Class-12th, Chapter-1 Punjabi Medium
ਸਰੀਰਕ ਯੋਗਤਾ (1)
1 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1.ਸਰੀਰਕ ਯੋਗਤਾ ਦੇ ਅੰਗ ਲਿਖੋ ?
ਉੱਤਰ - ਤਾਕਤ, ਸਹਿਣਸ਼ੀਲਤਾ, ਫੁਰਤੀ, ਸੰਤੁਲਨ, ਲਚਕ, ਅਤੇ ਤਾਲਮੇਲ ਯੋਗਤਾ।
ਪ੍ਰਸ਼ਨ 2. ਗਤੀਸ਼ੀਲ ਤਾਕਤ ਦਾ ਦੂਜਾ ਨਾਮ ਕੀ ਹੈ ?
ਉੱਤਰ- ਆਈਸੋਟੋਨਿਕ
ਪ੍ਰਸ਼ਨ 3. ਸਥਿਰ ਤਾਕਤ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਉੱਤਰ- ਆਈਸੋਮੀਟ੍ਰਿਕ
ਪ੍ਰਸ਼ਨ 4. ਸੰਤੁਲਨ ਤੋਂ ਕਿ ਭਾਵ ਹੈ ?
ਉੱਤਰ- ਸਰੀਰ ਦੀ ਉਹ ਸਥਿਤੀ ਭਾਵੇ ਉਹ ਸਥਿਰ ਹੋਵੇ ਜਾ ਗਤੀ ਵਿੱਚ ਕੰਟਰੋਲ ਰੱਖਣਾ।
ਪ੍ਰਸ਼ਨ 5. ਲਚਕ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ- ਸਥਿਰ ਲਚਕ ਤੇ ਗਤੀਸ਼ੀਲ ਲਚਕ।
ਪ੍ਰਸ਼ਨ 6. ਤਾਕਤ ਕੀ ਹੈ ?
ਉੱਤਰ- ਜਿਥੇ ਮਾਸਪੇਸ਼ੀ ਪ੍ਰਤੀਰੋਧ ਦੇ ਖਿਲਾਫ਼ ਬਾਲ ਪੈਦਾ ਕਰਦੀ ਹੈ ਉਸਨੂੰ ਤਾਕਤ ਕਿਹਾ ਜਾਂਦਾ ਹੈ।
ਪ੍ਰਸ਼ਨ 7. ਮੂਲਰ ਦੇ ਸ਼ਬਦਾਂ ਵਿੱਚ ਤਾਕਤ ਤੋਂ ਕੀ ਭਾਵ ਹੈ ?
ਉੱਤਰ- ਉਹ ਬਾਲ ਜੋ ਕਿ ਮਾਸਪੇਸ਼ੀ ਜਿਆਦਾ ਤੋਂ ਜਿਆਦਾ ਵਿਰੋਧ ਦੇ ਵਿਰੁੱਧ ਲਗਾਉਂਦੀ ਹੈ। ਇਸ ਨੂੰ ਪੌਡ ਅਤੇ ਕਿਲੋਗ੍ਰਾਮ ਦੀ ਇਕਾਈ ਵਿੱਚ ਮਾਪਿਆਂ ਜਾਂਦਾ ਹੈ।
ਪ੍ਰਸ਼ਨ 8. ਮੈਥਿਊਜ ਤਾਕਤ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ ?
ਉੱਤਰ- ਮਾਸਪੇਸ਼ੀਆਂ ਦੀ ਤਾਕਤ ਉਹ ਸ਼ਕਤੀ ਹੁੰਦੀ ਹੈ ਜੋ ਕਿ ਇੱਕ ਮਾਸਪੇਸ਼ੀ ਅਤੇ ਮਾਸਪੇਸ਼ੀਆਂ ਦੇ ਸਮੂਹ ਦੁਆਰਾ ਵੱਧ ਤੋਂ ਵੱਧ ਜਨਤਾ ਨਾਲ ਵਿਰੋਧ ਦੇ ਵਿਰੁੱਧ ਲਗਾਉਂਦਾ ਹੈ ।
ਪ੍ਰਸ਼ਨ 9. ਸਥਿਰ ਤਾਕਤ ਕੀ ਹੈ ?
ਉੱਤਰ - ਇਹ ਵਿਰੋਧ ਦੇ ਵਿਰੁੱਧ ਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ । ਇਸ ਵਿਚ ਮਾਸਪੇਸ਼ੀ ਲੰਬਾਈ ਬਦਲੇ ਬਿਨਾਂ ਹੀ ਤਨਾਵ ਦਾ ਵਿਕਾਸ ਕਰਦੀ ਹੈ , ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ ।
ਪ੍ਰਸ਼ਨ 10. ਵਿਸਫੋਟਕ ਤਾਕਤ ਬਾਰੇ ਦੱਸੋ ॥
ਉੱਤਰ - ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ । ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ । ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ , ਭਾਰ ਚੁੱਕਣਾ , ਹੈਮਰ ਥਰੋ , ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ ।
ਪ੍ਰਸ਼ਨ 11. ਤਾਕਤ ਸਹਿਣਸ਼ੀਲਤਾ ਨੂੰ ਬਿਆਨ ਕਰੋ ॥
ਉੱਤਰ - ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ । ਇਹ ਵਿਰੋਧ ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ । ਲੰਬੀ ਦੂਰੀ ਦੀਆਂ ਦੌੜਾਂ , ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 12. ਕੀ ਸਥਿਰ ਤਾਕਤ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲਦੀ ਹੈ ?
ਉੱਤਰ - ਨਹੀਂ ॥
ਪ੍ਰਸਨ 13. ਐਰੋਬਿਕ ਤੋਂ ਕੀ ਭਾਵ ਹੈ ?
ਉੱਤਰ - ਐਰੋਬਿਕ ਤੋਂ ਭਾਵ ਹੈ ਕਿ ਜਿਸ ਵਿਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਦੌਰਾਨ ਪ੍ਰਾਪਤ ਹੁੰਦੀ ।
ਦੋ ਅੰਕਾਂ ਵਾਲੇ ਪ੍ਰਸ਼ਨ - ਉੱਤਰ
ਪ੍ਰਸ਼ਨ 1. ਸਰੀਰਕ ਯੋਗਤਾ ਕੀ ਹੁੰਦੀ ਹੈ ?
ਉੱਤਰ - ਬੂਚਰ ਅਤੇ ਪ੍ਰੇਨਟਿਸ ਦੇ ਅਨੁਸਾਰ , ਸਰੀਰਕ ਤੰਦਰੁਸਤੀ ਇਕ ਜੈਵਿਕ ਵਿਕਾਸ , ਮਾਸਪੇਸ਼ੀਆਂ ਦੀ ਤਾਕਤ ਅਤੇ ਸਟੈਮਨਾ ਹੁੰਦੀ ਹੈ । ਸਰੀਰਕ ਤੰਦਰੁਸਤੀ ਤੋਂ ਭਾਵ ਅਭਿਆਸ ਵਿਚ ਕੁਸ਼ਲਤਾਪੂਰਵਕ ਪ੍ਰਦਰਸ਼ਨ ਤੋਂ ਹੈ ।
ਪ੍ਰਸ਼ਨ 2. ਸਰੀਰਕ ਯੋਗਤਾ ਦੇ ਕੋਈ ਦੋ ਮਹੱਤਵ ਲਿਖੋ ॥
ਉੱਤਰ -1 , ਸੰਪੂਰਨ ਸਿਹਤ ਦਾ ਸੁਧਾਰ - ਸਰੀਰਕ ਤੌਰ ' ਤੇ ਤੰਦਰੁਸਤ ਵਿਅਕਤੀ ਕਈ ਤਰ੍ਹਾਂ ਦੇ ਸਰੀਰਕ ਫਾਇਦਿਆਂ ਨੂੰ ਮਾਣਦਾ ਹੈ : ਜਿਵੇਂ ਕਿ ਸਾਹ ਪ੍ਰਕਿਰਿਆ , ਲਹੂ ਸੰਚਾਰ ਪ੍ਰਣਾਲੀ ਅਤੇ ਸਰੀਰ ਦੀਆਂ ਸਮੁੱਚੀ ਪ੍ਰਣਾਲੀਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਅਤੇ ਸਰੀਰ ਦਾ ਕ੍ਰਿਆਤਮਕ ਰੂਪ ਵਿਚ ਤਿਆਰ ਰਹਿਣਾ ।ਉਹ ਕਈ ਤਰ੍ਹਾਂ ਦੀਆਂ ਬਿਮਾਰਿਆਂ ਜਿਵੇਂ ਕਿ ਸ਼ੂਗਰ , ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਆਦਿ ਤੋਂ ਬਚਿਆ ਰਹਿੰਦਾ ਹੈ ।
2. ਭਾਰ ਪ੍ਰਬੰਧਨ - ਵਾਧੂ ਵਜ਼ਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਖੂਨ ਚਾਪ , ਕੈਸਟਰੋਲ ਪੱਧਰ , ਸ਼ੂਗਰ ਆਦਿ ਦੀ ਜੜ੍ਹ ਹੈ । ਜੋ ਵਿਅਕਤੀ ਸਰਗਰਮ ਅਤੇ ਸਰੀਰਕ ਤੌਰ ' ਤੇ ਚੁਸਤ ਰਹਿੰਦੇ ਹਨ , ਉਹਨਾਂ ਨੂੰ ਉਪਰੋਕਤ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ
ਪ੍ਰਸ਼ਨ 3 , ਸਹਿਣਸ਼ੀਲਤਾ ਨੂੰ ਪਰਿਭਾਸ਼ਿਤ ਕਰੋ ।
ਉੱਤਰ - ਬੋਰੇ ਅਤੇ ਮੈਕੇਜੀ ( BarDw and McGce ਦੇ ਅਨੁਸਾਰ ਸਹਿਣਸ਼ੀਲਤਾ ਇਕ ਸਮੇਂ ਮਿਆਦ ਵਿਚ ਵਿਅਕਤੀ ਦੀ ਗਤੀ ਨੂੰ ਬਣਾਏ ਰੱਖਣ ਦੀ ਸਰੀਰਕ ਸਥਿਤੀ ਦੀ ਯੋਗਤਾ ਹੈ ॥
ਪ੍ਰਸ਼ਨ 4 , ਵਿਸਫੋਟਕ ਤਾਕਤ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ - ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ । ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ । ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ ਭਾਰ ਚੁੱਕਣਾ , ਹੈਮਰ ਥਰੋ , ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ ॥
ਪ੍ਰਸ਼ਨ 5. ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਬਾਰੇ ਲਿਖੋ ।
ਉੱਤਰ- ( ) ਸਰੀਰਕ ਢਾਂਚਾ ( ii ) ਜੱਦ ਅਤੇ ਵਾਤਾਵਰਣ ( iii ) ਮਨੋਵਿਗਿਆਨਿਕ ਕਾਰਜ ( iv ) ਸਰੀਰਕ ਕਿਰਿਆ ਵਿਗਿਆਨ ॥
ਪ੍ਰਸ਼ਨ 6. ਰਫ਼ਤਾਰ ਨੂੰ ਪਰਿਭਾਸ਼ਿਤ ਕਰੋ ।
ਉੱਤਰ - ਜਾਨਸਨ ਅਤੇ ਨੇਲਸਨ ( Johnson and Nelson ) ਦੇ ਅਨੁਸਾਰ ਰਫਤਾਰ ਉਹ ਦਰ ਹੁੰਦੀ ਹੈ ਜਿਸ ਵਿਚ ਵਿਅਕਤੀ ਮੈਦਾਨ ਵਿਚ ਆਪਣੇ ਸਰੀਰ ਅਤੇ ਸਰੀਰ ਦੇ ਅੰਗਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ ।
ਪ੍ਰਸ਼ਨ 7. ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਕੋਈ ਦੋ ਕਾਰਕ ਲਿਖੋ ।
ਉੱਤਰ- ਮਨੋਵਿਗਿਆਨਕ ਕਾਰਕ , ਖੁਰਾਕ l
ਪ੍ਰਸ਼ਨ 8. ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ- ( 1 ) ਸਰੀਰਕ ਕ੍ਰਿਆ ਦੀ ਬਣਤਰ ( ii ) ਮਨੋਵਿਗਿਆਨਕ ਕਾਰਕ ॥
ਪ੍ਰਸ਼ਨ 9 , ਫੁਰਤੀ ਤੋਂ ਕੀ ਭਾਵ ਹੈ ?
ਉੱਤਰ - ਫੁਰਤੀ ਨਿਯੰਤਰਣ ( Control ) ਵਿਚ ਰਹਿ ਕੇ , ਤੇਜ਼ੀ ਅਤੇ ਪ੍ਰਭਾਵੀ ਢੰਗ ਨਾਲ ਸਰੀਰ ਦੀ ਦਿਸ਼ਾ ਵਿਚ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ । ਪਰਿਵਰਤਨ ਲਿਆਉਣ ਦੀ ਯੋਗਤਾ ਹੁੰਦੀ ਹੈ ।
ਪ੍ਰਸ਼ਨ 10. ਸਰੀਰਕ ਤੰਦਰੁਸਤੀ ਦੀ ਕੋਈ ਇੱਕ ਪਰਿਭਾਸ਼ਾ ਲਿਖੋ ।
ਉੱਤਰ - ਡੇਵਿਡ ਆਰ ਲੈਬ ਦੇ ਅਨੁਸਾਰ , ਸਰੀਰਕ ਤੰਦਰੁਸਤੀ ਜੀਵਨ ਦੇ ਮੌਜੂਦਾ ਅਤੇ ਸੰਭਾਵੀ ਭੌਤਿਕ ਚੁਣੌਤੀਆਂ ਨੂੰ ਸਫਲਤਾਪੂਰਵਕ ਕਰਨ ਦੀ ਸਮਰੱਥਾ ਹੈ ।
ਸਰੀਰਕ ਯੋਗਤਾ (1)
3 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਆਈਸੋਟੋਨਿਕ ਅਤੇ ਆਈਸੋਮੈਟ੍ਰਿਕ ਵਿੱਚ ਕਿ ਅੰਤਰ ਹੈ ?
ਉੱਤਰ- ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ - ਜਦ ਸੁੰਗੜਨ ਨਾਲ ਮਾਸਪੇਸ਼ੀ ਦੀ ਲੰਬਾਈ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਉਸ ਨੂੰ ਗਤੀਸ਼ੀਲ ਤਾਕਤ ਕਹਿੰਦੇ ਹਨ। ਉਦਾਹਰਣ ਲਈ ਜਦ ਇੱਕ ਤੋਂ ਵੱਧ ਜੋੜਾ ਵਿੱਚ ਗਤੀ ਹੋਵੇ ਜਿਵੇਂ ਕਿ ਪੁਸ਼-ਆੱਪ ਪੁੱਲ ਅੱਪ , ਬਾਰਬੇਲ ਪ੍ਰੈਸ ਸਕੁੱਟ ਜੰਪ, ਡੈਡ ਲਿਫਟ ਆਦਿ। ਗਤੀਸ਼ੀਲ ਤਾਕਤ ਨੂੰ ਤਿੰਨ ਭਾਗਾਂ ਵਿੱਚ ਵਿਭਾਜਿਤ ਕੀਤਾ ਜਾਂਦਾ ਹੈ।
2. ਸਥਿਰ ਤਾਕਤ ਜਾਂ ਆਈਸੋਮੀਟਰਿਕ - ਇਹ ਵਿਰੋਧ ਦੇ ਵਿਰੁੱਧ ਕ੍ਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ । ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਵ ਦਾ ਵਿਕਾਸ ਕਰਦੀ ਹੈ , ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ ।
ਪ੍ਰਸ਼ਨ 2. ਘੱਟ ਸਮੇਂ ਦੀ ਸਹਿਣਸ਼ੀਲਤਾ ਅਤੇ ਮੱਧ ਸਮੇਂ ਦੀ ਸਹਿਣਸ਼ੀਲਤਾ ਨੂੰ ਪਰਿਭਾਸ਼ਿਤ ਕਰੋ ।
ਉੱਤਰ- ( ੳ ) ਘੱਟ ਸਮੇਂ ਦੀ ਸਹਿਣਸ਼ੀਲਤਾ ( Short Term Endurance ) - ਖੇਡ ਕ੍ਰਿਆਵਾਂ ਦੀ ਥਕਾਨ ਤੇ ਕਾਬੂ ਪਾਉਣ ਦੇ ਲਈ ਘੱਟ ਸਮੇਂ ਦੀ ਸਹਿਣਸ਼ੀਲਤਾ ਦੀ ਲੋੜ ਹੁੰਦੀ ਹੈ , ਜਿਵੇਂ ਕਿ ਛੋਟੀਆਂ ਦੌੜਾਂ ਜਿਵੇਂ ( ਸਪਰਿੰਟ ਤੇ ਮੱਧ ਦੂਰੀ ਦੀਆਂ ਦੌੜਾਂ ਆਦਿ ਇਸ ਦੇ ਉਦਾਹਰਨ ਹਨ । ਇਸਨੂੰ ਐਨੋਰੋਬਿਕ ਕਿਰਿਆ ਵੀ ਕਿਹਾ ਜਾਂਦਾ ਹੈ ।
( ਅ ) ਮੱਧ ਸਮੇਂ ਦੀ ਸਹਿਣਸ਼ੀਲਤਾ ( Middle Term Endurance- ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ ਜਿਵੇਂ ਕਿ ਮੱਧ ਦੂਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 3. ਤਾਲਮੇਲ ਯੋਗਤਾ ਤੋਂ ਭਾਵ ਹੈ ?
ਉੱਤਰ - ਤਾਲਮੇਲ ਦੀ ਯੋਗਤਾ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਮੋਟਰ ਟਾਸਕ ( Motor task ) ਸਹਜ ਅਤੇ ਸਹੀ ਢੰਗ ਨਾਲ ਕੀਤੇ ਜਾਂਦੇ ਹਨ ਅਤੇ ਜਿਸ ਵਿਚ ਇੰਦਰੀਆਂ ਅਤੇ ਮਾਸਪੇਸ਼ੀਆਂ ਦੀ ਸੁੰਗੜਨ ਦਾ ਪ੍ਰਸਪਰ ਸੰਬੰਧ ਹੁੰਦਾ ਹੈ । ਅਤੇ ਜੋ ਕਿ ਜੋੜਾਂ ਦੀ ਗਤੀ ਅਤੇ ਉਸਦੇ ਆਸ - ਪਾਸ ਦੇ ਅੰਗਾਂ ਅਤੇ ਸਰੀਰ ਦੀ ਸਥਿਤੀ ਤੇ ਨਿਰਭਰ ਕਰਦੀ ਹੈ । ਤਾਲਮੇਲ ਸਨਾਯੂਤੰਤਰ ਤੇ ਵੀ ਨਿਰਭਰ ਕਰਦਾ ਹੈ | ਸਰੀਰਕ ਤੰਦਰੁਸਤੀ ਵਿਚ ਤਾਲਮੇਲ ਦਾ ਅਹਿਮ ਰੋਲ ਹੈ ਜਿਸ ਤੋਂ ਬਿਨਾਂ ਕੋਈ ਵੀ ਖੇਡ ਜਾਂ ਕਿਆ ਸੰਭਵ ਹੀ ਨਹੀਂ ਹੈ ।
ਪ੍ਰਸ਼ਨ 4 , ਤਾਕਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਵਿਸਥਾਰ ਸਹਿਤ ਲਿਖੋ ।
ਉੱਤਰ - ਤਾਕਤ ਨੂੰ ਇਕ ਮਾਸਪੇਸ਼ੀ ਦੇ ਜ਼ਿਆਦਾ ਤੋਂ ਜ਼ਿਆਦਾ ਸੁੰਗੜਨ ਤੋਂ , ਮਾਸਪੇਸ਼ੀਆਂ ਦੇ ਸਮੂਹ ਦੁਆਰਾ ਇਕੱਠੇ ਵਧਾਇਆ ਜਾ ਸਕਦਾ ਹੈ । ਲਗਾਏ ਬਲ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ । ਤਾਕਤ ਨੂੰ ਸਹੀ ਮਾਤਰਾ ਵਿਚ ਕੀਤੇ ਅਭਿਆਸ ਨਾਲ ਵਧਾਇਆ ਜਾ ਸਕਦਾ ਹੈ
ਤਾਕਤ ਦੇ ਪ੍ਰਕਾਰ ( Types of Strength - ਖੇਡਾਂ ਦੀਆਂ ਲੋੜਾਂ ਮੁਤਾਬਿਕ ਤਾਕਤ ਨੂੰ ਹੇਠਾਂ ਲਿਖੇ ਭਾਗਾਂ ਵਿਚ ਵੰਡਿਆ ਜਾਂਦਾ ਹੈ
( 1 ) ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ ( Dynamic or Isotonic Strength )
( 2 ) ਸਥਿਰ ਤਾਕਤ ਜਾਂ ਆਈਸੋਮੀਟਰਿਕ ( Static or Isometic Strength ) !
1. ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ ( Dynamic or Isotonic Strength = ਜਦ ਸੁੰਗੜਨ ਨਾਲ ਮਾਸਪੇਸ਼ੀ ਦੀ ਲੰਬਾਈ ਵਿਚ ਪਰਿਵਰਤਨ ਹੁੰਦਾ ਹੈ ਤਾਂ ਉਸਨੂੰ ਗਤੀਸ਼ੀਲ ਤਾਕਤ ਕਹਿੰਦੇ ਹਨ । ਉਦਾਹਰਨ ਲਈ ਜਦ ਇਕ ਤੋਂ ਵੱਧ ਜੋੜਾਂ ਵਿਚ ਗਤੀ ਹੋਵੇ ; ਜਿਵੇਂ ਕਿ ਪੁਸ਼ - ਅਪ , ਪੁਲ - ਅਪ , ਬਾਰਬੈਲ ਪੇਸ਼ , ਸਕੈਊਟ ਜੰਪ ( Squat Jump ) , ਡੈਡ ਲਿਫਟਜ ( Dead lifts ) ਆਦਿ । ਗਤੀਸ਼ੀਲ ਤਾਕਤ ਨੂੰ ਤਿੰਨ ਭਾਗਾਂ ਵਿਚ ਵਿਭਾਜਿਤ ਕੀਤਾ ਜਾਂਦਾ ਹੇ ॥
2. ਸਥਿਰ ਤਾਕਤ ਜਾਂ ਆਈਸੋਮੀਟਰਿਕ ਤਾਕਤ ( Stantic or Isometric Strengtli- ਇਹ ਵਿਰੋਧ ਦੇ ਵਿਰੁੱਧ ਕ੍ਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ । ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਵ ਦਾ ਵਿਕਾਸ ਕਰਦੀ ਹੈ , ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ ।
ਪ੍ਰਸ਼ਨ 5. ਲੱਚਕ ਤੋਂ ਤੁਸੀਂ ਕੀ ਸਮਝਦੇ ਹੋ , ਲਚਕ ਕਿੰਨੇ ਪ੍ਰਕਾਰ ਦੀ ਹੈ ? ਵਿਆਖਿਆ ਕਰੋ ।
ਉੱਤਰ - ਲਚਕ ਗਤੀਸ਼ੀਲਤਾ ਦੀ ਉਹ ਦਰ ਹੈ ਜੋ ਕਿ ਜੋੜਾਂ ਤੋਂ ਸੰਭਵ ਹੁੰਦੀ ਹੈ । ਲਚਕ ਦੇ ਹੇਠ ਲਿਖੇ ਪ੍ਰਕਾਰ ਹਨ
1. ਸੁਸਤ ਲਚਕ ( Pasive Flexibility ) - ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਦੇ ਵੱਡੀ ਦੁਰ ਤੇ ਕ੍ਰਿਆਵਾਂ ਕਰਨ ਦੀ ਯੋਗਤਾ ਹੁੰਦੀ ਹੈ । ਉਦਾਹਰਨ ਦੇ ਤੌਰ ਤੇ ਕਿਸੇ ਸਾਥੀ ਖਿਡਾਰੀ ਦੀ ਮਦਦ ਨਾਲ ਸਵੇਚਿੰਗ ( Stretching ) ਕਸਰਤਾਂ ਕਰਨਾ ॥
2. ਚੁਸਤ ਲਚਕ ( Active Flexibility- ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਤੋਂ ਕ੍ਰਿਆਵਾਂ ਕਰਨ ਦੀ ਦਰ ਦੀ ਯੋਗਤਾ ਹੈ । ਉਦਾਹਰਨ ਦੇ ਤੌਰ ਤੇ ਲੱਤਾਂ ਨੂੰ ਝੂਲਾਉਣਾ ਆਦਿ ।
3. ਡਾਇਨਾਮਿਕ ਲਚਕ ( Dynamic Flexibility ) - ਇਹ ਉਹ ਲਚਕ ਹੁੰਦੀ ਹੈ ਜਦ ਸਰੀਰ ਗਤੀ ਵਿਚ ਹੁੰਦਾ ਹੈ ਅਤੇ ਕ੍ਰਿਆਵਾਂ ਪ੍ਰਦਰਸ਼ਨ ਕਰਦਾ ਹੈ । ਜਿਵੇਂ ਕਿ ਦੌੜਨਾ , ਤੈਰਨਾ ਜਾਂ ਸਮਰਥੱਲਟ ( Samersault ) ਆਦਿ ।
ਪ੍ਰਸ਼ਨ 6. ਰਫ਼ਤਾਰ ਨੇ ਪ੍ਰਕਾਰ ਦੀ ਹੈ ? ਵਿਸਥਾਰ ਸਹਿਤ ਲਿਖੋ ॥
ਉੱਤਰ -
ਰਫ਼ਤਾਰ ਪੰਜ ਪ੍ਰਕਾਰ ਦੀ ਹੁੰਦੀ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ
1. ਪ੍ਰਤੀਕ੍ਰਿਆ ਰਫਤਾਰ ( Reaction Speed- ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕ੍ਰਿਆ ਕਰਨ ਦੀ ਯੋਗਤਾ ਹੁੰਦੀ ਹੈ । ਇਸ ਵਿਚ ਖਿਡਾਰੀ ਪਰਿਸਥਿਤੀ ਦੇ ਵਿਰੁੱਧ ਪ੍ਰਤੀਕ੍ਰਿਆ ਕਰਦਾ ਹੈ ਜਿਵੇਂ ਕਿ ਕੱਚ ਦੀ ਸੀਟੀ ਵੱਜਣ ਹ ' ਤੇ ਅੱਗੇ ਵੱਲ ਪਿੱਛੇ ਵੱਲ , ਖੱਬੇ ਅਤੇ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ ॥
2. ਤੇਜ਼ ਰਫਤਾਰ ਦੀ ਯੋਗਤਾ ( Acceleration Ability ) - ਇਹ ਸਥਿਰ ( Stationary ) ਅਵਸਥਾ ਤੋਂ ਵੱਧ ਤੋਂ ਵੱਧ ( Maximum ) ਰਫਤਾਰ ਵਿਚ ਇਕਦਮ ਜਾਣ ਦੀ ਯੋਗਤਾ ਹੈ , ਜਿਵੇਂ ਕਿ ਅਸੀਂ ਇਹਨਾਂ ਨੂੰ ਸਪਰਿੰਟ ( Sprint ) ਛੋਟੀ ਦੂਰੀ ਦੀਆਂ ਦੌੜਾਂ ਵਿਚ ਦੇਖ ਸਕਦੇ ਹਾਂ ਜਿੱਥੇ ਇਕ ਵਿਸਫੋਟਕ ਤਾਕਤ , ਤਕਨੀਕ ਅਤੇ ਲਚਕ ਦੀ ਜ਼ਰੂਰਤ ਪੈਂਦੀ ਹੈ ।
3. ਲੋਕੋਮੋਟਰ ਜਾਂ ਗਮਨ ਦੀ ਯੋਗਤਾ ( Locomotor Ability- ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ । ਜਿਵੇਂ ਕਿ 100 ਮੀ 200 ਮੀ : ਅਤੇ 400 ਮੀ ਆਦਿ ਇਸ ਦੀਆਂ ਉਦਾਹਰਨਾਂ ਹਨ ।
4. ਗਤੀ ਮੀਲ ਰਫ਼ਤਾਰ ( Movement Ability- ਘੱਟ ਤੋਂ ਘੱਟ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਗਤੀ ਕਰਨ ਦੀ ਯੋਗਤਾ ਹੈ , ਜਿਵੇਂ ਕਿ ਟੀਮ ਖੇਡਾਂ , ਲੜਾਕੂ ਖੇਡਾਂ , ਰੈਕਟ ਖੇਡਾਂ , ਸੁੱਟਣਾ ਅਤੇ ਜਿਮਨਾਸਟਿਕ ਆਦਿ ਵਿਚ ਦੇਖਿਆ ਜਾ ਸਕਦਾ ਹੈ ।
5. ਸਹਿਣਸ਼ੀਲਤਾ ਰਫ਼ਤਾਰ ( Speed Endurance- ਇਹ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਖਿਡਾਰੀ ਆਪਣੀ ਰਫ਼ਤਾਰ ਨੂੰ ਖੇਡ ਦੇ ਆਖਰੀ ਪੜਾਅ ਤੱਕ ਬਣਾ ਕੇ ਰੱਖਦਾ ਹੈ ।
ਪ੍ਰਸ਼ਨ 8. ਹੇਠ ਲਿਖਿਆਂ ਦੇ ਅਰਥ ਸਮਝਾਉ ॥
1 , ਚੰਗਾ ਸਰੀਰਕ ਆਸਣ 2. ਖੁਰਾਕ (3) ਜੀਵਨ ਸ਼ੈਲੀ ॥
ਉੱਤਰ - ਅਨੇਕਾਂ ਅਜਿਹੇ ਕਈ ਕਾਰਨ ਹੁੰਦੇ ਹਨ ਜੋ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ । ਨਿਸ਼ਕ੍ਰਿਆਂ ਦੇ ਕਾਰਨ ਛੋਟੇ ਅਤੇ ਲੰਬੇ ਸਮੇਂ ਦੇ ਅਭਿਆਸ ਕਾਲ ਤੇ ਕਈ ਤਰੀਕਿਆਂ ਨਾਲ ਪ੍ਰਭਾਵ ਪੈਂਦਾ ਹੈ । ਇਹ ਕਾਰਕ ਜੋ ਕਿ ਸਰੀਰਕ ਤੰਦਰੁਸਤੀ ' ਤੇ ਪ੍ਰਭਾਵ ਪਾਉਂਦੇ ਹਨ , ਹੇਠ ਲਿਖੇ ਪ੍ਰਕਾਰ ਹਨ
1. ਚੰਗਾ ਸਰੀਰਕ ਆਸਣ ( Good Posture - ਸਰੀਰਕ ਤਰੁੱਟੀਆਂ ਸਰੀਰਕ ਯੋਗਤਾ ਵਿਚ ਹਮੇਸ਼ਾ ਹੀ ਮੁਸ਼ਕਿਲ ਪੈਦਾ ਕਰਦੀਆਂ ਹਨ , ਜਿਵੇਂ ਕਿ ਅਸੰਤੁਲਨ ਮਾਸਪੇਸ਼ੀਆਂ ਕੁਪੋਸ਼ਣ , ਦਰਦ , ਲੋਰਡੋਸਿਸ ( Lordosis ) ਸਕੋਲਿਸਿਸ ( Soliosis ) , ਗੋਲ ਮੋਢੇ , ਗੋਡਿਆਂ ਦਾ ਟਕਰਾਉਣਾ ਆਦਿ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ ।
2 ਅਹਾਰ ( Diet- ਸਰੀਰਕ ਪ੍ਰਦਰਸ਼ਨ ਵਿਚ ਅਹਾਰ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਸਰੀਰਕ ਯੋਗਤਾ ਦੇ ਸਤਰ ਨੂੰ ਬਣਾਏ ਰੱਖਣ ਵਿਚ ਬਹੁਤ ਸਹਾਇਕ ਹੁੰਦਾ ਹੈ । ਆਹਾਰ ਵਿਚ ਕੈਲਰੀ ਦੀ ਉਪਯੁਕਤ ਮਾਤਰਾ ਖਿਡਾਰੀਆਂ ਨੂੰ ਸਰਵ - ਉੱਚ ਪ੍ਰਦਰਸ਼ਨ ਕਰਨ ਵਿਚ ਮਦਦਗਾਰ ਸਾਬਿਤ ਹੁੰਦੀ ਹੈ । ਕਾਰਬੋਹਾਈਡਰੇਟਸ ਅਤੇ ਤਰਲ ਪਦਾਰਥਾਂ ਦੀ ਕਮੀ ਕਾਰਨ ਇਕ ਖਿਡਾਰੀ ਜਲਦੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ । ਮਾਥਪੇਸ਼ੀਆਂ ਦੇ ਪੁਨਰ - ਨਿਰਮਾਣ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ । ਕਾਰਬੋਹਾਈਡਰੇਟਸ , ਪ੍ਰੋਟੀਨ ਅਤੇ ਵਿਟਾਮਿਨਸ ਤੋਂ ਬਿਨਾਂ ਖਿਡਾਰੀ ਬੇਹਤਰ ਪ੍ਰਦਰਸ਼ਨ ਨਹੀਂ ਕਰ ਸਕਦਾ ਅਤੇ ਉਸਦੀ ਸਰੀਰਕ ਯੋਗਤਾ ਵੀ ਘੱਟ ਜਾਂਦੀ ਹੈ ।
3. ਜੀਵਨ ਸ਼ੈੱਲੀ ( Life Style ਉਹ ਖਿਡਾਰੀ ਜੋ ਚੰਗੀ ਜੀਵਨ ਸ਼ੈਲੀ ਨੂੰ ਅਪਨਾਉਂਦੇ ਹਨ , ਉਹ ਹਮੇਸ਼ਾ ਬੇਹਤਰ ਪ੍ਰਦਰਸ਼ਨ ਕਰਦੇ ਹਨ । ਜੀਵਨ ਸ਼ੈਲੀ ਤੋਂ ਭਾਵ ਸ਼ਾਨੋ - ਸ਼ੋਕਤ ਵਾਲਾ ਜੀਵਨ ਤੋਂ ਨਹੀਂ ਹੈ ਬਲਕਿ ਇਸ ਤੋਂ ਭਾਵ ਹੈ ਕਿ ਚੰਗੀਆਂ ਆਦਤਾਂ ਵਾਲਾ ਜੀਵਨ ਜਿਉਣਾ । ਇਕ ਵਿਅਕਤੀ ਜੋ ਸਿਗਰੇਟ , ਸ਼ਰਾਬ ਜਾਂ ਨਸ਼ੇ ਆਦਿ ਦਾ ਆਦੀ ਹੁੰਦਾ ਹੈ ਉਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ । ਇਹ ਉਸਦੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ ।
ਸਰੀਰਕ ਯੋਗਤਾ (1)
5 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਸਰੀਰਕ ਯੋਗਤਾ ਦੇ ਅੰਗ ਤਾਕਤ , ਰਫ਼ਤਾਰ ਬਾਰੇ ਲਿਖੋ ।
ਉੱਤਰ -1 . ਤਾਕਤ ( Strength ਤਾਕਤ ਨੂੰ ਇਕ ਮਾਸਪੇਸ਼ੀ ਦੇ ਜ਼ਿਆਦਾ ਤੋਂ ਜ਼ਿਆਦਾ ਸੁੰਗੜਨ ਤੋਂ ਮਾਸਪੇਸ਼ੀਆਂ ਦੇ ਸਮੂਹ ਦੁਆਰਾ ਇਕੱਠੇ ਲਗਾਏ ਬਲ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ । ਤਾਕਤ ਨੂੰ ਸਹੀ ਮਾਤਰਾ ਵਿਚ ਕੀਤੇ ਅਭਿਆਸ ਨਾਲ ਵਧਾਇਆ ਜਾ ਸਕਦਾ ਹੈ ।
ਤਾਕਤ ਦੇ ਪ੍ਰਕਾਰ ( Types of Strength ) -- ਖੇਡਾਂ ਦੀਆਂ ਲੋੜਾਂ ਮੁਤਾਬਿਕ ਤਾਕਤ ਨੂੰ ਹੇਠ ਲਿਖੇ ਭਾਗਾਂ ਵਿਚ ਵੰਡਿਆ ਜਾਂਦਾ ਹੈ ( ੳ ) ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ ( Dynamic or isotonic strength )
( ਅ ) ਸਥਿਰ ਤਾਕਤ ਜਾਂ ਆਈਸੋਮੀਟਰਿਕ ( Static or isometic strength ) ।
( ੳ ) ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ ( Dynamic or Isotonic Strength ) - ਜਦ ਸੁੰਗੜਨ ਨਾਲ ਮਾਸਪੇਸ਼ੀ ਦੀ ਲੰਬਾਈ ਵਿਚ ਪਰਿਵਰਤਨ ਹੁੰਦਾ ਹੈ ਤਾਂ ਉਸਨੂੰ ਗਤੀਸ਼ੀਲ ਤਾਕਤ ਕਹਿੰਦੇ ਹਨ । ਉਦਾਹਰਨ ਲਈ ਜਦ ਇਕ ਤੋਂ ਵੱਧ ਜੋੜਾਂ ਵਿਚ ਗਤੀ ਹੋਵੇ ; ਜਿਵੇਂ ਕਿ ਪੁਸ਼ - ਅਪ , ਪੁਲ - ਅਪ , ਬਾਰਬੈਲ ਪੇਸ਼ , ਸਕੈਊਟ ਜੰਪ ( Squat Jump ) , ਡੈਡ ਲਿਫਟਜ ( Dead lifts ) ਆਦਿ । ਗਤੀਸ਼ੀਲ ਤਾਕਤ ਨੂੰ ਤਿੰਨ ਭਾਗਾਂ ਵਿਚ ਵਿਭਾਜਿਤ ਕੀਤਾ ਜਾਂਦਾ ਹੈ ।
( i ) ਵੱਧ ਤੋਂ ਵੱਧ ਤਾਕਤ ( Maximum Strength ) - ਇਹ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜੋ ਕਿ ਵਿਰੋਧ ਦੇ ਵਿਰੁੱਧ ਸਵੈ - ਇੱਛਾ ਨਾਲ ਪ੍ਰਾਪਤ ਕੀਤੀ ਜਾਂਦੀ ਹੈ । ਵੱਧ ਤਾਕਤ ਨੂੰ ਅਸੀਂ ਮਸਕੂਲੋਸਕੇਟਲ ( Musculosketal ) ਬਲ ਦੀ ਮਾਤਰਾ ਦੇ ਰੂਪ ਵਿਚ ਪਰਿਭਾਸ਼ਿਤ ਕਰ ਸਕਦੇ ਹਾਂ ਜੋ ਕਿ ਵਿਅਕਤੀ ਬਾਹਰੀ ਯਤਨਾਂ ਨਾਲ ਪੈਦਾ ਕਰਦਾ ਹੈ । ਉਦਾਹਰਨ ਦੇ ਤੌਰ ਤੇ ਦੋ ਮਿੰਟ ਵਿਚ ਵਿਅਕਤੀ ਕਿੰਨੀਆਂ ਡੰਡ ਪੇਲ ਸਕਦਾ ਹੈ , ਕਿੰਨੀਆਂ ਬੈਠਕਾਂ ਮਾਰ ਸਕਦਾ ਹੈ ॥
( ii ) ਵਿਸਫੋਟਕ ਤਾਕਤ ( Explosive strength ) - ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ । ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ । ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ ਭਾਰ ਚੁੱਕਣਾ , ਹੈਮਰ ਥਰੋ , ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ ॥
ਤਾਕਤ
1.)ਗਤੀਸ਼ੀਲ ਤਾਕਤ 2.)ਸਥਿਰ ਤਾਕਤ
ਵੱਧ ਤੋਂ ਵੱਧ ਤਾਕਤ
1.)ਵਿਸਫੋਟਕ ਤਾਕਤ 2.)ਤਾਕਤ ਸਹਿਣਸ਼ੀਲਤਾ
( iii ) ਤਾਕਤ ਦੀ ਸਹਿਣਸ਼ੀਲਤਾ ( Strength Endurance- ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ । ਇਹ ਵਿਰੋਧ ' ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ । ਲੰਬੀ ਦੂਰੀ ਦੀਆਂ ਦੌੜਾਂ ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ , ॥
( ਅ ) ਸਥਿਰ ਤਾਕਤ ਜਾਂ ਆਈਸੋਮੀਟਰਿਕ ( Static or Isometric Strength ) - ਇਹ ਵਿਰੋਧ ਦੇ ਵਿਰੁੱਧ ਕ੍ਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ । ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਵ ਦਾ ਵਿਕਾਸ ਕਰਦੀ ਹੈ , ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ ।
2. ਗਤੀ ( ਰਫਤਾਰ ) ( Speed ) - ਗਤੀ ਇਕ ਅਧਿਕਤਮ ਦਰ ਹੁੰਦੀ ਹੈ , ਜਿਸ ਵਿਚ ਇਕ ਵਿਅਕਤੀ ਇਕ ਵਿਸ਼ੇਸ਼ ਦੂਰੀ ਨੂੰ ਤੈਅ ਕਰਨ ਲਈ ਆਪਣੇ ਸਰੀਰ ਵਿਚ ਗਤੀ ਲੈ ਕੇ ਆਉਂਦਾ ਹੈ । ਅਸੀਂ ਕਹਿ ਸਕਦੇ ਹਾਂ ਕਿ ਰਫਤਾਰ ਘੱਟ ਤੋਂ ਘੱਟ ਮੁਸ਼ਕਿਲ ਸਮੇਂ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣ ਦੀ ਯੋਗਤਾ ਹੁੰਦੀ ਹੈ ।
ਰਫਤਾਰ , ਇਕਦਮ ਕਿਆ ( Quick response ) , ਤੇਜ਼ੀ ( acceleration ) , ਇਕਦਮ ਗਤੀ ( maximum speed ) , ਰਫਤਾਰ ਸਹਿਣਸ਼ੀਲਤਾ ( speed endurance ) ਤੋਂ ਮਿਲ ਕੇ ਬਣਦੀ ਹੈ ।
ਸਰੀਰਕ ਸਿੱਖਿਆ ਵਿਚ ਰਫਤਾਰ ਦਾ ਆਪਣਾ ਮਹੱਤਵ ਹੈ । ਇਸ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ “ Speed is the rate of motion ' ' ਭਾਵ ਕੋਈ ਵਿਅਕਤੀ ਕਿੰਨੇ ਸਮੇਂ ਵਿਚ ਤੇਜ਼ ਰਫਤਾਰ ਬਣਾ ਕੇ ਆਪਣੇ ਸਥਾਨ ਤੇ ਪਹੁੰਚ ਸਕਦਾ ਹੈ ।
ਪ੍ਰਸ਼ਨ 2. ਸਰੀਰਕ ਯੋਗਤਾ ਦੀ ਮਹੱਤਤਾ ਬਾਰੇ ਲਿਖੋ ।
ਉੱਤਰ - ਉਹ ਵਿਅਕਤੀ ਜੋ ਸਰੀਰਕ ਤੌਰ ਤੇ ਤੰਦਰੁਸਤ ਹਨ ਉਹ ਆਪਣੇ ਜੀਵਨ ਦਾ ਆਨੰਦ ਪੂਰੀ ਤਰ੍ਹਾਂ ਨਾਲ ਉਠਾਉਣ ਦੇ ਯੋਗ ਹਨ । ਅੱਜ ਦੇ ਤਕਨੀਕੀ ਵਿਕਾਸ ਦੇ ਯੁੱਗ ਵਿਚ ਲੋਕਾਂ ਕੋਲ ਮੁਸ਼ਕਿਲ ਨਾਲ ਹੀ ਆਪਣੀ ਸਰੀਰਕ ਯੋਗਤਾ ਲਈ ਸਮਾਂ ਹੁੰਦਾ ਹੈ । ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਸਰੀਰਕ ਯੋਗਤਾ ਹੋਣਾ ਇੰਨਾ ਮਹੱਤਵਪੂਰਨ ਕਿਉਂ ਹੈ ? ਇਹਨਾਂ ਸਵਾਲਾਂ ਦਾ ਜਵਾਬ ਹੇਠ ਦਿੱਤੇ ਅਨੁਸਾਰ ਹੈ
1. ਸੰਪੂਰਨ ਸਿਹਤ ਦਾ ਸੁਧਾਰ ( Improves Overall Health ) - ਸਰੀਰਕ ਯੋਗਤਾ ਨਾਲ ਵਿਅਕਤੀ ਕਈ ਤਰ੍ਹਾਂ ਦੇ ਸਰੀਰਕ ਫਾਇਦਿਆਂ ਨੂੰ ਮਾਣਦਾ ਹੈ , ਜਿਵੇਂ ਕਿ ਸਾਹ ਪ੍ਰਕ੍ਰਿਆ , ਲਹੂ ਸੰਚਾਰ ਪ੍ਰਣਾਲੀ ਅਤੇ ਸਰੀਰ ਦੀਆਂ ਸਮੁੱਚੀ ਪ੍ਰਣਾਲੀਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਅਤੇ ਸਰੀਰ ਦਾ ਕ੍ਰਿਆਤਮਕ ਰੂਪ ਵਿਚ ਤਿਆਰ ਰਹਿਣਾ ।ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਡਾਈਬੀਟੀਜ਼ ਟਾਇਪ -2 , ਦਿਲ ਦੀਆਂ ਬਿਮਾਰੀਆਂ , ਕੈਂਸਰ ਤੋਂ ਬਚਾਅ , ਆਦਿ ਤੋਂ ਬਚਿਆ ਰਹਿੰਦਾ ਹੈ ।
2. ਭਾਰ ਪ੍ਰਬੰਧਨ ( Weight Management ) - ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਧੂ ਵਜ਼ਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ : ਜਿਵੇਂ ਕਿ ਉੱਚਾ ਖੂਨ ਚਾਪ ( High Blood Pressure ) , ਕੈਸਟਰੋਲ ਪੱਧਰ , ਡਾਇਬਟੀਜ਼ ਆਦਿ ਦੀ ਜੜ੍ਹ ਹੈ । ਇਸ ਲਈ ਉਹ ਵਿਅਕਤੀ ਜੋ ਸਰਗਰਮ ਅਤੇ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹਨ , ਉਹਨਾਂ ਵਿੱਚ ਉਪਰੋਕਤ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ ।
3. ਤਨਾਵ ਪ੍ਰਬੰਧ ਵਿਚ ਮਹੱਤਵਪੂਰਨ ( Importance as a stress Management ) - ਇਕ ਵਿਅਕਤੀ ਸਰੀਰਕ ਯੋਗਤਾ ਅਤੇ ਸਰੀਰਕ ਯੋਗਤਾ ਦੇ ਪ੍ਰੋਗਰਾਮ ਦੇ ਜਰੀਏ ਤਣਾਅ ਨੂੰ ਬਰਦਾਸ਼ਤ ਕਰਨਾ , ਉਸ ਤੋਂ ਬਾਹਰ ਨਿਕਲਣਾ ਅਤੇ ਰੋਜ਼ਮਰਾ ਦੇ ਵਿਚਿਲਤ ਕਰਨ ਵਾਲੇ ਤਣਾਅ ਤੇ ਕਾਬੂ ਪਾਉਣਾ ਸਿੱਖ ਲੈਂਦਾ ਹੈ । ਇਸ ਲਈ ਇਹ ਜੀਵਨ ਵਿਚ ਸੰਤੁਲਨ ਅਤੇ ਸ਼ਾਂਤੀ ਬਣਾਏ ਰੱਖਣ ਵਿਚ ਮਦਦ ਕਰਦਾ ਹੈ । ਇਸ ਲਈ ਜ਼ਰੂਰੀ ਹੈ ਕਿ ਜੀਵਨ ਵਿਚ ਸ਼ਾਂਤੀ ਬਣਾਈ । ਰੱਖਣ ਲਈ ਵਿਅਕਤੀ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ ।
4. ਸੱਟਾਂ ਦੀ ਸੰਭਾਵਨਾ ਨੂੰ ਘਟਾਉਣਾ ( Reduce risk of Injuries- ਸਰੀਰਕ ਯੋਗਤਾ ਜੀਵਨ ਦੇ ਅਗਲੇ ਪੜਾਅ ਵਿਚ ਸੱਟਾਂ ਦੇ ਜ਼ੋਖ਼ਿਮ ਨੂੰ ਘਟਾਉਂਦੀ ਹੈ । ਇਸ ਦਾ ਕਾਰਨ ਮਾਸਪੇਸ਼ੀਆਂ ਦੀ ਤਾਕਤ , ਹੱਡੀਆਂ ਵਿਚਲੀ ਘਣਤਾ ਲਚਕਤਾ ਅਤੇ ਸਥਿਰਤਾ ਹੁੰਦੀ ਹੈ ਜੋ ਕਿ ਸੱਟਾਂ ਦੀ ਸੰਭਾਵਨਾ ਨੂੰ ਘਟਾਉਂਦੀ ਹੈ ॥
5. ਜੀਵਨ ਦੀ ਸੰਭਾਵਨਾ ਵਿਚ ਵਾਧਾ ( Increases life Expectancy- ਨਿਯਮਿਤ ਕਸਰਤਾਂ ਅਤੇ ਯੋਗਤਾ ਸੰਬੰਧਿਤ ਪ੍ਰੋਗਰਾਮ ਸਿਹਤ ਸੰਬੰਧਿਤ ਬਿਮਾਰੀਆਂ ਨੂੰ ਘਟਾਉਣ ਵਿਚ ਲਾਭਦਾਇਕ ਹੁੰਦੇ ਹਨ ਜੋ ਕਿ ਉਮਰ ਦਰ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਦਰ ਨੂੰ ਘਟਾਉਂਦੀ ਹੈ । ਇਹ ਦੇਖਿਆ ਗਿਆ ਹੈ ਕਿ ਜੋ ਵਿਅਕਤੀ ਸਰੀਰਕ ਤੌਰ ਤੇ ਸਰਗਰਮ ਰਹਿੰਦੇ ਹਨ , ਉਹ ਸਵਸਥ ਅਤੇ ਲੰਬਾ ਜੀਵਨ ਗੁਜ਼ਾਰਦੇ ਹਨ ।
6. ਸਹੀ ਵਾਧਾ ਅਤੇ ਵਿਕਾਸ ( Proper growth and Development ) - ਸਰੀਰਕ ਯੋਗਤਾ ਅਤੇ ਸਰੀਰਕ ਯੋਗਤਾ ਦੇ ਪ੍ਰੋਗਰਾਮਾਂ ਦੀ ਸਹਾਇਤਾ ਨਾਲ ਬੱਚਿਆਂ ਵਿਚ ਵਧੀਆ ਵਿਕਾਸ ਹੁੰਦਾ ਹੈ । ਉਹਨਾਂ ਦੀ ਸਿਹਤ , ਉਚਾਈ , ਸਰੀਰਕ ਸੰਰਚਨਾ ਅਤੇ ਭਾਰ ਸਹੀ ਅਨੁਪਾਤ ਅਤੇ ਕੂਮ ਵਿਚ ਵੱਧਦੇ ਹਨ ।
7. ਕੰਮ ਕਰਨ ਦੀ ਸਮਰੱਥਾ ਵਿਚ ਵਾਧਾ ( Improves work Efficiency- ਸਰੀਰਕ ਤੌਰ ਤੇ ਯੋਗ ਵਿਅਕਤੀ ਜੀਵਨ ਦੇ ਹਰ ਪਹਿਲੂ ਜਿਵੇਂ ਕੰਮ ਕਰਨ ਦੀ ਥਾਂ , ਪਰਿਵਾਰ ਅਤੇ ਦੋਸਤਾਂ ਵਿਚ ਸੰਤਲੂਨ ਬਣਾ ਕੇ ਰੱਖਦਾ ਹੈ । ਉਸ ਦੀ ਸਰਗਰਮ ਜੀਵਨ ਸ਼ੈਲੀ ਅਤੇ ਤੰਦਰੁਸਤੀ ਕਾਰਨ ਉਹ ਕੰਮ ਨੂੰ ਸਫਲਤਾ ਨਾਲ ਕਰਦਾ ਹੈ ਅਤੇ ਆਪਣੇ ਸਮਾਜਿਕ ਸਮੂਹ ਦਾ ਵੀ ਉਤਸ਼ਾਹ ਨਾਲ ਆਨੰਦ ਮਾਣਦਾ ਹੈ ॥ ਦਾ ਵਾਸ ਹੁੰਦਾ ਹੈ ।
ਇਸ ਲਈ ਅਸੀਂ ਉਪਰੋਕਤ ਤੱਥਾਂ ਤੋਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਇਕ ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਵਸ ਹੁੰਦਾ ਹੈ
ਪ੍ਰਸ਼ਨ 3 , ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਬਾਰੇ ਵਿਸਥਾਰ ਨਾਲ ਚਰਚਾ ਕਰੋ ।
ਉੱਤਰ - ਅਨੇਕਾਂ ਅਜਿਹੇ ਕਈ ਕਾਰਨ ਹੁੰਦੇ ਹਨ ਜੋ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਨਿਸ਼ਕ੍ਰਿਆਂ ਦੇ ਕਾਰਨ ਛੋਟੇ ਅਤੇ ਲੰਬੇ ਸਮੇਂ ਦੇ ਅਭਿਆਸ ਕਾਲ ਤੇ ਕਈ ਤਰੀਕਿਆਂ ਨਾਲ ਪ੍ਰਭਾਵ ਪੈਂਦਾ ਹੈ । ਇਹ ਕਾਰਕ ਜੋ ਕਿ ਸਰੀਰਕ ਤੰਦਰੁਸਤੀ ਤੇ ਪ੍ਰਭਾਵ ਪਾਉਂਦੇ ਹਨ , ਹੇਠ ਲਿਖੇ ਪ੍ਰਕਾਰ ਹਨ
1. ਸਰੀਰਕ ਢਾਂਚਾ ( Anatomical structure ) - ਸਰੀਰਕ ਢਾਂਚਾ ਅਲੱਗ - ਅਲੱਗ ਅਕਾਰ ਅਤੇ ਰੂਪ ਵਿਚ ਹੁੰਦਾ ਹੈ । ਕਈ ਵਾਰ ਅਨੁਚਿਤ ਆਕਾਰ ਅਤੇ ਰੂਪ ਸਰੀਰਕ ਕ੍ਰਿਆਵਾਂ ਵਿਚ ਉਲਝਣਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਮਜ਼ੋਰ ਅੰਗ ਵਿਅਕਤੀ ਦੇ ਕੰਮਾਂ ਜਾਂ ਕ੍ਰਿਆਵਾਂ ਨੂੰ ਘਟਾ ਦਿੰਦੇ ਹਨ ।
2. ਸਰੀਰਕ ਕਿਰਿਆ ਦੀ ਬਣਤਰ ( Physiological structures ) - ਸਾਡੇ ਸਰੀਰ ਦੀਆਂ ਪ੍ਰਣਾਲੀਆਂ ਜਿਵੇਂ ਸਾਹ ਪ੍ਰਣਾਲੀ , ਲਹੂ ਸੰਚਾਰ ਪ੍ਰਣਾਲੀ , ਮਾਸਪੇਸ਼ੀ ਪ੍ਰਣਾਲੀ ਅਤੇ ਅਨੇਕਾਂ ਹੋਰ ਪ੍ਰਣਾਲੀਆਂ ਨੇ ਕੁਸ਼ਲਤਾਪੂਰਵਕ ਕੰਮ ਕਰਨਾ ਹੁੰਦਾ ਹੈ । ਸਰੀਰਕ ਪ੍ਰਣਾਲੀ ਵਿਚ ਖ਼ਰਾਬੀ , ਸਰੀਰਕ ਕੰਮਾਂ ਨੂੰ ਪ੍ਰਭਾਵਿਤ ਕਰਦੀ ਹੈ ਜਿਵੇਂ ਕਿ ਸਾਹ ਲੈਣ ਵਿਚ ਔਖ ਹੋਣਾ ਜਾਂ ਫਿਰ ਦਿਲ ਦੀ ਬਿਮਾਰੀ ਆਦਿ । ਇਸ ਲਈ ਸਰੀਰਕ ਤੰਦਰੁਸਤੀ ਵਿਚ ਵਿਅਕਤੀ ਦਾ ਫਿਟ ਹੋਣਾ ਬੜਾ ਜ਼ਰੂਰੀ ਹੈ ।
3 , ਮਨੋਵਿਗਿਆਨਿਕ ਕਾਰਨ ( Psychological Factor- ਕਈ ਤਰ੍ਹਾਂ ਦੇ ਮਾਨਸਿਕ ਵਿਗਾੜ ਜੋ ਕਿ ਸਰੀਰਕ ਕੰਮਾਂ ਵਿਚ ਉਲਝਣਾਂ ਪੈਦਾ ਕਰਦੇ ਹਨ , ਜਿਵੇਂ ਕਿ ਦਬਾਅ , ਤਨਾਵ , ਚਿੰਤਾਵਾਂ ਆਦਿ । ਇਹ ਸਰੀਰਕ ਕ੍ਰਿਆਵਾਂ ਵਿਚ ਰੁਕਾਵਟ ਦਾ ਕਾਰਨ ਬਣਦੀਆਂ ਹਨ । ਮਾਨਸਿਕ ਰੂਪ ਨਾਲ ਮਜ਼ਬੂਤ ਅਤੇ ਤਨਾਅ - ਮੁਕਤ ਵਿਅਕਤੀ ਖੇਡਾਂ ਲਈ ਯੋਗ ਹੁੰਦਾ ਹੈ । ਦਬਾਅ ਅਤੇ ਤਨਾਅ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਘਟਾ ਦਿੰਦਾ ਹੈ ।
4 , ਜੱਦ ਅਤੇ ਵਾਤਾਵਰਣ ( Heredity and Environment ਜੱਦ ਅਤੇ ਵਾਤਾਵਰਣ ਦੋਵੇਂ ਹੀ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਨੁੱਖੀ ਸੈੱਲ 23 ( ਜੋੜੇ ) ਕੋਰਮੋਸੋਮਜ ਤੋਂ ਬਣਿਆ ਹੁੰਦਾ ਹੈ । ਜਿਸ ਵਿਚ 75 % ਮਾਤਾ ਅਤੇ ਪਿਤਾ ਅਤੇ 25 % ਬਾਕੀ ਖਾਨਦਾਨੀ ਜੀਨਸ ਦਾ ਸੰਚਾਰਣ ਹੁੰਦਾ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੱਦੀ ਗੁਣ ਜਿਵੇਂ ਕਿ ਕਈ ਤਰ੍ਹਾਂ ਦੇ ਔਗੁਣ , ਚਮੜੀ ਅਤੇ ਅੱਖਾਂ ਦਾ ਰੰਗ , ਸਰੀਰਕ ਬਣਾਵਟ ਆਦਿ ਮਨੁੱਖ ਨੂੰ ਜੱਦ ਵਿਚ ਮਿਲਦੀ ਹੈ ਅਤੇ ਇਹ ਜੱਦ ਅਤੇ ਵਾਤਾਵਰਣ ਦੇ ਗੁਣ ਸਰੀਰਕ ਤੰਦਰੁਸਤੀ ' ਤੇ ਵੀ ਪ੍ਰਭਾਵ ਪਾਉਂਦੇ ਹਨ ।
5. ਚੰਗਾ ਸਰੀਰਕ ਆਸਣ ( Good Posture- ਸਰੀਰਕ ਤਰੁੱਟੀਆਂ , ਸਰੀਰਕ ਤੰਦਰੁਸਤੀ ਵਿਚ ਹਮੇਸ਼ਾ ਹੀ ਮੁਸ਼ਕਿਲ ਪੈਦਾ ਕਰਦੀਆਂ ਹਨ , ਜਿਵੇਂ ਕਿ ਅਸੰਤੁਲਨ ਮਾਸਪੇਸ਼ੀਆਂ , ਕੁਪੋਸ਼ਣ , ਦਰਦ , ਲੋਰਡੋਸਿਸ ( Lordosis ) ਸਕੋਲਿਸਿਸ ( Scoliosis ) , ਗੋਲ ਮੋਢੇ , ਗੋਡਿਆਂ ਦਾ ਟਕਰਾਉਣਾ ਆਦਿ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ ।
6. ਅਹਾਰ ( Diet ) - ਸਰੀਰਕ ਪ੍ਰਦਰਸ਼ਨ ਵਿਚ ਅਹਾਰ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਸਰੀਰਕ ਯੋਗਤਾ ਦੇ ਸਤਰ ਨੂੰ ਬਣਾਏ ਰੱਖਣ ਵਿਚ ਬਹੁਤ ਸਹਾਇਕ ਹੁੰਦਾ ਹੈ । ਆਹਾਰ ਵਿਚ ਕੈਲਰੀ ਦੀ ਉਪਯੁਕਤ ਮਾਤਰਾ ਖਿਡਾਰੀਆਂ ਨੂੰ ਸਰਵ - ਉੱਚ ਪ੍ਰਦਰਸ਼ਨ ਕਰਨ ਵਿਚ ਮਦਦਗਾਰ ਸਾਬਿਤ ਹੁੰਦੀ ਹੈ । ਕਾਰਬੋਹਾਈਡਰੇਟਸ ਅਤੇ ਤਰਲ ਪਦਾਰਥਾਂ ਦੀ ਕਮੀ ਕਾਰਨ ਇਕ ਖਿਡਾਰੀ ਜਲਦੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ ॥ ਮਾਸ਼ਪੇਸ਼ੀਆਂ ਦੇ ਪੁਨਰ - ਨਿਰਮਾਣ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ । ਕਾਰਬੋਹਾਈਡਰੇਟਸ , ਪ੍ਰੋਟੀਨ ਅਤੇ ਵਿਟਾਮਿਨਸ ਤੋਂ ਬਿਨਾਂ ਖਿਡਾਰੀ ਬੇਹਤਰ ਪ੍ਰਦਰਸ਼ਨ ਨਹੀਂ ਕਰ ਸਕਦਾ ਅਤੇ ਉਸਦੀ ਸਰੀਰਕ ਯੋਗਤਾ ਵੀ ਘੱਟ ਜਾਂਦੀ ਹੈ ।
7. ਜੀਵਨ ਸ਼ੈਲੀ ( Life Style ) - ਉਹ ਖਿਡਾਰੀ ਜੋ ਚੰਗੀ ਜੀਵਨ ਸ਼ੈਲੀ ਨੂੰ ਅਪਨਾਉਂਦੇ ਹਨ , ਉਹ ਹਮੇਸ਼ਾ ਬੇਹਤਰ ਪ੍ਰਦਰਸ਼ਨ ਕਰਦੇ ਹਨ । ਜੀਵਨ ਸ਼ੈਲੀ ਤੋਂ ਭਾਵ ਸ਼ਾਨੋ - ਸ਼ੌਕਤ ਵਾਲਾ ਜੀਵਨ ਤੋਂ ਨਹੀਂ ਹੈ ਬਲਕਿ ਇਸ ਤੋਂ ਭਾਵ ਹੈ ਕਿ ਚੰਗੀਆਂ ਆਦਤਾਂ ਵਾਲਾ ਜੀਵਨ ਜਿਉਣਾ । ਇਕ ਵਿਅਕਤੀ ਜੋ ਸਿਗਰੇਟ , ਸ਼ਰਾਬ ਜਾਂ ਨਸ਼ੇ ਆਦਿ ਦਾ ਆਦੀ ਹੁੰਦਾ ਹੈ ਉਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ । ਇਹ ਉਸਦੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ |
8. ਜਲਵਾਯੂ ( Climate- ਅਲੱਗ - ਅਲੱਗ ਤਰ੍ਹਾਂ ਦੀ ਜਲਵਾਯੂ ਸਰੀਰਕ ਯੋਗਤਾ ' ਤੇ ਪ੍ਰਭਾਵ ਪਾਉਂਦੀ ਹੈ । ਸਰਦੀ , ਗਰਮੀ ਅਤੇ ਨਮੀ ਵਰਗੇ ਭਿੰਨ - ਭਿੰਨ ਜਲਵਾਯੂ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਵਧੀਆ ਪ੍ਰਦਰਸ਼ਨ ਵਾਸਤੇ ਇਕ ਖਿਡਾਰੀ ਨੂੰ ਅਲੱਗ - ਅਲੱਗ ਜਲਵਾਯੂ ਸਿਥਤੀਆਂ ਵਿਚ ਰਹਿ ਕੇ ਅਭਿਆਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਉਦਾਹਰਨ ਦੇ ਤੌਰ ਤੇ ਜੇਕਰ ਖਿਡਾਰੀ ਗਰਮ ਜਾਂ ਮੈਦਾਨੀ ਇਲਾਕਿਆਂ ਦਾ ਰਹਿਣ ਵਾਲਾ ਹੈ ਤਾਂ ਉਸਨੂੰ ਠੰਡੇ ਇਲਾਕੇ ਵਿਚ ਜ਼ਰੂਰ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਉਸਦਾ ਪ੍ਰਦਰਸ਼ਨ ਵਧੀਆ ਹੋ ਸਕੇ । ਇਹਨਾਂ ਜਲਵਾਯੂ ਰੁਕਾਵਟਾਂ ਨੂੰ ਦੂਰ ਕਰਨ ਦਾ ਤਰੀਕਾ ਇਹ ਹੀ ਹੈ ਕਿ ਅਲੱਗ - ਅਲੱਗ ਜਲਵਾਯੂ ਵਾਤਾਵਰਣ ਵਿਚ ਅਭਿਆਸ ਕੀਤਾ ਜਾਵੇ ॥
9. ਨਿਸ਼ਕ੍ਰਿਆ ( Inactivity ) - ਸਰੀਰਕ ਕ੍ਰਿਆਵਾਂ ਦੀ ਘਾਟ ਨਾਲ ਵਿਅਕਤੀ ਗਤੀਹੀਨ ਜੀਵਨ ਸ਼ੈਲੀ ਵੱਲ ਚਲਿਆ ਜਾਂਦਾ ਹੈ ਜਿਸ ਨਾਲ ਸਰੀਰਕ ਪ੍ਰਣਾਲੀਆਂ ਵਿਚ ਖ਼ਰਾਬੀ ਪੈਦਾ ਹੁੰਦੀ ਹੈ । ਸਰੀਰਕ ਗਤੀਵਿਧੀ ਸ਼ਬਦ ਰੋਜ਼ਮੱਰਾ ਦੇ ਕੰਮ ਨਾਲ ਖ਼ਰਚ ਹੋਣ ਵਾਲੀ ਊਰਜਾ ਦੇ ਰੂਪ ਵਿਚ ਲਿਆ ਜਾਂਦਾ ਹੈ । ਇਹ ਰੋਜ਼ਮੱਰਾ ਦੇ ਕੰਮ ਜਿਵੇਂ ਕਿ ਚੱਲਣਾ , ਦੌੜਨਾ , ਸਾਈਕਲ ਚਲਾਉਣਾ , ਤੈਰਨਾ , ਝਾੜੂ ਮਾਰਨਾ ਆਦਿ ਘਰੇਲੂ ਕੰਮ ਹੁੰਦੇ ਹਨ । ਨਿਸ਼ਕ੍ਰਿਆ ਦੇ ਕਾਰਨ ਸਰੀਰਕ ਪ੍ਰਣਾਲੀ ਕਮਜ਼ੋਰ ਹੋ ਜਾਂਦੇ ਹਨ ਅਤੇ ਕਈ ਸਿਹਤ ਨੂੰ ਲੈ ਕੇ ਮਸਲੇ ਖੜੇ ਹੋ ਜਾਂਦੇ ਹਨ ਜੋ ਕਿ ਸਰੀਰਕ ਯੋਗਤਾ ' ਤੇ ਪ੍ਰਭਾਵ ਪਾਉਂਦੇ ਹਨ ।
10. ਸੱਟਾਂ ( Injuries ) - ਸੱਟਾਂ ਲੱਗਣਾ ਖੇਡਾਂ ਦਾ ਹਿੱਸਾ ਹਨ । ਸੱਟਾਂ ਦੀ ਦੇਖਭਾਲ ਦੀ ਕਮੀ ਦੇ ਕਾਰਨ ਖੇਡ ਪ੍ਰਦਰਸ਼ਨ ਵਿਚ ਕਮੀ ਆ ਜਾਂਦੀ ਹੈ ਅਤੇ ਨਾਲ ਹੀ ਖਿਡਾਰੀ ਦੇ ਮਾਨਸਿਕ ਸੰਤੁਲਨ ' ਤੇ ਵੀ ਪ੍ਰਭਾਵ ਪੈਂਦਾ ਹੈ ।
11. ਉਮਰ ( Age- ਉਮਰ ਵਿਚ ਅੰਤਰ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ । ਜਦ ਅਸੀਂ ਛੋਟੇ ਬੱਚੇ ਹੁੰਦੇ ਹਾਂ ਤਾਂ ਅਸੀਂ ਵੱਡੀ ਉਮਰ ਦੇ ਵਿਅਕਤੀ ਦੀ ਸਰੀਰਕ ਯੋਗਤਾ ਦੀ ਤੁਲਨਾ ਵਿਚ ਨਹੀਂ ਖੇਡ ਸਕਦੇ । ਇਸ ਤਰ੍ਹਾਂ ਜਦ ਅਸੀਂ ਬੁਢਾਪੇ ਵੱਲ ਵੱਧਦੇ ਹਾਂ ਤਾਂ ਸਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਰੀਰ ਉੱਤੇ ਚਰਬੀ ਵੱਧ ਜਾਂਦੀ ਹੈ ਜੋ ਕਿ ਸਰੀਰਕ ਯੋਗਤਾ ' ਤੇ ਪ੍ਰਭਾਵ ਪਾਉਂਦੀ ਹੈ ।
12. ਲਿੰਗ ( Gender- ਲਿੰਗ ਸਰੀਰਕ ਯੋਗਤਾ ਵਿਚ ਹਮੇਸ਼ਾਂ ਹੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ । ਔਰਤ ਅਤੇ ਆਦਮੀ ਦੋਨਾਂ ਦੇ ਸਰੀਰ ਵਿਚ ਕਈ ਵਿਲੱਖਣਤਾਵਾਂ ਪਾਈਆਂ ਜਾਂਦੀਆਂ ਹਨ । ਉਦਾਹਰਨ ਦੇ ਤੌਰ ਤੇ ਔਰਤਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ ਆਦਮੀ ਨਾਲੋਂ ਘੱਟ ਮਜ਼ਬੂਤ ਹੁੰਦੀਆਂ ਹਨ ਪਰ ਔਰਤਾਂ ਦੇ ਜੋੜਾਂ ਵਿਚ ਲਚਕਤਾ ਆਦਮੀ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹਨਾਂ ਨੂੰ ਜਿਮਨਾਸਟਿਕ ਵਰਗੀਆਂ ਖੇਡਾਂ ਵਿਚ ਬਹੁਤ ਲਾਭ ਮਿਲਦਾ ਹੈ । ਉੱਥੇ ਹੀ ਆਦਮੀਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਲ ਦਾ ਆਕਾਰ ਵੱਡਾ ਹੁੰਦਾ ਹੈ ਜਿਸ ਕਰਕੇ ਉਹਨਾਂ ਨੂੰ ਖੇਡਾਂ ਵਿਚ ਸ਼ਕਤੀ , ਤਾਕਤ ਅਤੇ ਗਤੀ ਮਿਲਦੀ ਹੈ ।
13. ਸਿਹਤਮੰਦ ਵਾਤਾਵਰਣ ( Healthy Envrionment ) - ਸਕੂਲ , ਘਰ ਅਤੇ ਖੇਡਾਂ ਦਾ ਮੈਦਾਨ ਬੇਹਤਰ ਸਿੱਖਿਆ ਪ੍ਰਦਾਨ ਕਰਨ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ । ਇਸ ਨਾਲ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲਦਾ ਹੈ । ਇਕ ਚੰਗਾ ਵਾਤਾਵਰਣ ਅਤੇ ਚੰਗੀ ਭਾਗਦਾਰੀ ਵਧੀਆ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੈ ਜੋ ਕਿ ਸਰੀਰਕ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ।
ਪ੍ਰਸ਼ਨ 4. ਲਚਕ ਨੂੰ ਬਿਆਨ ਕਰੋ ਅਤੇ ਇਸਦੇ ਅਲੱਗ - ਅਲੱਗ ਪ੍ਰਕਾਰਾਂ ਬਾਰੇ ਲਿਖੋ ॥
ਉੱਤਰ - ਲਚਕ ਗਤੀਸ਼ੀਲਤਾ ਦੀ ਉਹ ਦਰ ਜੋ ਕਿ ਜੋੜਾਂ ਤੇ ਸੰਭਵ ਹੁੰਦੀ ਹੈ । ਅਸੀਂ ਆਮ ਸ਼ਬਦਾਂ ਵਿਚ ਇਹ ਕਹਿ ਸਕਦੇ ਹਾਂ ਕਿ ਲਚਕ ਸੁਸਤ ( Possive ) ਕ੍ਰਿਆਵਾਂ ਦੇ ਦੌਰਾਨ , ਜੋੜਾਂ ਅਤੇ ਉਹਨਾਂ ਦੇ ਆਸ - ਪਾਸ ਦੀਆਂ ਮਾਸਪੇਸ਼ੀਆਂ ( Muscles ) ਦੀ ਗਤੀ ਦੀ ਦਰ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਲਚਕ ਹੋਰਨਾਂ ਸਰੀਰਕ ਗੁਣਾਂ ਵਾਂਗ ਇਕ ਬਹੁਮੁੱਲਾ ਗੁਣ ਹੈ ਅਤੇ ਸਰੀਰਕ ਸਿੱਖਿਆ ਅਤੇ ਖਿਡਾਰੀਆਂ ਵਿਚ ਇਸਦੀ ਆਪਣੀ ਮਹੱਤਤਾ ਹੈ ਕਿਉਂਕਿ ਲਚਕਦਾਰ ਖਿਡਾਰੀ ਮੈਦਾਨ ਵਿਚ ਕਈ ਤਰ੍ਹਾਂ ਦੀਆਂ ਸੱਟਾਂ ਤੋਂ ਬਚਿਆ ਰਹਿੰਦਾ ਹੈ । ਲਚਕ ਦੇ ਕਈ ਪ੍ਰਕਾਰ ਹੁੰਦੇ ਹਨ ਅਤੇ ਇਹਨਾਂ ਦਾ ਵਰਗੀਕਰਨ ਅੱਗੇ ਲਿਖੇ ਅਨੁਸਾਰ ਹੈ
ਲਚਕ ਦੇ ਪ੍ਰਕਾਰ ( Types of Flexibility ਲਚਕ ਸਥਿਰ ਲਚਕ ਗਤੀਸ਼ੀਲ ਲਚਕ ਸ਼ਾਸਤੇ ਲਚਕ ਚੁਸਤ ਲਚਕ
1. ਸੁਸਤ ਲਚਕ ( Pasive Flexibility- ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਦੇ ਵੱਡੀ ਦਰ ਤੇ ਕ੍ਰਿਆਵਾਂ ਕਰਨ ਦੀ ਯੋਗਤਾ ਹੁੰਦੀ ਹੈ । ਉਦਾਹਰਨ ਦੇ ਤੌਰ ਤੇ ਕਿਸੇ ਸਾਥੀ ਖਿਡਾਰੀ ਦੀ ਮਦਦ ਨਾਲ ਸਚਿੰਗ ( Stretching ) ਕਸਰਤਾਂ ਕਰਨਾ । 2. ਚੁਸਤ ਲਚਕ ( Active Flexibility ) ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਤੋਂ ਕ੍ਰਿਆਵਾਂ ਕਰਨ ਦੀ ਦਰ ਦੀ ਯੋਗਤਾ ਹੈ । ਉਦਾਹਰਨ ਦੇ ਤੌਰ ਤੇ ਲੱਤਾਂ ਨੂੰ ਝੂਲਾਉਣਾ ਆਦਿ ।
3. ਗਤੀਸ਼ੀਲ ਲਚਕ ( Dynamic Flexibility ) - ਇਹ ਉਹ ਲਚਕ ਹੁੰਦੀ ਹੈ ਜਦ ਸਰੀਰ ਗਤੀ ਵਿਚ ਹੁੰਦਾ ਹੈ ਅਤੇ ਕ੍ਰਿਆਵਾਂ ਪ੍ਰਦਰਸ਼ਨ ਕਰਦਾ ਹੈ । ਜਿਵੇਂ ਕਿ ਦੌੜਨਾ , ਤੈਰਨਾ ਜਾਂ ਸਮਰਥੱਲਟ ( Samersault ) ਆਦਿ ।
ਪ੍ਰਸ਼ਨ 5. ਤੁਸੀਂ ਤਾਲਮੇਲ ਯੋਗਤਾ ਤੋਂ ਕੀ ਸਮਝਦੇ ਹੋ ? ਤਾਲਮੇਲ ਦੇ ਅਲੱਗ - ਅਲੱਗ ਅੰਗਾਂ ਨੂੰ ਬਿਆਨ ਕਰੋ ।
ਉੱਤਰ - ਤਾਲਮੇਲ ਦੀ ਯੋਗਤਾ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਮੋਟਰ ਟਾਸਕ ( Motor task ) ਸਹਜ ਅਤੇ ਸਹੀ ਢੰਗ ਨਾਲ ਕੀਤੇ ਜਾਂਦੇ ਹਨ ਅਤੇ ਜਿਸ ਵਿਚ ਇੰਦਰੀਆਂ ਅਤੇ ਮਾਸਪੇਸ਼ੀਆਂ ਦੀ ਸੰਗੜਨ ਦਾ ਪ੍ਰਸਪਰ ਸੰਬੰਧ ਹੁੰਦਾ ਹੈ ਅਤੇ ਜੋ ਕਿ ਜੋੜਾਂ ਦੀ ਗਤੀ ਅਤੇ ਉਸਦੇ ਆਸ - ਪਾਸ ਦੇ ਅੰਗਾਂ ਅਤੇ ਸਰੀਰ ਦੀ ਸਥਿਤੀ ਤੇ ਨਿਰਭਰ ਕਰਦੀ ਹੈ ॥ ਤਾਲਮੇਲ ਸਨਾਯੂਤੰਤਰ ਤੇ ਵੀ ਨਿਰਭਰ ਕਰਦਾ ਹੈ | ਸਰੀਰਕ ਤੰਦਰੁਸਤੀ ਵਿਚ ਤਾਲਮੇਲ ਦਾ ਅਹਿਮ ਰੋਲ ਹੈ ਜਿਸ ਤੋਂ ਬਿਨਾਂ ਕੋਈ ਵੀ ਖੇਡ ਜਾਂ ਕ੍ਰਿਆ ਸੰਭਵ ਹੀ ਨਹੀਂ ਹੈ ।
ਤਾਲਮੇਲ ਦੇ ਪ੍ਰਕਾਰ ( Types of co - ordination- ਖੇਡਾਂ ਦੀ ਦੁਨੀਆਂ ਵਿਚ ਮੁੱਖ ਤੌਰ ਤੇ ਸੱਤ ( 7 ) ਪ੍ਰਕਾਰ ਦੀ ਤਾਲਮੇਲ ਯੋਗਤਾ ਪਾਈ ਜਾਂਦੀ ਹੈ ।
1. ਸਥਿਤੀ ਨਿਰਧਾਰਣ ਯੋਗਤਾ ( Orientation ) ਯੋਗਤਾ - ਇਹ ਵਿਅਕਤੀ ਉਹ ਯੋਗਤਾ ਹੈ ਜਿਸ ਵਿਚ ਉਹ ਜ਼ਰੂਰਤ ਅਨੁਸਾਰ ਸਥਾਨ ਅਤੇ ਸਮੇਂ ਤੇ ਆਪਣੇ ਸਰੀਰ ਦਾ ਵਿਸ਼ਲੇਸ਼ਣ ਕਰਕੇ ਪਰਿਵਰਤਨ ਕਰ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਜਿਮਨਾਸਟਿਕ ਵਿਚ ਖੇਡ ਪ੍ਰਦਰਸ਼ਨ ਮੁਤਾਬਿਕ ਸਰੀਰ ਦੀ ਸਥਿਤੀ ਨੂੰ ਬਦਲਣਾ ਬਾਸਕਟਬਾਲ ਵਿਚ ਅਫੈਨਸ ਤੇ ਡੀਫੈਨਸ ( Offense and defense ) ਵਿਚ ਆਪਣੇ ਸਰੀਰ ਦੀ ਸਥਿਤੀ ਵਿਚ ਬੱਦਲਾਵ ਕਰ ਲੈਂਦਾ ਹੈ ।
2. ਸੰਯੋਜਨ ਦੀ ਯੋਗਤਾ ( Coupling Ability ) - ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਸਰੀਰ ਦੇ ਅੰਗਾਂ ਨੂੰ ਗਤੀ ਵਿਚ ਅਰਥਪੂਰਨ ਢੰਗ ਨਾਲ ਸੰਯੋਜਨ ਕਰਕੇ ਕੀਤਾ ਜਾਂਦਾ ਹੈ , ਜਿਵੇਂ ਵਾਲੀਬਾਲ ਵਿਚ ਸਪਾਈਕਿੰਗ ਦੇ ਦੌਰਾਨ ਖਿਡਾਰੀ ਤੇਜ਼ ਗਤੀ ਨਾਲ ਜੰਪ ਕਰਦਾ ਹੈ | ਬਾਲ ਨੂੰ ਹਿੱਟ ਕਰਦਾ ਹੈ । ਇਸ ਸਮੇਂ ਉਸ ਦੇ ਸਰੀਰ ਦੇ ਸਾਰੇ ਅੰਗਾਂ ਵਿਚ ਇਕਸਾਰਤਾ ਦਾ ਤਾਲਮੇਲ ਹੁੰਦਾ ਹੈ ॥
3. ਡਿਵਰਸੀਏਸ਼ਨ ( Differentiation Ability ) - ਇਹ ਵਿਅਕਤੀ ਦੀ ਉਹ ਯੋਗਤਾ ਹੁੰਦੀ ਹੈ ਜਿਸ ਖਿਡਾਰੀ ਮੋਟਰ ਐਕਸ਼ਨ ( Motor action ) ਦੇ ਦੌਰਾਨ ਸਰੀਰ ਦੇ ਅਲੱਗ - ਅਲੱਗ ਅੰਗਾਂ ਤੋਂ ਕ੍ਰਿਆ ਕਰਵਾਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ , ਜਿਵੇਂ ਕਿ ਵਾਲੀਬਾਲ ਵਿਚ ਸਪਾਈਕਿੰਗ ਜੰਪ ਦੇ ਦੌਰਾਨ ਸਥਿਤੀ ਦੇ ਅਨੁਸਾਰ ਬਾਲ ਨੂੰ ਸੁੱਟਣਾ ( Drop ) ਕਰਨਾ ॥ 4 , ਪ੍ਰਤੀਕ੍ਰਿਆ ਕਰਨ ਦੀ ਯੋਗਤਾ ( Reaction Ability ) - ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਸਿੰਗਨਲ ਮਿਲਣ ਤੇ ਖਿਡਾਰੀ ਪ੍ਰਤੀਕ੍ਰਿਆ ਕਰਦਾ ਹੈ , ਜਿਵੇਂ 100 ਮੀ : ਦੌੜ ਵਿੱਚ ਸਿੰਗਨਲ ਹੁੰਦੇ ਹੀ ਇਕ ਵੇ ਤੇ ਦਿਸ਼ਾ ਵੱਲ ਤੇਜ਼ ਗਤੀ ਨਾਲ ਦੌੜਨਾ।
5. ਸੰਤੁਲਨ ਯੋਗਤਾ ( Bulance Albility ) - ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਗਤੀ ਵਿੱਚ ਸਰੀਰ ਦੀ ਸਥਿਤੀ ਬਣਾਈ ਰੱਖਦਾ ਹੈ , ਜਿਵੇਂ ਕਿ ਸਕੂਟ ਸਟੱਪ ( Scoot stop ) ਅਤੇ 400 ਮੀ ਵਿੱਚ ਆਪਣੀ ਲਾਈਨ ਵਿਚ ਰਹਿ ਕੇ ਦੌੜਨਾ ਆਦਿ ॥
6.ਲੇਅ ਦੀ ਯੋਗਤਾ ( Rhythm Ability ) - ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਲੈਅ ਨੂੰ ਸਮਝਦੇ ਹੋਏ ਲੈਅ ਵਿਚ ਗਤੀ ਬਣਾ ਕੇ ਰੱਖਦਾ ਹੈ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਲੈ - ਅਪ ( Lay up ) ਸਾਂਟ ਲਗਾਉਣਾ ।
7. ਗ੍ਰਹਿਣ ਯੋਗਤਾ ( Adaptation Ability ) - ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਪ੍ਰਸਥਿਤੀ ਨੂੰ ਸਮਝ ਕੇ ਉਸ ਵਿਚ ਪ੍ਰਭਾਵੀ ਪਰਿਵਰਤਨ ਲੈ ਕੇ ਆਵੇ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਜੰਪ ਸੱਟ ਕਿਆ ਦੇ ਅਨੁਕੂਲ ਬਣਾਉਣਾ ਆਦਿ ।