Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-1 12th
Class- 12th, Chapter-1, Long Que-Ans
ਸਰੀਰਕ ਯੋਗਤਾ (1)
5 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਸਰੀਰਕ ਯੋਗਤਾ ਦੇ ਅੰਗ ਤਾਕਤ , ਰਫ਼ਤਾਰ ਬਾਰੇ ਲਿਖੋ ।
ਉੱਤਰ -1 . ਤਾਕਤ ( Strength ਤਾਕਤ ਨੂੰ ਇਕ ਮਾਸਪੇਸ਼ੀ ਦੇ ਜ਼ਿਆਦਾ ਤੋਂ ਜ਼ਿਆਦਾ ਸੁੰਗੜਨ ਤੋਂ ਮਾਸਪੇਸ਼ੀਆਂ ਦੇ ਸਮੂਹ ਦੁਆਰਾ ਇਕੱਠੇ ਲਗਾਏ ਬਲ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ । ਤਾਕਤ ਨੂੰ ਸਹੀ ਮਾਤਰਾ ਵਿਚ ਕੀਤੇ ਅਭਿਆਸ ਨਾਲ ਵਧਾਇਆ ਜਾ ਸਕਦਾ ਹੈ ।
ਤਾਕਤ
ਦੇ ਪ੍ਰਕਾਰ ( Types of Strength ) -- ਖੇਡਾਂ ਦੀਆਂ ਲੋੜਾਂ ਮੁਤਾਬਿਕ ਤਾਕਤ ਨੂੰ ਹੇਠ ਲਿਖੇ ਭਾਗਾਂ ਵਿਚ ਵੰਡਿਆ ਜਾਂਦਾ ਹੈ ( ੳ )
ਗਤੀਸ਼ੀਲ
ਤਾਕਤ ਜਾਂ ਆਈਸੋਟੋਨਿਕ ਤਾਕਤ ( Dynamic or isotonic strength )
( ਅ )
ਸਥਿਰ
ਤਾਕਤ ਜਾਂ ਆਈਸੋਮੀਟਰਿਕ ( Static or isometic strength ) ।
( ੳ )
ਗਤੀਸ਼ੀਲ
ਤਾਕਤ ਜਾਂ ਆਈਸੋਟੋਨਿਕ ਤਾਕਤ ( Dynamic or Isotonic Strength ) - ਜਦ ਸੁੰਗੜਨ ਨਾਲ ਮਾਸਪੇਸ਼ੀ ਦੀ ਲੰਬਾਈ ਵਿਚ ਪਰਿਵਰਤਨ ਹੁੰਦਾ ਹੈ ਤਾਂ ਉਸਨੂੰ ਗਤੀਸ਼ੀਲ ਤਾਕਤ ਕਹਿੰਦੇ ਹਨ । ਉਦਾਹਰਨ ਲਈ ਜਦ ਇਕ ਤੋਂ ਵੱਧ ਜੋੜਾਂ ਵਿਚ ਗਤੀ ਹੋਵੇ ; ਜਿਵੇਂ ਕਿ ਪੁਸ਼ - ਅਪ , ਪੁਲ - ਅਪ , ਬਾਰਬੈਲ ਪੇਸ਼ , ਸਕੈਊਟ ਜੰਪ ( Squat Jump ) , ਡੈਡ ਲਿਫਟਜ ( Dead lifts ) ਆਦਿ । ਗਤੀਸ਼ੀਲ ਤਾਕਤ ਨੂੰ ਤਿੰਨ ਭਾਗਾਂ ਵਿਚ ਵਿਭਾਜਿਤ ਕੀਤਾ ਜਾਂਦਾ ਹੈ ।
( i )
ਵੱਧ
ਤੋਂ ਵੱਧ ਤਾਕਤ ( Maximum Strength ) - ਇਹ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜੋ ਕਿ ਵਿਰੋਧ ਦੇ ਵਿਰੁੱਧ ਸਵੈ - ਇੱਛਾ ਨਾਲ ਪ੍ਰਾਪਤ ਕੀਤੀ ਜਾਂਦੀ ਹੈ । ਵੱਧ ਤਾਕਤ ਨੂੰ ਅਸੀਂ ਮਸਕੂਲੋਸਕੇਟਲ ( Musculosketal ) ਬਲ ਦੀ ਮਾਤਰਾ ਦੇ ਰੂਪ ਵਿਚ ਪਰਿਭਾਸ਼ਿਤ ਕਰ ਸਕਦੇ ਹਾਂ ਜੋ ਕਿ ਵਿਅਕਤੀ ਬਾਹਰੀ ਯਤਨਾਂ ਨਾਲ ਪੈਦਾ ਕਰਦਾ ਹੈ । ਉਦਾਹਰਨ ਦੇ ਤੌਰ ਤੇ ਦੋ ਮਿੰਟ ਵਿਚ ਵਿਅਕਤੀ ਕਿੰਨੀਆਂ ਡੰਡ ਪੇਲ ਸਕਦਾ ਹੈ , ਕਿੰਨੀਆਂ ਬੈਠਕਾਂ ਮਾਰ ਸਕਦਾ ਹੈ ॥
( ii )
ਵਿਸਫੋਟਕ
ਤਾਕਤ ( Explosive strength ) - ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ । ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ । ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ ਭਾਰ ਚੁੱਕਣਾ , ਹੈਮਰ ਥਰੋ , ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ ॥
ਤਾਕਤ
1.)ਗਤੀਸ਼ੀਲ ਤਾਕਤ 2.)ਸਥਿਰ ਤਾਕਤ
ਵੱਧ ਤੋਂ ਵੱਧ ਤਾਕਤ
1.)ਵਿਸਫੋਟਕ ਤਾਕਤ 2.)ਤਾਕਤ ਸਹਿਣਸ਼ੀਲਤਾ
( iii )
ਤਾਕਤ
ਦੀ ਸਹਿਣਸ਼ੀਲਤਾ ( Strength Endurance- ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ । ਇਹ ਵਿਰੋਧ ' ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ । ਲੰਬੀ ਦੂਰੀ ਦੀਆਂ ਦੌੜਾਂ ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ , ॥
( ਅ )
ਸਥਿਰ
ਤਾਕਤ ਜਾਂ ਆਈਸੋਮੀਟਰਿਕ ( Static or Isometric Strength ) - ਇਹ ਵਿਰੋਧ ਦੇ ਵਿਰੁੱਧ ਕ੍ਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ । ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਵ ਦਾ ਵਿਕਾਸ ਕਰਦੀ ਹੈ , ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ ।
2.
ਗਤੀ
( ਰਫਤਾਰ ) ( Speed ) - ਗਤੀ ਇਕ ਅਧਿਕਤਮ ਦਰ ਹੁੰਦੀ ਹੈ , ਜਿਸ ਵਿਚ ਇਕ ਵਿਅਕਤੀ ਇਕ ਵਿਸ਼ੇਸ਼ ਦੂਰੀ ਨੂੰ ਤੈਅ ਕਰਨ ਲਈ ਆਪਣੇ ਸਰੀਰ ਵਿਚ ਗਤੀ ਲੈ ਕੇ ਆਉਂਦਾ ਹੈ । ਅਸੀਂ ਕਹਿ ਸਕਦੇ ਹਾਂ ਕਿ ਰਫਤਾਰ ਘੱਟ ਤੋਂ ਘੱਟ ਮੁਸ਼ਕਿਲ ਸਮੇਂ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣ ਦੀ ਯੋਗਤਾ ਹੁੰਦੀ ਹੈ ।
ਰਫਤਾਰ , ਇਕਦਮ ਕਿਆ ( Quick response ) , ਤੇਜ਼ੀ ( acceleration ) , ਇਕਦਮ ਗਤੀ ( maximum speed ) , ਰਫਤਾਰ ਸਹਿਣਸ਼ੀਲਤਾ ( speed endurance ) ਤੋਂ ਮਿਲ ਕੇ ਬਣਦੀ ਹੈ ।
ਸਰੀਰਕ ਸਿੱਖਿਆ ਵਿਚ ਰਫਤਾਰ ਦਾ ਆਪਣਾ ਮਹੱਤਵ ਹੈ । ਇਸ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ “ Speed is the rate of motion ' ' ਭਾਵ ਕੋਈ ਵਿਅਕਤੀ ਕਿੰਨੇ ਸਮੇਂ ਵਿਚ ਤੇਜ਼ ਰਫਤਾਰ ਬਣਾ ਕੇ ਆਪਣੇ ਸਥਾਨ ਤੇ ਪਹੁੰਚ ਸਕਦਾ ਹੈ ।
ਪ੍ਰਸ਼ਨ 2. ਸਰੀਰਕ ਯੋਗਤਾ ਦੀ ਮਹੱਤਤਾ ਬਾਰੇ ਲਿਖੋ ।
ਉੱਤਰ - ਉਹ ਵਿਅਕਤੀ ਜੋ ਸਰੀਰਕ ਤੌਰ ਤੇ ਤੰਦਰੁਸਤ ਹਨ ਉਹ ਆਪਣੇ ਜੀਵਨ ਦਾ ਆਨੰਦ ਪੂਰੀ ਤਰ੍ਹਾਂ ਨਾਲ ਉਠਾਉਣ ਦੇ ਯੋਗ ਹਨ । ਅੱਜ ਦੇ ਤਕਨੀਕੀ ਵਿਕਾਸ ਦੇ ਯੁੱਗ ਵਿਚ ਲੋਕਾਂ ਕੋਲ ਮੁਸ਼ਕਿਲ ਨਾਲ ਹੀ ਆਪਣੀ ਸਰੀਰਕ ਯੋਗਤਾ ਲਈ ਸਮਾਂ ਹੁੰਦਾ ਹੈ । ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਸਰੀਰਕ ਯੋਗਤਾ ਹੋਣਾ ਇੰਨਾ ਮਹੱਤਵਪੂਰਨ ਕਿਉਂ ਹੈ ? ਇਹਨਾਂ ਸਵਾਲਾਂ ਦਾ ਜਵਾਬ ਹੇਠ ਦਿੱਤੇ ਅਨੁਸਾਰ ਹੈ
1.
ਸੰਪੂਰਨ
ਸਿਹਤ ਦਾ ਸੁਧਾਰ ( Improves Overall Health ) - ਸਰੀਰਕ ਯੋਗਤਾ ਨਾਲ ਵਿਅਕਤੀ ਕਈ ਤਰ੍ਹਾਂ ਦੇ ਸਰੀਰਕ ਫਾਇਦਿਆਂ ਨੂੰ ਮਾਣਦਾ ਹੈ , ਜਿਵੇਂ ਕਿ ਸਾਹ ਪ੍ਰਕ੍ਰਿਆ , ਲਹੂ ਸੰਚਾਰ ਪ੍ਰਣਾਲੀ ਅਤੇ ਸਰੀਰ ਦੀਆਂ ਸਮੁੱਚੀ ਪ੍ਰਣਾਲੀਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਅਤੇ ਸਰੀਰ ਦਾ ਕ੍ਰਿਆਤਮਕ ਰੂਪ ਵਿਚ ਤਿਆਰ ਰਹਿਣਾ ।ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਡਾਈਬੀਟੀਜ਼ ਟਾਇਪ -2 , ਦਿਲ ਦੀਆਂ ਬਿਮਾਰੀਆਂ , ਕੈਂਸਰ ਤੋਂ ਬਚਾਅ , ਆਦਿ ਤੋਂ ਬਚਿਆ ਰਹਿੰਦਾ ਹੈ ।
2.
ਭਾਰ
ਪ੍ਰਬੰਧਨ ( Weight Management ) - ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਧੂ ਵਜ਼ਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ : ਜਿਵੇਂ ਕਿ ਉੱਚਾ ਖੂਨ ਚਾਪ ( High Blood Pressure ) , ਕੈਸਟਰੋਲ ਪੱਧਰ , ਡਾਇਬਟੀਜ਼ ਆਦਿ ਦੀ ਜੜ੍ਹ ਹੈ । ਇਸ ਲਈ ਉਹ ਵਿਅਕਤੀ ਜੋ ਸਰਗਰਮ ਅਤੇ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹਨ , ਉਹਨਾਂ ਵਿੱਚ ਉਪਰੋਕਤ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ ।
3.
ਤਨਾਵ
ਪ੍ਰਬੰਧ ਵਿਚ ਮਹੱਤਵਪੂਰਨ ( Importance as a stress Management ) - ਇਕ ਵਿਅਕਤੀ ਸਰੀਰਕ ਯੋਗਤਾ ਅਤੇ ਸਰੀਰਕ ਯੋਗਤਾ ਦੇ ਪ੍ਰੋਗਰਾਮ ਦੇ ਜਰੀਏ ਤਣਾਅ ਨੂੰ ਬਰਦਾਸ਼ਤ ਕਰਨਾ , ਉਸ ਤੋਂ ਬਾਹਰ ਨਿਕਲਣਾ ਅਤੇ ਰੋਜ਼ਮਰਾ ਦੇ ਵਿਚਿਲਤ ਕਰਨ ਵਾਲੇ ਤਣਾਅ ਤੇ ਕਾਬੂ ਪਾਉਣਾ ਸਿੱਖ ਲੈਂਦਾ ਹੈ । ਇਸ ਲਈ ਇਹ ਜੀਵਨ ਵਿਚ ਸੰਤੁਲਨ ਅਤੇ ਸ਼ਾਂਤੀ ਬਣਾਏ ਰੱਖਣ ਵਿਚ ਮਦਦ ਕਰਦਾ ਹੈ । ਇਸ ਲਈ ਜ਼ਰੂਰੀ ਹੈ ਕਿ ਜੀਵਨ ਵਿਚ ਸ਼ਾਂਤੀ ਬਣਾਈ । ਰੱਖਣ ਲਈ ਵਿਅਕਤੀ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ ।
4.
ਸੱਟਾਂ
ਦੀ ਸੰਭਾਵਨਾ ਨੂੰ ਘਟਾਉਣਾ ( Reduce risk of Injuries- ਸਰੀਰਕ ਯੋਗਤਾ ਜੀਵਨ ਦੇ ਅਗਲੇ ਪੜਾਅ ਵਿਚ ਸੱਟਾਂ ਦੇ ਜ਼ੋਖ਼ਿਮ ਨੂੰ ਘਟਾਉਂਦੀ ਹੈ । ਇਸ ਦਾ ਕਾਰਨ ਮਾਸਪੇਸ਼ੀਆਂ ਦੀ ਤਾਕਤ , ਹੱਡੀਆਂ ਵਿਚਲੀ ਘਣਤਾ ਲਚਕਤਾ ਅਤੇ ਸਥਿਰਤਾ ਹੁੰਦੀ ਹੈ ਜੋ ਕਿ ਸੱਟਾਂ ਦੀ ਸੰਭਾਵਨਾ ਨੂੰ ਘਟਾਉਂਦੀ ਹੈ ॥
5.
ਜੀਵਨ
ਦੀ ਸੰਭਾਵਨਾ ਵਿਚ ਵਾਧਾ ( Increases life Expectancy- ਨਿਯਮਿਤ ਕਸਰਤਾਂ ਅਤੇ ਯੋਗਤਾ ਸੰਬੰਧਿਤ ਪ੍ਰੋਗਰਾਮ ਸਿਹਤ ਸੰਬੰਧਿਤ ਬਿਮਾਰੀਆਂ ਨੂੰ ਘਟਾਉਣ ਵਿਚ ਲਾਭਦਾਇਕ ਹੁੰਦੇ ਹਨ ਜੋ ਕਿ ਉਮਰ ਦਰ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਦਰ ਨੂੰ ਘਟਾਉਂਦੀ ਹੈ । ਇਹ ਦੇਖਿਆ ਗਿਆ ਹੈ ਕਿ ਜੋ ਵਿਅਕਤੀ ਸਰੀਰਕ ਤੌਰ ਤੇ ਸਰਗਰਮ ਰਹਿੰਦੇ ਹਨ , ਉਹ ਸਵਸਥ ਅਤੇ ਲੰਬਾ ਜੀਵਨ ਗੁਜ਼ਾਰਦੇ ਹਨ ।
6.
ਸਹੀ
ਵਾਧਾ ਅਤੇ ਵਿਕਾਸ ( Proper growth and Development ) - ਸਰੀਰਕ ਯੋਗਤਾ ਅਤੇ ਸਰੀਰਕ ਯੋਗਤਾ ਦੇ ਪ੍ਰੋਗਰਾਮਾਂ ਦੀ ਸਹਾਇਤਾ ਨਾਲ ਬੱਚਿਆਂ ਵਿਚ ਵਧੀਆ ਵਿਕਾਸ ਹੁੰਦਾ ਹੈ । ਉਹਨਾਂ ਦੀ ਸਿਹਤ , ਉਚਾਈ , ਸਰੀਰਕ ਸੰਰਚਨਾ ਅਤੇ ਭਾਰ ਸਹੀ ਅਨੁਪਾਤ ਅਤੇ ਕੂਮ ਵਿਚ ਵੱਧਦੇ ਹਨ ।
7.
ਕੰਮ
ਕਰਨ ਦੀ ਸਮਰੱਥਾ ਵਿਚ ਵਾਧਾ ( Improves work Efficiency- ਸਰੀਰਕ ਤੌਰ ਤੇ ਯੋਗ ਵਿਅਕਤੀ ਜੀਵਨ ਦੇ ਹਰ ਪਹਿਲੂ ਜਿਵੇਂ ਕੰਮ ਕਰਨ ਦੀ ਥਾਂ , ਪਰਿਵਾਰ ਅਤੇ ਦੋਸਤਾਂ ਵਿਚ ਸੰਤਲੂਨ ਬਣਾ ਕੇ ਰੱਖਦਾ ਹੈ । ਉਸ ਦੀ ਸਰਗਰਮ ਜੀਵਨ ਸ਼ੈਲੀ ਅਤੇ ਤੰਦਰੁਸਤੀ ਕਾਰਨ ਉਹ ਕੰਮ ਨੂੰ ਸਫਲਤਾ ਨਾਲ ਕਰਦਾ ਹੈ ਅਤੇ ਆਪਣੇ ਸਮਾਜਿਕ ਸਮੂਹ ਦਾ ਵੀ ਉਤਸ਼ਾਹ ਨਾਲ ਆਨੰਦ ਮਾਣਦਾ ਹੈ ॥ ਦਾ ਵਾਸ ਹੁੰਦਾ ਹੈ ।
ਇਸ ਲਈ ਅਸੀਂ ਉਪਰੋਕਤ ਤੱਥਾਂ ਤੋਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਇਕ ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਵਸ ਹੁੰਦਾ ਹੈ
ਪ੍ਰਸ਼ਨ 3 , ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਬਾਰੇ ਵਿਸਥਾਰ ਨਾਲ ਚਰਚਾ ਕਰੋ ।
ਉੱਤਰ - ਅਨੇਕਾਂ ਅਜਿਹੇ ਕਈ ਕਾਰਨ ਹੁੰਦੇ ਹਨ ਜੋ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਨਿਸ਼ਕ੍ਰਿਆਂ ਦੇ ਕਾਰਨ ਛੋਟੇ ਅਤੇ ਲੰਬੇ ਸਮੇਂ ਦੇ ਅਭਿਆਸ ਕਾਲ ਤੇ ਕਈ ਤਰੀਕਿਆਂ ਨਾਲ ਪ੍ਰਭਾਵ ਪੈਂਦਾ ਹੈ । ਇਹ ਕਾਰਕ ਜੋ ਕਿ ਸਰੀਰਕ ਤੰਦਰੁਸਤੀ ਤੇ ਪ੍ਰਭਾਵ ਪਾਉਂਦੇ ਹਨ , ਹੇਠ ਲਿਖੇ ਪ੍ਰਕਾਰ ਹਨ
1.
ਸਰੀਰਕ
ਢਾਂਚਾ ( Anatomical structure ) - ਸਰੀਰਕ ਢਾਂਚਾ ਅਲੱਗ - ਅਲੱਗ ਅਕਾਰ ਅਤੇ ਰੂਪ ਵਿਚ ਹੁੰਦਾ ਹੈ । ਕਈ ਵਾਰ ਅਨੁਚਿਤ ਆਕਾਰ ਅਤੇ ਰੂਪ ਸਰੀਰਕ ਕ੍ਰਿਆਵਾਂ ਵਿਚ ਉਲਝਣਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਮਜ਼ੋਰ ਅੰਗ ਵਿਅਕਤੀ ਦੇ ਕੰਮਾਂ ਜਾਂ ਕ੍ਰਿਆਵਾਂ ਨੂੰ ਘਟਾ ਦਿੰਦੇ ਹਨ ।
2.
ਸਰੀਰਕ
ਕਿਰਿਆ ਦੀ ਬਣਤਰ ( Physiological structures ) - ਸਾਡੇ ਸਰੀਰ ਦੀਆਂ ਪ੍ਰਣਾਲੀਆਂ ਜਿਵੇਂ ਸਾਹ ਪ੍ਰਣਾਲੀ , ਲਹੂ ਸੰਚਾਰ ਪ੍ਰਣਾਲੀ , ਮਾਸਪੇਸ਼ੀ ਪ੍ਰਣਾਲੀ ਅਤੇ ਅਨੇਕਾਂ ਹੋਰ ਪ੍ਰਣਾਲੀਆਂ ਨੇ ਕੁਸ਼ਲਤਾਪੂਰਵਕ ਕੰਮ ਕਰਨਾ ਹੁੰਦਾ ਹੈ । ਸਰੀਰਕ ਪ੍ਰਣਾਲੀ ਵਿਚ ਖ਼ਰਾਬੀ , ਸਰੀਰਕ ਕੰਮਾਂ ਨੂੰ ਪ੍ਰਭਾਵਿਤ ਕਰਦੀ ਹੈ ਜਿਵੇਂ ਕਿ ਸਾਹ ਲੈਣ ਵਿਚ ਔਖ ਹੋਣਾ ਜਾਂ ਫਿਰ ਦਿਲ ਦੀ ਬਿਮਾਰੀ ਆਦਿ । ਇਸ ਲਈ ਸਰੀਰਕ ਤੰਦਰੁਸਤੀ ਵਿਚ ਵਿਅਕਤੀ ਦਾ ਫਿਟ ਹੋਣਾ ਬੜਾ ਜ਼ਰੂਰੀ ਹੈ ।
3 ,
ਮਨੋਵਿਗਿਆਨਿਕ
ਕਾਰਨ ( Psychological Factor- ਕਈ ਤਰ੍ਹਾਂ ਦੇ ਮਾਨਸਿਕ ਵਿਗਾੜ ਜੋ ਕਿ ਸਰੀਰਕ ਕੰਮਾਂ ਵਿਚ ਉਲਝਣਾਂ ਪੈਦਾ ਕਰਦੇ ਹਨ , ਜਿਵੇਂ ਕਿ ਦਬਾਅ , ਤਨਾਵ , ਚਿੰਤਾਵਾਂ ਆਦਿ । ਇਹ ਸਰੀਰਕ ਕ੍ਰਿਆਵਾਂ ਵਿਚ ਰੁਕਾਵਟ ਦਾ ਕਾਰਨ ਬਣਦੀਆਂ ਹਨ । ਮਾਨਸਿਕ ਰੂਪ ਨਾਲ ਮਜ਼ਬੂਤ ਅਤੇ ਤਨਾਅ - ਮੁਕਤ ਵਿਅਕਤੀ ਖੇਡਾਂ ਲਈ ਯੋਗ ਹੁੰਦਾ ਹੈ । ਦਬਾਅ ਅਤੇ ਤਨਾਅ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਘਟਾ ਦਿੰਦਾ ਹੈ ।
4 ,
ਜੱਦ
ਅਤੇ ਵਾਤਾਵਰਣ ( Heredity and Environment ਜੱਦ ਅਤੇ ਵਾਤਾਵਰਣ ਦੋਵੇਂ ਹੀ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਨੁੱਖੀ ਸੈੱਲ 23 ( ਜੋੜੇ ) ਕੋਰਮੋਸੋਮਜ ਤੋਂ ਬਣਿਆ ਹੁੰਦਾ ਹੈ । ਜਿਸ ਵਿਚ 75 % ਮਾਤਾ ਅਤੇ ਪਿਤਾ ਅਤੇ 25 % ਬਾਕੀ ਖਾਨਦਾਨੀ ਜੀਨਸ ਦਾ ਸੰਚਾਰਣ ਹੁੰਦਾ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੱਦੀ ਗੁਣ ਜਿਵੇਂ ਕਿ ਕਈ ਤਰ੍ਹਾਂ ਦੇ ਔਗੁਣ , ਚਮੜੀ ਅਤੇ ਅੱਖਾਂ ਦਾ ਰੰਗ , ਸਰੀਰਕ ਬਣਾਵਟ ਆਦਿ ਮਨੁੱਖ ਨੂੰ ਜੱਦ ਵਿਚ ਮਿਲਦੀ ਹੈ ਅਤੇ ਇਹ ਜੱਦ ਅਤੇ ਵਾਤਾਵਰਣ ਦੇ ਗੁਣ ਸਰੀਰਕ ਤੰਦਰੁਸਤੀ ' ਤੇ ਵੀ ਪ੍ਰਭਾਵ ਪਾਉਂਦੇ ਹਨ ।
5.
ਚੰਗਾ
ਸਰੀਰਕ ਆਸਣ ( Good Posture- ਸਰੀਰਕ ਤਰੁੱਟੀਆਂ , ਸਰੀਰਕ ਤੰਦਰੁਸਤੀ ਵਿਚ ਹਮੇਸ਼ਾ ਹੀ ਮੁਸ਼ਕਿਲ ਪੈਦਾ ਕਰਦੀਆਂ ਹਨ , ਜਿਵੇਂ ਕਿ ਅਸੰਤੁਲਨ ਮਾਸਪੇਸ਼ੀਆਂ , ਕੁਪੋਸ਼ਣ , ਦਰਦ , ਲੋਰਡੋਸਿਸ ( Lordosis ) ਸਕੋਲਿਸਿਸ ( Scoliosis ) , ਗੋਲ ਮੋਢੇ , ਗੋਡਿਆਂ ਦਾ ਟਕਰਾਉਣਾ ਆਦਿ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ ।
6.
ਅਹਾਰ
( Diet ) - ਸਰੀਰਕ ਪ੍ਰਦਰਸ਼ਨ ਵਿਚ ਅਹਾਰ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਸਰੀਰਕ ਯੋਗਤਾ ਦੇ ਸਤਰ ਨੂੰ ਬਣਾਏ ਰੱਖਣ ਵਿਚ ਬਹੁਤ ਸਹਾਇਕ ਹੁੰਦਾ ਹੈ । ਆਹਾਰ ਵਿਚ ਕੈਲਰੀ ਦੀ ਉਪਯੁਕਤ ਮਾਤਰਾ ਖਿਡਾਰੀਆਂ ਨੂੰ ਸਰਵ - ਉੱਚ ਪ੍ਰਦਰਸ਼ਨ ਕਰਨ ਵਿਚ ਮਦਦਗਾਰ ਸਾਬਿਤ ਹੁੰਦੀ ਹੈ । ਕਾਰਬੋਹਾਈਡਰੇਟਸ ਅਤੇ ਤਰਲ ਪਦਾਰਥਾਂ ਦੀ ਕਮੀ ਕਾਰਨ ਇਕ ਖਿਡਾਰੀ ਜਲਦੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ ॥ ਮਾਸ਼ਪੇਸ਼ੀਆਂ ਦੇ ਪੁਨਰ - ਨਿਰਮਾਣ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ । ਕਾਰਬੋਹਾਈਡਰੇਟਸ , ਪ੍ਰੋਟੀਨ ਅਤੇ ਵਿਟਾਮਿਨਸ ਤੋਂ ਬਿਨਾਂ ਖਿਡਾਰੀ ਬੇਹਤਰ ਪ੍ਰਦਰਸ਼ਨ ਨਹੀਂ ਕਰ ਸਕਦਾ ਅਤੇ ਉਸਦੀ ਸਰੀਰਕ ਯੋਗਤਾ ਵੀ ਘੱਟ ਜਾਂਦੀ ਹੈ ।
7.
ਜੀਵਨ
ਸ਼ੈਲੀ ( Life Style ) - ਉਹ ਖਿਡਾਰੀ ਜੋ ਚੰਗੀ ਜੀਵਨ ਸ਼ੈਲੀ ਨੂੰ ਅਪਨਾਉਂਦੇ ਹਨ , ਉਹ ਹਮੇਸ਼ਾ ਬੇਹਤਰ ਪ੍ਰਦਰਸ਼ਨ ਕਰਦੇ ਹਨ । ਜੀਵਨ ਸ਼ੈਲੀ ਤੋਂ ਭਾਵ ਸ਼ਾਨੋ - ਸ਼ੌਕਤ ਵਾਲਾ ਜੀਵਨ ਤੋਂ ਨਹੀਂ ਹੈ ਬਲਕਿ ਇਸ ਤੋਂ ਭਾਵ ਹੈ ਕਿ ਚੰਗੀਆਂ ਆਦਤਾਂ ਵਾਲਾ ਜੀਵਨ ਜਿਉਣਾ । ਇਕ ਵਿਅਕਤੀ ਜੋ ਸਿਗਰੇਟ , ਸ਼ਰਾਬ ਜਾਂ ਨਸ਼ੇ ਆਦਿ ਦਾ ਆਦੀ ਹੁੰਦਾ ਹੈ ਉਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ । ਇਹ ਉਸਦੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ |
8.
ਜਲਵਾਯੂ
( Climate- ਅਲੱਗ - ਅਲੱਗ ਤਰ੍ਹਾਂ ਦੀ ਜਲਵਾਯੂ ਸਰੀਰਕ ਯੋਗਤਾ ' ਤੇ ਪ੍ਰਭਾਵ ਪਾਉਂਦੀ ਹੈ । ਸਰਦੀ , ਗਰਮੀ ਅਤੇ ਨਮੀ ਵਰਗੇ ਭਿੰਨ - ਭਿੰਨ ਜਲਵਾਯੂ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਵਧੀਆ ਪ੍ਰਦਰਸ਼ਨ ਵਾਸਤੇ ਇਕ ਖਿਡਾਰੀ ਨੂੰ ਅਲੱਗ - ਅਲੱਗ ਜਲਵਾਯੂ ਸਿਥਤੀਆਂ ਵਿਚ ਰਹਿ ਕੇ ਅਭਿਆਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਉਦਾਹਰਨ ਦੇ ਤੌਰ ਤੇ ਜੇਕਰ ਖਿਡਾਰੀ ਗਰਮ ਜਾਂ ਮੈਦਾਨੀ ਇਲਾਕਿਆਂ ਦਾ ਰਹਿਣ ਵਾਲਾ ਹੈ ਤਾਂ ਉਸਨੂੰ ਠੰਡੇ ਇਲਾਕੇ ਵਿਚ ਜ਼ਰੂਰ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਉਸਦਾ ਪ੍ਰਦਰਸ਼ਨ ਵਧੀਆ ਹੋ ਸਕੇ । ਇਹਨਾਂ ਜਲਵਾਯੂ ਰੁਕਾਵਟਾਂ ਨੂੰ ਦੂਰ ਕਰਨ ਦਾ ਤਰੀਕਾ ਇਹ ਹੀ ਹੈ ਕਿ ਅਲੱਗ - ਅਲੱਗ ਜਲਵਾਯੂ ਵਾਤਾਵਰਣ ਵਿਚ ਅਭਿਆਸ ਕੀਤਾ ਜਾਵੇ ॥
9.
ਨਿਸ਼ਕ੍ਰਿਆ
( Inactivity ) - ਸਰੀਰਕ ਕ੍ਰਿਆਵਾਂ ਦੀ ਘਾਟ ਨਾਲ ਵਿਅਕਤੀ ਗਤੀਹੀਨ ਜੀਵਨ ਸ਼ੈਲੀ ਵੱਲ ਚਲਿਆ ਜਾਂਦਾ ਹੈ ਜਿਸ ਨਾਲ ਸਰੀਰਕ ਪ੍ਰਣਾਲੀਆਂ ਵਿਚ ਖ਼ਰਾਬੀ ਪੈਦਾ ਹੁੰਦੀ ਹੈ । ਸਰੀਰਕ ਗਤੀਵਿਧੀ ਸ਼ਬਦ ਰੋਜ਼ਮੱਰਾ ਦੇ ਕੰਮ ਨਾਲ ਖ਼ਰਚ ਹੋਣ ਵਾਲੀ ਊਰਜਾ ਦੇ ਰੂਪ ਵਿਚ ਲਿਆ ਜਾਂਦਾ ਹੈ । ਇਹ ਰੋਜ਼ਮੱਰਾ ਦੇ ਕੰਮ ਜਿਵੇਂ ਕਿ ਚੱਲਣਾ , ਦੌੜਨਾ , ਸਾਈਕਲ ਚਲਾਉਣਾ , ਤੈਰਨਾ , ਝਾੜੂ ਮਾਰਨਾ ਆਦਿ ਘਰੇਲੂ ਕੰਮ ਹੁੰਦੇ ਹਨ । ਨਿਸ਼ਕ੍ਰਿਆ ਦੇ ਕਾਰਨ ਸਰੀਰਕ ਪ੍ਰਣਾਲੀ ਕਮਜ਼ੋਰ ਹੋ ਜਾਂਦੇ ਹਨ ਅਤੇ ਕਈ ਸਿਹਤ ਨੂੰ ਲੈ ਕੇ ਮਸਲੇ ਖੜੇ ਹੋ ਜਾਂਦੇ ਹਨ ਜੋ ਕਿ ਸਰੀਰਕ ਯੋਗਤਾ ' ਤੇ ਪ੍ਰਭਾਵ ਪਾਉਂਦੇ ਹਨ ।
10.
ਸੱਟਾਂ
( Injuries ) - ਸੱਟਾਂ ਲੱਗਣਾ ਖੇਡਾਂ ਦਾ ਹਿੱਸਾ ਹਨ । ਸੱਟਾਂ ਦੀ ਦੇਖਭਾਲ ਦੀ ਕਮੀ ਦੇ ਕਾਰਨ ਖੇਡ ਪ੍ਰਦਰਸ਼ਨ ਵਿਚ ਕਮੀ ਆ ਜਾਂਦੀ ਹੈ ਅਤੇ ਨਾਲ ਹੀ ਖਿਡਾਰੀ ਦੇ ਮਾਨਸਿਕ ਸੰਤੁਲਨ ' ਤੇ ਵੀ ਪ੍ਰਭਾਵ ਪੈਂਦਾ ਹੈ ।
11.
ਉਮਰ
( Age- ਉਮਰ ਵਿਚ ਅੰਤਰ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ । ਜਦ ਅਸੀਂ ਛੋਟੇ ਬੱਚੇ ਹੁੰਦੇ ਹਾਂ ਤਾਂ ਅਸੀਂ ਵੱਡੀ ਉਮਰ ਦੇ ਵਿਅਕਤੀ ਦੀ ਸਰੀਰਕ ਯੋਗਤਾ ਦੀ ਤੁਲਨਾ ਵਿਚ ਨਹੀਂ ਖੇਡ ਸਕਦੇ । ਇਸ ਤਰ੍ਹਾਂ ਜਦ ਅਸੀਂ ਬੁਢਾਪੇ ਵੱਲ ਵੱਧਦੇ ਹਾਂ ਤਾਂ ਸਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਰੀਰ ਉੱਤੇ ਚਰਬੀ ਵੱਧ ਜਾਂਦੀ ਹੈ ਜੋ ਕਿ ਸਰੀਰਕ ਯੋਗਤਾ ' ਤੇ ਪ੍ਰਭਾਵ ਪਾਉਂਦੀ ਹੈ ।
12.
ਲਿੰਗ
( Gender- ਲਿੰਗ ਸਰੀਰਕ ਯੋਗਤਾ ਵਿਚ ਹਮੇਸ਼ਾਂ ਹੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ । ਔਰਤ ਅਤੇ ਆਦਮੀ ਦੋਨਾਂ ਦੇ ਸਰੀਰ ਵਿਚ ਕਈ ਵਿਲੱਖਣਤਾਵਾਂ ਪਾਈਆਂ ਜਾਂਦੀਆਂ ਹਨ । ਉਦਾਹਰਨ ਦੇ ਤੌਰ ਤੇ ਔਰਤਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ ਆਦਮੀ ਨਾਲੋਂ ਘੱਟ ਮਜ਼ਬੂਤ ਹੁੰਦੀਆਂ ਹਨ ਪਰ ਔਰਤਾਂ ਦੇ ਜੋੜਾਂ ਵਿਚ ਲਚਕਤਾ ਆਦਮੀ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹਨਾਂ ਨੂੰ ਜਿਮਨਾਸਟਿਕ ਵਰਗੀਆਂ ਖੇਡਾਂ ਵਿਚ ਬਹੁਤ ਲਾਭ ਮਿਲਦਾ ਹੈ । ਉੱਥੇ ਹੀ ਆਦਮੀਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਲ ਦਾ ਆਕਾਰ ਵੱਡਾ ਹੁੰਦਾ ਹੈ ਜਿਸ ਕਰਕੇ ਉਹਨਾਂ ਨੂੰ ਖੇਡਾਂ ਵਿਚ ਸ਼ਕਤੀ , ਤਾਕਤ ਅਤੇ ਗਤੀ ਮਿਲਦੀ ਹੈ ।
13.
ਸਿਹਤਮੰਦ
ਵਾਤਾਵਰਣ ( Healthy Envrionment ) - ਸਕੂਲ , ਘਰ ਅਤੇ ਖੇਡਾਂ ਦਾ ਮੈਦਾਨ ਬੇਹਤਰ ਸਿੱਖਿਆ ਪ੍ਰਦਾਨ ਕਰਨ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ । ਇਸ ਨਾਲ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲਦਾ ਹੈ । ਇਕ ਚੰਗਾ ਵਾਤਾਵਰਣ ਅਤੇ ਚੰਗੀ ਭਾਗਦਾਰੀ ਵਧੀਆ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੈ ਜੋ ਕਿ ਸਰੀਰਕ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ।
ਪ੍ਰਸ਼ਨ 4. ਲਚਕ ਨੂੰ ਬਿਆਨ ਕਰੋ ਅਤੇ ਇਸਦੇ ਅਲੱਗ - ਅਲੱਗ ਪ੍ਰਕਾਰਾਂ ਬਾਰੇ ਲਿਖੋ ॥
ਉੱਤਰ - ਲਚਕ ਗਤੀਸ਼ੀਲਤਾ ਦੀ ਉਹ ਦਰ ਜੋ ਕਿ ਜੋੜਾਂ ਤੇ ਸੰਭਵ ਹੁੰਦੀ ਹੈ । ਅਸੀਂ ਆਮ ਸ਼ਬਦਾਂ ਵਿਚ ਇਹ ਕਹਿ ਸਕਦੇ ਹਾਂ ਕਿ ਲਚਕ ਸੁਸਤ ( Possive ) ਕ੍ਰਿਆਵਾਂ ਦੇ ਦੌਰਾਨ , ਜੋੜਾਂ ਅਤੇ ਉਹਨਾਂ ਦੇ ਆਸ - ਪਾਸ ਦੀਆਂ ਮਾਸਪੇਸ਼ੀਆਂ ( Muscles ) ਦੀ ਗਤੀ ਦੀ ਦਰ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਲਚਕ ਹੋਰਨਾਂ ਸਰੀਰਕ ਗੁਣਾਂ ਵਾਂਗ ਇਕ ਬਹੁਮੁੱਲਾ ਗੁਣ ਹੈ ਅਤੇ ਸਰੀਰਕ ਸਿੱਖਿਆ ਅਤੇ ਖਿਡਾਰੀਆਂ ਵਿਚ ਇਸਦੀ ਆਪਣੀ ਮਹੱਤਤਾ ਹੈ ਕਿਉਂਕਿ ਲਚਕਦਾਰ ਖਿਡਾਰੀ ਮੈਦਾਨ ਵਿਚ ਕਈ ਤਰ੍ਹਾਂ ਦੀਆਂ ਸੱਟਾਂ ਤੋਂ ਬਚਿਆ ਰਹਿੰਦਾ ਹੈ । ਲਚਕ ਦੇ ਕਈ ਪ੍ਰਕਾਰ ਹੁੰਦੇ ਹਨ ਅਤੇ ਇਹਨਾਂ ਦਾ ਵਰਗੀਕਰਨ ਅੱਗੇ ਲਿਖੇ ਅਨੁਸਾਰ ਹੈ
ਲਚਕ ਦੇ ਪ੍ਰਕਾਰ ( Types of Flexibility ਲਚਕ ਸਥਿਰ ਲਚਕ ਗਤੀਸ਼ੀਲ ਲਚਕ ਸ਼ਾਸਤੇ ਲਚਕ ਚੁਸਤ ਲਚਕ
1.
ਸੁਸਤ
ਲਚਕ ( Pasive Flexibility- ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਦੇ ਵੱਡੀ ਦਰ ਤੇ ਕ੍ਰਿਆਵਾਂ ਕਰਨ ਦੀ ਯੋਗਤਾ ਹੁੰਦੀ ਹੈ । ਉਦਾਹਰਨ ਦੇ ਤੌਰ ਤੇ ਕਿਸੇ ਸਾਥੀ ਖਿਡਾਰੀ ਦੀ ਮਦਦ ਨਾਲ ਸਚਿੰਗ ( Stretching ) ਕਸਰਤਾਂ ਕਰਨਾ ।
2.
ਚੁਸਤ
ਲਚਕ ( Active Flexibility ) ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਤੋਂ ਕ੍ਰਿਆਵਾਂ ਕਰਨ ਦੀ ਦਰ ਦੀ ਯੋਗਤਾ ਹੈ । ਉਦਾਹਰਨ ਦੇ ਤੌਰ ਤੇ ਲੱਤਾਂ ਨੂੰ ਝੂਲਾਉਣਾ ਆਦਿ ।
3.
ਗਤੀਸ਼ੀਲ
ਲਚਕ ( Dynamic Flexibility ) - ਇਹ ਉਹ ਲਚਕ ਹੁੰਦੀ ਹੈ ਜਦ ਸਰੀਰ ਗਤੀ ਵਿਚ ਹੁੰਦਾ ਹੈ ਅਤੇ ਕ੍ਰਿਆਵਾਂ ਪ੍ਰਦਰਸ਼ਨ ਕਰਦਾ ਹੈ । ਜਿਵੇਂ ਕਿ ਦੌੜਨਾ , ਤੈਰਨਾ ਜਾਂ ਸਮਰਥੱਲਟ ( Samersault ) ਆਦਿ ।
ਪ੍ਰਸ਼ਨ 5. ਤੁਸੀਂ ਤਾਲਮੇਲ ਯੋਗਤਾ ਤੋਂ ਕੀ ਸਮਝਦੇ ਹੋ ? ਤਾਲਮੇਲ ਦੇ ਅਲੱਗ - ਅਲੱਗ ਅੰਗਾਂ ਨੂੰ ਬਿਆਨ ਕਰੋ ।
ਉੱਤਰ - ਤਾਲਮੇਲ ਦੀ ਯੋਗਤਾ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਮੋਟਰ ਟਾਸਕ ( Motor task ) ਸਹਜ ਅਤੇ ਸਹੀ ਢੰਗ ਨਾਲ ਕੀਤੇ ਜਾਂਦੇ ਹਨ ਅਤੇ ਜਿਸ ਵਿਚ ਇੰਦਰੀਆਂ ਅਤੇ ਮਾਸਪੇਸ਼ੀਆਂ ਦੀ ਸੰਗੜਨ ਦਾ ਪ੍ਰਸਪਰ ਸੰਬੰਧ ਹੁੰਦਾ ਹੈ ਅਤੇ ਜੋ ਕਿ ਜੋੜਾਂ ਦੀ ਗਤੀ ਅਤੇ ਉਸਦੇ ਆਸ - ਪਾਸ ਦੇ ਅੰਗਾਂ ਅਤੇ ਸਰੀਰ ਦੀ ਸਥਿਤੀ ਤੇ ਨਿਰਭਰ ਕਰਦੀ ਹੈ ॥ ਤਾਲਮੇਲ ਸਨਾਯੂਤੰਤਰ ਤੇ ਵੀ ਨਿਰਭਰ ਕਰਦਾ ਹੈ | ਸਰੀਰਕ ਤੰਦਰੁਸਤੀ ਵਿਚ ਤਾਲਮੇਲ ਦਾ ਅਹਿਮ ਰੋਲ ਹੈ ਜਿਸ ਤੋਂ ਬਿਨਾਂ ਕੋਈ ਵੀ ਖੇਡ ਜਾਂ ਕ੍ਰਿਆ ਸੰਭਵ ਹੀ ਨਹੀਂ ਹੈ ।
ਤਾਲਮੇਲ
ਦੇ ਪ੍ਰਕਾਰ ( Types of co - ordination- ਖੇਡਾਂ ਦੀ ਦੁਨੀਆਂ ਵਿਚ ਮੁੱਖ ਤੌਰ ਤੇ ਸੱਤ ( 7 ) ਪ੍ਰਕਾਰ ਦੀ ਤਾਲਮੇਲ ਯੋਗਤਾ ਪਾਈ ਜਾਂਦੀ ਹੈ ।
1.
ਸਥਿਤੀ
ਨਿਰਧਾਰਣ ਯੋਗਤਾ ( Orientation ) ਯੋਗਤਾ - ਇਹ ਵਿਅਕਤੀ ਉਹ ਯੋਗਤਾ ਹੈ ਜਿਸ ਵਿਚ ਉਹ ਜ਼ਰੂਰਤ ਅਨੁਸਾਰ ਸਥਾਨ ਅਤੇ ਸਮੇਂ ਤੇ ਆਪਣੇ ਸਰੀਰ ਦਾ ਵਿਸ਼ਲੇਸ਼ਣ ਕਰਕੇ ਪਰਿਵਰਤਨ ਕਰ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਜਿਮਨਾਸਟਿਕ ਵਿਚ ਖੇਡ ਪ੍ਰਦਰਸ਼ਨ ਮੁਤਾਬਿਕ ਸਰੀਰ ਦੀ ਸਥਿਤੀ ਨੂੰ ਬਦਲਣਾ ਬਾਸਕਟਬਾਲ ਵਿਚ ਅਫੈਨਸ ਤੇ ਡੀਫੈਨਸ ( Offense and defense ) ਵਿਚ ਆਪਣੇ ਸਰੀਰ ਦੀ ਸਥਿਤੀ ਵਿਚ ਬੱਦਲਾਵ ਕਰ ਲੈਂਦਾ ਹੈ ।
2.
ਸੰਯੋਜਨ
ਦੀ ਯੋਗਤਾ ( Coupling Ability ) - ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਸਰੀਰ ਦੇ ਅੰਗਾਂ ਨੂੰ ਗਤੀ ਵਿਚ ਅਰਥਪੂਰਨ ਢੰਗ ਨਾਲ ਸੰਯੋਜਨ ਕਰਕੇ ਕੀਤਾ ਜਾਂਦਾ ਹੈ , ਜਿਵੇਂ ਵਾਲੀਬਾਲ ਵਿਚ ਸਪਾਈਕਿੰਗ ਦੇ ਦੌਰਾਨ ਖਿਡਾਰੀ ਤੇਜ਼ ਗਤੀ ਨਾਲ ਜੰਪ ਕਰਦਾ ਹੈ | ਬਾਲ ਨੂੰ ਹਿੱਟ ਕਰਦਾ ਹੈ । ਇਸ ਸਮੇਂ ਉਸ ਦੇ ਸਰੀਰ ਦੇ ਸਾਰੇ ਅੰਗਾਂ ਵਿਚ ਇਕਸਾਰਤਾ ਦਾ ਤਾਲਮੇਲ ਹੁੰਦਾ ਹੈ ॥
3.
ਡਿਵਰਸੀਏਸ਼ਨ
( Differentiation Ability ) - ਇਹ ਵਿਅਕਤੀ ਦੀ ਉਹ ਯੋਗਤਾ ਹੁੰਦੀ ਹੈ ਜਿਸ ਖਿਡਾਰੀ ਮੋਟਰ ਐਕਸ਼ਨ ( Motor action ) ਦੇ ਦੌਰਾਨ ਸਰੀਰ ਦੇ ਅਲੱਗ - ਅਲੱਗ ਅੰਗਾਂ ਤੋਂ ਕ੍ਰਿਆ ਕਰਵਾਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ , ਜਿਵੇਂ ਕਿ ਵਾਲੀਬਾਲ ਵਿਚ ਸਪਾਈਕਿੰਗ ਜੰਪ ਦੇ ਦੌਰਾਨ ਸਥਿਤੀ ਦੇ ਅਨੁਸਾਰ ਬਾਲ ਨੂੰ ਸੁੱਟਣਾ ( Drop ) ਕਰਨਾ ॥
4 ,
ਪ੍ਰਤੀਕ੍ਰਿਆ
ਕਰਨ ਦੀ ਯੋਗਤਾ ( Reaction Ability ) - ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਸਿੰਗਨਲ ਮਿਲਣ ਤੇ ਖਿਡਾਰੀ ਪ੍ਰਤੀਕ੍ਰਿਆ ਕਰਦਾ ਹੈ , ਜਿਵੇਂ 100 ਮੀ : ਦੌੜ ਵਿੱਚ ਸਿੰਗਨਲ ਹੁੰਦੇ ਹੀ ਇਕ ਵੇ ਤੇ ਦਿਸ਼ਾ ਵੱਲ ਤੇਜ਼ ਗਤੀ ਨਾਲ ਦੌੜਨਾ।
5.
ਸੰਤੁਲਨ
ਯੋਗਤਾ ( Bulance Albility ) - ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਗਤੀ ਵਿੱਚ ਸਰੀਰ ਦੀ ਸਥਿਤੀ ਬਣਾਈ ਰੱਖਦਾ ਹੈ , ਜਿਵੇਂ ਕਿ ਸਕੂਟ ਸਟੱਪ ( Scoot stop ) ਅਤੇ 400 ਮੀ ਵਿੱਚ ਆਪਣੀ ਲਾਈਨ ਵਿਚ ਰਹਿ ਕੇ ਦੌੜਨਾ ਆਦਿ ॥
6.
ਲੇਅ
ਦੀ ਯੋਗਤਾ ( Rhythm Ability ) - ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਲੈਅ ਨੂੰ ਸਮਝਦੇ ਹੋਏ ਲੈਅ ਵਿਚ ਗਤੀ ਬਣਾ ਕੇ ਰੱਖਦਾ ਹੈ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਲੈ - ਅਪ ( Lay up ) ਸਾਂਟ ਲਗਾਉਣਾ ।
7.
ਗ੍ਰਹਿਣ
ਯੋਗਤਾ ( Adaptation Ability ) - ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਪ੍ਰਸਥਿਤੀ ਨੂੰ ਸਮਝ ਕੇ ਉਸ ਵਿਚ ਪ੍ਰਭਾਵੀ ਪਰਿਵਰਤਨ ਲੈ ਕੇ ਆਵੇ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਜੰਪ ਸੱਟ ਕਿਆ ਦੇ ਅਨੁਕੂਲ ਬਣਾਉਣਾ ਆਦਿ ।
ENGLISH MEDIUM
Physical Fitness (1)
5 Marks Question Answer
Question 1. Write about physical fitness, strength, speed.
Answer-1. Strength Strength is defined as the force exerted by a muscle group on the maximum contraction of a muscle. Strength can be increased with the right amount of exercise.
Types of Strength - Power is divided into the following categories according to the needs of the sport: (a) Dynamic or isotonic strength
(B) Static or isometric strength.
(2) Dynamic or Isotonic Strength - When contraction causes a change in the length of a muscle, it is called dynamic force. For example when there is motion in more than one joint; Such as push-ups, pull-ups, barbell poses, squat jumps, dead lifts, etc. The dynamic force is divided into three parts.
(i) Maximum Strength - This is the greatest strength that is obtained voluntarily against opposition. We can define maximum strength as the amount of musculoskeletal force that a person produces with external effort. For example, in two minutes, how many sticks can a person hit, how many sittings can he hit?
(ii) Explosive strength - This is a combination of speed and power. It is the ability to overcome the resistance of motion. Explosive high strength can be seen in high speed running, weight lifting, hammer throw, long jump and high jump.
Strength
1.) kinetic force 2.) static force
Maximum strength
1.) Explosive strength 2.) Strength tolerance
(iii) Strength Endurance- It is a combination of strength and endurance. It is the ability to overcome resistance. Long distance running, swimming and cycling are examples of this.
(B) Static or Isometric Strength - This is the muscular ability to act against resistance. In this the muscle develops tension without changing its length, such as pushing against a wall.
2. Speed - Speed is the maximum rate at which a person brings motion in his body to cover a certain distance. We can say that speed is the ability to get from one place to another in the least difficult times.
It is made up of speed, quick response, acceleration, maximum speed, speed endurance.
Speed has its own importance in physical education. We can also call it "Speed is the rate of motion" meaning how long it takes a person to reach his destination by building a fast speed.
Question 2. Write about the importance of physical fitness.
A. People who are physically fit are able to enjoy their life to the fullest. In today's age of technological advancement, people hardly have time for physical fitness. Now the question arises why being physically fit is so important? The answers to these questions are as follows
1. Improves Overall Health - A person with physical fitness enjoys a variety of physical benefits, such as proper functioning of the respiratory system, circulatory system and all body systems, and functioning of the body. Be prepared. He is protected from various diseases like type 2 diabetes, heart disease, cancer prevention, etc.
2. Weight Management - As we all know, being overweight is the root cause of many health problems: such as high blood pressure, cholesterol levels, diabetes, etc. Therefore, people who are active and physically healthy are less likely to get the above diseases.
3. Importance as a Stress Management - A person learns to cope with stress, get out of it and manage the daily distracting stress through physical fitness and physical fitness programs. So it helps to maintain balance and peace in life. That is why it is so important to have peace in life. To be healthy, a person must be healthy.
4. Reduce risk of injuries - Physical fitness reduces the risk of injuries later in life. This is due to muscle strength, bone density, flexibility and stability which reduces the chances of injuries. ॥
5. Increases life expectancy- Regular exercise and fitness related programs are beneficial in reducing health related diseases which increase the life expectancy and reduce the premature death rate. It has been found that people who are physically active live healthier and longer lives.
6. Proper growth and development - Children develop well with the help of physical fitness and physical fitness programs. Their health, height, physique and weight increase in the right proportions and height.
7. Improves work efficiency - A physically fit person maintains balance in every aspect of life such as workplace, family and friends. He succeeds at work due to his active lifestyle and fitness. And enjoys his social group with enthusiasm.
So from the above facts we can infer that a healthy body has a healthy mind.
Question 3, Discuss in detail the factors affecting physical fitness.
A. There are many factors that affect physical fitness. Inactivity affects short and long exercise periods in many ways. The factors that affect physical fitness are as follows
1. Anatomical structure - Anatomical structure comes in different shapes and forms. Sometimes improper shapes and forms cause complications in bodily functions and sometimes weak limbs reduce a person's functions or actions.
2. Physiological structures - The systems of our body such as the respiratory system, circulatory system, muscular system and many other systems have to work efficiently. A malfunction in the bodily system affects bodily functions such as difficulty breathing or heart disease. Therefore, it is very important for a person to be physically fit.
3, Psychological Factor - A variety of mental disorders that cause complications in bodily functions, such as stress, tension, anxiety, etc. They cause disruption in bodily functions. Mentally strong and stress-free. The person is fit for sports. Stress and strain always reduce physical fitness.
4, Heredity and Environment Heredity and Environment Both Heredity and Environment affect physical fitness. As we know, human cell is made up of 23 (pairs) of chromosomes, of which 75% are mother and father and 25% rest. Hereditary genes are transmitted, so we can say that innate traits such as various traits, skin and eye color, physical constitution, etc. are found in human beings and these traits and environmental traits are also found in physical fitness. Have an effect.
5. Good Posture- Physical defects always cause difficulties in physical fitness, such as unbalanced muscles, malnutrition, pain, lordosis, scoliosis, round shoulders, knee pain, etc. Affect.
6. Diet - Diet plays a major role in physical performance and is very helpful in maintaining the level of physical fitness. The right amount of calories in the diet helps the athletes to perform at their highest. Lack of carbohydrates and fluids makes an athlete feel tired very quickly. Protein is needed for muscle reconstruction. Without carbohydrates, proteins and vitamins the athlete cannot perform well and his physical fitness also decreases.
7. Lifestyle - Athletes who adopt a good lifestyle always perform better. Lifestyle does not mean a life of luxury but a life of good habits. A person who is addicted to cigarettes, alcohol or drugs cannot perform well. It affects his physical fitness
8. Climate - Different climates affect physical fitness. Different climates like winter, summer and humidity affect physical fitness. For better performance, an athlete has to live in different climatic conditions. It is very important to practice K. For example, if a player lives in a hot or plain area, he must practice in a cold area to improve his performance. That is to be practiced in different climatic environments.
9. Inactivity - Lack of physical activity leads to a sedentary lifestyle which leads to malfunction of bodily systems. The term physical activity is taken to mean the energy expended by daily activities. These are daily chores such as walking, running, cycling, swimming, sweeping, etc. Inactivity weakens the body's systems and leads to many health problems that affect physical fitness.
10. Injuries - Injuries are part of sports. Lack of injury care leads to poor performance and also affects the mental balance of the player.
11. Age (Age-age difference always affects physical fitness. When we are young children we can't play compared to the physical ability of an older person. In this way, as we get older, our Muscles weaken and body fat builds up, which affects physical fitness.
12. Gender- Gender always plays a special role in physical fitness. There are many variations in the body of both men and women.
13. Healthy Environment - School, home and playground help in providing better education. This encourages the player to perform well. A good environment and good participation are essential for good growth and development which plays an important role in physical fitness.
Question 4. Describe flexibility and write about its different types.
A. The rate of elastic mobility that is possible at the joints. In simple terms, flexibility can be defined as the rate of movement of joints and the muscles around them during passive actions. Flexibility is a valuable quality like any other physical quality and it has its own importance in physical education and players as flexible player avoids many kinds of injuries on the field. There are several types of flexibility and their classification is as follows
Types of Flexibility Flexibility Flexible Flexible Dynamic Flexibility Governance Flexibility Smart Flexibility
1. Passive Flexibility - This is the ability to perform actions at a high rate without any outside help or support. For example doing stretching exercises with the help of a fellow athlete. 2. Active Flexibility. ) It is the ability to perform actions without any outside help or support. For example swinging legs etc.
3. Dynamic Flexibility - This is the flexibility when the body is in motion and performs actions. Such as running, swimming or samersault.
Q5. What do you understand by coordination ability? Describe the different parts of coordination.
Answer - The ability to coordinate is the ability in which motor tasks are performed easily and correctly and in which there is a correlation between the contraction of the senses and the muscles and the movement of the joints and their surroundings. Depends on the condition of the limbs and body. Coordination also depends on the nervous system Coordination plays an important role in physical fitness without which no sport or activity is possible.
Types of co-ordination - There are mainly seven (7) types of co-ordination in the world of sports.
1. Orientation Ability - This is the ability that a person can change by analyzing his body at the time and place as required. For example, changing the position of the body according to the performance of the game in gymnastics can change the position of the body in offense and defense in basketball.
2. Coupling Ability - This is the ability of a person to combine the body parts in a meaningful way in motion, like a player jumps fast while spiking in volleyball. Hit the ball. At this time all the organs of his body are in harmony.
3. Differentiation Ability - is the ability of a person to demonstrate the ability to perform actions on different parts of the body during motor action, such as position during a spiking jump in volleyball. Drop the child according to 4, Reaction Ability - This is the ability of a person to react when a signal is received, such as running at a high speed in one direction in a 100m race as soon as the signal.
5. Bulance Albility - This is the ability of a person to maintain the position of the body in motion, such as scoot stop and running in his line at 400 m.
6. Rhythm Ability - This is the ability of a person to understand the rhythm and keep pace with the rhythm. For example, lay-up in a basketball.
7. Adaptation Ability - This is the ability of a person to understand the situation and bring about an effective change in it. For example, adapting to a jump injury in a basketball.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-8th, Chapter-1, Very Short Que-Ans,
Class-8th, Chapter-1, Short Que-Ans,
Class-7th, Chapter-1, Punjabi Medium
CLASS-10TH, CHAPTER-1, Very Short QUE-ANS
Class- 12th, Chapter-6, Very Short Que-Ans
Contact Form
Name
Email
*
Message
*