Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-1 8th
Class-8th, Chapter-1, Short Que-Ans,
ਮੁੱਢਲੀ ਸਹਾਇਤਾ 1
ਤਿੰਨ ਅੰਕ ਦੇ ਪ੍ਰਸ਼ਨ ਉੱਤਰ
Three Marks Que-Ans
ਪ੍ਰਸ਼ਨ 1. ਆਧੁਨਿਕ ਸਮੇਂ ਵਿੱਚ ਮੁੱਢਲੀ ਸਹਾਇਤਾ ਦੀ ਜ਼ਰੂਰਤ ਕਿਉਂ ਵੱਧ ਰਹੀ ਹੈ ?
ਉੱਤਰ ਅੱਜ ਦਾ ਦੂਸ਼ਿਤ ਵਾਤਾਵਰਣ , ਜ਼ਿੰਦਗੀ ਦੀ ਤੇਜ਼ੀ , ਮੋਟਰ ਗੱਡੀਆਂ ਅਤੇ ਮਸ਼ੀਨਾਂ ਦੀ ਭਰਮਾਰ , ਬਿਜਲੀ ਦੇ ਉਪਕਰਨਾਂ ਦੀ ਵਰਤੋਂ ਅਤੇ ਮਾਨਸਿਕ ਪ੍ਰੇਸ਼ਾਨਿਆਂ ਵਿੱਚ ਹੋ ਰਹੇ ਵਾਧੇ ਕਾਰਨ ਹਰ ਪਲ ਦੁਰਘਟਨਾ ਹੋਣ ਦਾ ਡਰ ਵੱਧ ਰਹੀ ਹੈ । ਬਣਿਆ ਰਹਿੰਦਾ ਹੈ । ਦੁਰਘਟਨਾ ਸਤ ਕੀਮਤੀ ਜਾਨਾਂ ਨੂੰ ਬਚਾਉਣ ਲਈ ਇਸ ਸਮੇਂ ਮੁੱਢਲੀ ਸਹਾਇਤਾ ਦੀ ਜ਼ਰੂਰਤ ਵੱਧ ਰਹੀ ਹੈ।
ਪ੍ਰਸ਼ਨ 2. ਮੁੱਢਲੇ ਸਹਾਇਕ ਦੇ ਕੋਈ ਚਾਰ ਗੁਣ ਦੱਸੋ ।
ਉੱਤਰ- ( 1 ) ਮੁੱਢਲੇ ਸਹਾਇਕ ਨੂੰ ਮੁੱਢਲੀ ਸਹਾਇਤਾ ਦਾ ਗਿਆਨ ਹੋਵੇ ।
( 2 ) ਉਹ ਸਮਝਦਾਰ , ਹੁਸ਼ਿਆਰ ਅਤੇ ਨਿਰਣਾਈ ਹੋਵੇ ।
( 3 ) ਪ੍ਰਾਪਤ ਸਾਧਨਾਂ ਤੋਂ ਪੂਰਾ - ਪੂਰਾ ਫਾਇਦਾ ਲੈਣ ਵਾਲਾ ਹੋਵੇ ।
( 4 ) ਉਸ ਦਾ ਵਤੀਰਾ ਨਿਮਰਤਾ ਅਤੇ ਹਮਦਰਦੀ ਵਾਲਾ ਹੋਵੇ ।
ਪ੍ਰਸ਼ਨ 3. ਬਣਾਉਟੀ ਸਾਹ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ- ਜਦੋਂ ਕੋਈ ਵਿਅਕਤੀ ਕਿਸੇ ਕਾਰਨ ਆਪਣਾ ਕੁਦਰਤੀ ਸਾਹ ਲੈਣ ਤੋਂ ਅਸਮਰਥ ਹੋ ਜਾਂਦਾ ਹੈ ਤਾਂ ਉਸ ਦੇ ਸਰੀਰ ਉੱਤੇ ਦਬਾਅ ਪਾਉਣ ਦੀ ਖਾਸ ਵਿਧੀ ਰਾਹੀਂ ਫੇਫੜਿਆਂ ਵਿੱਚੋਂ ਹਵਾ ਬਾਹਰ ਕੱਢਣ ਅਤੇ ਭਰਨ ਦੀ ਕਿਰਿਆ ਨੂੰ ਬਣਾਉਟੀ ਸਾਹ ਦੇਣਾ ਕਿਹਾ ਜਾਂਦਾ ਹੈ ।
ਪ੍ਰਸ਼ਨ 4. ਬਣਾਉਟੀ ਸਾਹ ਕਿਸ - ਕਿਸ ਹਾਲਤ ਵਿੱਚ ਰੋਗੀ ਨੂੰ ਦਿੱਤਾ ਜਾਂਦਾ ਹੈ ?
ਉੱਤਰ- ( 1 ) ਭਿਆਨਕ ਹਾਦਸੇ ਵਿੱਚ ਗੰਭੀਰ ਜਖ਼ਮੀ ਹੋ ਜਾਣ ਕਰਕੇ ।
( 2 ) ਜ਼ਹਿਰੀਲੀਆਂ ਗੈਸਾਂ ਦੇ ਪ੍ਰਭਾਵ ਨਾਲ ਬੇਹੋਸ਼ ਹੋਣ ਵੇਲੇ ।
( 3 ) ਗਲੇ ਦੇ ਤੰਤੂ ਸੁੱਜ ਜਾਣ ਕਰਕੇ ।
( 4 ) ਪਾਣੀ ਵਿੱਚ ਡੁੱਬ ਜਾਣ ਤੋਂ ਬਾਅਦ ।
( 5 ) ਝਟੱਕਾ ( Shock ) ਲੱਗ ਜਾਣ ਕਰਕੇ ।
ਪ੍ਰਸ਼ਨ 5. ਮੁੱਢਲੀ ਸਹਾਇਤਾ ਦੇ ਕੋਈ ਚਾਰ ਨਿਯਮ ਦੱਸੋ ।
ਉੱਤਰ- ( 1 ) ਜੇਕਰ ਜ਼ਖਮੀ ਜਾਂ ਰੋਗੀ ਵਿਅਕਤੀ ਦਾ ਸਾਹ ਰੁਕ ਰਿਹਾ ਹੋਵੇ ਜਾਂ ਰੁਕਿਆ ਹੋਵੇ ਤਾਂ ਉਸ ਨੂੰ ਤੁਰੰਤ ਬਨਾਉਟੀ ਸਾਹ ਦਿਓ । ( 2 ) ਕਿਸੇ ਜ਼ਖਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੰਦੇ ਸਮੇਂ ਸਭ ਤੋਂ ਪਹਿਲਾਂ ਉਸ ਦੇ ਸਰੀਰ ' ਤੇ ਲੱਗੀਆਂ ਡੂੰਘੀਆਂ ਸੱਟਾਂ ਵਿੱਚੋਂ ਵਗਦੇ ਖੂਨ ਨੂੰ ਰੋਕੋ ।
( 3 ) ਮੁੱਢਲੀ ਸਹਾਇਤਾ ਦਿੰਦੇ ਸਮੇਂ ਮੁਢਲੇ ਸਹਾਇਕ ਦੇ ਦਿਲ ਵਿੱਚ ਕੋਈ ਡਰ ਜਾਂ ਝਿਜਕ ਨਹੀਂ ਹੋਣੀ ਚਾਹੀਦੀ ।
( 4 ) ਜੇਕਰ ਪੀੜਤ ਦੇ ਨੱਕ , ਮੂੰਹ ਜਾਂ ਕੰਨ ਵਿੱਚੋਂ ਖੂਨ ਨਿਕਲ ਰਿਹਾ ਹੋਵੇ ਤਾਂ ਉਸ ਖੂਨ ਨੂੰ ਬੰਦ ਨਾ ਕਰੋ ਕਿਉਂਕਿ ਨੱਕ , ਮੂੰਹ ਵਿੱਚੋਂ ਖੂਨ ਵਾਪਸ ਦਿਮਾਗ਼ ਵਿੱਚ ਜਾ ਕੇ ਪੀੜਿਤ ਨੂੰ ਅਪਾਹਜ ਜਾਂ ਅਧਰੰਗ ਦਾ ਮਰੀਜ਼ ਬਣਾ ਸਕਦਾ ਹੈ ਜਾਂ ਫਿਰ ਖੂਨ ਸਾਹ ਨਲੀ ਵਿੱਚ ਜਾ ਕੇ ਸਾਹ ਬੰਦ ਕਰਕੇ ਪੀੜਤ ਦੀ ਮੌਤ ਦਾ ਕਾਰਨ ਬਣ ਸਕਦਾ ਹੈ ।
ਪ੍ਰਸ਼ਨ 6. ਮੁੱਢਲੀ ਸਹਾਇਤਾ ਦੇ ਕੀ ਮਹੱਤਵ ਹਨ ?
ਉੱਤਰ- ਮੁੱਢਲੀ ਸਹਾਇਤਾ ਦੇ ਮਹੱਤਵ -
( 1 ) ਰੋਗੀ ਜਾਂ ਜ਼ਖਮੀ ਮੌਤ ਦੇ ਮੂੰਹ ਵਿਚੋਂ ਜਾਣ ਤੋਂ ਬਚ ਜਾਂਦਾ ਹੈ ।
( 2 ) ਰੋਗੀ ਜਾਂ ਜ਼ਖਮੀ ਦੀ ਸੰਭਾਲ ਚੰਗੀ ਤਰ੍ਹਾਂ ਹੋ ਜਾਂਦੀ ਹੈ ।
( 3 ) ਰੋਗੀ ਜਾਂ ਜ਼ਖਮੀ ਦੀ ਦਸ਼ਾ ਵਿਗੜਣ ਤੋਂ ਬਚ ਜਾਂਦੀ ਹੈ ।
( 4 ) ਰੋਗੀ ਜਾਂ ਜ਼ਖਮੀ ਨੂੰ ਅਸਹਿ ਪੀੜਾ ਤੋਂ ਤੁਰੰਤ ਰਾਹਤ ਮਿਲ ਜਾਂਦੀ ਹੈ ।
( 5 ) ਇਸ ਦੇ ਗਿਆਨ ਨਾਲ ਮਨੁੱਖ ਚੰਗਾ ਸਮਾਜ ਸੇਵਕ ਬਣ ਜਾਂਦਾ ਹੈ ।
ਪ੍ਰਸ਼ਨ 7. ਬਣਾਉਟੀ ਸਾਹ ਦੇਣ ਦੇ ਦੋ ਮੁੱਖ ਢੰਗ ਲਿਖੋ ।
ਉੱਤਰ- ( 1 )
ਸ਼ੈਫਰ ਦਾ ਢੰਗ
- ਇਸ ਢੰਗ ਵਿੱਚ ਰੋਗੀ ਨੂੰ ਪੇਟ ਭਾਰ ਲਿਟਾ ਕੇ ਪਿੱਠ ਉੱਤੇ ਦਬਾਅ ਪਾਉਣ ਦੀ ਵਿਧੀ ਦੁਆਰਾ ਸਾਹ ਦੇਣ ਦੀ ਕਿਰਿਆ ਕੀਤੀ ਜਾਂਦੀ ਹੈ ।
( 2 )
ਸਿਲਵੈਸਟਰ ਦਾ ਢੰਗ
- ਇਸ ਵਿਧੀ ਦੁਆਰਾ ਪਿੱਠ ਭਾਰ ਰੋਗੀ ਨੂੰ ਲਿਟਾ ਲਿਆ ਜਾਂਦਾ ਹੈ । ਛਾਤੀ ' ਤੇ ਭਾਰ ਪਾਉਣ ਦੀ ਕਿਰਿਆ ਰਾਹੀਂ ਬਣਾਉਟੀ ਸਾਹ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।
ਪ੍ਰਸ਼ਨ 8. ਮੁੱਢਲੀ ਸਹਾਇਤਾ ਕਿਸ ਨੂੰ ਕਹਿੰਦੇ ਹਨ ?
ਉੱਤਰ- ਉਹ ਸਹਾਇਤਾ ਜੋ ਕਿਸੇ ਰੋਗੀ ਜਾਂ ਜ਼ਖਮੀ ਨੂੰ ਘਟਨਾ ਵਾਲੀ ਥਾਂ ' ਤੇ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਨਿਯਮ ਅਨੁਸਾਰ ਦਿੱਤੀ ਜਾਵੇ ਉਸ ਨੂੰ ਮੁੱਢਲੀ ਸਹਾਇਤਾ ਕਿਹਾ ਜਾਂਦਾ ਹੈ ।
ਪ੍ਰਸ਼ਨ 9. ਮੁੱਢਲੀ ਸਹਾਇਤਾ ਤੇ ਕਿਹੜੇ - ਕਿਹੜੇ ਉਦੇਸ਼ ਹਨ ?
ਉੱਤਰ- ਮੁੱਢਲੀ ਸਹਾਇਤਾ ਦੇ ਹੇਠ ਲਿਖੇ ਉਦੇਸ਼ ਹਨ
( 1 ) ਰੋਗੀ ਨੂੰ ਨੇੜੇ ਦੇ ਹਸਪਤਾਲ ਜਾਂ ਡਾਕਟਰ ਕੋਲ ਪਹੁੰਚਾਉਣਾ ।
( 2 ) ਰੋਗੀ ਦੀ ਹਾਲਤ ਨੂੰ ਸੁਧਾਰਨਾ ।
( 3 ) ਰੋਗੀ ਦੀ ਹਾਲਤ ਨੂੰ ਵਿਗੜਨ ਤੋਂ ਰੋਕਣਾ ।
( 4 ) ਰੋਗੀ ਦੀ ਜ਼ਿੰਦਗੀ ਬਚਾਉਣਾ ।
ਪ੍ਰਸ਼ਨ 10. ਮੁੱਢਲੀ ਸਹਾਇਤਾ ਦੇ ਬੱਕਸੇ ( First Aid Box ) ਵਿੱਚ ਕਿਹੜਾ - ਕਿਹੜਾ ਸਮਾਨ ਹੋਣਾ ਚਾਹੀਦਾ ਹੈ ?
ਉੱਤਰ- ( 1 ) ਐਂਟੀਸੈਪਟਿਕ ਅਤੇ ਜਰਮਨਾਸ਼ਕ : ਸਪਿਰਿਟ , ਬੀਟਾਡੀਨ , ਬੋਰਿਕ ਐਸਿਡ , ਸਾਬਣ , ਬਨਾਉਲ , ਟਿਚਰ ਆਇਓਡੀਨ ਅਤੇ ਡਿਟੋਲ ਆਦਿ ।
( 2 ) ORS ਦੇ ਪੈਕਟ
( 3 ) ਥਰਮਾਮੀਟਰ , ਚਿਮਟੀ , ਕੈਂਚੀ , ਟਾਰਚ ਅਤੇ ਸੇਫ਼ਟੀ ਪਿੰਨ ਆਦਿ ।
( 4 ) ਪੱਟੀਆਂ
( 5 ) ਵੱਖ - ਵੱਖ ਆਕਾਰ ਦੀਆਂ ਫੱਟੀਆਂ ।
( 6 ) ਦਵਾਈ ਨੂੰ ਮਾਪਣ ਲਈ ਗਲਾਸ ਜਾਂ ਬੈਕੇਲਾਈਟ ਗਲਾਸ ।
( 7 ) ਲੀਕੋਪੋਰ ਜਾਂ ਐਡੀਨੋਸਿਵ ਟੇਪ ( Lecopor / Adhesive Tape )
( 8 ) ਇੱਕ ਪੈਕਟ ਸਾਫ਼ ਨੂੰ ਦਾ ।
( 9 ) ਸਾਹ ਠੀਕ ਕਰਨ ਲਈ ਇਨਹੇਲਰ
ENGLISH MEDIUM
First Aid(1)
Three Marks Que-Ans
Question 1. Why is the need for first aid increasing in modern times?
Answer: Due to today's polluted environment, speed of life, overcrowding of motor vehicles and machines, use of electrical appliances and increasing mental stress, the fear of accidents is increasing every moment.
Remains.
The need for first aid to save lives is increasing at this time.
Question 2. Describe some of the four characteristics of a primary assistant.
Ans- (1) The first aid worker should have knowledge of first aid.
(2) He should be sensible, intelligent and decisive.
(3) Take full advantage of the resources available.
(4) His conduct should be humble and compassionate.
Q3. What do you mean by artificial respiration?
A. When a person is unable to breathe naturally for some reason, the act of exhaling and filling the lungs with a special method of exerting pressure on his body is called artificial respiration.
Question 4. In what condition is artificial respiration given to the patient?
Ans- (1) Due to serious injuries in a tragic accident.
(2) When fainting under the influence of toxic gases.
(3) Due to swelling of the nerves in the throat.
(4) After drowning.
(5) Shock.
Question 5. State any four rules of first aid.
Ans- (1) If the injured or sick person is holding or holding his breath, give him artificial respiration immediately.
(2) When giving first aid to an injured person, first of all stop the blood flowing from the deep wounds on his body.
(3) There should be no fear or hesitation in the heart of the first aid worker while giving first aid.
(4) If the victim is bleeding from the nose, mouth or ears, do not stop the blood because the blood from the nose and mouth can go back to the brain and make the victim crippled or paralyzed or the blood enters the trachea. Going out and suffocating can lead to the death of the victim.
Question 6. What is the importance of first aid?
A. Importance of first aid -
(1) The patient or injured person escapes death.
(2) The patient or injured person is well cared for.
(3) The condition of the patient or injured person is prevented from deteriorating.
(4) The patient or injured person gets immediate relief from unbearable pain.
(5) With its knowledge a human being becomes a good social worker.
Question 7. Write two main methods of artificial respiration.
Ans- (1)
Schaefer's method
- In this method breathing is done by putting pressure on the back of the patient by lying on his stomach.
(2)
Sylvester's method
- This method is used to bring the patient back to bed.
Artificial respiration is attempted through the act of putting weight on the chest.
Question 8. What is first aid called?
A. Assistance that is given to a patient or injured person before the doctor arrives at the scene as per the rules is called first aid.
Q9. What are the objectives of first aid?
A. First aid has the following objectives
(1) Take the patient to the nearest hospital or doctor.
(2) Improving the patient's condition.
(3) Prevent the patient's condition from deteriorating.
(4) To save the life of the patient.
Q10. What should be in the First Aid Box?
Ans- (1) Antiseptic and antiseptic: Spirit, Betadine, Boric Acid, Soap, Banaul, Teacher Iodine and Dettol etc.
(2) Packets of ORS
(3) Thermometers, tweezers, scissors, flashlight and safety pin etc.
(4) Bandages
(5) Different sized plates.
(6) Medicine measuring glass or bakelite glass.
(7) Lecopor / Adhesive Tape
(8) Give a packet clean.
(9) Inhalers to correct breathing
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class- 12th, Chapter-1, Long Que-Ans
Class-8th, Chapter-1, Very Short Que-Ans,
Class-7th, Chapter-1, Punjabi Medium
CLASS-10TH, CHAPTER-1, Very Short QUE-ANS
Class- 12th, Chapter-6, Very Short Que-Ans
Contact Form
Name
Email
*
Message
*