Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-4 10th
Class-10th, Chapter-4, Very Short Que-Ans
ਉਲੰਪਿਕ ਖੇਡਾਂ
Asian and Olympic Game
s
ਇੱਕ ਅੰਕ ਵਾਲੇ ਪ੍ਰਸ਼ਨ ਉੱਤਰ
One Marks Que-Ans
ਪ੍ਰਸ਼ਨ 1. ਪ੍ਰਾਚੀਨ ਉਲੰਪਿਕ ਖੇਡਾਂ ਕਿੱਥੇ ਅਤੇ ਕਦੋਂ ਸ਼ੁਰੂ ਹੋਈਆਂ ?
ਉੱਤਰ - ਪ੍ਰਾਚੀਨ ਉਲੰਪਿਕ ਖੇਡਾਂ ਉਲੰਪੀਆ ਨਗਰ ( ਯੂਨਾਨ ) ਵਿਖੇ 776 ਈ . ਪੂ . ਅਗਸਤ ਜਾਂ ਸਤੰਬਰ ਮਹੀਨੇ ਦੀ ਪੂਰਨਮਾਸੀ ਦੀ ਰਾਤ ਨੂੰ ਸ਼ੁਰੂ ਹੋਈਆਂ ।
ਪ੍ਰਸ਼ਨ 2. ਉਲੰਪੀਆ ਨਗਰ ਕਿਸ ਦੇਸ਼ ਵਿਚ ਸਥਿਤ ਸੀ ?
ਉੱਤਰ - ਉਲੰਪੀਆ ਨਗਰ ਯੂਨਾਨ ਦੇਸ਼ ਦੇ ਐਲਿਸ ਨਾਂ ਦੇ ਰਾਜ ( State ) ਵਿਚ ਸਥਿਤ ਸੀ ।
ਪ੍ਰਸ਼ਨ 3. ਪੁਰਾਤਨ ਉਲੰਪਿਕ ਖੇਡਾਂ ਕਿਸ ਨੇ ਸ਼ੁਰੂ ਕਰਵਾਈਆਂ ?
ਉੱਤਰ - ਪੁਰਾਤਨ ਉਲੰਪਿਕ ਖੇਡਾਂ ਐਲਿਸ ਦੇ ਬਾਦਸ਼ਾਹ ਇਫੀਟਸ ( Iphitius ) ਅਤੇ ਕਲੀਉਸਥੈਨੀਸ ਦੁਆਰਾ ਸ਼ੁਰੂ ਕਰਵਾਈਆਂ ਗਈਆਂ ਸਨ ।
ਪ੍ਰਸ਼ਨ 4. ਉਲੰਪੀਆ ਨਗਰ ਕਿਹੜੀ ਨਦੀ ਦੇ ਕੰਢੇ ਉੱਤੇ ਵਸਦਾ ਸੀ ?
ਉੱਤਰ - ਉਲੰਪੀਆ ਨਗਰ ਐਲਫਿਸ ਨਦੀ ਦੇ ਕੰਢੇ ਉੱਤੇ ਵਸਦਾ ਸੀ ।
ਪ੍ਰਸ਼ਨ 5. ਉਲੰਪੀਆ ਨਗਰ ਵਿਚ ਕਿਸ ਦੇਵਤਾ ਦਾ ਮੰਦਰ ਸੀ ?
ਉੱਤਰ - ਉਲੰਪੀਆ ਨਗਰ ਵਿਚ ਜ਼ੀਅਸ ਦੇਵਤਾ ਦਾ ਮੰਦਰ ਸੀ ।
ਪ੍ਰਸ਼ਨ 6 , ਪੁਰਾਤਨ ਉਲੰਪਿਕ ਜੇਤੂ ਖਿਡਾਰੀ ਦੇ ਸਿਰ ਉੱਪਰ ਕਿਸ ਤਰ੍ਹਾਂ ਦਾ ਮੁਕਟ ਸਜਾਇਆ ਜਾਂਦਾ ਸੀ ?
ਉੱਤਰ - ਪੂਤਨ ਉਲੰਪਿਕ ਜੇਤੂ ਖਿਡਾਰੀ ਦੇ ਸਿਰ ਉੱਪਰ ਜ਼ੀਅਸ ਦੇਵਤਾ ਦੇ ਮੰਦਰ ਵਿਚ ਲੱਗੇ ਪਵਿੱਤਰ ਜੈਤੂਨ ਦੇ ਬੂਟੇ ਦੀਆਂ ਟਾਹਣੀਆਂ ਦਾ ਮੁਕਟ ਸਜਾਇਆ ਜਾਂਦਾ ਸੀ ।
ਪ੍ਰਸ਼ਨ 7. ਜੈਤੂਨ ਦੇ ਦਰੱਖਤ ਨੂੰ ਕਿਸੇ ਦੇ ਦੁਆਰਾ ਅਤੇ ਕਿਥੋਂ ਲਿਆ ਕੇ ਜ਼ੀਅਸ ਦੇਵਤਾ ਦੇ ਮੰਦਰ ਵਿਚ ਲਗਾਇਆ ਗਿਆ ਸੀ
ਉੱਤਰ - ਇਹ ਜੈਤੂਨ ਦਾ ਦਰੱਖਤ ਹਰਕੁਲੀਸ ਦੁਆਰਾ ਪਾਰ ਦੀ ਸਵਰਗੀ ਧਰਤੀ ਤੋਂ ਲਿਆ ਕੇ ਜ਼ੀਅਸ ਦੇਵਤਾ ਦੇ ਮੰਦਰ ਵਿਚ ਲਾਇਆ ਮੰਨਿਆ ਗਿਆ ਸੀ ।
ਪ
ਸ਼ਨ 8. ਪੁਰਾਤਨ ਉਲੰਪਿਕ ਖੇਡਾਂ ਕਿੰਨੇ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਸਨ ?
ਉੱਤਰ - ਪੁਰਾਤਨ ਉਲੰਪਿਕ ਖੇਡਾਂ ਚਾਰ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਉਲੰਪੀਅਸ ਕਿਹਾ ਜਾਂਦਾ ਸੀ ।
ਪ੍ਰਸ਼ਨ 9. ਪੁਰਾਤਨ ਉਲੰਪਿਕ ਖੇਡਾਂ ਦੇ ਸਟੇਡੀਅਮ ਕਿਹੋ ਜਿਹੇ ਸਨ ?
ਉੱਤਰ - ਪੁਰਾਤਨ ਉਲੰਪਿਕ ਦੇ ਸਟੇਡੀਅਮ ਕੁਦਰਤੀ ਢਲਾਨਾਂ ਨੂੰ ਕੱਟ ਕੇ ਬਣਾਏ ਗਏ ਸਨ ।
ਪ੍ਰਸ਼ਨ 10. ਪਹਿਲੀ ਪੁਰਾਤਨ ਉਲੰਪਿਕ ਵਿਚ ਕਿਹੜੀ ਖੇਡ ਸਰਗਰਮੀ ਵਿਚ ਮੁਕਾਬਲੇ ਹੋਏ ?
ਉੱਤਰ - ਪਹਿਲੀ ਪੁਰਾਤਨ ਉਲੰਪਿਕ ਵਿਚ ਸਿਰਫ 200 ਗਜ਼ ਲੰਬੀ ਦੌੜ ਦਾ ਮੁਕਾਬਲਾ ਹੋਇਆ ਜਿਸ ਨੂੰ ਸਟੇਡ ( Stade ) ਰੇਸ ( ਸਿੱਧੀ ਦੌੜ ) ਕਿਹਾ ਜਾਂਦਾ ਸੀ ।
ਪ੍ਰਸ਼ਨ 11. ਦੁਨੀਆ ਦਾ ਪਹਿਲਾ ਉਲੰਪਿਕ ਚੈਂਪੀਅਨ ( ਜੇਤੂ ) ਕੌਣ ਸੀ ?
ਉੱਤਰ - ਦੁਨੀਆ ਦਾ ਪਹਿਲਾ ਉਲੰਪੀਅਨ ਕੈਲੋਇਸ ਨਾਮਕ ਦੌੜਾਕ ਸੀ ਜਿਸ ਨੇ ਪਹਿਲੀ ਪੁਰਾਤਨ ਉਲੰਪਿਕ ਦੀ 200 ਗਜ਼ ਦੌੜ ਜਿੱਤੀ ।
ਪ੍ਰਸ਼ਨ 12. ਕਿਹੜੀ ਪੁਰਾਤਨ ਉਲੰਪਿਕ ਵਿਚ 400 ਗਜ਼ ਦੌੜ ਦਾ ਵਾਧਾ ਕੀਤਾ ਗਿਆ ?
ਉੱਤਰ -724 ਈ . ਪੂ . ਵਿਚ ਜਦੋਂ ਚੌਦਵੀਆਂ ਉਲੰਪਿਕ ਖੇਡਾਂ ਹੋਈਆਂ ਤਾਂ 400 ਗਜ਼ ਦੌੜ ਦਾ ਵਾਧਾ ਕੀਤਾ ਗਿਆ ।
ਪ੍ਰਸ਼ਨ 13 , ਅਠਾਰਵੀਂ ਉਲੰਪਿਕ ਖੇਡਾਂ ਦੀ ਪੈਨਟਾਥਲੋਨ ਵਿਚ ਕਿਹੜੀਆਂ ਖੇਡ ਸਰਗਰਮੀਆਂ ਸ਼ਾਮਲ ਕੀਤੀਆਂ ਗਈਆਂ ?
ਉੱਤਰ - ਇਸ ਪੈਨਟਾਥਲੋਨ ਵਿਚ ਲੰਬੀ ਛਾਲ , ਨੇਜ਼ਾਬਾਜ਼ੀ , ਦੋ ਸੌ ਗਜ਼ ਦੌੜ , ਡਿਸਕਸ ਸੁੱਟਣਾ ਅਤੇ ਕੁਸ਼ਤੀ ਲੜਨਾ ਪੰਜ ਖੇਡ ਸਰਗਰਮੀਆਂ ਸ਼ਾਮਲ ਕੀਤੀਆਂ ਗਈਆਂ ।
ਪ੍ਰਸ਼ਨ 14. ਪੁਰਾਤਨ ਉਲੰਪਿਕ ਖੇਡਾਂ ਕਿੰਨੇ ਦਿਨ ਚਲਦੀਆਂ ਸਨ ?
ਉੱਤਰ - ਪੁਰਾਤਨ ਉਲੰਪਿਕ ਖੇਡਾਂ ਤਿੰਨ ਤੋਂ ਪੰਜ ਦਿਨ ਤੱਕ ਚਲਦੀਆਂ ਸਨ ।
ਪ੍ਰਸ਼ਨ 15. ਪੁਰਾਤਨ ਉਲੰਪਿਕ ਖੇਡਾਂ ਕਿਸ ਦੇ ਹੁਕਮ ਨਾਲ ਬੰਦ ਕਰ ਦਿੱਤੀਆਂ ਗਈਆਂ ?
ਉੱਤਰ - ਰੋਮਨ ਬਾਦਸ਼ਾਹ ਥਿਊਡੀਸਮ ਦੇ ਹੁਕਮ ਨਾਲ ਪੁਰਾਤਨ ਉਲੰਪਿਕ ਖੇਡਾਂ ਬੰਦ ਕਰਵਾ ਦਿੱਤੀਆਂ ਗਈਆਂ ।
ਪ੍ਰਸ਼ਨ 16 , ਕਿਹੜੇ ਬਾਦਸ਼ਾਹ ਨੇ ਪੁਰਾਤਨ ਸਟੇਡੀਅਮ ਅਤੇ ਜ਼ੀਅਸ ਦੇਵਤਾ ਦਾ ਮੰਦਰ ਢਹਿ - ਢੇਰੀ ਕੀਤੇ ?
ਉੱਤਰ - ਬਾਦਸ਼ਾਹ ਥਿਊਡੀਸਸ ਦੂਜੇ ਨੇ ਖੇਡ ਸਟੇਡੀਅਮ ਅਤੇ ਜ਼ੀਅਸ ਦੇਵਤਾ ਦਾ ਮੰਦਰ ਢਹਿ ਢੇਰੀ ਕਰ ਦਿੱਤੇ ।
ਪ੍ਰਸ਼ਨ 17. ਨਵੀਨ ਉਲੰਪਿਕ ਖੇਡਾਂ ਕਿਸ ਨੇ ਸ਼ੁਰੂ ਕਰਵਾਈਆਂ ?
ਉੱਤਰ - ਨਵੀਨ ਉਲੰਪਿਕ ਖੇਡਾਂ ਸਰ ਬੈਰਨ - ਡੀ - ਕਿਊਬਰਟਿਨ ਨੇ ਸ਼ੁਰੂ ਕਰਵਾਈਆਂ ਸਨ ।
ਪ੍ਰਸ਼ਨ 18 , ਨਵੀਂਨ ਓਲਿੰਪਿਕ ਖੇਡਾਂ ਦਾ ਮਾਟੋ ਕੀ ਹੈ ?
ਉੱਤਰ - ਨਵੀਂਨ ਓਲਿੰਪਿਕ ਖੇਡਾਂ ਦਾ ਮਾਟੋ
ਬਹੁਤ ਤੇਜ (citius)
ਬਹੁਤ ਉੱਚਾ (altius)
ਬਹੁਤ ਤਕੜਾ (fortius)
ਪ੍ਰਸ਼ਨ 19 , ਉਲੰਪਿਕ ਝੰਡੇ ਦੇ ਪੰਜ ਚੱਕਰਾਂ ਦੇ ਰੰਗ ਕਿਹੜੇ ਹਨ ?
ਉੱਤਰ- ਉਲੰਪਿਕ ਝੰਡੇ ਵਿਚ ਚੱਕਰਾਂ ਦਾ ਰੰਗ ਲਾਲ , ਹਰਾ , ਪੀਲਾ , ਨੀਲਾ , ਕਾਲਾ ਹੈ ।
ਪ੍ਰਸ਼ਨ 20. ਉਲੰਪਿਕ ਖੰਡੇ ਦੀ ਬਣਤਰ ਕਿਸ ਨੇ ਬਣਾਈ ?
ਉੱਤਰ ਉਲੰਪਿਕਾ ਖੰਡੇ ਦੀ ਬਣਤਰ ਬੈਰਨ ਡੀ ਕਿਉਬਰਟਿਨ ਨੇ ਬਣਾਈ ਸੀ ।
ਪ੍ਰਸ਼ਨ 21. ਉਲੰਪਿਕ ਖੇਡਾਂ ਨੂੰ ਕਿਹੜੀ ਕਮੇਟੀ ਚਲਾਉਂਦੀ ਹੈ ?
ਉੱਤਰ ਉਲੰਪਿਕ ਖੇਡਾਂ ਨੂੰ ਅੰਤਰਰਾਸ਼ਟਰੀ ਉਲੰਪਿਕ ਕਮੇਟੀ ( IOC ) ਚਲਾਉਂਦੀ ਹੈ ।
ਪ੍ਰਬਨ 22. ਉਲੰਪਿਕ ਖੇਡਾਂ ਵਿਚ ਕਿੰਨੀਆਂ ਖੇਡ ਸਰਗਰਮੀਆਂ ਵਿਚ ਮੁਕਾਬਲੇ ਕਰਵਾਏ ਜਾਂਦੇ ਹਨ ?
ਉੱਤਰ - ਉਲੰਪਿਕ ਖੇਡਾਂ ਵਿਚ ਕੁਲ 25 ਖੇਡ ਸਰਗਰਮੀਆਂ ਵਿਚ ਮੁਕਾਬਲੇ ਕਰਵਾਏ ਜਾਂਦੇ ਹਨ ।
ਪ੍ਰਸ਼ਨ 23 , ਸੰਨ 2000 ਦੀਆਂ ਉਲੰਪਿਕ ਕਿਥੇ ਖੇਡੀਆਂ ਗਈਆਂ ?
ਉੱਤਰ - ਸੰਨ 2000 ਦੀਆਂ ਉਲੰਪਿਕ ਸਿਡਨੀ ( ਆਸਟਰੇਲੀਆ ) ਵਿਖੇ ਖੇਡੀਆਂ ਗਈਆਂ ।
ਪ੍ਰਸ਼ਨ 24 , ਸੰਨ 2004 ਵਿਚ ਉਲੰਪਿਕ ਖੇਡਾਂ ਕਿੱਥੇ ਹੋਣੀਆਂ ਨਿਸ਼ਚਿਤ ਹੋਈਆਂ ਸਨ ?
ਉੱਤਰ - ਸੰਨ 2004 ਵਿਚ ਉਲੰਪਿਕ ਖੇਡਾਂ ਏਥਨਜ਼ ( ਯੂਨਾਨ ) ਵਿਖੇ ਹੋਣੀਆਂ ਨਿਸ਼ਚਿਤ ਹੋਈਆਂ ਸਨ ।
ਪ੍ਰਸ਼ਨ 25 , ਭਾਰਤ ਨੇ ਹਾਕੀ ਵਿਚ ਕਿੰਨੀ ਵਾਰ ਉਲੰਪਿਕ ਚੈਂਪੀਅਨ ਬਣਨ ਦਾ ਖ਼ਿਤਾਬ ਪ੍ਰਾਪਤ ਕੀਤਾ ?
ਉੱਤਰ ਭਾਰਤ ਨੇ ਹਾਕੀ ਵਿਚ ਅੱਠ ਵਾਰ ਉਲੰਪਿਕ ਚੈਂਪੀਅਨ ਬਣਨ ਦਾ ਖ਼ਿਤਾਬ ਪ੍ਰਾਪਤ ਕੀਤਾ ।
ਪ੍ਰਸ਼ਨ 26. ਭਾਰਤ ਦਾ ਉੱਡਣ ਸਿੱਖ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ - ਸ , ਮਿਲਖਾ ਸਿੰਘ ਨੂੰ ਭਾਰਤ ਦਾ ਉੱਡਣ ਸਿੱਖ ਕਿਹਾ ਜਾਂਦਾ ਹੈ ।
ਪ੍ਰਸ਼ਨ 27. ਭਾਰਤ ਵਿਚ ਕਿੰਨੀ ਵਾਰ ਏਸ਼ਿਆਈ ਖੇਡਾਂ ਹੋ ਚੁੱਕੀਆਂ ਹਨ ?
ਉੱਤਰ - ਭਾਰਤ ਵਿਚ ਸੰਨ 1951 ਅਤੇ 1982 ਵਿਚ ਦੋ ਵਾਰ ਏਸ਼ੀਆਈ ਖੇਡਾਂ ਹੋ ਚੁੱਕੀਆਂ ਹਨ ।
ਪ੍ਰਸ਼ਨ 28. ਭਾਰਤ ਦੀ ਕਿਹੜੀ ਐਥਲੀਟ ਸੋਨਰੀ ਦੇ ਨਾਂ ਨਾਲ ਮਸ਼ਹੂਰ ਹੋਈ ?
ਉੱਤਰ - ਭਾਰਤ ਦੀ ਐਥਲੀਟ ਪੀ . ਟੀ . ਊਸ਼ਾ ਸੋਨਪਰੀ ਦੇ ਨਾਂ ਨਾਲ ਮਸ਼ਹੂਰ ਹੋਈ ।
ਪ੍ਰਸ਼ਨ 29 , ਏਸ਼ੀਆਈ ਖੇਡਾਂ ਕਿੰਨੇ ਸਾਲਾਂ ਬਾਅਦ ਆਯੋਜਿਤ ਕੀਤੀਆਂ ਜਾਂਦੀਆਂ ਹਨ ?
ਉੱਤਰ - ਏਸ਼ੀਆਈ ਖੇਡਾਂ ਚਾਰ ਸਾਲਾਂ ਬਾਅਦ ਆਯੋਜਿਤ ਕੀਤੀਆਂ ਜਾਂਦੀਆਂ ਹਨ ।
ਦੋ ਅੰਕ ਵਾਲੇ ਪ੍ਰਸ਼ਨ ਉੱਤਰ
2 Marks Que-Ans
ਪ੍ਰਸ਼ਨ 1. ਪੁਰਾਤਨ ਉਲੰਪਿਕ ਦੇ ਪਹਿਲੇ ਤੇ ਆਖਰੀ ਦਿਨ ਕੀ ਕੀਤਾ ਜਾਂਦਾ ਸੀ ?
ਉੱਤਰ - ਪੁਰਾਤਨ ਉਲੰਪਿਕ ਦਾ ਪਹਿਲਾ ਅਤੇ ਆਖਰੀ ਦਿਨ ਧਾਰਮਿਕ ਗੀਤਾਂ ਅਤੇ ਕੁਰਬਾਨੀ ਦੇਣ ਵਾਲਿਆਂ ਦੀ ਪ੍ਰਸ਼ੰਸਾ ਕਰਨ ਲਈ ਰੱਖਿਆ ਜਾਂਦਾ ਸੀ ।
ਪ੍ਰਸ਼ਨ 2. ਪੁਰਾਤਨ ਉਲੰਪਿਕ ਕਿਸ ਗੱਲ ਦਾ ਸੰਦੇਸ਼ ਦਿੰਦੀਆਂ ਸਨ ?
ਉੱਤਰ - ਪੁਰਾਤਨ ਉਲੰਪਿਕ ਖੇਡਾਂ ਸ਼ਾਂਤੀ , ਪਵਿੱਤਰਤਾ ਅਤੇ ਮਿੱਤਰਤਾ ਦਾ ਸੰਦੇਸ਼ ਦਿੰਦੀਆਂ ਸਨ ।
ਪ੍ਰਸ਼ਨ 3 - ਕਿਹੜੇ ਲੋਕ ਪੁਰਾਤਨ ਓਲਿੰਪਿਕ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਦੇ ਸਨ ?
ਉੱਤਰ - ਅਪਰਾਧੀ , ਗੁਲਾਮ , ਵਿਦੇਸ਼ੀ ਅਤੇ ਪੇਸ਼ਾਵਰ ਲੋਕ ਪੁਰਾਤਨ ਉਲੰਪਿਕ ਖੇਡਾਂ ਵਿਚ ਹਿੱਸਾ ਨਹੀਂ ਲੈ ਸਕਦੇ ਸਨ ।
ਪ੍ਰਸ਼ਨ 4. ਨਵੀਨ ਉਲੰਪਿਕ ਕਦੋਂ ਅਤੇ ਕਿਥੇ ਸ਼ੁਰੂ ਕੀਤੀਆਂ ਗਈਆਂ ?
ਉੱਤਰ - ਨਵੀਨ ਉਲੰਪਿਕ ਖੇਡਾਂ ਸੰਨ 1896 ਨੂੰ ਏਥਨਜ਼ ( ਯੂਨਾਨ ) ਵਿਖੇ ਸ਼ੁਰੂ ਕੀਤੀਆਂ ਗਈਆਂ ।
ਪ੍ਰਸ਼ਨ 5. ਨਵੀਨ ਉਲੰਪਿਕ ਖੇਡਾਂ ਦਾ ਆਦਰਸ਼ ਕੀ ਹੈ ?
ਉੱਤਰ - ਨਵੀਨ ਉਲੰਪਿਕ ਖੇਡਾਂ ਦਾ ਆਦਰਸ਼ ਜਿੱਤ ਪ੍ਰਾਪਤ ਕਰਨਾ ਨਹੀਂ ਸਗੋਂ ਚੰਗਾ ਮੁਕਾਬਲਾ ਕਰਨਾ ਹੈ ।
ਪ੍ਰਸ਼ਨ 6 . ਨਵੀਨ ਉਲੰਪਿਕ ਖੇਡਾਂ ਦੀ ਸਹੁੰ ( Oath ) ਕੀ ਹੈ ?
ਉੱਤਰ - ਉਲੰਪਿਕ ਸਹੁੰ ਸੱਚੀ ਸਪੋਰਟਸਮੈਨ ਸਪਰਿਟ ਨਾਲ ਖੇਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਪਵਿੱਤਰਤਾ ਬਣਾਈ ਰੱਖਣ ਦਾ ਪ੍ਰਣ ਹੈ ।
ਪ੍ਰਸ਼ਨ 7. ਉਲੰਪਿਕ ਝੰਡਾ ਕਿਹੜੀਆਂ ਉਲੰਪਿਕ ਖੇਡਾਂ ਵਿਚ ਪਹਿਲੀ ਵਾਰ ਲਹਿਰਾਇਆ ਗਿਆ ?
ਉੱਤਰ - ਸੱਤਵੀਆਂ ਉਲੰਪਿਕ ਵਿਚ ਐਂਟਰਪ ( Antwerp ) ਵਿਖੇ ਸੰਨ 1920 ਨੂੰ ਉਲੰਪਿਕ ਝੰਡਾ ਪਹਿਲੀ ਵਾਰ ਲਹਿਰਾਇਆ ਗਿਆ ।
ਪ੍ਰਸ਼ਨ 8. ਉਲੰਪਿਕ ਝੰਡੇ ਵਿਚ ਜੁੜੇ ਚੱਕਰ ਕਿਸ ਗੱਲ ਦੇ ਪ੍ਰਤੀਕ ਹਨ ?
ਉੱਤਰ - ਉਲੰਪਿਕ ਝੰਡੇ ਵਿਚ ਆਪਸ ਵਿਚ ਜੁੜੇ ਪੰਜ ਚੱਕਰ ਪੰਜ ਮਹਾਂਦੀਪਾਂ ਦੀ ਆਪਸੀ ਸਦਭਾਵਨਾ ਅਤੇ ਮਿੱਤਰਤਾ ਦੇ ਪ੍ਰਤੀਕ ਹਨ ।
ਪ੍ਰਸ਼ਨ 9. ਭਾਰਤ ਦਾ ਪਹਿਲਾ ਖਿਡਾਰੀ ਕੌਣ ਸੀ ਜਿਸਨੇ ਉਲੰਪਿਕ ਖੇਡਾਂ ਵਿਚ ਤਮਗਾ ਪ੍ਰਾਪਤ ਕੀਤਾ ?
ਉੱਤਰ - ਭਾਰਤ ਦੇ ਉਸ ਖਿਡਾਰੀ ਦਾ ਨਾਂ ਨਾਰਮਨ ਸੀ ਜਿਸ ਨੇ 1900 ਈ . ਦੀਆਂ ਪੈਰਿਸ ਉਲੰਪਿਕ ਖੇਡਾਂ ਵਿਚ 200 ਮੀਟਰ ਦੌੜ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ ।
ਪ੍ਰਸ਼ਨ 10. ਸਿਡਨੀ ਉਲੰਪਿਕ ਵਿਚ ਕਿਹੜੇ ਭਾਰਤੀ ਖਿਡਾਰੀ ਨੇ ਕਿਸ ਖੇਡ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ?
ਉੱਤਰ - ਸਿਡਨੀ ਉਲੰਪਿਕ ਵਿਚ ਭਾਰਤੀ ਭਾਰ ਤੋਲਕ ਕੁਮਾਰੀ ਕਰਨਮ ਮਲੇਸ਼ਵਰੀ ਨੇ ਭਾਰ ਚੁੱਕਣ ( 69 ਕਿਲੋ ਭਾਰ ਵਰਗ ) ਮੁਕਾਬਲੇ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ।
ਪ੍ਰਸ਼ਨ 11. ਮਿਲਖਾ ਸਿੰਘ ਉਲੰਪਿਕ ਦੀ ਕਿਹੜੀ ਖੇਡ ਸਰਗਰਮੀ ਵਿਚ ਕਿਹੜੇ ਸਥਾਨ ਤੇ ਰਿਹਾ ?
ਉੱਤਰ - ਸ . ਮਿਲਖਾ ਸਿੰਘ 1960 ਦੀਆਂ ਰੋਮ ਉਲੰਪਿਕ ਸਮੇਂ 400 ਮੀਟਰ ਦੌੜ ਵਿਚ ਚੌਥੇ ਸਥਾਨ ਤੇ ਰਿਹਾ ਪਰੰਤੂ ਉਸਨੇ ਉਲੰਪਿਕ ਰਿਕਾਰਡ ਤੋੜਿਆ ।
ਪ੍ਰਸ਼ਨ 12. ਵਿਸ਼ਵ ਵਿਚ ਕਿਹੜਾ ਖਿਡਾਰੀ ਹਾਕੀ ਦਾ ਜਾਦੂਗਰ ’ ਦੇ ਨਾਂ ਨਾਲ ਜਾਣਿਆ ਗਿਆ ?
ਉੱਤਰ - ਭਾਰਤੀ ਖਿਡਾਰੀ ਮੇਜਰ ਧਿਆਨ ਚੰਦ ਵਿਸ਼ਵ ਵਿਚ ਹਾਕੀ ਦਾ ਜਾਦੂਗਰ ਦੇ ਨਾਂ ਨਾਲ ਜਾਣਿਆ ਗਿਆ ।
ਪ੍ਰਸ਼ਨ 13. ਲਾਨ ਟੈਨਿਸ ਵਿਚ ਕਿਹੜੇ ਭਾਰਤੀ ਖਿਡਾਰੀ ਨੇ ਉਲੰਪਿਕ ਖੇਡਾਂ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ?
ਉੱਤਰ - ਲਿਏਂਡਰ ਪੇਸ ਨੇ 1996 ਵਿਚ ਐਂਟਲਾਂਟਾ ਉਲੰਪਿਕ ਖੇਡਾਂ ਸਮੇਂ ਲਾਨ ਟੈਨਿਸ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ।
ਪ੍ਰਸ਼ਨ 14. ਪਹਿਲੀਆਂ ਏਸ਼ੀਆਈ ਖੇਡਾਂ ਕਦੋਂ ਅਤੇ ਕਿੱਥੇ ਸ਼ੁਰੂ ਕੀਤੀਆਂ ਗਈਆਂ ?
ਉੱਤਰ - ਪਹਿਲੀਆਂ ਏਸ਼ੀਆਈ ਖੇਡਾਂ 4 ਮਾਰਚ ਤੋਂ 11 ਮਾਰਚ ਤੱਕ ਸੰਨ 1951 ਵਿਚ ਨੈਸ਼ਨਲ ਸਟੇਡੀਅਮ ਦਿੱਲੀ ( ਭਾਰਤ ) ਵਿਖੇ ਸ਼ੁਰੂ ਕੀਤੀਆਂ ਗਈਆਂ ।
ਪ੍ਰਸ਼ਨ 15. ਗਿਆਰੁਵੀਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਕੁਲ ਕਿੰਨੇ ਤਮਗੇ ਪ੍ਰਾਪਤ ਕੀ ?
ਉੱਤਰ - ਗਿਆਰ੍ਹਵੀਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ 1 ਸੋਨੇ ਦਾ , 8 ਚਾਂਦੀ ਦੇ , 14 ਕਾਂਸੇ ਦੇ ਕੁਲ 23 ਤਮਗੇ ਪ੍ਰਾਪਤ ਕੀਤੇ ।
ਪ੍ਰਸ਼ਨ 16. ਬਾਰੂਵੀਆਂ ਏਸ਼ੀਆਈ ਖੇਡਾਂ ਸਮੇਂ ਭਾਰਤੀ ਖਿਡਾਰੀਆਂ ਨੇ ਸੋਨੇ , ਚਾਂਦੀ ਅਤੇ ਤਾਂਬੇ ਦੇ ਕਿੰਨੇ ਤਮਗੇ ਪ੍ਰਾਪਤ ਕੀਤੇ ?
ਉੱਤਰ - ਬਾਰੂਵੀਆਂ ਏਸ਼ੀਆਈ ਖੇਡਾਂ ਹੀਰੋਸ਼ੀਮਾ ( ਜਪਾਨ ) ਵਿਖੇ ਭਾਰਤੀ ਖਿਡਾਰੀਆਂ ਨੇ 4 ਸੋਨੇ ਦੇ , 3 ਚਾਂਦੀ ਦੇ ਅਤੇ 15 ਕਾਸੇ ਦੇ ਕੁਲ 22 ਤਮਗੇ ਪ੍ਰਾਪਤ ਕੀਤੇ ।
ਪ੍ਰਸ਼ਨ 17. ਤੇਰਵੀਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਕੁਲ ਕਿੰਨੇ ਤਮਗੇ ਪ੍ਰਾਪਤ ਕੀਤੇ ?
ਉੱਤਰ - ਤੇਰਵੀਆਂ ਏਸ਼ੀਆਈ ਖੇਡਾਂ ਬੈਂਕਾਕ ( ਥਾਈਲੈਂਡ ) ਵਿਖੇ ਭਾਰਤੀ ਖਿਡਾਰੀਆਂ ਨੇ ਸੋਨੇ ਦੇ 7 , ਚਾਂਦੀ ਦੇ 11 , ਤਾਂਬੇ ਦੇ 17 ਤਮਗੇ ਕੁਲ 35 ਤਮਗੇ ਪ੍ਰਾਪਤ ਕੀਤੇ ।
ਪ੍ਰਸ਼ਨ 18 , 2002 ਵਿਚ ਏਸ਼ੀਅਨ ਖੇਡਾਂ ਕਿੱਥੇ ਹੋਣੀਆਂ ਨਿਸ਼ਚਿਤ ਹੋਈਆਂ ਸਨ ?
ਉੱਤਰ -2002 ਵਿਚ ਏਸ਼ੀਆਈ ਖੇਡਾਂ ਪੂਸਾਨ ( ਸਾਊਥ ਕੋਰੀਆ ) ਵਿਖੇ ਹੋਣੀਆਂ ਨਿਸ਼ਚਿਤ ਹੋਈਆਂ ਸਨ ।
ENGLISH MEDIUM
Olympic Games
Asian and Olympic Games
One Marks Que-Ans
Question 1. Where and when did the ancient Olympic Games begin?
ANS -- Ancient Olympic Games in Olympia (Greece) in 776 AD. Poo. Beginning on the night of the full moon in August or September.
In which country was Olympia Nagar located?
ANS -The city of Olympia is located in the Greek state of Alice.
Q3. Who started the ancient Olympic Games?
A. The ancient Olympic Games were started by King Iphitius and Cleosthenes of Alice.
4. Olympia Nagar was situated on the banks of which river?
ANS -- Olympia lived on the banks of the river Elfis.
Which god's temple was in the city of Olympia?
ANS -- Olympia was the temple of the god Zeus.
Question 6, What kind of crown was worn on the head of an ancient Olympic champion?
Answer: The Putin Olympic champion was crowned with a branch of the sacred olive tree in the temple of the god Zeus.
Question 7. The olive tree was planted in the temple of the god Zeus by someone and from where.
Answer: This olive tree was believed to have been brought by Hercules from the other side of the heavenly earth and planted in the temple of Zeus.
Question 8. How many years later were the ancient Olympic Games held?
A. The ancient Olympic Games were held four years later and were called Olympias.
What were the stadiums of the ancient Olympic Games like?
A. Ancient Olympic stadiums were built by cutting natural slopes.
Question 10. In which sport activity did competitions take place in the first ancient Olympics?
Answer: In the first ancient Olympics, there was only a 200-yard long race called the Stade Race.
Question 11. Who was the first Olympic champion (winner) of the world?
ANS -- The world's first Olympian to run was Callois, who won the 200-yard race at the first Old Olympics.
Question 12. In which ancient Olympics was the 400 yard race extended?
ANS --724 AD. Poo. When the 14th Olympic Games were held in 1941, the 400-yard run was extended.
Question 13, What sports activities were included in the pentathlon of the 18th Olympic Games? A. ANS -The pentathlon includes five sports activities: long jump, javelin throwing, 200 yards running, discus throwing and wrestling.
Question 14. How many days did the ancient Olympic Games last?
A. The ancient Olympic Games lasted three to five days.
Question 15. By whose order were the ancient Olympic Games closed?
A. The ancient Olympic Games were closed by order of the Roman emperor Theodism.
Question 16, Which king demolished the ancient stadium and the temple of Zeus?
Answer: King Theodosius II demolished the sports stadium and the temple of Zeus.
Q17. Who started the new Olympic Games?
A. The new Olympic Games were started by Sir Baron-de-Cubertin.
Question 18, What is the motto of the new Olympic Games?
Answer - The motto of the new Olympic Games
Very fast (citius)
Altius
Very strong (fortius)
Question 19, What are the colors of the five wheels of the Olympic flag?
A. The colors of the circles in the Olympic flag are red, green, yellow, blue, black.
Question 20. Who designed the Olympic sword?
ANS -The North Olympic sword was designed by Baron de Coubertin.
Which committee runs the Olympic Games?
ANS -The North Olympic Games are run by the International Olympic Committee (IOC).
Question 22. In how many sports activities are competitions held in Olympic Games?
A. In the Olympic Games, competitions are held in a total of 25 sports activities.
Q23, Where were the 2000 Olympics played?
Answer: The 2000 Olympics were played in Sydney, Australia.
Q24: Where were the 2004 Olympic Games scheduled to take place?
A. The 2004 Olympic Games were scheduled to take place in Athens, Greece.
Question 25, How many times did India win the title of Olympic champion in hockey?
ANS -India won the title of eight-time Olympic champion in hockey.
Question 26. Who is called the Flying Sikh of India?
A. Milkha Singh is called the Flying Sikh of India.
Question 27. How many Asian Games have been held in India?
ANS -India has hosted the Asian Games twice, in 1951 and 1982.
Question 28. Which Indian athlete became known as Sonari?
ANS -- Indian athlete P. T. Usha became known as Sonpari.
Question 29, How many years after the Asian Games are held?
ANS -The North Asian Games are held every four years.
Double digit answer
2 Marks Que-Ans
Question 1. What was done on the first and last day of the Ancient Olympics?
A. The first and last days of the ancient Olympics were dedicated to religious songs and sacrifices.
Question 2. What did the ancient Olympics convey?
A. The ancient Olympic Games conveyed a message of peace, sanctity and friendship.
Question 3 - Which people could not participate in the ancient Olympic Games?
A. Criminals, slaves, foreigners and professionals could not participate in the ancient Olympic Games.
Question 4. When and where were the new Olympics started?
ANS -- The new Olympic Games begin in 1896 in Athens (Greece).
Q5. What is the motto of the new Olympic Games?
A. The ideal of the new Olympic Games is not to win but to compete well.
Question 6. What is the Oath of the New Olympic Games?
A. The Olympic oath is a pledge to maintain chastity by following the rules of the game with true sportsman spirit.
Question 7. The Olympic flag was hoisted for the first time in which Olympic Games?
A. The Olympic flag was first hoisted at Antwerp in 1920 during the Seventh Olympics.
Q8. The symbols on the Olympic flag symbolize what?
A. The five interlocking wheels in the Olympic flag symbolize the mutual harmony and friendship of the five continents.
Who was the first Indian athlete to win an Olympic medal?
ANS -- The name of the Indian player was Norman. Won a silver medal in the 200 meters at the Paris Olympics.
Which Indian athlete won third place in which sport at Sydney Olympics?
Answer: At the Sydney Olympics, Indian weightlifter Kumari Karnam Maleshwari bagged third place in the weightlifting (69 kg weight class) event.
Question 11. In which Olympic sporting activity did Milkha Singh occupy which position?
Answer - S. Milkha Singh finished fourth in the 400 meters at the 1960 Rome Olympics but broke the Olympic record.
Which player in the world is known as 'The Wizard of Hockey'?
ANS -- Indian player Major Dhyan Chand is known in the world as the magician of hockey.
Which Indian athlete won third place in Olympic Lawn Tennis?
A. Leander Paes finished third in lawn tennis at the 1996 Atlanta Olympic Games.
Question 14. When and where did the first Asian Games start?
A. The first Asian Games were held from March 4 to 11, 1951 at the National Stadium, Delhi (India).
Q15. How many medals did Indian athletes win in 11th Asian Games?
ANS -: In the 11th Asian Games, Indian athletes won a total of 23 medals including 1 gold, 8 silver and 14 bronze.
Q. How many gold, silver and bronze medals did Indian athletes win during the Twelfth Asian Games?
ANS -- At the 12th Asian Games in Hiroshima (Japan), Indian athletes won a total of 22 medals, 4 gold, 3 silver and 15 bronze.
Question 17. How many medals did Indian athletes win in 13th Asian Games?
ANS - At the 13th Asian Games in Bangkok (Thailand), Indian athletes won 7 gold, 11 silver and 17 bronze medals for a total of 35 medals.
Q18: Where was the Asian Games scheduled to be held in 2002?
ANS The 2002 Asian Games were scheduled to be held in Pusan, South Korea.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class- 12th, Chapter-2, Very Short Que-Ans
Class- 12th, Chapter-3, Very Short Que-Ans
Class-10th, Chapter-3, Very Short Que-Ans
Class- 11th, Chapter-1, Very Short Que-Ans
Class-7th, Chapter-4, Punjabi Medium
Contact Form
Name
Email
*
Message
*