Class-6th, Chapter-7 Punjabi Medium

ਕੌਮੀ ਗੀਤ ਅਤੇ ਕੌਮੀ ਗਾਣ   (7)


1 ਅੰਕ ਦੇ ਪ੍ਰਸ਼ਨ ਉੱਤਰ 



ਪ੍ਰਸ਼ਨ 1.ਭਾਰਤ ਦੇਸ਼ ਨੂੰ ਅਜ਼ਾਦੀ ਕਦੋਂ ਮਿਲੀ ?

ਉੱਤਰ - 15 ਅਗਸਤ 1947


ਪ੍ਰਸ਼ਨ 2.ਕੌਮੀ ਗਾਣ ਕਿੰਨਾ ਸਤਰਾਂ ਤੋਂ ਸ਼ੁਰੂ ਹੁੰਦਾ ਹੈ ?

ਉੱਤਰ - ਜਨ-ਗਣ-ਮਨ 


ਪ੍ਰਸ਼ਨ 3. ਕੌਮੀ ਗੀਤ ਕਿੰਨਾ ਸਤਰਾਂ ਤੋਂ ਸ਼ੁਰੂ ਹੁੰਦਾ ਹੈ ?

ਉੱਤਰ - ਵੰਦੇ ਮਾਤਰਮ 


ਪ੍ਰਸ਼ਨ 4. ਕੌਮੀ ਗੀਤ ਕਿੰਨਾ ਦੁਆਰਾ ਲਿਖਿਆ ਗਿਆ ਸੀ ?

ਉੱਤਰ - ਬੰਕਿਮ ਚੰਦਰ ਚੈਟਰਜੀ 


ਪ੍ਰਸ਼ਨ 5. ਕੌਮੀ ਗਾਣ ਕਿੰਨਾ ਨੇ ਲਿਖਿਆ ਹੈ ?

ਉੱਤਰ - ਰਬਿੰਦਰ ਨਾਥ ਟੈਗੋਰ 


ਪ੍ਰਸ਼ਨ 6.ਭਾਰਤ ਦਾ ਸਵਿਧਾਨ ਕਦੋਂ ਲਾਗੂ ਕੀਤਾ ਗਿਆ ?

ਉੱਤਰ - 26 ਜਨਵਰੀ 1950


ਪ੍ਰਸ਼ਨ 7. ਬੰਕਿਮ ਚੰਦਰ ਚੈਟਰਜੀ ਨੇ ਕੌਮੀ ਗੀਤ ਕਿਸ ਪੁਸਤਕ ਵਿੱਚ ਲਿਖਿਆ ਹੈ ?

ਉੱਤਰ - ਆਨੰਦ ਮੱਠ 




CLASS-6TH, CHAPTER-7, SHORT QUE-ANS

 





ਕੌਮੀ ਗੀਤ ਅਤੇ ਕੌਮੀ ਗਾਣ   (7)


2 & 3 ਅੰਕ ਦੇ ਪ੍ਰਸ਼ਨ ਉੱਤਰ 

2 & 3 Marks Que-Ans



ਪ੍ਰਸ਼ਨ 1. ਕੌਮੀ ਗਾਣ ਦੀ ਧੁਨ ਵੇਲੇ ਕਿਹੜੀਆਂ ਸਾਵਧਾਨੀਆਂ ਜ਼ਰੂਰੀ ਹਨ ?

ਉੱਤਰ- ਸਾਵਧਾਨ ਖੜ੍ਹੇ ਰਹਿਣਾ ਚਾਹੀਦਾ ਹੈ ਅਤੇ ਗੱਲਾਂ ਹੀ ਕਰਨੀਆਂ ਚਾਹੀਦੀਆਂ 


ਪ੍ਰਸ਼ਨ 2.ਰਾਸ਼ਟਰੀ ਗਾਣ ਕਿੰਨੇ ਸਮੇਂ ਵਿੱਚ ਗਾਇਆ ਜਾਣਾ ਚਾਹੀਦਾ ਹੈ ?

ਉੱਤਰ-  48 ਸੈਕੰਡ ਤੋਂ 52 ਸੈਕੰਡ 


ਪ੍ਰਸ਼ਨ 3.ਜਨ- ਗਣ ਮਨ ਸਭ ਤੋਂ ਪਹਿਲਾਂ ਕਿਥੇ ਗਾਇਆ ਗਿਆ ?

ਉੱਤਰ- 27 ਦਸੰਬਰ 1911ਦੇ ਦਿਨ ਕਾਂਗਰਸ ਦੇ ਰਾਜਨਿਤਕ ਜਲਸੇ ਵਿੱਚ ਗਾਇਆ ਗਿਆ 


ਪ੍ਰਸ਼ਨ 4. ਕੌਮੀ ਗੀਤ ਅਤੇ ਕੌਮੀ ਗਾਣ ਦਾ ਸੰਬੰਧ ਕਿਸ ਨਾਲ ਹੈ ?

ਉੱਤਰ- ਇਹਨਾਂ ਦੋਵਾਂ ਗੀਤਾਂ ਦਾ ਸੰਬੰਧ ਦੇਸ਼ ਦੀ ਆਜ਼ਾਦੀ ਲਈ ਕੀਤੇ ਘੋਲ ਨਾਲ ਗੂੜਾ ਸੰਬੰਧ ਹੈ। 


ਪ੍ਰਸ਼ਨ 5. ਕੌਮੀ ਗਾਣ ਦੀ ਧੁਨ ਕਿਸ ਅਵਸਰ ਤੇ ਵਜਾਈ ਜਾਂਦੀ ਹੈ ?

ਉੱਤਰ- 15 ਅਗਸਤ 

               26 ਜਨਵਰੀ 

               ਰਾਸ਼ਟਰਪਤੀ ਅਤੇ ਰਾਜਪਾਲ ਨੂੰ ਸਲਾਮੀ ਦੇਣ ਵੇਲੇ 

                ਅੰਤਰਰਾਸਟਰੀ ਖੇਡ ਮੁਕਾਬਲੇ ਵਿੱਚ ਮੈਡਲ ਜਿੱਤਣ ਸਮੇ 

                ਕੌਮੀ ਇਕੱਠ ਦੀ ਸਮਾਪਤੀ ਸਮੇ 









ਕੌਮੀ ਗੀਤ ਅਤੇ ਕੌਮੀ ਗਾਣ   (7)


5 ਅੰਕ ਦੇ ਪ੍ਰਸ਼ਨ ਉੱਤਰ 

5 Marks Que-Ans



ਪ੍ਰਸ਼ਨ 1. ਰਾਸ਼ਟਰੀ ਗਣ (ਜਨ ਗਨ ਮਨ) ਤੋਂ ਕਿ ਭਾਵ ਹੈ ?

ਉੱਤਰ- ਹੈ ਪਰਮਾਤਮਾ , ਭਾਵ , ਹੇ ਪਰਮਾਤਮਾ ! ਤੂੰ ਅਣਗਿਣਤ ਲੋਕਾਂ ਦੇ ਮਨਾਂ ਦਾ ਸੁਆਮੀ ਹੈਂ ਅਤੇ ਭਾਰਤ ਦੀ ਕਿਸਮਤ ਨੂੰ ਬਣਾਉਣ ਵਾਲਾ ਵੀ ਤੂੰ ਹੈਂ । ਇਸ ਤੋਂ ਅਗਾਂਹ ਵਧ ਕੇ ਆਪ ਦੇ ਪਿਆਰੇ ਦੋਸ ਦਾ ਚਿੱਤਰ ਖਿੱਚਦੇ ਹੋਏ ਕਿਹਾ ਗਿਆ ਹੈ ਕਿ ਸਾਡੇ ਪ੍ਰਾਂਤਾਂ ਪੰਜਾਬ , ਸਿੰਧ , ਗੁਜਰਾਤ , ਮਹਾਂਰਾਸ਼ਟਰ , ਉੜੀਸਾ , ਬੰਗਾਲ ਤੇ ਰਾਵਿੜ ਦੇ ਲੋਕ , ਸਾਡੇ ਪਰਬਤ ਵਿੰਧੀਆਚਲ ਹਿਮਾਲਾ ਅਤੇ ਪਵਿੱਤਰ ਨਦੀਆਂ ਗੰਗਾ , ਜਮਨਾ ਅਤੇ ਮਹਾ ਸਮੁੰਦਰਾਂ ਵਿੱਚੋਂ ਉੱਠਦੀਆਂ ਹੋਈਆਂ ਲਹਿਰਾਂ ਤੇਰੇ ( ਪਰਮਾਤਮਾ ) ਸ਼ੁੱਭ ਨਾਂ ਦਾ ਜਾਪ ਕਰ ਰਹੀਆਂ ਹਨ । ਤੇਰਾ ਸ਼ੁੱਭ ਅਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਤੇਰੇ ਹੀ ਬੇਅੰਤ ਗੁਣਾਂ ਦੀ ਮਹਿਮਾ ਦੇ ਗੀਤ ਗਾ ਰਹੇ ਹਾਂ । ਤੂੰ ਸਾਰੇ ਲੋਕਾਂ ਨੂੰ ਸੁੱਖ ਦਿੰਦਾ ਹੈਂ । ਤੇਰੀ ਸਦਾ ਹੀ ਜੈ ਹੋਵੇ । ਤੂੰ ਹੀ ਭਾਰਤ ਦੀ ਕਿਸਮਤ ਦਾ ਨਿਰਮਾਤਾ ਹੈ ਅਤੇ ਅਸੀਂ ਹਰ ਸਮੇਂ ਤੇਰੀ ਹੀ ਜੈ ਦੇ ਗੁਣ ਗਾਉਂਦੇ ਹਾਂ । 

        ਜਨ - ਗਣ - ਮਨ ਦਾ ਪੂਰਾ ਗਾਣ 48 ਸੈਕਿੰਟ ਤੋਂ 52 ਸਕਿੰਟ ਦੇ ਸਮੇਂ ਵਿੱਚ ਗਾਇਆ ਜਾਣਾ ਚਾਹੀਦਾ ਹੈ ਅਤੇ ਸੰਖੇਪ ਪਾਠ ਵਿੱਚ 20 ਸਕਿੰਟ ਤੋਂ ਵੱਧ ਨਹੀਂ ਲੱਗਣੇ ਚਾਹੀਦੇ । 



ਪ੍ਰਸ਼ਨ 2. ਰਾਸ਼ਟਰੀ ਗਾਨ ਲਿਖੋ ?

ਉੱਤਰ - ਜਨ ਗਣ - ਮਨ ਅਧਿਨਾਇਕ ਜਯ 

ਭਾਰਤ ਭਾਗਯ ਵਿਧਾਤਾ , 

ਪੰਜਾਬ , ਸਿੰਧ , ਗੁਜਰਾਤ , ਮਰਾਠਾ ਦਰਾਵਿੜ , ਤਕਲ , ਬੰਗਾ 

ਵਿੰਧਯ , ਹਿਮਾਚਲ , ਯਮੁਨਾ , ਗੰਗਾ , ਉੱਛਲ ਜਲਾਹਿ ਤਰੰਗ , 

ਤਵ ਸ਼ੁਭ ਨਾਮੇ ਜਾਗੇ , ਤਵ ਸ਼ੁਭ ਆਸ਼ਿਸ਼ ਮਾਂਗੇ , 

ਗਾਹੇ ਤਵ ਜਾਯ ਗਾਥਾ , 

ਜਨ - ਗਣ - ਮੰਗਲਦਾਇਕ ਜਯ ਹੈ , 

ਭਾਰਤ ਭਾਗਯ ਵਿਧਾਤਾ , 

ਜਯ ਹੈ , ਜਯ ਹੈ , ਜਯ ਹੈ ,

 ਜਯ ਜਯ ਜਯ ਜਯ ਹਾਂ ।



Popular Posts

Contact Form

Name

Email *

Message *