Class-6th, Chapter-8 Punjabi Medium
ਨਸ਼ੇ ਇੱਕ ਲਾਹਨਤ
very short que-ans
ਪ੍ਰਸ਼ਨ 1. ਨਸ਼ੇ ਦੀਆਂ ਵਸਤੂਆਂ ਦੇ ਨਾਮ ਦੱਸੋ?
ਉੱਤਰ- ਸਰਾਬ, ਸਿਗਰੇਟ, ਬੀੜੀ, ਖੈਣੀ, ਤੰਬਾਕੂ
ਪ੍ਰਸ਼ਨ 2. ਨਸ਼ਿਆਂ ਦਾ ਸਭ ਤੋਂ ਜਿਆਦਾ ਰੁਝਾਨ ਕਿੰਨਾ ਵਿੱਚ ਹੈ ?
ਉੱਤਰ - ਸਕੂਲ ਤੇ ਕਾਲਜ ਦੇ ਬੱਚਿਆਂ ਵਿੱਚ।
ਪ੍ਰਸ਼ਨ 3. ਨਸ਼ੇ ਵੇਚਣ ਵਾਲੇ ਕਿ ਕਰਦੇ ਹਨ?
ਉੱਤਰ - ਨਸ਼ੇ ਦੀ ਲਤ ਲਾਉਂਦੇ ਹਨ
ਪ੍ਰਸ਼ਨ 4. ਨਸ਼ੇ ਕਿਵੇਂ ਮਿਲਦਾ ਹੈ ?
ਉੱਤਰ- ਬਹੁਤ ਆਸਾਨੀ ਨਾਲ ਆਮ ਦੁਕਾਨਾਂ ਤੇ
ਪ੍ਰਸ਼ਨ 5. ਸਮਾਜ ਵਿੱਚ ਲੋਕ ਨਸ਼ਾ ਕਿਉਂ ਵੇਚਦੇ ਹਨ ?
ਉੱਤਰ- ਪੈਸੇ ਕਮਾਉਣ ਕਾਰਨ।
ਨਸ਼ੇ ਇੱਕ ਲਾਹਨਤ
short que-ans
ਪ੍ਰਸ਼ਨ 1. ਨਸ਼ੇ ਵੇਚਣ ਵਾਲੇ ਸਮਾਜ ਵਿਰੋਧੀ ਕੰਮ ਕਿਵੇਂ ਕਰਵਾਉਂਦੇ ਹਨ ?
ਉੱਤਰ-ਨਸ਼ੇ ਵੇਚਣ ਵਾਲੇ ਪਹਿਲਾ ਬੱਚਿਆਂ ਤੇ ਨੌਜਵਾਨਾਂ ਨੂੰ ਪਹਿਲਾ ਨਸ਼ੇ ਦੀ ਲੱਤ ਲਾਉਂਦੇ ਹਨ ਤੇ ਫਿਰ ਨਸ਼ੇ ਦੇ ਲਾਲਚ ਵਿਚ ਸਮਾਜ ਵਿਰੋਧੀ ਕੰਮ ਕਰਵਾਉਂਦੇ ਹਨ।
ਪ੍ਰਸ਼ਨ 2. ਸਮਾਜ ਵਿਚ ਕਿਸ ਤਰਾਂ ਦੇ ਨਸ਼ੇ ਆਸਾਨੀ ਨਾਲ ਮਿਲ ਜਾਂਦੇ ਹਨ ?
ਉੱਤਰ- ਸ਼ਰਾਬ, ਬੀੜੀ,ਸਿਗਰੇਟ, ਜਰਦਾ, ਖੈਣੀ, ਤੇ ਭੰਗ ਆਦਿਕ।
ਪ੍ਰਸ਼ਨ 3. ਨਸ਼ੀਲੀਆਂ ਵਸਤੂਆਂ ਕਿਵੇਂ ਅਸਰ ਕਰਦੀਆਂ ਹਨ ?
ਉੱਤਰ- ਨਸ਼ੇ ਦੇ ਸੇਵਨ ਨਾਲ ਸਿਹਤ, ਸਮਾਜ,ਪੈਸੇ, ਪਰਿਵਾਰ, ਰਿਸ਼ਤੇ, ਮਾਣ-ਸਨਮਾਨ, ਭਾਈਚਾਰਾ ਸਭ ਖਤਮ ਕਰ ਦਿੰਦੀਆਂ ਹਨ।
ਪ੍ਰਸ਼ਨ 4. ਨਸ਼ੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
ਉੱਤਰ- ਵੇਹਲੇ ਸਮੇਂ ਦੀ ਸਹੀ ਵਰਤੋਂ, ਚੰਗੀਆਂ ਕਿਤਾਬਾਂ ਪੜਨੀਆਂ, ਚੰਗੇ ਦੋਸਤ ਨਸ਼ੇ ਤੋਂ ਦੂਰ ਰੱਖਣ ਵਿੱਚ ਮਦਦ ਕਰਦੇ ਹਨ।
ਪਾਠ 8
ਨਸ਼ੇ ਇੱਕ ਲਾਹਨਤ
long que-ans
ਪ੍ਰਸ਼ਨ 1. ਸ਼ਰਾਬ ਤੇ ਨਸ਼ੇ ਬਾਰੇ ਇੱਕ ਨੋਟ ਲਿਖੋ ?
ਉੱਤਰ- ਸ਼ਰਾਬ ਇਕ ਅਜਿਹਾ ਨਸ਼ਾ ਹੈ ਜੋ ਵਿਅਕਤੀ ਦੀ ਪਾਚਣ ਸ਼ਕਤੀ , ਸੋਚਣ ਸ਼ਕਤੀ , ਯਾਦ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ । ਇਸਦੀ ਵਰਤੋਂ ਕਰਨ ਵਾਲਾ ਵਿਅਕਤੀ ਆਪਣੀ ਸੁਰਤ ਗੁਆ ਬੈਠਦਾ ਹੈ । ਸ਼ਰਾਬ ਘਰ ਵਿੱਚ ਲੜਾਈ ਝਗੜੇ ਦਾ ; ਕਾਰਨ ਬਣਦੀ ਹੈ ।
ਪ੍ਰਸ਼ਨ 2. ਸਿਗਰੇਟ ਨਸ਼ੇ ਦੇ ਕੀ ਨੁਕਸਾਨ ਹਨ ?
ਉੱਤਰ- ਸਿਗਰਟ ਪੀਣਾ ਸਿਹਤ ਲਈ ਬਹੁਤ ਹਾਨੀਕਾਰਕ ਹੈ । ਸਿਗਰਟ ਵਿੱਚ ਨਿਕੋਟੀਨ ਨਾਂ ਦੇ ਜ਼ਹਿਰੀਲੇ ਤੱਤ ਹੁੰਦੇ ਹਨ ਜੋ ਸਾਡੇ ਦਿਲ ਦਿਮਾਗ , ਲਹੂ ਨਾੜੀਆਂ , ਸੋਚਣ ਸ਼ਕਤੀ , ਫੇਫੜੇ ਆਦਿ ’ ਤੇ ਭੈੜਾ ਅਸਰ ਪਾਉਂਦੇ ਹਨ । ਇਸ ਨਾਲ ਫੇਫੜਿਆਂ , ਗਲੇ ਅਤੇ ਮੂੰਹ ਦਾ ਕੈਂਸਰ ਵੀ ਹੋ ਜਾਂਦਾ ਹੈ ।
ਪ੍ਰਸ਼ਨ 3. ਤੰਬਾਕੂ ਬਾਰੇ ਇੱਕ ਨੋਟ ਲਿਖੋ ?
ਉੱਤਰ- ਤੰਬਾਕੂ ਇੱਕ ਨਾਮੁਰਾਦ ਨਸ਼ਾ ਹੈ ਭਾਰਤ ਵਿੱਚ ਲਗ - ਪਗ 10 % ਲੋਕ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਮਰਦੇ ਹਨ । ਤੰਬਾਕੂ ਤੋਂ ਸਿਗਰਟ , ਬੀੜੀ , ਜਰਦਾ ,