Class-7th, Chapter-7, Long Que-Ans

 


ਸਕਾਊਟਿੰਗ ਅਤੇ ਗਾਈਡਿੰਗ 7ਪੰਜ ਅੰਕ ਦੇ ਪ੍ਰਸ਼ਨ ਉੱਤਰ 
ਉੱਤਰ - ਸਕਾਊਟਿੰਗ ਸੰਸਾਰ ਵਿੱਚ ਲੋਕ ਕਲਿਆਣ ਦੀ ਲਹਿਰ ਹੈ।ਇਸ ਲਹਿਰ ਦਾ ਜਨਮ ਇੰਗਲੈਡ ਜਾਂ ਬਰਤਾਨੀਆ ਵਿੱਚ ਹੋਇਆ । ਇਸ ਲਹਿਰ ਦੇ ਜਨਮਦਾਤਾ ਲਾਰਡ ਬੇਡਨ ਪਾਵਲ ਸਨ । ਉਹ ਸੈਨਾ ਵਿੱਚ ਜਰਨੈਲ ਦੀ ਪਦਵੀ ' ਤੇ ਨਿਯੁਕਤ ਸਨ।ਸਕਾਊਟਿੰਗ ਦੇ ਕੰਮ ਨੂੰ ਚੰਗਾ ਸਮਝ ਕੇ ਉਹਨਾਂ ਨੇ ਉੱਚ ਸੈਨਿਕ ਪਦਵੀਂ ਤੋਂ ਤਿਆਗ ਪੱਤਰ ਦੇ ਦਿੱਤਾ ਅਤੇ ਇਸ ਲਹਿਰ ਵਿੱਚ ਪੂਰਾ - ਪੂਰਾ ਧਿਆਨ ਲਗਾ ਦਿੱਤਾ । ਉਹਨਾਂ ਨੇ ਆਪਣੇ ਯਤਨਾਂ ਨਾਲ ਹੌਲੀ - ਹੌਲੀ ਇਸ ਲਹਿਰ ਨੂੰ ਸਾਰੇ ਸੰਸਾਰ ਵਿੱਚ ਫੈਲਾ ਦਿੱਤਾ । ਇਸ ਲਹਿਰ ਦਾ ਮੁੱਖ ਉਦੇਸ਼ ਸੰਸਾਰ ਭਰ ਦੇ ਬੱਚਿਆਂ ਨੂੰ ਹਰ ਤਰ੍ਹਾਂ ਨਾਲ ਉੱਚਾ ਚੁੱਕਣਾ ਹੈ । ਲਾਰਡ ਬੇਡਨ ਪਾਵਲ ਨੇ ਬਾਊਨ - ਸੀ ਨਾਮਕ ਇਕ ਟਾਪੂ ਵਿੱਚ ਲੜਕਿਆਂ ਦਾ ਇਕ ਕੈਂਪ ਲਗਾ ਕੇ ਸਕਾਊਟਿੰਗ ਦਾ ਸ੍ਰੀ ਗਣੇਸ਼ ਕੀਤਾ । 1908 ਵਿੱਚ ਉਹਨਾਂ ਨੇ ਇੱਕ ਪੁਸਤਕ ਲਿਖੀ ਜਿਸ ਦਾ ਨਾਂ ਸੀ ਸਕਾਊਟਿੰਗ ਫਾਰ ਵਿੱਕੀਆਂ । ਇਸ ਤੋਂ ਇਲਾਵਾ ਲਾਰਡ ਬੇਡਨ ਪਾਵਲ ਨੇ ‘ ਦੀ ਸਕਾਊਟ ' ਨਾਮਕ ਇਕ ਪੱਕਾ ਬੁਆਇਜ਼ । ਉਹਨਾਂ ਦੇ ਯਤਨਾਂ ਸਦਕਾ ਸਕਾਊਟਿੰਗ ਲਹਿਰ ਬਹੁਤ ਲੋਕਪ੍ਰਿਅ ਹੋ ਗਈ ।1909 ਵਿੱਚ ਲੰਡਨ ਵਿੱਚ ਕ੍ਰਿਸਟਲਪੈਲਸ ਵਿੱਚ ਇਕ ਬਹੁਤ ਵੱਡੀ ਸਕਾਉਟ ਰੈਲੀ ਹੋਈ । ਇਸ ਵਿੱਚ ਭਾਰੀ ਸੰਖਿਆ ਵਿੱਚ ਸਕਾਊਟਾਂ ਨੇ ਭਾਗ ਲਿਆ । ਇਸ ਮਗਰੋਂ ਵੀ ਬਹੁਤ ਵੱਡੀਆਂ - ਵੱਡੀਆਂ ਰੈਲੀਆਂ ਹੋਈਆਂ । ਇਹਨਾਂ ਵਿੱਚ ਸਕਾਉਟਾਂ ਦੀਆਂ ਕਲਾਵਾਂ ਅਤੇ ਕਰਤਵਾਂ ਦਾ ਪ੍ਰਦਰਸ਼ਨ ਕੀਤਾ ਗਿਆ । 
        1910 ਈ . ਵਿੱਚ ਬੇਡਨ ਪਾਵਲ ਨੇ ਇਸਤਰੀਆਂ ਲਈ ਗਾਈਡਿੰਗ ਲਹਿਰ ਚਾਲੂ ਕੀਤੀ । ਇਸ ਲਹਿਰ ਦੀ ਅਗਵਾਈ ਉਹਨਾਂ ਨੇ ਆਪਣੀ ਪਤਨੀ ਨੂੰ ਸੌਂਪੀ । ਉਹਨਾਂ ਦੀ ਕੁਸ਼ਲ ਅਗਵਾਈ ਕਾਰਨ ਇਹ ਲਹਿਰ ਸੰਸਾਰ ਦੇ ਕੋਨੇ - ਕੋਨੇ ਵਿੱਚ ਫੈਲ ਗਈ । 1921 ਈ . ਵਿੱਚ ਲਾਰਡ ਪਾਵਲ ਭਾਰਤ ਆਏ । ਇਥੇ ਉਹਨਾਂ ਨੇ ਅਨੇਕਾਂ ਰੈਲੀਆਂ ਦਾ ਪ੍ਰਬੰਧ ਕੀਤਾ । ਉਹਨਾਂ ਨੇ ਭਾਰਤ ਸਰਕਾਰ ਨੂੰ ਇਸ ਲਹਿਰ ਨੂੰ ਭਾਰਤ ਵਿੱਚ ਚਾਲੂ ਕਰਨ ਦੀ ਬੇਨਤੀ ਕੀਤੀ।ਆਰੰਭ ਵਿੱਚ ਇਸ ਲਹਿਰ ਵਿੱਚ ਕੇਵਲ ਅੰਗੇਜ਼ ਲੜਕੇ ਅਤੇ ਲੜਕੀਆਂ ਹੀ ਭਾਗ ਲੈਂਦੇ ਸਨ । ਪਰ ਮਗਰੋਂ ਇਸ ਵਿੱਚ ਭਾਰਤੀ ਲੜਕੇ ਅਤੇ ਲੜਕੀਆਂ ਨੇ ਭਾਗ ਲੈਣਾ ਆਰੰਭ ਕਰ ਦਿੱਤਾ । 1937 ਵਿੱਚ ਇਕ ਬਹੁਤ ਵੱਡੀ ਸਕਾਊਟ ਰੈਲੀ ਹੋਈ । ਇਸ ਵਿੱਚ ਸ਼੍ਰੀਮਾਨ ਅਤੇ ਸ਼੍ਰੀਮਤੀ ਬੇਡਨ ਪਾਵਲ ਵੀ ਸ਼ਾਮਲ ਹੋਏ । 1951 ਈ . ਵਿਚ ਸਕਾਊਟਿੰਗ ਅਤੇ ਗਾਈਡਿੰਗ ਲਹਿਰ ਮਿਲ ਕੇ ਇਕ ਹੋ ਗਈ । ਅੱਜ ਸਕਾਊਟਿੰਗ ਅਤੇ ਗਾਈਡਿੰਗ ਲਹਿਰ ਸੰਸਾਰ ਦੇ ਹਰੇਕ ਦੇਸ਼ ਵਿੱਚ ਸਫਲਤਾਪੂਰਵਕ ਚਲ ਰਹੀ ਹੈ ।






















Popular Posts

Contact Form

Name

Email *

Message *