Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-2 8th
Class-8th, Chapter-2, Long Que-Ans
ਪੋਸ਼ਟਿਕ ਅਤੇ ਸੰਤੁਲਿਤ ਭੋਜਨ (2)
5 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਕਿਹੜੇ ਕਾਰਕਾਂ ਤੇ ਵੱਖ - ਵੱਖ ਵਿਅਕਤੀਆਂ ਲਈ ਸੰਤੁਲਿਤ ਖੁਰਾਕ ਨਿਰਭਰ ਕਰਦੀ ਹੈ ?
ਉੱਤਰ- ਮਨੁੱਖ ਨੂੰ ਆਪਣੀ ਸਰੀਰ ਰੂਪੀ ਮਸ਼ੀਨ ਨੂੰ ਚਲਾਉਣ ਲਈ ਊਰਜਾ ਦੀ ਲੋੜ ਹੁੰਦੀ ਹੈ । ਭੋਜਨ ਦੀ ਮਾਤਰਾ ਹਰ ਵਿਅਕਤੀ ਲਈ ਵੱਖੋ - ਵੱਖਰੀ ਹੁੰਦੀ ਹੈ । ਇਹ ਮਾਤਰਾ ਕਦੇ ਵੀ ਇੱਕ ਸਮਾਨ ਨਹੀਂ ਹੁੰਦੀ ਕਿਉਂਕਿ ਇਹ ਭਿੰਨਤਾ ਵਿਅਕਤੀ ਦੀ ਉਮਰ , ਲਿੰਗ , ਜਲਵਾਯੂ , ਸਰੀਰਿਕ ਕਾਰਜ ਅਤੇ ਸਰੀਰਿਕ ਆਕਾਰ ਦੇ ਅਨੁਸਾਰ ਹੁੰਦੀ ਹੈ ਜੋ ਹੋਰ ਲਿਖੇ ਅਨੁਸਾਰ ਹੈ :
( 1 )
ਜਲਵਾਯੂ
- ਮਨੁੱਖ ਨੂੰ ਸੰਤੁਲਿਤ ਭੋਜਨ ਦੀ ਮਾਤਰਾ ਉਸ ਦੇ ਜਲਵਾਯੂ ( ਜਿੱਥੇ ਉਹ ਰਹਿ ਰਿਹਾ ਹੈ ) ਤੇ ਵੀ ਨਿਰਭਰ ਕਰਦੀ ਹੈ । ਠੰਡੇ ਜਲਵਾਯੂ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਮਾਸ - ਪੇਸ਼ੀਆਂ ਤੇਜ਼ੀ ਨਾਲ ਸੁੰਗੜਦੀਆਂ ਅਤੇ ਫੈਲਦੀਆਂ ਹਨ । ਇਹੋ ਜਿਹੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਗਰਮੀ ਦੇਣ ਵਾਲੇ ਪਦਾਰਥਾਂ ਦਾ ਸੇਵਨ ਜ਼ਿਆਦਾ ਕਰਨਾ ਪੈਂਦਾ ਹੈ । ਉਹਨਾਂ ਨੂੰ ਪ੍ਰੋਟੀਨ ਅਤੇ ਚਰਬੀ ਦੀ ਮਾਤਰਾ ਦੀ ਵੱਧ ਲੋੜ ਹੁੰਦੀ ਹੈ ਜਦ ਕਿ ਗਰਮ ਇਲਾਕਿਆਂ ਵਿੱਚ ਇਹਨਾਂ ਪੌਸ਼ਟਿਕ ਤੱਤਾਂ ਦੀ ਘੱਟ ਮਾਤਰਾ ਵਿੱਚ ਲੋੜ ਪੈਂਦੀ ਹੈ ।
( 2 ) ਉਮਰ
- ਸੰਤੁਲਿਤ ਭੋਜਨ ਦੀ ਮਾਤਰਾ ਉਮਰ ਨਾਲ ਸੰਬੰਧ ਰੱਖਦੀ ਹੈ । ਅਸੀਂ ਦੇਖਦੇ ਹਾਂ ਕਿ ਬੱਚਿਆਂ ਦਾ ਬਚਪਨ ਵਿੱਚ ਸਰੀਰਿਕ ਵਾਧਾ ਤੇਜ਼ੀ ਨਾਲ ਹੁੰਦਾ ਹੈ । ਬੱਚਿਆਂ ਦੀਆਂ ਖੇਡਣ - ਕੁੱਦਣ ਦੀਆਂ ਕਿਰਿਆਵਾਂ ਵੀ ਵੱਧ ਹੁੰਦੀਆਂ ਹਨ । ਕਿਸ਼ੋਰ ਅਵਸਥਾ ਵਿੱਚ ਕਈ ਸਰੀਰਿਕ ਤਬਦੀਲੀਆਂ ਆਉਂਦੀਆਂ ਹਨ ਇਸ ਕਰਕੇ ਉਹਨਾਂ ਨੂੰ ਵੱਧ ਕੈਲੋਰੀ ਵਾਲਾ ਭੋਜਨ , ਪ੍ਰੋਟੀਨ , ਚਰਬੀ ਆਦਿ ਪੋਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਪਰ ਕਿਸ਼ੋਰ ਦੇ ਮੁਕਾਬਲੇ ਇੱਕ ਬਜ਼ੁਰਗ ਵਿਅਕਤੀ ਦੀਆਂ ਸਰੀਰਿਕ ਕਿਰਿਆਵਾਂ ਘੱਟ ਹੋਣ ਕਰਕੇ ਘੱਟ ਕੈਲੋਰੀ ਦੀ ਲੋੜ ਪੈਂਦੀ ਹੈ ਇਸ ਕਰਕੇ ਇਹਨਾਂ ਦੋਨਾਂ ਦੀ ਉਮਰ ਅਨੁਸਾਰ ਸੰਤੁਲਿਤ ਭੋਜਨ ਦੀ ਮਾਤਰਾ ਵਿੱਚ ਫ਼ਰਕ ਹੋਵੇਗਾ ।
( 3 ) ਲਿੰਗ
- ਕੁਦਰਤ ਨੇ ਪੁਰਸ਼ਾਂ ਦੇ ਸਰੀਰਿਕ ਢਾਂਚੇ ਨੂੰ ਇਸਤਰੀਆਂ ਦੇ ਸਰੀਰਕ ਢਾਂਚੇ ਨਾਲੋਂ ਜ਼ਿਆਦਾ ਮਜ਼ਬੂਤ ਬਣਾਇਆ ਹੈ । ਸਰੀਰਕ ਤੌਰ ਤੇ ਪੁਰਸ਼ ਜ਼ਿਆਦਾ ਤਾਕਤਵਰ ਹੋਣ ਕਰਕੇ ਜ਼ਿਆਦਾ ਦੇਰ ਤੱਕ ਕੰਮ ਕਰਨ ਦੀ ਸਮਰੱਥਾ ਰੱਖਦੇ ਹਨ । ਉਹ ਰੁਜ਼ਾਨਾ ਦੇ ਨੱਠ - ਭੱਜ ਵਾਲੇ ਕੰਮ ਵੀ ਜ਼ਿਆਦਾ ਕਰਦੇ ਹਨ , ਇਸ ਲਈ ਪੁਰਸ਼ਾਂ ਨੂੰ ਔਰਤਾਂ ਦੇ ਮੁਕਾਬਲੇ ਵੱਧ ਮਾਤਰਾ ਵਿੱਚ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ ।
( 4 ) ਸਰੀਰਿਕ ਆਕਾਰ -
ਮਨੁੱਖ ਨੂੰ ਉਸ ਦੇ ਸਰੀਰ ਅਤੇ ਆਕਾਰ ਅਨੁਸਾਰ ਭੋਜਨ ਦੀ ਲੋੜ ਹੁੰਦੀ ਹੈ । ਇੱਕ ਦੁਬਲੇ ਪਤਲੇ ਵਿਅਕਤੀ ਨੂੰ ਮੋਟੇ ਵਿਅਕਤੀ ਦੇ ਮੁਕਾਬਲੇ ਘੱਟ ਭੋਜਨ ਦੀ ਲੋੜ ਹੁੰਦੀ ਹੈ । ਇਸੇ ਤਰ੍ਹਾਂ ਇੱਕ ਮੱਧਰੇ ਵਿਅਕਤੀ ਦੇ ਮੁਕਾਬਲੇ ਇੱਕ ਉੱਚੇ - ਲੰਮੇ ਵਿਅਕਤੀ ਨੂੰ ਵੱਧ ਭੋਜਨ ਦੀ ਲੋੜ ਪੈਂਦੀ ਹੈ ।
( 5 ) ਸਰੀਰਿਕ ਕੰਮ -
ਮਨੁੱਖ ਨੂੰ ਭੋਜਨ ਦੀ ਮਾਤਰਾ ਦੀ ਲੋੜ ਉਸ ਦੇ ਸਰੀਰਿਕ ਕੰਮ ਅਨੁਸਾਰ ਹੁੰਦੀ ਹੈ ਕਿਉਂਕਿ ਸਰੀਰਿਕ ਤੌਰ ' ਤੇ ਸਖ਼ਤ ਕੰਮ ਕਰਨ ਵਾਲੇ ਵਿਅਕਤੀ ਦੀ ਜ਼ਿਆਦਾ ਊਰਜਾ ਖ਼ਰਚ ਹੁੰਦੀ ਹੈ । ਇਸ ਲਈ ਉਸ ਨੂੰ ਵੱਧ ਮਾਤਰਾ ਵਿੱਚ ਸੰਤੁਲਿਤ ਭੋਜਨ ਖਾਣ ਦੀ ਲੋੜ ਪੈਂਦੀ ਹੈ ਜਿਵੇਂ ਕਿ ਮਜ਼ਦੂਰ , ਖਿਡਾਰੀ ਆਦਿ ਪਰ ਮਾਨਸਿਕ ਤੌਰ ' ਤੇ ਕੰਮ ਕਰਨ ਵਾਲੇ ਵਿਅਕਤੀ ਦੀਆਂ ਸਰੀਰਿਕ ਕਿਰਿਆਵਾਂ ਘੱਟ ਹੁੰਦੀਆਂ ਹਨ ਇਸ ਕਰਕੇ ਉਸ ਨੂੰ ਘੱਟ ਭੋਜਨ ਦੀ ਮਾਤਰਾ ਦੀ ਲੋੜ ਹੁੰਦੀ ਹੈ ਜਿਵੇਂ ਕਿ ਡਾਕਟਰ ਅਤੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ , ਅਧਿਕਾਰੀ ਆਦਿ ।
( 6 ) ਵਿਸ਼ੇਸ਼ ਅਵਸਥਾ -
ਕੁੱਝ ਵਿਸ਼ੇਸ਼ ਅਵਸਥਾਵਾਂ ਵਿੱਚ ਜਿਵੇਂ ਕਿ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਸਧਾਰਨ ਔਰਤਾਂ ਦੇ ਮੁਕਾਬਲੇ , ਪੌਸ਼ਟਿਕ ਤੱਤਾਂ ਦੀ ਵੱਧ ਮਾਤਰਾ ਵਿੱਚ ਲੋੜ ਪੈਂਦੀ ਹੈ ।
ਪ੍ਰਸ਼ਨ 2. ਸੰਤੁਲਿਤ ਖੁਰਾਕ ਵਿੱਚ ਜ਼ਰੂਰੀ ਪੋਸ਼ਟਿਕ ਤੱਤ ਕੀ ਹਨ ? ਉਹਨਾਂ ਦਾ ਵਰਣਨ ਕਰੋ ।
ਉੱਤਰ -
1 , ਪ੍ਰੋਟੀਨ -
ਇਹ ਕਾਰਬਨ , ਹਾਈਡਰੋਜਨ , ਆਕਸੀਜਨ , ਨਾਈਟਰੋਜਨ ਅਤੇ ਗੰਧਕ ਦੇ ਰਸਾਇਣਾਂ ਦੇ ਸੰਯੋਗ ਨਾਲ ਬਣਦੇ ਹਨ । ਨਾਈਟਰੋਜਨ ਸਿਰਫ਼ ਪ੍ਰੋਟੀਨ ਵਿੱਚ ਹੁੰਦਾ ਹੈ । ਇਹ ਕਾਰਬੋਹਾਈਡੇਟਸ ਅਤੇ ਚਿਕਨਾਈ ਵਿੱਚ ਨਹੀਂ ਹੁੰਦਾ । ਇਸੇ ਕਰਕੇ ਪ੍ਰੋਟੀਨ ਨੂੰ ਨਾਈਟਰੋਜੀਨੀਜ਼ ਭੋਜਨ ' ਵੀ ਕਿਹਾ ਜਾਂਦਾ ਹੈ ।
ਪ੍ਰੋਟੀਨ
ਦੇ ਕਾਰਜ
( 1 ) ਇਹ ਸਰੀਰ ਦਾ ਨਿਰਮਾਣ ਕਰਦੇ ਹਨ ।
( 2 ) ਇਹ ਸਰੀਰ ਦੇ ਵਿਕਾਸ , ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਅਤੇ ਉਹਨਾਂ ਦੀ ਮੁਰੰਮਤ ਕਰਦੇ ਹਨ ।
( 3 ) ਇਹ ਹੱਡੀਆਂ ਨੂੰ ਮਜ਼ਬੂਤੀ ਅਤੇ ਵਾਲਾਂ ਨੂੰ ਪੋਸ਼ਣ ਦਿੰਦੇ ਹਨ ।
( 4 ) ਇਹ ਨਹੁੰਆਂ ਨੂੰ ਮਜ਼ਬੂਤੀ ਅਤੇ ਚਮੜੀ ਨੂੰ ਚਮਕ ਪ੍ਰਦਾਨ ਕਰਦੇ ਹਨ ।
( 5 ) ਇਹ ਸਰੀਰ ਵਿੱਚ ਹਾਰਮੋਨਜ਼ ਨਿਰਮਾਣ ਕਰਨ ਲਈ ਮਦਦ ਕਰਦੇ ਹਨ ।
( 6 ) ਇਹ ਸਰੀਰ ਨੂੰ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ ।
( 7 ) ਇਹ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਸਰੀਰ ਲਈ ਬਹੁਤ ਲਾਭਦਾਇਕ ਹੁੰਦੇ ਹਨ ।
2 , ਕਾਰਬੋਹਾਈਵੇਟਸ
: ਇਹ ਕਾਰਬਨ , ਹਾਈਡਰੋਜਨ ਅਤੇ ਆਕਸੀਜਨ ਦਾ ਸੁਮੇਲ ਹੁੰਦਾ ਹੈ । ਮਨੁੱਖ ਦੇ ਭੋਜਨ ਦਾ ਜ਼ਿਆਦਾਤਰ ਹਿੱਸਾ ਇਹਨਾਂ ਪਦਾਰਥਾਂ ਦਾ ਬਣਿਆ ਹੁੰਦਾ ਹੈ । ਇਹ ਸਭ ਤੋਂ ਅਸਾਨੀ ਨਾਲ ਮਿਲਨ ਵਾਲਾ ਪਦਾਰਥ ਹੈ ।
ਕਾਰਬੋਹਾਈਡੇਟਸ ਦੇ ਕੰਮ
( 1 ) ਇਹ ਵਿਅਕਤੀ ਨੂੰ ਸਰੀਰਿਕ ਕੰਮ ਕਰਨ ਲਈ ਜ਼ਰੂਰੀ ਸ਼ਕਤੀ ਅਤੇ ਗਰਮੀ ਪ੍ਰਦਾਨ ਕਰਦੇ ਹਨ ।
( 2 ) ਇਹ ਪਾਚਨ ਕਿਰਿਆ ਵਿੱਚ ਸਹਾਈ ਹੁੰਦੇ ਹਨ ।
( 3 ) ਇਹਨਾਂ ਦੀ ਹੋਂਦ ਕਰਕੇ ਹੀ ਚਰਬੀ ਸ਼ਕਤੀ ਦੇ ਨਿਰਮਾਣ ਵਿੱਚ ਸਹਾਇਤਾ ਕਰਦੀ ਹੈ ।
( 4 ) ਚਰਬੀ ਤੋਂ ਸਸਤਾ ਹੋਣ ਕਰਕੇ ਇਸ ਦਾ ਲਾਭ ਹਰ ਵਰਗ ਦੇ ਲੋਕ ਲੈ ਸਕਦੇ ਹਨ ।
3. ਚਰਬੀ :
ਇਹ ਕਾਬੋਹਾਈਵੇਟਸ ਨਾਲੋਂ ਵੱਧ ਗਰਮੀ ਅਤੇ ਸ਼ਕਤੀ ਪ੍ਰਦਾਨ ਕਰਦੀ ਹੈ ।
ਚਰਬੀ ਦੇ ਕਾਰਜ
( 1 ) ਚਰਬੀ ਸਰੀਰ ਨੂੰ ਗਰਮੀ ਅਤੇ ਚਰਬੀ ਪ੍ਰਦਾਨ ਕਰਦੀ ਹੈ ।
( 2 ) ਇਹ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦੀ ਹੈ ।
( 3 ) ਇਹ ਸਰੀਰ ਦੇ ਕੋਮਲ ਅੰਗਾਂ ਨੂੰ ਸੁਰਖਿੱਅਤ ਕਰਦੀ ਹੈ ।
( 4 ) ਇਹ ਆਪਣੇ ਵਿੱਚ ਘੁਲਨਸ਼ੀਲ ਵਿਟਾਮਿਨਾਂ ਨੂੰ ਸੌਖ ਕੇ ਉਹਨਾਂ ਨੂੰ ਇੱਕ ਅੰਗ ਤੋਂ ਦੂਜੇ ਅੰਗਾਂ ਤੱਕ ਪਹੁੰਚਾਉਣ ਵਿੱਚ ਸਹਾਈ ਹੁੰਦੀ ਹੈ ।
( 5 ) ਇਹ ਸਰੀਰ ਦੇ ਅੰਗਾਂ ਲਈ ਗਰੀਸ ਦਾ ਕੰਮ ਕਰਦੀ ਹੈ ।
ਖਣਿਜ ਪਦਾਰਥ
: ਮਨੁੱਖੀ ਸਰੀਰ ਨੂੰ ਕੈਲਸ਼ੀਅਮ , ਸੋਡੀਅਮ , ਪੋਟਾਸ਼ੀਅਮ , ਫਾਸਫੋਰਸ , ਲੋਹਾ , ਮੈਗਨੀਸ਼ੀਅਮ , ਆਇਉਡੀਨ , ਕਲੋਰੀਨ , ਸਲਫਰ ( ਗੰਧਕ ) , ਤਾਂਬਾ ਅਤੇ ਕੋਬਾਲਟ ਵਰਗੇ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ । ਇਹ ਸਰੀਰ ਦੇ ਨਿਰਮਾਣ ਅਤੇ ਸਰੀਰਿਕ ਕਿਰਿਆਵਾਂ ਦੇ ਸੰਚਾਲਨ ਲਈ ਬਹੁਤ ਜ਼ਰੂਰੀ ਹੁੰਦੇ ਹਨ ।
ਖਣਿਜ
ਪਦਾਰਥਾਂ ਦੇ ਕਾਰ
ਜ( 1 ) ਖਣਿਜ ਪਦਾਰਥ ਮਨੁੱਖ ਦੀ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ ।
( 2 ) ਇਹ ਲਹੂ ਦਾ ਨਿਰਮਾਣ ਕਰਦੇ ਹਨ ।
( 3 ) ਇਹ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਦੇ ਹਨ ।
( 4 ) ਇਹ ਨਵੇਂ ਤੰਤੂਆਂ ਦਾ ਨਿਰਮਾਣ ਕਰਨ ਲਈ ਦਿਲ ਦੀ ਧੜਕਣ ਨੂੰ ਚਾਲੂ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ ।
( 5 ) ਇਹ ਲਹੂ - ਸੰਚਾਰ ਕਰਨ ਵਿੱਚ ਸਹਾਇਤਾ ਕਰਦੇ ਹਨ ।
( 6 ) ਇਹ ਰੋਗਾਂ ਦਾ ਸ਼ਾਮਨਾ ਕਰਨ ਵਿੱਚ ਮਦਦ ਕਰਦੇ ਹਨ ।
ਪਾਣੀ :
ਵਿਅਕਤੀ ਜੋ ਰੋਜ਼ਾਨਾ ਖਾਂਦਾ - ਪੀਂਦਾ ਹੈ ਉਸ ਨਾਲ ਉਸ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਆਪਣੇ ਆਪ ਪੂਰੀ ਹੁੰਦੀ ਰਹਿੰਦੀ ਹੈ । ਇੱਕ ਸਧਾਰਨ ਵਿਅਕਤੀ ਨੂੰ ਰੁਜ਼ਾਨਾ 1.5 ਤੋਂ 2.5 ਲੀਟਰ ਪਾਣੀ ਪੀਣਾ ਚਾਹੀਦਾ ਹੈ । ਮੌਸਮ ਦੀ ਤਬਦੀਲੀ ਅਨੁਸਾਰ ਪਾਣੀ ਦੀ ਇਹ ਮਾਤਰਾ ਘੱਟਦੀ ਵਧਦੀ ਰਹਿੰਦੀ ਹੈ । ਸਾਨੂੰ ਹਮੇਸ਼ਾਂ ਸਾਫ਼ ਅਤੇ ਤਾਜ਼ਾ ਪਾਣੀ ਪੀਣਾ ਚਾਹੀਦਾ ਹੈ । ਜੇਕਰ ਫਿਲਟਰ ਕੀਤਾ ਪਾਣੀ ਪੀਤਾ ਜਾਵੇ ਤਾਂ ਸਰੀਰ ਲਈ ਜ਼ਿਆਦਾ ਲਾਹੇਵੰਦ ਹੁੰਦਾ ਹੈ ਪਰ ਪਾਣੀ ਇੰਨਾ ਜ਼ਿਆਦਾ ਵੀ ਫਿਲਟਰ ਨਾ ਕੀਤਾ ਜਾਵੇ ਜਿਸ ਨਾਲ ਪਾਣੀ ਦੇ ਉਹ ਸਾਰੇ ਤੱਤ ਵਹਿ ਜਾਣ ਜਿਹੜੇ ਸਾਡੇ ਸਰੀਰ ਲਈ ਲਾਭਕਾਰੀ ਹੁੰਦੇ ਹਨ ।
ਪਾਣੀ ਦੇ ਕਾਰਜ
( 1 ) ਪਾਣੀ ਦੀ ਹੋਂਦ ਕਰਕੇ ਹੀ ਸਰੀਰ ਦੀਆਂ ਕੋਸ਼ਿਕਾਵਾਂ ਵਿੱਚ ਹੋਣ ਵਾਲੀਆਂ ਸਾਰੀਆਂ ਰਸਾਇਨਿਕ ਤਬਦੀਲੀਆਂ ਸੰਭਵ ਹੁੰਦੀਆਂ ਹਨ ।
( 2 ) ਇਹ ਪੋਸ਼ਟਿਕ ਤੱਤਾਂ ਨੂੰ ਆਪਣੇ ਵਿੱਚ ਘੋਲ ਕੇ ਸਰੀਰ ਦੇ ਦੂਜੇ ਹਿੱਸਿਆਂ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ ।
( 3 ) ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਪਸੀਨੇ ਅਤੇ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ ।
( 4 ) ਇਸ ਨਾਲ ਗੁਰਦਿਆਂ ਦੀ ਸਫਾਈ ਹੁੰਦੀ ਹੈ ।
( 5 ) ਮਲ ਨਿਕਾਸ ਲਈ ਵੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ।
( 6 ) ਇਹ ਸਾਡੇ ਸਰੀਰ ਦੇ ਤਾਪਮਾਨ ( 98.4 F ) ਨੂੰ ਸਥਿਰ ਰੱਖਦਾ ਹੈ ।
( 7 ) ਇਹ ਸਾਡੀ ਚਮੜੀ ਨੂੰ ਖੁਸ਼ਕ ਨਹੀਂ ਹੋਣ ਦਿੰਦਾ ।
( 8 ) ਖਾਧੇ ਗਏ ਭੋਜਨ ਨੂੰ ਇਹ ਪ੍ਰਚਨਯੋਗ ਬਨਾਉਂਦਾ ਹੈ ।
ਪ੍ਰਸ਼ਨ 3. ਖਾਣਾ ਪਕਾਉਣ ਸਮੇਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ- ਖਾਣਾ ਪਕਾਉਣ ਸਮੇਂ ਹੇਠ ਲਿਖੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ
( 1 ) ਰਸੋਈ ਸਾਫ਼ - ਸੁਥਰੀ ਹੋਣੀ ਚਾਹੀਦੀ ਹੈ । ਇਸ ਵਿੱਚ ਮੁੱਖੀ , ਮੱਛਰ , ਕਾਕਰੋਚ ਅਤੇ ਛਿਪਕਲੀਆਂ ਆਦਿ ਨਹੀਂ ਹੋਣੀਆਂ ਚਾਹੀਦੀਆਂ ।
( 2 ) ਭੋਜਨ ਪਕਾਉਣ ਵਾਲੀ ਔਰਤ ਜਾਂ ਪੁਰਸ਼ ਅਰੋਗ ਅਤੇ ਸਾਫ਼ - ਸੁਥਰੇ ਹੋਣੇ ਚਾਹੀਦੇ ਹਨ । ਉਹਨਾਂ ਦੇ ਹੱਥਾਂ ਦੇ ਨਹੂੰ ਵਧੇ ਨਹੀਂ ਹੋਣੇ ਚਾਹੀਦੇ । ਭੋਜਨ ਪਕਾਉਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਆਦਿ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
( 3 ) ਭੋਜਨ ਨੂੰ ਹਮੇਸ਼ਾਂ ਸਾਫ਼ ਬਰਤਨ ਵਿੱਚ ਹੀ ਬਣਾਉਣਾ ਚਾਹੀਦਾ ਹੈ ਕਿਉਂਕਿ ਗੰਦੇ ਬਰਤਨ ਵਿੱਚ ਬਣਿਆ ਭੋਜਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਤਪੰਨ ਕਰਦਾ ਹੈ ।
( 4 ) ਜੇਕਰ ਭੋਜਣ ਬਣਾਉਣ ਵਾਲਾ ਬਰਤਨ ਪਿੱਤਲ ਦਾ ਹੋਵੇ ਤਾਂ ਉਸ ਨੂੰ ਕਲੀ ਕਰਾ ਲੈਣਾ ਚਾਹੀਦਾ ਹੈ ।
( 5 ) ਭੋਜਨ ਪਕਾਉਣ ਵੇਲੇ ਸਿਰ ਨੂੰ ਚੰਗੀ ਤਰ੍ਹਾਂ ਢੱਕ ਲੈਣਾ ਚਾਹੀਦਾ ਹੈ ਤਾਂ ਜੋ ਵਾਲ ਖਾਣੇ ਵਿੱਚ ਨਾ ਪੈ ਸਕਣ ।
( 6 ) ਭੋਜਨ ਪਕਾਉਣ ਵੇਲੇ ਲੋੜ ਅਨੁਸਾਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਵਾਧੂ ਪਾਣੀ ਡੋਲ੍ਹਣ ਨਾਲ ਭੋਜਨ ਵਿਚਲੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
( 7 ) ਭੋਜਨ ਪਕਾਉਣ ਵੇਲੇ ਮਿੱਠੇ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ । ਇਸ ਨਾਲ ਭੋਜਨ ਵਿੱਚ ਵਿਟਾਮਿਨ ‘ ਬੀ ਗਰੁੱਪ ਦੇ ਜ਼ਿਆਦਾ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
( 8 ) ਭੋਜਨ ਤੇਜ਼ ਅੱਗ ਤੇ ਜਾਂ ਜ਼ਿਆਦਾ ਦੇਰ ਤੱਕ ਨਹੀਂ ਪਕਾਉਣਾ ਚਾਹੀਦਾ । ਅਜਿਹਾ ਕਰਨ ਨਾਲ ਭੋਜਨ ਵਿੱਚ ਮੌਜੂਦ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
( 9 ) ਭੋਜਨ ਨੂੰ ਲੋੜ ਅਨੁਸਾਰ ਪਕਾਉਣਾ ਚਾਹੀਦਾ ਹੈ ਕਿਉਂਕਿ ਅੱਧ ਪੱਕਿਆ ਭੋਜਨ ਖਾਣ ਨੂੰ ਬੇ - ਸੁਆਦ ਹੁੰਦਾ ਹੈ ਨਾ ਹੀ ਇਹ ਭੋਜਨ ਸਹੀ ਤਰੀਕੇ ਨਾਲ ਪੱਚਦਾ ਹੈ ।
( 10 ) ਅਣਛਾਣੇ ਆਟੇ ਦੀ ਵਰਤੋਂ ਸਰੀਰ ਲਈ ਜ਼ਿਆਦਾ ਲਾਭਕਾਰੀ ਹੁੰਦੀ ਹੈ ਕਿਉਂਕਿ ਛਾਏ ਹੋਏ ਆਟੇ ਦੇ ਛਾਣ ਨਾਲ ਕਈ ਪੋਸ਼ਟਿਕ ਤੱਤ ਆਟੇ ਤੋਂ ਬਾਹਰ ਨਿਕਲ ਜਾਂਦੇ ਹਨ ।
( 11 ) ਭੋਜਨ ਵਿੱਚ ਲਾਲ ਮਿਰਚ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਲਾਲ ਮਿਰਚ ਦੀ ਜ਼ਿਆਦਾ ਵਰਤੋਂ ਨਾਲ ਵਿਅਕਤੀ ਨੂੰ ਪੇਟ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
( 12 ) ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ਕਿਉਂਕਿ ਕਈ ਵਾਰੀ ਸਬਜ਼ੀਆਂ ਤੇ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਕੀਤੇ ਹੁੰਦੇ ਹਨ ।
( 13 ) ਚਾਵਲ ਅਤੇ ਦਾਲਾਂ ਨੂੰ ਬਣਾਉਣ ਤੋਂ ਪਹਿਲਾਂ ਪਾਣੀ ਵਿੱਚ ਭਿਉਂ ਕੇ ਰੱਖਣਾ ਚਾਹੀਦਾ ਹੈ । ਉਸ ਵਿਚਲੇ ਪਾਣੀ ਨੂੰ ਰੋਣਾ ਨਹੀਂ ਚਾਹੀਦਾ ਕਿਉਂਕਿ ਉਸ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਮੌਜੂਦ ਹੁੰਦੇ ਹਨ ।
( 14 ) ਭੋਜਨ ਪਕਾਉਂਦੇ ਸਮੇਂ ਭੋਜਨ ਪਕਾਉਣ ਵਾਲੇ ਬਰਤਨ ਨੂੰ ਖੁੱਲ੍ਹਾ ਨਹੀਂ ਰੱਖਣਾ ਚਾਹੀਦਾ । ਬਣੇ ਹੋਏ ਭੋਜਨ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ ।
( 15 ) ਹਮੇਸ਼ਾਂ ਸਬਜ਼ੀਆਂ ਨੂੰ ਬਣਾਉਣ ਵੇਲੇ ਹੀ ਕੱਟਣਾ ਚਾਹੀਦਾ ਹੈ ।
ਪ੍ਰਸ਼ਨ 4. ਭੋਜਨ ਖਾਣ ਸੰਬੰਧੀ ਜ਼ਰੂਰੀ ਨਿਯਮਾਂ ਦਾ ਵਰਣਨ ਕਰੋ ।
ਉੱਤਰ- ਭੋਜਨ ਖਾਣ ਸੰਬੰਧੀ ਜਰੂਰੀ ਨਿਯਮ ਹੇਠ ਲਿਖੇ ਹਨ
( 1 ) ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਭੋਜਨ ਖਾਣ ਸਮੇਂ ਕੱਪੜੇ ਸਾਫ਼ - ਸੁਥਰੇ ਹੋਣੇ ਚਾਹੀਦੇ ਹਨ । ਨਹੁੰ ਹਮੇਸ਼ਾਂ ਕੱਟ ਕੇ ਰੱਖਣੇ ਚਾਹੀਦੇ ਹਨ ।
( 2 ) ਕਦੇ ਵੀ ਭੋਜਨ ਤੇ ਖੰਘਣਾ ਜਾਂ ਛਿੱਕਣਾ ਨਹੀਂ ਚਾਹੀਦਾ ।
( 3 ) ਭੋਜਨ ਚੰਗੀ ਤਰ੍ਹਾਂ ਚਿੱਥ ਕੇ ਅਤੇ ਹੌਲੀ - ਹੌਲੀ ਖਾਣਾ ਚਾਹੀਦਾ ਹੈ ਕਿਉਂਕਿ ਚਿੱਥਿਆ ਹੋਇਆ ਭੋਜਨ ਜਲਦੀ ਪਚ ਜਾਂਦਾ ਹੈ । ( 4 ) ਸਾਨੂੰ ਚਟਪਟੇ ਜਾਂ ਮਸਾਲੇਦਾਰ ਭੋਜਨ ਦੀ ਵਰਤੋਂ ਵੀ ਘੱਟ ਕਰਨੀ ਚਾਹੀਦੀ ਹੈ ।
( 5 ) ਸਾਨੂੰ ਜ਼ਿਆਦਾ ਠੰਡਾ ਜਾਂ ਜ਼ਿਆਦਾ ਗਰਮ ਭੋਜਨ ਨਹੀਂ ਖਾਣਾ ਚਾਹੀਦਾ ਕਿਉਂਕਿ ਗਰਮ ਭੋਜਨ ਮੂੰਹ ਵਿੱਚ ਛਾਲੇ ਪਾ ਦਿੰਦਾ ਹੈ ਅਤੇ ਠੰਡਾ ਭੋਜਨ ਸਹੀ ਤਰ੍ਹਾਂ ਚਿੱਥਿਆ ਨਹੀਂ ਜਾਂਦਾ । ਇਸ ਲਈ ਭੋਜਨ ਨਾ ਬਹੁਤ ਮ ਅਤੇ ਨਾ ਹੀ ਬਹੁਤ ਠੰਡਾ ਹੋਣਾ ਚਾਹੀਦਾ ਹੈ । ( 6 ) ਰਾਤ ਨੂੰ ਸੌਣ ਤੋਂ 2 ਘੰਟੇ ਪਹਿਲਾਂ ਭੋਜਨ ਖਾ ਲੈਣਾ ਚਾਹੀਦਾ ਹੈ ਕਿਉਂਕਿ ਭੋਜਨ ਖਾਣ ਤੋਂ ਤੁਰੰਤ ਬਾਅਦ ਸੌਣਾ ਹਾਨੀਕਾਰਕ ਹੁੰਦਾ ਹੈ ।
( 7 ) ਭੋਜਨ ਹਮੇਸ਼ਾਂ ਨਿਸ਼ਚਿਤ ਸਮੇਂ ' ਤੇ ਕਰਨਾ ਚਾਹੀਦਾ ਹੈ ਕਿਉਂਕਿ ਬੇ - ਵਕਤਾ ਖਾਧਾ ਭੋਜਨ ਬਦਹਜ਼ਮੀ ਪੈਦਾ ਕਰ ਦਿੰਦਾ ਹੈ ।
( 8 ) ਬੇਹਾ ( ਬਾਬਾ ) ਭੋਜਨ ਨਹੀਂ ਖਾਣਾ ਚਾਹੀਦਾ ਕਿਉਂਕਿ ਬੇਹਾ ਭੋਜਨ ਵਿਸ਼ੈਲਾ ਹੋ ਜਾਂਦਾ ਹੈ ।
( 9 ) ਭੋਜਨ ਖਾਂਦੇ ਸਮੇਂ ਖੁਸ਼ ਰਹਿਣਾ ਚਾਹੀਦਾ ਹੈ । ਭੋਜਨ ਖਾਂਦੇ ਸਮੇਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਨਾ ਹੀ ਟੀ.ਵੀ ਦੇਖਣਾ ਚਾਹੀਦਾ ਹੈ ।
( 10 ) ਭੋਜਨ ਖਾਣ ਤੋਂ ਬਾਅਦ ਥੋੜ੍ਹੀ ਦੇਰ ਆਰਾਮ ਕਰ ਲੈਣਾ ਚਾਹੀਦਾ ਹੈ ।
( 11 ) ਕਦੇ ਵੀ ਗਰਮ ਅਤੇ ਠੰਡੀਆਂ ਚੀਜ਼ਾਂ ਨੂੰ ਇੱਕੋ ਵੇਲੇ ਨਹੀਂ ਖਾਣਾ ਚਾਹੀਦਾ ।
( 12 ) ਭੋਜਨ ਲੋੜ ਅਨੁਸਾਰ ਉਚਿਤ ਮਾਤਰਾ ਵਿੱਚ ਖਾਣਾ ਚਾਹੀਦਾ ਹੈ । ਜ਼ਰੂਰਤ ਤੋਂ ਜ਼ਿਆਦਾ ਮਾਤਰਾ ਵਿੱਚ ਖਾਧਾ ਭੋਜਨ ਠੀਕ ਤਰੀਕੇ ਨਾਲ ਪਚਦਾ ਨਹੀਂ ਹੈ ।
( 13 ) ਭੋਜਨ ਛੇਤੀ ਪਚਣ ਵਾਲਾ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ ।
( 14 ) ਭੋਜਨ ਖਾਣ ਤੋਂ ਤੁਰੰਤ ਬਾਅਦ ਕਸਰਤ , ਯੋਗ ਜਾਂ ਸਰੀਰਿਕ ਜ਼ੋਰ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਹੈ ।
( 15 ) ਭੋਜਨ ਖਾਂਦੇ ਸਮੇਂ ਚਮਚੇ , ਕਾਂਟੇ ਜਾਂ ਗਲਾਸ ਆਦਿ ਇੱਕ ਦੂਜੇ ਦੇ ਜੂਠੇ ਨਹੀਂ ਵਰਤਣੇ ਚਾਹੀਦੇ ।
( 16 ) ਭੋਜਨ ਖਾਣ ਤੋਂ ਬਾਅਦ ਕੁਰਲੀ ਕਰ ਲੈਣੀ ਚਾਹੀਦੀ ਹੈ ।
( 17 ) ਜ਼ਿਆਦਾ ਤਲੇ ਹੋਏ ਭੋਜਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਆਸਾਨੀ ਨਾਲ ਨਹੀਂ ਪਚਦਾ । ਤਲਨ ਨਾਲ ਭੋਜਨ ਦੇ ਪੋਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ ।
( 18 ) ਵਲਾਂ ਨੂੰ ਹਮੇਸ਼ਾ ਚੰਗੀ ਤਰ੍ਹਾਂ ਧੋ ਕੇ ਖਾਣਾ ਚਾਹੀਦਾ ਹੈ ।
( 19 ) ਸਾਨੂੰ ਰੁਜ਼ਾਨਾ ਇੱਕ ਤਰ੍ਹਾਂ ਦਾ ਭੋਜਨ ਨਹੀਂ ਖਾਣਾ ਚਾਹੀਦਾ ਸਗੋਂ ਭੋਜਨ ਬਦਲ - ਬਦਲ ਕੇ ਖਾਣਾ ਚਾਹੀਦਾ ਹੋ ।
( 20 ) ਜਿਨ੍ਹਾਂ ਭੇਜਨ ਪਦਾਰਥਾਂ ਦੀ ਆਪਸੀ ਤਸੀਰ ਮੇਲ ਨਹੀਂ ਖਾਂਦੀ ਉਹਨਾਂ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ ਜਿਵੇਂ ਕਿ ਦੁੱਧ ਅਤੇ ਨਿੰਬੂ , ਮਾਸ ਅਤੇ ਦੁੱਧ ਆਦਿ । ਇਹਨਾਂ ਭੋਜਨ ਪਦਾਰਥਾਂ ਨੂੰ ਇਕੱਠੇ ਖਾਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਤਪੰਨ ਹੋ ਜਾਂਦੀਆਂ ਹਨ ।
ਪ੍ਰਸ਼ਨ 10. ਹੇਠ ਲਿਖਿਆਂ ਤੋ ਨੋਟ ਲਿਖੋ - ( ੳ ) ਮੋਟਾ ਆਹਾਰ ( ਅ ) ਪਾਣੀ ( ੲ ) ਖਣਿਜ ਪਦਾਰਥ ( ਸ ) ਭੋਜਨ ਪਕਾਉਣਾ
ਉੱਤਰ- ( ਉ ) ਮੋਟਾ ਆਹਾਰ - ਮਨੁੱਖੀ ਭੋਜਨ ਵਿੱਚ ਰੇਸ਼ੇਦਾਰ ਕਾਰਬੋਹਾਈਡੇਟ ਨੂੰ ਮਟਾ ਆਹਾਰ ਕਹਿੰਦੇ ਹਨ । ਮੋਟਾ ਆਚਾਰ ਮਨੁੱਖੀ ਭੋਜਨ ਵਿੱਚ ਕੋਈ ਊਰਜਾ ਪ੍ਰਦਾਨ ਨਹੀਂ ਕਰਦਾ ਹੈ । ਇਹ ਪਚ ਕੇ ਬਿਨਾਂ ਕਿਸੇ ਪਰਿਵਰਤਨ ਦੇ ਮਲ ਨਿਕਾਸ ਕਿਰਿਆ ਰਾਹੀਂ ਬਾਹਰ ਨਿਕਲ ਜਾਂਦੇ ਹਨ ਕਿਉਂਕਿ ਇਹਨਾਂ ਤੇ ਪਾਚਕ ਰਸਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਇਹ ਸਰੀਰ ਵਿੱਚੋਂ ਮਲ ਨੂੰ ਬਾਹਰ ਕੱਢਣ ਵਿੱਚ ਸਹਾਈ ਹੁੰਦਾ ਹੈ । ਇਹ ਭੋਜਨ ਵਿੱਚੋਂ ਪਾਣੀ ਨੂੰ ਸੋਖ ਕੇ ਬਚੇ ਹੋਏ ਪਦਾਰਥਾਂ ਦੀ ਮਾਤਰਾ ਨੂੰ ਵਧਾ ਦਿੰਦਾ ਹੈ ਅਤੇ ਉਹਨਾਂ ਨੂੰ ਵੱਡੀ ਅੰਤੜੀ ਰਾਹੀਂ ਬਾਹਰ ਕੱਢਣ ਦੀ ਗਤੀ ਨੂੰ ਤੇਜ਼ ਕਰ ਦਿੰਦਾ ਹੈ । ਭੋਜਨ ਵਿੱਚ ਮੋਟੇ ਆਹਾਰ ਦੀ ਵੱਧ ਮਾਤਰਾ ਹੋਣ ਨਾਲ ਵਿਅਕਤੀ ਦੀ ਭੁੱਖ ਤੋਂ ਸੰਤੁਸ਼ਟੀ ਹੁੰਦੀ ਹੈ ।
( ਅ ) ਪਾਣੀ - ਵਿਅਕਤੀ ਜੋ ਰੁਜ਼ਾਨਾ ਖਾਂਦਾ - ਪੀਂਦਾ ਹੈ ਉਸ ਨਾਲ ਉਸ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਆਪਣੇ ਆਪ ਪੂਰੀ ਹੁੰਦੀ ਰਹਿੰਦੀ ਹੈ । ਇੱਕ ਸਧਾਰਨ ਵਿਅਕਤੀ ਨੂੰ ਰੁਜ਼ਾਨਾ 1.5 ਤੋਂ 2.5 ਲੀਟਰ ਪਾਣੀ ਪੀਣਾ ਚਾਹੀਦਾ ਹੈ । ਮੌਸਮ ਦੀ ਤਬਦੀਲੀ ਅਨੁਸਾਰ ਪਾਣੀ ਦੀ ਇਹ ਮਾਤਰਾ ਘੱਟਦੀ ਵੱਧਦੀ ਰਹਿੰਦੀ ਹੈ । ਸਾਨੂੰ ਹਮੇਸ਼ਾਂ ਸਾਫ਼ ਅਤੇ ਤਾਜ਼ਾ ਪਾਣੀ ਪੀਣਾ ਚਾਹੀਦਾ ਹੈ । ਜੇਕਰ ਫ਼ਿਲਟਰ ਕੀਤਾ ਪਾਣੀ ਪੀਤਾ ਜਾਵੇ ਤਾਂ ਸਰੀਰ ਲਈ ਜ਼ਿਆਦਾ ਲਾਹੇਵੰਦ ਹੁੰਦਾ ਹੈ ਪਰ ਪਾਣੀ ਇੰਨਾ ਜ਼ਿਆਦਾ ਵੀ ਫਿਲਟਰ ਨਾ ਕੀਤਾ ਜਾਏ ਜਿਸ ਨਾਲ ਪਾਣੀ ਦੇ ਉਹ ਸਾਰੇ ਤੱਤ ਵਹਿ ਜਾਣ ਜਿਹੜੇ ਸਾਡੇ ਸਰੀਰ ਲਈ ਲਾਭਕਾਰੀ ਹੁੰਦੇ ਹਨ ।
( ੲ ) ਖਣਿਜ ਪਦਾਰਥ - ਮਨੁੱਖੀ ਸਰੀਰ ਨੂੰ ਕੈਲਸ਼ੀਅਮ , ਸੋਡੀਅਮ , ਪੋਟਾਸ਼ੀਅਮ , ਫਾਸਫੋਰਸ , ਲੋਹਾ , ਮੈਗਨੀਸ਼ੀਅਮ , ਆਇਉਡੀਨ , ਕਲੋਰੀਨ , ਸਲਫਰ ( ਗੰਧਕ ) , ਤਾਂਬਾ ਅਤੇ ਕੋਬਾਲਟ ਵਰਗੇ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ । ਇਹ ਸਰੀਰ ਦੇ ਨਿਰਮਾਣ ਅਤੇ ਸਰੀਰਕ ਕਿਰਿਆਵਾਂ ਦੇ ਸੰਚਾਲਨ ਲਈ ਬਹੁਤ ਜ਼ਰੂਰੀ ਹੁੰਦੇ ਹਨ ।
( ਸ ) ਭੋਜਨ ਪਕਾਉਣਾ - ਕਈ ਭੋਜਨ ਪਦਾਰਥ ਪਕਾਉਣ ਤੋਂ ਬਾਅਦ ਹੀ ਖਾਣ ਯੋਗ ਹੁੰਦੇ ਹਨ ਜਿਵੇਂ ਕਿ ਦਾਲਾਂ , ਅਨਾਜ , ਸਬਜ਼ੀਆਂ ਆਦਿ । ਭੋਜਨ ਪਦਾਰਥਾਂ ਨੂੰ ਵੱਖ - ਵੱਖ ਢੰਗਾਂ ਨਾਲ ਅੱਗ ' ਤੇ ਪਕਾ ਕੇ ਖਾਣ ਯੋਗ ਬਣਾਇਆ ਜਾਂਦਾ ਹੈ । ਇਸ ਕਿਰਿਆ ਨੂੰ ਭੋਜਨ ਪਕਾਉਣਾ ਕਿਹਾ ਜਾਂਦਾ ਹੈ ।
ENGLISH MEDIUM
Nutritious and balanced diet
Five Marks Question Answer
Question 1. On what factors does a balanced diet for different individuals depend?
A. Man needs energy to operate his physical machine.
The amount of food varies from person to person.
This amount is never the same as it varies according to a person's age, sex, climate, physical function and body size as stated below:
(1)
Climate
- The amount of balanced food a person receives also depends on his climate (where he is living).
Muscles of people living in cold climates shrink and expand rapidly.
People living in such areas have to consume more heat.
They require high amounts of protein and fat whereas in hot areas they require low amounts of these nutrients.
(2) Age
- The amount of balanced food is related to age.
We see that children grow faster in childhood.
Children also have more play-jumping activities.
Adolescents undergo many physical changes so they need high calorie foods, protein, fats etc. nutrients but an older person needs less calories due to less physical activity than a teenager so both of these The amount of balanced diet will vary according to age.
(3) Gender
- Nature has made the physical structure of men stronger than the physical structure of women.
Men are physically stronger and have the ability to work longer.
They also do more of the daily running tasks, so men need a more balanced diet than women.
(4) Physical Size -
Man needs food according to his body and size.
A lean person needs less food than an obese person.
Similarly, a taller person needs more food than a middle-aged person.
(5) Physical activity -
Man needs the amount of food according to his physical activity because a person who works hard physically consumes more energy.
So he needs to eat more balanced food like laborer, sportsman etc. but the mentally working person has less physical activity so he needs less food like doctor And office workers, officers, etc.
(6) Special conditions - In
certain conditions, such as pregnant women and lactating mothers, they need more nutrients than normal women.
Question 2. What are the essential nutrients in a balanced diet?
Describe them.
Answer -
1, Protein -
These are made up of a combination of chemicals such as carbon, hydrogen, oxygen, nitrogen and sulfur.
Nitrogen is found only in proteins.
It is not found in carbohydrates and fats.
This is why protein is also called nitrogenous food.
Protein
processes
(1) They make up the body.
(2) They help the body grow, build new cells, and repair them.
(3) They strengthen bones and nourish hair.
(4) They strengthen the nails and give radiance to the skin.
(5) They help the body to make hormones.
(6) They give the body the power to fight diseases.
(7) They are very useful for the body of pregnant women and lactating mothers.
2, Carbohydrates
: It is a combination of carbon, hydrogen and oxygen.
Most of the human food is made up of these substances.
It is the most easily available substance.
Functions of Carbohydrates
(1) They provide energy and heat to a person for physical activity.
(2) They help in digestion.
(3) Because of their presence, fat helps in building energy.
(4) Because it is cheaper than fat, it can benefit people from all walks of life.
3. Fat:
It provides more heat and energy than carbohydrates.
Fat Functions
(1) Fat provides heat and fat to the body.
(2) It keeps the body temperature constant.
(3) It protects the delicate organs of the body.
(4) It helps in transporting soluble vitamins from one organ to another.
(5) It acts as a grease for body parts.
Minerals
: The human body needs calcium, sodium, potassium, phosphorus, iron, magnesium, iodine, chlorine, sulfur, copper and cobalt.
They are very important for building the body and conducting physical activities.
Mineral
substance of the car
or (1) mineral substances that promote digestive power of man.
(2) They make blood.
(3) They keep bones and teeth strong.
(4) They contribute to the formation of new fibers that keep the heart beating.
(5) They help in blood circulation.
(6) They help in fighting diseases.
Water: A
person who eats and drinks daily keeps up the amount of water in his body.
A normal person should drink 1.5 to 2.5 liters of water daily.
This amount of water fluctuates according to climate change.
We should always drink clean and fresh water.
Drinking filtered water is more beneficial for the body but water should not be filtered too much so that all the elements of water that are beneficial for our body flow away.
Water application
(1) The presence of water makes all the chemical changes in the cells of the body possible.
(2) It helps in transporting nutrients to other parts of the body.
(3) It flushes out toxins from the body through sweat and urine.
(4) It cleans the kidneys.
(5) Sewage also requires a lot of water.
(6) It keeps our body temperature constant (98.4 F).
(7) It does not allow our skin to become dry.
(8) It makes the food eaten digestible.
Q3. What precautions should be taken while cooking?
A. The following precautions should be taken while cooking
(1) The kitchen should be clean and tidy.
It should not contain heads, mosquitoes, cockroaches and lizards.
(2) The woman or man cooking the food should be healthy and clean.
The nails on their hands should not be extended.
Hands should be washed thoroughly with soap and water before cooking.
(3) Food should always be prepared in clean utensils as food made in dirty utensils can cause various diseases.
(4) If the utensil is made of brass, it should be rinsed.
(5) The head should be well covered when cooking so that the hair does not get into the food.
(6) Water should be used as needed during cooking as excess water can destroy the nutrients in the food.
(7) Sweet soda should not be used in cooking.
This destroys most of the B vitamins in the food.
(8) Food should not be cooked over high heat or for long periods of time.
Doing so destroys the vitamins in the food.
(9) Food should be cooked as needed because eating half cooked food is tasteless nor does it digest food properly.
(10) The use of unsweetened flour is more beneficial for the body as many nutrients are excreted from the flour with the help of sifted flour.
(11) Consumption of red chillies in food should be reduced as excessive consumption of red chillies can lead to stomach ailments.
(12) Vegetables should be washed thoroughly before cutting because vegetables are sometimes sprayed with pesticides.
(13) Rice and pulses should be soaked in water before cooking.
The water in it should not cry because it contains soluble vitamins.
(14) Cooking utensils should not be left open while cooking.
Cooked food should also be kept covered.
(15) Vegetables should always be cut while cooking.
Question 4. Describe the important rules regarding eating.
A. Essential rules regarding eating are as follows
(1) Wash your hands thoroughly with soap before eating and keep your clothes clean while eating.
Nails should always be trimmed.
(2) Never cough or sneeze at food.
(3) Food should be chewed well and eaten slowly because grated food is digested quickly.
(4) We should also reduce the use of spicy foods.
(5) We should not eat hot or cold food because hot food causes blisters in the mouth and cold food is not chewed properly.
So the food should not be too hot or too cold.
(6) Food should be eaten at night 2 hours before going to bed as sleeping immediately after eating is harmful.
(7) Meals should always be eaten at regular intervals as unsavory food causes indigestion.
(8) Beha (Baba) food should not be eaten because Beha food becomes poisonous.
(9) Be happy while eating.
Don't talk or watch TV while eating.
(10) Rest for a while after eating.
(11) Never eat hot or cold food at the same time.
(12) Food should be eaten in moderation as required.
Food eaten in excess is not digested properly.
(13) Food should be fast digesting and rich in nutrients.
(14) Exercise, yoga or physical activity should not be done immediately after eating.
(15) Spoons, forks or glasses should not be used while eating food.
(16) Food should be rinsed after eating.
(17) Highly fried foods should not be used as they are not easily digested.
Frying also destroys the nutrients in food.
(18) Hair should always be thoroughly washed and eaten.
(19) We should not eat the same kind of food every day but should eat different foods.
(20) Substances that do not match each other should not be eaten together, such as milk and lemon, meat and milk.
Eating these foods together can lead to a variety of diseases in the body.
Q10. Make a note of the following - (a) Obese food (b) Water (c) Minerals (c) Cooking
A. Fatty diets - Fatty carbohydrates in the human diet are called fatty foods.
Rough conduct does not provide any energy in human food.
They are digested and excreted through the feces without any change as they are not affected by the digestive juices.
It helps in expelling feces from the body.
It increases the amount of waste products by absorbing water from food and speeds up the excretion of them through the large intestine.
Excessive intake of fat in the food satisfies the appetite of the person.
(B) Water - The amount of water in the body of a person who eats and drinks daily is automatically met.
A normal person should drink 1.5 to 2.5 liters of water daily.
This amount of water fluctuates according to climate change.
We should always drink clean and fresh water.
Drinking filtered water is more beneficial for the body but the water should not be filtered so much that all the elements of water which are beneficial for our body flow away.
(3) Minerals - The human body needs calcium, sodium, potassium, phosphorus, iron, magnesium, iodine, chlorine, sulfur, copper and cobalt.
They are very important for building the body and conducting physical activities.
(C) Cooking - Many foods are edible only after cooking such as pulses, grains, vegetables etc.
Foods are cooked and eaten in different ways.
This process is called cooking.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-6th, Chapter-3, Punjabi Medium
Class-6th, Chapter-1 Punjabi Medium
Class-6th, Chapter-2 Punjabi Medium
Class-7th, Chapter-5, Very Short Que-Ans
Class-7th, Chapter-5, Short Que-Ans
Class- 11th, Chapter-3, Very Short Que-Ans
Contact Form
Name
Email
*
Message
*