Class 9th, Chapter 1, Long Que-Ans

 







ਉੱਤਰ - ਸਰੀਰਕ ਗਤੀਵਿਧੀਆਂ ਨੂੰ ਸੁਖਾਵਾਂ , ਤੇਜ਼ ਅਤੇ ਸਮਰੱਥਾ ਭਰਪੂਰ ਬਣਾਉਣ ਦੀਆਂ ਵਿਧੀਆਂ ਸਿੱਖਣਾ ਹੀ ਸਰੀਰਕ ਸਿੱਖਿਆ ਹੈ । ਵਿਅਕਤੀ ਦੇ ਹਰ ਕੰਮ ਵਿਚ ਉਸ ਦੀ ਕਿਰਿਆਸ਼ੀਲਤਾ ਵਿਸ਼ੇਸ਼ ਸਥਾਨ ਰੱਖਦੀ ਹੈ।ਕਿਰਿਆਵਾਂ ਨੂੰ ਜੇ ਵਿਧੀ - ਪੂਰਵਕ ਅਤੇ ਵਿਗਿਆਨਕ ਆਧਾਰ ਅਨੁਸਾਰ ਕੀਤਾ ਜਾਵੇ ਤਾਂ ਇਹਨਾਂ ਵਿੱਚ ਗਤੀਸ਼ੀਲਤਾ ਅਤੇ ਇਕ - ਸੁਰਤਾ ਵੱਧਦੀ ਹੈ । ਸਰੀਰਕ ਸਿੱਖਿਆ ਦੇ ਪਾਠ ਕੁਮ ਰਾਹੀਂ ਇਹਨਾਂ ਵਿਧੀਆਂ ਨੂੰ ਸਿੱਖਿਆ ਜਾ ਸਕਦਾ ਹੈ । ਕਾਮਯਾਬ ਅਤੇ ਸੁਖਾਵੀਂ ਜ਼ਿੰਦਗੀ ਲਈ ਸੁਡੌਲ , ਮਜ਼ਬੂਤ ਅਤੇ ਤੰਦਰੁਸਤ ਸਰੀਰ ਦੀ ਲੋੜ ਹੈ । ਇਸ ਦੀ ਪ੍ਰਾਪਤੀ ਲਈ ਸਰੀਰਕ ਸਿੱਖਿਆ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ । ਸਰੀਰਕ ਸਿੱਖਿਆਸਾਡੀ ਸਿੱਖਿਆ ਪ੍ਰਣਾਲੀ ਦਾ ਇਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ । ਸਿੱਖਿਆ ਦੇ ਹੋਰ ਵਿਸ਼ੇ ਦਿਮਾਗੀ ਕਿਰਿਆਵਾਂ ਨਾਲ ਸੰਬੰਧ ਰੱਖਦੇ ਹਨ , ਜਦੋਂ ਕਿ ਸਰੀਰਕ ਸਿੱਖਿਆ ਦਿਮਾਗੀ ਅਤੇ ਸਰੀਰਕ ਦੋਨਾਂ ਤਰ੍ਹਾਂ ਦੀਆਂ ਕਿਰਿਆਵਾਂ ਨਾਲ ਸੰਬੰਧ ਰੱਖਦੀ ਹੈ । ਦਿਮਾਗੀ ਤੰਤੂਆਂ ਨੂੰ ਡੂੰਘਾਈ ਤੱਕ ਸੋਚਣ ਅਤੇ ਦੇਰ ਤੱਕ ਕੰਮ ਕਰਨ ਦੇ ਸਮਰੱਥ ਬਣਾਉਣ ਲਈ ਸਰੀਰਕ ਤੰਦਰੁਸਤੀ ਦਾ ਹੋਣਾ ਬਹੁਤ ਜ਼ਰੂਰੀ ਹੈ । ਸਰੀਰਕ ਸਿੱਖਿਆ ਹੀ ਇੱਕੋ - ਇੱਕ ਇਹੋ ਜਿਹਾ ਮਾਧਿਅਮ ਹੈ ਜਿਸ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਹਾਸਲ ਕੀਤੀ ਜਾ ਸਕਦੀ ਹੈ । 
ਸਰੀਰਕ ਸਿੱਖਿਆ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ - ਸਰੀਰਕ + ਸਿੱਖਿਆ । ਇਸ ਲਈ ਸਰੀਰਕ ਸਿੱਖਿਆ ਜਿਸਮ ਅਤੇ ਦਿਮਾਗ ਦੀਆਂ ਗਤੀਵਿਧੀਆਂ ਦਾ ਅਧਿਐਨ ਹੈ । ਇਹਨਾਂ ਗਤੀਵਿਧੀਆਂ ਨੂੰ ਵੱਖ - ਵੱਖ ਕਰ ਕੇ ਪੜ੍ਹਨਾ ਅਸੰਭਵ ਹੈ ਕਿਉਂਕਿ ਦਿਮਾਗ ਸਰੀਰ ਦਾ ਹਿੱਸਾ ਹੈ । ਇਸ ਦੀ ਹਾਲਤ ਦਾ ਸਰੀਰ ਉਪਰ ਅਤੇ ਸਰੀਰਕ ਤੰਦਰੁਸਤੀ ਦਾ ਦਿਮਾਗੀ ਕਿਰਿਆਵਾਂ ਉੱਤੇ ਅਸਰ ਪੈਂਦਾ ਹੈ । ਸਿੱਖਿਆ ਦਿਮਾਗੀ ਕਿਰਿਆ ਹੈ ਜਿਸ ਨੂੰ ਸਿੱਖਣ ਲਈ ਦਿਮਾਗੀ ਤੰਦਰੁਸਤੀ ਜ਼ਰੂਰੀ ਹੈ । ਇਕ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ ਹੋ ਸਕਦਾ ਹੈ । “ A sound mind lives in a sound body . ਸਰੀਰਕ ਅਤੇ ਦਿਮਾਗੀ ਤੰਦਰੁਸਤੀ ਲਈ ਸਰੀਰਕ ਅਭਿਆਸ ਜ਼ਰੂਰੀ ਹਨ ।

ਸਰੀਰਕ ਸਿੱਖਿਆ ਦੇ ਪ੍ਰਸਿੱਧ ਵਿਦਵਾਨ ਚਾਰਲਸ ਏ . ਬਿਉਕਰ ਨੇ ਸਰੀਰਕ ਸਿੱਖਿਆ ਨੂੰ ਆਪਣੀ ਪੁਸਤਕ " Foundation of Physical Education " ਵਿਚ ਬੜੇ ਸਪੱਸ਼ਟ ਸ਼ਬਦਾਂ ਵਿੱਚ ਉਸ ਵੱਲੋਂ ਦਿੱਤੀ ਪਰਿਭਾਸ਼ਾ ਅਨੁਸਾਰ , ਸਰੀਰਕ ਸਿੱਖਿਆ ਸਮੁੱਚੀ ਸਿੱਖਿਆ ਦੀ ਕਿਰਿਆ ਦਾ ਇਕ ਅਨਿਖੜਵਾਂ ਅੰਗ ਹੈ ਅਤੇ ਉੱਦਮ ਦੇ ਖੇਤਰ ਵਿੱਚ ਇਸ ਦਾ ਉੱਦੇਸ਼ ਸਰੀਰਕ , ਮਾਨਸਿਕ , ਭਾਵਾਤਮਕ ਅਤੇ ਸਮਾਜਿਕ ਰੂਪ ਤੋਂ ਸੰਪੂਰਨ ਨਾਗਰਿਕਾਂ ਦਾ ਇਸ ਪ੍ਰਕਾਰ ਦੀਆਂ ਸਰੀਰਕ ਕਿਰਿਆਵਾਂ ਰਾਹੀਂ ਵਿਕਾਸ ਕਰਨਾ ਹੈ ਜਿਨ੍ਹਾਂ ਦੀ ਚੋਣ ਉਹਨਾਂ ਦੇ ਉਦੇਸ਼ਾਂ ਦੀ ਪੂਰਤੀ ਨੂੰ ਮੁੱਖ ਰੱਖਕੇ ਕੀਤੀ ਜਾਵੇ ।
         ਉੱਪਰ ਦਿੱਤੀਆਂ ਪਰਿਭਾਸ਼ਾਵਾਂ ਨੂੰ ਪ੍ਰਖਦੇ ਹੋਏ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਸਰੀਰਕ ਸਿੱਖਿਆ , ਸਰੀਰਕ ਅਤੇ ਮਾਨਸਿਕ ਪਰਿਸਥਿਤੀਆਂ ਦਾ ਅਧਿਐਨ ਹੈ । ਇਹਨਾਂ ਦਾ ਵਿਅਕਤੀ ਦੇ ਸਮਾਜਿਕ ਅਤੇ ਨੈਤਿਕ ਜੀਵਨ ਉੱਤੇ ਵੀ ਅਸਰ ਪੈਂਦਾ ਹੈ । ਇਹਨਾਂ ਪਰਿਸਥਿਤੀਆਂ ਨੂੰ ਅਭਿਆਸ ਦੁਆਰਾ ਬਿਹਤਰ ਸਥਿਤੀ ਵਿੱਚ ਲਿਆਇਆ ਜਾ ਸਕਦਾ ਹੈ । ਸਰੀਰਕ ਸਿੱਖਿਆ ਰਾਹੀਂ ਵਿਅਕਤੀ ਦੀਆਂ ਸਰੀਰਕ ਅਤੇ ਮਾਨਸਿਕ ਕਿਰਿਆਵਾਂ ਵਿਗਿਆਨਕ ਵਿਧੀਆਂ ਰਾਹੀਂ ਪਰਿਵਰਤਿਤ ਕੀਤੀਆਂ ਜਾਂਦੀਆਂ ਹਨ । ਇਸ ਵਿੱਚ ਅਭਿਆਸ ਵਿਧੀਆਂ ਨੂੰ ਸਹੀ ਢੰਗ ਨਾਲ ਵਰਤਣ ਦੀ ਜਾਚ ਵੀ ਸਿਖਾਈ ਜਾਂਦੀ ਹੈ । 

ਸਰੀਰਕ ਸਿੱਖਿਆ ਵਿਅਕਤੀ ਨੂੰ ਉਸ ਦੀ ਮੰਜ਼ਲ ਤੇ ਪਹੁੰਚਣ ਵਿੱਚ ਸੇਧ ਪ੍ਰਧਾਨ ਕਰਦੀ ਹੈ । ਸਰੀਰਕ ਸਿੱਖਿਆ ਵਿਅਕਤੀ ਦਾ ਸਰੀਰਕ , ਮਾਨਸਿਕ ਅਤੇ ਸਮਾਜਿਕ ਵਿਕਾਸ ਕਰ ਕੇ ਵਿਅਕਤੀ ਦੇ ਚਰਿੱਤਰ ਦਾ ਨਿਰਮਾਣ ਕਰਦੀ ਹੈ । ਸਰੀਰਕ ਅਭਿਆਸ ਵਿਅਕਤੀ ਦੀ ਸਿਹਤ ਨੂੰ ਚੰਗਾ ਸਰੀਰ ਨੂੰ ਮਜ਼ਬੂਤ ਅਤੇ ਦਿਮਾਗ ਨੂੰ ਤੇਜ਼ ਕਰਦੇ ਹਨ । ਸਰੀਰਕ ਸਿੱਖਿਆ ਦੇ ਪਾਠ ਕੁਮ ਰਾਹੀਂ ਵਿਅਕਤੀ ਜ਼ਬਤ ਵਿਚ ਰਹਿਣਾ ਸਿੱਖ ਜਾਂਦਾ ਹੈ ਜਿਸ ਕਰਕੇ ਉਹ ਦੇਸ਼ ਦਾ ਚੰਗਾ ਨਾਗਰਿਕ ਸਿੱਧ ਹੁੰਦਾ ਹੈ । ਖਿਡਾਰੀ ਦੀ ਸਿੱਧੀ ਉਸ ਨੂੰ ਰਵਾਨ ਬਣਾਉਂਦੀ ਹੈ । ਇਕ ਚੰਗਾ ਨਾਗਰਿਕ ਦੇਸ਼ ਦਾ ਵਫਾਦਾਰ ਸਿਪਾਹੀ ਹੁੰਦਾ ਹੈ । ਇਹੀ ਕਾਰਨ ਹੈ ਕਿ ਦੋਸ਼ ਦੇ ਖਿਡਾਰੀ ਦੇਸ਼ ਦੀ ਮਾਣ - ਮਰਿਆਦਾ ਲਈ ਜਾਨ ਤੋੜ ਕੇ ਖੇਡਦੇ ਹਨ ਅਤੇ ਜਿੱਤਾਂ ਪ੍ਰਾਪਤ ਕਰ ਕੇ ਆਪਣਾ ਅਤੇ ਦੇਸ਼ ਦਾ ਸਿਰ ਉੱਚਾ ਕਰਦੇ ਹਨ । ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਰੀਰਕ ਸਿੱਖਿਆ ਦਾ ਮੰਤਵ ਵਿਅਕਤੀ ਦੀ ਸਖਸੀਅਤ ਦਾ ਪੂਰਨ ਵਿਕਾਸ ਕਰਨਾ ਹੈ ।


ਉੱਤਰ - ਸਰੀਰਕ ਸਿੱਖਿਆ ਦਾ ਨਿਸ਼ਾਨਾ ਵਿਅਕਤੀ ਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰਨਾ ਹੈ । ਵਿਅਕਤੀ ਦੀ ਸਰਵਪੱਖੀ ਸ਼ਖਸੀਅਤ ਦੇ ਉਭਾਰ ਲਈ ਸਰੀਰਕ ਸਿੱਖਿਆ ਵਿਅਕਤੀ ਨੂੰ ਇਕ ਚੰਗੇ ਨਾਗਰਿਕ ਦੇ ਸਾਰੇ ਗੁਣ ਸਿਖਾਉਂਦੀ ਹੈ । ਇਕ ਚੰਗਾ ਨਾਗਰਿਕ ਹੀ ਦੇਸ਼ ਦੀ ਖੁਸ਼ਹਾਲੀ , ਤਰੱਕੀ ਅਤੇ ਸੁਰੱਖਿਆ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾਉਂਦਾ ਹੈ । ਸ਼ਰੀਰਕ ਸਿੱਖਿਆ ਵਿਅਕਤੀ ਨੂੰ ਆਪਣੇ ਸੁਚੱਜੇ ਮਾਹਿਰਾਂ ਰਾਹੀਂ ਅਗਵਾਹੀ ਲੀਹਾਂ ਤੇ ਚੱਲਣ ਦੀ ਜਾਚ ਦੱਸਦੀ ਹੈ । ਸਰੀਰਕ , ਮਾਨਸਿਕ , ਬੌਧਿਕ , ਸਮਾਜਿਕ ਅਤੇ ਨੈਤਿਕ ਵਿਕਾਸ ਰਾਹੀਂ ਵਿਅਕਤੀ ਸਮਾਜ ਸਾਹਮਣੇ ਆਪਣਾ ਉੱਤਮ ਪ੍ਰਦਰਸ਼ਨ ਕਰ ਕੇ ਸਤਿਕਾਰ ਹਾਸਲ ਕਰਦਾ ਹੈ । ਜਿਸ ਰਾਹੀਂ ਉਸ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਹੈ । ਵਿਅਕਤੀ ਨੂੰ ਗੁਣਾਤਮਿਕ ਪੱਖੋਂ ਭਰਪੂਰ ਕਰਨ ਲਈ ਸਰੀਰਕ ਸਿੱਖਿਆ ਦੇ ਹੇਠ ਲਿਖੇ ਉਦੇਸ਼ ਹਨ ਜਿਨ੍ਹਾਂ ਦੀ ਪ੍ਰਾਪਤੀ ਕਰ ਕੇ ਮੰਤਵ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ।

1. ਸਰੀਰਕ ਵਿਕਾਸ ( Physical Development ) - ਸਰੀਰਕ ਸਿੱਖਿਆ ਦਾ ਸਭ ਤੋਂ ਪਹਿਲਾ ਉੱਦੇਸ਼ ਸਰੀਰਕ ਵਿਕਾਸ ਕਰਨ ਬਾਰੇ ਹੈ।‘ਜਾਨ ਹੈ ਤਾਂ ਜਹਾਨ ਹੈਂ ' ਦੇ ਕਥਨ ਅਨੁਸਾਰ ਜੇਕਰ ਸਾਡੀ ਸਿਹਤ ਠੀਕ ਹੈ ਤਾਂ ਦੁਨੀਆਂ ਦੇ ਔਖੇ ਤੋਂ ਔਖੇ ਕੰਮਾਂ ਨੂੰ ਕਰਨ ਦੀ ਸਮਰੱਥਾ ਅਸੀਂ ਹਾਸਲ ਕਰ ਸਕਦੇ ਹਾਂ । ਸਰੀਰਕ ਵਿਕਾਸ ਲਈ ਸਰੀਰਕ ਸਿੱਖਿਆ ਵਿਗਿਆਨਕ ਵਿਧੀਆਂ ਰਾਹੀਂ ਅਭਿਆਸ ਕਰਨ ਦੀ ਜਾਚ ਦੱਸਦੀ ਹੈ । ਸਰੀਰਕ ਸਿੱਖਿਆ ਦੇ ਪ੍ਰਗਰਾਮ ਹਰ ਵਰਗ ਅਤੇ ਹਰ ਉਮਰ ਲਈ ਵਿਧੀਪੂਰਵਕ ਉਲੀਕੇ ਜਾਂਦੇ ਹਨ । ਨਿੰਗ ਵਿਧੀਆਂ ਜਿਵੇਂ ਕਿ ਯੋਗਾ , ਸਰਕਟ ਨਿੰਗ , ਆਮੀਟਰਿਕ , ਆਸਟਾਨਿਕ ਅਤੇ ਆਸਕਾਇਨੈਟਿਕ ਲਿੰਗ ਵਿਧੀ , ਵਾਤਾਨਕੂਲਿਤ ਵਿਧੀ ਅਤੇ ਹੋਰ ਬਹੁਤ ਸਾਰੀਆਂ ਨਿਗ ਵਿਧੀਆਂ ਵਿਅਕਤੀ ਦੀਆਂ ਮਾਸ ਪੇਸ਼ੀਆਂ ਨੂੰ ਮਜ਼ਬੂਤ , ਉਸ ਦੇ ਅੰਦਰੂਨੀ ਪ੍ਰਬੰਧਾਂ ਨੂੰ ਸ਼ਕਤੀਸ਼ਾਲੀ ਅਤੇ ਸਹਿਣਸ਼ੀਲ ਬਣਾਉਂਦੀਆਂ ਹਨ । ਸਰੀਰਕ ਸਿੱਖਿਆ ਦੇ ਸਮੁੱਚੇ ਖੇਡ ਪ੍ਰਬੰਧ ਵਿਅਕਤੀ ਦੀ ਕਾਰਜ ਸਮਰੱਥਾ ਅਤੇ ਸਰੀਰਕ ਸਿਹਤ ਨੂੰ ਵਧਾਉਂਦੇ ਹਨ । ਚੰਗੀ ਸਿਹਤ ਲਈ ਅਭਿਆਸ ਦੇ ਨਾਲ - ਨਾਲ ਸੰਤੁਲਿਤ ਭੋਜਨ ਗ੍ਰਹਿਣ ਕਰਨਾ ਵੀ ਅਤਿ ਜਰੂਰੀ ਹੈ । ਮਹਿਗਾ ਭੋਜਨ ਜਰੂਰੀ ਨਹੀਂ ਕਿ ਸੰਤੁਲਿਤ ਵੀ ਹੋਵੇ । ਕਿਸ ਤਰ੍ਹਾਂ ਦੀ ਖੇਡ ਅਤੇ ਕਿਰਿਆ ਵਾਸਤੇ ਕਿਸ ਪ੍ਰਕਾਰ ਦਾ ਭੋਜਨ ਖਾਣਾ ਚਾਹੀਦਾ ਹੈ ਇਹ ਸਰੀਰਕ ਸਿੱਖਿਆ ਦੇ ਪਾਠਕ੍ਰਮ ਦਾ ਹਿੱਸਾ ਹੈ । ਸਰੀਰਕ ਸਿੱਖਿਆ ਦੇ ਪ੍ਰੋਗਰਾਮ ਜਿਵੇਂ ਕਿ ਯੋਗਾ ਸਰੀਰ ਦੀਆਂ ਪੁਰਾਣੀਆਂ ਬਿਮਾਰੀਆਂ ਨੂੰ ਖ਼ਤਮ ਕਰਨ ਦੀ ਪ੍ਰਮਾਣਿਕ ਅਭਿਆਸ ਵਿਧੀ ਹੈ । ਸਰੀਰਕ ਅਭਿਆਸ ਬਿਮਾਰੀਆਂ ਦੇ ਵਾਇਰਸ ਨੂੰ ਸਰੀਰ ਅੰਦਰ ਖ਼ਤਮ ਕਰਨ ਦੀ ਸਮਰੱਥਾ ਪੈਦਾ ਕਰਦੇ ਹਨ । ਅਭਿਆਸ ਰਾਹੀਂ ਵਿਅਕਤੀ ਦਾ ਸਰੀਰ ਪ੍ਰਦੂਸ਼ਿਤ ਵਾਤਾਵਰਨ ਨੂੰ ਸਹਿਣ ਕਰਨ ਦੇ ਯੋਗ ਹੋ ਜਾਂਦਾ ਹੈ ।

 2. ਮਾਨਸਿਕ ਵਿਕਾਸ ( Mental development ) - ਸਰੀਰ ਦੀ ਤੰਦਰੁਸਤੀ ਦੀ ਗੱਲ ਸਰੀਰਕ ਅਤੇ ਮਾਨਸਿਕ ਦੋਨਾਂ ਤਰ੍ਹਾਂ ਦੀ ਤੰਦਰੁਸਤੀ ਨੂੰ ਵੇਖ ਕੇ ਕੀਤੀ ਜਾ ਸਕਦੀ ਹੈ । ਇਕੱਲੀ ਸਰੀਰਕ ਤੰਦਰੁਸਤੀ ਹੀ ਕਾਫ਼ੀ ਨਹੀਂ ਹੈ । ਸਰੀਰਕ ਸਿੱਖਿਆ ਮਾਨਸਿਕ ਵਿਕਾਸ ਲਈ ਬੱਚਿਆਂ ਨੂੰ ਇਹੋ ਜਿਹੀਆਂ ਕਿਰਿਆਵਾਂ ਦਿੰਦੀ ਹੈ ਜੋ ਉਹਨਾਂ ਦੇ ਦਿਮਾਗ ਨੂੰ ਉਤੇਜਿਤ ਕਰਦੀਆਂ ਹਨ । ਸਰੀਰਕ ਸਿੱਖਿਆ ਦੇ ਪ੍ਰੋਗਰਾਮ ਜਿਵੇਂ ਕਿ ਖੇਡ ਤਕਨੀਕ ਸਿਖਣਾ ਅਤੇ ਖੇਡ ਕਿਰਿਆਵਾਂ ਵਿਚ ਉਹਨਾਂ ਨੂੰ ਸਫਲਤਾ ਪੂਰਵਕ ਇਸਤੇਮਾਲ ਕਰਨਾ ਬਹੁਤ ਸਾਰੀਆਂ ਜਟਿਲ ਸਮੱਸਿਆਵਾਂ ਪੈਦਾ ਕਰਦੇ ਹਨ । ਖਿਡਾਰੀ ਉਹਨਾਂ ਨੂੰ ਬਰੀਕੀ ਨਾਲ ਸਮਝਦਾ ਹੈ । ਸਮੱਸਿਆਵਾਂ ਨੂੰ ਸੁਲਝਾਉਣ ਰਾਹੀਂ ਬੱਚੇ ਦਾ ਹੋਇਆ ਮਾਨਸਿਕ ਵਿਕਾਸ ਉਸ ਦੇ ਜੀਵਨ ਵਿੱਚ ਆਈ ਹਰੇਕ ਸਮੱਸਿਆ ਸਮਝਣ ਅਤੇ ਹੱਲ ਕਰਨ ਦੀ ਉਸ ਵਿਚ ਸਮਰੱਥਾ ਪੈਦਾ ਕਰਦਾ ਹੈ । 

3. ਭਾਵਾਤਮਿਕ ਵਿਕਾਸ ( Emotional development ) - ਸਰੀਰਕ ਤੌਰ ਤੇ ਤੰਦਰੁਸਤ ਅਤੇ ਮਾਨਸਿਕ ਤੌਰ ਤੇ ਚੁਸਤ ਵਿਅਕਤੀ ਵੀ ਬਹੁਤ ਵਾਰ ਜਜ਼ਬਾਤੀ ਹੋ ਜਾਂਦੇ ਹਨ । ਜਿੰਦਗੀ ਦੀਆਂ ਛੋਟੀਆਂ - ਛੋਟੀਆਂ ਅੜਚਣਾਂ ਨੂੰ ਸੁਲਝਾਉਣ ਦੀ ਥਾਂ ਭਾਵਨਾ ਦੇ ਵੱਸ ਹੋ ਕੇ ਕੋਈ ਵੱਡੀ ਸਮੱਸਿਆ ਬਣਾ ਕੇ ਉਲਝ ਜਾਂਦੇ ਹਨ।ਉਹ ਹਾਰ , ਜਿੱਤ , ਖੁਸ਼ੀ , ਗਮੀ , ਪਸੰਦ ਨਾਪਸੰਦ , ਨਫ਼ਰਤ ਅਤੇ ਪਿਆਰ ਜਿਹੇ ਨੁਕਤਿਆਂ ਨੂੰ ਜ਼ਿਆਦਾ ਮਹੱਤਤਾ ਦਿੰਦੇ ਹਨ । ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਕੀਮਤੀ ਸਮਾਂ ਅਤੇ ਤਾਕਤ ਬੇਅਰਥ ਖਰਚ ਹੋ ਜਾਂਦੀ ਹੈ ਤੇ ਉਹ ਚੰਗੇ ਨਤੀਜੇ ਤੋਂ ਵਾਂਝੇ ਰਹਿ ਜਾਂਦੇ ਹਨ । ਖੇਡਾਂ ਅਤੇ ਸਰੀਰਕ ਸਿੱਖਿਆ ਵਿਅਕਤੀ ਨੂੰ ਹਰ ਹਾਲਾਤ ਵਿੱਚ ਸਹਿਜਤਾ ਨਾਲ ਰਹਿਣ ਅਤੇ ਨਰਮ ਤਰੀਕੇ ਨਾਲ ਉਹਨਾਂ ' ਤੇ ਗੌਰ ਕਰਨ ਦੀ ਜਾਚ ਦੱਸਦੀ ਹੈ । ਇਸ ਲਈ ਖਿਡਾਰੀ ਜਿੱਤ ਨੂੰ ਆਪਣਾ ਮਨੋਰਥ ਨਹੀਂ ਸਗੋਂ ਚੰਗੀ ਖੇਡ ਪ੍ਰਦਰਸ਼ਨੀ ਨੂੰ ਆਪਣਾ ਮਨੋਰਥ ਬਣਾਉਂਦੇ ਹਨ । ਹਾਰ ਜਿੱਤ ਦੇ ਉਹਨਾਂ ਦੇ ਜੀਵਨ ਵਿੱਚ ਕੋਈ ਮਾਅਨੇ ਨਹੀਂ ਹੁੰਦੇ । 

4. ਸਮਾਜਿਕ ਵਿਕਾਸ ( Social development ) - ਸਰੀਰਕ ਸਿੱਖਿਆ ਰਾਹੀਂ ਵਿਅਕਤੀ ਦਾ ਸਮਾਜਿਕ ਵਿਕਾਸ ਹੁੰਦਾ ਹੈ । ਉਹ ਆਪਣੇ ਚੁਗਿਰਦੇ ਵਿਚੋਂ ਬਾਹਰ ਨਿਕਲ ਕੇ ਦੂਸਰੇ ਸਮਾਜਿਕ ਮਾਹੌਲ ਨੂੰ ਮਹਿਸੂਸ ਕਰ ਸਕਦਾ ਹੈਉਹ ਵੱਖ - ਵੱਖ ਤਰ੍ਹਾਂ ਦੇ ਲੋਕਾਂ ਨੂੰ ਮਿਲਦਾ ਹੈ , ਉਹਨਾਂ ਦੇ ਰਸਮ ਰਿਵਾਜ , ਲਿਬਾਸ , ਸੁਭਾਅ ਅਤੇ ਸੱਭਿਅਤਾ ਬਾਰੇ ਜਾਣੂ ਹੁੰਦਾ ਹੈ । ਨਵੀਆਂ ਅਤੇ ਚੰਗੀਆਂ ਵਿਅਕਤੀ ਦਾ ਸਮਾਜਿਕ ਵਿਕਾਸ ਹੁੰਦਾ ਹੈ । ਨਵੀਆਂ ਤੇ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰਨਾ ਆਪਣੇ ਸਮਾਜਿਕ ਵਿਰਸੇ ਤੋਂ ਦੂਸਰੇ ਲੋਕਾਂ ਨੂੰ ਜਾਣੂੰ ਕਰਵਾਉਣ ਨਾਲ ਵਿਅਕਤੀ ਦਾ ਸਮਾਜਿਕ ਵਿਕਾਸ ਹੁੰਦਾ ਹੈ ਇਕ ਖਿਡਾਰੀ ਖੇਡ ਰਾਹੀਂ ਲੋਕਾਂ ਵੱਲੋਂ ਸਤਿਕਾਰ ਹਾਸਲ ਕਰਦਾ ਹੈ । ਹਰ ਦੇਸ਼ ਆਪਣੇ ਖਿਡਾਰੀਆਂ ' ਤੇ ਮਾਣ ਮਹਿਸੂਸ ਕਰਦਾ ਹੈ । ਪ੍ਰਾਚੀਨ ਉਲੰਪਿਕ ਵਿਚ ਤਾਂ ਖਿਡਾਰੀ ਨੂੰ ਸਰਵਉੱਤਮ ਸਮਾਜਿਕ ਮਾਨਤਾ ਪ੍ਰਾਪਤ ਹੋ ਜਾਂਦੀ ਸੀ । ਉਹ ਦੇਸ਼ ਦੇ ਹੀਰੋ ਅਖਵਾਉਂਦੇ ਸਨ । ਅੱਜ ਵੀ ਖਿਡਾਰੀ ਦਾ ਪੂਰਾ ਮਾਣ ਕੀਤਾ ਜਾਂਦਾ ਹੈ ।

 5. ਗਤੀਕਾਰਕ ਵਿਕਾਸ ( Motor development ) - ਅਜ਼ਬੂਤ ਸਰੀਰ ਅਤੇ ਤੇਜ਼ ਦਿਮਾਗ ਸਰੀਰਕ ਹਰਕਤਾਂ ਨੂੰ ਠੀਕ ਅਤੇ ਤੇਜ਼ੀ ਨਾਲ ਕਰਨ ਦਾ ਬਲ ਪ੍ਰਦਾਨ ਕਰਦੇ ਹਨ । ਵਿਅਕਤੀ ਮੂਲ ਕੁਸ਼ਲਤਾਵਾਂ ਸਿੱਖਣ ਤੋਂ ਬਾਅਦ ਜੇ ਕਰ ਉਹਨਾਂ ਦਾ ਵਿਧੀ ਪੂਰਵਕ ਅਭਿਆਸ ਕਰਦਾ ਰਹਿੰਦਾ ਹੈ ਤਾਂ ਉਸ ਦੀ ਕਿਰਿਆ ਵਿਚ ਕਿਸੇ ਹੱਦ ਤਕ ਵਾਧਾ ਹੋ ਜਾਂਦਾ ਹੈ ਕਿਉਂਕਿ ਤੰਤੂ - ਮਾਸਪੇਸ਼ੀ ਇਕਸੁਰਤਾ ਅਭਿਆਸ ਰਾਹੀਂ ਹੀ ਸੰਭਵ ਹੋ ਸਕਦੀ ਹੈ । ਗਤੀਕਾਰਕ ਵਿਕਾਸ ਹੋਣ ਕਰਕੇ ਖਿਡਾਰੀ ਆਪਣੀ ਥੋੜੀ ਸ਼ਕਤੀ ਖ਼ਰਚ ਕਰ ਕੇ ਜ਼ਿਆਦਾ ਕੰਮ ਕਰ ਜਾਂਦਾ ਹੈ । 

6. ਚਰਿੱਤਰ ਦਾ ਨਿਰਮਾਣ ( Moral development ) - ਖੇਡਾਂ ਵਿਅਕਤੀ ਨੂੰ ਚੰਗਾ ਨਾਗਰਿਕ ਬਣਾਉਂਦੀਆਂ ਹਨ । ਉਹ ਹੀ ਚੰਗਾ ਨਾਗਰਿਕ ਹੋ ਸਕਦਾ ਹੈ ਜੋ ਰਵਾਨ ਹੋਵੇ । ਖੇਡ ਦੇ ਮੈਦਾਨ ਵਿਚ ਖਿਡਾਰੀ ਦੇ ਰੰਗ ਰੂਪ ਅਤੇ ਸਰੀਰ ਦਾ ਮੁੱਲ ਨਹੀਂ ਸਗੋਂ ਉਸ ਦੀ ਖੇਡ ਪ੍ਰਦਰਸ਼ਨੀ ਦਾ ਮੁੱਲ ਪੈਂਦਾ ਹੈ । ਖੇਡਾਂ ਰਾਹੀਂ ਖਿਡਾਰੀ ਨੂੰ ਮਿਲਿਆ ਸਤਿਕਾਰ ਉਹ ਆਪਣੇ ਭੈੜੇ ਚਿਰ ਰਾਹੀਂ ਗਵਾਉਣ ਨੂੰ ਤਰਜੀਹ ਨਹੀਂ ਦੇਵੇਗਾ । ਖੇਡ ਦੇ ਮੈਦਾਨ ਵਿੱਚ ਖਿਡਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੱਚ ਬੋਲਦੇ ਹਨ । ਹਰ ਇੱਕ ਦਾ ਸਤਿਕਾਰ ਕਰਦੇ ਹਨ । ਆਪਣੀ ਖੇਡ ਨੂੰ ਦੋਸ਼ ਦਾ ਮਾਣ ਸਮਝਦੇ ਹੋਏ ਵੇਚਦੇ ਨਹੀਂ । ਖੇਡ ਦੇ ਮੈਦਾਨ ਵਿੱਚੋਂ ਖਿਡਾਰੀ ਅਨੁਸ਼ਾਸਨ , ਆਖਾ ਮੰਨਣਾ , ਵੱਡਿਆਂ ਦਾ ਸਤਿਕਾਰ ਕਰਨਾ , ਪਿਆਰ , ਮਿਲਵਰਤਨ , ਹਮਦਰਦੀ , ਸੱਚ ਬੋਲਣਾ ਅਤੇ ਸੁੱਚਾ ਜੀਵਨ ਬਤੀਤ ਕਰਨ ਦੇ ਅਣਮੋਲ ਗੁਣ ਸਿੱਖਦਾ ਹੈ । ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਰੀਰਕ ਸਿੱਖਿਆ ਦੇ ਉਦੇਸ਼ ਆਦਰਸ਼ ਜੀਵਨ ਦੀ ਪ੍ਰਾਪਤੀ ਲਈ ਵਿਕਸਤ ਕਰਨੇ ਬਹੁਤ ਜਰੂਰੀ ਹਨ ।

ਉੱਤਰ - ਖੇਡ ਦਾ ਮੈਦਾਨ ਚੰਗੀ ਨਾਗਰਿਕਤਾ ਦੀ ਪ੍ਰਯੋਗਸ਼ਾਲਾ ਹੈ । ਸਰੀਰਕ ਸਿੱਖਿਆ ਦੇ ਮੱਥੇ ਉੱਦੇਸ਼ ਜਿਸ ਵਿਅਕਤੀ ਵਿਚ ਵਿਕਸਿਤ ਹੋਣ ਉਹ ਯਕੀਨਨ ਚੰਗਾ ਨਾਗਰਿਕ ਹੋਵੇਗਾ । ਹਾਕੀ ਦੇ ਮੈਦਾਨ ਵਿਚ ਖਿਡਾਰੀ ਉਹ ਸਾਰੇ ਸਰੀਰਕ ਸਿੱਖਿਆ ਦੇ ਉਦੇਸ਼ ਆਪਣੇ ਆਪ ਖੇਡਦੇ ਖੇਡਦੇ ਸਿੱਖ ਜਾਂਦੇ ਹਨ ਜਿਨ੍ਹਾਂ ਦੀ ਜਰੂਰਤ ਸਰੀਰਕ ਸਿੱਖਿਆ ਦੇ ਮੰਤਵ ਦੀ ਪ੍ਰਾਪਤੀ ਲਈ ਹੁੰਦੀ ਹੈ । ਇਕ ਸੱਚਾ ਸਪੋਰਟਸਮੈਨ ਸਮਾਜ ਦਾ ਚੰਗਾ ਨਾਗਰਿਕ ਹੁੰਦਾ ਹੈ । ਹੇਠ ਲਿਖੇ ਸਰੀਰਕ ਸਿੱਖਿਆ ਦੇ ਉਦੇਸ਼ ਹਾਕੀ ਦੇ ਮੈਦਾਨ ਵਿੱਚ ਇਕ ਚੰਗੇ ਖਿਡਾਰੀ ਨੂੰ ਪ੍ਰਾਪਤ ਹੁੰਦੇ ਹਨ
1. ਚੰਗੀ ਸਰੀਰਕ ਸਿਹਤ ਦੀ ਪ੍ਰਾਪਤੀ --ਹਾਕੀ ਖੇਡ ਰਾਹੀਂ ਵਿਅਕਤੀ ਦਾ ਕਰੜਾ ਸਰੀਰਕ ਅਭਿਆਸ ਹੁੰਦਾ ਹੈ । ਇਸ ਨੂੰ ਖੇਡਦਿਆਂ ਖਿਡਾਰੀ ਦੀ ਸਰੀਰਕ ਊਰਜ਼ਾ ਕਾਫ਼ੀ ਹੱਦ ਤੱਕ ਖਰਚ ਹੁੰਦੀ ਹੈ ਜਿਸ ਕਰਕੇ ਮਾਸਪੇਸ਼ੀਆਂ ਦੀ ਪੂਰੀ ਕਸਰਤ ਹੋ ਜਾਂਦੀ ਹੈ । ਮਾਂਸ ਪੇਸ਼ੀਆਂ ਸੁੰਦਰ ਅਤੇ ਮਜ਼ਬੂਤ ਹੋ ਜਾਂਦੀਆਂ ਹਨ । ਸਰੀਰ ਨੂੰ ਭੁੱਖ ਜ਼ਿਆਦਾ ਲਗਦੀ ਹੈ । ਹਾਜ਼ਮਾ ਦਰੁਸਤ ਹੋ ਜਾਂਦਾ ਹੈ । ਜਿਸ ਕਰਕੇ ਸਰੀਰ ਵਿੱਚ ਨਵਾਂ ਖੂਨ ਬਣਾਉਣ ਦੀ ਸ਼ਕਤੀ ਵੱਧ ਜਾਂਦੀ ਹੈ । ਸਰੀਰ ਵਿੱਚੋਂ ਫਾਲਤੂ ਅਤੇ ਬੇਲੋੜੇ ਪਦਾਰਥ ਵੱਧ ਮਾਤਰਾ ਵਿੱਚ ਬਾਹਰ ਨਿਕਲਦੇ ਹਨ ਜਿਸ ਨਾਲ ਸਰੀਰ ਦੀ ਸਫ਼ਾਈ ਹੁੰਦੀ ਰਹਿੰਦੀ ਹੈ । ਸਰੀਰ ਵਿੱਚ ਲਚਕ ਆ ਜਾਂਦੀ ਹੈ । ਸਰੀਰ ਦੇ ਦਿਲ , ਦਿਮਾਗ , ਗੁਰਦੇ , ਫੇਫੜੇ , ਮਿਹਦਾ ਅਤੇ ਅੰਤੜੀਆਂ ਨੂੰ ਤਾਜ਼ਗੀ ਅਤੇ ਤਾਕਤ ਮਿਲਦੀ ਹੈ । ਸਰੀਰ ਦਾ ਸੂਚਨਾ ਕੇਂਦਰ ਜਾਗਰੂਕ ਹੋ ਜਾਂਦਾ ਹੈ , ਜਿਸ ਕਰਕੇ ਸਰੀਰ ਵਿੱਚ ਤੇਜ਼ੀ ਨਾਲ ਅਤੇ ਵੱਧ ਕੰਮ ਕਰਨ ਦੀ ਸ਼ਕਤੀ ਆ ਜਾਂਦੀ ਹੈ । ਸਰੀਰ ਸੁੰਦਰ ਅਤੇ ਪ੍ਰਭਾਵਸ਼ਾਲੀ ਬਣ ਜਾਂਦਾ ਹੈ । 
2. ਮਾਨਸਿਕ ਸ਼ਕਤੀ ਵਿਚ ਵਾਧਾ - ਹਾਕੀ ਦੇ ਮੈਦਾਨ ਵਿੱਚ ਖੇਡਦੇ ਸਮੇਂ ਖਿਡਾਰੀ ਤਾਂ ਹੀ ਸਫਲਤਾ ਪਾ ਸਕਦਾ ਹੈ ਜੇ ਉਹ ਆਪਣੇ ਫੁਰਤੀਲੇ ਕਰਤਵਾਂ ਦੇ ਨਾਲ ਨਾਲ ਤੀਖਣ ਬੁੱਧੀ ਦੀ ਸਮੇਂ ਸਿਰ ਸਹੀ ਵਰਤੋਂ ਕਰਦਾ ਹੋਵੇ । ਹਾਕੀ ਦੀ ਤਕਨੀਕ ਸਿੱਖਣ ਲਈ ਬਹੁਤ ਹੀ ਡੂੰਘਾਈ ਵਿਚ ਰਹਿ ਕੇ ਸੋਚਣਾ ਪੈਂਦਾ ਹੈ । ਇਸ ਤਰ੍ਹਾਂ ਖਿਡਾਰੀ ਵਿਚ ਸਮਸਿਆਵਾਂ ਨੂੰ ਬਰੀਕੀ ਨਾਲ ਸਚਣ ਅਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਹੱਲ ਕਰਨ ਦੀ ਜਾਚ ਆ ਜਾਂਦੀ ਹੈ । ਕਿਹਾ ਜਾਂਦਾ ਹੈ ਜੇ ਸਰੀਰ ਤੰਦਰੁਤ ਹੋਵੇ ਤਾਂ ਉਸ ਵਿਚ ਦਿਮਾਗ ਵੀ ਤੰਦਰੁਸਤ ਹੁੰਦਾ ਹੈ । ਹਾਕੀ ਦਾ ਅਭਿਆਸ ਜੋ ਸਰੀਰ ਨੂੰ ਤੰਦਰੁਸਤ ਕਰਦਾ ਹੈ ਤਾਂ ਦਿਮਾਗ ਨੂੰ ਵੀ ਤੰਦਰੁਸਤੀ ਬਖ਼ਸ਼ਦਾ ਹੈ ।
3. ਭਾਵਾਂ ' ਤੇ ਕਾਬੂ ਰੱਖਣ ਦੀ ਜਾਚ ਆ ਜਾਂਦੀ ਹੈ - ਹਾਕੀ ਦਾ ਮੈਦਾਨ ਖਿਡਾਰੀ ਨੂੰ ਹੱਠ ਰੱਖਣ , ਸੰਘਰਸ਼ ਕਰਨ , ਦਿਮਾਗੀ ਸੰਤੁਲਨ ਕਾਇਮ ਰੱਖਣ ਅਤੇ ਵਿਉਂਤਬੰਦੀ ਕਰਨ ਦੀ ਜਾਚ ਸਿਖਾਉਂਦਾ ਹੈ । ਖਿਡਾਰੀ ਸਿੱਖ ਜਾਂਦਾ ਹੈ ਕਿ ਬੇਕਾਬੂ ਹੋਣ ਨਾਲ ਸਫ਼ਲਤਾ ਨਹੀਂ ਮਿਲਣੀ ਸਗੋਂ ਹੋਈਆਂ ਗਲਤੀਆਂ ਦਾ ਬਰੀਕੀ ਨਾਲ ਵਿਸ਼ਲੇਸ਼ਣ ਕਰਨ ਨਾਲ ਸਫ਼ਲਤਾ ਮਿਲਦੀ ਹੈ । ਹਾਕੀ ਦੇ ਖਿਡਾਰੀ ਥੋ - ਦਿਲੇ , ਛੋਟੀ ਜਿਹੀ ਗੱਲ ਤੇ ਭੜਕਣ ਵਾਲੇ ਨਹੀਂ ਹੁੰਦੇ।ਉਹਨਾਂ ਦਾ ਹਿਰਦਾ ਵਿਸ਼ਾਲ ਅਤੇ ਦੂਸਰਿਆਂ ਪ੍ਰਤੀ ਹਮਦਰਦੀ , ਪਿਆਰ ਅਤੇ ਮਿਲਵਰਤਣ ਰੱਖਣ ਵਾਲਾ ਹੁੰਦਾ ਹੈ । 
4. ਹਾਕੀ ਦਾ ਮੈਦਾਨ ਖਿਡਾਰੀ ਦਾ ਸਮਾਜੀਕਰਨ ਕਰਦਾ ਹੈ - ਸਰੀਰਕ ਸਿੱਖਿਆ ਦਾ ਉਦੇਸ਼ ਹੈ ਕਿ ਖਿਡਾਰੀ ਦਾ ਪੂਰੀ ਤਰ੍ਹਾਂ ਸਮਾਜਿਕ ਵਿਕਾਸ ਹੋਵੇ ਜਿਸ ਕਰਕੇ ਉਹ ਸਮਾਜ ਦਾ ਚੰਗਾ ਨਾਗਰਿਕ ਬਣ ਜਾਏ । ਖੇਡ ਦੇ ਮੈਦਾਨ ਵਿੱਚ ਸਮੇਂ ਸਿਰ ਜਾਣਾ , ਵੱਡਿਆਂ ਦੀ ਆਗਿਆ ਦਾ ਪਾਲਣ ਕਰਨਾ , ਛੋਟਿਆਂ ਨੂੰ ਪਿਆਰ ਦੇਣਾ , ਹਮਦਰਦੀ , ਸਹਿਯੋਗ , ਮਿਲਵਰਤਣ ਅਤੇ ਸਹਿਣਸ਼ੀਲਤਾ ਜਿਹੇ ਗੁਣ ਖੇਡ ਦੇ ਮੈਦਾਨ ਵਿਚੋਂ ਸਿੱਖ ਕੇ ਖਿਡਾਰੀ ਚੰਗੇ ਨਾਗਰਿਕ ਦੇ ਗੁਣ ਸਿੱਖ ਜਾਂਦਾ ਹੈ । ਖਿਡਾਰੀ ਜਾਤ - ਪਾਤ , ਊਚ - ਨੀਚ , ਮਜ਼ਬ - ਧਰਮ ਅਤੇ ਫਿਰਕੂ ਸੋਚ ਤੋਂ ਉੱਪਰ ਉੱਠ ਜਾਂਦਾ ਹੈ । ਪਿਆਰ , ਮਿਲਵਰਤਣ , ਇਕ ਦੂਸਰੇ ਨੂੰ ਸਮਝਣ , ਔਕੜ ਵੇਲੇ ਸਾਥੀਆਂ ਦਾ ਸਾਥ ਦੇਣਾ ਉਸ ਦਾ ਧਰਮ ਬਣ ਜਾਂਦਾ ਹੈ । ਖਿਡਾਰੀਆਂ ਵਿਚ ਵਰਗ ਪਾੜਾ ਮਿਟ ਜਾਂਦਾ ਹੈ ।ਸਰੀਰਕ ਸਿੱਖਿਆ - ਇਸ ਦੇ ਗੁਣ ਅਤੇ ਮੰਤਵ 19 ਹਾਕੀ ਦਾ ਮੈਦਾਨ ਖਿਡਾਰੀਆਂ ਦੁਆਰਾ ਵਿਸ਼ਵ ਭਾਈਚਾਰੇ ਵੱਲ ਨੂੰ ਕਦਮ ਪੁੱਟਦਾ ਹੋਇਆ ਸੰਸਾਰ ਸ਼ਾਂਤੀ ਅਤੇ ਭਰਾਤਰੀ ਮਾਹੌਲ ਪੈਦਾ ਕਰਨ ਦੀ ਹਾਮੀ ਭਰਦਾ ਹੈ । ਇਸ ਤਰ੍ਹਾਂ ਹਾਕੀ ਦੇ ਖਿਡਾਰੀ ਹੱਸਮੁੱਖ , ਵੈਰ ਵਿਰੋਧ ਤੋਂ ਨਿਰਲੇਪ , ਖੁੱਲ੍ਹਦਿਲੇ , ਸਮੇਂ ਦੇ ਪਾਬੰਦ ਅਤੇ ਅਗਿਆਕਾਰੀ ਬਣ ਜਾਂਦੇ ਹਨ । 
5. ਹਾਕੀ ਦੀ ਖੇਡ ਸਰੀਰ ਨੂੰ ਫੁਰਤੀਲਾ ਅਤੇ ਤੇਜ਼ ਤਰਾਰ ਬਣਾਉਂਦੀ ਹੈ - ਹਾਕੀ ਤੇਜ਼ ਖੇਡ ਕਿਰਿਆਵਾਂ ਵਿਚ ਸ਼ਾਮਲ ਕੀਤੀ ਗਈ ਹੈ । ਹਾਕੀ ਖੇਡ ਵਿਚ ਉਹੀ ਖਿਡਾਰੀ ਕਾਮਯਾਬ ਹੋ ਸਕਦੇ ਹਨ ਜੋ ਤੇਜ਼ ਅਤੇ ਤੀਖਣ ਸੋਚ ਰੱਖਣ ਵਾਲੇ ਹੋਣ । ਹਾਕੀ ਦਾ ਸਖ਼ਤ ਅਭਿਆਸ ਸਰੀਰਕ ਪ੍ਰਬੰਧਾਂ ਨੂੰ ਪੂਰਨ ਕਿਰਿਆਸ਼ੀਲ ਬਣਾ ਦਿੰਦਾ ਹੈ । ਹਾਕੀ ਦਾ ਮੈਦਾਨ ਖਿਡਾਰੀ ਵਿੱਚ ਤੇਜ਼ੀ ਪੈਦਾ ਕਰ ਕੇ ਉਸ ਦਾ ਗਤੀਕਾਰਕ ਵਿਕਾਸ ਕਰਦਾ ਹੈ । ਖਿਡਾਰੀ ਵਿੱਚ ਕਿਰਿਆ ਕਰਨ ਦੀ , ਸੋਚਣ ਦੀ ਅਤੇ ਠੀਕ ਫੈਸਲੇ ਲੈਣ ਦੀ ਸ਼ਕਤੀ ਆ ਜਾਂਦੀ ਹੈ । 
6. ਹਾਕੀ ਦਾ ਮੈਦਾਨ ਦੇਸ਼ ਪ੍ਰੇਮੀ ਅਤੇ ਚਰਿਤਰਵਾਨ ਖਿਡਾਰੀ ਪੈਦਾ ਕਰਦਾ ਹੈ - ਜੇਕਰ ਅਸੀਂ ਭਾਰਤੀ ਖੇਡ ਇਤਹਾਸ ' ਤੇ ਨਜ਼ਰ ਮਾਰੀਏ ਤਾਂ ਹਾਕੀ ਦੋ ਖਿਡਾਰੀ ਬਾਕੀ ਸਭ ਖਿਡਾਰੀਆਂ ਨਾਲੋਂ ਵੱਧ ਇਮਾਨਦਾਰ ਅਤੇ ਦੇਸ਼ ਭਗਤ ਨਜ਼ਰ ਆਉਣਗੇ । ਹਾਕੀ ਦੇ ਕਿਸੇ ਖਿਡਾਗੋਂ ਨੇ ਆਪਣੇ ਨਿਜੀ ਫਾਇਦੇ ਖਾਤਰ ਆਪਣੇ ਦੇਸ਼ ਦੀ ਮਾਣ - ਮਰਿਆਦਾ ਦਾ ਸੌਦਾ ਨਹੀਂ ਕੀਤਾ । ਅੱਜ ਤਕ ਹਾਕੀ ਖਿਡਾਰੀ ਆਪਣੇ ਦੇਸ਼ ਖਾਤਰ ਖੇਡਦੇ ਇਸ ਦੇ ਅਹਿਮ ਨੂੰ ਉੱਚਾ ਰੱਖਣ ਦੀ ਕੋਸ਼ਿਸ਼ ਕਰਦੇ ਰਹੇ ਹਨ । ਹਾਕੀ ਦੇ ਖਿਡਾਰੀਆਂ ਦਾ ਦਾਮਨ ਬੇਦਾਗ ਹੈ । ਹਾਕੀ ਦਾ ਮੈਦਾਨ ਖਿਡਾਰੀ ਵਿੱਚ ਸੱਚ ਬੋਲਣ , ਆਗਿਆ ਮੰਨਣ , ਆਪਣੇ ਚਰਿੱਤਰ ਨੂੰ ਸੁੱਚਾ ਰੱਖਣ ਦੇ ਗੁਣ ਭਰਦਾ ਹੈ । ਅੱਜ ਵੀ ਜੋ ਸਾਡਾ ਦੋਸ਼ ਕਿਸੇ ਟੀਮ ਕੋਲ ਵਿਸ਼ਵ ਪੱਧਰ ਤੇ ਸੋਨੇ ਦੇ ਤਮਗੇ ਦੀ ਆਸ ਕਰਦਾ ਹੈ ਤਾਂ ਉਹ ਸਾਡੀ ਰਾਸ਼ਟਰੀ ਖੇਡ ਹਾਕੀ ਹੀ ਹੈ ।

ਉੱਤਰ - ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ । ਵਿਅਕਤੀ ਦਾ ਸੁਭਾਅ ਹੈ ਕਿ ਉਹ ਵਿਹਲੇ ਸਮੇਂ ਜਦੋਂ ਸੋਚਦਾ ਹੈ ਤਾਂ ਬੁਰਾਈ ਕਰਨ ਬਾਰੇ ਹੀ ਸੋਚਦਾ ਹੈ । ਬਹੁਤ ਵਾਰ ਉਹ ਲੋਕ ਜਿਹੜੇ ਵਿਹਲੇ ਹੁੰਦੇ ਹਨ ਉਹ ਬੁਰੀਆਂ ਆਦਤਾਂ ਦੇ ਆਦੀ ਹੋ ਜਾਂਦੇ ਹਨ । ਜਿਵੇਂ ਕਿ ਜੂਆ ਖੇਡਣਾ , ਤਾਸ਼ ਖੇਡਣਾ , ਸ਼ਰਾਬ , ਸਿਗਰਟ ਅਤੇ ਹੋਰ ਨਸ਼ੇ ਵਾਲੀਆਂ ਵਸਤੂਆਂ ਦਾ ਪ੍ਰਯੋਗ ਕਰਨਾ , ਲੋਕਾਂ ਨਾਲ ਲੜਾਈ ਝਗੜੇ ਮੁੱਲ ਲੈਣੇ ਆਦਿ।ਇਹਨਾਂ ਕੰਮਾਂ ਵਿੱਚ ਵਿਅਕਤੀ ਦਾ ਸਮਾਂ , ਤਾਕਤ , ਸਿਹਤ ਅਤੇ ਧਨ ਬੇਅਰਥ ਨਸ਼ਟ ਹੋ ਜਾਂਦੇ ਹਨ । ਵਿਅਕਤੀ ਦੇ ਵਿਕਾਸ ਕਰਨ ਦੇ ਮੌਕੇ ਉਸ ਦੇ ਹੱਥੋਂ ਨਿਕਲ ਜਾਂਦੇ ਹਨ । ਵਿਹਲੇ ਸਮੇਂ ਦੀ ਵਰਤੋਂ ਜੇਕਰ ਯੋਗ ਢੰਗ ਨਾਲ ਨਾ ਕੀਤੀ ਗਈ ਤਾਂ ਮਨੁੱਖੀ ਦਿਮਾਗ ਕੁਰੀਤੀਆਂ ਵਿਚ ਫਸ ਜਾਂਦਾ ਹੈ । ਵਿਹਲੇ ਸਮੇਂ ਦੀ ਚੰਗੀ ਤਰ੍ਹਾਂ ਕੀਤੀ ਵਰਤੋਂ ਵਿਅਕਤੀ ਨੂੰ ਉੱਚਾ ਉਠਾ ਦਿੰਦੀ ਹੈ । ਦੁਨੀਆਂ ਦੀਆਂ ਬਹੁਤ ਸਾਰੀਆਂ ਕਾਢਾਂ ਵਿਹਲੇ ਸਮੇਂ ਵਿਚ ਕੀਤੇ ਕੰਮਾਂ ਦੀ ਦੇਣ ਹਨ ।        ਖੇਡਾਂ ਵਿਹਲੇ ਸਮੇਂ ਦੀ ਯੋਗ ਵਰਤੋਂ ਕਰਨ ਦਾ ਸਾਧਨ ਹਨ -ਖੇਡਾਂ ਵਿਹਲੇ ਸਮੇਂ ਦੀ ਯੋਗ ਵਰਤੋਂ ਕਰਨ ਦਾ ਸਹੀ ਸਾਧਨ ਹੈ ਕਿਉਂਕਿ ਖੇਡਣ ਨਾਲ ਜਿੱਥੇ ਵਿਅਕਤੀ ਦਾ ਵਿਹਲਾ ਸਮਾਂ ਬੀਤਦਾ ਹੈ , ਉੱਥੇ ਉਸਦਾ ਮਨੋਰੰਜਨ ਵੀ ਹੁੰਦਾ ਹੈ । ਉਸ ਅੰਦਰ ਬਚੀ ਵਾਧੂ ਸ਼ਕਤੀ ਦਾ ਨਿਕਾਸ ਹੋ ਜਾਂਦਾ ਹੈ । ਖੇਡਾਂ ਖੇਡਣ ਨਾਲ ਸਰੀਰਕ ਸਿਹਤ ਬਣਦੀ ਹੈ । ਵਿਅਕਤੀ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਆ ਜਾਂਦੀ ਹੈ । ਖੇਡਾਂ ਦਾ ਸ਼ੌਕ ਹੋ ਸਕਦਾ ਵਿਅਕਤੀ ਅੰਦਰ ਸੁੱਤੀ ਪਈ ਖੇਡ ਯੋਗਤਾ ਨੂੰ ਬਾਹਰ ਕੱਢਣ ਦਾ ਵਸੀਲਾ ਬਣ ਜਾਏ ਅਤੇ ਦੇਸ਼ ਨੂੰ ਇਕ ਚੰਗਾ ਖਿਡਾਰੀ ਮਿਲ ਜਾਏ । ਖੇਡਾਂ ਦਾ ਸ਼ੌਕ ਖਿਡਾਰੀਆਂ ਨੂੰ ਉਪਜੀਵਕਾ ਕਮਾਉਣ ਵਿਚ ਵੀ ਸਹਾਈ ਹੋ ਸਕਦਾ ਹੈ । ਜੇਕਰ ਤੁਸੀਂ ਚੰਗੇ ਨਾਗਰਿਕ , ਚੰਗੇ ਦੋਸਤ , ਅਤੇ ਚੰਗੇ ਇਨਸਾਨ ਬਣਨਾ ਹੈ ਤਾਂ ਵਿਹਲੇ ਸਮੇਂ ਨੂੰ ਖੇਡਾਂ ਵੱਲ ਲਗਾਓ । ਦੇਸ਼ ਦੀ ਆਨ ਅਤੇ ਸ਼ਾਨ ਨੂੰ ਚਮਕਾਉਣ ਵਿਚ ਆਪਣਾ ਯੋਗਦਾਨ ਪਾਓ । 

ਉੱਤਰ - ਖੇਡਾਂ ਵਿਅਕਤੀ ਨੂੰ ਚੰਗਾ ਨੇਤਾ ਬਣਨ ਦੀ ਸਿਖਲਾਈ ਦਿੰਦੀਆਂ ਹਨ । ਖੇਡਾਂ ਕਰਦੇ ਸਮੇਂ ਖਿਡਾਰੀ ਨੂੰ ਬਹੁਤ ਵਾਰ ਅਗਵਾਈ ਕਰਨ ਦੇ ਮੌਕੇ ਮਿਲਦੇ ਹਨ । ਸਰੀਰਕ ਸਿੱਖਿਆ ਦੇ ਪ੍ਰਗਰਾਮ ਵਿਅਕਤੀ ਅੰਦਰ ਪਏ ਨੇਤਾਗਿਰੀ ਦੇ ਗੁਣਾਂ ਨੂੰ ਪ੍ਰਗਟਾਉਣ ਦੇ ਵਿਸ਼ੇਸ਼ ਮੌਕੇ ਪ੍ਰਦਾਨ ਕਰਦੇ ਹਨ । ਕਿਹਾ ਜਾ ਸਕਦਾ ਹੈ ਕਿ ਸਰੀਰਕ ਸਿੱਖਿਆ ਨੇਤਾਗਿਰੀ ਦੇ ਗੁਣਾਂ ਦਾ ਅਭਿਆਸ ਕਰਨ ਲਈ ਪ੍ਰਯੋਗਸ਼ਾਲਾ ਹੈ ।

 ( 2 ) ਲੀਡਰ ਤੇ ਗਰੁਪ ਲੀਡਰ ਬਣਨ ਦੇ ਮੌਕੇ - ਸਰੀਰਕ ਸਿੱਖਿਆ ਦੇ ਪ੍ਰੋਗਰਾਮਾਂ ਨੂੰ ਚਲਾਉਣ ਲਈ ਗਰੁਪ ਬਣਾਏ ਜਾਂਦੇ ਹਨ । ਹਰ ਗਰੁਪ ਦਾ ਇੱਕ ਲੀਡਰ ਨਿਯੁਕਤ ਕੀਤਾ ਜਾਂਦਾ ਹੈ । ਉਹ ਲੀਡਰ ਆਪਣੇ ਗਰੁਪ ਦੀਆਂ ਗਤੀਵਿਧੀਆਂ ਨੂੰ ਚਲਾਉਣ ਅਤੇ ਗੁਰੂਪ ਨੂੰ ਅਗਵਾਈ ਦੇਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ । ਸਕੂਲਾਂ ਵਿੱਚ ਹਾਊਸ ਸਿਸਟਮ ਸ਼ੁਰੂ ਕੀਤੇ ਜਾਂਦੇ ਹਨ । ਹਰ ਹਾਊਸ ਦਾ ਲੀਡਰ ਅਤੇ ਸਹਾਇਕ ਲੀਡਰ ਨਿਯੁਕਤ ਕੀਤਾ ਜਾਂਦਾ ਹੈ । ਸਰੀਰਕ ਸਿੱਖਿਆ ਦੇ ਪ੍ਰੋਗਰਾਮਾਂ ਅਨੁਸਾਰ ਬਹੁਤ ਵਾਰ ਵਿਦਿਆਰਥੀਆਂ ਨੂੰ ਦੂਸਰੇ ਇਲਾਕਿਆਂ ਵਿਚ ਜਾਣ ਦੇ ਮੌਕੇ ਮਿਲਦੇ ਹਨ । ਹਰ ਵਿਦਿਆਰਥੀ ਨੂੰ ਉਸ ਦੀ ਯੋਗਤਾ ਅਨੁਸਾਰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ । ਇਹ ਇਕ ਮੌਕਾ ਹੁੰਦਾ ਹੈ ਕਿ ਉਹ ਵਿਦਿਆਰਥੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਕਿੰਨਾ ਕਾਮਯਾਬ ਹੁੰਦਾ ਹੈ । 


















1. Physical Development- The first objective of physical education is about physical development. According to the statement of 'Jaan Hai Taan Jahan Hai', if our health is good then we can gain the ability to do the most difficult things in the world. Physical education for physical development is a test of practice through scientific methods. Physical education programs are systematically drawn up for every category and every age. Ning practices such as yoga, circuit ning, amitric, austenitic and asynchronous ling methods, air conditioning and many other nig methods strengthen a person's muscles. Makes his internal arrangements strong and tolerant. The whole sport of physical education enhances a person's work capacity and physical health. In addition to exercise, a balanced diet is essential for good health. Expensive food does not have to be balanced. What kind of food to eat for sports and activities is part of the physical education curriculum. Physical education programs such as yoga are the standard practice for eradicating chronic diseases of the body. Physical exercise develops the ability to eliminate disease viruses in the body. Through practice a person's body becomes able to tolerate a polluted environment. Produce. Through practice a person's body becomes able to tolerate a polluted environment. Produce. Through practice a person's body becomes able to tolerate a polluted environment.






4. Hockey field socializes the player -The aim of physical education is to ensure complete social development of the sportsperson so that he becomes a good citizen of the society. The player learns the virtues of a good citizen by learning the virtues of being on the playground on time, obeying the elders, loving the younger ones, empathy, cooperation, cooperation and tolerance. The player rises above caste, creed, religion and communal thinking. Love, cooperation, understanding of one another, and companionship in times of need become his religion. Physical Education - Its Qualities and Objectives 19 The field of hockey supports the creation of a world peace and fraternal atmosphere by the players towards the world community. In this way hockey players become cheerful, free from hostility, open-minded, punctual and obedient. 

Answer: It is generally said that the idle mind is the house of the devil. It is the nature of man to think only of doing evil in his spare time. Often those who are idle become addicted to bad habits. Such as gambling, playing cards, using alcohol, cigarettes and other intoxicants, fighting with people, taking value etc. In these activities one's time, energy, health and wealth are wasted. Opportunities for a person's development go out of his hands. If the leisure time is not used properly then the human brain gets entangled in the curiosities. Proper use of leisure time lifts a person up. Many of the world's inventions are the result of leisure work. Games are a great way to use your free time -        Sports are a great way to make the most of your free time because playing is fun as well as entertaining. The extra energy left in him is drained. Playing sports promotes physical health. The person has the power to fight diseases. The hobby of sports can become a means to bring out the dormant sportsmanship in a person and the country can get a good player. The hobby of sports can also help the players to earn a living. If you want to be a good citizen, a good friend, and a good person, spend your free time on sports. Contribute to the glory of the country. 




Popular Posts

Contact Form

Name

Email *

Message *