ਮਨੁੱਖੀ ਸਰੀਰ (1)
ਇੱਕ ਅੰਕ ਦੇ ਪ੍ਰਸ਼ਨ ਉੱਤਰ
One Marks Que-Ans
ਪ੍ਰਸ਼ਨ 1. ਮਨੁੱਖੀ ਦਿਲ ਦਾ ਆਕਾਰ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ - ਮਨੁੱਖੀ ਦਿਲ ਦਾ ਆਕਾਰ ਮਨੁੱਖ ਦੀ ਬੰਦ ਮੁੱਠੀ ਦੇ ਆਕਾਰ ਵਾਂਗ ਹੁੰਦਾ ਹੈ
ਪ੍ਰਸ਼ਨ 2. ਸਾਹ ਕਿਰਿਆ ਪ੍ਰਣਾਲੀ ਦੇ ਮੁੱਖ ਅੰਗ ਕਿਹੜੇ ਹਨ ?
ਉੱਤਰ - ਨੱਕ , ਸਾਹ ਨਲੀ ਅਤੇ ਫੇਫੜੇ ।
ਪ੍ਰਸ਼ਨ 3. ਮਲ ਤਿਆਗ ਪ੍ਰਣਾਲੀ ਦਾ ਕੀ ਕੰਮ ਹੈ ?
ਉੱਤਰ - ਸਰੀਰ ਵਿੱਚ ਫਾਲਤੂ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦਾ ਕੰਮ ਮਲ ਤਿਆਗ ਪ੍ਰਣਾਲੀ ਕਰਦੀ ਹੈ ।
ਪ੍ਰਸ਼ਨ 4. ਵਿਅਕਤੀ ਨੂੰ ਜਿਉਂਦੇ ਰਹਿਣ ਲਈ ਸਭ ਤੋਂ ਮਹੱਤਵਪੂਰਨ ਕਿ ਹੈ
ਉੱਤਰ - ਕਿਸੇ ਵੀ ਵਿਅਕਤੀ ਨੂੰ ਜਿਉਂਦੇ ਰਹਿਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 5. ਕੰਕਾਲ ਕਿਸ ਨੂੰ ਕਹਿੰਦੇ ਹਨ ?
ਉੱਤਰ - ਹੱਡੀਆਂ ਦੇ ਢਾਂਚੇ ਨੂੰ ਕੰਕਾਲ ਕਹਿੰਦੇ ਹਨ ।
ਪ੍ਰਸ਼ਨ 6. ਦਿਮਾਗ ਦੀ ਸੁਰੱਖਿਆ ਕੌਣ ਕਰਦਾ ਹੈ ?
ਉੱਤਰ - ਖੋਪੜੀ ।
ਪ੍ਰਸ਼ਨ 7. ਦਿਲ ਤੇ ਫੇਫੜਿਆਂ ਦੀ ਸੁਰੱਖਿਆ ਕੌਣ ਕਰਦਾ ਹੈ ?
ਉੱਤਰ - ਪਸਲੀਆਂ ।
ਪ੍ਰਸ਼ਨ 8. ਹੱਡੀਆਂ ਲਈ ਕਿਹੜੇ ਖਣਿਜ ਜ਼ਰੂਰੀ ਹੁੰਦੇ ਹਨ ?
ਉੱਤਰ - ਕੈਲਸ਼ੀਅਮ ਅਤੇ ਫਾਸਫੋਰਸ ।
ਪ੍ਰਸ਼ਨ 9. ਪੰਜਾਬ ਦੀ ਹਰਮਨ ਪਿਆਰੀ ਖੇਡ ਦਾ ਨਾਮ ਦੱਸੋ ?
ਉੱਤਰ - ਕਬੱਡੀ ਪੰਜਾਬ ਦੀ ਹਰਮਨ ਪਿਆਰੀ ਖੇਡ ਹੈ ।
ਪ੍ਰਸ਼ਨ 10. ਇੱਕ ਖਿਡਾਰੀ ਸਰੀਰ ਸ਼ਕਤੀਸ਼ਾਲੀ ਬਣਾਉਣ ਲਈ ਕੀ ਕਰਦਾ ਹੈ ?
ਉੱਤਰ - ਸਖ਼ਤ ਮਿਹਨਤ ।
ਪ੍ਰਸ਼ਨ 11. ਖੇਡਾਂ ਵਿੱਚ ਖਿਡਾਰੀ ਦੀ ਤਰੱਕੀ ਕਿਸ ਤੇ ਨਿਰਭਰ ਕਰਦੀ ਹੈ ?
ਉੱਤਰ - ਖਿਡਾਰੀ ਦੇ ਸਰੀਰ ਦੀ ਸਮਰਥਾ ॥
ਪ੍ਰਸ਼ਨ 12. ਸਾਡੇ ਸਰੀਰ ਨੂੰ ਆਕਾਰ ਕੌਣ ਪ੍ਰਦਾਨ ਕਰਦਾ ਹੈ ?
ਉੱਤਰ - ਸਰੀਰਿਕ ਢਾਚਾਂ ॥
ਪ੍ਰਸ਼ਨ 13 , ਮਨੁੱਖੀ ਸਰੀਰ ਵਿੱਚ ਕਿਹੜੀਆਂ ਕਾਰਜ ਪ੍ਰਣਾਲੀਆਂ ਹਨ ?
ਉੱਤਰ -1 . ਮਾਸਪੇਸ਼ੀਆਂ ਪ੍ਰਣਾਲੀ ( 2 ) ਲਹੂ ਪ੍ਰਵਾਹ ਪ੍ਰਣਾਲੀ
( 3 ) ਸਾਹ ਕਿਰਿਆ ਪ੍ਰਣਾਲੀ ( 4 ) ਪਾਚਨ ਪ੍ਰਣਾਲੀ ਦੀ ( 5 ) ਮਲ ਤਿਆਗ ਪ੍ਰਣਾਲੀ ( 6 ) ਨਾੜੀ ਤੰਤਰ ਪ੍ਰਣਾਲੀ ।
ਪ੍ਰਸ਼ਨ 14 . ਮਾਸਪੇਸ਼ੀਆਂ ਦਾ ਕੀ ਕੰਮ ਹੈ ?
ਉੱਤਰ - ਮਾਸਪੇਸ਼ੀਆਂ ਸਾਡੇ ਸਰੀਰ ਨੂੰ ਚੱਲਣ , ਫਿਰਨ , ਦੌੜਣ , ਕੁੱਦਣ ਆਦਿ ਵਿੱਚ ਸਹਾਇਤਾ ਕਰਦੀਆਂ ਹਨ ।
ਮਨੁੱਖੀ ਸਰੀਰ (1)
ਦੋ ਅਤੇ ਤਿੰਨ ਅੰਕਾਂ ਦੇ ਪ੍ਰਸ਼ਨ ਉੱਤਰ
Two and Three Marks Que-Ans
ਪ੍ਰਸ਼ਨ 1. ਮਨੁੱਖੀ ਪਾਚਨ ( Digestive System ) ਪ੍ਰਣਾਲੀ ਬਾਰੇ ਦੱਸੋ ।
ਉੱਤਰ - ਸਾਡੇ ਦੁਆਰਾ ਖਾਦਾ ਗਿਆ ਭੋਜਨ ਲਈ ਰਸਾਇਣਿਕ ਕਿਰਿਆਵਾਂ ਤੋਂ ਬਾਅਦ ਸਰੀਰ ਦੇ ਵਰਤਣ ਯੋਗ ਬਣਦਾ ਹੈ।ਭੋਜਨ ਪ੍ਰਣਾਲੀ ਤੋਂ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਸਰੀਰ ਦੁਆਰਾ ਭੋਜਨ ਕਿਸ ਤਰ੍ਹਾਂ ਪਚਾਇਆ ਜਾਂਦਾ ਹੈ ਅਤੇ ਇਸ ਤੋਂ ਪੈਦਾ ਊਰਜਾ ਨੂੰ ਕਿਵੇਂ ਵਰਤਿਆ ਜਾਂਦਾ ਹੈ ।
ਪ੍ਰਸ਼ਨ 2. ਮਨੁੱਖ ਦੀ ਮਾਸਪੇਸ਼ੀਆਂ ਪ੍ਰਣਾਲੀ ਬਾਰੇ ਦੱਸੋ ।
ਉੱਤਰ -ਮਾਸਪੇਸ਼ੀਆਂ ਸਾਡੇ ਸਰੀਰ ਨੂੰ ਚੱਲਣ , ਫਿਰਣ , ਦੌੜਣ , ਕੁੱਦਣ ਆਦਿ ਕਿਰਿਆਵਾਂ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ । ਸਾਡੇ ਸਰੀਰ ਵਿੱਚ ਹੋਣ ਵਾਲੀ ਗਤੀਸ਼ੀਲਤਾ ਇਹਨਾਂ ਮਾਸਪੇਸ਼ੀਆਂ ਦੇ ਕਾਰਨ ਹੀ ਸੰਭਵ ਹੈ ।
ਪ੍ਰਸ਼ਨ 3. ਨਾੜੀ ਤੰਤਰ ਪ੍ਰਣਾਲੀ ( Nervous System ) ਦਾ ਕੀ ਕੰਮ ਹੈ ?
ਉੱਤਰ - ਸਾਡੇ ਸਰੀਰ ਵਿੱਚ ਨਾੜੀ ਤੰਤੂਆਂ ਦਾ ਇਕ ਜਾਲ ਜਿਹਾ ਫੈਲਿਆ ਹੈ ਜਿਹੜਾ ਦਿਮਾਗ ਦੇ ਸੁਨੇਹਾਂ ਨੂੰ ਸਰੀਰਿਕ ਅੰਗਾਂ ਅਤੇ ਸਰੀਰਿਕ ਅੰਗਾਂ ਵਿੱਚ ਹੋਣ ਵਾਲੀਆਂ ਕਿਰਿਆਵਾਂ ਨੂੰ ਦਿਮਾਗ ਤੋਂ ਮਾਸਪੇਸ਼ੀਆਂ ਅਤੇ ਮਾਸਪੇਸ਼ੀਆਂ ਤੋਂ ਯੋਗਦਾਨ ਹੈ । ਦਿਮਾਗ ਤੱਕ ਸੁਨੇਹਾ ਆਦਾਨ - ਪ੍ਰਦਾਨ ਵਿੱਚ ਰੀੜ ਦੀ ਹੱਡੀ ਸੁਖਮਨਾ ਨਾੜੀ ਦਾ ਬਹੁਤ ਯੋਗਦਾਨ ਹੈ
ਪ੍ਰਸ਼ਨ 4. ਸਰੀਰਿਕ ਢਾਂਚੇ ਦੇ ਦੋ ਮੁੱਖ ਕੰਮ ( Functions of Body Posture ) ਦੱਸੋ ।
ਉੱਤਰ -1 ) ਸਰੀਰਿਕ ਢਾਚਾ ਸਰੀਰ ਦੇ ਅੰਗਾਂ ਦੀ ਰੱਖਿਆ ਕਰਦਾ ਹੈ ।
( 2 ) ਸਰੀਰਿਕ ਢਾਂਚਾ ਮਨੁੱਖੀ ਸਰੀਰ ਨੂੰ ਆਕਾਰ ਪ੍ਰਦਾਨ ਕਰਦਾ ਹੈ ।
ਪ੍ਰਸ਼ਨ 5. ਸਰੀਰਿਕ ਢਾਂਚੇ ( Body Posture ) ਬਾਰੇ ਤੁਸੀਂ ਕੀ ਜਾਣਦੇ ਹੋ ।
ਉੱਤਰ - ਮਨੁੱਖੀ ਸਰੀਰ ਵਿੱਚ ਭਿੰਨ - ਭਿੰਨ ਆਕਾਰ ਅਤੇ ਬਣਾਵਟ ਦੀਆਂ 206 ਹੱਡੀਆਂ ਹੁੰਦੀਆਂ ਹਨ । ਇਹ ਹੱਡੀਆਂ ਜੋੜਾਂ ਨਾਲ ਮਿਲ ਕੇ ਸਰੀਰ ਦਾ ਢਾਂਚਾ ਤਿਆਰ ਕਰਦੀਆਂ ਹਨ । ਹੱਡੀਆਂ ਦੇ ਇਸ ਢਾਂਚੇ ਨੂੰ ਹੱਡੀ ਪਿੰਜਰ ਕਹਿੰਦੇ ਹਨ । ਇਹ ਹੱਡੀ ਪਿੰਜਰ ਤੰਤੂਆਂ ਨਾਲ ਬਝਿਆ ਹੁੰਦਾ ਹੈ ਅਤੇ ਮਾਸਪੇਸ਼ਿਆਂ ਨਾਲ ਢੱਕਿਆ ਹੁੰਦਾ ਹੈ ।
ਪ੍ਰਸ਼ਨ 6. ਮਨੁੱਖੀ ਸਾਹ ( Respiratory System ) ਪ੍ਰਣਾਲੀ ਬਾਰੇ ਦੱਸੋ ।
ਉੱਤਰ - ਮਨੁੱਖ ਨੂੰ ਜੀਉਂਦੇ ਰਹਿਣ ਲਈ ਹਰ ਸਮੇਂ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ । ਅਸੀਂ ਸਾਹ ਦੁਆਰਾ ਆਕਸੀਜਨ ਸਰੀਰ ਦੇ ਅੰਦਰ ਲੈਕੇ ਜਾਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਦੇ ਹਾਂ । ਨੱਕ , ਸਾਹ ਨਲੀ ਅਤੇ ਫੇਫੜੇ ਇਸ ਪ੍ਰਣਾਲੀ ਦੇ ਮੁੱਖ ਅੰਗ ਹਨ ।
CLASS-7TH, CHAPTER-1, LONG QUE-ANS
ਪੰਜ ਅੰਕ ਦੇ ਪ੍ਰਸ਼ਨ ਉੱਤਰ
Five Marks Que-Ans
ਪ੍ਰਸ਼ਨ 1 , ਮਨੁੱਖੀ ਸਰੀਰ ਦੀਆਂ ਕਾਰਜ ਪ੍ਰਣਾਲੀਆਂ ਦਾ ਸੰਖੇਪ ਵਰਣਨ ਕਰੇ
ਉੱਤਰ - ਸਰੀਰ ਦੀ ਸਮੁਚਿਤ ਗਤੀਵਿਧੀਆਂ ਲਈ ਇਹਨਾਂ ਕਾਰਜ ਪ੍ਰਣਾਲੀਆਂ ਦਾ ਠੀਕ ਤਰ੍ਹਾਂ ਨਾਲ ਕੰਮ ਕਰਨਾ ਜ਼ਰੂਰੀ ਹੈ । ਇਹਨਾਂ ਕਾਰਜ ਪ੍ਰਣਾਲੀਆਂ ਵਿੱਚੋਂ ਜੇਕਰ ਇਕ ਵੀ ਕਾਰਜ ਪ੍ਰਣਾਲੀ ਠੀਕ ਤਰ੍ਹਾਂ ਨਾਲ ਕੰਮ ਕਰਨ ਵਿੱਚ ਸਮਰਥ ਹੋਵੇ ਤਾਂ ਉਸ ਦਾ ਸਰੀਰ ਉੱਤੇ ਬੁਰਾ ਪ੍ਰਭਾਵ ਪਵੇਗਾ । ਮਨੁੱਖੀ ਸਰੀਰ ਵਿੱਚ ਹੇਠ ਲਿਖੀਆਂ ਕਾਰਜ ਪ੍ਰਣਾਲੀਆਂ ਹਨ :
1. ਮਾਸਪੇਸ਼ੀਆਂ ਪ੍ਰਣਾਲੀ ( Muscle System ) - ਮਾਸਪੇਸ਼ੀਆਂ ਪ੍ਰਣਾਲੀ ਸਰੀਰ ਦੀਆਂ ਮਾਸਪੇਸ਼ੀਆਂ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਦਾਨ ਕਰਦੀ ਹੈ । ਮਾਸਪੇਸ਼ੀਆਂ ਸਾਡੇ ਸਰੀਰ ਨੂੰ ਚੱਲਣ , ਵਿਰਣ , ਦੋੜਣ , ਕੁੱਦਣ ਆਦਿ ਕਿਰਿਆਵਾਂ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ । ਸਾਡੇ ਸਰੀਰ ਵਿੱਚ ਹੋਣ ਵਾਲੀ ਗਤੀਸ਼ੀਲਤਾ ਇਹਨਾਂ ਮਾਸਪੇਸ਼ੀਆਂ ਦੇ ਕਾਰਨ ਹੀ ਸੰਭਵ ਹੈ ।
2. ਲਹੂ ਗੇੜ ਪ੍ਰਣਾਲੀ ( Blood Circulation System ) - ਲਹੂ ਗੇੜ ਪ੍ਰਣਾਲੀ ਦੇ ਮੁੱਖ ਭਾਗ - ਦਿਲ , ਧਮਣੀਆਂ , ਸਿਰਾਵਾਂ ਅਤੇ ਕੋਸ਼ਿਕਾਵਾਂ ਵਾਂਗ ਮਨੁੱਖ ਦੇ ਦਿਲ ਦੀ ਅਕਾਰ ਬੰਦ ਮੁੱਠੀ ਵਰਗਾ ਹੈ ਜਿਹੜਾ ਹਮੇਸ਼ਾ ਘੜਕਦਾ ਰਹਿੰਦਾ ਹੈ । ਲਹੂ ਧਮਣੀਆਂ ਰਾਹੀਂ ਸਾਰੇ ਸਰੀਰ ਵਿੱਚ ਪ੍ਰਵਾਹ ਕਰਦਾ ਹੈ ।
3. ਸਾਹ ਕਿਰਿਆ ਪ੍ਰਣਾਲੀ ( Respiratory System ) - ਮਨੁੱਖ ਨੂੰ ਜੀਵਿਤ ਰਹਿਣ ਲਈ ਹਰ ਸਮੇਂ ਆਕਸੀਜਨ ਦੀ ਲੋੜ ਹੁੰਦੀ ਹੈ । ਅਸੀਂ ਸਾਹ ਦੁਆਰਾ ਆਕਸੀਜਨ ਸਰੀਰ ਦੇ ਅੰਦਰ ਲੈਕੇ ਜਾਂਦੇ ਹਾਂ ਅਤੇ ਕਾਰਬਨ ਡਾਈਆਰਸਾਈਡ ਬਾਹਰ ਕੱਢਦੇ ਹਾਂ । ਨੱਕ , ਸਾਹ ਨਲੀ ਅਤੇ ਫੇਫੜੇ ਇਸ ਪ੍ਰਣਾਲੀ ਦੇ ਮੁੱਖ ਅੰਗ ਹਨ ।
4. ਪਾਚਨ ਪ੍ਰਣਾਲੀ ( Digestive System ) - ਸਰੀਰ ਨੂੰ ਹਰੇਕ ਕੰਮ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ । ਇਹ ਊਰਜਾ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ । ਸਾਡੇ ਦੁਆਰਾ ਖਾਦਾ ਗਿਆ ਭੋਜਨ ਕਈ ਰਸਾਇਣਿਕ ਕਿਰਿਆਵਾਂ ਤੋਂ ਬਾਅਦ ਸਰੀਰ ਦੇ ਯੋਗ ਬਣਦਾ ਹੈ । ਭੋਜਨ ਪ੍ਰਣਾਲੀ ਤੋਂ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਸਰੀਰ ਦੁਆਰਾ ਭੋਜਨ ਕਿਸ ਤਰ੍ਹਾਂ ਪਚਾਇਆ ਜਾਂਦਾ ਹੈ ਅਤੇ ਇਸ ਤੋਂ ਪੈਦਾ ਊਰਜਾ ਦਾ ਪ੍ਰਯੋਗ ਕਿਸ ਤਰ੍ਹਾਂ ਹੁੰਦਾ ਹੈ ।
5. ਮਲ ਤਿਆਗ ਪ੍ਰਣਾਲੀ ( Excretory System ) - ਮਨੁੱਖੀ ਸਰੀਰ ਪਾਚਨ ਕਿਰਿਆ ਦੇ ਬਾਅਦ ਬਾਕੀ ਭੋਜਨ ਸਰੀਰ ਵਿੱਚ ਵਿਅਰਥ ਪਦਾਰਥ ਦੇ ਬਚ ਜਾਂਦਾ ਹੈ । ਸਰੀਰ ਵਿੱਚ ਕਾਰਜ ਕਰਨ ਨਾਲ ਵੀ ਕਈ ਵਿਅਰਥ ਪਦਾਰਥ ਪੈਦਾ ਹੁੰਦੇ ਹਨ ਜਿਸ ਤਰ੍ਹਾਂ ਪਸੀਨਾ ਅਤੇ ਕਾਰਬਨ ਡਾਈਆਕਸਾਈਡ ਆਦਿ । ਇਹਨਾਂ ਵਿਅਰਥ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗ ਪੈਦਾ ਹੋ ਸਕਦੇ ਹਨ | ਮਲ ਤਿਆਗ ਪ੍ਰਣਾਲੀ ਇਹਨਾਂ ਵਿਅਰਥ ਅਤੇ ਹਾਨੀਕਾਰਕ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦਾ ਕੰਮ ਕਰਦੀ ਹੈ । ਚਮੜੀ ਅਤੇ ਗੁਰਦੇ ਇਸ ਪ੍ਰਣਾਲੀ ਦੇਮੁੱਖ ਅੰਗ ਹਨ ਜਿਹੜੇ ਪਸੀਨੇ ਅਤੇ ਮੂਤਰ ਦੁਆਰਾ ਇਹਨਾਂ ਵਿਅਰਥ ਪਦਾਰਥਾਂ ਨੂੰ ਸਰੀਰ ਦੇ ਬਾਹਰ ਕੱਢਦੇ ਹਨ ।
6. ਨਾੜੀ ਤੰਤਰ ਪ੍ਰਣਾਲੀ ( Nervous System ) - ਮਨੁੱਖੀ ਸਰੀਰ ਵਿੱਚ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਨੂੰ ਦਿਮਾਗ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ । ਸਾਡੇ ਸਰੀਰ ਵਿੱਚ ਨਾੜੀ ਤੰਤੂਆਂ ਦਾ ਇਕ ਜਾਲ ਜਿਹਾ ਫੈਲਿਆ ਹੈ ਜਿਹੜਾ ਦਿਮਾਗ ਦੇ ਸੁਨੇਹਾਂ ਨੂੰ ਸਰੀਰਿਕ ਅੰਗਾਂ ਅਤੇ ਸਰੀਰਿਕ ਅੰਗਾ ਵਿੱਚ ਹੋਣ ਵਾਲੀਆਂ ਕਿਰਿਆਵਾਂ ਨੂੰ ਦਿਮਾਗ ਤੋਂ ਮਾਸਪੇਸ਼ੀਆਂ ਅਤੇ ਮਾਸਪੇਸ਼ੀਆਂ ਤੋਂ ਦਿਮਾਗ ਤੱਕ ਸੁਨੇਹਾਂ ਦੇ ਆਦਾਨ - ਪ੍ਰਦਾਨ ਵਿੱਚ ਰੀੜ ਦੀ ਹੱਡੀ ਸੁਖਮਨਾ ਨਾੜੀ ਦਾ ਬਹੁਤ ਯੋਗਦਾਨ ਹੈ ।