾ ਸਕਦਾ ਹੈ ।