Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-6 8th
CLASS-8TH, CHAPTER-6th, Long QUE-ANS
ਖੇਡਾਂ ਅਤੇ ਅਨੁਸ਼ਾਸਨ
(6)
5 ਅੰਕ ਦੇ ਪ੍ਰਸ਼ਨ ਉੱਤਰ
5 Marks Que-Ans
ਪ੍ਰਸ਼ਨ 1. ਅਨੁਸ਼ਾਸਨ ਤੋਂ ਕੀ ਭਾਵ ਹੈ ? ਇਹ ਕਿੰਨੇ ਕਿਸਮ ਦਾ ਹੁੰਦਾ ਹੈ ?
ਉੱਤਰ- ਕੁਝ ਵਿਸ਼ੇਸ਼ ਨਿਯਮਾਂ ਦਾ ਪਾਲਣਾ ਕਰਦੇ ਹੋਏ ਕਾਰਜਾਂ ਨੂੰ ਪੂਰਾ ਕਰਨਾ ਹੀ ਅਨੁਸ਼ਾਸਨ ਅਖਵਾਉਂਦਾ ਹੈ । ਅਨੁਸ਼ਾਸਨ ਜ਼ਿੰਮੇਵਾਰੀ ਦੀ ਭਾਵਨਾ , ਕਰਤਾਵਾਂ ਦੀ ਪਾਲਣਾ , ਆਪਣੇ ਹਿੱਤਾਂ ਦੀ ਰਾਖੀ ਅਤੇ ਦੂਜਿਆਂ ਦੀ ਸਹਾਇਤਾ ਕਰਨ ਦੀ ਯੋਗਤਾ ਪ੍ਰਦਾਨ ਕਰਦਾ ਹੈ । ਅਨੁਸ਼ਾਸਨ ਦੇ ਪ੍ਰਕਾਰ ਦਾ ਹੁੰਦਾ ਹੈ - ਅੰਦਰੂਨੀ ਅਨੁਸ਼ਾਸਨ ਅਤੇ ਬਾਹਰੀ ਅਨੁਸ਼ਾਸਨ
( 1 ) ਅੰਦਰੂਨੀ ਅਨੁਸ਼ਾਸਨ ( internal Discipline )
- ਅੰਦਰੂਨੀ ਅਨੁਸ਼ਾਸਨ ਉਹ ਹੁੰਦਾ ਹੈ ਜੋ ਵਿਦਿਆਰਥੀ ਦੇ ਅੰਦਰ ਆਪ ਉਪਜਦਾ ਹੈ । ਵਿਦਿਆਰਥੀ ਆਪਣੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਆਪਣੇ ਆਪ ਹੀ ਅਨੁਸ਼ਾਸਨ ਵਿੱਚ ਰਹਿਣ ਦੀ ਆਦਤ ਪਾ ਲੈਂਦਾ ਹੈ । ਅਜਿਹਾ ਅਨੁਸ਼ਾਸਨ ਸਥਾਈ ਹੁੰਦਾ ਹੈ । ਜੇਕਰ ਵਿਦਿਆਰਥੀਆਂ ਵਿੱਚ ਇਸ ਤਰ੍ਹਾਂ ਦਾ ਅਨੁਸ਼ਾਸਨ ਪੈਦਾ ਹੋ ਜਾਵੇ ਤਾਂ ਇਸ ਦੇ ਵਧੀਆ ਨਤੀਜੇ ਸਾਮਣੇ ਆਉਂਦੇ ਹਨ ।
( 2 ) ਬਾਹਰੀ ਅਨੁਸ਼ਾਸਨ ( External Discipline ) -
ਬਾਹਰੀ ਅਨੁਸ਼ਾਸਨ ਉਹ ਹੁੰਦਾ ਹੈ ਜਿਸ ਨਾਲ ਵਿਦਿਆਰਥੀ ਤੇ ਬਾਹਰੀ ਦਬਾਅ ਪਾਇਆ ਜਾਂਦਾ ਹੈ । ਇਹ ਵਿਦਿਆਰਥੀ ’ ਤੇ ਇਨਾਮ , ਡੰਡੇ ਦੇ ਡਰ , ਜੁਰਮਾਨੇ ਜਾਂ ਬੇਇਜ਼ਤੀ ਦੇ ਡਰ ਕਰਕੇ ਜ਼ਬਰੀ ਥੋਪਿਆ ਜਾਂਦਾ ਹੈ ।
ਪ੍ਰਸ਼ਨ 2. ਖੇਡਾਂ ਦੁਆਰਾ ਕਿਹੜੇ ਗੁਣਾਂ ਨੂੰ ਵਿਕਸਤ ਕੀਤਾ ਜਾ ਸਕਦਾ ਹੈ ?
ਉੱਤਰ ਆਮ ਤੌਰ ' ਤੇ ਖੇਡਾਂ ਖਿਡਾਰੀ ਵਿੱਚ ਹੇਠ ਲਿਖੇ ਗੁਣ ਪੈਦਾ ਕਰਦੀਆਂ ਹਨ
( 1 ) ਸਮੇਂ ਦੀ ਪਾਬੰਦੀ ( Punctuality )
- ਖੇਡਾਂ , ਹਮੇਸ਼ਾਂ ਖਿਡਾਰੀ ਨੂੰ ਸਮੇਂ ਦਾ ਪਾਬੰਦ ਬਣਾਉਂਦੀਆਂ ਹਨ ਕਿਉਂਕਿ ਖਿਡਾਰੀ ਰੁਜ਼ਾਨਾ ਅਭਿਆਸ ਕਰਨ ਲਈ ਖੇਡ ਦੇ ਮੈਦਾਨ ਵਿੱਚ ਆਉਂਦੇ ਹਨ । ਜੇਕਰ ਖਿਡਾਰੀ ਅਭਿਆਸ ਲਈ ਖੇਡ ਮੈਦਾਨ ਵਿੱਚ ਸਮੇਂ ਸਿਰ ਨਹੀਂ ਆਉਂਦਾ ਤਾਂ ਉਸ ਨੂੰ ਆਪਣੇ ਕੋਚ ਦੀ ਝਿੜਕ ਸੁਣਨੀ ਪੈਂਦੀ ਹੈ । ਇਸ ਤਰ੍ਹਾਂ ਖਿਡਾਰੀ ਖੇਡ ਦੇ ਸਮੇਂ ਗ੍ਰਹਿਣ ਕੀਤੇ ਹੋਏ ਅਨੁਸ਼ਾਸਨਿਕ ਗੁਣਾਂ ਨੂੰ ਲੜ ਬੰਨ੍ਹ ਕੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਦਾ ਹੈ ਅਤੇ ਸਫ਼ਲਤਾ ਦੀਆਂ ਮੰਜ਼ਿਲਾਂ ਛੁਹਦਾ ਹੈ ।
( 2 ) ਆਗਿਆਪਾਲਣ ( Obedience )
- ਖੇਡਾਂ , ਖਿਡਾਰੀ ਨੂੰ ਆਗਿਆਕਾਰੀ ਬਣਾਉਂਦੀਆਂ ਹਨ ਕਿਉਂਕਿ ਹਰੇਕ ਖੇਡ ਵਿੱਚ ਹਰ ਖਿਡਾਰੀ ਨੂੰ ਆਪਣੇ ਕੋਚ , ਕੈਪਟਨ ਅਤੇ ਰੈਫ਼ਰੀ ਦੀ ਆਗਿਆ ਦਾ ਪਾਲਨ ਕਰਨਾ ਪੈਂਦਾ ਹੈ । ਜੇ ਕੋਈ ਖਿਡਾਰੀ ਆਗਿਆ ਦਾ ਪਾਲਣ ਨਹੀਂ ਕਰਦਾ ਤਾਂ ਖੇਡ ਚੰਗੇ ਤਰੀਕੇ ਨਾਲ ਖੇਡੀ ਨਹੀਂ ਜਾ ਸਕਦੀ ।
( 3 ) ਆਪਸੀ ਮਿਲਵਰਤਣ ( Cooperation )
- ਕਿਸੇ ਵੀ ਖੇਡ ਨੂੰ ਖੇਡਦੇ ਸਮੇਂ ਖਿਡਾਰੀਆਂ ਵਿੱਚ ਆਪਸੀ ਮਿਲਵਰਤਣ ਅੱਵਲ ਦਰਜੇ ਦਾ ਹੋਣਾ ਚਾਹੀਦਾ ਹੈ । ਜੇਕਰ ਖਿਡਾਰੀਆਂ ਵਿੱਚ ਆਪਸੀ ਮਿਲਵਰਤਣ ਦੀ ਘਾਟ ਹੋਵੇਗੀ ਤਾਂ ਟੀਮ ਦਾ ਪ੍ਰਦਰਸ਼ਨ ਵੀ ਵਧੀਆ ਨਹੀਂ ਹੋ ਸਕੇਗਾ ।
( 4 ) ਸਹਿਨਸ਼ੀਲਤਾ ( Tolerance )
- ਖੇਡਾਂ , ਖਿਡਾਰੀਆਂ ਵਿੱਚ ਸਹਿਨਸ਼ੀਲਤਾ ਪੈਦਾ ਕਰਦੀਆਂ ਹਨ । ਖੇਡ ਦੇ ਦੌਰਾਨ ਹਰ ਖਿਡਾਰੀ ਬੜੀ ਸਹਿਨਸ਼ੀਲਤਾ ਨਾਲ ਖੇਡਦਾ ਹੈ । ਜੇ ਉਹ ਖੇਡ ਵਿੱਚ ਜਿੱਤ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਖ਼ੁਸ਼ੀ ਵਿੱਚ ਆਪੇ ਤੋਂ ਬਾਹਰ ਨਹੀਂ ਹੁੰਦਾ ਪਰ ਜੇ ਕਿਤੇ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਏ ਤਾਂ ਉਹ ਧੁਰ - ਅੰਦਰੋਂ ਟੁਟਦਾ ਵੀ ਨਹੀਂ ।
( 5 ) ਆਤਮ - ਵਿਸ਼ਵਾਸ ( Self Confidence ) -
ਜਦੋਂ ਖਿਡਾਰੀ ਰੋਜ਼ਾਨਾ ਸ਼ਾਮ - ਸਵੇਰੇ ਖੇਡ ਦਾ ਅਭਿਆਸ ਕਰਦਾ ਹੈ ਤਾਂ ਉਸ ਵਿੱਚ ਆਤਮ - ਵਿਸ਼ਵਾਸ ਪੈਦਾ ਹੋ ਜਾਂਦਾ ਹੈ । ਖਿਡਾਰੀ ਇਸੇ ਆਤਮ - ਵਿਸ਼ਵਾਸ ਦੇ ਸਹਾਰੇ ਆਪਣੇ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਾ ਹੈ ਅਤੇ ਉਹ ਖੇਡ ਦੇ ਦੌਰਾਨ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਕਰਦਾ । ਆਤਮ ਵਿਸ਼ਵਾਸ ਤੋਂ ਬਿਨਾ ਖਿਡਾਰੀ ਖੇਡ ਦੇ ਮੈਦਾਨ ਵਿੱਚ ਆਪਣੀ ਖੇਡ ਦਾ ਕਦੇ ਵੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦਾ ।
( 6 ) ਸਤਿਕਾਰ ਦੀ ਭਾਵਨਾ Feeling of respect )
- ਖੇਡਾਂ , ਖਿਡਾਰੀਆਂ ਵਿੱਚ ਸਤਿਕਾਰ ਦੀ ਭਾਵਨਾ ਪੈਦਾ ਕਰਦੀਆਂ ਹਨ । ਹਰੇਕ ਖਿਡਾਰੀ ਆਪਣੀ ਟੀਮ ਦੇ ਖਿਡਾਰੀਆਂ ਦਾ ਪੂਰਾ ਸਤਿਕਾਰ ਕਰਦੇ ਹਨ । ਉਹ ਖੇਡ ਦੇ ਦੌਰਾਨ ਰੋਵਰੀ ਦੇ ਫ਼ੈਸਲੇ ਦਾ ਸਤਿਕਾਰ ਕਰਦੇ ਹਨ । ਸਾਰੇ ਖਿਡਾਰੀ ਮੈਚ ਦੇ ਖ਼ਤਮ ਹੋਣ ਤੋਂ ਬਾਅਦ ਵਿਰੋਧੀ ਟੀਮ ਦੇ ਖਿਡਾਰੀਆਂ ਵੱਲੋਂ ਕੀਤੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹਨ । ਇਸ ਤਰ੍ਹਾਂ ਉਹ ਸਮਾਜ ਵਿੱਚ ਆਪਣੇ ਤੋਂ ਛੋਟਿਆਂ ਨਾਲ ਪਿਆਰ ਕਰਦੇ ਹਨ ਅਤੇ ਵੱਡਿਆਂ ਦਾ ਪੂਰਾ ਸਤਿਕਾਰ ਕਰਦੇ ਹਨ ।
( 7 ) ਇਮਾਨਦਾਰੀ ( Honesty )
- ਖੇਡਾਂ , ਖਿਡਾਰੀ ਨੂੰ ਇਮਾਨਦਾਰ ਬਣਾਉਂਦੀਆਂ ਹਨ । ਖਿਡਾਰੀ ਖੇਡ ਦੇ ਦੌਰਾਨ ਪੂਰੀ ਇਮਾਨਦਾਰੀ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹਨ । ਉਹ ਜਿੱਤ ਪ੍ਰਾਪਤ ਕਰਨ ਲਈ ਕੋਈ ਛਲ - ਕਪਟ ਨਹੀਂ ਕਰਦਾ ਸਗੋਂ ਸੱਚੀ ਖੇਡ ਭਾਵਨਾ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਾ ਹੈ । ਉਹ ਇਮਾਨਦਾਰੀ ਨਾਲ ਖੇਡ ਕੇ ਜਿੱਤ ਪ੍ਰਾਪਤ ਕਰਨ ਵਿੱਚ ਹੀ ਆਪਣੀ ਸ਼ਾਨ ਸਮਝਦਾ ਹੈ । ਇਸੇ ਤਰ੍ਹਾਂ ਉਹ ਭਵਿੱਖ ਵਿੱਚ ਵੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਦਾ ਸਗੋਂ ਨੇਕ ਦਿਲ ਇਨਸਾਨ ਬਣ ਕੇ ਜੀਵਨ ਬਤੀਤ ਕਰਦਾ ਹੈ ।
Sports and Discipline (6)
5 Marks Que-Ans
Question 1. What is meant by discipline? What type is it?
Answer: Discipline is the completion of tasks by following certain rules. Discipline imparts a sense of responsibility, obedience to doers, protection of one's own interests and ability to help others. There is a type of discipline - internal discipline and external discipline
(1) Internal Discipline - Internal discipline is that which arises within the student himself. The student automatically acquires the habit of staying in discipline to make his future brighter. Such discipline is permanent. If this kind of discipline is instilled in the students then good results are seen.
(2) External Discipline - External discipline is that which puts external pressure on the student. It is imposed on the student out of fear of reward, stick, fear of fine or humiliation.
Question 2. What qualities can be developed through sports?
The answer is that sports usually produce the following qualities in the player
(1) Punctuality
- Sports always make the player punctual as the players come to the playground for daily practice. If a player does not come to the playground on time for practice, he has to listen to his coach's scolding. In this way the player spends his entire life fighting for the disciplinary qualities acquired during the game and touches the milestones of success.
(2) Obedience
- Sports make the player obedient because in every game every player has to obey his coach, captain and referee. The game cannot be played properly if a player does not obey.
(3) Mutual Cooperation
- Mutual cooperation among the players while playing any game should be first class. If there is a lack of mutual cooperation among the players then the performance of the team will not be good.
(4) Tolerance
- Sports create tolerance in players. Every player plays with great patience during the game. If he wins the game, he is not out of his mind in happiness, but if he has to face defeat, he does not break from within.
(5) Self Confidence -
When a player practices the game every evening and morning, he develops self-confidence. The player performs his game well with this confidence and he does not make any mistake during the game. Without self-confidence, a player can never perform well on the field.
(6) Feeling of respect
- Sports create a sense of respect in the players. Every player has full respect for the players of his team. They respect Rowry's decision during the game. All the players praise the performance of the players of the opposing team after the end of the match. In this way they love the younger ones in the society and fully respect the older ones.
(7) Honesty
- Sports make the player honest. Players perform their game with complete honesty throughout the game. He does not cheat to win but performs his game with true sportsmanship. He considers it his honor to win by playing honestly. In the same way he does not give up his honesty in the future but lives a life of good heart.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
CLASS-8TH, CHAPTER-6th, Very Short QUE-ANS
Class 9th, Chapter 1, Very Short Que-Ans
Class-7th, Chapter-6, Very Short Que-Ans
Class-6th, Chapter-1 Punjabi Medium
CLASS-8TH, CHAPTER-5, Very Short QUE-ANS
Contact Form
Name
Email
*
Message
*